ਗੁਰਮਤੀ ਆਪੁ ਪਛਾਣਿਆ; ਰਾਮ ਨਾਮ ਪਰਗਾਸੁ ॥
guramatee aap pachhaaniaa; raam naam paragaas |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਆ ਜਾਂਦੀ ਹੈ।
English meaningFollow the Guru's Teachings, and recognize your own self; the Divine Light of the Lord's Name shall shine within.
ਸਚੋ ਸਚੁ ਕਮਾਵਣਾ; ਵਡਿਆਈ ਵਡੇ ਪਾਸਿ ॥
sacho sach kamaavanaa; vaddiaaee vadde paas |
ਪੰਜਾਬੀ ਅਰਥਸਤਿਪੁਰਖ ਧਰਮ ਦੀ ਕਮਾਈ ਕਰਦਾ ਹੈ। ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲਿ ਹੈ।
English meaningThe true ones practice Truth; greatness rests in the Great Lord.
ਜੀਉ ਪਿੰਡੁ ਸਭੁ ਤਿਸ ਕਾ; ਸਿਫਤਿ ਕਰੇ ਅਰਦਾਸਿ ॥
jeeo pindd sabh tis kaa; sifat kare aradaas |
ਪੰਜਾਬੀ ਅਰਥਉਹ ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਸ਼ੈ ਦਾ ਮਾਲਕ ਹੈ।
English meaningBody, soul and all things belong to the Lord-praise Him, and offer your prayers to Him.
ਸਚੈ ਸਬਦਿ ਸਾਲਾਹਣਾ; ਸੁਖੇ ਸੁਖਿ ਨਿਵਾਸੁ ॥
sachai sabad saalaahanaa; sukhe sukh nivaas |
ਪੰਜਾਬੀ ਅਰਥਸੱਚੇ ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰਮ-ਅਨੰਦ ਅੰਦਰ ਵਸਦਾ ਹੈ।
English meaningSing the Praises of the True Lord through the Word of His Shabad, and you shall abide in the peace of peace.
ਜਪੁ ਤਪੁ ਸੰਜਮੁ ਮਨੈ ਮਾਹਿ; ਬਿਨੁ ਨਾਵੈ. ਧਿ੍ਰਗੁ ਜੀਵਾਸੁ ॥
jap tap sanjam manai maeh; bin naavai. dhrig jeevaas |
ਪੰਜਾਬੀ ਅਰਥਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ।
English meaningYou may practice chanting, penance and austere self-discipline within your mind, but without the Name, life is useless.
ਗੁਰਮਤੀ ਨਾਉ ਪਾਈਐ; ਮਨਮੁਖ ਮੋਹਿ ਵਿਣਾਸੁ ॥
guramatee naau paaeeai; manamukh mohi vinaas |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ। ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ।
English meaningThrough the Guru's Teachings, the Name is obtained, while the self-willed manmukh wastes away in emotional attachment.
ਜਿਉ ਭਾਵੈ ਤਿਉ ਰਾਖੁ ਤੂੰ; ਨਾਨਕੁ ਤੇਰਾ ਦਾਸੁ ॥੨॥
jiau bhaavai tiau raakh toon; naanak teraa daas |2|
ਪੰਜਾਬੀ ਅਰਥਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ।
English meaningPlease protect me, by the Pleasure of Your Will. Nanak is Your slave. ||2||
ਪਉੜੀ ॥
paurree |
ਸਭੁ ਕੋ ਤੇਰਾ. ਤੂੰ ਸਭਸੁ ਦਾ; ਤੂੰ ਸਭਨਾ ਰਾਸਿ ॥
sabh ko teraa. toon sabhas daa; toon sabhanaa raas |
ਪੰਜਾਬੀ ਅਰਥਸਾਰੇ ਤੇਰੇ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦਾ। ਤੂੰ ਹਰ ਜਣੇ ਦੀ ਪੂੰਜੀ ਹੈਂ।
English meaningAll are Yours, and You belong to all. You are the wealth of all.
ਸਭਿ ਤੁਧੈ ਪਾਸਹੁ ਮੰਗਦੇ; ਨਿਤ ਕਰਿ ਅਰਦਾਸਿ ॥
sabh tudhai paasahu mangade; nit kar aradaas |
ਪੰਜਾਬੀ ਅਰਥਸਮੂਹ ਤੇਰੇ ਕੋਲੋਂ ਖੈਰ ਦੀ ਯਾਚਨਾ ਕਰਦੇ ਹਨ ਅਤੇ ਹਰ ਰੋਜ਼ ਪ੍ਰਾਰਥਨਾ ਕਰਦੇ ਹਨ।
English meaningEveryone begs from You, and all offer prayers to You each day.
ਜਿਸੁ ਤੂੰ ਦੇਹਿ, ਤਿਸੁ ਸਭੁ ਕਿਛੁ ਮਿਲੈ; ਇਕਨਾ ਦੂਰਿ. ਹੈ ਪਾਸਿ ॥
jis toon dehi, tis sabh kichh milai; ikanaa door. hai paas |
ਪੰਜਾਬੀ ਅਰਥਜਿਸ ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਪਾ ਲੈਂਦਾ ਹੈਂ। ਕਈਆਂ ਨੂੰ ਤੂੰ ਦੁਰੇਡੇ ਹੈ ਤੇ ਕਈਆਂ ਦੇ ਨੇੜੇ।
English meaningThose, unto whom You give, receive everything. You are far away from some, and You are close to others.
ਤੁਧੁ ਬਾਝਹੁ. ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ; ਮਨਿ ਵੇਖਹੁ ਕੋ ਨਿਰਜਾਸਿ ॥
tudh baajhahu. thaau ko naahee, jis paasahu mangeeai; man vekhahu ko nirajaas |
ਪੰਜਾਬੀ ਅਰਥਤੇਰੇ ਬਗੈਰ ਕੋਈ ਥਾਂ ਨਹੀਂ ਜਿਸ ਤੋਂ ਯਾਚਨਾ ਕੀਤੀ ਜਾਵੇ। ਕੋਈ ਜਣਾ ਆਪਣੇ ਚਿੱਤ ਅੰਦਰ ਨਿਰਣੇ ਕਰਕੇ ਦੇਖ ਲਵੇ।
English meaningWithout You, there is not even a place to stand begging. See this yourself and verify it in your mind.
ਸਭਿ ਤੁਧੈ ਨੋ ਸਾਲਾਹਦੇ; ਦਰਿ ਗੁਰਮੁਖਾ ਨੋ ਪਰਗਾਸਿ ॥੯॥
sabh tudhai no saalaahade; dar guramukhaa no paragaas |9|
ਪੰਜਾਬੀ ਅਰਥਸਾਰੇ ਤੇਰੀ ਉਸਤਤੀ ਕਰਦੇ ਹਨ, ਹੈ ਪ੍ਰਭੂ! ਗੁਰੂ ਅਨੁਸਾਰੀਆਂ ਨੂੰ ਤੇਰਾ ਬੂਹਾ ਪ੍ਰਗਟ ਹੋ ਜਾਂਦਾ ਹੈ।
English meaningAll praise You, O Lord; at Your Door, the Gurmukhs are enlightened. ||9||
ਸਲੋਕ ਮਃ ੩ ॥
salok mahalaa 3 |
ਪੰਜਾਬੀ ਅਰਥਸਲੋਕ, ਤੀਜੀ ਪਾਤਸ਼ਾਹੀ।
English meaningSalok, Third Mehl:
ਪੰਡਿਤੁ ਪੜਿ ਪੜਿ ਉਚਾ ਕੂਕਦਾ; ਮਾਇਆ ਮੋਹਿ ਪਿਆਰੁ ॥
panddit parr parr uchaa kookadaa; maaeaa mohi piaar |
ਪੰਜਾਬੀ ਅਰਥਧੰਨ ਦੀ ਪ੍ਰੀਤ ਤੇ ਲਗਨ ਰਾਹੀਂ ਬ੍ਰਹਿਮਣ ਵਾਚਦਾ ਤੇ ਪਾਠ ਕਰਦਾ ਹੋਇਆ ਜੋਰ ਨਾਲ ਪੁਕਾਰਦਾ ਹੈ।
English meaningThe Pandits, the religious scholars, read and read, and shout out loud, but they are attached to the love of Maya.
ਅੰਤਰਿ ਬ੍ਰਹਮੁ. ਨ ਚੀਨਈ; ਮਨਿ ਮੂਰਖੁ ਗਾਵਾਰੁ ॥
antar braham. na cheenee; man moorakh gaavaar |
ਪੰਜਾਬੀ ਅਰਥਬੇਵਕੂਫ ਤੇ ਬੇ-ਸਮਝ ਬੰਦਾ ਸਿਰਜਣਹਾਰ ਨੂੰ ਨਹੀਂ ਸਿੰਞਾਣਦਾ, ਜੋ ਕਿ ਉਸ ਦੇ ਆਪਣੇ ਅੰਦਰ ਹੈ।
English meaningThey do not recognize God within themselves-they are so foolish and ignorant!
ਦੂਜੈ ਭਾਇ. ਜਗਤੁ ਪਰਬੋਧਦਾ; ਨਾ ਬੂਝੈ ਬੀਚਾਰੁ ॥
doojai bhaae. jagat parabodhadaa; naa boojhai beechaar |
ਪੰਜਾਬੀ ਅਰਥਦਵੈਤ-ਭਾਵ ਦੇ ਕਾਰਨ ਉਹ ਸੰਸਾਰ ਨੂੰ ਸਿਖ-ਮਤ ਦਿੰਦਾ ਹੈ ਅਤੇ ਖੁਦ ਬ੍ਰਹਿਮ ਗਿਆਨ ਨੂੰ ਨਹੀਂ ਸਮਝਦਾ।
English meaningIn the love of duality, they try to teach the world, but they do not understand meditative contemplation.
ਬਿਰਥਾ ਜਨਮੁ ਗਵਾਇਆ; ਮਰਿ ਜੰਮੈ ਵਾਰੋ ਵਾਰ ॥੧॥
birathaa janam gavaaeaa; mar jamai vaaro vaar |1|
ਪੰਜਾਬੀ ਅਰਥਉਹ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।
English meaningThey lose their lives uselessly; they die, only to be re-born, over and over again. ||1||
ਮਃ ੩ ॥
mahalaa 3 |
English meaningThird Mehl:
ਜਿਨੀ. ਸਤਿਗੁਰੁ ਸੇਵਿਆ, ਤਿਨੀ ਨਾਉ ਪਾਇਆ; ਬੂਝਹੁ ਕਰਿ ਬੀਚਾਰੁ ॥
jinee. satigur seviaa, tinee naau paaeaa; boojhahu kar beechaar |
ਪੰਜਾਬੀ ਅਰਥਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਮ ਨੂੰ ਪਰਾਪਤ ਕਰਦੇ ਹਨ। ਇਸ ਨੂੰ ਸੋਚ ਤੇ ਸਮਝ।
English meaningThose who serve the True Guru obtain the Name. Reflect on this and understand.
ਸਦਾ ਸਾਂਤਿ, ਸੁਖੁ ਮਨਿ ਵਸੈ; ਚੂਕੈ ਕੂਕ ਪੁਕਾਰ ॥
sadaa saant, sukh man vasai; chookai kook pukaar |
ਪੰਜਾਬੀ ਅਰਥਉਨ੍ਰਾਂ ਦਾ ਵਿਰਲਾਪ ਤੇ ਸ਼ਿਕਵਾ ਸ਼ਿਕਾਇਤਾਂ ਮੁਕ ਜਾਂਦੀਆਂ ਹਨ, ਅਤੇ ਠੰਢ-ਚੈਨ ਤੇ ਖੁਸ਼ੀ ਉਨ੍ਹਾਂ ਦੇ ਚਿੱਤ ਵਿੱਚ ਹਮੇਸ਼ਾਂ ਲਈ ਵਸ ਜਾਂਦੀਆਂ ਹਨ।
English meaningEternal peace and joy abide in their minds; they abandon their cries and complaints.
ਆਪੈ ਨੋ ਆਪੁ ਖਾਇ, ਮਨੁ ਨਿਰਮਲੁ ਹੋਵੈ; ਗੁਰਸਬਦੀ ਵੀਚਾਰੁ ॥
aapai no aap khaae, man niramal hovai; gurasabadee veechaar |
ਪੰਜਾਬੀ ਅਰਥਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ।
English meaningTheir identity consumes their identical identity, and their minds become pure by contemplating the Word of the Guru's Shabad.
ਨਾਨਕ ਸਬਦਿ ਰਤੇ. ਸੇ ਮੁਕਤੁ ਹੈ; ਹਰਿ ਜੀਉ ਹੇਤਿ ਪਿਆਰੁ ॥੨॥
naanak sabad rate. se mukat hai; har jeeo het piaar |2|
ਪੰਜਾਬੀ ਅਰਥਨਾਨਕ, ਜੋ ਨਾਮ ਨਾਲ ਰੰਗੀਜੇ ਹਨ ਅਤੇ ਪੂਜਯ ਪ੍ਰਭੂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।
English meaningO Nanak, attuned to the Shabad, they are liberated. They love their Beloved Lord. ||2||
ਪਉੜੀ ॥
paurree |
ਹਰਿ ਕੀ ਸੇਵਾ ਸਫਲ ਹੈ; ਗੁਰਮੁਖਿ ਪਾਵੈ ਥਾਇ ॥
har kee sevaa safal hai; guramukh paavai thaae |
ਪੰਜਾਬੀ ਅਰਥਅਮੋਘ ਹੈ ਚਾਕਰੀ ਵਾਹਿਗੁਰੂ ਦੀ, ਜੋ ਗੁਰਾਂ ਦੇ ਰਾਹੀਂ ਇਸ ਨੂੰ ਪਰਵਾਨ ਕਰਦਾ ਹੈ।
English meaningService to the Lord is fruitful; through it, the Gurmukh is honored and approved.
ਜਿਸੁ ਹਰਿ ਭਾਵੈ, ਤਿਸੁ ਗੁਰੁ ਮਿਲੈ; ਸੋ ਹਰਿ ਨਾਮੁ ਧਿਆਇ ॥
jis har bhaavai, tis gur milai; so har naam dhiaae |
ਪੰਜਾਬੀ ਅਰਥਜਿਹਦੇ ਨਾਲ ਮਾਲਕ ਪ੍ਰਸੰਨ ਹੁੰਦਾ ਹੈ, ਉਸ ਨੂੰ ਗੁਰੂ ਜੀ ਮਿਲਦੇ ਹਨ, ਕੇਵਲ ਉਹੀ ਨਾਮ ਦਾ ਅਰਾਧਨ ਕਰਦਾ ਹੈ।
English meaningThat person, with whom the Lord is pleased, meets with the Guru, and meditates on the Name of the Lord.
ਗੁਰਸਬਦੀ ਹਰਿ ਪਾਈਐ; ਹਰਿ ਪਾਰਿ ਲਘਾਇ ॥
gurasabadee har paaeeai; har paar laghaae |
ਪੰਜਾਬੀ ਅਰਥਗੁਰਬਾਣੀ ਦੁਆਰਾ ਵਾਹਿਗੁਰੂ ਹਾਸਲ ਹੁੰਦਾ ਹੈ ਅਤੇ ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ।
English meaningThrough the Word of the Guru's Shabad, the Lord is found. The Lord carries us across.
ਮਨਹਠਿ ਕਿਨੈ. ਨ ਪਾਇਓ; ਪੁਛਹੁ ਵੇਦਾ ਜਾਇ ॥
manahatth kinai. na paaeo; puchhahu vedaa jaae |
ਪੰਜਾਬੀ ਅਰਥਚਿੱਤ ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੋਇਆ। ਜਾ ਕੇ ਵੇਦਾਂ ਪਾਸੋਂ ਪਾਤ ਕਰ ਲਓ।
English meaningThrough stubborn-mindedness, none have found Him; go and consult the Vedas on this.
ਨਾਨਕ ਹਰਿ ਕੀ ਸੇਵਾ ਸੋ ਕਰੇ; ਜਿਸੁ ਲਏ ਹਰਿ ਲਾਇ ॥੧੦॥
naanak har kee sevaa so kare; jis le har laae |10|
ਪੰਜਾਬੀ ਅਰਥਨਾਨਕ, ਕੇਵਲ ਉਹੀ ਵਾਹਿਗੁਰੂ ਦੀ ਚਾਕਰੀ ਕਮਾਉਂਦਾ ਹੈ, ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੇ।
English meaningO Nanak, he alone serves the Lord, whom the Lord attaches to Himself. ||10||
ਸਲੋਕ ਮਃ ੩ ॥
salok mahalaa 3 |
ਪੰਜਾਬੀ ਅਰਥਸਲੋਕ, ਤੀਜੀ ਪਾਤਸ਼ਾਹੀ।
English meaningSalok, Third Mehl:
ਨਾਨਕ. ਸੋ ਸੂਰਾ ਵਰੀਆਮੁ; ਜਿਨਿ ਵਿਚਹੁ. ਦੁਸਟੁ ਅਹੰਕਰਣੁ ਮਾਰਿਆ ॥
naanak. so sooraa vareeaam; jin vichahu. dusatt ahankaran maariaa |
ਪੰਜਾਬੀ ਅਰਥਨਾਨਕ ਉਹੀ ਬਹਾਦਰ ਯੋਧਾ ਹੈ ਜਿਸ ਨੇ ਆਪਣੇ ਅੰਦਰਲੀ ਪਾਪਣ ਹੰਗਤਾ ਨੂੰ ਕਾਬੂ ਕਰ ਲਿਆ ਹੈ।
English meaningO Nanak, he is a brave warrior, who conquers and subdues his vicious inner ego.
ਗੁਰਮੁਖਿ ਨਾਮੁ ਸਾਲਾਹਿ; ਜਨਮੁ ਸਵਾਰਿਆ ॥
guramukh naam saalaeh; janam savaariaa |
ਪੰਜਾਬੀ ਅਰਥਨਾਮ ਦੀ ਉਸਤਤੀ ਕਰਨ ਦੁਆਰਾ, ਪਵਿੱਤ੍ਰ ਪੁਰਸ਼ ਆਪਣਾ ਜੀਵਨ ਸੁਧਾਰ ਲੈਂਦਾ ਹੈ।
English meaningPraising the Naam, the Name of the Lord, the Gurmukhs redeem their lives.
ਆਪਿ ਹੋਆ ਸਦਾ ਮੁਕਤੁ; ਸਭੁ ਕੁਲੁ ਨਿਸਤਾਰਿਆ ॥
aap hoaa sadaa mukat; sabh kul nisataariaa |
ਪੰਜਾਬੀ ਅਰਥਉਹ ਖੁਦ ਸਦੀਵ ਹੀ ਬੰਦ-ਖਲਾਸ ਹੈ ਅਤੇ ਆਪਣੀ ਸਾਰੀ ਵੰਸ ਨੂੰ ਬਚਾ ਲੈਂਦਾ ਹੈ।
English meaningThey themselves are liberated forever, and they save all their ancestors.
ਸੋਹਨਿ ਸਚਿ ਦੁਆਰਿ; ਨਾਮੁ ਪਿਆਰਿਆ ॥
sohan sach duaar; naam piaariaa |
ਪੰਜਾਬੀ ਅਰਥਜੋ ਨਾਮ ਨਾਲ ਪ੍ਰੀਤ ਕਰਦੇ ਹਨ, ਉਹ ਸੱਚੇ ਦਰ ਉਤੇ ਸੁੰਦਰ ਦਿਸਦੇ ਹਨ।
English meaningThose who love the Naam look beauteous at the Gate of Truth.
ਮਨਮੁਖ ਮਰਹਿ ਅਹੰਕਾਰਿ; ਮਰਣੁ ਵਿਗਾੜਿਆ ॥
manamukh mareh ahankaar; maran vigaarriaa |
ਪੰਜਾਬੀ ਅਰਥਆਪ-ਹੁਦਰੇ ਗਰਬ ਗੁਮਾਨ ਅੰਦਰ ਮਰਦੇ ਹਨ। ਉਹ ਮੌਤ ਨੂੰ ਨੀਚ ਬਣਾ ਦਿੰਦੇ (ਕੁਮੈਤੇ ਮਰਦੇ) ਹਨ।
English meaningThe self-willed manmukhs die in egotism-even their death is painfully ugly.
ਸਭੋ ਵਰਤੈ ਹੁਕਮੁ; ਕਿਆ ਕਰਹਿ ਵਿਚਾਰਿਆ ॥
sabho varatai hukam; kiaa kareh vichaariaa |
ਪੰਜਾਬੀ ਅਰਥਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
English meaningEverything happens according to the Lord's Will; what can the poor people do?
ਆਪਹੁ ਦੂਜੈ ਲਗਿ; ਖਸਮੁ ਵਿਸਾਰਿਆ ॥
aapahu doojai lag; khasam visaariaa |
ਪੰਜਾਬੀ ਅਰਥਸਵੈ-ਹੰਗਤਾ ਤੇ ਦਵੈਤ-ਭਾਵ ਨਾਲ ਜੁੜ ਕੇ, ਇਨਸਾਨ ਨੇ ਮਾਲਕ ਨੂੰ ਭੁਲਾ ਛਡਿਆ ਹੈ।
English meaningAttached to self-conceit and duality, they have forgotten their Lord and Master.
ਨਾਨਕ. ਬਿਨੁ ਨਾਵੈ, ਸਭੁ ਦੁਖੁ; ਸੁਖੁ ਵਿਸਾਰਿਆ ॥੧॥
naanak. bin naavai, sabh dukh; sukh visaariaa |1|
ਪੰਜਾਬੀ ਅਰਥਨਾਨਕ ਨਾਮ ਦੇ ਬਾਝੋਂ ਸਮੂਹ ਤਕਲੀਫ ਹੀ ਹੈ, ਅਤੇ ਖੁਸ਼ੀ ਭੁੱਲ ਜਾਂਦੀ ਹੈ।
English meaningO Nanak, without the Name, everything is painful, and happiness is forgotten. ||1||
ਮਃ ੩ ॥
mahalaa 3 |
English meaningThird Mehl:
ਗੁਰਿ ਪੂਰੈ ਹਰਿ ਨਾਮੁ ਦਿੜਾਇਆ; ਤਿਨਿ ਵਿਚਹੁ ਭਰਮੁ ਚੁਕਾਇਆ ॥
gur poorai har naam dirraaeaa; tin vichahu bharam chukaaeaa |
ਪੰਜਾਬੀ ਅਰਥਪੂਰਨ ਗੁਰਾਂ ਨੇ ਮੇਰੇ ਅੰਦਰ ਹਰੀ ਦਾ ਨਾਮ ਪੱਕਾ ਕਰ ਦਿਤਾ ਅਤੇ ਉਸ ਨੇ ਮੇਰੇ ਅੰਦਰੋ ਵਹਿਮ ਦੂਰ ਕਰ ਦਿੱਤਾ।
English meaningThe Perfect Guru has implanted the Name of the Lord within me. It has dispelled my doubts from within.
ਰਾਮ ਨਾਮੁ ਹਰਿ ਕੀਰਤਿ ਗਾਈ; ਕਰਿ ਚਾਨਣੁ ਮਗੁ ਦਿਖਾਇਆ ॥
raam naam har keerat gaaee; kar chaanan mag dikhaaeaa |
ਪੰਜਾਬੀ ਅਰਥਸੁਆਮੀ ਦੇ ਨਾਮ ਅਤੇ ਵਾਹਿਗੁਰੂ ਦੇ ਜੱਸ ਦਾ ਮੈਂ ਗਾਇਨ ਕੀਤਾ। ਰਬੀ ਨੂਰ ਪ੍ਰਗਟ ਕਰਕੇ ਮੈਨੂੰ ਰਸਤਾ ਦਿਖਾਲ ਦਿਤਾ ਗਿਆ।
English meaningI sing the Lord's Name and the Kirtan of the Lord's Praises; the Divine Light shines, and now I see the Way.
ਹਉਮੈ ਮਾਰਿ. ਏਕ ਲਿਵ ਲਾਗੀ; ਅੰਤਰਿ ਨਾਮੁ ਵਸਾਇਆ ॥
haumai maar. ek liv laagee; antar naam vasaaeaa |
ਪੰਜਾਬੀ ਅਰਥਆਪਣੀ ਹੰਗਤਾ ਨੂੰ ਨਵਿਰਤ ਕਰਕੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਨਾਲ ਜੋੜ ਲਈ ਅਤੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
English meaningConquering my ego, I am lovingly focused on the One Lord; the Naam has come to dwell within me.