ਸਲੋਕ ਮਃ ੩ ॥
salok mahalaa 3 |
ਸਲੋਕ, ਤੀਜੀ ਪਾਤਸ਼ਾਹੀ।
Salok, Third Mehl:
Read the complete Shabad with available meanings.
ਸਲੋਕ ਮਃ ੩ ॥
salok mahalaa 3 |
ਸਲੋਕ, ਤੀਜੀ ਪਾਤਸ਼ਾਹੀ।
Salok, Third Mehl:
ਨਾਨਕ. ਸੋ ਸੂਰਾ ਵਰੀਆਮੁ; ਜਿਨਿ ਵਿਚਹੁ. ਦੁਸਟੁ ਅਹੰਕਰਣੁ ਮਾਰਿਆ ॥
naanak. so sooraa vareeaam; jin vichahu. dusatt ahankaran maariaa |
ਨਾਨਕ ਉਹੀ ਬਹਾਦਰ ਯੋਧਾ ਹੈ ਜਿਸ ਨੇ ਆਪਣੇ ਅੰਦਰਲੀ ਪਾਪਣ ਹੰਗਤਾ ਨੂੰ ਕਾਬੂ ਕਰ ਲਿਆ ਹੈ।
O Nanak, he is a brave warrior, who conquers and subdues his vicious inner ego.
ਗੁਰਮੁਖਿ ਨਾਮੁ ਸਾਲਾਹਿ; ਜਨਮੁ ਸਵਾਰਿਆ ॥
guramukh naam saalaeh; janam savaariaa |
ਨਾਮ ਦੀ ਉਸਤਤੀ ਕਰਨ ਦੁਆਰਾ, ਪਵਿੱਤ੍ਰ ਪੁਰਸ਼ ਆਪਣਾ ਜੀਵਨ ਸੁਧਾਰ ਲੈਂਦਾ ਹੈ।
Praising the Naam, the Name of the Lord, the Gurmukhs redeem their lives.
ਆਪਿ ਹੋਆ ਸਦਾ ਮੁਕਤੁ; ਸਭੁ ਕੁਲੁ ਨਿਸਤਾਰਿਆ ॥
aap hoaa sadaa mukat; sabh kul nisataariaa |
ਉਹ ਖੁਦ ਸਦੀਵ ਹੀ ਬੰਦ-ਖਲਾਸ ਹੈ ਅਤੇ ਆਪਣੀ ਸਾਰੀ ਵੰਸ ਨੂੰ ਬਚਾ ਲੈਂਦਾ ਹੈ।
They themselves are liberated forever, and they save all their ancestors.
ਸੋਹਨਿ ਸਚਿ ਦੁਆਰਿ; ਨਾਮੁ ਪਿਆਰਿਆ ॥
sohan sach duaar; naam piaariaa |
ਜੋ ਨਾਮ ਨਾਲ ਪ੍ਰੀਤ ਕਰਦੇ ਹਨ, ਉਹ ਸੱਚੇ ਦਰ ਉਤੇ ਸੁੰਦਰ ਦਿਸਦੇ ਹਨ।
Those who love the Naam look beauteous at the Gate of Truth.
ਮਨਮੁਖ ਮਰਹਿ ਅਹੰਕਾਰਿ; ਮਰਣੁ ਵਿਗਾੜਿਆ ॥
manamukh mareh ahankaar; maran vigaarriaa |
ਆਪ-ਹੁਦਰੇ ਗਰਬ ਗੁਮਾਨ ਅੰਦਰ ਮਰਦੇ ਹਨ। ਉਹ ਮੌਤ ਨੂੰ ਨੀਚ ਬਣਾ ਦਿੰਦੇ (ਕੁਮੈਤੇ ਮਰਦੇ) ਹਨ।
The self-willed manmukhs die in egotism-even their death is painfully ugly.
ਸਭੋ ਵਰਤੈ ਹੁਕਮੁ; ਕਿਆ ਕਰਹਿ ਵਿਚਾਰਿਆ ॥
sabho varatai hukam; kiaa kareh vichaariaa |
ਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
Everything happens according to the Lord's Will; what can the poor people do?
ਆਪਹੁ ਦੂਜੈ ਲਗਿ; ਖਸਮੁ ਵਿਸਾਰਿਆ ॥
aapahu doojai lag; khasam visaariaa |
ਸਵੈ-ਹੰਗਤਾ ਤੇ ਦਵੈਤ-ਭਾਵ ਨਾਲ ਜੁੜ ਕੇ, ਇਨਸਾਨ ਨੇ ਮਾਲਕ ਨੂੰ ਭੁਲਾ ਛਡਿਆ ਹੈ।
Attached to self-conceit and duality, they have forgotten their Lord and Master.
ਨਾਨਕ. ਬਿਨੁ ਨਾਵੈ, ਸਭੁ ਦੁਖੁ; ਸੁਖੁ ਵਿਸਾਰਿਆ ॥੧॥
naanak. bin naavai, sabh dukh; sukh visaariaa |1|
ਨਾਨਕ ਨਾਮ ਦੇ ਬਾਝੋਂ ਸਮੂਹ ਤਕਲੀਫ ਹੀ ਹੈ, ਅਤੇ ਖੁਸ਼ੀ ਭੁੱਲ ਜਾਂਦੀ ਹੈ।
O Nanak, without the Name, everything is painful, and happiness is forgotten. ||1||