ਗੁਰਮਤੀ. ਜਮੁ ਜੋਹਿ, ਨ ਸਾਕੈ; ਸਾਚੈ ਨਾਮਿ ਸਮਾਇਆ ॥
guramatee. jam johi, na saakai; saachai naam samaaeaa |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸਤਿਨਾਮ ਅੰਦਰ ਲੀਨ ਹੋ ਗਿਆ ਅਤੇ ਮੌਤ ਦਾ ਦੂਤ ਮੈਨੂੰ ਛੂਹ ਨਹੀਂ ਸਕਦਾ।
English meaningFollowing the Guru's Teachings, I cannot be touched by the Messenger of Death. I am absorbed in the True Name.
ਸਭੁ ਆਪੇ ਆਪਿ ਵਰਤੈ ਕਰਤਾ; ਜੋ ਭਾਵੈ. ਸੋ ਨਾਇ ਲਾਇਆ ॥
sabh aape aap varatai karataa; jo bhaavai. so naae laaeaa |
ਪੰਜਾਬੀ ਅਰਥਸਿਰਜਣਹਾਰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
English meaningThe Creator Himself is All-pervading everywhere; He links those with whom He is pleased to His Name.
ਜਨ ਨਾਨਕੁ. ਨਾਮੁ ਲਏ ਤਾ ਜੀਵੈ; ਬਿਨੁ ਨਾਵੈ. ਖਿਨੁ ਮਰਿ ਜਾਇਆ ॥੨॥
jan naanak. naam le taa jeevai; bin naavai. khin mar jaaeaa |2|
ਪੰਜਾਬੀ ਅਰਥਜੇਕਰ ਗੋਲਾ ਨਾਨਕ ਨਾਰਾਇਣ ਦੇ ਨਾਮ ਦਾ ਜਾਪ ਕਰੇ, ਕੇਵਲ ਤਦ ਹੀ ਉਹ ਜੀਉਂਦਾ ਰਹਿੰਦਾ ਹੈ। ਨਾਮ ਦੇ ਬਗੈਰ ਉਹ ਇਕ ਛਿਨ ਅੰਦਰ ਮਰ ਜਾਂਦਾ ਹੈ।
English meaningServant Nanak chants the Naam, and so he lives. Without the Name, he would die in an instant. ||2||
ਪਉੜੀ ॥
paurree |
ਜੋ ਮਿਲਿਆ ਹਰਿ ਦੀਬਾਣ ਸਿਉ; ਸੋ ਸਭਨੀ ਦੀਬਾਣੀ ਮਿਲਿਆ ॥
jo miliaa har deebaan siau; so sabhanee deebaanee miliaa |
ਪੰਜਾਬੀ ਅਰਥਜੋ ਵਾਹਿਗੁਰੂ ਦੇ ਦਰਬਾਰ ਅੰਦਰ ਹਾਜ਼ਰ ਹੁੰਦਾ ਹੈ ਉਹ ਸਾਰੀਆਂ ਕਚਹਿਰੀਆਂ ਅੰਦਰ ਪਰਵਾਣ ਹੁੰਦਾ ਹੈ।
English meaningOne who is accepted at the Court of the Lord shall be accepted in courts everywhere.
ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ਉਸ ਕੈ ਮੁਹਿ ਡਿਠੈ, ਸਭ ਪਾਪੀ ਤਰਿਆ ॥
jithai ohu jaae, tithai ohu surakharoo; us kai muhi dditthai, sabh paapee tariaa |
ਪੰਜਾਬੀ ਅਰਥਜਿਥੇ ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ।
English meaningWherever he goes, he is recognized as honorable. Seeing his face, all sinners are saved.
ਓਸੁ ਅੰਤਰਿ ਨਾਮੁ ਨਿਧਾਨੁ ਹੈ; ਨਾਮੋ ਪਰਵਰਿਆ ॥
os antar naam nidhaan hai; naamo paravariaa |
ਪੰਜਾਬੀ ਅਰਥਉਸ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਹਰੀ ਦੇ ਨਾਮ ਰਾਹੀਂ ਹੀ ਉਹ ਕਬੂਲ ਪੈਦਾ ਹੈ।
English meaningWithin him is the Treasure of the Naam, the Name of the Lord. Through the Naam, he is exalted.
ਨਾਉ ਪੂਜੀਐ ਨਾਉ ਮੰਨੀਐ; ਨਾਇ ਕਿਲਵਿਖ ਸਭ ਹਿਰਿਆ ॥
naau poojeeai naau maneeai; naae kilavikh sabh hiriaa |
ਪੰਜਾਬੀ ਅਰਥਨਾਮ ਨੂੰ ਉਹ ਪੂਜਦਾ ਹੈ, ਨਾਮ ਉਤੇ ਹੀ ਉਸ ਦਾ ਨਿਸਚਾ ਹੈ ਅਤੇ ਹਰੀ ਦਾ ਨਾਮ ਹੀ ਉਸ ਦੇ ਸਾਰੇ ਪਾਪਾਂ ਨੂੰ ਨਾਬੂਦ ਕਰਦਾ ਹੈ।
English meaningHe worships the Name, and believes in the Name; the Name erases all his sinful mistakes.
ਜਿਨੀ ਨਾਮੁ ਧਿਆਇਆ, ਇਕ ਮਨਿ ਇਕ ਚਿਤਿ; ਸੇ ਅਸਥਿਰੁ ਜਗਿ ਰਹਿਆ ॥੧੧॥
jinee naam dhiaaeaa, ik man ik chit; se asathir jag rahiaa |11|
ਪੰਜਾਬੀ ਅਰਥਜਿਹੜੇ ਵਾਹਿਗੁਰੂ ਦੇ ਨਾਮ ਦਾ, ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨ।
English meaningThose who meditate on the Name, with one-pointed mind and focused consciousness, remain forever stable in the world. ||11||
ਸਲੋਕ ਮਃ ੩ ॥
salok mahalaa 3 |
ਪੰਜਾਬੀ ਅਰਥਸਲੋਕ, ਤੀਜੀ ਪਾਤਸ਼ਾਹੀ।
English meaningSalok, Third Mehl:
ਆਤਮਾ ਦੇਉ ਪੂਜੀਐ; ਗੁਰ ਕੈ ਸਹਜਿ ਸੁਭਾਇ ॥
aatamaa deo poojeeai; gur kai sehaj subhaae |
ਪੰਜਾਬੀ ਅਰਥਗੁਰਾਂ ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਉਪਾਸ਼ਨਾ ਕਰ।
English meaningWorship the Divine, Supreme Soul, with the intuitive peace and poise of the Guru.
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ; ਤਾ ਘਰ ਹੀ ਪਰਚਾ ਪਾਇ ॥
aatame no aatame dee prateet hoe; taa ghar hee parachaa paae |
ਪੰਜਾਬੀ ਅਰਥਜੇਕਰ ਬੰਦੇ ਦੀ ਰੂਹ ਦਾ ਪਰਮ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ।
English meaningIf the individual soul has faith in the Supreme Soul, then it shall obtain realization within its own home.
ਆਤਮਾ ਅਡੋਲੁ. ਨ ਡੋਲਈ; ਗੁਰ ਕੈ ਭਾਇ ਸੁਭਾਇ ॥
aatamaa addol. na ddolee; gur kai bhaae subhaae |
ਪੰਜਾਬੀ ਅਰਥਗੁਰਾਂ ਦੇ ਕੁਦਰਤੀ ਰਜੂਅ ਦੀ ਤਰ੍ਹਾਂ ਤਦ ਰੂਹ ਅਸਥਿਰ ਹੋ ਜਾਂਦੀ ਹੈ, ਅਤੇ ਡਿਕਡੋਲੇ ਨਹੀਂ ਖਾਂਦੀ।
English meaningThe soul becomes steady, and does not waver, by the natural inclination of the Guru's Loving Will.
ਗੁਰ ਵਿਣੁ. ਸਹਜੁ ਨ ਆਵਈ; ਲੋਭੁ ਮੈਲੁ. ਨ ਵਿਚਹੁ ਜਾਇ ॥
gur vin. sehaj na aavee; lobh mail. na vichahu jaae |
ਪੰਜਾਬੀ ਅਰਥਗੁਰਾਂ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਲਾਲਚ ਦੀ ਮਲੀਨਤਾ ਅੰਦਰੋ ਦੂਰ ਨਹੀਂ ਹੁੰਦੀ।
English meaningWithout the Guru, intuitive wisdom does not come, and the filth of greed does not depart from within.
ਖਿਨੁ ਪਲੁ ਹਰਿ ਨਾਮੁ ਮਨਿ ਵਸੈ; ਸਭ ਅਠਸਠਿ ਤੀਰਥ ਨਾਇ ॥
khin pal har naam man vasai; sabh atthasatth teerath naae |
ਪੰਜਾਬੀ ਅਰਥਜੇਕਰ ਰਬ ਦਾ ਨਾਮ ਇਕ ਮਹਤ ਤੇ ਲਮ੍ਹੇ ਭਰ ਲਈ ਭੀ ਚਿੱਤ ਅੰਦਰ ਟਿਕ ਜਾਵੇ ਤਾਂ ਸਮੂਹ ਅਠਾਹਟ ਯਾਤ੍ਰਾ ਅਸਥਾਨਾ ਤੇ ਨ੍ਹਾਉਣਾ ਇਸ ਵਿੱਚ ਆ ਜਾਂਦਾ ਹੈ।
English meaningIf the Lord's Name abides within the mind, for a moment, even for an instant, it is like bathing at all the sixty-eight sacred shrines of pilgrimage.
ਸਚੇ. ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ ॥
sache. mail na lagee; mal laagai doojai bhaae |
ਪੰਜਾਬੀ ਅਰਥਸਚਿਆਰਾਂ ਨੂੰ ਗੰਦਗੀ ਨਹੀਂ ਚਿਮੜਦੀ। ਪਲੀਤੀ ਉਸ ਨੂੰ ਚਿਮੜਦੀ ਹੈ ਜੋ ਹੋਰਸ ਨਾਲ ਪ੍ਰੀਤ ਪਾਉਂਦਾ ਹੈ।
English meaningFilth does not stick to those who are true, but filth attaches itself to those who love duality.
ਧੋਤੀ ਮੂਲਿ ਨ ਉਤਰੈ; ਜੇ ਅਠਸਠਿ ਤੀਰਥ ਨਾਇ ॥
dhotee mool na utarai; je atthasatth teerath naae |
ਪੰਜਾਬੀ ਅਰਥਧੋਪਣ ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ।
English meaningThis filth cannot be washed off, even by bathing at the sixty-eight sacred shrines of pilgrimage.
ਮਨਮੁਖ ਕਰਮ ਕਰੇ ਅਹੰਕਾਰੀ; ਸਭੁ ਦੁਖੋ ਦੁਖੁ ਕਮਾਇ ॥
manamukh karam kare ahankaaree; sabh dukho dukh kamaae |
ਪੰਜਾਬੀ ਅਰਥਪ੍ਰਤੀਕੂਲ ਪੁਰਸ਼ ਗਰਬ ਗੁਮਾਨ ਦੇ ਕੰਮ ਕਰਦਾ ਹੈ, ਅਤੇ ਉਹ ਨਿਰੋਲ ਕਸ਼ਟ ਉਤੇ ਕਸ਼ਟ ਦੀ ਖੱਟੀ ਖੱਟਦਾ ਹੈ।
English meaningThe self-willed manmukh does deeds in egotism; he earns only pain and more pain.
ਨਾਨਕ. ਮੈਲਾ, ਊਜਲੁ ਤਾ ਥੀਐ; ਜਾ ਸਤਿਗੁਰ ਮਾਹਿ ਸਮਾਇ ॥੧॥
naanak. mailaa, aoojal taa theeai; jaa satigur maeh samaae |1|
ਪੰਜਾਬੀ ਅਰਥਨਾਨਕ, ਕੇਵਲ ਤਦ, ਹੀ ਗਲੀਜ਼-ਪ੍ਰਾਣੀ ਸਾਫ ਸੁਥਰਾ ਹੁੰਦਾ ਹੈ, ਜਦ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
English meaningO Nanak, the filthy ones become clean only when they meet and surrender to the True Guru. ||1||
ਮਃ ੩ ॥
mahalaa 3 |
English meaningThird Mehl:
ਮਨਮੁਖੁ ਲੋਕੁ ਸਮਝਾਈਐ; ਕਦਹੁ ਸਮਝਾਇਆ ਜਾਇ ॥
manamukh lok samajhaaeeai; kadahu samajhaaeaa jaae |
ਪੰਜਾਬੀ ਅਰਥਆਪਹੁਦਰੇ ਪੁਰਸ਼ ਨੂੰ ਨਸੀਹਤ ਕੀਤੀ ਜਾਂਦੀ ਹੈ, ਪ੍ਰੰਤੂ ਉਸ ਨੂੰ ਕਿਸ ਤਰ੍ਹਾਂ ਸਿਖ-ਮਤ ਦਿੱਤੀ ਜਾ ਸਕਦੀ ਹੈ?
English meaningThe self-willed manmukhs may be taught, but how can they really be taught?
ਮਨਮੁਖੁ ਰਲਾਇਆ. ਨਾ ਰਲੈ; ਪਇਐ ਕਿਰਤਿ ਫਿਰਾਇ ॥
manamukh ralaaeaa. naa ralai; peiai kirat firaae |
ਪੰਜਾਬੀ ਅਰਥਭਲਿਆਂ ਨਾਲ ਮਿਲਾਇਆ ਹੋਇਆ ਭੀ, ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਸੰਗਤ ਨਹੀਂ ਕਰਦਾ ਤੇ ਆਪਣੇ ਪੁਰਬਲ ਮੱਦ ਅਮਲਾਂ ਦੇ ਸਬੱਬ ਆਵਾਗਉਣ ਅੰਦਰ ਭਟਕਦਾ ਹੈ।
English meaningThe manmukhs do not fit in at all. Because of their past actions, they are condemned to the cycle of reincarnation.
ਲਿਵ ਧਾਤੁ ਦੁਇ ਰਾਹ ਹੈ; ਹੁਕਮੀ ਕਾਰ ਕਮਾਇ ॥
liv dhaat due raah hai; hukamee kaar kamaae |
ਪੰਜਾਬੀ ਅਰਥਰੱਬ ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ (ਕਿਸ ਰਾਹੇ ਟੁਰਦਾ) ਹੈ, ਰਬ ਦੀ ਰਜ਼ਾ ਤੇ ਨਿਰਭਰ ਹੈ।
English meaningLoving attention to the Lord and attachment to Maya are the two separate ways; all act according to the Hukam of the Lord's Command.
ਗੁਰਮੁਖਿ ਆਪਣਾ ਮਨੁ ਮਾਰਿਆ; ਸਬਦਿ ਕਸਵਟੀ ਲਾਇ ॥
guramukh aapanaa man maariaa; sabad kasavattee laae |
ਪੰਜਾਬੀ ਅਰਥਗੁਰਬਾਣੀ ਦੀ ਘਸਵੱਟੀ ਦਾ ਅਭਿਆਸ ਕਰਨ ਦੁਆਰਾ ਗੁਰੂ ਅਨੁਸਾਰੀ ਨੇ ਆਪਣੇ ਮਨੂਹੈ ਨੂੰ ਕਾਬੂ ਕਰ ਲਿਆ ਹੈ।
English meaningThe Gurmukh has conquered his own mind, by applying the Touchstone of the Shabad.
ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ; ਮਨ ਹੀ ਮੰਝਿ ਸਮਾਇ ॥
man hee naal jhagarraa, man hee naal sath; man hee manjh samaae |
ਪੰਜਾਬੀ ਅਰਥਆਪਣੇ ਮਨੂਏ ਨਾਲ ਉਹ ਟਾਕਰਾ ਕਰਦਾ ਹੈ, ਮਨੂਏ ਨਾਲ ਹੀ ਉਹ ਸੁਲ੍ਹਾ ਦੀ ਗੱਲ ਕਰਦਾ ਹੈ ਅਤੇ ਮਨੂਏ ਨਾਲ ਹੀ ਉਹ ਘੋਲ ਅੰਦਰ ਜੁਟਦਾ ਹੈ।
English meaningHe fights with his mind, he settles with his mind, and he is at peace with his mind.
ਮਨੁ ਜੋ ਇਛੇ ਸੋ ਲਹੈ; ਸਚੈ ਸਬਦਿ ਸੁਭਾਇ ॥
man jo ichhe so lahai; sachai sabad subhaae |
ਪੰਜਾਬੀ ਅਰਥਸੱਚੀ ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ ਜਿਹੜਾ ਕੁਛ ਉਹ ਚਾਹੁੰਦਾ ਹੈ।
English meaningAll obtain the desires of their minds, through the Love of the True Word of the Shabad.
ਅੰਮਿ੍ਰਤ ਨਾਮੁ ਸਦ ਭੁੰਚੀਐ; ਗੁਰਮੁਖਿ ਕਾਰ ਕਮਾਇ ॥
amrit naam sad bhuncheeai; guramukh kaar kamaae |
ਪੰਜਾਬੀ ਅਰਥਉਹ ਹਮੇਸ਼ਾਂ ਨਾਮ ਸੁਘਾਰਸ ਪਾਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਮਾਉਂਦਾ ਹੈ।
English meaningThey drink in the Ambrosial Nectar of the Naam forever; this is how the Gurmukhs act.
ਵਿਣੁ ਮਨੈ. ਜਿ ਹੋਰੀ ਨਾਲਿ ਲੁਝਣਾ; ਜਾਸੀ ਜਨਮੁ ਗਵਾਇ ॥
vin manai. ji horee naal lujhanaa; jaasee janam gavaae |
ਪੰਜਾਬੀ ਅਰਥਜੋ ਆਪਣੇ ਮਨੂਏ ਦੇ ਬਗੈਰ ਕਿਸੇ ਹੋਰਸ ਨਾਲ ਹਥੋ-ਪਾਈ ਹੁੰਦਾ ਹੈ, ਉਹ ਆਪਣਾ ਜੀਵਨ ਗੁਆ ਕੇ ਟੁਰ ਜਾਏਗਾ।
English meaningThose who struggle with something other than their own mind, shall depart having wasted their lives.
ਮਨਮੁਖੀ. ਮਨਹਠਿ ਹਾਰਿਆ; ਕੂੜੁ ਕੁਸਤੁ ਕਮਾਇ ॥
manamukhee. manahatth haariaa; koorr kusat kamaae |
ਪੰਜਾਬੀ ਅਰਥਮਨੂਏ ਦੀ ਜ਼ਿੱਦ ਅਤੇ ਝੂਠ ਤੇ ਨਾਰਾਸਤੀ ਦੀ ਕਿਰਤ ਰਾਹੀਂ ਆਪ-ਹੁੰਦਰੇ ਜੀਵਨ ਦੀ ਖੇਡ ਹਾਰ ਜਾਂਦੇ ਹਨ।
English meaningThe self-willed manmukhs, through stubborn-mindedness and the practice of falsehood, lose the game of life.
ਗੁਰ ਪਰਸਾਦੀ ਮਨੁ ਜਿਣੈ; ਹਰਿ ਸੇਤੀ ਲਿਵ ਲਾਇ ॥
gur parasaadee man jinai; har setee liv laae |
ਪੰਜਾਬੀ ਅਰਥਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਮੰਦੇ-ਆਪੇ ਤੇ ਕਾਬੂ ਪਾ ਲੈਂਦਾ ਹੈ, ਉਸ ਦੀ ਹਰੀ ਨਾਲ ਪ੍ਰੀਤ ਲਗ ਜਾਂਦੀ ਹੈ।
English meaningThose who conquer their own mind, by Guru's Grace, lovingly focus their attention on the Lord.
ਨਾਨਕ ਗੁਰਮੁਖਿ ਸਚੁ ਕਮਾਵੈ; ਮਨਮੁਖਿ ਆਵੈ ਜਾਇ ॥੨॥
naanak guramukh sach kamaavai; manamukh aavai jaae |2|
ਪੰਜਾਬੀ ਅਰਥਨਾਨਕ ਨੇਕ ਬੰਦਾ ਸਚ ਦੀ ਕਮਾਈ ਕਰਦਾ ਹੈ, ਅਤੇ ਮੰਦ ਜੀਵ ਆਉਂਦਾ ਤੇ ਜਾਂਦਾ ਰਹਿੰਦਾ ਹੈ।
English meaningO Nanak, the Gurmukhs practice Truth, while the self-willed manmukhs continue coming and going in reincarnation. ||2||
ਪਉੜੀ ॥
paurree |
ਹਰਿ ਕੇ ਸੰਤ ਸੁਣਹੁ ਜਨ ਭਾਈ; ਹਰਿ ਸਤਿਗੁਰ ਕੀ ਇਕ ਸਾਖੀ ॥
har ke sant sunahu jan bhaaee; har satigur kee ik saakhee |
ਪੰਜਾਬੀ ਅਰਥਹੇ ਹਰੀ ਦੇ ਸਾਧੂ ਸਰੂਪ ਪੁਰਸ਼ੌ! ਮੇਰੇ ਵੀਰਨੋ ਤੁਸੀਂ ਰਬ-ਰੂਪ ਸਚੇ ਗੁਰਾਂ ਦੀ ਇਕ ਸਿਖਿਆ ਸਰਵਣ ਕਰੋ।
English meaningO Saints of the Lord, O Siblings of Destiny, listen, and hear the Lord's Teachings, through the True Guru.
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ; ਤਿਨਿ ਜਨਿ ਲੈ ਹਿਰਦੈ ਰਾਖੀ ॥
jis dhur bhaag hovai mukh masatak; tin jan lai hiradai raakhee |
ਪੰਜਾਬੀ ਅਰਥਜਿਹਦੇ ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਪ੍ਰਾਣੀ ਇਸ ਨੂੰ ਗ੍ਰਹਿਣ ਕਰਕੇ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ।
English meaningThose who have good destiny pre-ordained and inscribed on their foreheads, grasp it and keep it enshrined in the heart.
ਹਰਿ ਅੰਮਿ੍ਰਤ ਕਥਾ ਸਰੇਸਟ ਊਤਮ; ਗੁਰ ਬਚਨੀ ਸਹਜੇ ਚਾਖੀ ॥
har amrit kathaa saresatt aootam; gur bachanee sahaje chaakhee |
ਪੰਜਾਬੀ ਅਰਥਗੁਰਬਾਣੀ ਦੇ ਜ਼ਰੀਏ, ਉਸ ਨੇ ਵਾਹਿਗੁਰੂ ਦੀ ਉਨਤ, ਉਤਕ੍ਰਿਸ਼ਟਤ ਤੇ ਅੰਮ੍ਰਿਤਮਈ ਧਰਮ-ਵਾਰਤਾ ਦਾ ਸੁਖੈਨ ਹੀ ਰਸ ਮਾਣ ਲਿਆ ਹੈ।
English meaningThrough the Guru's Teachings, they intuitively taste the sublime, exquisite and ambrosial sermon of the Lord.
ਤਹ ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ; ਜਿਉ ਸੂਰਜ. ਰੈਣਿ ਕਿਰਾਖੀ ॥
teh bheaa pragaas, mittiaa andhiaaraa; jiau sooraj. rain kiraakhee |
ਪੰਜਾਬੀ ਅਰਥਉਥੇ ਉਸ ਦੇ ਦਿਲ ਅੰਦਰ ਰਬੀ ਨੂਰ ਉਦੇ ਹੋ ਜਾਂਦਾ ਹੈ, ਜੋ ਭਾਨ ਦੇ ਰਾਤ੍ਰੀ ਦੇ ਹਨ੍ਹੇਰੇ ਨੂੰ ਹਟਾਉਣ ਦੀ ਮਾਨਿੰਦ ਉਸ ਦੀ ਆਤਮਕ ਬੇਸਮਝੀ ਨੂੰ ਦੂਰ ਕਰ ਦਿੰਦਾ ਹੈ।
English meaningThe Divine Light shines in their hearts, and like the sun which removes the darkness of night, it dispels the darkness of ignorance.
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ; ਸੋ ਦੇਖਿਆ ਗੁਰਮੁਖਿ ਆਖੀ ॥੧੨॥
adisatt agochar alakh niranjan; so dekhiaa guramukh aakhee |12|
ਪੰਜਾਬੀ ਅਰਥਗੁਰਾਂ ਦੇ ਰਾਹੀਂ, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਉਚੇਰੇ ਅਤੇ ਪਵਿੱਤ੍ਰ ਪ੍ਰਭੂ ਨੂੰ ਵੇਖ ਲੈਂਦਾ ਹੈ।
English meaningAs Gurmukh, they behold with their eyes the Unseen, Imperceptible, Unknowable, Immaculate Lord. ||12||
ਸਲੋਕੁ ਮਃ ੩ ॥
salok mahalaa 3 |
ਪੰਜਾਬੀ ਅਰਥਸਲੋਕ ਤੀਜੀ ਪਾਤਸ਼ਾਹੀ।
English meaningSalok, Third Mehl: