ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ; ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair; akaal moorat ajoonee saibhan gur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
॥ ਜਪੁ ॥
| jap |
ਪੰਜਾਬੀ ਅਰਥਉਸ ਦਾ ਸਿਮਰਨ ਕਰ।
English meaningChant And Meditate:
ਆਦਿ ਸਚੁ; ਜੁਗਾਦਿ ਸਚੁ ॥
aad sach; jugaad sach |
ਪੰਜਾਬੀ ਅਰਥਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,
English meaningTrue In The Primal Beginning. True Throughout The Ages.
ਹੈ ਭੀ ਸਚੁ; ਨਾਨਕ. ਹੋਸੀ ਭੀ ਸਚੁ ॥੧॥
hai bhee sach; naanak. hosee bhee sach |1|
ਪੰਜਾਬੀ ਅਰਥਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
English meaningTrue Here And Now. O Nanak, Forever And Ever True. ||1||
ਸੋਚੈ. ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥
sochai. soch na hovee; je sochee lakh vaar |
ਪੰਜਾਬੀ ਅਰਥਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ।
English meaningBy thinking, He cannot be reduced to thought, even by thinking hundreds of thousands of times.
ਚੁਪੈ. ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ॥
chupai. chup na hovee; je laae rahaa liv taar |
ਪੰਜਾਬੀ ਅਰਥਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
English meaningBy remaining silent, inner silence is not obtained, even by remaining lovingly absorbed deep within.
ਭੁਖਿਆ. ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥
bhukhiaa. bhukh na utaree; je banaa pureea bhaar |
ਪੰਜਾਬੀ ਅਰਥਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
English meaningThe hunger of the hungry is not appeased, even by piling up loads of worldly goods.
ਸਹਸ ਸਿਆਣਪਾ. ਲਖ ਹੋਹਿ; ਤ ਇਕ. ਨ ਚਲੈ ਨਾਲਿ ॥
sehas siaanapaa. lakh hohi; ta ik. na chalai naal |
ਪੰਜਾਬੀ ਅਰਥਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
English meaningHundreds of thousands of clever tricks, but not even one of them will go along with you in the end.
ਕਿਵ. ਸਚਿਆਰਾ ਹੋਈਐ; ਕਿਵ. ਕੂੜੈ ਤੁਟੈ ਪਾਲਿ ॥
kiv. sachiaaraa hoeeai; kiv. koorrai tuttai paal |
ਪੰਜਾਬੀ ਅਰਥਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
English meaningSo how can you become truthful? And how can the veil of illusion be torn away?
ਹੁਕਮਿ ਰਜਾਈ ਚਲਣਾ; ਨਾਨਕ. ਲਿਖਿਆ ਨਾਲਿ ॥੧॥
hukam rajaaee chalanaa; naanak. likhiaa naal |1|
ਪੰਜਾਬੀ ਅਰਥਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।
English meaningO Nanak, it is written that you shall obey the Hukam of His Command, and walk in the Way of His Will. ||1||
ਹੁਕਮੀ. ਹੋਵਨਿ ਆਕਾਰ; ਹੁਕਮੁ. ਨ ਕਹਿਆ ਜਾਈ ॥
hukamee. hovan aakaar; hukam. na kahiaa jaaee |
ਪੰਜਾਬੀ ਅਰਥਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
English meaningBy His Command, bodies are created; His Command cannot be described.
ਹੁਕਮੀ. ਹੋਵਨਿ ਜੀਅ; ਹੁਕਮਿ. ਮਿਲੈ ਵਡਿਆਈ ॥
hukamee. hovan jeea; hukam. milai vaddiaaee |
ਪੰਜਾਬੀ ਅਰਥਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
English meaningBy His Command, souls come into being; by His Command, glory and greatness are obtained.
ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥
hukamee, utam neech; hukam likh, dukh sukh paaeeeh |
ਪੰਜਾਬੀ ਅਰਥਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
English meaningBy His Command, some are high and some are low; by His Written Command, pain and pleasure are obtained.
ਇਕਨਾ. ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ ॥
eikanaa. hukamee bakhasees; ik, hukamee sadaa bhavaaeeeh |
ਪੰਜਾਬੀ ਅਰਥਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ।
English meaningSome, by His Command, are blessed and forgiven; others, by His Command, wander aimlessly forever.
ਹੁਕਮੈ ਅੰਦਰਿ. ਸਭੁ ਕੋ; ਬਾਹਰਿ ਹੁਕਮ. ਨ ਕੋਇ ॥
hukamai andar. sabh ko; baahar hukam. na koe |
ਪੰਜਾਬੀ ਅਰਥਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।
English meaningEveryone is subject to His Command; no one is beyond His Command.
ਨਾਨਕ. ਹੁਕਮੈ ਜੇ ਬੁਝੈ; ਤ ਹਉਮੈ. ਕਹੈ ਨ ਕੋਇ ॥੨॥
naanak. hukamai je bujhai; ta haumai. kahai na koe |2|
ਪੰਜਾਬੀ ਅਰਥਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
English meaningO Nanak, one who understands His Command, does not speak in ego. ||2||
ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ ॥
gaavai ko taan; hovai kisai taan |
ਪੰਜਾਬੀ ਅਰਥਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?
English meaningSome sing of His Power-who has that Power?
ਗਾਵੈ ਕੋ ਦਾਤਿ; ਜਾਣੈ ਨੀਸਾਣੁ ॥
gaavai ko daat; jaanai neesaan |
ਪੰਜਾਬੀ ਅਰਥਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ?
English meaningSome sing of His Gifts, and know His Sign and Insignia.
ਗਾਵੈ ਕੋ; ਗੁਣ ਵਡਿਆਈਆ ਚਾਰ ॥
gaavai ko; gun vaddiaaeea chaar |
ਪੰਜਾਬੀ ਅਰਥਕਈ ਸੁਆਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ।
English meaningSome sing of His Glorious Virtues, Greatness and Beauty.
ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ ॥
gaavai ko; vidiaa vikham veechaar |
ਪੰਜਾਬੀ ਅਰਥਵਾਹਿਗੁਰੂ ਦੇ ਇਲਮ ਨੂੰ ਜਿਸ ਦੀ ਸੋਚ ਵਿਚਾਰ ਕਠਨ ਹੈ, ਕੌਣ ਗਾ ਸਕਦਾ ਹੈ?
English meaningSome sing of knowledge obtained of Him, through difficult philosophical studies.
ਗਾਵੈ ਕੋ; ਸਾਜਿ ਕਰੇ ਤਨੁ ਖੇਹ ॥
gaavai ko; saaj kare tan kheh |
ਪੰਜਾਬੀ ਅਰਥਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।
English meaningSome sing that He fashions the body, and then again reduces it to dust.
ਗਾਵੈ ਕੋ; ਜੀਅ ਲੈ ਫਿਰਿ ਦੇਹ ॥
gaavai ko; jeea lai fir deh |
ਪੰਜਾਬੀ ਅਰਥਕਈ ਇਕ ਗਾਇਨ ਕਰਦੇ ਹਨ ਕਿ ਵਾਹਿਗੁਰੂ ਪ੍ਰਾਣ ਲੈ ਲੈਂਦਾ ਹੈ ਤੇ ਮੁੜ ਵਾਪਸ ਦੇ ਦਿੰਦਾ ਹੈ।
English meaningSome sing that He takes life away, and then again restores it.
ਗਾਵੈ ਕੋ; ਜਾਪੈ ਦਿਸੈ ਦੂਰਿ ॥
gaavai ko; jaapai disai door |
ਪੰਜਾਬੀ ਅਰਥਕਈ ਗਾਇਨ ਕਰਦੇ ਹਨ ਕਿ ਹਰੀ ਦੁਰੇਡੇ ਮਲੂਮ ਹੁੰਦਾ ਅਤੇ ਸੁੱਝਦਾ ਹੈ।
English meaningSome sing that He seems so very far away.
ਗਾਵੈ ਕੋ; ਵੇਖੈ ਹਾਦਰਾ ਹਦੂਰਿ ॥
gaavai ko; vekhai haadaraa hadoor |
ਪੰਜਾਬੀ ਅਰਥਕਈ ਗਾਇਨ ਕਰਦੇ ਹਨ ਕਿ ਉਹ ਸਾਨੂੰ ਐਨ ਪਰਤੱਖ ਹੀ ਦੇਖ ਰਿਹਾ ਹੈ।
English meaningSome sing that He watches over us, face to face, ever-present.
ਕਥਨਾ ਕਥੀ; ਨ ਆਵੈ ਤੋਟਿ ॥
kathanaa kathee; na aavai tott |
ਪੰਜਾਬੀ ਅਰਥਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਨ ਵਾਲਿਆਂ ਪੁਰਸ਼ਾਂ ਦੀ ਕੋਈ ਕਮੀ ਨਹੀਂ।
English meaningThere is no shortage of those who preach and teach.
ਕਥਿ ਕਥਿ ਕਥੀ; ਕੋਟੀ. ਕੋਟਿ ਕੋਟਿ ॥
kath kath kathee; kottee. kott kott |
ਪੰਜਾਬੀ ਅਰਥਕਰੋੜਾਂ ਹੀ ਬੰਦੇ ਹਰੀ ਬਾਰੇ ਕਰੋੜਾਂ ਉਤੇ ਕਰੋੜਾਂ ਬਿਆਨ ਅਤੇ ਧਰਮ-ਭਾਸ਼ਨ ਦਿੰਦੇ ਹਨ।
English meaningMillions upon millions offer millions of sermons and stories.
ਦੇਦਾ ਦੇ; ਲੈਦੇ ਥਕਿ ਪਾਹਿ ॥
dedaa de; laide thak paeh |
ਪੰਜਾਬੀ ਅਰਥਦੇਣ ਵਾਲਾ ਦੇਈ ਜਾਂਦਾ ਹੈ ਪਰੰਤੂ ਲੈਣ ਵਾਲੇ ਲੈ ਕੇ ਹਾਰ ਹੁਟ ਜਾਂਦੇ ਹਨ।
English meaningThe Great Giver keeps on giving, while those who receive grow weary of receiving.
ਜੁਗਾ ਜੁਗੰਤਰਿ; ਖਾਹੀ ਖਾਹਿ ॥
jugaa jugantar; khaahee khaeh |
ਪੰਜਾਬੀ ਅਰਥਸਮੂਹ ਜੁਗਾਂ ਅੰਦਰ ਖਾਣ ਵਾਲੇ ਉਸ ਦੇ ਪਦਾਰਥਾਂ ਨੂੰ ਖਾਂਦੇ ਹਨ।
English meaningThroughout the ages, consumers consume.
ਹੁਕਮੀ; ਹੁਕਮੁ ਚਲਾਏ ਰਾਹੁ ॥
hukamee; hukam chalaae raahu |
ਪੰਜਾਬੀ ਅਰਥਹਾਕਮ, ਆਪਣੇ ਅਮਰ ਦੁਆਰਾ ਆਦਮੀ ਨੂੰ ਆਪਣੇ ਰਸਤੇ ਉਤੇ ਟੋਰਦਾ ਹੈ।
English meaningThe Commander, by His Command, leads us to walk on the Path.
ਨਾਨਕ; ਵਿਗਸੈ ਵੇਪਰਵਾਹੁ ॥੩॥
naanak; vigasai veparavaahu |3|
ਪੰਜਾਬੀ ਅਰਥਹੇ ਨਾਨਕ! ਬੇ-ਮੁਹਤਾਜ ਮਾਲਕ ਮੌਜ਼ਾ ਮਾਣਦਾ ਹੈ।
English meaningO Nanak, He blossoms forth, Carefree and Untroubled. ||3||
ਸਾਚਾ ਸਾਹਿਬੁ. ਸਾਚੁ ਨਾਇ; ਭਾਖਿਆ ਭਾਉ ਅਪਾਰੁ ॥
saachaa saahib. saach naae; bhaakhiaa bhaau apaar |
ਪੰਜਾਬੀ ਅਰਥਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
English meaningTrue is the Master, True is His Name-speak it with infinite love.
ਆਖਹਿ. ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ ॥
aakheh. mangeh, dehi dehi; daat kare daataar |
ਪੰਜਾਬੀ ਅਰਥਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: "ਸਾਨੂੰ ਖੈਰ ਪਾ, ਸਾਨੂੰ ਖੈਰ ਪਾ", ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
English meaningPeople beg and pray, "Give to us, give to us", and the Great Giver gives His Gifts.
ਫੇਰਿ. ਕਿ ਅਗੈ ਰਖੀਐ; ਜਿਤੁ ਦਿਸੈ ਦਰਬਾਰੁ ॥
fer. ki agai rakheeai; jit disai darabaar |
ਪੰਜਾਬੀ ਅਰਥਤਾਂ, ਉਸ ਦੇ ਅਗੇ ਕੀ ਧਰਿਆ ਜਾਵੇ ਜਿਸ ਦੁਆਰਾ ਉਸ ਦੀ ਦਰਗਾਹ ਦਾ ਦਰਸ਼ਨ ਹੋ ਜਾਵੇ?
English meaningSo what offering can we place before Him, by which we might see the Darbaar of His Court?
ਮੁਹੌ. ਕਿ ਬੋਲਣੁ ਬੋਲੀਐ; ਜਿਤੁ ਸੁਣਿ ਧਰੇ ਪਿਆਰੁ ॥
muhau. ki bolan boleeai; jit sun dhare piaar |
ਪੰਜਾਬੀ ਅਰਥਅਸੀਂ ਆਪਣੇ ਮੁੱਖਾਂ ਤੇ ਕੇਹੜੇ ਬਚਨ ਉਚਾਰਨ ਕਰੀਏ ਜਿੰਨ੍ਹਾਂ ਨੂੰ ਸਰਵਣ ਕਰਕੇ, ਉਹ ਸਾਡੇ ਨਾਲ ਮੁਹੱਬਤ ਕਰਨ ਲੱਗ ਜਾਵੇ?
English meaningWhat words can we speak to evoke His Love?
ਅੰਮਿ੍ਰਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥
amrit velaa sach naau; vaddiaaee veechaar |
ਪੰਜਾਬੀ ਅਰਥਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
English meaningIn the Amrit Vaylaa, the ambrosial hours before dawn, chant the True Name, and contemplate His Glorious Greatness.
ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ॥
karamee aavai kaparraa; nadaree mokh duaar |
ਪੰਜਾਬੀ ਅਰਥਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
English meaningBy the karma of past actions, the robe of this physical body is obtained. By His Grace, the Gate of Liberation is found.
ਨਾਨਕ. ਏਵੈ ਜਾਣੀਐ; ਸਭੁ ਆਪੇ ਸਚਿਆਰੁ ॥੪॥
naanak. evai jaaneeai; sabh aape sachiaar |4|
ਪੰਜਾਬੀ ਅਰਥਇਸ ਤਰ੍ਹਾਂ ਸਮਝ ਲੈ, ਹੇ ਨਾਨਕ! ਕਿ ਸਤਿਪੁਰਖ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
English meaningO Nanak, know this well: the True One Himself is All. ||4||
ਥਾਪਿਆ ਨ ਜਾਇ; ਕੀਤਾ ਨ ਹੋਇ ॥
thaapiaa na jaae; keetaa na hoe |
ਪੰਜਾਬੀ ਅਰਥਉਹ ਕਿਸੇ ਦਾ ਨਾਂ ਅਸਥਾਪਨ ਕੀਤਾ ਅਤੇ ਨਾਂ ਹੀ ਬਣਾਇਆ ਹੋਇਆ ਹੈ।
English meaningHe cannot be established, He cannot be created.
ਆਪੇ ਆਪਿ; ਨਿਰੰਜਨੁ ਸੋਇ ॥
aape aap; niranjan soe |
ਪੰਜਾਬੀ ਅਰਥਉਹ ਪਵਿਤਰ ਪੁਰਖ ਸਾਰਾ ਕੁਛ ਆਪ ਹੀ ਹੈ।
English meaningHe Himself is Immaculate and Pure.
ਜਿਨਿ ਸੇਵਿਆ; ਤਿਨਿ ਪਾਇਆ ਮਾਨੁ ॥
jin seviaa; tin paaeaa maan |
ਪੰਜਾਬੀ ਅਰਥਜਿਨ੍ਹਾਂ ਨੇ ਉਸ ਦੀ ਟਹਿਲ ਸੇਵਾ ਕਮਾਈ, ਉਨ੍ਹਾਂ ਨੂੰ ਇਜ਼ਤ ਪਰਾਪਤ ਹੋਈ।
English meaningThose who serve Him are honored.
ਨਾਨਕ; ਗਾਵੀਐ ਗੁਣੀ ਨਿਧਾਨੁ ॥
naanak; gaaveeai gunee nidhaan |
ਪੰਜਾਬੀ ਅਰਥਹੇ ਨਾਨਕ! ਉਸ ਦੀ ਸਿਫ਼ਤ ਸ਼ਲਾਘਾ ਗਾਇਨ ਕਰ ਜੋ ਉਤਕ੍ਰਿਸ਼ਟਰਾਈਆਂ ਦਾ ਖ਼ਜ਼ਾਨਾ ਹੈ।
English meaningO Nanak, sing of the Lord, the Treasure of Excellence.
ਗਾਵੀਐ ਸੁਣੀਐ; ਮਨਿ ਰਖੀਐ ਭਾਉ ॥
gaaveeai suneeai; man rakheeai bhaau |
ਪੰਜਾਬੀ ਅਰਥਪ੍ਰਭੂ ਦੀ ਪ੍ਰੀਤ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਉਸ ਦੀ ਕੀਰਤੀ ਗਾਇਨ ਤੇ ਸਰਵਣ ਕਰ।
English meaningSing, and listen, and let your mind be filled with love.
ਦੁਖੁ ਪਰਹਰਿ; ਸੁਖੁ ਘਰਿ, ਲੈ ਜਾਇ ॥
dukh parahar; sukh ghar, lai jaae |
ਪੰਜਾਬੀ ਅਰਥਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ।
English meaningYour pain shall be sent far away, and peace shall come to your home.
ਗੁਰਮੁਖਿ ਨਾਦੰ. ਗੁਰਮੁਖਿ ਵੇਦੰ; ਗੁਰਮੁਖਿ. ਰਹਿਆ ਸਮਾਈ ॥
guramukh naadan. guramukh vedan; guramukh. rahiaa samaaee |
ਪੰਜਾਬੀ ਅਰਥਗੁਰਬਾਣੀ ਰੱਬੀ ਕਲਾਮ ਹੈ, ਗੁਰਬਾਨੀ ਸਾਹਿਬ ਦਾ ਗਿਆਨ ਅਤੇ ਗੁਰਬਾਣੀ ਰਾਹੀਂ ਹੀ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾਂਦਾ ਹੈ।
English meaningThe Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
ਗੁਰੁ ਈਸਰੁ ਗੁਰੁ ਗੋਰਖੁ, ਬਰਮਾ ਗੁਰੁ; ਪਾਰਬਤੀ ਮਾਈ ॥
gur eesar gur gorakh, baramaa gur; paarabatee maaee |
ਪੰਜਾਬੀ ਅਰਥਗੁਰੂ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾਂ, ਗੁਰੂ ਹੀ ਸ਼ਿਵ ਦੀ ਪਤਨੀ-ਪਾਰਬਤੀ, ਵਿਸ਼ਨੂੰ ਦੀ ਪਤਨੀ ਲਖਸ਼ਮੀ ਅਤੇ ਬ੍ਰਹਮਾ ਦੀ ਪਤਨੀ-ਸੁਰਸਵਤੀ ਹੈ।
English meaningThe Guru is Shiva, the Guru is Vishnu and Brahma; the Guru is Paarvati and Lakhshmi.
ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ ॥
je hau jaanaa, aakhaa naahee; kahanaa kathan na jaaee |
ਪੰਜਾਬੀ ਅਰਥਭਾਵੇਂ ਮੈਂ ਵਾਹਿਗੁਰੂ ਨੂੰ ਜਾਣਦਾ ਹਾਂ, ਮੈਂ ਉਸ ਨੂੰ ਵਰਣਨ ਨਹੀਂ ਕਰ ਸਕਦਾ। ਬਚਨਾ ਦੁਆਰਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ।
English meaningEven knowing God, I cannot describe Him; He cannot be described in words.
ਗੁਰਾ; ਇਕ ਦੇਹਿ ਬੁਝਾਈ ॥
guraa; ik dehi bujhaaee |
ਪੰਜਾਬੀ ਅਰਥਗੁਰੂ ਨੇ ਮੈਨੂੰ ਇਕ ਚੀਜ਼ ਸਮਝਾ ਦਿਤੀ ਹੈ।
English meaningThe Guru has given me this one understanding:
ਸਭਨਾ ਜੀਆ ਕਾ, ਇਕੁ ਦਾਤਾ; ਸੋ. ਮੈ ਵਿਸਰਿ ਨ ਜਾਈ ॥੫॥
sabhanaa jeea kaa, ik daataa; so. mai visar na jaaee |5|
ਪੰਜਾਬੀ ਅਰਥਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁਲੇ।
English meaningthere is only the One, the Giver of all souls. May I never forget Him! ||5||
ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ. ਕਿ ਨਾਇ ਕਰੀ ॥
teerath naavaa, je tis bhaavaa; vin bhaane. ki naae karee |
ਪੰਜਾਬੀ ਅਰਥਜੇਕਰ ਮੈਂ ਉਸਨੂੰ ਚੰਗਾ ਲੱਗ ਜਾਵਾਂ ਤਾਂ ਇਹੀ ਮੇਰਾ ਧਰਮ ਅਸਥਾਨ ਤੇ ਨ੍ਹਾਉਣਾ ਹੈ। ਉਸਨੂੰ ਚੰਗਾ ਲੱਗਣ ਦੇ ਬਿਨਾ ਇਸ਼ਨਾਨ ਦਾ ਕੀ ਲਾਭ ਹੈ?
English meaningIf I am pleasing to Him, then that is my pilgrimage and cleansing bath. Without pleasing Him, what good are ritual cleansings?
ਜੇਤੀ ਸਿਰਠਿ. ਉਪਾਈ ਵੇਖਾ; ਵਿਣੁ ਕਰਮਾ. ਕਿ ਮਿਲੈ ਲਈ ॥
jetee siratth. upaaee vekhaa; vin karamaa. ki milai lee |
ਪੰਜਾਬੀ ਅਰਥਸਮੂਹ ਸਾਜੇ ਹੋਏ ਜੀਵਾਂ ਨੂੰ ਜਿਹੜੇ ਮੈਂ ਤਕਦਾ ਹਾਂ, ਸ਼ੁਭ ਅਮਲਾਂ ਬਾਝੋਂ ਉਨ੍ਹਾਂ ਨੂੰ ਕੀ ਮਿਲਦਾ ਹੈ, ਅਤੇ ਉਹ ਕੀ ਲੈਂਦੇ ਹਨ?
English meaningI gaze upon all the created beings: without the karma of good actions, what are they given to receive?
ਮਤਿ ਵਿਚਿ, ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ॥
mat vich, ratan javaahar maanik; je ik gur kee sikh sunee |
ਪੰਜਾਬੀ ਅਰਥਮਨ ਅੰਦਰ ਹੀਰੇ ਜਵਾਹਰ ਤੇ ਲਾਲ ਹਨ, ਜੇਕਰ ਤੂੰ ਗੁਰਾਂ ਦੀ ਇਕ ਭੀ ਸਿਖਿਆ ਸਰਵਣ ਕਰਕੇ ਅਮਲ ਕਰ ਲਵੇਂ।
English meaningWithin the mind are gems, jewels and rubies, if you listen to the Guru's Teachings, even once.
ਗੁਰਾ; ਇਕ ਦੇਹਿ ਬੁਝਾਈ ॥
guraa; ik dehi bujhaaee |
ਪੰਜਾਬੀ ਅਰਥਗੁਰੂ ਨੇ ਮੈਨੂੰ ਇਕ ਗਲ ਸਮਝਾ ਦਿਤੀ ਹੈ।
English meaningThe Guru has given me this one understanding:
ਸਭਨਾ ਜੀਆ ਕਾ. ਇਕੁ ਦਾਤਾ; ਸੋ. ਮੈ ਵਿਸਰਿ ਨ ਜਾਈ ॥੬॥
sabhanaa jeea kaa. ik daataa; so. mai visar na jaaee |6|
ਪੰਜਾਬੀ ਅਰਥਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁੱਲੇ।
English meaningthere is only the One, the Giver of all souls. May I never forget Him! ||6||
ਜੇ ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ ॥
je jug chaare aarajaa; hor dasoonee hoe |
ਪੰਜਾਬੀ ਅਰਥਭਾਵੇਂ ਇਨਸਾਨ ਦੀ ਉਮਰ ਚਾਰ ਜੁਗਾਂ ਦੀ ਹੋਵੇ ਅਤੇ ਦਸ ਗੁਣਾ ਵਧੇਰੇ ਭੀ ਹੋ ਜਾਏ।
English meaningEven if you could live throughout the four ages, or even ten times more,
ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ, ਸਭੁ ਕੋਇ ॥
navaa khanddaa vich jaaneeai; naal chalai, sabh koe |
ਪੰਜਾਬੀ ਅਰਥਭਾਵੇਂ ਉਹ ਨਵਾਂ ਹੀ ਮਹਾਦੀਪਾਂ ਅੰਦਰਿ ਪ੍ਰਸਿਧ ਹੋਵੇ ਅਤੇ ਸਾਰੇ ਉਸ ਦੇ (ਮਗਰ ਲੱਗਦੇ ਜਾਂ ਨਾਲ ਟੁਰਦੇ) ਹੋਣ,
English meaningand even if you were known throughout the nine continents and followed by all,
ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ, ਜਗਿ ਲੇਇ ॥
changaa naau rakhaae kai; jas keerat, jag lee |
ਪੰਜਾਬੀ ਅਰਥਤੇ ਭਾਵੇਂ ਉਹ ਸਰੇਸ਼ਟ ਨਾਮ ਰਖਵਾ ਲਵੇ ਅਤੇ ਸੰਸਾਰ ਅੰਦਰ ਉਪਮਾ ਤੇ ਸ਼ੋਭਾ ਪਰਾਪਤ ਕਰ ਲਵੇ।
English meaningwith a good name and reputation, with praise and fame throughout the world-
ਜੇ ਤਿਸੁ. ਨਦਰਿ ਨ ਆਵਈ; ਤ ਵਾਤ ਨ ਪੁਛੈ ਕੇ ॥
je tis. nadar na aavee; ta vaat na puchhai ke |
ਪੰਜਾਬੀ ਅਰਥਜੇਕਰ ਉਹ ਉਸ ਦੀ ਦਯਾ ਦ੍ਰਿਸ਼ਟੀ ਦਾ ਪਾਤਰ ਨਹੀਂ, ਤਦ, ਉਸ ਦੀ ਕੋਈ ਪਰਵਾਹ ਨਹੀਂ ਕਰੇਗਾ,
English meaningstill, if the Lord does not bless you with His Glance of Grace, then who cares? What is the use?
ਕੀਟਾ ਅੰਦਰਿ. ਕੀਟੁ ਕਰਿ; ਦੋਸੀ. ਦੋਸੁ ਧਰੇ ॥
keettaa andar. keett kar; dosee. dos dhare |
ਪੰਜਾਬੀ ਅਰਥਉਹ ਕੀੜਿਆਂ ਵਿੱਚ ਨੀਚ ਮਕੌੜਾ ਗਿਣਿਆ ਜਾਂਦਾ ਹੈ ਅਤੇ ਪਾਂਬਰ ਭੀ ਉਸ ਉਤੇ ਦੁਸ਼ਨ ਲਾਉਂਦੇ ਹਨ।
English meaningAmong worms, you would be considered a lowly worm, and even contemptible sinners would hold you in contempt.
ਨਾਨਕ. ਨਿਰਗੁਣਿ ਗੁਣੁ ਕਰੇ; ਗੁਣਵੰਤਿਆ, ਗੁਣੁ ਦੇ ॥
naanak. niragun gun kare; gunavantiaa, gun de |
ਪੰਜਾਬੀ ਅਰਥਹੇ ਨਾਨਕ! ਵਾਹਿਗੁਰੂ ਨੇਕੀ-ਬਿਹੁਨਾ ਨੂੰ ਨੇਕੀ ਬਖਸ਼ਦਾ ਹੈ ਅਤੇ ਪਵਿੱਤਰ ਆਤਮਾਵਾਂ ਨੂੰ ਪਵਿਤ੍ਰਤਾਈ ਪ੍ਰਦਾਨ ਕਰਦਾ ਹੈ।
English meaningO Nanak, God blesses the unworthy with virtue, and bestows virtue on the virtuous.
ਤੇਹਾ. ਕੋਇ ਨ ਸੁਝਈ; ਜਿ. ਤਿਸੁ ਗੁਣੁ ਕੋਇ ਕਰੇ ॥੭॥
tehaa. koe na sujhee; ji. tis gun koe kare |7|
ਪੰਜਾਬੀ ਅਰਥਮੈਂ ਕਿਸੇ ਇਹੋ ਜੇਹੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸ ਉਤੇ ਕੋਈ ਮਿਹਰਬਾਨੀ ਕਰ ਸਕਦਾ ਹੋਵੇ।
English meaningNo one can even imagine anyone who can bestow virtue upon Him. ||7||
ਸੁਣਿਐ; ਸਿਧ ਪੀਰ ਸੁਰਿ ਨਾਥ ॥
suniai; sidh peer sur naath |
ਪੰਜਾਬੀ ਅਰਥਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਨੀ ਪੂਰਨ ਪੁਰਸ਼ ਧਾਰਮਕ ਆਗੂ, ਰੂਹਾਨੀ ਯੋਧਾ ਅਤੇ ਵੱਡਾ ਯੋਗੀ ਹੋ ਜਾਂਦਾ ਹੈ।
English meaningListening-the Siddhas, the spiritual teachers, the heroic warriors, the yogic masters.
ਸੁਣਿਐ; ਧਰਤਿ ਧਵਲ ਆਕਾਸ ॥
suniai; dharat dhaval aakaas |
ਪੰਜਾਬੀ ਅਰਥਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਨੀ ਨੂੰ ਧਰਤੀ, ਇਸ ਦੇ ਚੁੱਕਣ ਵਾਲੇ ਕਲਪਤ ਬਲਦ ਅਤੇ ਅਸਮਾਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।
English meaningListening-the earth, its support and the Akaashic ethers.
ਸੁਣਿਐ; ਦੀਪ ਲੋਅ ਪਾਤਾਲ ॥
suniai; deep loa paataal |
ਪੰਜਾਬੀ ਅਰਥਸਾਈਂ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਆਦਮੀ ਨੂੰ ਮਹਾ-ਦੀਪਾਂ, ਪੁਰੀਆਂ ਅਤੇ ਹੇਠਲਿਆਂ ਲੋਆਂ ਦੀ ਗਿਆਤ ਹੋ ਜਾਂਦੀ ਹੈ।
English meaningListening-the oceans, the lands of the world and the nether regions of the underworld.
ਸੁਣਿਐ; ਪੋਹਿ ਨ ਸਕੈ ਕਾਲੁ ॥
suniai; pohi na sakai kaal |
ਪੰਜਾਬੀ ਅਰਥਰੱਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਮੌਤ ਪ੍ਰਾਨੀ ਲਾਗੇ ਨਹੀਂ ਲੱਗ ਲਗਦੀ (ਅਜ਼ਾਬ ਨਹੀਂ ਦੇ ਸਕਦੀ)।
English meaningListening-Death cannot even touch you.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas |
ਪੰਜਾਬੀ ਅਰਥਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ।
English meaningO Nanak, the devotees are forever in bliss.
ਸੁਣਿਐ; ਦੂਖ ਪਾਪ ਕਾ ਨਾਸੁ ॥੮॥
suniai; dookh paap kaa naas |8|
ਪੰਜਾਬੀ ਅਰਥਮਾਲਕ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਕਸ਼ਟ ਤੇ ਕਸਮਲ ਤਬਾਹ ਥੀ ਵੰਞਦੇ (ਤਬਾਹ ਹੋ ਜਾਂਦੇ) ਹਨ।
English meaningListening-pain and sin are erased. ||8||
ਸੁਣਿਐ; ਈਸਰੁ ਬਰਮਾ ਇੰਦੁ ॥
suniai; eesar baramaa ind |
ਪੰਜਾਬੀ ਅਰਥਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਮੌਤ ਦੇ ਦੇਵਤੇ, ਉਤਪੁਤੀ ਦੇ ਦੇਵਤੇ ਅਤੇ ਮੀਂਹ ਦੇ ਦੇਵਤੇ ਦੀ ਪਦਵੀ ਪਰਾਪਤ ਹੋ ਜਾਂਦੀ ਹੈ।
English meaningListening-Shiva, Brahma and Indra.
ਸੁਣਿਐ; ਮੁਖਿ ਸਾਲਾਹਣ ਮੰਦੁ ॥
suniai; mukh saalaahan mand |
ਪੰਜਾਬੀ ਅਰਥਰਬ ਦਾ ਨਾਮ ਸੁਣਨ ਦੁਆਰਾ ਬਦਕਾਰ ਭੀ ਆਪਣੇ ਮੂੰਹ ਨਾਲ ਸਾਈਂ ਦੀ ਸਿਫ਼ਤ ਗਾਇਨ ਕਰਨ ਲੱਗ ਜਾਂਦੇ ਹਨ।
English meaningListening-even foul-mouthed people praise Him.
ਸੁਣਿਐ; ਜੋਗ ਜੁਗਤਿ ਤਨਿ ਭੇਦ ॥
suniai; jog jugat tan bhed |
ਪੰਜਾਬੀ ਅਰਥਹਰੀ ਦਾ ਨਾਮ ਸੁਣਨ ਦੁਆਰਾ ਜੀਵ ਸਾਹਿਬ ਨਾਲ ਜੁੜਨ ਦੇ ਰਸਤੇ ਅਤੇ ਸਰੀਰ ਦੇ ਭੇਤਾਂ ਨੂੰ ਜਾਣ ਲੈਂਦਾ ਹੈ।
English meaningListening-the technology of Yoga and the secrets of the body.
ਸੁਣਿਐ; ਸਾਸਤ ਸਿਮਿ੍ਰਤਿ ਵੇਦ ॥
suniai; saasat simrit ved |
ਪੰਜਾਬੀ ਅਰਥਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਚੌਹਾਂ ਹੀ ਧਾਰਮਿਕ ਗ੍ਰੰਥਾਂ, ਛੇ ਫਲਸਫੇ ਦਿਆਂ ਗ੍ਰੰਥਾਂ ਅਤੇ ਸਤਾਈ ਕਰਮਕਾਂਡੀ ਪੁਸਤਕਾਂ ਦੀ ਗਿਆਤ ਪਰਾਪਤ ਹੋ ਜਾਂਦੀ ਹੈ।
English meaningListening-the Shaastras, the Simritees and the Vedas.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas |
ਪੰਜਾਬੀ ਅਰਥਸਦੀਵ ਸੁਪ੍ਰਸੰਨ ਹਨ ਸਾਧੂ, ਹੇ ਨਾਨਕ!
English meaningO Nanak, the devotees are forever in bliss.
ਸੁਣਿਐ; ਦੂਖ ਪਾਪ ਕਾ ਨਾਸੁ ॥੯॥
suniai; dookh paap kaa naas |9|
ਪੰਜਾਬੀ ਅਰਥਸੁਆਮੀ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਬੀਮਾਰੀ ਤੇ ਗੁਨਾਹ ਦੂਰ ਹੋ ਜਾਂਦੇ ਹਨ।
English meaningListening-pain and sin are erased. ||9||
ਸੁਣਿਐ; ਸਤੁ ਸੰਤੋਖੁ ਗਿਆਨੁ ॥
suniai; sat santokh giaan |
ਪੰਜਾਬੀ ਅਰਥਸਾਹਿਬ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਸਚਾਈ ਸਬੂਰੀ ਅਤੇ ਬ੍ਰਹਮ ਵੀਚਾਰ ਪਰਾਪਤ ਹੋ ਜਾਂਦੇ ਹਨ।
English meaningListening-truth, contentment and spiritual wisdom.
ਸੁਣਿਐ; ਅਠਸਠਿ ਕਾ ਇਸਨਾਨੁ ॥
suniai; atthasatth kaa isanaan |
ਪੰਜਾਬੀ ਅਰਥਪ੍ਰਭੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਅਠਾਹਠ ਤੀਰਥਾਂ ਉਤੇ ਨ੍ਹਾਉਣ ਦਾ ਫਲ ਪਰਾਪਤ ਹੋ ਜਾਂਦਾ ਹੈ।
English meaningListening-take your cleansing bath at the sixty-eight places of pilgrimage.
ਸੁਣਿਐ; ਪੜਿ ਪੜਿ ਪਾਵਹਿ ਮਾਨੁ ॥
suniai; parr parr paaveh maan |
ਪੰਜਾਬੀ ਅਰਥਹਰੀ ਦੇ ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ।
English meaningListening-reading and reciting, honor is obtained.
ਸੁਣਿਐ; ਲਾਗੈ ਸਹਜਿ ਧਿਆਨੁ ॥
suniai; laagai sehaj dhiaan |
ਪੰਜਾਬੀ ਅਰਥਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਆਦਮੀ ਨੂੰ ਸੁਖੈਨ ਹੀ ਸਾਹਿਬ ਦਾ ਸਿਮਰਨ ਪਰਾਪਤ ਹੋ ਜਾਂਦਾ ਹੈ।
English meaningListening-intuitively grasp the essence of meditation.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas |
ਪੰਜਾਬੀ ਅਰਥਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ।
English meaningO Nanak, the devotees are forever in bliss.
ਸੁਣਿਐ; ਦੂਖ ਪਾਪ ਕਾ ਨਾਸੁ ॥੧੦॥
suniai; dookh paap kaa naas |10|
ਪੰਜਾਬੀ ਅਰਥਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ।
English meaningListening-pain and sin are erased. ||10||
ਸੁਣਿਐ; ਸਰਾ ਗੁਣਾ ਕੇ ਗਾਹ ॥
suniai; saraa gunaa ke gaah |
ਪੰਜਾਬੀ ਅਰਥਸੁਆਮੀ ਦੇ ਨਾਮ ਨੂੰ ਸਰਵਣ ਦੁਆਰਾ ਆਦਮੀ ਨੇਕੀਆਂ ਦੇ ਸਮੁੰਦਰ ਵਿੱਚ ਡੂੰਘੀ ਚੁੱਭੀ ਲਾਉਂਦਾ ਹੈ।
English meaningListening-dive deep into the ocean of virtue.
ਸੁਣਿਐ; ਸੇਖ ਪੀਰ ਪਾਤਿਸਾਹ ॥
suniai; sekh peer paatisaah |
ਪੰਜਾਬੀ ਅਰਥਸੁਆਮੀ ਦੇ ਨਾਮ ਦਾ ਸਰਵਣ ਕਰਨਾ ਪ੍ਰਾਨੀ ਨੂੰ ਵਿਦਵਾਨ, ਰੂਹਾਨੀ ਰਹਬਰ ਅਤੇ ਬਾਦਸ਼ਾਹ ਬਣਾ ਦਿੰਦਾ ਹੈ।
English meaningListening-the Shaykhs, religious scholars, spiritual teachers and emperors.
ਸੁਣਿਐ; ਅੰਧੇ ਪਾਵਹਿ ਰਾਹੁ ॥
suniai; andhe paaveh raahu |
ਪੰਜਾਬੀ ਅਰਥਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਅੰਨ੍ਹੇ ਇਨਸਾਨ ਰਸਤਾ ਲੱਭ ਲੈਂਦੇ ਹਨ।
English meaningListening-even the blind find the Path.
ਸੁਣਿਐ; ਹਾਥ ਹੋਵੈ ਅਸਗਾਹੁ ॥
suniai; haath hovai asagaahu |
ਪੰਜਾਬੀ ਅਰਥਰੱਬ ਦਾ ਨਾਮ ਸਰਵਣ ਕਰਨ ਦੁਆਰਾ ਅਥਾਹ ਸਾਹਿਬ ਦੀ ਥਾਹਿ ਆ ਜਾਂਦੀ ਹੈ।
English meaningListening-the Unreachable comes within your grasp.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas |
ਪੰਜਾਬੀ ਅਰਥਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ।
English meaningO Nanak, the devotees are forever in bliss.
ਸੁਣਿਐ; ਦੂਖ ਪਾਪ ਕਾ ਨਾਸੁ ॥੧੧॥
suniai; dookh paap kaa naas |11|
ਪੰਜਾਬੀ ਅਰਥਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ।
English meaningListening-pain and sin are erased. ||11||
ਮੰਨੇ ਕੀ ਗਤਿ; ਕਹੀ ਨ ਜਾਇ ॥
mane kee gat; kahee na jaae |
ਪੰਜਾਬੀ ਅਰਥਜੋ ਪ੍ਰਾਨੀ ਸਾਹਿਬ ਦੀ ਤਾਬੇਦਾਰੀ ਕਰਦਾ ਹੈ ਉਸ ਦੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ।
English meaningThe state of the faithful cannot be described.
ਜੇ ਕੋ ਕਹੈ; ਪਿਛੈ ਪਛੁਤਾਇ ॥
je ko kahai; pichhai pachhutaae |
ਪੰਜਾਬੀ ਅਰਥਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਗਰੋਂ ਪਛਤਾਉਂਦਾ ਹੈ।
English meaningOne who tries to describe this shall regret the attempt.
ਕਾਗਦਿ ਕਲਮ; ਨ ਲਿਖਣਹਾਰੁ ॥
kaagad kalam; na likhanahaar |
ਪੰਜਾਬੀ ਅਰਥਕੋਈ ਕਾਗਜ਼, ਲੇਖਣੀ ਤੇ ਲਿਖਾਰੀ ਨਹੀਂ,
English meaningNo paper, no pen, no scribe
ਮੰਨੇ ਕਾ; ਬਹਿ ਕਰਨਿ ਵੀਚਾਰੁ ॥
mane kaa; beh karan veechaar |
ਪੰਜਾਬੀ ਅਰਥਜਿਸ ਨਾਲ ਬੈਠ ਕੇ ਰੱਬ ਦੇ ਫਰਮਾਬਰਦਾਰ ਦੀ ਦਸ਼ਾ ਲਿਖੀ ਜਾਂ ਸੋਚੀ ਵਿਚਾਰੀ ਜਾਵੇ।
English meaningcan record the state of the faithful.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
ਪੰਜਾਬੀ ਅਰਥਇਹੋ ਜਿਹਾ ਹੈ ਪਵਿੱਤਰ ਪ੍ਰਭੂ ਦਾ ਨਾਮ।
English meaningSuch is the Name of the Immaculate Lord.
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੨॥
je ko man jaanai; man koe |12|
ਪੰਜਾਬੀ ਅਰਥਜੇਕਰ ਕੋਈ ਜਣਾ ਰੱਬ ਦੀ ਤਾਬੇਦਾਰੀ ਕਰੇ, ਐਸਾ ਵਿਰਲਾ ਜੀਵ ਆਪਣੇ ਚਿੱਤ ਅੰਦਰ ਹੀ ਉਸ ਦੀ ਖੁਸ਼ੀ ਨੂੰ ਸਮਝਦਾ ਹੈ।
English meaningOnly one who has faith comes to know such a state of mind. ||12||
ਮੰਨੈ; ਸੁਰਤਿ ਹੋਵੈ ਮਨਿ ਬੁਧਿ ॥
manai; surat hovai man budh |
ਪੰਜਾਬੀ ਅਰਥਨਾਮ ਵਿੱਚ ਸੱਚਾ ਭਰੋਸਾ ਕਰਨ ਦੁਆਰਾ ਇਨਸਾਨ ਦੇ ਚਿੱਤ ਤੇ ਸਮਝ ਅੰਦਰ ਈਸ਼ਵਰੀ ਗਿਆਤ ਪਰਵੇਸ਼ ਕਰ ਜਾਂਦੀ ਹੈ।
English meaningThe faithful have intuitive awareness and intelligence.
ਮੰਨੈ; ਸਗਲ ਭਵਣ ਕੀ ਸੁਧਿ ॥
manai; sagal bhavan kee sudh |
ਪੰਜਾਬੀ ਅਰਥਨਾਮ ਵਿੱਚ ਦਿਲੀ ਨਿਸਚਾ ਕਰਣ ਨਾਲ ਸਾਰੀਆਂ ਪੁਰੀਆਂ ਦੀ ਗਿਆਤ ਪਰਾਪਤ ਹੋ ਜਾਂਦੀ ਹੈ।
English meaningThe faithful know about all worlds and realms.
ਮੰਨੈ; ਮੁਹਿ ਚੋਟਾ ਨਾ ਖਾਇ ॥
manai; muhi chottaa naa khaae |
ਪੰਜਾਬੀ ਅਰਥਵਾਹਿਗੁਰੂ ਦਾ ਉਪਾਸ਼ਕ ਆਪਣੇ ਚਿਹਰੇ ਉਤੇ ਸੱਟਾਂ ਨਹੀਂ ਸਹਾਰਦਾ।
English meaningThe faithful shall never be struck across the face.
ਮੰਨੈ; ਜਮ ਕੈ ਸਾਥਿ ਨ ਜਾਇ ॥
manai; jam kai saath na jaae |
ਪੰਜਾਬੀ ਅਰਥਸਾਈਂ ਦੇ ਨਾਮ ਵਿੱਚ ਅੰਤ੍ਰੀਵ ਇਤਬਾਰ ਰਾਹੀਂ ਬੰਦਾ ਮੌਤ ਦੇ ਦੂਤ ਦੇ ਨਾਲ ਨਹੀਂ ਜਾਂਦਾ।
English meaningThe faithful do not have to go with the Messenger of Death.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
ਪੰਜਾਬੀ ਅਰਥਇਹੋ ਜੇਹਾ ਹੈ ਵਾਹਿਗੁਰੂ ਦਾ ਬੇ-ਦਾਗ ਨਾਮ।
English meaningSuch is the Name of the Immaculate Lord.
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੩॥
je ko man jaanai; man koe |13|
ਪੰਜਾਬੀ ਅਰਥਜੇਕਰ ਕੋਈ ਜਣਾ ਸਾਈ ਦੇ ਨਾਮ ਉਤੇ ਭਰੋਸਾ ਧਾਰਨ ਕਰ ਲਵੇ, ਤਦ ਉਹ ਆਪਣੇ ਚਿੱਤ ਅੰਦਰ ਇਸ ਨੂੰ ਸਮਝ ਲਵੇਗਾ।
English meaningOnly one who has faith comes to know such a state of mind. ||13||
ਮੰਨੈ; ਮਾਰਗਿ ਠਾਕ ਨ ਪਾਇ ॥
manai; maarag tthaak na paae |
ਪੰਜਾਬੀ ਅਰਥਹਰੀ-ਨਾਮ ਉਤੇ ਭਰੋਸਾ ਰੱਖਣ ਵਾਲੇ ਨੂੰ ਰਾਹ ਵਿੱਚ ਰੁਕਾਵਟ ਨਹੀਂ ਵਾਪਰਦੀ।
English meaningThe path of the faithful shall never be blocked.
ਮੰਨੈ; ਪਤਿ ਸਿਉ ਪਰਗਟੁ ਜਾਇ ॥
manai; pat siau paragatt jaae |
ਪੰਜਾਬੀ ਅਰਥਨਾਮ ਉਤੇ ਨਿਸਚਾ ਰੱਖਣ ਵਾਲਾ ਇੱਜ਼ਤ ਅਤੇ ਪਰਸਿੱਧਤਾ ਨਾਲ ਜਾਂਦਾ ਹੈ।
English meaningThe faithful shall depart with honor and fame.
ਮੰਨੈ; ਮਗੁ ਨ ਚਲੈ, ਪੰਥੁ ॥
manai; mag na chalai, panth |
ਪੰਜਾਬੀ ਅਰਥਨਾਮ ਉਤੇ ਭਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ ਅਤੇ ਕਰਮਕਾਂਡੀ ਧਾਰਮਕ ਰਸਤਿਆਂ ਤੇ ਨਹੀਂ ਟੁਰਦਾ।
English meaningThe faithful do not follow empty religious rituals.
ਮੰਨੈ; ਧਰਮ ਸੇਤੀ ਸਨਬੰਧੁ ॥
manai; dharam setee sanabandh |
ਪੰਜਾਬੀ ਅਰਥਹਰੀ ਨਾਮ ਅੰਦਰ ਭਰੋਸਾ ਧਾਰਨ ਕਰਨ ਵਾਲੇ ਦਾ ਸਚਾਈ ਨਾਲ ਮੇਲ ਹੁੰਦਾ ਹੈ।
English meaningThe faithful are firmly bound to the Dharma.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
ਪੰਜਾਬੀ ਅਰਥਇਹੋ ਜਿਹਾ ਹੈ ਵਾਹਿਗੁਰੂ ਦਾ ਬੇਦਾਗ ਨਾਮ।
English meaningSuch is the Name of the Immaculate Lord.
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੪॥
je ko man jaanai; man koe |14|
ਪੰਜਾਬੀ ਅਰਥਜੇਕਰ ਕੋਈ ਜਣਾ ਸਾਈਂ ਦੇ ਨਾਮ ਉਤੇ ਭਰੋਸਾ ਧਾਰਨ ਕਰ ਲਵੇ, ਤਦ ਉਹ ਆਪਣੇ ਚਿੱਤ ਅੰਦਰ ਇਸ ਨੂੰ ਸਮਝ ਲਵੇਗਾ।
English meaningOnly one who has faith comes to know such a state of mind. ||14||
ਮੰਨੈ; ਪਾਵਹਿ ਮੋਖੁ ਦੁਆਰੁ ॥
manai; paaveh mokh duaar |
ਪੰਜਾਬੀ ਅਰਥਪ੍ਰਭੂ ਦੀ ਆਗਿਆ ਦਾ ਪਾਲਣ ਕਰਨ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ।
English meaningThe faithful find the Door of Liberation.
ਮੰਨੈ; ਪਰਵਾਰੈ ਸਾਧਾਰੁ ॥
manai; paravaarai saadhaar |
ਪੰਜਾਬੀ ਅਰਥਪ੍ਰਭੂ ਦੀ ਆਗਿਆ ਦਾ ਪਾਲਣ ਕਰਨਹਾਰ ਆਪਣੇ ਸਾਕਸੈਨ ਨੂੰ ਸੁਧਾਰ ਲੈਂਦਾ ਹੈ।
English meaningThe faithful uplift and redeem their family and relations.
ਮੰਨੈ; ਤਰੈ ਤਾਰੇ ਗੁਰੁ ਸਿਖ ॥
manai; tarai taare gur sikh |
ਪੰਜਾਬੀ ਅਰਥਪ੍ਰਭੂ ਦਾ ਹੁਕਮ ਮੰਨਣ ਵਾਲਾ ਆਪਣੇ ਆਪ ਨੂੰ ਬਚਾ ਲੈਂਦਾ ਹੈ ਅਤੇ ਗੁਰੂ ਦੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
English meaningThe faithful are saved, and carried across with the Sikhs of the Guru.
ਮੰਨੈ; ਨਾਨਕ. ਭਵਹਿ ਨ ਭਿਖ ॥
manai; naanak. bhaveh na bhikh |
ਪੰਜਾਬੀ ਅਰਥਪ੍ਰਭੂ ਦਾ ਹੁਕਮ ਮੰਨਣ ਵਾਲਾ ਮੰਗਦਾ ਪਿੰਨਦਾ ਨਹੀਂ ਫਿਰਦਾ।
English meaningThe faithful, O Nanak, do not wander around begging.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
ਪੰਜਾਬੀ ਅਰਥਐਹੋ ਜਿਹਾ ਹੈ ਵਾਹਿਗੁਰੂ ਦਾ-ਬੇਦਾਗ ਨਾਮ।
English meaningSuch is the Name of the Immaculate Lord.
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੫॥
je ko man jaanai; man koe |15|
ਪੰਜਾਬੀ ਅਰਥਜੇਕਰ ਕੋਈ ਜਣਾ ਸਾਈਂ ਦੇ ਨਾਮ ਉਤੇ ਭਰੋਸਾ ਧਾਰੇ, ਤਾਂ ਉਹ ਇਸ ਨੂੰ ਆਪਣੇ ਚਿੱਤ ਵਿੱਚ ਸਮਝ ਲਵੇਗਾ।
English meaningOnly one who has faith comes to know such a state of mind. ||15||
ਪੰਚ ਪਰਵਾਣ; ਪੰਚ ਪਰਧਾਨੁ ॥
panch paravaan; panch paradhaan |
ਪੰਜਾਬੀ ਅਰਥਮੁਖੀਏ ਮਕਬੂਲ ਹਨ ਤੇ ਮੁਖੀਏ ਹੀ ਮਹਾਨ।
English meaningThe chosen ones, the self-elect, are accepted and approved.
ਪੰਚੇ ਪਾਵਹਿ; ਦਰਗਹਿ ਮਾਨੁ ॥
panche paaveh; darageh maan |
ਪੰਜਾਬੀ ਅਰਥਸਾਧੂ ਸੁਆਮੀ ਦੇ ਦਰਬਾਰ ਅੰਦਰ ਆਦਰ ਪਾਉਂਦੇ ਹਨ।
English meaningThe chosen ones are honored in the Court of the Lord.
ਪੰਚੇ ਸੋਹਹਿ; ਦਰਿ ਰਾਜਾਨੁ ॥
panche soheh; dar raajaan |
ਪੰਜਾਬੀ ਅਰਥਰੱਬ ਦੇ ਗੋਲੇ ਰਾਜਿਆਂ ਦਿਆਂ ਦਰਬਾਰਾਂ ਅੰਦਰ ਸੁੰਦਰ ਲੱਗਦੇ ਹਨ।
English meaningThe chosen ones look beautiful in the courts of kings.
ਪੰਚਾ ਕਾ; ਗੁਰੁ ਏਕੁ ਧਿਆਨੁ ॥
panchaa kaa; gur ek dhiaan |
ਪੰਜਾਬੀ ਅਰਥਚੁਣੇ ਹੋਏ ਕੇਵਲ ਗੁਰੂ ਉਤੇ ਹੀ ਆਪਣੀ ਬਿਰਤੀ ਇਕੱਤਰ ਕਰਦੇ ਹਨ।
English meaningThe chosen ones meditate single-mindedly on the Guru.
ਜੇ ਕੋ ਕਹੈ; ਕਰੈ ਵੀਚਾਰੁ ॥
je ko kahai; karai veechaar |
ਪੰਜਾਬੀ ਅਰਥਜਿਨ੍ਹਾਂ ਦੀ ਚਾਹੇ ਭਾਵੇਂ ਕੋਈ ਜਣਾ ਵਰਨਣ ਤੇ ਸੋਚ ਵਿਚਾਰ ਪਿਆ ਕਰੇ,
English meaningNo matter how much anyone tries to explain and describe them,
ਕਰਤੇ ਕੈ ਕਰਣੈ; ਨਾਹੀ ਸੁਮਾਰੁ ॥
karate kai karanai; naahee sumaar |
ਪੰਜਾਬੀ ਅਰਥਪ੍ਰੰਤੂ ਸਿਰਜਨਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ।
English meaningthe actions of the Creator cannot be counted.
ਧੌਲੁ ਧਰਮੁ; ਦਇਆ ਕਾ ਪੂਤੁ ॥
dhaual dharam; deaa kaa poot |
ਪੰਜਾਬੀ ਅਰਥਕਲਪਤ ਬਲਦ ਦਿਆਲਤਾ ਦਾ ਪੁੱਤਰ ਪਵਿੱਤ੍ਰਤਾ ਹੈ,
English meaningThe mythical bull is Dharma, the son of compassion;
ਸੰਤੋਖੁ ਥਾਪਿ ਰਖਿਆ; ਜਿਨਿ ਸੂਤਿ ॥
santokh thaap rakhiaa; jin soot |
ਪੰਜਾਬੀ ਅਰਥਜਿਸ ਨੇ ਸਹਨਸ਼ੀਲਤਾ ਨਾਲ ਠੀਕ ਤੌਰ ਤੇ ਧਰਤੀ ਨੂੰ ਠਲ੍ਹਿਆ ਹੋਇਆ ਹੈ।
English meaningthis is what patiently holds the earth in its place.
ਜੇ ਕੋ ਬੁਝੈ; ਹੋਵੈ ਸਚਿਆਰੁ ॥
je ko bujhai; hovai sachiaar |
ਪੰਜਾਬੀ ਅਰਥਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ ਤਾਂ, ਉਹ ਸੱਚਾ ਇਨਸਾਨ ਥੀਵੰਞਦਾ (ਬਣ ਜਾਦਾ) ਹੈ।
English meaningOne who understands this becomes truthful.
ਧਵਲੈ ਉਪਰਿ; ਕੇਤਾ ਭਾਰੁ ॥
dhavalai upar; ketaa bhaar |
ਪੰਜਾਬੀ ਅਰਥਕਿ ਬਲਦ ਉਤੇ ਕਿੰਨਾ ਕੁ ਬੋਝ ਹੈ?
English meaningWhat a great load there is on the bull!
ਧਰਤੀ ਹੋਰੁ; ਪਰੈ ਹੋਰੁ ਹੋਰੁ ॥
dharatee hor; parai hor hor |
ਪੰਜਾਬੀ ਅਰਥਇਸ ਧਰਤੀ ਤੋਂ ਪਰੇ ਘਨੇਰੇ ਆਲਮ ਹਨ, ਘਨੇਰੇ ਅਤੇ ਘਨੇਰੇ।
English meaningSo many worlds beyond this world-so very many!
ਤਿਸ ਤੇ ਭਾਰੁ ਤਲੈ; ਕਵਣੁ ਜੋਰੁ ॥
tis te bhaar talai; kavan jor |
ਪੰਜਾਬੀ ਅਰਥਉਹ ਕਿਹੜੀ ਤਾਕਤ ਹੈ, ਜੋ ਉਨ੍ਹਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਹੈ?
English meaningWhat power holds them, and supports their weight?
ਜੀਅ ਜਾਤਿ; ਰੰਗਾ ਕੇ ਨਾਵ ॥
jeea jaat; rangaa ke naav |
ਪੰਜਾਬੀ ਅਰਥਸਾਰੇ ਜੀਵਾਂ ਦੀਆਂ ਵੰਨਗੀਆਂ, ਰੰਗਤਾ ਅਤੇ ਨਾਮ ਉਕਰੇ ਹਨ
English meaningThe names and the colors of the assorted species of beings
ਸਭਨਾ ਲਿਖਿਆ; ਵੁੜੀ ਕਲਾਮ ॥
sabhanaa likhiaa; vurree kalaam |
ਪੰਜਾਬੀ ਅਰਥਵਾਹਿਗੁਰੂ ਦੀ ਸਦਾ-ਵਗਦੀ ਹੋਈ ਕਲਮ ਦੇ ਨਾਲ।
English meaningwere all inscribed by the Ever-flowing Pen of God.
ਏਹੁ ਲੇਖਾ; ਲਿਖਿ ਜਾਣੈ ਕੋਇ ॥
ehu lekhaa; likh jaanai koe |
ਪੰਜਾਬੀ ਅਰਥਇਹ ਹਿਸਾਬ ਕਿਤਾਬ ਵਿਰਲੇ ਹੀ ਲਿਖਣਾ ਜਾਣਦੇ ਹਨ।
English meaningWho knows how to write this account?
ਲੇਖਾ ਲਿਖਿਆ; ਕੇਤਾ ਹੋਇ ॥
lekhaa likhiaa; ketaa hoe |
ਪੰਜਾਬੀ ਅਰਥਨਿਵਿਸਤ ਸ਼ੁਦਾ ਲੇਖਾ-ਪਤ, ਇਹ ਕਿੱਡਾ ਵੱਡਾ ਹੋਵੇਗਾ?
English meaningJust imagine what a huge scroll it would take!
ਕੇਤਾ ਤਾਣੁ; ਸੁਆਲਿਹੁ ਰੂਪੁ ॥
ketaa taan; suaalihu roop |
ਪੰਜਾਬੀ ਅਰਥਤੇਰੀ ਕਿੰਨੀ ਸ਼ਕਤੀ ਅਤੇ ਮਨਮੋਹਣੀ ਸੁੰਦ੍ਰਤਾ ਹੈ, ਹੇ ਸਾਹਿਬ?
English meaningWhat power! What fascinating beauty!
ਕੇਤੀ ਦਾਤਿ; ਜਾਣੈ ਕੌਣੁ ਕੂਤੁ ॥
ketee daat; jaanai kauan koot |
ਪੰਜਾਬੀ ਅਰਥਕਿੱਡੀ ਵੱਡੀ ਹੈ ਤੇਰੀ ਬਖਸ਼ੀਸ਼? ਇਸ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
English meaningAnd what gifts! Who can know their extent?
ਕੀਤਾ ਪਸਾਉ; ਏਕੋ ਕਵਾਉ ॥
keetaa pasaau; eko kavaau |
ਪੰਜਾਬੀ ਅਰਥਇਕ ਸ਼ਬਦ ਨਾਲ ਤੂੰ ਜਗਤ ਦਾ ਖਿਲਾਰਾ ਕਰ ਦਿਤਾ
English meaningYou created the vast expanse of the Universe with One Word!
ਤਿਸ ਤੇ ਹੋਏ; ਲਖ ਦਰੀਆਉ ॥
tis te hoe; lakh dareeaau |
ਪੰਜਾਬੀ ਅਰਥਤੇ ਇਸ ਦੁਆਰਾ ਲਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ।
English meaningHundreds of thousands of rivers began to flow.
ਕੁਦਰਤਿ ਕਵਣ; ਕਹਾ ਵੀਚਾਰੁ ॥
kudarat kavan; kahaa veechaar |
ਪੰਜਾਬੀ ਅਰਥਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
English meaningHow can Your Creative Potency be described?
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
ਪੰਜਾਬੀ ਅਰਥਮੈਂ ਇਕ ਵਾਰੀ ਵੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
English meaningI cannot even once be a sacrifice to You.
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
ਪੰਜਾਬੀ ਅਰਥਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
English meaningWhatever pleases You is the only good done,
ਤੂ ਸਦਾ ਸਲਾਮਤਿ; ਨਿਰੰਕਾਰ ॥੧੬॥
too sadaa salaamat; nirankaar |16|
ਪੰਜਾਬੀ ਅਰਥਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!
English meaningYou, Eternal and Formless One! ||16||
ਅਸੰਖ ਜਪ; ਅਸੰਖ ਭਾਉ ॥
asankh jap; asankh bhaau |
ਪੰਜਾਬੀ ਅਰਥਅਣਗਿਣਤ ਹਨ ਤੇਰੇ ਭਜਨ ਪਾਠ ਤੇ ਅਣਗਿਣਤ ਹਨ ਉਹ ਜੋ ਪ੍ਰੇਮ ਨਾਲ ਤੇਰਾ ਭਜਨ ਪਾਠ ਕਰਦੇ ਹਨ।
English meaningCountless meditations, countless loves.
ਅਸੰਖ ਪੂਜਾ; ਅਸੰਖ ਤਪ ਤਾਉ ॥
asankh poojaa; asankh tap taau |
ਪੰਜਾਬੀ ਅਰਥਅਣਗਿਣਤ ਹਨ ਤੇਰੀਆਂ ਉਪਾਸ਼ਨਾਂ ਅਤੇ ਅਣਗਿਣਤ ਹਨ ਜੋ ਤਪੱਸਿਆ ਕਰਦੇ ਹਨ।
English meaningCountless worship services, countless austere disciplines.
ਅਸੰਖ ਗਰੰਥ; ਮੁਖਿ ਵੇਦ ਪਾਠ ॥
asankh garanth; mukh ved paatth |
ਪੰਜਾਬੀ ਅਰਥਅਣਗਿਣਤ ਹਨ ਧਾਰਮਕ ਪੁਸਤਕਾਂ ਅਤੇ ਵੇਦਾਂ ਦਾ ਮੂੰਹ ਜਬਾਨੀ ਪਾਠ ਕਰਨ ਵਾਲੇ।
English meaningCountless scriptures, and ritual recitations of the Vedas.
ਅਸੰਖ ਜੋਗ; ਮਨਿ ਰਹਹਿ ਉਦਾਸ ॥
asankh jog; man raheh udaas |
ਪੰਜਾਬੀ ਅਰਥਅਣਗਿਣਤ ਹਨ ਯੋਗੀ ਚਿੱਤ ਵਿੱਚ, ਜੋ ਦੁਨੀਆਂ ਵਲੋਂ ਉਪਰਾਮ ਰਹਿੰਦੇ ਹਨ।
English meaningCountless Yogis, whose minds remain detached from the world.
ਅਸੰਖ ਭਗਤ; ਗੁਣ ਗਿਆਨ ਵੀਚਾਰ ॥
asankh bhagat; gun giaan veechaar |
ਪੰਜਾਬੀ ਅਰਥਅਣਗਿਣਤ ਹਨ ਅਨਿੰਨ ਅਨੁਰਾਗੀ ਜੋ ਪ੍ਰਭੂ ਦੀਆਂ ਉਤਕ੍ਰਿਸਟਾਈਆਂ (ਵਡਿਆਈਆਂ) ਅਤੇ ਬੋਧ ਨੂੰ ਸੋਚਦੇ ਸਮਝਦੇ ਹਨ।
English meaningCountless devotees contemplate the Wisdom and Virtues of the Lord.
ਅਸੰਖ ਸਤੀ; ਅਸੰਖ ਦਾਤਾਰ ॥
asankh satee; asankh daataar |
ਪੰਜਾਬੀ ਅਰਥਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।
English meaningCountless the holy, countless the givers.
ਅਸੰਖ ਸੂਰ; ਮੁਹ ਭਖ ਸਾਰ ॥
asankh soor; muh bhakh saar |
ਪੰਜਾਬੀ ਅਰਥਅਣਗਿਣਤ ਹਨ ਯੋਧੇ ਜਿਹੜੇ ਮੂੰਹ ਉਤੇ ਲੋਹੇ ਦੀਆਂ ਸੱਟਾਂ ਸਹਾਰਦੇ (ਜਾਂ ਲੋਹਾ ਖਾਂਦੇ) ਹਨ।
English meaningCountless heroic spiritual warriors, who bear the brunt of the attack in battle (who with their mouths eat steel).
ਅਸੰਖ ਮੋਨਿ; ਲਿਵ ਲਾਇ ਤਾਰ ॥
asankh mon; liv laae taar |
ਪੰਜਾਬੀ ਅਰਥਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।
English meaningCountless silent sages, vibrating the String of His Love.
ਕੁਦਰਤਿ ਕਵਣ; ਕਹਾ ਵੀਚਾਰੁ ॥
kudarat kavan; kahaa veechaar |
ਪੰਜਾਬੀ ਅਰਥਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
English meaningHow can Your Creative Potency be described?
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
ਪੰਜਾਬੀ ਅਰਥਮੈਂ ਇਕ ਵਾਰੀ ਭੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
English meaningI cannot even once be a sacrifice to You.
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
ਪੰਜਾਬੀ ਅਰਥਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਕੰਮ ਕਾਜ ਹੈ।
English meaningWhatever pleases You is the only good done,
ਤੂ ਸਦਾ ਸਲਾਮਤਿ; ਨਿਰੰਕਾਰ ॥੧੭॥
too sadaa salaamat; nirankaar |17|
ਪੰਜਾਬੀ ਅਰਥਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!
English meaningYou, Eternal and Formless One. ||17||
ਅਸੰਖ ਮੂਰਖ; ਅੰਧ ਘੋਰ ॥
asankh moorakh; andh ghor |
ਪੰਜਾਬੀ ਅਰਥਅਣਗਿਣਤ ਮਹਾਨ ਅੰਨ੍ਹੇ ਮੂੜ੍ਹ ਹਨ।
English meaningCountless fools, blinded by ignorance.
ਅਸੰਖ ਚੋਰ; ਹਰਾਮਖੋਰ ॥
asankh chor; haraamakhor |
ਪੰਜਾਬੀ ਅਰਥਅਣਗਿਣਤ ਤਸਕਰ ਅਤੇ ਹੋਰਨਾਂ ਦਾ ਮਾਲ ਖਾਣ ਵਾਲੇ ਹਨ।
English meaningCountless thieves and embezzlers.
ਅਸੰਖ ਅਮਰ; ਕਰਿ ਜਾਹਿ ਜੋਰ ॥
asankh amar; kar jaeh jor |
ਪੰਜਾਬੀ ਅਰਥਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।
English meaningCountless impose their will by force.
ਅਸੰਖ ਗਲਵਢ; ਹਤਿਆ ਕਮਾਹਿ ॥
asankh galavadt; hatiaa kamaeh |
ਪੰਜਾਬੀ ਅਰਥਅਣਗਿਣਤ ਹਨ ਗਲ ਵੱਢਣ ਵਾਲੇ, ਜੋ ਖੂਨ ਕਰਦੇ ਹਨ।
English meaningCountless cut-throats and ruthless killers.
ਅਸੰਖ ਪਾਪੀ; ਪਾਪੁ ਕਰਿ ਜਾਹਿ ॥
asankh paapee; paap kar jaeh |
ਪੰਜਾਬੀ ਅਰਥਅਣਗਿਣਤ ਗੁਨਾਹਗਾਰ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਹਨ।
English meaningCountless sinners who keep on sinning.
ਅਸੰਖ ਕੂੜਿਆਰ; ਕੂੜੇ ਫਿਰਾਹਿ ॥
asankh koorriaar; koorre firaeh |
ਪੰਜਾਬੀ ਅਰਥਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ।
English meaningCountless liars, wandering lost in their lies.
ਅਸੰਖ ਮਲੇਛ; ਮਲੁ ਭਖਿ ਖਾਹਿ ॥
asankh malechh; mal bhakh khaeh |
ਪੰਜਾਬੀ ਅਰਥਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਅਹਾਰ ਵਜੋ ਖਾਂਦੇ ਹਨ।
English meaningCountless wretches, eating filth as their ration.
ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥
asankh nindak; sir kareh bhaar |
ਪੰਜਾਬੀ ਅਰਥਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।
English meaningCountless slanderers, carrying the weight of their stupid mistakes on their heads.
ਨਾਨਕੁ; ਨੀਚੁ ਕਹੈ ਵੀਚਾਰੁ ॥
naanak; neech kahai veechaar |
ਪੰਜਾਬੀ ਅਰਥਨਾਨਕ, ਨੀਵਾਂ! ਵਰਨਣ ਕਰਦਾ ਹੈ।
English meaningNanak describes the state of the lowly.
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
ਪੰਜਾਬੀ ਅਰਥਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ।
English meaningI cannot even once be a sacrifice to You.
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
ਪੰਜਾਬੀ ਅਰਥਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
English meaningWhatever pleases You is the only good done,
ਤੂ ਸਦਾ ਸਲਾਮਤਿ; ਨਿਰੰਕਾਰ ॥੧੮॥
too sadaa salaamat; nirankaar |18|
ਪੰਜਾਬੀ ਅਰਥਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!
English meaningYou, Eternal and Formless One. ||18||
ਅਸੰਖ ਨਾਵ; ਅਸੰਖ ਥਾਵ ॥
asankh naav; asankh thaav |
ਪੰਜਾਬੀ ਅਰਥਬੇ-ਗਿਣਤ ਹਨ ਤੇਰੇ ਨਾਮ ਅਤੇ ਬੇ-ਗਿਣਤ ਤੇਰੇ ਨਿਵਾਸ ਅਸਥਾਨ, ਹੇ ਪ੍ਰਭੂ!
English meaningCountless names, countless places.
ਅਗੰਮ ਅਗੰਮ; ਅਸੰਖ ਲੋਅ ॥
agam agam; asankh loa |
ਪੰਜਾਬੀ ਅਰਥਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।
English meaningInaccessible, unapproachable, countless celestial realms.
ਅਸੰਖ ਕਹਹਿ; ਸਿਰਿ ਭਾਰੁ ਹੋਇ ॥
asankh kaheh; sir bhaar hoe |
ਪੰਜਾਬੀ ਅਰਥਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।
English meaningEven to call them countless is to carry the weight on your head.
ਅਖਰੀ ਨਾਮੁ; ਅਖਰੀ ਸਾਲਾਹ ॥
akharee naam; akharee saalaah |
ਪੰਜਾਬੀ ਅਰਥਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆਂ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ।
English meaningFrom the Word, comes the Naam; from the Word, comes Your Praise.
ਅਖਰੀ; ਗਿਆਨੁ ਗੀਤ ਗੁਣ ਗਾਹ ॥
akharee; giaan geet gun gaah |
ਪੰਜਾਬੀ ਅਰਥਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਉਤਕ੍ਰਿਸਾਈਆਂ (ਵਡਿਆਈਆਂ) ਦੇ ਗਾਉਣ ਗਾਏ ਜਾਂਦੇ ਹਨ।
English meaningFrom the Word, comes spiritual wisdom, singing the Songs of Your Glory.
ਅਖਰੀ; ਲਿਖਣੁ ਬੋਲਣੁ ਬਾਣਿ ॥
akharee; likhan bolan baan |
ਪੰਜਾਬੀ ਅਰਥਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ।
English meaningFrom the Word, come the written and spoken words and hymns.
ਅਖਰਾ ਸਿਰਿ; ਸੰਜੋਗੁ ਵਖਾਣਿ ॥
akharaa sir; sanjog vakhaan |
ਪੰਜਾਬੀ ਅਰਥਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।
English meaningFrom the Word, comes destiny, written on one's forehead.
ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ॥
jin ehi likhe; tis sir naeh |
ਪੰਜਾਬੀ ਅਰਥਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।
English meaningBut the One who wrote these Words of Destiny-no words are written on His Forehead.
ਜਿਵ ਫੁਰਮਾਏ; ਤਿਵ ਤਿਵ ਪਾਹਿ ॥
jiv furamaae; tiv tiv paeh |
ਪੰਜਾਬੀ ਅਰਥਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।
English meaningAs He ordains, so do we receive.
ਜੇਤਾ ਕੀਤਾ; ਤੇਤਾ ਨਾਉ ॥
jetaa keetaa; tetaa naau |
ਪੰਜਾਬੀ ਅਰਥਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।
English meaningThe created universe is the manifestation of Your Name.
ਵਿਣੁ ਨਾਵੈ; ਨਾਹੀ ਕੋ ਥਾਉ ॥
vin naavai; naahee ko thaau |
ਪੰਜਾਬੀ ਅਰਥਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।
English meaningWithout Your Name, there is no place at all.
ਕੁਦਰਤਿ ਕਵਣ; ਕਹਾ ਵੀਚਾਰੁ ॥
kudarat kavan; kahaa veechaar |
ਪੰਜਾਬੀ ਅਰਥਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
English meaningHow can I describe Your Creative Power?
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
ਪੰਜਾਬੀ ਅਰਥਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?
English meaningI cannot even once be a sacrifice to You.
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
ਪੰਜਾਬੀ ਅਰਥਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
English meaningWhatever pleases You is the only good done,
ਤੂ ਸਦਾ ਸਲਾਮਤਿ; ਨਿਰੰਕਾਰ ॥੧੯॥
too sadaa salaamat; nirankaar |19|
ਪੰਜਾਬੀ ਅਰਥਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!
English meaningYou, Eternal and Formless One. ||19||
ਭਰੀਐ ਹਥੁ ਪੈਰੁ; ਤਨੁ ਦੇਹ ॥
bhareeai hath pair; tan deh |
ਪੰਜਾਬੀ ਅਰਥਜਦੋਂ ਹਥ ਪੈਰ ਅਤੇ ਸਰੀਰ ਦੇ ਹੋਰ ਹਿਸੇ ਘੱਟੇ ਨਾਲ ਭਰ ਜਾਣ ਤਾਂ,
English meaningWhen the hands and the feet and the body are dirty,
ਪਾਣੀ ਧੋਤੈ; ਉਤਰਸੁ ਖੇਹ ॥
paanee dhotai; utaras kheh |
ਪੰਜਾਬੀ ਅਰਥਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।
English meaningwater can wash away the dirt.
ਮੂਤ ਪਲੀਤੀ; ਕਪੜੁ ਹੋਇ ॥
moot paleetee; kaparr hoe |
ਪੰਜਾਬੀ ਅਰਥਪਿਸ਼ਾਬ ਨਾਲ ਗੰਦਾ ਹੋਇਆ ਹੋਇਆ ਬਸਤਰ,
English meaningWhen the clothes are soiled and stained by urine,
ਦੇ ਸਾਬੂਣੁ; ਲਈਐ ਓਹੁ ਧੋਇ ॥
de saaboon; leeai ohu dhoe |
ਪੰਜਾਬੀ ਅਰਥਸਾਬਣ ਲਾ ਕੇ ਸਾਫ ਸੁਥਰਾ ਕਰ ਲਈਦਾ ਹੈ।
English meaningsoap can wash them clean.
ਭਰੀਐ ਮਤਿ; ਪਾਪਾ ਕੈ ਸੰਗਿ ॥
bhareeai mat; paapaa kai sang |
ਪੰਜਾਬੀ ਅਰਥਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ,
English meaningBut when the intellect is stained and polluted by sin,
ਓਹੁ ਧੋਪੈ; ਨਾਵੈ ਕੈ ਰੰਗਿ ॥
ohu dhopai; naavai kai rang |
ਪੰਜਾਬੀ ਅਰਥਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।
English meaningit can only be cleansed by the Love of the Name.
ਪੁੰਨੀ ਪਾਪੀ; ਆਖਣੁ ਨਾਹਿ ॥
punee paapee; aakhan naeh |
ਪੰਜਾਬੀ ਅਰਥਕੇਵਲ ਮੂੰਹ ਜ਼ਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ।
English meaningVirtue and vice do not come by mere words;
ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥
kar kar karanaa; likh lai jaahu |
ਪੰਜਾਬੀ ਅਰਥਬਾਰੰਬਾਰ ਕੀਤੇ ਹੋਏ ਕਰਮ ਦਿਲ ਉਤੇ ਉਕਰੇ ਜਾਂਦੇ ਹਨ।
English meaningactions repeated, over and over again, are engraved on the soul.
ਆਪੇ ਬੀਜਿ; ਆਪੇ ਹੀ ਖਾਹੁ ॥
aape beej; aape hee khaahu |
ਪੰਜਾਬੀ ਅਰਥਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੱਢਦਾ ਖਾਂਦਾ ਹੈ।
English meaningYou shall harvest what you plant.
ਨਾਨਕ; ਹੁਕਮੀ ਆਵਹੁ ਜਾਹੁ ॥੨੦॥
naanak; hukamee aavahu jaahu |20|
ਪੰਜਾਬੀ ਅਰਥਵਾਹਿਗੁਰੂ ਦੇ ਫੁਰਮਾਨ ਦੁਆਰਾ ਹੇ ਨਾਨਕ! ਇਨਸਾਨ ਆਉਂਦਾ ਤੇ ਜਾਂਦਾ ਹੈ।
English meaningO Nanak, by the Hukam of God's Command, we come and go in reincarnation. ||20||
ਤੀਰਥੁ ਤਪੁ; ਦਇਆ ਦਤੁ ਦਾਨੁ ॥
teerath tap; deaa dat daan |
ਪੰਜਾਬੀ ਅਰਥਯਾਤਰਾ, ਤਪੱਸਿਆ, ਰਹਿਮ ਅਤੇ ਖੈਰਾਤ ਦੇਣੀ,
English meaningPilgrimages, austere discipline, compassion and charity
ਜੇ ਕੋ ਪਾਵੈ; ਤਿਲ ਕਾ ਮਾਨੁ ॥
je ko paavai; til kaa maan |
ਪੰਜਾਬੀ ਅਰਥਜੇਕਰ ਪਾਉਣ ਤਾਂ ਕੁੰਜਕ ਮਾਤ੍ਰ (ਕਦਰ) ਜਾਂ ਸਨਮਾਨ ਪਾਉਂਦੀਆਂ ਹਨ।
English meaningthese, by themselves, bring only an iota of merit.
ਸੁਣਿਆ ਮੰਨਿਆ; ਮਨਿ ਕੀਤਾ ਭਾਉ ॥
suniaa maniaa; man keetaa bhaau |
ਪੰਜਾਬੀ ਅਰਥਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਮੰਨਣ ਅਤੇ ਪ੍ਰੀਤ ਕਰਦਾ ਹੈ,
English meaningListening and believing with love and humility in your mind,
ਅੰਤਰਗਤਿ; ਤੀਰਥਿ ਮਲਿ ਨਾਉ ॥
antaragat; teerath mal naau |
ਪੰਜਾਬੀ ਅਰਥਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾਕੇ ਮੁਕਤੀ ਪਾ ਲੈਂਦਾ ਹੈ।
English meaningcleanse yourself with the Name, at the sacred shrine deep within.
ਸਭਿ ਗੁਣ ਤੇਰੇ; ਮੈ ਨਾਹੀ ਕੋਇ ॥
sabh gun tere; mai naahee koe |
ਪੰਜਾਬੀ ਅਰਥਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।
English meaningAll virtues are Yours, Lord, I have none at all.
ਵਿਣੁ ਗੁਣ ਕੀਤੇ; ਭਗਤਿ ਨ ਹੋਇ ॥
vin gun keete; bhagat na hoe |
ਪੰਜਾਬੀ ਅਰਥਉਤਕ੍ਰਿਸ਼ਟਤਾਈਆਂ ਹਾਸਲ ਕਰਨ ਦੇ ਬਾਝੋਂ ਸੁਆਮੀ ਦੀ ਪਰੇਮ-ਮਈ ਸੇਵਾ ਨਹੀਂ ਕੀਤੀ ਜਾ ਸਕਦੀ।
English meaningWithout virtue, there is no devotional worship.
ਸੁਅਸਤਿ ਆਥਿ; ਬਾਣੀ ਬਰਮਾਉ ॥
suasat aath; baanee baramaau |
ਪੰਜਾਬੀ ਅਰਥਮੇਰੀ ਨਿਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਬਰ੍ਹਮਾ ਆਦਿਕ ਹੈ।
English meaningI bow to the Lord of the World, to His Word, to Brahma the Creator.
ਸਤਿ ਸੁਹਾਣੁ; ਸਦਾ ਮਨਿ ਚਾਉ ॥
sat suhaan; sadaa man chaau |
ਪੰਜਾਬੀ ਅਰਥਉਹ ਸੱਚਾ ਅਤੇ ਸੁੰਦਰ ਹੈ ਅਤੇ ਪਰਮ ਅਨੰਦ ਸਦੀਵ ਹੀ ਉਸਦੇ ਚਿੱਤ ਅੰਦਰ ਵਸਦਾ ਹੈ।
English meaningHe is Beautiful, True and Eternally Joyful.
ਕਵਣੁ ਸੁ ਵੇਲਾ, ਵਖਤੁ ਕਵਣੁ; ਕਵਣ ਥਿਤਿ, ਕਵਣੁ ਵਾਰੁ ॥
kavan su velaa, vakhat kavan; kavan thit, kavan vaar |
ਪੰਜਾਬੀ ਅਰਥਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,
English meaningWhat was that time, and what was that moment? What was that day, and what was that date?
ਕਵਣਿ ਸਿ ਰੁਤੀ. ਮਾਹੁ ਕਵਣੁ; ਜਿਤੁ ਹੋਆ ਆਕਾਰੁ ॥
kavan si rutee. maahu kavan; jit hoaa aakaar |
ਪੰਜਾਬੀ ਅਰਥਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?
English meaningWhat was that season, and what was that month, when the Universe was created?
ਵੇਲ. ਨ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ ॥
vel. na paaeea panddatee; ji hovai lekh puraan |
ਪੰਜਾਬੀ ਅਰਥਪੰਡਤਾ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਨਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਭੀ ਹੋਵੇ।
English meaningThe Pandits, the religious scholars, cannot find that time, even if it is written in the Puraanas.
ਵਖਤੁ. ਨ ਪਾਇਓ ਕਾਦੀਆ; ਜਿ ਲਿਖਨਿ ਲੇਖੁ ਕੁਰਾਣੁ ॥
vakhat. na paaeo kaadeea; ji likhan lekh kuraan |
ਪੰਜਾਬੀ ਅਰਥਨਾਂ ਹੀ ਕਾਜ਼ੀ, ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ, ਸਮੇ ਨੂੰ ਜਾਣਦੇ ਹਨ।
English meaningThat time is not known to the Qazis, who study the Koran.
ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ॥
thit vaar naa jogee jaanai; rut maahu naa koee |
ਪੰਜਾਬੀ ਅਰਥਨਾਂ ਯੋਗੀ, ਨਾਂ ਹੀ ਕੋਈ ਹੋਰ, ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨਾ ਜਾਣਦਾ ਹੈ।
English meaningThe day and the date are not known to the Yogis, nor is the month or the season.
ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥
jaa karataa, siratthee kau saaje; aape jaanai soee |
ਪੰਜਾਬੀ ਅਰਥਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ।
English meaningThe Creator who created this creation-only He Himself knows.
ਕਿਵ ਕਰਿ ਆਖਾ, ਕਿਵ ਸਾਲਾਹੀ; ਕਿਉ ਵਰਨੀ. ਕਿਵ ਜਾਣਾ ॥
kiv kar aakhaa, kiv saalaahee; kiau varanee. kiv jaanaa |
ਪੰਜਾਬੀ ਅਰਥਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?
English meaningHow can we speak of Him? How can we praise Him? How can we describe Him? How can we know Him?
ਨਾਨਕ. ਆਖਣਿ ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ ॥
naanak. aakhan sabh ko aakhai; ik doo ik, siaanaa |
ਪੰਜਾਬੀ ਅਰਥਨਾਨਕ! ਸਾਰੇ ਤੇਰੀ ਕਥਾ ਵਰਨਣ ਕਰਦੇ ਹਨ ਤੇ ਇਕ ਨਾਲੋ ਇਕ ਵਧੇਰੇ ਅਕਲਮੰਦ ਹੈ।
English meaningO Nanak, everyone speaks of Him, each one wiser than the rest.
ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥
vaddaa saahib, vaddee naaee; keetaa jaa kaa hovai |
ਪੰਜਾਬੀ ਅਰਥਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
English meaningGreat is the Master, Great is His Name. Whatever happens is according to His Will.
ਨਾਨਕ. ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥
naanak. je ko aapau jaanai; agai geaa na sohai |21|
ਪੰਜਾਬੀ ਅਰਥਨਾਨਕ! ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਣ-ਯੋਗ ਮੰਨ ਲਵੇ, ਅਗਲੇ ਲੋਕ ਵਿੱਚ ਪੁੱਜਣ ਤੇ ਉਹ ਸੁਭਾਇਮਾਨ ਨਹੀਂ ਲੱਗੇਗਾ।
English meaningO Nanak, one who claims to know everything shall not be decorated in the world hereafter. ||21||
ਪਾਤਾਲਾ ਪਾਤਾਲ ਲਖ; ਆਗਾਸਾ ਆਗਾਸ ॥
paataalaa paataal lakh; aagaasaa aagaas |
ਪੰਜਾਬੀ ਅਰਥਪਇਆਲਾ ਦੇ ਹੇਠਾਂ ਪਇਆਲ ਹਨ ਅਤੇ ਲਖੂਖ਼ਾ (ਲਖਾਂ) ਅਸਮਾਨਾ ਉਤੇ ਅਸਮਾਨ।
English meaningThere are nether worlds beneath nether worlds, and hundreds of thousands of heavenly worlds above.
ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥
orrak orrak bhaal thake; ved kehan ik vaat |
ਪੰਜਾਬੀ ਅਰਥਧਾਰਮਕ ਗ੍ਰੰਥ ਇਕ ਗੱਲ ਆਖਦੇ ਹਨ ਰੱਬ ਦੇ ਅੰਤ ਅਤੇ ਹੱਦ ਬੰਨਿਆਂ ਨੂੰ ਲੱਭਦੇ ਹੋਏ, ਨਾਕਾਮਯਾਬ ਹੋ, ਲੋਕ ਹਾਰ ਹੁਟ ਗਏ ਹਨ।
English meaningThe Vedas say that you can search and search for them all, until you grow weary.
ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥
sehas atthaarah kehan katebaa; asuloo ik dhaat |
ਪੰਜਾਬੀ ਅਰਥਯਹੁਦੀ, ਈਸਾਈ ਤੇ ਮੁਸਲਿਮ ਧਾਰਮਕ ਗਰੰਥ ਆਖਦੇ ਹਨ, ਕਿ ਅਠਾਰਾ ਹਜ਼ਾਰ ਆਲਮ ਹਨ, ਪ੍ਰੰਤੂ ਅਸਲ ਵਿੱਚ ਇਕੋ ਹੀ ਸਾਰ-ਤਤ ਹੈ, ਕਿ ਪ੍ਰਭੂ ਬੇਅੰਤ ਹੈ।
English meaningThe scriptures say that there are 18,000 worlds, but in reality, there is only One Universe.
ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥
lekhaa hoe ta likheeai; lekhai hoe vinaas |
ਪੰਜਾਬੀ ਅਰਥਜੇਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ, ਕੇਵਲ ਤਾ ਹੀ ਇਨਸਾਨ ਉਸਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਹਿਸਾਬ ਕਿਤਾਬ ਮੁਕਦਾ ਨਹੀਂ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁਕ ਜਾਂਦਾ ਹੈ।
English meaningIf you try to write an account of this, you will surely finish yourself before you finish writing it.
ਨਾਨਕ. ਵਡਾ ਆਖੀਐ; ਆਪੇ ਜਾਣੈ ਆਪੁ ॥੨੨॥
naanak. vaddaa aakheeai; aape jaanai aap |22|
ਪੰਜਾਬੀ ਅਰਥਹੇ ਨਾਨਕ! ਉਸਨੂੰ ਵਿਸ਼ਾਲ ਵਰਨਣ ਕਰ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ।
English meaningO Nanak, call Him Great! He Himself knows Himself. ||22||
ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥
saalaahee saalaeh; etee surat na paaeea |
ਪੰਜਾਬੀ ਅਰਥਸ਼ਲਾਘਾ ਕਰਨ ਵਾਲੇ ਸਾਹਿਬ ਦੀ ਸ਼ਲਾਘਾ ਕਰਦੇ ਹਨ, ਪਰ ਉਨ੍ਹਾਂ ਨੂੰ ਏਨੀ ਸਮਝ ਪ੍ਰਾਪਤ ਨਹੀਂ ਹੁੰਦੀ
English meaningThe praisers praise the Lord, but they do not obtain intuitive understanding
ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥
nadeea atai vaah; paveh samund, na jaaneeeh |
ਪੰਜਾਬੀ ਅਰਥਕਿ ਉਸਦੀ ਵਿਸ਼ਾਲਤਾ ਨੂੰ ਜਾਣ ਲੈਣਾ ਹੈ ਇਸ ਤਰਾਂ ਹੈ ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਨਾਲੇ ਤੇ ਦਰਿਆ ਇਸਦੇ ਵਿਸਥਾਰ ਨੂੰ ਨਹੀਂ ਸਮਝਦੇ।
English meaningthe streams and rivers flowing into the ocean do not know its vastness.
ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥
samund saah sulataan; girahaa setee maal dhan |
ਪੰਜਾਬੀ ਅਰਥਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ,
English meaningEven kings and emperors, with mountains of property and oceans of wealth
ਕੀੜੀ ਤੁਲਿ ਨ ਹੋਵਨੀ; ਜੇ ਤਿਸੁ, ਮਨਹੁ ਨ ਵੀਸਰਹਿ ॥੨੩॥
keerree tul na hovanee; je tis, manahu na veesareh |23|
ਪੰਜਾਬੀ ਅਰਥਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ ਨਾ ਭੁਲੇ।
English meaning-these are not even equal to an ant, who does not forget God. ||23||
ਅੰਤੁ ਨ. ਸਿਫਤੀ; ਕਹਣਿ. ਨ ਅੰਤੁ ॥
ant na. sifatee; kehan. na ant |
ਪੰਜਾਬੀ ਅਰਥਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ ਤੇ ਨਾਹੀ ਓੜਕ ਹੈ ਇਸ ਦੇ ਆਖਣ ਵਾਲਿਆਂ ਦਾ।
English meaningEndless are His Praises, endless are those who speak them.
ਅੰਤੁ ਨ. ਕਰਣੈ; ਦੇਣਿ. ਨ ਅੰਤੁ ॥
ant na. karanai; den. na ant |
ਪੰਜਾਬੀ ਅਰਥਬੇ-ਅੰਦਾਜ਼ ਹਨ ਉਸਦੇ ਕੰਮ ਅਤੇ ਬੇ-ਅੰਦਾਜ਼ਾ ਉਸ ਦੀਆਂ ਦਾਤਾਂ।
English meaningEndless are His Actions, endless are His Gifts.
ਅੰਤੁ ਨ. ਵੇਖਣਿ; ਸੁਣਣਿ. ਨ ਅੰਤੁ ॥
ant na. vekhan; sunan. na ant |
ਪੰਜਾਬੀ ਅਰਥਵਾਹਿਗੁਰੂ ਦੇ ਦੇਖਣ ਦਾ ਕੋਈ ਓੜਕ ਨਹੀਂ ਅਤੇ ਨਾਂ ਹੀ ਓੜਕ ਹੈ ਉਸਦੇ ਸਰਵਣ ਕਰਨ ਦਾ।
English meaningEndless is His Vision, endless is His Hearing.
ਅੰਤੁ ਨ ਜਾਪੈ; ਕਿਆ ਮਨਿ ਮੰਤੁ ॥
ant na jaapai; kiaa man mant |
ਪੰਜਾਬੀ ਅਰਥਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ? ਇਸ ਦਾ ਓੜਕ ਜਾਣਿਆ ਨਹੀਂ ਜਾਂਦਾ।
English meaningHis limits cannot be perceived. What is the Mystery of His Mind?
ਅੰਤੁ ਨ ਜਾਪੈ; ਕੀਤਾ ਆਕਾਰੁ ॥
ant na jaapai; keetaa aakaar |
ਪੰਜਾਬੀ ਅਰਥਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ।
English meaningThe limits of the created universe cannot be perceived.
ਅੰਤੁ ਨ ਜਾਪੈ ਪਾਰਾਵਾਰੁ ॥
ant na jaapai paaraavaar |
ਪੰਜਾਬੀ ਅਰਥਉਸਦੇ ਇਸ ਤੇ ਉਸ ਕਿਨਾਰੇ ਦਾ ਥਹੁ ਪਤਾ ਜਾਣਿਆ ਨਹੀਂ ਜਾਂਦਾ।
English meaningIts limits here and beyond cannot be perceived.
ਅੰਤ ਕਾਰਣਿ; ਕੇਤੇ ਬਿਲਲਾਹਿ ॥
ant kaaran; kete bilalaeh |
ਪੰਜਾਬੀ ਅਰਥਉਸਦਾ ਹੱਦ-ਬੰਨਾ ਜਾਣਨ ਲਈ ਘਨੇਰੇ ਵਿਰਲਾਪ ਕਰਦੇ ਹਨ,
English meaningMany struggle to know His limits,
ਤਾ ਕੇ ਅੰਤ; ਨ ਪਾਏ ਜਾਹਿ ॥
taa ke ant; na paae jaeh |
ਪੰਜਾਬੀ ਅਰਥਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ।
English meaningbut His limits cannot be found.
ਏਹੁ ਅੰਤੁ; ਨ ਜਾਣੈ ਕੋਇ ॥
ehu ant; na jaanai koe |
ਪੰਜਾਬੀ ਅਰਥਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ।
English meaningNo one can know these limits.
ਬਹੁਤਾ ਕਹੀਐ; ਬਹੁਤਾ ਹੋਇ ॥
bahutaa kaheeai; bahutaa hoe |
ਪੰਜਾਬੀ ਅਰਥਜਿੰਨਾ ਵਧੇਰੇ ਅਸੀਂ ਬਿਆਨ ਕਰਦੇ ਹਾਂ, ਓਨਾ ਵਧੇਰੇ ਅਪਰਸਿਧ ਉਹ ਹੋ ਜਾਂਦਾ ਹੈ।
English meaningThe more you say about them, the more there still remains to be said.
ਵਡਾ ਸਾਹਿਬੁ; ਊਚਾ ਥਾਉ ॥
vaddaa saahib; aoochaa thaau |
ਪੰਜਾਬੀ ਅਰਥਵਿਸ਼ਾਲ ਹੈ ਸੁਆਮੀ ਅਤੇ ਬੁਲੰਦ ਉਸ ਦਾ ਆਸਣ।
English meaningGreat is the Master, High is His Heavenly Home.
ਊਚੇ ਉਪਰਿ; ਊਚਾ ਨਾਉ ॥
aooche upar; aoochaa naau |
ਪੰਜਾਬੀ ਅਰਥਉਸਦਾ ਨਾਮ ਉਚਿਆਂ ਤੋਂ ਮਹਾਨ ਉੱਚਾ ਹੈ।
English meaningHighest of the High, above all is His Name.
ਏਵਡੁ ਊਚਾ; ਹੋਵੈ ਕੋਇ ॥
evadd aoochaa; hovai koe |
ਪੰਜਾਬੀ ਅਰਥਜੇਕਰ ਕੋਈ ਜਣਾ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਉਹ ਹੈ,
English meaningOnly one as Great and as High as God
ਤਿਸੁ ਊਚੇ ਕਉ; ਜਾਣੈ ਸੋਇ ॥
tis aooche kau; jaanai soe |
ਪੰਜਾਬੀ ਅਰਥਤਦ ਹੀ ਉਹ ਉਸ ਨੂੰ ਜਾਣ ਸਕੇਗਾ।
English meaningcan know His Lofty and Exalted State.
ਜੇਵਡੁ ਆਪਿ; ਜਾਣੈ ਆਪਿ ਆਪਿ ॥
jevadd aap; jaanai aap aap |
ਪੰਜਾਬੀ ਅਰਥਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ।
English meaningOnly He Himself is that Great. He Himself knows Himself.
ਨਾਨਕ ਨਦਰੀ; ਕਰਮੀ ਦਾਤਿ ॥੨੪॥
naanak nadaree; karamee daat |24|
ਪੰਜਾਬੀ ਅਰਥਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
English meaningO Nanak, by His Glance of Grace, He bestows His Blessings. ||24||
ਬਹੁਤਾ ਕਰਮੁ; ਲਿਖਿਆ ਨਾ ਜਾਇ ॥
bahutaa karam; likhiaa naa jaae |
ਪੰਜਾਬੀ ਅਰਥਘਨੇਰੀਆਂ ਹਨ ਉਸ ਦੀਆਂ ਬਖਸ਼ਿਸ਼ਾਂ ਇਹ ਲਿਖੀਆਂ ਨਹੀਂ ਜਾ ਸਕਦੀਆਂ।
English meaningHis Blessings are so abundant that there can be no written account of them.
ਵਡਾ ਦਾਤਾ; ਤਿਲੁ ਨ ਤਮਾਇ ॥
vaddaa daataa; til na tamaae |
ਪੰਜਾਬੀ ਅਰਥਉਹ ਭਾਰਾ ਦਾਤਾਰ ਹੈ ਅਤੇ ਉਸਨੂੰ ਭੋਰਾ ਭੀ ਤਮ੍ਹਾ ਨਹੀਂ।
English meaningThe Great Giver does not hold back anything.
ਕੇਤੇ ਮੰਗਹਿ; ਜੋਧ ਅਪਾਰ ॥
kete mangeh; jodh apaar |
ਪੰਜਾਬੀ ਅਰਥਸੂਰਮਿਆਂ ਦੇ ਸਮੂਦਾਇ ਬੇ-ਅੰਤ ਸਾਹਿਬ ਦੇ ਦਰ ਤੇ ਖੈਰ ਮੰਗਦੇ ਹਨ।
English meaningThere are so many great, heroic warriors begging at the Door of the Infinite Lord.
ਕੇਤਿਆ ਗਣਤ; ਨਹੀ ਵੀਚਾਰੁ ॥
ketiaa ganat; nahee veechaar |
ਪੰਜਾਬੀ ਅਰਥਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ।
English meaningSo many contemplate and dwell upon Him, that they cannot be counted.
ਕੇਤੇ; ਖਪਿ ਤੁਟਹਿ ਵੇਕਾਰ ॥
kete; khap tutteh vekaar |
ਪੰਜਾਬੀ ਅਰਥਬਹੁਤੇ ਵੈਲ ਅੰਦਰ ਖੁਰ ਕੇ ਖਤਮ ਹੋ ਜਾਂਦੇ ਹਨ।
English meaningSo many waste away to death engaged in corruption.
ਕੇਤੇ; ਲੈ ਲੈ ਮੁਕਰੁ ਪਾਹਿ ॥
kete; lai lai mukar paeh |
ਪੰਜਾਬੀ ਅਰਥਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਭੀ ਉਨ੍ਹਾਂ ਤੋਂ ਮਨੁਕਰ ਹੋ ਜਾਂਦੇ ਹਨ।
English meaningSo many take and take again, and then deny receiving.
ਕੇਤੇ ਮੂਰਖ; ਖਾਹੀ ਖਾਹਿ ॥
kete moorakh; khaahee khaeh |
ਪੰਜਾਬੀ ਅਰਥਕਈ ਬੇ-ਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ।
English meaningSo many foolish consumers keep on consuming.
ਕੇਤਿਆ; ਦੂਖ ਭੂਖ ਸਦ ਮਾਰ ॥
ketiaa; dookh bhookh sad maar |
ਪੰਜਾਬੀ ਅਰਥਘਣੇ ਹੀ ਤਕਲੀਫ ਫਾਕਾ-ਕਸ਼ੀ ਅਤੇ ਹਮੇਸ਼ਾਂ ਦੀ ਕੁਟਫਾਟ ਸਹਾਰਦੇ ਹਨ।
English meaningSo many endure distress, deprivation and constant abuse.
ਏਹਿ ਭਿ ਦਾਤਿ ਤੇਰੀ; ਦਾਤਾਰ ॥
ehi bhi daat teree; daataar |
ਪੰਜਾਬੀ ਅਰਥਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ!
English meaningEven these are Your Gifts, O Great Giver!
ਬੰਦਿ ਖਲਾਸੀ; ਭਾਣੈ ਹੋਇ ॥
band khalaasee; bhaanai hoe |
ਪੰਜਾਬੀ ਅਰਥਕੈਦ ਤੋਂ ਰਿਹਾਈ ਹਰੀ ਦੇ ਹੁਕਮ ਨਾਲ ਹੁੰਦੀ ਹੈ।
English meaningLiberation from bondage comes only by Your Will.
ਹੋਰੁ; ਆਖਿ ਨ ਸਕੈ ਕੋਇ ॥
hor; aakh na sakai koe |
ਪੰਜਾਬੀ ਅਰਥਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
English meaningNo one else has any say in this.
ਜੇ ਕੋ ਖਾਇਕੁ; ਆਖਣਿ ਪਾਇ ॥
je ko khaaeik; aakhan paae |
ਪੰਜਾਬੀ ਅਰਥਜੇਕਰ ਕੋਈ ਮੂਰਖ ਦਖਲ ਦੇਣ ਦਾ ਹੀਆ ਕਰੇ,
English meaningIf some fool should presume to say that he does,
ਓਹੁ ਜਾਣੈ; ਜੇਤੀਆ ਮੁਹਿ ਖਾਇ ॥
ohu jaanai; jeteea muhi khaae |
ਪੰਜਾਬੀ ਅਰਥਉਹੀ ਜਾਣੇਗਾ ਕਿ ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ।
English meaninghe shall learn, and feel the effects of his folly.
ਆਪੇ ਜਾਣੈ; ਆਪੇ ਦੇਇ ॥
aape jaanai; aape dee |
ਪੰਜਾਬੀ ਅਰਥਸਾਈਂ ਸਾਰਾ ਕੁਛ ਖੁਦ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ।
English meaningHe Himself knows, He Himself gives.
ਆਖਹਿ; ਸਿ ਭਿ ਕੇਈ ਕੇਇ ॥
aakheh; si bhi keee kee |
ਪੰਜਾਬੀ ਅਰਥਪੁਨਾਂ, ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
English meaningFew, very few are those who acknowledge this.
ਜਿਸ ਨੋ ਬਖਸੇ; ਸਿਫਤਿ ਸਾਲਾਹ ॥
jis no bakhase; sifat saalaah |
ਪੰਜਾਬੀ ਅਰਥਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪਰਦਾਨ ਕਰਦਾ ਹੈ,
English meaningOne who is blessed to sing the Praises of the Lord,
ਨਾਨਕ; ਪਾਤਿਸਾਹੀ ਪਾਤਿਸਾਹੁ ॥੨੫॥
naanak; paatisaahee paatisaahu |25|
ਪੰਜਾਬੀ ਅਰਥਹੇ ਨਾਨਕ! ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
English meaningO Nanak, is the king of kings. ||25||
ਅਮੁਲ ਗੁਣ; ਅਮੁਲ ਵਾਪਾਰ ॥
amul gun; amul vaapaar |
ਪੰਜਾਬੀ ਅਰਥਅਨਮੁਲ ਹਨ ਤੇਰੀਆਂ ਚੰਗਿਆਈਆਂ, ਹੇ ਸਾਹਿਬ! ਅਤੇ ਅਨਮੁਲ ਤੇਰਾ ਵਣਜ।
English meaningPriceless are His Virtues, Priceless are His Dealings.
ਅਮੁਲ ਵਾਪਾਰੀਏ; ਅਮੁਲ ਭੰਡਾਰ ॥
amul vaapaaree; amul bhanddaar |
ਪੰਜਾਬੀ ਅਰਥਅਨਮੁਲ ਹਨ ਤੇਰੇ ਵੱਣਜਾਰੇ ਤੇ ਅਨਮੁਲ ਤੇਰੇ ਖਜਾਨੇ।
English meaningPriceless are His Dealers, Priceless are His Treasures.
ਅਮੁਲ ਆਵਹਿ; ਅਮੁਲ ਲੈ ਜਾਹਿ ॥
amul aaveh; amul lai jaeh |
ਪੰਜਾਬੀ ਅਰਥਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
English meaningPriceless are those who come to Him, Priceless are those who buy from Him.
ਅਮੁਲ ਭਾਇ; ਅਮੁਲਾ ਸਮਾਹਿ ॥
amul bhaae; amulaa samaeh |
ਪੰਜਾਬੀ ਅਰਥਅਨਮੁਲ ਹੈ ਤੇਰੀ ਪ੍ਰੀਤ ਅਤੇ ਅਨਮੁਲ ਤੇਰੇ ਅੰਦਰ ਲੀਨਤਾ।
English meaningPriceless is Love for Him, Priceless is absorption into Him.
ਅਮੁਲੁ ਧਰਮੁ; ਅਮੁਲੁ ਦੀਬਾਣੁ ॥
amul dharam; amul deebaan |
ਪੰਜਾਬੀ ਅਰਥਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ।
English meaningPriceless is the Divine Law of Dharma, Priceless is the Divine Court of Justice.
ਅਮੁਲੁ ਤੁਲੁ; ਅਮੁਲੁ ਪਰਵਾਣੁ ॥
amul tul; amul paravaan |
ਪੰਜਾਬੀ ਅਰਥਅਨਮੁਲ ਹੈ ਤੇਰੀ ਤਕੜੀ ਅਤੇ ਅਨਮੁਲ ਤੇਰੇ ਵੱਟੇ!
English meaningPriceless are the scales, priceless are the weights.
ਅਮੁਲੁ ਬਖਸੀਸ; ਅਮੁਲੁ ਨੀਸਾਣੁ ॥
amul bakhasees; amul neesaan |
ਪੰਜਾਬੀ ਅਰਥਅਨਮੁਲ ਹਨ ਤੇਰੀਆਂ ਦਾਤਾਂ ਅਤੇ ਅਨਮੁਲ ਹੈ ਤੇਰੀ ਪਰਵਾਨਗੀ ਦਾ ਚਿੰਨ੍ਹ!
English meaningPriceless are His Blessings, Priceless is His Banner and Insignia.
ਅਮੁਲੁ ਕਰਮੁ; ਅਮੁਲੁ ਫੁਰਮਾਣੁ ॥
amul karam; amul furamaan |
ਪੰਜਾਬੀ ਅਰਥਅਨਮੁਲ ਹੈ ਤੇਰੀ ਰਹਿਮਤ ਅਤੇ ਅਨਮੁਲ ਤੇਰਾ ਹੁਕਮ।
English meaningPriceless is His Mercy, Priceless is His Royal Command.
ਅਮੁਲੋ ਅਮੁਲੁ; ਆਖਿਆ ਨ ਜਾਇ ॥
amulo amul; aakhiaa na jaae |
ਪੰਜਾਬੀ ਅਰਥਮੁਲ ਤੋਂ ਪਰੇ ਅਤੇ ਅਮੋਲਕ, ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ।
English meaningPriceless, O Priceless beyond expression!
ਆਖਿ ਆਖਿ; ਰਹੇ ਲਿਵ ਲਾਇ ॥
aakh aakh; rahe liv laae |
ਪੰਜਾਬੀ ਅਰਥਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
English meaningSpeak of Him continually, and remain absorbed in His Love.
ਆਖਹਿ ਵੇਦ; ਪਾਠ ਪੁਰਾਣ ॥
aakheh ved; paatth puraan |
ਪੰਜਾਬੀ ਅਰਥਵੇਦਾਂ ਅਤੇ ਪੁਰਾਣਾ ਦੇ ਪਾਠੀ ਤੈਨੂੰ ਹੀ ਪੁਕਾਰਦੇ ਹਨ।
English meaningThe Vedas and the Puraanas speak.
ਆਖਹਿ; ਪੜੇ ਕਰਹਿ ਵਖਿਆਣ ॥
aakheh; parre kareh vakhiaan |
ਪੰਜਾਬੀ ਅਰਥਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਅਤੇ ਤੇਰੇ ਬਾਰੇ ਭਾਸ਼ਨ ਦਿੰਦੇ ਹਨ।
English meaningThe scholars speak and lecture.
ਆਖਹਿ ਬਰਮੇ; ਆਖਹਿ ਇੰਦ ॥
aakheh barame; aakheh ind |
ਪੰਜਾਬੀ ਅਰਥਬਰ੍ਹਮੇ ਤੇਰਾ ਜ਼ਿਕਰ ਕਰਦੇ ਹਨ ਅਤੇ ਇੰਦ੍ਰ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
English meaningBrahma speaks, Indra speaks.
ਆਖਹਿ ਗੋਪੀ; ਤੈ ਗੋਵਿੰਦ ॥
aakheh gopee; tai govind |
ਪੰਜਾਬੀ ਅਰਥਗੁਆਲਣਾ ਅਤੇ ਕ੍ਰਿਸ਼ਨ ਤੇਰਾ ਹੀ ਜ਼ਿਕਰ ਕਰਦੇ ਹਨ।
English meaningThe Gopis and Krishna speak.
ਆਖਹਿ ਈਸਰ; ਆਖਹਿ ਸਿਧ ॥
aakheh eesar; aakheh sidh |
ਪੰਜਾਬੀ ਅਰਥਸ਼ਿਵਜੀ ਤੈਨੂੰ ਆਖਦਾ ਹੈ ਅਤੇ ਕਰਾਮਾਤਾਂ ਕਰਨ ਵਾਲੇ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
English meaningShiva speaks, the Siddhas speak.
ਆਖਹਿ; ਕੇਤੇ ਕੀਤੇ ਬੁਧ ॥
aakheh; kete keete budh |
ਪੰਜਾਬੀ ਅਰਥਸਾਰੇ ਬੁੱਧ ਜੋ ਤੂੰ ਸਾਜੇ ਹਨ, ਤੈਨੂੰ ਹੀ ਪੁਕਾਰਦੇ ਹਨ।
English meaningThe many created Buddhas speak.
ਆਖਹਿ ਦਾਨਵ; ਆਖਹਿ ਦੇਵ ॥
aakheh daanav; aakheh dev |
ਪੰਜਾਬੀ ਅਰਥਦੈਂਤ ਤੈਨੂੰ ਪੁਕਾਰਦੇ ਹਨ ਅਤੇ ਦੇਵਤੇ ਭੀ ਤੈਨੂੰ ਹੀ ਆਖਦੇ ਹਨ।
English meaningThe demons speak, the demi-gods speak.
ਆਖਹਿ ਸੁਰਿ ਨਰ; ਮੁਨਿ ਜਨ ਸੇਵ ॥
aakheh sur nar; mun jan sev |
ਪੰਜਾਬੀ ਅਰਥਦੇਵਤੇ, ਮਨੁੱਖ, ਮੋਨਧਾਰੀ ਅਤੇ ਸੇਵਕ ਤੇਰਾ ਹੀ ਜਿਕਰ ਕਰਦੇ ਹਨ।
English meaningThe spiritual warriors, the heavenly beings, the silent sages, the humble and serviceful speak.
ਕੇਤੇ ਆਖਹਿ; ਆਖਣਿ ਪਾਹਿ ॥
kete aakheh; aakhan paeh |
ਪੰਜਾਬੀ ਅਰਥਘਨੇਰੇ ਤੈਨੂੰ ਬਿਆਨ ਕਰਦੇ ਹਨ ਅਤੇ ਬਿਆਨ ਕਰਨ ਦਾ ਹੀਂਆ ਕਰਦੇ ਹਨ।
English meaningMany speak and try to describe Him.
ਕੇਤੇ ਕਹਿ ਕਹਿ; ਉਠਿ ਉਠਿ ਜਾਹਿ ॥
kete keh keh; utth utth jaeh |
ਪੰਜਾਬੀ ਅਰਥਬਹੁਤਿਆਂ ਨੇ ਤੈਨੂੰ ਬਾਰੰਬਾਰ ਬਿਆਨ ਕੀਤਾ ਅਤੇ ਉਹ ਖੜੇ ਤੇ ਤਿਆਰ ਹੋ ਟੁਰ ਗਏ ਹਨ।
English meaningMany have spoken of Him over and over again, and have then arisen and departed.
ਏਤੇ ਕੀਤੇ; ਹੋਰਿ ਕਰੇਹਿ ॥
ete keete; hor karehi |
ਪੰਜਾਬੀ ਅਰਥਜੇਕਰ ਤੂੰ ਐਨੇ ਹੋਰ ਰਚ ਦੇਵੇ ਜਿੰਨੇ ਅੱਗੇ ਰਚੇ ਹਨ,
English meaningIf He were to create as many again as there already are,
ਤਾ. ਆਖਿ ਨ ਸਕਹਿ; ਕੇਈ ਕੇਇ ॥
taa. aakh na sakeh; keee kee |
ਪੰਜਾਬੀ ਅਰਥਤਾਂ ਭੀ ਉਹ ਤੇਰੀਆਂ ਥੋੜੀਆਂ ਜਿਹੀਆਂ ਨੇਕੀਆਂ ਹੀ ਬਿਆਨ ਨਹੀਂ ਕਰ ਸਕਦੇ।
English meaningeven then, they could not describe Him.
ਜੇਵਡੁ ਭਾਵੈ; ਤੇਵਡੁ ਹੋਇ ॥
jevadd bhaavai; tevadd hoe |
ਪੰਜਾਬੀ ਅਰਥਸੁਆਮੀ ਐਡਾ ਵੱਡਾ ਹੋ ਜਾਂਦਾ ਹੈ ਜੇਡਾ ਵੱਡਾ ਉਸ ਨੂੰ ਚੰਗਾ ਲੱਗਦਾ ਹੈ।
English meaningHe is as Great as He wishes to be.
ਨਾਨਕ ਜਾਣੈ; ਸਾਚਾ ਸੋਇ ॥
naanak jaanai; saachaa soe |
ਪੰਜਾਬੀ ਅਰਥਹੇ ਨਾਨਕ! ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ।
English meaningO Nanak, the True Lord knows.
ਜੇ ਕੋ ਆਖੈ; ਬੋਲੁਵਿਗਾੜੁ ॥
je ko aakhai; boluvigaarr |
ਪੰਜਾਬੀ ਅਰਥਜੇਕਰ ਕੋਈ ਬਕਵਾਸੀ ਕਹੇ ਕਿ ਉਹ ਵਾਹਿਗੁਰੂ ਨੂੰ ਵਰਨਣ ਕਰ ਸਕਦਾ ਹੈ,
English meaningIf anyone presumes to describe God,
ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ॥੨੬॥
taa likheeai; sir gaavaaraa gaavaar |26|
ਪੰਜਾਬੀ ਅਰਥਤਦ ਉਸ ਨੂੰ ਮੂਰਖਾਂ ਦਾ ਮਹਾਂ ਮੂਰਖ ਲਿਖ ਛੱਡੋ।
English meaninghe shall be known as the greatest fool of fools! ||26||
ਸੋ ਦਰੁ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥
so dar kehaa, so ghar kehaa; jit beh sarab samaale |
ਪੰਜਾਬੀ ਅਰਥਉਹ ਦਰਵਾਜ਼ਾ ਕਿਹੋ ਜਿਹਾ ਹੈ ਅਤੇ ਉਹ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ, ਹੇ ਸਾਈਂ।
English meaningWhere is that Gate, and where is that Dwelling, in which You sit and take care of all?
ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥
vaaje naad anek asankhaa; kete vaavanahaare |
ਪੰਜਾਬੀ ਅਰਥਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸ਼ਾਜ ਉਥੈ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।
English meaningThe Sound-current of the Naad vibrates there, and countless musicians play on all sorts of instruments there.
ਕੇਤੇ. ਰਾਗ ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥
kete. raag paree siau kaheean; kete gaavanahaare |
ਪੰਜਾਬੀ ਅਰਥਅਨੇਕਾਂ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਤੇ ਅਨੇਕਾਂ ਰਾਗੀ ਤੇਰਾ ਜੱਸ ਗਾਉਂਦੇ ਹਨ।
English meaningSo many Ragas, so many musicians singing there.
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥
gaaveh tuhano paun paanee baisantar; gaavai raajaa dharam duaare |
ਪੰਜਾਬੀ ਅਰਥਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
English meaningThe praanic wind, water and fire sing; the Righteous Judge of Dharma sings at Your Door.
ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥
gaaveh chit gupat, likh jaaneh; likh likh dharam veechaare |
ਪੰਜਾਬੀ ਅਰਥਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਤੇ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।
English meaningChitr and Gupt, the angels of the conscious and the subconscious who record actions, and the Righteous Judge of Dharma who judges this record sing.
ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥
gaaveh eesar baramaa devee; sohan sadaa savaare |
ਪੰਜਾਬੀ ਅਰਥਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ ਬਰ੍ਹਮਾ ਅਤੇ ਭਵਾਨੀ ਤੈਨੂੰ ਗਾਇਨ ਕਰਦੇ ਹਨ।
English meaningShiva, Brahma and the Goddess of Beauty, ever adorned, sing.
ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥
gaaveh ind, idaasan baitthe; devatiaa dar naale |
ਪੰਜਾਬੀ ਅਰਥਆਪਣੇ ਤਖਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜੇ ਤੇ ਸੁਰਾਂ ਸਮੇਤ, ਤੈਨੂੰ ਗਾਉਂਦਾ ਹੈ।
English meaningIndra, seated upon His Throne, sings with the deities at Your Door.
ਗਾਵਹਿ ਸਿਧ. ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥
gaaveh sidh. samaadhee andar; gaavan saadh vichaare |
ਪੰਜਾਬੀ ਅਰਥਆਪਣੀ ਧਿਆਨ-ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿੱਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
English meaningThe Siddhas in Samaadhi sing; the Saadhus sing in contemplation.
ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥
gaavan jatee satee santokhee; gaaveh veer karaare |
ਪੰਜਾਬੀ ਅਰਥਕਾਮ ਚੇਸਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਨਿਧੜਕ ਯੋਧੇ ਤੇਰੀ ਹੀ ਪ੍ਰਸੰਸਾ ਕਰਦੇ ਹਨ।
English meaningThe celibates, the fanatics, the peacefully accepting and the fearless warriors sing.
ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥
gaavan panddit parran rakheesar; jug jug vedaa naale |
ਪੰਜਾਬੀ ਅਰਥਸਾਰਿਆਂ ਯੁਗਾਂ ਤੇ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸੱਤੇ ਸ਼ਰੋਮਨੀ ਰਿਸ਼ੀਆਂ ਦੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
English meaningThe Pandits, the religious scholars who recite the Vedas, with the supreme sages of all the ages, sing.
ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥
gaaveh mohaneea man mohan; suragaa machh peaale |
ਪੰਜਾਬੀ ਅਰਥਮੌਹ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਗਾਉਂਦੀਆਂ ਹਨ।
English meaningThe Mohinis, the enchanting heavenly beauties who entice hearts in this world, in paradise, and in the underworld of the subconscious sing.
ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥
gaavan ratan upaae tere; atthasatth teerath naale |
ਪੰਜਾਬੀ ਅਰਥਤੇਰੇ ਰਚੇ ਹੋਏ ਚੌਦਾ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨ ਸਮੇਤ, ਤੇਰੀ ਕੀਰਤੀ ਕਰਦੇ ਹਨ।
English meaningThe celestial jewels created by You, and the sixty-eight holy places of pilgrimage sing.
ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥
gaaveh jodh mahaabal sooraa; gaaveh khaanee chaare |
ਪੰਜਾਬੀ ਅਰਥਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ ਤੈਨੂੰ ਸਲਾਹੁੰਦੇ ਹਨ।
English meaningThe brave and mighty warriors sing; the spiritual heroes and the four sources of creation sing.
ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥
gaaveh khandd manddal varabhanddaa; kar kar rakhe dhaare |
ਪੰਜਾਬੀ ਅਰਥਤੇਰੇ ਹੱਥ ਦੇ ਰਚੇ ਅਤੇ ਅਸਥਾਪਨ ਕੀਤੇ ਹੋਹੇ ਬਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
English meaningThe planets, solar systems and galaxies, created and arranged by Your Hand, sing.
ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥
seee tudhuno gaaveh, jo tudh bhaavan; rate tere bhagat rasaale |
ਪੰਜਾਬੀ ਅਰਥਜੋ ਤੈਂਡੇ ਸਾਧੂ, ਜੇਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਗਾਉਂਦੇ ਹਨ।
English meaningThey alone sing, who are pleasing to Your Will. Your devotees are imbued with the Nectar of Your Essence.
ਹੋਰਿ ਕੇਤੇ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਵੀਚਾਰੇ ॥
hor kete gaavan, se. mai chit na aavan; naanak. kiaa veechaare |
ਪੰਜਾਬੀ ਅਰਥਹੋਰ ਬਹੁਤੇਰੇ, ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?
English meaningSo many others sing, they do not come to mind. O Nanak, how can I consider them all?
ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥
soee soee sadaa sach saahib; saachaa saachee naaee |
ਪੰਜਾਬੀ ਅਰਥਉਹ, ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
English meaningThat True Lord is True, Forever True, and True is His Name.
ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
hai bhee hosee, jaae na jaasee; rachanaa jin rachaaee |
ਪੰਜਾਬੀ ਅਰਥਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ ਤੇ ਹੋਵੇਗਾ ਭੀ, ਜਦ ਸ੍ਰਿਸ਼ਟੀ ਅਲੋਪ ਹੋ ਜਾਏਗੀ ਉਹ ਨਹੀਂ ਜਾਵੇਗਾ।
English meaningHe is, and shall always be. He shall not depart, even when this Universe which He has created departs.
ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥
rangee rangee bhaatee, kar kar jinasee; maaeaa jin upaaee |
ਪੰਜਾਬੀ ਅਰਥਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਕਈ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
English meaningHe created the world, with its various colors, species of beings, and the variety of Maya.
ਕਰਿ ਕਰਿ ਵੇਖੈ. ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥
kar kar vekhai. keetaa aapanaa; jiv tis dee vaddiaaee |
ਪੰਜਾਬੀ ਅਰਥਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।
English meaningHaving created the creation, He watches over it Himself, by His Greatness.
ਜੋ ਤਿਸੁ ਭਾਵੈ. ਸੋਈ ਕਰਸੀ; ਹੁਕਮੁ. ਨ ਕਰਣਾ ਜਾਈ ॥
jo tis bhaavai. soee karasee; hukam. na karanaa jaaee |
ਪੰਜਾਬੀ ਅਰਥਜੋ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।
English meaningHe does whatever He pleases. No order can be issued to Him.
ਸੋ ਪਾਤਿਸਾਹੁ. ਸਾਹਾ ਪਾਤਿਸਾਹਿਬੁ; ਨਾਨਕ. ਰਹਣੁ ਰਜਾਈ ॥੨੭॥
so paatisaahu. saahaa paatisaahib; naanak. rehan rajaaee |27|
ਪੰਜਾਬੀ ਅਰਥਉਹ ਰਾਜਾ ਹੈ, ਰਾਜਿਆਂ ਦਾ ਮਹਾਰਾਜਾ ਹੈ ਨਾਨਕ ਉਸਦੀ ਰਜ਼ਾ ਦੇ ਤਾਬੇ ਰਹਿੰਦਾ ਹੈ।
English meaningHe is the King, the King of kings, the Supreme Lord and Master of kings. Nanak remains subject to His Will. ||27||
ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ. ਕਰਹਿ ਬਿਭੂਤਿ ॥
mundaa santokh, saram pat jholee; dhiaan kee. kareh bibhoot |
ਪੰਜਾਬੀ ਅਰਥਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।
English meaningMake contentment your ear-rings, humility your begging bowl, and meditation the ashes you apply to your body.
ਖਿੰਥਾ, ਕਾਲੁ ਕੁਆਰੀ ਕਾਇਆ; ਜੁਗਤਿ ਡੰਡਾ ਪਰਤੀਤਿ ॥
khinthaa, kaal kuaaree kaaeaa; jugat ddanddaa parateet |
ਪੰਜਾਬੀ ਅਰਥਮੌਤ ਦਾ ਖਿਆਲ ਤੇਰੀ ਖਫਨੀ, ਕੁਮਾਰੀ ਕੰਨਿਆਂ ਦੇ ਸਰੀਰ ਵਰਗੀ ਪਵਿੱਤ੍ਰਤਾ ਤੇਰੀ ਜੀਵਨ ਰਹੁ-ਰੀਤੀ ਅਤੇ ਵਾਹਿਗੁਰੂ ਵਿੱਚ ਭਰੋਸਾ ਤੇਰਾ ਸੋਟਾ ਹੋਵੇ।
English meaningLet the remembrance of death be the patched coat you wear, let the purity of virginity be your way in the world, and let faith in the Lord be your walking stick.
ਆਈ ਪੰਥੀ ਸਗਲ ਜਮਾਤੀ; ਮਨਿ ਜੀਤੈ ਜਗੁ ਜੀਤੁ ॥
aaee panthee sagal jamaatee; man jeetai jag jeet |
ਪੰਜਾਬੀ ਅਰਥਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸ਼ਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖ਼ਿਆਲ ਕਰ।
English meaningSee the brotherhood of all mankind as the highest order of Yogis; conquer your own mind, and conquer the world.
ਆਦੇਸੁ; ਤਿਸੈ ਆਦੇਸੁ ॥
aades; tisai aades |
ਪੰਜਾਬੀ ਅਰਥਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
English meaningI bow to Him, I humbly bow.
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥
aad aneel. anaad anaahat; jug jug eko ves |28|
ਪੰਜਾਬੀ ਅਰਥਉਹ ਮੁਢਲਾ, ਪਵਿੱਤ, ਆਰੰਭ ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
English meaningThe Primal One, the Pure Light, without beginning, without end. Throughout all the ages, He is One and the Same. ||28||
ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥
bhugat giaan, deaa bhanddaaran; ghatt ghatt vaajeh naad |
ਪੰਜਾਬੀ ਅਰਥਬ੍ਰੱਹਮ ਗਿਆਤ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਮੋਦੀ ਬਣਾ ਅਤੇ ਈਸ਼ਵਰੀ ਰਾਗ ਜੋ ਹਰ ਦਿਲ ਅੰਦਰ ਹੁੰਦਾ ਹੈ, ਨੂੰ ਸਰਵਣ ਕਰ।
English meaningLet spiritual wisdom be your food, and compassion your attendant. The Sound-current of the Naad vibrates in each and every heart.
ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ ॥
aap naath, naathee sabh jaa kee; ridh sidh avaraa saad |
ਪੰਜਾਬੀ ਅਰਥਉਹ ਖੁਦ ਸ਼ਰੋਮਣੀ ਸਾਹਿਬ ਹੈ ਜਿਸਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ। ਧਨਸੰਪਦਾ ਤੇ ਕਰਾਮਾਤਾਂ ਹੋਰ ਹੀ ਸੁਆਦ ਹਨ ਜੋ ਸਾਧੂਆਂ ਨਹੀਂ ਭਾਉਂਦੇ।
English meaningHe Himself is the Supreme Master of all; wealth and miraculous spiritual powers, and all other external tastes and pleasures, are all like beads on a string.
ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥
sanjog vijog due, kaar chalaaveh; lekhe aaveh bhaag |
ਪੰਜਾਬੀ ਅਰਥਮਿਲਾਪ ਅਤੇ ਵਿਛੋੜਾ ਦੋਨੇਂ ਸੰਸਾਰ ਦੇ ਕੰਮ ਚਲਾਉਂਦੇ ਹਨ ਅਤੇ ਪਰਾਲਭਧ ਦੁਆਰਾ ਬੰਦਾ ਆਪਣਾ ਹਿੱਸਾ ਪਰਾਪਤ ਕਰਦਾ ਹੈ।
English meaningUnion with Him, and separation from Him, come by His Will. We come to receive what is written in our destiny.
ਆਦੇਸੁ; ਤਿਸੈ ਆਦੇਸੁ ॥
aades; tisai aades |
ਪੰਜਾਬੀ ਅਰਥਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
English meaningI bow to Him, I humbly bow.
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੯॥
aad aneel. anaad anaahat; jug jug eko ves |29|
ਪੰਜਾਬੀ ਅਰਥਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
English meaningThe Primal One, the Pure Light, without beginning, without end. Throughout all the ages, He is One and the Same. ||29||
ਏਕਾ ਮਾਈ. ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥
ekaa maaee. jugat viaaee; tin chele paravaan |
ਪੰਜਾਬੀ ਅਰਥਅਦੁੱਤੀ ਮਾਲਕ (ਜਾਂ ਮਾਤਾ) ਨੇ ਉਤਪਤੀ ਦੀ ਵਿਉਂਤ ਰਚ ਕੇ ਤਿੰਨ ਮੰਨੇ ਮੁਰੀਦ ਅਸਥਾਪਨ ਕੀਤੇ।
English meaningThe One Divine Mother conceived and gave birth to the three deities.
ਇਕੁ ਸੰਸਾਰੀ. ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥
eik sansaaree. ik bhanddaaree; ik laae deebaan |
ਪੰਜਾਬੀ ਅਰਥਇਕ (ਬ੍ਰਹਮਾ) ਸੰਸਾਰ ਰਚਨਵਾਲਾ, ਇਕ (ਵਿਸ਼ਨੂ ਜਾਂ ਮੋਦੀ) ਰੋਜ਼ੀ ਦੇਣ ਵਾਲਾ, ਤੇ ਇਕ (ਸ਼ਿਵ) ਨੂੰ ਲਯ ਕਰਨ ਦੀ ਵਾਦੀ ਹੈ।
English meaningOne, the Creator of the World; One, the Sustainer; and One, the Destroyer.
ਜਿਵ ਤਿਸੁ ਭਾਵੈ. ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥
jiv tis bhaavai. tivai chalaavai; jiv hovai furamaan |
ਪੰਜਾਬੀ ਅਰਥਜਿਸ ਤਰ੍ਹਾਂ ਉਸ ਦਾ ਹੁਕਮ ਹੈ, ਅਤੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਤੇ ਉਹ ਉਸੇ ਤਰ੍ਹਾਂ ਉਨ੍ਹਾਂ ਨੂੰ ਟੋਰਦਾ ਹੈ।
English meaningHe makes things happen according to the Pleasure of His Will. Such is His Celestial Order.
ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥
ohu vekhai, onaa nadar na aavai; bahutaa ehu viddaan |
ਪੰਜਾਬੀ ਅਰਥਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
English meaningHe watches over all, but none see Him. How wonderful this is!
ਆਦੇਸੁ; ਤਿਸੈ ਆਦੇਸੁ ॥
aades; tisai aades |
ਪੰਜਾਬੀ ਅਰਥਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
English meaningI bow to Him, I humbly bow.
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥
aad aneel. anaad anaahat; jug jug eko ves |30|
ਪੰਜਾਬੀ ਅਰਥਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰਿ ਉਸੇ ਇਕੋ ਲਿਬਾਸ ਵਾਲਾ ਹੈ।
English meaningThe Primal One, the Pure Light, without beginning, without end. Throughout all the ages, He is One and the Same. ||30||
ਆਸਣੁ ਲੋਇ ਲੋਇ; ਭੰਡਾਰ ॥
aasan loe loe; bhanddaar |
ਪੰਜਾਬੀ ਅਰਥਸਾਰਿਆਂ ਸੰਸਾਰਾਂ ਅੰਦਰ ਸੁਆਮੀ ਦਾ ਟਿਕਾਣਾ ਅਤੇ ਮਾਲ ਗੁਦਾਮ ਹਨ।
English meaningOn world after world are His Seats of Authority and His Storehouses.
ਜੋ ਕਿਛੁ ਪਾਇਆ; ਸੁ ਏਕਾ ਵਾਰ ॥
jo kichh paaeaa; su ekaa vaar |
ਪੰਜਾਬੀ ਅਰਥਜੋ ਕੁਝ ਭੀ ਉਨ੍ਹਾਂ ਵਿੱਚ ਪਾਇਆ ਗਿਆ ਸੀ, ਕੇਵਲ ਇਕੋ ਵਾਰੀ ਹੀ ਪਾਇਆ ਗਿਆ ਸੀ।
English meaningWhatever was put into them, was put there once and for all.
ਕਰਿ ਕਰਿ ਵੇਖੈ; ਸਿਰਜਣਹਾਰੁ ॥
kar kar vekhai; sirajanahaar |
ਪੰਜਾਬੀ ਅਰਥਰਚਨਾ ਨੂੰ ਰਚ ਕੇ ਰਚਨਹਾਰ ਇਸ ਨੂੰ ਦੇਖ ਰਿਹਾ ਹੈ।
English meaningHaving created the creation, the Creator Lord watches over it.
ਨਾਨਕ. ਸਚੇ ਕੀ; ਸਾਚੀ ਕਾਰ ॥
naanak. sache kee; saachee kaar |
ਪੰਜਾਬੀ ਅਰਥਹੇ ਨਾਨਕ! ਸੱਚੇ ਸੁਆਮੀ ਦਾ ਕੰਮ ਸੱਚਾ ਹੈ।
English meaningO Nanak, True is the Creation of the True Lord.
ਆਦੇਸੁ; ਤਿਸੈ ਆਦੇਸੁ ॥
aades; tisai aades |
ਪੰਜਾਬੀ ਅਰਥਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
English meaningI bow to Him, I humbly bow.
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥
aad aneel. anaad anaahat; jug jug eko ves |31|
ਪੰਜਾਬੀ ਅਰਥਉਹ ਮੁਢਲਾ, ਪਵਿੱਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
English meaningThe Primal One, the Pure Light, without beginning, without end. Throughout all the ages, He is One and the Same. ||31||
ਇਕ ਦੂ ਜੀਭੌ. ਲਖ ਹੋਹਿ; ਲਖ ਹੋਵਹਿ ਲਖ ਵੀਸ ॥
eik doo jeebhau. lakh hohi; lakh hoveh lakh vees |
ਪੰਜਾਬੀ ਅਰਥਮੇਰੀ ਇਕ ਜ਼ਬਾਨ ਤੋਂ ਇਕ ਲੱਖ ਜ਼ਬਾਨਾਂ ਹੋ ਜਾਣ ਅਤੇ ਇਕ ਲੱਖ ਵੀਹੇ ਲਖ ਹੋ ਵੰਞਣ।
English meaningIf I had 100,000 tongues, and these were then multiplied twenty times more, with each tongue,
ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥
lakh lakh gerraa aakheeeh; ek naam jagadees |
ਪੰਜਾਬੀ ਅਰਥਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ।
English meaningI would repeat, hundreds of thousands of times, the Name of the One, the Lord of the Universe.
ਏਤੁ ਰਾਹਿ, ਪਤਿ ਪਵੜੀਆ; ਚੜੀਐ ਹੋਇ ਇਕੀਸ ॥
et raeh, pat pavarreea; charreeai hoe ikees |
ਪੰਜਾਬੀ ਅਰਥਪਤੀ ਦੇ ਇਸ ਰਸਤੇ ਅੰਦਰ ਪਾਉੜੀਆਂ ਹਨ, ਜਿਨ੍ਹਾਂ ਦੇ ਡੰਡਿਆਂ ਉਤੇ ਦੀ ਚੜ੍ਹ ਕੇ ਮੈਂ ਉਸ ਨਾਲ ਇਕ ਮਿਕ ਹੋ ਜਾਵਾਂਗੀ।
English meaningAlong this path to our Husband Lord, we climb the steps of the ladder, and come to merge with Him.
ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥
sun galaa aakaas kee; keettaa aaee rees |
ਪੰਜਾਬੀ ਅਰਥਬੈਕੁੰਠੀ ਬਾਤਾਂ ਸ੍ਰਵਣ ਕਰਕੇ ਕੀੜੇ (ਨੀਚ) ਭੀ ਨਕਲ ਕਰਨੀ ਚਾਹੁੰਦੇ ਹਨ।
English meaningHearing of the etheric realms, even worms long to come back home.
ਨਾਨਕ. ਨਦਰੀ ਪਾਈਐ; ਕੂੜੀ. ਕੂੜੈ ਠੀਸ ॥੩੨॥
naanak. nadaree paaeeai; koorree. koorrai tthees |32|
ਪੰਜਾਬੀ ਅਰਥਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ।
English meaningO Nanak, by His Grace He is obtained. False are the boastings of the false. ||32||
ਆਖਣਿ ਜੋਰੁ; ਚੁਪੈ. ਨਹ ਜੋਰੁ ॥
aakhan jor; chupai. neh jor |
ਪੰਜਾਬੀ ਅਰਥਮੇਰੇ ਵਿੱਚ ਬੋਲਣ ਦੀ ਕੋਈ ਤਾਕਤ ਨਹੀਂ ਅਤੇ ਨਾਂ ਹੀ ਤਾਕਤ ਹੈ ਖਾਮੋਸ਼ ਰਹਿਣ ਦੀ।
English meaningNo power to speak, no power to keep silent.
ਜੋਰੁ ਨ. ਮੰਗਣਿ; ਦੇਣਿ. ਨ ਜੋਰੁ ॥
jor na. mangan; den. na jor |
ਪੰਜਾਬੀ ਅਰਥਮੇਰੇ ਕੋਲ ਯਾਚਨਾ ਕਰਨ ਦੀ ਕੋਈ ਸਤਿਆ ਨਹੀਂ ਹੈ ਤੇ ਨਾਂ ਹੀ ਸਤਿਆ ਹੈ ਦੇ ਦੇਣ ਦੀ।
English meaningNo power to beg, no power to give.
ਜੋਰੁ ਨ. ਜੀਵਣਿ; ਮਰਣਿ. ਨਹ ਜੋਰੁ ॥
jor na. jeevan; maran. neh jor |
ਪੰਜਾਬੀ ਅਰਥਮੇਰੇ ਵਿੱਚ ਜਿਉਣ ਦਾ ਬਲ ਨਹੀਂ ਅਤੇ ਨਾਂ ਹੀ ਮਰ ਜਾਣ ਦਾ ਬਲ ਹੈ।
English meaningNo power to live, no power to die.
ਜੋਰੁ ਨ. ਰਾਜਿ ਮਾਲਿ; ਮਨਿ ਸੋਰੁ ॥
jor na. raaj maal; man sor |
ਪੰਜਾਬੀ ਅਰਥਮੇਰੇ ਵਿੱਚ ਹਕੂਮਤ ਅਤੇ ਦੌਲਤ, ਜੋ ਚਿਤੋਂ ਅੰਦਰ ਸ਼ੋਰ ਸ਼ਰਾਬਾ ਪੈਦਾ ਕਰ ਦਿੰਦੀਆਂ ਹਨ, ਨੂੰ ਹਾਸਲ ਕਰਨ ਦਾ ਕੋਈ ਬਲ ਨਹੀਂ।
English meaningNo power to rule, with wealth and occult mental powers.
ਜੋਰੁ ਨ ਸੁਰਤੀ; ਗਿਆਨਿ ਵੀਚਾਰਿ ॥
jor na suratee; giaan veechaar |
ਪੰਜਾਬੀ ਅਰਥਮੇਰੇ ਕੋਲਿ ਸਮਝ ਈਸ਼ਵਰੀ ਗਿਆਤ ਅਤੇ ਸਾਹਿਬ ਦਾ ਸਿਮਰਨ ਪਰਾਪਤ ਕਰਨ ਦੀ ਕੋਈ ਤਾਕਤ ਨਹੀਂ।
English meaningNo power to gain intuitive understanding, spiritual wisdom and meditation.
ਜੋਰੁ ਨ ਜੁਗਤੀ; ਛੁਟੈ ਸੰਸਾਰੁ ॥
jor na jugatee; chhuttai sansaar |
ਪੰਜਾਬੀ ਅਰਥਮੇਰੇ ਅੰਦਰ ਦੁਨੀਆਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭਣ ਦੀ ਕੋਈ ਸ਼ਕਤੀ ਨਹੀਂ ਹੈ।
English meaningNo power to find the way to escape from the world.
ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥
jis hath jor; kar vekhai soe |
ਪੰਜਾਬੀ ਅਰਥਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ।
English meaningHe alone has the Power in His Hands. He watches over all.
ਨਾਨਕ; ਉਤਮੁ ਨੀਚੁ ਨ ਕੋਇ ॥੩੩॥
naanak; utam neech na koe |33|
ਪੰਜਾਬੀ ਅਰਥਆਪਣੀ ਨਿਜ ਦੀ ਸਤਿਆ ਦੁਆਰਾ ਕੋਈ ਜਣਾ ਚੰਗਾ ਜਾਂ ਮੰਦਾ ਨਹੀਂ ਹੋ ਸਕਦਾ, ਹੇ ਨਾਨਕ!
English meaningO Nanak, no one is high or low. ||33||
ਰਾਤੀ ਰੁਤੀ; ਥਿਤੀ ਵਾਰ ॥
raatee rutee; thitee vaar |
ਪੰਜਾਬੀ ਅਰਥਵਾਹਿਗੁਰੂ ਨੇ ਰਾਤਾਂ, ਮੌਸਮ, ਚੰਦ ਦੇ ਦਿਨ, ਹਫਤੇ ਦੇ ਦਿਹਾੜੇ,
English meaningNights, days, weeks and seasons;
ਪਵਣ ਪਾਣੀ; ਅਗਨੀ ਪਾਤਾਲ ॥
pavan paanee; aganee paataal |
ਪੰਜਾਬੀ ਅਰਥਹਵਾ, ਜਲ, ਅੱਗ ਤੇ ਪਇਆਲ ਪੈਦਾ ਕੀਤੇ।
English meaningwind, water, fire and the nether regions
ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮ ਸਾਲ ॥
tis vich, dharatee thaap rakhee; dharam saal |
ਪੰਜਾਬੀ ਅਰਥਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ।
English meaningin the midst of these, He established the earth as a home for Dharma.
ਤਿਸੁ ਵਿਚਿ; ਜੀਅ ਜੁਗਤਿ ਕੇ ਰੰਗ ॥
tis vich; jeea jugat ke rang |
ਪੰਜਾਬੀ ਅਰਥਉਸ ਅੰਦਰ ਉਸ ਨੇ ਕਈ ਤਰ੍ਹਾਂ ਅਤੇ ਰੰਗਤਾਂ ਦੇ ਜੀਵ ਟਿਕਾ ਦਿੱਤੇ।
English meaningUpon it, He placed the various species of beings.
ਤਿਨ ਕੇ ਨਾਮ; ਅਨੇਕ ਅਨੰਤ ॥
tin ke naam; anek anant |
ਪੰਜਾਬੀ ਅਰਥਅਨੇਕਾਂ ਅਤੇ ਹਦਬੰਨਾ-ਰਹਿਤ ਹਨ ਉਨ੍ਹਾਂ ਦੇ ਨਾਮ।
English meaningTheir names are uncounted and endless.
ਕਰਮੀ ਕਰਮੀ; ਹੋਇ ਵੀਚਾਰੁ ॥
karamee karamee; hoe veechaar |
ਪੰਜਾਬੀ ਅਰਥਉਨ੍ਹਾਂ ਦੇ ਕੰਮਾਂ ਤੇ ਅਮਲਾ ਅਨੁਸਾਰ ਉਨ੍ਹਾਂ ਦਾ ਫੈਸਲਾ ਹੁੰਦਾ ਹੈ।
English meaningBy their deeds and their actions, they shall be judged.
ਸਚਾ ਆਪਿ; ਸਚਾ ਦਰਬਾਰੁ ॥
sachaa aap; sachaa darabaar |
ਪੰਜਾਬੀ ਅਰਥਸੁਆਮੀ ਖੁਦ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਦਰਗਾਹ।
English meaningGod Himself is True, and True is His Court.
ਤਿਥੈ ਸੋਹਨਿ; ਪੰਚ ਪਰਵਾਣੁ ॥
tithai sohan; panch paravaan |
ਪੰਜਾਬੀ ਅਰਥਉਥੇ ਕਬੂਲ ਪਏ ਹੋਏ ਸਾਧੁ ਸੁੰਦਰ ਲੱਗਦੇ ਹਨ
English meaningThere, in perfect grace and ease, sit the self-elect, the self-realized Saints.
ਨਦਰੀ ਕਰਮਿ; ਪਵੈ ਨੀਸਾਣੁ ॥
nadaree karam; pavai neesaan |
ਪੰਜਾਬੀ ਅਰਥਅਤੇ ਉਨ੍ਹਾਂ ਉਤੇ ਮਿਹਰਬਾਨ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।
English meaningThey receive the Mark of Grace from the Merciful Lord.
ਕਚ ਪਕਾਈ; ਓਥੈ ਪਾਇ ॥
kach pakaaee; othai paae |
ਪੰਜਾਬੀ ਅਰਥਮੰਦੇ ਅਤੇ ਚੰਗੇ ਉਥੇ ਪਰਖੇ ਜਾਣਗੇ।
English meaningThe ripe and the unripe, the good and the bad, shall there be judged.
ਨਾਨਕ; ਗਇਆ ਜਾਪੈ ਜਾਇ ॥੩੪॥
naanak; geaa jaapai jaae |34|
ਪੰਜਾਬੀ ਅਰਥਹੇ ਨਾਨਕ! ਉਸ ਜਗ੍ਹਾ ਉਤੇ ਪੁਜਣ ਤੇ ਇਹ ਮਲੂਮ ਹੋ ਜਾਏਗਾ।
English meaningO Nanak, when you go home, you will see this. ||34||
ਧਰਮ ਖੰਡ ਕਾ; ਏਹੋ ਧਰਮੁ ॥
dharam khandd kaa; eho dharam |
ਪੰਜਾਬੀ ਅਰਥਇਹ ੳਪਰੋਕਤ ਦਸਿਆ ਇਖਲਾਕੀ ਫਰਜ਼ ਸਚਾਈ ਦੇ ਮੰਡਲ ਦਾ ਹੈ।
English meaningThis is righteous living in the realm of Dharma.
ਗਿਆਨ ਖੰਡ ਕਾ; ਆਖਹੁ ਕਰਮੁ ॥
giaan khandd kaa; aakhahu karam |
ਪੰਜਾਬੀ ਅਰਥਹੁਣ ਮੈਂ ਗਿਆਤ ਦੇ ਮੰਡਲ ਦੇ ਅਮਲ ਬਿਆਨ ਕਰਦਾ ਹਾਂ।
English meaningAnd now we speak of the realm of spiritual wisdom.
ਕੇਤੇ ਪਵਣ ਪਾਣੀ ਵੈਸੰਤਰ; ਕੇਤੇ ਕਾਨ ਮਹੇਸ ॥
kete pavan paanee vaisantar; kete kaan mahes |
ਪੰਜਾਬੀ ਅਰਥਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ।
English meaningSo many winds, waters and fires; so many Krishnas and Shivas.
ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ ਰੰਗ ਕੇ ਵੇਸ ॥
kete barame ghaarrat gharreeeh; roop rang ke ves |
ਪੰਜਾਬੀ ਅਰਥਬਹੁਤੇ ਹਨ ਬਰ੍ਹਮੇ, ਜੋ ਸ਼ਕਲਾਂ ਸਾਜ ਰਹੇ ਹਨ ਅਤੇ ਘਨੇਰੀਆਂ ਸੁੰਦ੍ਰਤਾਈਆਂ, ਰੰਗਤਾ ਤੇ ਲਿਬਾਸ।
English meaningSo many Brahmas, fashioning forms of great beauty, adorned and dressed in many colors.
ਕੇਤੀਆ ਕਰਮ ਭੂਮੀ, ਮੇਰ ਕੇਤੇ; ਕੇਤੇ ਧੂ, ਉਪਦੇਸ ॥
keteea karam bhoomee, mer kete; kete dhoo, upades |
ਪੰਜਾਬੀ ਅਰਥਅਣਗਿਣਤ ਹਨ ਧਰਤੀਆਂ ਤੇ ਪਹਾੜ ਨੇਕ ਅਮਲ ਕਮਾਉਣ ਦੇ ਵਾਸਤੇ ਅਤੇ ਅਣਗਿਣਤ ੳਤੇ ਅਣਗਿਣਤ ਸਿੱਖਿਆ ਲੈਣ ਵਾਲੇ ਧਰੂ।
English meaningSo many worlds and lands for working out karma. So very many lessons to be learned!
ਕੇਤੇ ਇੰਦ ਚੰਦ, ਸੂਰ ਕੇਤੇ; ਕੇਤੇ ਮੰਡਲ ਦੇਸ ॥
kete ind chand, soor kete; kete manddal des |
ਪੰਜਾਬੀ ਅਰਥਅਣਗਿਣਤ ਹਨ ਇੰਦ੍ਰ, ਚੰਦਰਮੇਂ ਅਤੇ ਸੂਰਜ, ਅਣਗਿਣਤ ਆਲਮ ਅਤੇ ਅਣਗਿਣਤ ਮੁਲਕ।
English meaningSo many Indras, so many moons and suns, so many worlds and lands.
ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥
kete sidh budh, naath kete; kete devee ves |
ਪੰਜਾਬੀ ਅਰਥਬੇਗਿਣਤ ਹਨ ਗੁਣੀ-ਜਨ, ਗੌਤਮ, ਵੱਡੇ ਯੋਗੀ ਅਤੇ ਬੇਗਿਣਤ ਉਤੇ ਬੇਗਿਣਤ ਭਵਾਨੀਆਂ ਦੇ ਸਰੂਪ।
English meaningSo many Siddhas and Buddhas, so many Yogic masters. So many goddesses of various kinds.
ਕੇਤੇ ਦੇਵ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ॥
kete dev daanav, mun kete; kete ratan samund |
ਪੰਜਾਬੀ ਅਰਥਕਿੰਨੇ ਕੁ ਦੇਵਤੇ, ਰਾਖਸ਼ ਤੇ ਚੁੱਪ ਕੀਤੇ ਰਿਸ਼ੀ ਅਤੇ ਕਿੰਨਿਆਂ ਉਤੇ ਕਿੰਨੇ ਹੀ ਸਮੁੰਦਰ ਅਤੇ ਜਵਾਹਿਰਾਤ।
English meaningSo many demi-gods and demons, so many silent sages. So many oceans of jewels.
ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥
keteea khaanee, keteea baanee; kete paat narind |
ਪੰਜਾਬੀ ਅਰਥਕਿੰਨੀਆਂ ਹੀ ਉਤਪਤੀ ਦੀਆਂ ਕਾਨਾਂ, ਕਿੰਨੀਆਂ ਹੀ ਬੋਲੀਆਂ ਅਤੇ ਕਿੰਨੇ ਕੁ ਰਾਜਿਆਂ ਜਾਂ ਮਨੁੱਖਾਂ ਦਿਆਂ ਮਾਲਕਾਂ ਦੇ ਖਾਨਦਾਨ।
English meaningSo many ways of life, so many languages. So many dynasties of rulers.
ਕੇਤੀਆ ਸੁਰਤੀ. ਸੇਵਕ ਕੇਤੇ; ਨਾਨਕ. ਅੰਤੁ ਨ ਅੰਤੁ ॥੩੫॥
keteea suratee. sevak kete; naanak. ant na ant |35|
ਪੰਜਾਬੀ ਅਰਥਬੇਸ਼ੁਮਾਰ ਹਨ ਗਿਆਨਵਾਨ ਅਤੇ ਬੇਸ਼ੁਮਾਰ ਵਾਹਿਗੁਰੂ ਦੇ ਟਹਿਲੂਏ। ਹੇ ਨਾਨਕ! ਉਸ ਦੇ ਹੱਦ ਬੰਨੇ ਦਾ ਕੋਈ ਓੜਕ ਨਹੀਂ।
English meaningSo many intuitive people, so many selfless servants. O Nanak, His limit has no limit! ||35||
ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥
giaan khandd meh; giaan parachandd |
ਪੰਜਾਬੀ ਅਰਥਗਿਆਤ ਦੇ ਮੰਡਲ ਅੰਦਰ ਬ੍ਰਹਮ ਵਿਚਾਰ ਬਹੁਤ ਹੀ ਪ੍ਰਕਾਸ਼ਵਾਨ ਹੁੰਦਾ ਹੈ।
English meaningIn the realm of wisdom, spiritual wisdom reigns supreme.
ਤਿਥੈ ਨਾਦ ਬਿਨੋਦ; ਕੋਡ ਅਨੰਦੁ ॥
tithai naad binod; kodd anand |
ਪੰਜਾਬੀ ਅਰਥਉਥੇ ਇਲਾਹੀ ਕੀਰਤਨ ਗੂੰਜਦਾ ਹੈ, ਜਿਸ ਤੋਂ ਕਰੋੜਾਂ ਹੀ ਦਿਲ ਪਰਚਾਵੇ ਤੇ ਖੁਸ਼ੀਆਂ ਉਤਪੰਨ ਹੁੰਦੀਆਂ ਹਨ।
English meaningThe Sound-current of the Naad vibrates there, amidst the sounds and the sights of bliss.
ਸਰਮ ਖੰਡ ਕੀ; ਬਾਣੀ ਰੂਪੁ ॥
saram khandd kee; baanee roop |
ਪੰਜਾਬੀ ਅਰਥਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
English meaningIn the realm of humility, the Word is Beauty.
ਤਿਥੈ ਘਾੜਤਿ ਘੜੀਐ; ਬਹੁਤੁ ਅਨੂਪੁ ॥
tithai ghaarrat gharreeai; bahut anoop |
ਪੰਜਾਬੀ ਅਰਥਉਥੇ ਪ੍ਰੇਮ ਲਾਸਾਨੀ ਬਣਾਵਟ ਬਣਾਈ ਜਾਂਦੀ ਹੈ।
English meaningForms of incomparable beauty are fashioned there.
ਤਾ ਕੀਆ ਗਲਾ; ਕਥੀਆ ਨਾ ਜਾਹਿ ॥
taa keea galaa; katheea naa jaeh |
ਪੰਜਾਬੀ ਅਰਥਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
English meaningThese things cannot be described.
ਜੇ ਕੋ ਕਹੈ; ਪਿਛੈ ਪਛੁਤਾਇ ॥
je ko kahai; pichhai pachhutaae |
ਪੰਜਾਬੀ ਅਰਥਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
English meaningOne who tries to speak of these shall regret the attempt.
ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ॥
tithai gharreeai; surat mat man budh |
ਪੰਜਾਬੀ ਅਰਥਉਥੇ ਅੰਤ੍ਰੀਵੀ ਗਿਆਤ, ਅਕਲ, ਆਤਮਾ ਅਤੇ ਸਮਝ ਸੋਚ ਨਵੇਂ ਸਿਰਿਓ ਢਾਲੇ ਜਾਂਦੇ ਹਨ।
English meaningThe intuitive consciousness, intellect and understanding of the mind are shaped there.
ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥੩੬॥
tithai gharreeai; suraa sidhaa kee sudh |36|
ਪੰਜਾਬੀ ਅਰਥਉਥੇ ਪਵਿੱਤ੍ਰ ਪੁਰਸ਼ਾਂ ਅਤੇ ਕਰਾਮਾਤੀ ਬੰਦਿਆਂ ਦੀ ਖਸਲਤ (ਨਵੇਂ ਸਿਰੀਓ) ਢਾਲੀ ਜਾਂਦੀ ਹੈ।
English meaningThe consciousness of the spiritual warriors and the Siddhas, the beings of spiritual perfection, are shaped there. ||36||
ਕਰਮ ਖੰਡ ਕੀ; ਬਾਣੀ ਜੋਰੁ ॥
karam khandd kee; baanee jor |
ਪੰਜਾਬੀ ਅਰਥਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ।
English meaningIn the realm of karma, the Word is Power.
ਤਿਥੈ; ਹੋਰੁ ਨ ਕੋਈ ਹੋਰੁ ॥
tithai; hor na koee hor |
ਪੰਜਾਬੀ ਅਰਥਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ।
English meaningNo one else dwells there,
ਤਿਥੈ; ਜੋਧ ਮਹਾਬਲ ਸੂਰ ॥
tithai; jodh mahaabal soor |
ਪੰਜਾਬੀ ਅਰਥਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ।
English meaningexcept the warriors of great power, the spiritual heroes.
ਤਿਨ ਮਹਿ; ਰਾਮੁ ਰਹਿਆ ਭਰਪੂਰ ॥
tin meh; raam rahiaa bharapoor |
ਪੰਜਾਬੀ ਅਰਥਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
English meaningThey are totally fulfilled, imbued with the Lord's Essence.
ਤਿਥੈ; ਸੀਤੋ ਸੀਤਾ ਮਹਿਮਾ ਮਾਹਿ ॥
tithai; seeto seetaa mahimaa maeh |
ਪੰਜਾਬੀ ਅਰਥਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ।
English meaningMyriads of Sitas are there, cool and calm in their majestic glory.
ਤਾ ਕੇ ਰੂਪ; ਨ ਕਥਨੇ ਜਾਹਿ ॥
taa ke roop; na kathane jaeh |
ਪੰਜਾਬੀ ਅਰਥਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ।
English meaningTheir beauty cannot be described.
ਨਾ ਓਹਿ ਮਰਹਿ; ਨ ਠਾਗੇ ਜਾਹਿ ॥
naa ohi mareh; na tthaage jaeh |
ਪੰਜਾਬੀ ਅਰਥਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ।
English meaningNeither death nor deception comes to those,
ਜਿਨ ਕੈ; ਰਾਮੁ ਵਸੈ ਮਨ ਮਾਹਿ ॥
jin kai; raam vasai man maeh |
ਪੰਜਾਬੀ ਅਰਥਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
English meaningwithin whose minds the Lord abides.
ਤਿਥੈ ਭਗਤ ਵਸਹਿ; ਕੇ ਲੋਅ ॥
tithai bhagat vaseh; ke loa |
ਪੰਜਾਬੀ ਅਰਥਅਨੇਕਾਂ ਪੁਰੀਆਂ ਦੇ ਸਾਧੂ ਉਥੇ ਰਹਿੰਦੇ ਹਨ।
English meaningThe devotees of many worlds dwell there.
ਕਰਹਿ ਅਨੰਦੁ; ਸਚਾ ਮਨਿ ਸੋਇ ॥
kareh anand; sachaa man soe |
ਪੰਜਾਬੀ ਅਰਥਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।
English meaningThey celebrate; their minds are imbued with the True Lord.
ਸਚ ਖੰਡਿ ਵਸੈ ਨਿਰੰਕਾਰੁ ॥
sach khandd vasai nirankaar |
ਪੰਜਾਬੀ ਅਰਥਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ।
English meaningIn the realm of Truth, the Formless Lord abides.
ਕਰਿ ਕਰਿ ਵੇਖੈ; ਨਦਰਿ ਨਿਹਾਲ ॥
kar kar vekhai; nadar nihaal |
ਪੰਜਾਬੀ ਅਰਥਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ।
English meaningHaving created the creation, He watches over it. By His Glance of Grace, He bestows happiness.
ਤਿਥੈ ਖੰਡ ਮੰਡਲ; ਵਰਭੰਡ ॥
tithai khandd manddal; varabhandd |
ਪੰਜਾਬੀ ਅਰਥਉਸ ਮੰਡਲ ਵਿੱਚ ਮਹਾਂਦੀਪ, ਸੰਸਾਰ ਅਤੇ ਸੂਰਜ ਬੰਧਾਨ ਹਨ।
English meaningThere are planets, solar systems and galaxies.
ਜੇ ਕੋ ਕਥੈ; ਤ. ਅੰਤ ਨ ਅੰਤ ॥
je ko kathai; ta. ant na ant |
ਪੰਜਾਬੀ ਅਰਥਜੇ ਕੋਈ ਉਨ੍ਹਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਵੇ ਕਿ ਉਨ੍ਹਾਂ ਦਾ ਕੋਈ ਓੜਕ ਜਾਂ ਹਦ-ਬੰਨਾਂ ਨਹੀਂ।
English meaningIf one speaks of them, there is no limit, no end.
ਤਿਥੈ. ਲੋਅ ਲੋਅ; ਆਕਾਰ ॥
tithai. loa loa; aakaar |
ਪੰਜਾਬੀ ਅਰਥਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ।
English meaningThere are worlds upon worlds of His Creation.
ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥
jiv jiv hukam; tivai tiv kaar |
ਪੰਜਾਬੀ ਅਰਥਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ।
English meaningAs He commands, so they exist.
ਵੇਖੈ ਵਿਗਸੈ; ਕਰਿ ਵੀਚਾਰੁ ॥
vekhai vigasai; kar veechaar |
ਪੰਜਾਬੀ ਅਰਥਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
English meaningHe watches over all, and contemplating the creation, He rejoices.
ਨਾਨਕ ਕਥਨਾ; ਕਰੜਾ ਸਾਰੁ ॥੩੭॥
naanak kathanaa; kararraa saar |37|
ਪੰਜਾਬੀ ਅਰਥਹੇ ਨਾਨਕ! ਸੱਚਾਈ ਦੇ ਮੰਡਲ ਨੂੰ ਬਿਆਨ ਕਰਨਾ ਲੋਹੇ ਵਰਗਾ ਸਖਤ ਹੈ।
English meaningO Nanak, to describe this is as hard as steel! ||37||
ਜਤੁ ਪਾਹਾਰਾ; ਧੀਰਜੁ ਸੁਨਿਆਰੁ ॥
jat paahaaraa; dheeraj suniaar |
ਪੰਜਾਬੀ ਅਰਥਬ੍ਰਹਿਮਚਰਜ ਨੂੰ ਆਪਣੀ ਭਠੀ, ਸਬਰ ਨੂੰ ਆਪਣਾ ਸੁਨਿਆਰਾ,
English meaningLet self-control be the furnace, and patience the goldsmith.
ਅਹਰਣਿ ਮਤਿ; ਵੇਦੁ ਹਥੀਆਰੁ ॥
aharan mat; ved hatheeaar |
ਪੰਜਾਬੀ ਅਰਥਸਮਝ ਨੂੰ ਆਪਣੀ ਆਰਣ, ਬ੍ਰਹਮ ਗਿਆਨ ਨੂੰ ਆਪਣੇ ਸੰਦ,
English meaningLet understanding be the anvil, and spiritual wisdom the tools.
ਭਉ ਖਲਾ; ਅਗਨਿ ਤਪ ਤਾਉ ॥
bhau khalaa; agan tap taau |
ਪੰਜਾਬੀ ਅਰਥਰੱਬ ਦੇ ਡਰ ਨੂੰ ਆਪਣੀਆਂ ਧੋਂਕਣੀਆਂ, ਤਪੱਸਿਆ ਕਰਨ ਨੂੰ ਆਪਣੀ ਅੱਗ,
English meaningWith the Fear of God as the bellows, fan the flames of tapa, the body's inner heat.
ਭਾਂਡਾ ਭਾਉ; ਅੰਮਿ੍ਰਤੁ ਤਿਤੁ ਢਾਲਿ ॥
bhaanddaa bhaau; amrit tith dtaal |
ਪੰਜਾਬੀ ਅਰਥਅਤੇ ਪ੍ਰਭੂ ਦੇ ਪਿਆਰ ਨੂੰ ਅਪਣਾ ਬਰਤਨ ਬਣਾ, ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋ।
English meaningIn the crucible of love, melt the Nectar of the Name,
ਘੜੀਐ ਸਬਦੁ; ਸਚੀ ਟਕਸਾਲ ॥
gharreeai sabad; sachee ttakasaal |
ਪੰਜਾਬੀ ਅਰਥਇਸ ਤਰ੍ਹਾਂ ਸੱਚੀ ਸਿਕਸ਼ਾਲਾ ਅੰਦਰ ਰੱਬੀ ਕਲਾਮ ਰਚੀ ਜਾਂਦੀ ਹੈ।
English meaningand mint the True Coin of the Shabad, the Word of God.
ਜਿਨ ਕਉ ਨਦਰਿ ਕਰਮੁ; ਤਿਨ ਕਾਰ ॥
jin kau nadar karam; tin kaar |
ਪੰਜਾਬੀ ਅਰਥਇਹ ਉਨ੍ਹਾਂ ਦਾ ਨਿੱਤਕ੍ਰਮ ਹੈ ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ।
English meaningSuch is the karma of those upon whom He has cast His Glance of Grace.
ਨਾਨਕ ਨਦਰੀ; ਨਦਰਿ ਨਿਹਾਲ ॥੩੮॥
naanak nadaree; nadar nihaal |38|
ਪੰਜਾਬੀ ਅਰਥਹੇ ਨਾਨਕ! ਮਿਹਰਬਾਨ ਮਾਲਕ, ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਅਨੰਦ ਪ੍ਰਸੰਨ ਕਰ ਦਿੰਦਾ ਹੈ।
English meaningO Nanak, the Merciful Lord, by His Grace, uplifts and exalts them. ||38||
ਸਲੋਕੁ ॥
salok |
ਪੰਜਾਬੀ ਅਰਥਸਲੋਕ (ਅਖੀਰਲਾ ਉਪਦੇਸ)।
ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥
pavan guroo, paanee pitaa; maataa dharat mehat |
ਪੰਜਾਬੀ ਅਰਥਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
English meaningAir is the Guru, Water is the Father, and Earth is the Great Mother of all.
ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥
divas raat due, daaee daaeaa; khelai sagal jagat |
ਪੰਜਾਬੀ ਅਰਥਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
English meaningDay and night are the two nurses, in whose lap all the world is at play.
ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥
changiaaeea buriaaeea; vaachai dharam hadoor |
ਪੰਜਾਬੀ ਅਰਥਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
English meaningGood deeds and bad deeds-the record is read out in the Presence of the Lord of Dharma.
ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥
karamee aapo aapanee; ke nerrai ke door |
ਪੰਜਾਬੀ ਅਰਥਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
English meaningAccording to their own actions, some are drawn closer, and some are driven farther away.
ਜਿਨੀ. ਨਾਮੁ ਧਿਆਇਆ; ਗਏ ਮਸਕਤਿ ਘਾਲਿ ॥
jinee. naam dhiaaeaa; ge masakat ghaal |
ਪੰਜਾਬੀ ਅਰਥਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
English meaningThose who have meditated on the Naam, the Name of the Lord, and departed after having worked by the sweat of their brows
ਨਾਨਕ. ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥
naanak. te mukh ujale; ketee chhuttee naal |1|
ਪੰਜਾਬੀ ਅਰਥਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
English meaning-O Nanak, their faces are radiant in the Court of the Lord, and many are saved along with them! ||1||