ਆਖਣਿ ਜੋਰੁ; ਚੁਪੈ. ਨਹ ਜੋਰੁ ॥
aakhan jor; chupai. neh jor |
ਮੇਰੇ ਵਿੱਚ ਬੋਲਣ ਦੀ ਕੋਈ ਤਾਕਤ ਨਹੀਂ ਅਤੇ ਨਾਂ ਹੀ ਤਾਕਤ ਹੈ ਖਾਮੋਸ਼ ਰਹਿਣ ਦੀ।
No power to speak, no power to keep silent.
Read the complete Shabad with available meanings.
ਆਖਣਿ ਜੋਰੁ; ਚੁਪੈ. ਨਹ ਜੋਰੁ ॥
aakhan jor; chupai. neh jor |
ਮੇਰੇ ਵਿੱਚ ਬੋਲਣ ਦੀ ਕੋਈ ਤਾਕਤ ਨਹੀਂ ਅਤੇ ਨਾਂ ਹੀ ਤਾਕਤ ਹੈ ਖਾਮੋਸ਼ ਰਹਿਣ ਦੀ।
No power to speak, no power to keep silent.
ਜੋਰੁ ਨ. ਮੰਗਣਿ; ਦੇਣਿ. ਨ ਜੋਰੁ ॥
jor na. mangan; den. na jor |
ਮੇਰੇ ਕੋਲ ਯਾਚਨਾ ਕਰਨ ਦੀ ਕੋਈ ਸਤਿਆ ਨਹੀਂ ਹੈ ਤੇ ਨਾਂ ਹੀ ਸਤਿਆ ਹੈ ਦੇ ਦੇਣ ਦੀ।
No power to beg, no power to give.
ਜੋਰੁ ਨ. ਜੀਵਣਿ; ਮਰਣਿ. ਨਹ ਜੋਰੁ ॥
jor na. jeevan; maran. neh jor |
ਮੇਰੇ ਵਿੱਚ ਜਿਉਣ ਦਾ ਬਲ ਨਹੀਂ ਅਤੇ ਨਾਂ ਹੀ ਮਰ ਜਾਣ ਦਾ ਬਲ ਹੈ।
No power to live, no power to die.
ਜੋਰੁ ਨ. ਰਾਜਿ ਮਾਲਿ; ਮਨਿ ਸੋਰੁ ॥
jor na. raaj maal; man sor |
ਮੇਰੇ ਵਿੱਚ ਹਕੂਮਤ ਅਤੇ ਦੌਲਤ, ਜੋ ਚਿਤੋਂ ਅੰਦਰ ਸ਼ੋਰ ਸ਼ਰਾਬਾ ਪੈਦਾ ਕਰ ਦਿੰਦੀਆਂ ਹਨ, ਨੂੰ ਹਾਸਲ ਕਰਨ ਦਾ ਕੋਈ ਬਲ ਨਹੀਂ।
No power to rule, with wealth and occult mental powers.
ਜੋਰੁ ਨ ਸੁਰਤੀ; ਗਿਆਨਿ ਵੀਚਾਰਿ ॥
jor na suratee; giaan veechaar |
ਮੇਰੇ ਕੋਲਿ ਸਮਝ ਈਸ਼ਵਰੀ ਗਿਆਤ ਅਤੇ ਸਾਹਿਬ ਦਾ ਸਿਮਰਨ ਪਰਾਪਤ ਕਰਨ ਦੀ ਕੋਈ ਤਾਕਤ ਨਹੀਂ।
No power to gain intuitive understanding, spiritual wisdom and meditation.
ਜੋਰੁ ਨ ਜੁਗਤੀ; ਛੁਟੈ ਸੰਸਾਰੁ ॥
jor na jugatee; chhuttai sansaar |
ਮੇਰੇ ਅੰਦਰ ਦੁਨੀਆਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭਣ ਦੀ ਕੋਈ ਸ਼ਕਤੀ ਨਹੀਂ ਹੈ।
No power to find the way to escape from the world.
ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥
jis hath jor; kar vekhai soe |
ਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ।
He alone has the Power in His Hands. He watches over all.
ਨਾਨਕ; ਉਤਮੁ ਨੀਚੁ ਨ ਕੋਇ ॥੩੩॥
naanak; utam neech na koe |33|
ਆਪਣੀ ਨਿਜ ਦੀ ਸਤਿਆ ਦੁਆਰਾ ਕੋਈ ਜਣਾ ਚੰਗਾ ਜਾਂ ਮੰਦਾ ਨਹੀਂ ਹੋ ਸਕਦਾ, ਹੇ ਨਾਨਕ!
O Nanak, no one is high or low. ||33||