ਹਰਿ ਭਗਤਾ ਨੋ ਦੇਇ ਅਨੰਦੁ; ਥਿਰੁ ਘਰੀ ਬਹਾਲਿਅਨੁ ॥
har bhagataa no dee anand; thir gharee bahaalian |
ਪੰਜਾਬੀ ਅਰਥਵਾਹਿਗੁਰੂ ਆਪਣੇ ਅਨਿੰਨ ਉਪਾਸ਼ਕਾਂ ਨੂੰ ਪਰਸੰਨਤਾ ਪ੍ਰਦਾਨ ਕਰਦਾ ਹੈ ਤੇ ਉਨ੍ਹਾਂ ਨੂੰ ਅਬਿਨਾਸੀ ਗ੍ਰਹਿ ਅੰਦਰ ਬਹਾਲਦਾ ਹੈ।
English meaningThe Lord bestows bliss upon His devotees, and gives them a seat in the eternal home.
ਪਾਪੀਆ ਨੋ. ਨ ਦੇਈ ਥਿਰੁ ਰਹਣਿ; ਚੁਣਿ ਨਰਕ ਘੋਰਿ ਚਾਲਿਅਨੁ ॥
paapeea no. na deee thir rehan; chun narak ghor chaalian |
ਪੰਜਾਬੀ ਅਰਥਗੁਨਾਹਗਾਰਾਂ ਨੂੰ ਉਹ ਸਥਿਰਤਾ ਨਹੀਂ ਦਿੰਦਾ ਉਨ੍ਹਾਂ ਨੂੰ ਚੁਣ ਕੇ ਉਹ ਭਿਆਨਕ ਦੋਜ਼ਖ਼ ਵਿੱਚ ਪਾਉਂਦਾ ਹੈ।
English meaningHe does not give the sinners any stability or place of rest; He consigns them to the depths of hell.
ਹਰਿ ਭਗਤਾ ਨੋ ਦੇਇ ਪਿਆਰੁ; ਕਰਿ ਅੰਗੁ ਨਿਸਤਾਰਿਅਨੁ ॥੧੯॥
har bhagataa no dee piaar; kar ang nisataarian |19|
ਪੰਜਾਬੀ ਅਰਥਆਪਣੇ ਅਨੁਰਾਗੀਆਂ ਨੂੰ ਸਾਹਿਬ ਆਪਣੀ ਪ੍ਰੀਤ ਦੀ ਦਾਤ ਦਿੰਦਾ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਉਨ੍ਹਾਂ ਦੀ ਰਖਿਆ ਕਰਦਾ ਹੈ।
English meaningThe Lord blesses His devotees with His Love; He sides with them and saves them. ||19||
ਸਲੋਕ ਮਃ ੧ ॥
salok mahalaa 1 |
ਪੰਜਾਬੀ ਅਰਥਸਲੋਕ, ਪਹਿਲੀ ਪਾਤਸ਼ਾਹੀ।
English meaningSalok, First Mehl:
ਕੁਬੁਧਿ ਡੂਮਣੀ. ਕੁਦਇਆ ਕਸਾਇਣਿ; ਪਰ ਨਿੰਦਾ ਘਟ ਚੂਹੜੀ. ਮੁਠੀ ਕ੍ਰੋਧਿ ਚੰਡਾਲਿ ॥
kubudh ddoomanee. kudeaa kasaaein; par nindaa ghatt chooharree. mutthee krodh chanddaal |
ਪੰਜਾਬੀ ਅਰਥਮੰਦੀ-ਮੱਤ, ਤਪਲ ਬਾਜਨੀ ਬੇ-ਤਰਸੀ ਬੁਚੜਨੀ, ਦਿਲ ਅੰਦਰ ਹੋਰਨਾਂ ਦੀ ਨਿੰਦਾ-ਚੁਗਲੀ, ਭੰਗਣ, ਅਤੇ ਧੋਖੇਬਾਜ, ਗੁੱਸਾ ਨੀਚ-ਤ੍ਰੀਮਤ ਹੈ।
English meaningFalse-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.
ਕਾਰੀ ਕਢੀ ਕਿਆ ਥੀਐ; ਜਾਂ ਚਾਰੇ ਬੈਠੀਆ ਨਾਲਿ ॥
kaaree kadtee kiaa theeai; jaan chaare baittheea naal |
ਪੰਜਾਬੀ ਅਰਥਲਕੀਰਾਂ ਖਿੱਚਣ ਦਾ ਤੈਨੂੰ ਕੀ ਲਾਭ ਹੈ ਜਦ ਇਹ ਚਾਰੋਂ ਹੀ ਤੇਰੇ ਸਾਥ ਬੈਠੀਆਂ ਹਨ?
English meaningWhat good are the ceremonial lines drawn around your kitchen, when these four are seated there with you?
ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥
sach sanjam karanee kaaraan; naavan naau japehee |
ਪੰਜਾਬੀ ਅਰਥਸਚਾਈ ਨੂੰ ਆਪਣਾ ਪ੍ਰਹੇਜ਼, ਪਵਿੱਤਰ ਜੀਵਨ ਰਹੁਰੀਤੀ ਨੂੰ ਆਪਣੀਆਂ ਲਕੀਰਾਂ ਅਤੇ ਨਾਮ ਦੇ ਸਿਮਰਨ ਨੂੰ ਆਪਣਾ ਇਸ਼ਨਾਨ ਬਣਾ।
English meaningMake Truth your self-discipline, and make good deeds the lines you draw; make chanting the Name your cleansing bath.
ਨਾਨਕ. ਅਗੈ ਊਤਮ ਸੇਈ; ਜਿ ਪਾਪਾਂ ਪੰਦਿ. ਨ ਦੇਹੀ ॥੧॥
naanak. agai aootam seee; ji paapaan pand. na dehee |1|
ਪੰਜਾਬੀ ਅਰਥਨਾਨਕ ਪ੍ਰਲੋਕ ਵਿੱਚ ਕੇਵਲ ਉਹੀ ਉਤਕ੍ਰਿਸ਼ਟਤ ਹੋਣਗੇ ਜੋ ਗੁਨਾਹਾਂ ਦੇ ਰਾਹੀਂ ਨਹੀਂ ਟੁਰਦੇ।
English meaningO Nanak, those who do not walk in the ways of sin, shall be exalted in the world hereafter. ||1||
ਮਃ ੧ ॥
mahalaa 1 |
English meaningFirst Mehl:
ਕਿਆ ਹੰਸੁ. ਕਿਆ ਬਗੁਲਾ; ਜਾ ਕਉ ਨਦਰਿ ਕਰੇਇ ॥
kiaa hans. kiaa bagulaa; jaa kau nadar karee |
ਪੰਜਾਬੀ ਅਰਥਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ।
English meaningWhich is the swan, and which is the crane? It is only by His Glance of Grace.
ਜੋ ਤਿਸੁ ਭਾਵੈ ਨਾਨਕਾ; ਕਾਗਹੁ ਹੰਸੁ ਕਰੇਇ ॥੨॥
jo tis bhaavai naanakaa; kaagahu hans karee |2|
ਪੰਜਾਬੀ ਅਰਥਜਿਹੜਾ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਉਸ ਨੂੰ ਉਹ ਕਾਂ ਤੋਂ ਰਾਜ ਹੰਸ ਬਣਾ ਦਿੰਦਾ ਹੈ।
English meaningWhoever is pleasing to Him, O Nanak, is transformed from a crow into a swan. ||2||
ਪਉੜੀ ॥
paurree |
ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ॥
keetaa lorreeai kam; su har peh aakheeai |
ਪੰਜਾਬੀ ਅਰਥਜਿਹੜਾ ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਕਹੁ।
English meaningWhatever work you wish to accomplish-tell it to the Lord.
ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ॥
kaaraj dee savaar; satigur sach saakheeai |
ਪੰਜਾਬੀ ਅਰਥਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ।
English meaningHe will resolve your affairs; the True Guru gives His Guarantee of Truth.
ਸੰਤਾ ਸੰਗਿ ਨਿਧਾਨੁ; ਅੰਮਿ੍ਰਤੁ ਚਾਖੀਐ ॥
santaa sang nidhaan; amrit chaakheeai |
ਪੰਜਾਬੀ ਅਰਥਸਾਧੂਆਂ ਦੀ ਸੰਗਤ ਦੁਆਰਾ ਤੂੰ ਨਾਮ ਸੁਧਾਰਸ ਦੇ ਖ਼ਜ਼ਾਨੇ ਨੂੰ ਚਖ ਲਵੇਗਾ।
English meaningIn the Society of the Saints, you shall taste the treasure of the Ambrosial Nectar.
ਭੈ ਭੰਜਨ ਮਿਹਰਵਾਨ; ਦਾਸ ਕੀ ਰਾਖੀਐ ॥
bhai bhanjan miharavaan; daas kee raakheeai |
ਪੰਜਾਬੀ ਅਰਥਡਰ ਨਾਸ ਕਰਨ ਵਾਲਾ, ਮਇਆਵਾਨ ਮਾਲਕ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ।
English meaningThe Lord is the Merciful Destroyer of fear; He preserves and protects His slaves.
ਨਾਨਕ. ਹਰਿ ਗੁਣ ਗਾਇ; ਅਲਖੁ ਪ੍ਰਭੁ ਲਾਖੀਐ ॥੨੦॥
naanak. har gun gaae; alakh prabh laakheeai |20|
ਪੰਜਾਬੀ ਅਰਥਨਾਨਕ, ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੂੰ ਅਦ੍ਰਿਸ਼ਟ ਸਾਹਿਬ ਨੂੰ ਵੇਖ ਲਵੇਗਾ।
English meaningO Nanak, sing the Glorious Praises of the Lord, and see the Unseen Lord God. ||20||
ਸਲੋਕ ਮਃ ੩ ॥
salok mahalaa 3 |
ਪੰਜਾਬੀ ਅਰਥਸਲੋਕ, ਤੀਜੀ ਪਾਤਸ਼ਾਹੀ।
English meaningSalok, Third Mehl:
ਜੀਉ ਪਿੰਡੁ ਸਭੁ ਤਿਸ ਕਾ; ਸਭਸੈ ਦੇਇ ਅਧਾਰੁ ॥
jeeo pindd sabh tis kaa; sabhasai dee adhaar |
ਪੰਜਾਬੀ ਅਰਥਸਾਡੀ ਆਤਮਾ ਤੇ ਦੇਹਿ ਸਮੂਹ ਉਸ ਦੀਆਂ ਹਨ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ।
English meaningBody and soul, all belong to Him. He gives His Support to all.
ਨਾਨਕ. ਗੁਰਮੁਖਿ ਸੇਵੀਐ; ਸਦਾ ਸਦਾ ਦਾਤਾਰੁ ॥
naanak. guramukh seveeai; sadaa sadaa daataar |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ।
English meaningO Nanak, become Gurmukh and serve Him, who is forever and ever the Giver.
ਹਉ ਬਲਿਹਾਰੀ ਤਿਨ ਕਉ; ਜਿਨਿ ਧਿਆਇਆ ਹਰਿ ਨਿਰੰਕਾਰੁ ॥
hau balihaaree tin kau; jin dhiaaeaa har nirankaar |
ਪੰਜਾਬੀ ਅਰਥਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਰੂਪ-ਰੰਗ-ਰਹਿਤ ਸੁਆਮੀ ਦਾ ਸਿਮਰਨ ਕਰਦੇ ਹਨ।
English meaningI am a sacrifice to those who meditate on the Formless Lord.
ਓਨਾ ਕੇ ਮੁਖ ਸਦ ਉਜਲੇ; ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥
onaa ke mukh sad ujale; onaa no sabh jagat kare namasakaar |1|
ਪੰਜਾਬੀ ਅਰਥਉਨ੍ਹਾਂ ਦੇ ਚਿਹਰੇ ਸਦੀਵ ਹੀ ਰੋਸ਼ਨ ਹਨ ਅਤੇ ਸਾਰਾ ਜਹਾਨ ਉਨ੍ਹਾਂ ਨੂੰ ਪਰਣਾਮ ਕਰਦਾ ਹੈ।
English meaningTheir faces are forever radiant, and the whole world bows in reverence to them. ||1||
ਮਃ ੩ ॥
mahalaa 3 |
English meaningThird Mehl:
ਸਤਿਗੁਰ ਮਿਲਿਐ ਉਲਟੀ ਭਈ; ਨਵ ਨਿਧਿ ਖਰਚਿਉ ਖਾਉ ॥
satigur miliai ulattee bhee; nav nidh kharachiau khaau |
ਪੰਜਾਬੀ ਅਰਥਸੱਚੇ ਗੁਰਾਂ ਨੂੰ ਮਿਲ ਪੈਣ ਤੇ ਮੈਂ ਬਿਲਕੁਲ ਹੀ ਬਦਲ ਗਿਆ ਹਾਂ ਅਤੇ ਮੈਨੂੰ ਖਰਚਣ ਤੇ ਖਾਣ ਨੂੰ ਨੌ ਖ਼ਜ਼ਾਨੇ ਪਰਾਪਤ ਹੋ ਗਏ ਹਨ।
English meaningMeeting the True Guru, I am totally transformed; I have obtained the nine treasures to use and consume.
ਅਠਾਰਹ ਸਿਧੀ, ਪਿਛੈ ਲਗੀਆ ਫਿਰਨਿ; ਨਿਜ ਘਰਿ ਵਸੈ ਨਿਜ ਥਾਇ ॥
atthaarah sidhee, pichhai lageea firan; nij ghar vasai nij thaae |
ਪੰਜਾਬੀ ਅਰਥਅਠਾਰਾ ਕਰਾਮਾਤਾਂ ਮੇਰੇ ਮਗਰ ਤੁਰੀਆਂ ਫਿਰਦੀਆਂ ਹਨ ਤੇ ਮੈਂ ਆਪਣੇ ਨਿੱਜ ਦੇ ਗ੍ਰਹਿ ਤੇ ਨਿਜ ਦੇ ਥਾਂ ਵਿੱਚ ਵਸਦਾ ਹਾਂ।
English meaningThe Siddhis-the eighteen supernatural spiritual powers-follow in my footsteps; I dwell in my own home, within my own self.
ਅਨਹਦ ਧੁਨੀ ਸਦ ਵਜਦੇ; ਉਨਮਨਿ ਹਰਿ ਲਿਵ ਲਾਇ ॥
anahad dhunee sad vajade; unaman har liv laae |
ਪੰਜਾਬੀ ਅਰਥਬਿਨਾ ਆਲਾਪਿਆਂ ਬੈਕੁੰਠੀ ਕੀਰਤਨ ਹਮੇਸ਼ਾਂ ਮੇਰੇ ਲਈ ਹੁੰਦਾ ਹੈ ਅਤੇ ਪਰਮ-ਅਨੰਦ ਦੀ ਹਾਲਤ ਵਿੱਚ ਮੈਂ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹਾਂ।
English meaningThe Unstruck Melody constantly vibrates within; my mind is exalted and uplifted-I am lovingly absorbed in the Lord.
ਨਾਨਕ. ਹਰਿ ਭਗਤਿ ਤਿਨਾ ਕੈ ਮਨਿ ਵਸੈ; ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥
naanak. har bhagat tinaa kai man vasai; jin masatak likhiaa dhur paae |2|
ਪੰਜਾਬੀ ਅਰਥਨਾਨਕ, ਵਾਹਿਗੁਰੂ ਦੀ ਬੰਦਗੀ ਉਨ੍ਹਾਂ ਦੇ ਦਿਲ ਅੰਦਰ ਵਸਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਕਿਸਮਤ ਐਨ ਪ੍ਰਾਰੰਭ ਤੋਂ ਉਕਰੀ ਹੋਈ ਪਾਈ ਜਾਂਦੀ ਹੈ।
English meaningO Nanak, devotion to the Lord abides within the minds of those who have such pre-ordained destiny written on their foreheads. ||2||
ਪਉੜੀ ॥
paurree |
ਹਉ ਢਾਢੀ. ਹਰਿ ਪ੍ਰਭ ਖਸਮ ਕਾ; ਹਰਿ ਕੈ ਦਰਿ ਆਇਆ ॥
hau dtaadtee. har prabh khasam kaa; har kai dar aaeaa |
ਪੰਜਾਬੀ ਅਰਥਮੈਂ ਵਾਹਿਗੁਰੂ ਸੁਆਮੀ, ਮਾਲਕ, ਦਾ ਭੱਟ ਹਾਂ ਅਤੇ ਵਾਹਿਗੁਰੂ ਦੇ ਬੂਹੇ ਤੇ ਆਇਆ ਹਾਂ।
English meaningI am a minstrel of the Lord God, my Lord and Master; I have come to the Lord's Door.
ਹਰਿ ਅੰਦਰਿ ਸੁਣੀ ਪੂਕਾਰ; ਢਾਢੀ ਮੁਖਿ ਲਾਇਆ ॥
har andar sunee pookaar; dtaadtee mukh laaeaa |
ਪੰਜਾਬੀ ਅਰਥਵਾਹਿਗੁਰੂ ਨੇ ਅੰਦਰਵਾਰੋਂ ਮੇਰੀ ਉਚੀ ਫਰਿਆਦ ਸਰਵਣ ਕੀਤੀ ਤੇ ਮੈਂ, ਭੱਟ ਨੂੰ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ।
English meaningThe Lord has heard my sad cries from within; He has called me, His minstrel, into His Presence.
ਹਰਿ. ਪੁਛਿਆ ਢਾਢੀ ਸਦਿ ਕੈ; ਕਿਤੁ ਅਰਥਿ. ਤੂੰ ਆਇਆ ॥
har. puchhiaa dtaadtee sad kai; kit arath. toon aaeaa |
ਪੰਜਾਬੀ ਅਰਥਯਸ਼ ਗਾਉਣ ਵਾਲੇ ਨੂੰ ਅੰਦਰ ਬੁਲਾ ਕੇ, ਵਾਹਿਗੁਰੂ ਨੇ ਉਸ ਨੂੰ ਉਸ ਦੇ ਉਥੇ ਆਉਣ ਦਾ ਮਨੋਰਥ ਪੁਛਿਆ।
English meaningThe Lord called His minstrel in, and asked, "Why have you come here?"
ਨਿਤ ਦੇਵਹੁ ਦਾਨੁ ਦਇਆਲ ਪ੍ਰਭ; ਹਰਿ ਨਾਮੁ ਧਿਆਇਆ ॥
nit devahu daan deaal prabh; har naam dhiaaeaa |
ਪੰਜਾਬੀ ਅਰਥਹੈ ਮੇਰੇ ਮਿਹਰਬਾਨ ਮਾਲਕ ਵਾਹਿਗੁਰੂ! ਮੈਨੂੰ ਸਦੀਵ ਹੀ ਆਪਣੇ ਨਾਮ ਦੇ ਸਿਮਰਨ ਦੀ ਦਾਤ ਪ੍ਰਦਾਨ ਕਰ।
English meaning"O Merciful God, please grant me the gift of continual meditation on the Lord's Name."
ਹਰਿ ਦਾਤੈ. ਹਰਿ ਨਾਮੁ ਜਪਾਇਆ; ਨਾਨਕੁ ਪੈਨਾਇਆ ॥੨੧॥੧॥ ਸੁਧੁ
har daatai. har naam japaaeaa; naanak painaaeaa |21|1| sudh
ਪੰਜਾਬੀ ਅਰਥਵਾਹਿਗੁਰੂ, ਦਾਤਾਰ ਨੇ ਨਾਨਕ ਪਾਸੋਂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਅਤੇ ਉਸ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ।
English meaningAnd so the Lord, the Great Giver, inspired Nanak to chant the Lord's Name, and blessed him with robes of honor. ||21||1||Sudh||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
English meaningOne Universal Creator God. By The Grace Of The True Guru:
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥
sireeraag kabeer jeeo kaa | ek suaan kai ghar gaavanaa |
ਪੰਜਾਬੀ ਅਰਥਸਿਰੀ ਰਾਗ, ਮਾਣਨੀਯ ਕਬੀਰ ਜੀ ਦਾ। ਏਕ-ਸੁਆਨ ਦੀ ਸੁਰ ਵਿਚ ਗਾਵਣਾ।
English meaningSiree Raag, Kabeer Jee: To Be Sung To The Tune Of "Ayk Su-Aan" :
ਜਨਨੀ ਜਾਨਤ. ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ; ਜਿ ਦਿਨ ਦਿਨ ਅਵਧ ਘਟਤੁ ਹੈ ॥
jananee jaanat. sut baddaa hot hai; itanaa ku na jaanai; ji din din avadh ghattat hai |
ਪੰਜਾਬੀ ਅਰਥਏਕ ਸੁਆਨ ਦੇ ਸੁਰ ਵਿੱਚ ਆਲਾਪਣਾ। ਮਾਤਾ ਖਿਆਲ ਕਰਦੀ ਹੈ ਕਿ ਉਸ ਦਾ ਪੁਤ ਵਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਬ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ।
English meaningThe mother thinks that her son is growing up; she does not understand that, day by day, his life is diminishing.
ਮੋਰ ਮੋਰ ਕਰਿ. ਅਧਿਕ ਲਾਡੁ ਧਰਿ; ਪੇਖਤ ਹੀ ਜਮਰਾਉ ਹਸੈ ॥੧॥
mor mor kar. adhik laadd dhar; pekhat hee jamaraau hasai |1|
ਪੰਜਾਬੀ ਅਰਥਉਸ ਨੂੰ "ਮੇਰਾ, ਮੇਰਾ ਆਪਣਾ" ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ। ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ।
English meaningCalling him, "Mine, mine", she fondles him lovingly, while the Messenger of Death looks on and laughs. ||1||