ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad MGY

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਊੜੀ।

English meaning

Pauree:

ਹਰਿ ਕੀ ਸੇਵਾ ਸਫਲ ਹੈ; ਗੁਰਮੁਖਿ ਪਾਵੈ ਥਾਇ ॥

har kee sevaa safal hai; guramukh paavai thaae |

ਪੰਜਾਬੀ ਅਰਥ

ਅਮੋਘ ਹੈ ਚਾਕਰੀ ਵਾਹਿਗੁਰੂ ਦੀ, ਜੋ ਗੁਰਾਂ ਦੇ ਰਾਹੀਂ ਇਸ ਨੂੰ ਪਰਵਾਨ ਕਰਦਾ ਹੈ।

English meaning

Service to the Lord is fruitful; through it, the Gurmukh is honored and approved.

ਜਿਸੁ ਹਰਿ ਭਾਵੈ, ਤਿਸੁ ਗੁਰੁ ਮਿਲੈ; ਸੋ ਹਰਿ ਨਾਮੁ ਧਿਆਇ ॥

jis har bhaavai, tis gur milai; so har naam dhiaae |

ਪੰਜਾਬੀ ਅਰਥ

ਜਿਹਦੇ ਨਾਲ ਮਾਲਕ ਪ੍ਰਸੰਨ ਹੁੰਦਾ ਹੈ, ਉਸ ਨੂੰ ਗੁਰੂ ਜੀ ਮਿਲਦੇ ਹਨ, ਕੇਵਲ ਉਹੀ ਨਾਮ ਦਾ ਅਰਾਧਨ ਕਰਦਾ ਹੈ।

English meaning

That person, with whom the Lord is pleased, meets with the Guru, and meditates on the Name of the Lord.

ਗੁਰਸਬਦੀ ਹਰਿ ਪਾਈਐ; ਹਰਿ ਪਾਰਿ ਲਘਾਇ ॥

gurasabadee har paaeeai; har paar laghaae |

ਪੰਜਾਬੀ ਅਰਥ

ਗੁਰਬਾਣੀ ਦੁਆਰਾ ਵਾਹਿਗੁਰੂ ਹਾਸਲ ਹੁੰਦਾ ਹੈ ਅਤੇ ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ।

English meaning

Through the Word of the Guru's Shabad, the Lord is found. The Lord carries us across.

ਮਨਹਠਿ ਕਿਨੈ. ਨ ਪਾਇਓ; ਪੁਛਹੁ ਵੇਦਾ ਜਾਇ ॥

manahatth kinai. na paaeo; puchhahu vedaa jaae |

ਪੰਜਾਬੀ ਅਰਥ

ਚਿੱਤ ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੋਇਆ। ਜਾ ਕੇ ਵੇਦਾਂ ਪਾਸੋਂ ਪਾਤ ਕਰ ਲਓ।

English meaning

Through stubborn-mindedness, none have found Him; go and consult the Vedas on this.

ਨਾਨਕ ਹਰਿ ਕੀ ਸੇਵਾ ਸੋ ਕਰੇ; ਜਿਸੁ ਲਏ ਹਰਿ ਲਾਇ ॥੧੦॥

naanak har kee sevaa so kare; jis le har laae |10|

ਪੰਜਾਬੀ ਅਰਥ

ਨਾਨਕ, ਕੇਵਲ ਉਹੀ ਵਾਹਿਗੁਰੂ ਦੀ ਚਾਕਰੀ ਕਮਾਉਂਦਾ ਹੈ, ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੇ।

English meaning

O Nanak, he alone serves the Lord, whom the Lord attaches to Himself. ||10||