ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad B6Z

Shabad

Read the complete Shabad with available meanings.

ਸਲੋਕ ਮਃ ੩ ॥

salok mahalaa 3 |

ਪੰਜਾਬੀ ਅਰਥ

ਸਲੋਕ, ਤੀਜੀ ਪਾਤਸ਼ਾਹੀ।

English meaning

Salok, Third Mehl:

ਪੰਡਿਤੁ ਪੜਿ ਪੜਿ ਉਚਾ ਕੂਕਦਾ; ਮਾਇਆ ਮੋਹਿ ਪਿਆਰੁ ॥

panddit parr parr uchaa kookadaa; maaeaa mohi piaar |

ਪੰਜਾਬੀ ਅਰਥ

ਧੰਨ ਦੀ ਪ੍ਰੀਤ ਤੇ ਲਗਨ ਰਾਹੀਂ ਬ੍ਰਹਿਮਣ ਵਾਚਦਾ ਤੇ ਪਾਠ ਕਰਦਾ ਹੋਇਆ ਜੋਰ ਨਾਲ ਪੁਕਾਰਦਾ ਹੈ।

English meaning

The Pandits, the religious scholars, read and read, and shout out loud, but they are attached to the love of Maya.

ਅੰਤਰਿ ਬ੍ਰਹਮੁ. ਨ ਚੀਨਈ; ਮਨਿ ਮੂਰਖੁ ਗਾਵਾਰੁ ॥

antar braham. na cheenee; man moorakh gaavaar |

ਪੰਜਾਬੀ ਅਰਥ

ਬੇਵਕੂਫ ਤੇ ਬੇ-ਸਮਝ ਬੰਦਾ ਸਿਰਜਣਹਾਰ ਨੂੰ ਨਹੀਂ ਸਿੰਞਾਣਦਾ, ਜੋ ਕਿ ਉਸ ਦੇ ਆਪਣੇ ਅੰਦਰ ਹੈ।

English meaning

They do not recognize God within themselves-they are so foolish and ignorant!

ਦੂਜੈ ਭਾਇ. ਜਗਤੁ ਪਰਬੋਧਦਾ; ਨਾ ਬੂਝੈ ਬੀਚਾਰੁ ॥

doojai bhaae. jagat parabodhadaa; naa boojhai beechaar |

ਪੰਜਾਬੀ ਅਰਥ

ਦਵੈਤ-ਭਾਵ ਦੇ ਕਾਰਨ ਉਹ ਸੰਸਾਰ ਨੂੰ ਸਿਖ-ਮਤ ਦਿੰਦਾ ਹੈ ਅਤੇ ਖੁਦ ਬ੍ਰਹਿਮ ਗਿਆਨ ਨੂੰ ਨਹੀਂ ਸਮਝਦਾ।

English meaning

In the love of duality, they try to teach the world, but they do not understand meditative contemplation.

ਬਿਰਥਾ ਜਨਮੁ ਗਵਾਇਆ; ਮਰਿ ਜੰਮੈ ਵਾਰੋ ਵਾਰ ॥੧॥

birathaa janam gavaaeaa; mar jamai vaaro vaar |1|

ਪੰਜਾਬੀ ਅਰਥ

ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।

English meaning

They lose their lives uselessly; they die, only to be re-born, over and over again. ||1||