ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GCL

Shabad

Read the complete Shabad with available meanings.

ਕਰਮ ਖੰਡ ਕੀ; ਬਾਣੀ ਜੋਰੁ ॥

karam khandd kee; baanee jor |

ਪੰਜਾਬੀ ਅਰਥ

ਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ।

English meaning

In the realm of karma, the Word is Power.

ਤਿਥੈ; ਹੋਰੁ ਨ ਕੋਈ ਹੋਰੁ ॥

tithai; hor na koee hor |

ਪੰਜਾਬੀ ਅਰਥ

ਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ।

English meaning

No one else dwells there,

ਤਿਥੈ; ਜੋਧ ਮਹਾਬਲ ਸੂਰ ॥

tithai; jodh mahaabal soor |

ਪੰਜਾਬੀ ਅਰਥ

ਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ।

English meaning

except the warriors of great power, the spiritual heroes.

ਤਿਨ ਮਹਿ; ਰਾਮੁ ਰਹਿਆ ਭਰਪੂਰ ॥

tin meh; raam rahiaa bharapoor |

ਪੰਜਾਬੀ ਅਰਥ

ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।

English meaning

They are totally fulfilled, imbued with the Lord's Essence.

ਤਿਥੈ; ਸੀਤੋ ਸੀਤਾ ਮਹਿਮਾ ਮਾਹਿ ॥

tithai; seeto seetaa mahimaa maeh |

ਪੰਜਾਬੀ ਅਰਥ

ਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ।

English meaning

Myriads of Sitas are there, cool and calm in their majestic glory.

ਤਾ ਕੇ ਰੂਪ; ਨ ਕਥਨੇ ਜਾਹਿ ॥

taa ke roop; na kathane jaeh |

ਪੰਜਾਬੀ ਅਰਥ

ਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ।

English meaning

Their beauty cannot be described.

ਨਾ ਓਹਿ ਮਰਹਿ; ਨ ਠਾਗੇ ਜਾਹਿ ॥

naa ohi mareh; na tthaage jaeh |

ਪੰਜਾਬੀ ਅਰਥ

ਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ।

English meaning

Neither death nor deception comes to those,

ਜਿਨ ਕੈ; ਰਾਮੁ ਵਸੈ ਮਨ ਮਾਹਿ ॥

jin kai; raam vasai man maeh |

ਪੰਜਾਬੀ ਅਰਥ

ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।

English meaning

within whose minds the Lord abides.

ਤਿਥੈ ਭਗਤ ਵਸਹਿ; ਕੇ ਲੋਅ ॥

tithai bhagat vaseh; ke loa |

ਪੰਜਾਬੀ ਅਰਥ

ਅਨੇਕਾਂ ਪੁਰੀਆਂ ਦੇ ਸਾਧੂ ਉਥੇ ਰਹਿੰਦੇ ਹਨ।

English meaning

The devotees of many worlds dwell there.

ਕਰਹਿ ਅਨੰਦੁ; ਸਚਾ ਮਨਿ ਸੋਇ ॥

kareh anand; sachaa man soe |

ਪੰਜਾਬੀ ਅਰਥ

ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।

English meaning

They celebrate; their minds are imbued with the True Lord.

ਸਚ ਖੰਡਿ ਵਸੈ ਨਿਰੰਕਾਰੁ ॥

sach khandd vasai nirankaar |

ਪੰਜਾਬੀ ਅਰਥ

ਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ।

English meaning

In the realm of Truth, the Formless Lord abides.

ਕਰਿ ਕਰਿ ਵੇਖੈ; ਨਦਰਿ ਨਿਹਾਲ ॥

kar kar vekhai; nadar nihaal |

ਪੰਜਾਬੀ ਅਰਥ

ਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ।

English meaning

Having created the creation, He watches over it. By His Glance of Grace, He bestows happiness.

ਤਿਥੈ ਖੰਡ ਮੰਡਲ; ਵਰਭੰਡ ॥

tithai khandd manddal; varabhandd |

ਪੰਜਾਬੀ ਅਰਥ

ਉਸ ਮੰਡਲ ਵਿੱਚ ਮਹਾਂਦੀਪ, ਸੰਸਾਰ ਅਤੇ ਸੂਰਜ ਬੰਧਾਨ ਹਨ।

English meaning

There are planets, solar systems and galaxies.

ਜੇ ਕੋ ਕਥੈ; ਤ. ਅੰਤ ਨ ਅੰਤ ॥

je ko kathai; ta. ant na ant |

ਪੰਜਾਬੀ ਅਰਥ

ਜੇ ਕੋਈ ਉਨ੍ਹਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਵੇ ਕਿ ਉਨ੍ਹਾਂ ਦਾ ਕੋਈ ਓੜਕ ਜਾਂ ਹਦ-ਬੰਨਾਂ ਨਹੀਂ।

English meaning

If one speaks of them, there is no limit, no end.

ਤਿਥੈ. ਲੋਅ ਲੋਅ; ਆਕਾਰ ॥

tithai. loa loa; aakaar |

ਪੰਜਾਬੀ ਅਰਥ

ਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ।

English meaning

There are worlds upon worlds of His Creation.

ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥

jiv jiv hukam; tivai tiv kaar |

ਪੰਜਾਬੀ ਅਰਥ

ਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ।

English meaning

As He commands, so they exist.

ਵੇਖੈ ਵਿਗਸੈ; ਕਰਿ ਵੀਚਾਰੁ ॥

vekhai vigasai; kar veechaar |

ਪੰਜਾਬੀ ਅਰਥ

ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।

English meaning

He watches over all, and contemplating the creation, He rejoices.

ਨਾਨਕ ਕਥਨਾ; ਕਰੜਾ ਸਾਰੁ ॥੩੭॥

naanak kathanaa; kararraa saar |37|

ਪੰਜਾਬੀ ਅਰਥ

ਹੇ ਨਾਨਕ! ਸੱਚਾਈ ਦੇ ਮੰਡਲ ਨੂੰ ਬਿਆਨ ਕਰਨਾ ਲੋਹੇ ਵਰਗਾ ਸਖਤ ਹੈ।

English meaning

O Nanak, to describe this is as hard as steel! ||37||