ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 17Z

Shabad

Read the complete Shabad with available meanings.

ਅਸੰਖ ਨਾਵ; ਅਸੰਖ ਥਾਵ ॥

asankh naav; asankh thaav |

ਪੰਜਾਬੀ ਅਰਥ

ਬੇ-ਗਿਣਤ ਹਨ ਤੇਰੇ ਨਾਮ ਅਤੇ ਬੇ-ਗਿਣਤ ਤੇਰੇ ਨਿਵਾਸ ਅਸਥਾਨ, ਹੇ ਪ੍ਰਭੂ!

English meaning

Countless names, countless places.

ਅਗੰਮ ਅਗੰਮ; ਅਸੰਖ ਲੋਅ ॥

agam agam; asankh loa |

ਪੰਜਾਬੀ ਅਰਥ

ਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।

English meaning

Inaccessible, unapproachable, countless celestial realms.

ਅਸੰਖ ਕਹਹਿ; ਸਿਰਿ ਭਾਰੁ ਹੋਇ ॥

asankh kaheh; sir bhaar hoe |

ਪੰਜਾਬੀ ਅਰਥ

ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।

English meaning

Even to call them countless is to carry the weight on your head.

ਅਖਰੀ ਨਾਮੁ; ਅਖਰੀ ਸਾਲਾਹ ॥

akharee naam; akharee saalaah |

ਪੰਜਾਬੀ ਅਰਥ

ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆਂ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ।

English meaning

From the Word, comes the Naam; from the Word, comes Your Praise.

ਅਖਰੀ; ਗਿਆਨੁ ਗੀਤ ਗੁਣ ਗਾਹ ॥

akharee; giaan geet gun gaah |

ਪੰਜਾਬੀ ਅਰਥ

ਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਉਤਕ੍ਰਿਸਾਈਆਂ (ਵਡਿਆਈਆਂ) ਦੇ ਗਾਉਣ ਗਾਏ ਜਾਂਦੇ ਹਨ।

English meaning

From the Word, comes spiritual wisdom, singing the Songs of Your Glory.

ਅਖਰੀ; ਲਿਖਣੁ ਬੋਲਣੁ ਬਾਣਿ ॥

akharee; likhan bolan baan |

ਪੰਜਾਬੀ ਅਰਥ

ਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ।

English meaning

From the Word, come the written and spoken words and hymns.

ਅਖਰਾ ਸਿਰਿ; ਸੰਜੋਗੁ ਵਖਾਣਿ ॥

akharaa sir; sanjog vakhaan |

ਪੰਜਾਬੀ ਅਰਥ

ਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।

English meaning

From the Word, comes destiny, written on one's forehead.

ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ॥

jin ehi likhe; tis sir naeh |

ਪੰਜਾਬੀ ਅਰਥ

ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।

English meaning

But the One who wrote these Words of Destiny-no words are written on His Forehead.

ਜਿਵ ਫੁਰਮਾਏ; ਤਿਵ ਤਿਵ ਪਾਹਿ ॥

jiv furamaae; tiv tiv paeh |

ਪੰਜਾਬੀ ਅਰਥ

ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।

English meaning

As He ordains, so do we receive.

ਜੇਤਾ ਕੀਤਾ; ਤੇਤਾ ਨਾਉ ॥

jetaa keetaa; tetaa naau |

ਪੰਜਾਬੀ ਅਰਥ

ਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।

English meaning

The created universe is the manifestation of Your Name.

ਵਿਣੁ ਨਾਵੈ; ਨਾਹੀ ਕੋ ਥਾਉ ॥

vin naavai; naahee ko thaau |

ਪੰਜਾਬੀ ਅਰਥ

ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।

English meaning

Without Your Name, there is no place at all.

ਕੁਦਰਤਿ ਕਵਣ; ਕਹਾ ਵੀਚਾਰੁ ॥

kudarat kavan; kahaa veechaar |

ਪੰਜਾਬੀ ਅਰਥ

ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?

English meaning

How can I describe Your Creative Power?

ਵਾਰਿਆ ਨ ਜਾਵਾ; ਏਕ ਵਾਰ ॥

vaariaa na jaavaa; ek vaar |

ਪੰਜਾਬੀ ਅਰਥ

ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?

English meaning

I cannot even once be a sacrifice to You.

ਜੋ ਤੁਧੁ ਭਾਵੈ; ਸਾਈ ਭਲੀ ਕਾਰ ॥

jo tudh bhaavai; saaee bhalee kaar |

ਪੰਜਾਬੀ ਅਰਥ

ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।

English meaning

Whatever pleases You is the only good done,

ਤੂ ਸਦਾ ਸਲਾਮਤਿ; ਨਿਰੰਕਾਰ ॥੧੯॥

too sadaa salaamat; nirankaar |19|

ਪੰਜਾਬੀ ਅਰਥ

ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!

English meaning

You, Eternal and Formless One. ||19||