ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9ML

Shabad

Read the complete Shabad with available meanings.

ਮਃ ੩ ॥

mahalaa 3 |

ਪੰਜਾਬੀ ਅਰਥ

ਤੀਜੀ ਪਾਤਸ਼ਾਹੀ।

English meaning

Third Mehl:

ਸਤਿਗੁਰੁ ਸੇਵਿ ਸੁਖੁ ਪਾਇਆ; ਸਚੁ ਨਾਮੁ ਗੁਣਤਾਸੁ ॥

satigur sev sukh paaeaa; sach naam gunataas |

ਪੰਜਾਬੀ ਅਰਥ

ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਸੰਨਤਾ ਪਰਾਪਤ ਹੁੰਦੀ ਹੈ। ਸਤਿਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।

English meaning

Serving the True Guru, peace is obtained. The True Name is the Treasure of Excellence.

ਗੁਰਮਤੀ ਆਪੁ ਪਛਾਣਿਆ; ਰਾਮ ਨਾਮ ਪਰਗਾਸੁ ॥

guramatee aap pachhaaniaa; raam naam paragaas |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਆ ਜਾਂਦੀ ਹੈ।

English meaning

Follow the Guru's Teachings, and recognize your own self; the Divine Light of the Lord's Name shall shine within.

ਸਚੋ ਸਚੁ ਕਮਾਵਣਾ; ਵਡਿਆਈ ਵਡੇ ਪਾਸਿ ॥

sacho sach kamaavanaa; vaddiaaee vadde paas |

ਪੰਜਾਬੀ ਅਰਥ

ਸਤਿਪੁਰਖ ਧਰਮ ਦੀ ਕਮਾਈ ਕਰਦਾ ਹੈ। ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲਿ ਹੈ।

English meaning

The true ones practice Truth; greatness rests in the Great Lord.

ਜੀਉ ਪਿੰਡੁ ਸਭੁ ਤਿਸ ਕਾ; ਸਿਫਤਿ ਕਰੇ ਅਰਦਾਸਿ ॥

jeeo pindd sabh tis kaa; sifat kare aradaas |

ਪੰਜਾਬੀ ਅਰਥ

ਉਹ ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਸ਼ੈ ਦਾ ਮਾਲਕ ਹੈ।

English meaning

Body, soul and all things belong to the Lord-praise Him, and offer your prayers to Him.

ਸਚੈ ਸਬਦਿ ਸਾਲਾਹਣਾ; ਸੁਖੇ ਸੁਖਿ ਨਿਵਾਸੁ ॥

sachai sabad saalaahanaa; sukhe sukh nivaas |

ਪੰਜਾਬੀ ਅਰਥ

ਸੱਚੇ ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰਮ-ਅਨੰਦ ਅੰਦਰ ਵਸਦਾ ਹੈ।

English meaning

Sing the Praises of the True Lord through the Word of His Shabad, and you shall abide in the peace of peace.

ਜਪੁ ਤਪੁ ਸੰਜਮੁ ਮਨੈ ਮਾਹਿ; ਬਿਨੁ ਨਾਵੈ. ਧਿ੍ਰਗੁ ਜੀਵਾਸੁ ॥

jap tap sanjam manai maeh; bin naavai. dhrig jeevaas |

ਪੰਜਾਬੀ ਅਰਥ

ਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ।

English meaning

You may practice chanting, penance and austere self-discipline within your mind, but without the Name, life is useless.

ਗੁਰਮਤੀ ਨਾਉ ਪਾਈਐ; ਮਨਮੁਖ ਮੋਹਿ ਵਿਣਾਸੁ ॥

guramatee naau paaeeai; manamukh mohi vinaas |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ। ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ।

English meaning

Through the Guru's Teachings, the Name is obtained, while the self-willed manmukh wastes away in emotional attachment.

ਜਿਉ ਭਾਵੈ ਤਿਉ ਰਾਖੁ ਤੂੰ; ਨਾਨਕੁ ਤੇਰਾ ਦਾਸੁ ॥੨॥

jiau bhaavai tiau raakh toon; naanak teraa daas |2|

ਪੰਜਾਬੀ ਅਰਥ

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ।

English meaning

Please protect me, by the Pleasure of Your Will. Nanak is Your slave. ||2||