ਸਲੋਕ ਮਃ ੩ ॥
salok mahalaa 3 |
ਸਲੋਕ, ਤੀਜੀ ਪਾਤਸ਼ਾਹੀ।
Salok, Third Mehl:
Read the complete Shabad with available meanings.
ਸਲੋਕ ਮਃ ੩ ॥
salok mahalaa 3 |
ਸਲੋਕ, ਤੀਜੀ ਪਾਤਸ਼ਾਹੀ।
Salok, Third Mehl:
ਜੀਉ ਪਿੰਡੁ ਸਭੁ ਤਿਸ ਕਾ; ਸਭਸੈ ਦੇਇ ਅਧਾਰੁ ॥
jeeo pindd sabh tis kaa; sabhasai dee adhaar |
ਸਾਡੀ ਆਤਮਾ ਤੇ ਦੇਹਿ ਸਮੂਹ ਉਸ ਦੀਆਂ ਹਨ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ।
Body and soul, all belong to Him. He gives His Support to all.
ਨਾਨਕ. ਗੁਰਮੁਖਿ ਸੇਵੀਐ; ਸਦਾ ਸਦਾ ਦਾਤਾਰੁ ॥
naanak. guramukh seveeai; sadaa sadaa daataar |
ਗੁਰਾਂ ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ।
O Nanak, become Gurmukh and serve Him, who is forever and ever the Giver.
ਹਉ ਬਲਿਹਾਰੀ ਤਿਨ ਕਉ; ਜਿਨਿ ਧਿਆਇਆ ਹਰਿ ਨਿਰੰਕਾਰੁ ॥
hau balihaaree tin kau; jin dhiaaeaa har nirankaar |
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਰੂਪ-ਰੰਗ-ਰਹਿਤ ਸੁਆਮੀ ਦਾ ਸਿਮਰਨ ਕਰਦੇ ਹਨ।
I am a sacrifice to those who meditate on the Formless Lord.
ਓਨਾ ਕੇ ਮੁਖ ਸਦ ਉਜਲੇ; ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥
onaa ke mukh sad ujale; onaa no sabh jagat kare namasakaar |1|
ਉਨ੍ਹਾਂ ਦੇ ਚਿਹਰੇ ਸਦੀਵ ਹੀ ਰੋਸ਼ਨ ਹਨ ਅਤੇ ਸਾਰਾ ਜਹਾਨ ਉਨ੍ਹਾਂ ਨੂੰ ਪਰਣਾਮ ਕਰਦਾ ਹੈ।
Their faces are forever radiant, and the whole world bows in reverence to them. ||1||