ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9KH

Shabad

Read the complete Shabad with available meanings.

ਮਃ ੩ ॥

mahalaa 3 |

ਪੰਜਾਬੀ ਅਰਥ

ਤੀਜੀ ਪਾਤਸ਼ਾਹੀ।

English meaning

Third Mehl:

ਜਿਨੀ. ਸਤਿਗੁਰੁ ਸੇਵਿਆ, ਤਿਨੀ ਨਾਉ ਪਾਇਆ; ਬੂਝਹੁ ਕਰਿ ਬੀਚਾਰੁ ॥

jinee. satigur seviaa, tinee naau paaeaa; boojhahu kar beechaar |

ਪੰਜਾਬੀ ਅਰਥ

ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਮ ਨੂੰ ਪਰਾਪਤ ਕਰਦੇ ਹਨ। ਇਸ ਨੂੰ ਸੋਚ ਤੇ ਸਮਝ।

English meaning

Those who serve the True Guru obtain the Name. Reflect on this and understand.

ਸਦਾ ਸਾਂਤਿ, ਸੁਖੁ ਮਨਿ ਵਸੈ; ਚੂਕੈ ਕੂਕ ਪੁਕਾਰ ॥

sadaa saant, sukh man vasai; chookai kook pukaar |

ਪੰਜਾਬੀ ਅਰਥ

ਉਨ੍ਰਾਂ ਦਾ ਵਿਰਲਾਪ ਤੇ ਸ਼ਿਕਵਾ ਸ਼ਿਕਾਇਤਾਂ ਮੁਕ ਜਾਂਦੀਆਂ ਹਨ, ਅਤੇ ਠੰਢ-ਚੈਨ ਤੇ ਖੁਸ਼ੀ ਉਨ੍ਹਾਂ ਦੇ ਚਿੱਤ ਵਿੱਚ ਹਮੇਸ਼ਾਂ ਲਈ ਵਸ ਜਾਂਦੀਆਂ ਹਨ।

English meaning

Eternal peace and joy abide in their minds; they abandon their cries and complaints.

ਆਪੈ ਨੋ ਆਪੁ ਖਾਇ, ਮਨੁ ਨਿਰਮਲੁ ਹੋਵੈ; ਗੁਰਸਬਦੀ ਵੀਚਾਰੁ ॥

aapai no aap khaae, man niramal hovai; gurasabadee veechaar |

ਪੰਜਾਬੀ ਅਰਥ

ਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ।

English meaning

Their identity consumes their identical identity, and their minds become pure by contemplating the Word of the Guru's Shabad.

ਨਾਨਕ ਸਬਦਿ ਰਤੇ. ਸੇ ਮੁਕਤੁ ਹੈ; ਹਰਿ ਜੀਉ ਹੇਤਿ ਪਿਆਰੁ ॥੨॥

naanak sabad rate. se mukat hai; har jeeo het piaar |2|

ਪੰਜਾਬੀ ਅਰਥ

ਨਾਨਕ, ਜੋ ਨਾਮ ਨਾਲ ਰੰਗੀਜੇ ਹਨ ਅਤੇ ਪੂਜਯ ਪ੍ਰਭੂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।

English meaning

O Nanak, attuned to the Shabad, they are liberated. They love their Beloved Lord. ||2||