ਸਲੋਕ ਮਃ ੧ ॥
salok mahalaa 1 |
ਸਲੋਕ, ਪਹਿਲੀ ਪਾਤਸ਼ਾਹੀ।
Salok, First Mehl:
Read the complete Shabad with available meanings.
ਸਲੋਕ ਮਃ ੧ ॥
salok mahalaa 1 |
ਸਲੋਕ, ਪਹਿਲੀ ਪਾਤਸ਼ਾਹੀ।
Salok, First Mehl:
ਕੁਬੁਧਿ ਡੂਮਣੀ. ਕੁਦਇਆ ਕਸਾਇਣਿ; ਪਰ ਨਿੰਦਾ ਘਟ ਚੂਹੜੀ. ਮੁਠੀ ਕ੍ਰੋਧਿ ਚੰਡਾਲਿ ॥
kubudh ddoomanee. kudeaa kasaaein; par nindaa ghatt chooharree. mutthee krodh chanddaal |
ਮੰਦੀ-ਮੱਤ, ਤਪਲ ਬਾਜਨੀ ਬੇ-ਤਰਸੀ ਬੁਚੜਨੀ, ਦਿਲ ਅੰਦਰ ਹੋਰਨਾਂ ਦੀ ਨਿੰਦਾ-ਚੁਗਲੀ, ਭੰਗਣ, ਅਤੇ ਧੋਖੇਬਾਜ, ਗੁੱਸਾ ਨੀਚ-ਤ੍ਰੀਮਤ ਹੈ।
False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.
ਕਾਰੀ ਕਢੀ ਕਿਆ ਥੀਐ; ਜਾਂ ਚਾਰੇ ਬੈਠੀਆ ਨਾਲਿ ॥
kaaree kadtee kiaa theeai; jaan chaare baittheea naal |
ਲਕੀਰਾਂ ਖਿੱਚਣ ਦਾ ਤੈਨੂੰ ਕੀ ਲਾਭ ਹੈ ਜਦ ਇਹ ਚਾਰੋਂ ਹੀ ਤੇਰੇ ਸਾਥ ਬੈਠੀਆਂ ਹਨ?
What good are the ceremonial lines drawn around your kitchen, when these four are seated there with you?
ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥
sach sanjam karanee kaaraan; naavan naau japehee |
ਸਚਾਈ ਨੂੰ ਆਪਣਾ ਪ੍ਰਹੇਜ਼, ਪਵਿੱਤਰ ਜੀਵਨ ਰਹੁਰੀਤੀ ਨੂੰ ਆਪਣੀਆਂ ਲਕੀਰਾਂ ਅਤੇ ਨਾਮ ਦੇ ਸਿਮਰਨ ਨੂੰ ਆਪਣਾ ਇਸ਼ਨਾਨ ਬਣਾ।
Make Truth your self-discipline, and make good deeds the lines you draw; make chanting the Name your cleansing bath.
ਨਾਨਕ. ਅਗੈ ਊਤਮ ਸੇਈ; ਜਿ ਪਾਪਾਂ ਪੰਦਿ. ਨ ਦੇਹੀ ॥੧॥
naanak. agai aootam seee; ji paapaan pand. na dehee |1|
ਨਾਨਕ ਪ੍ਰਲੋਕ ਵਿੱਚ ਕੇਵਲ ਉਹੀ ਉਤਕ੍ਰਿਸ਼ਟਤ ਹੋਣਗੇ ਜੋ ਗੁਨਾਹਾਂ ਦੇ ਰਾਹੀਂ ਨਹੀਂ ਟੁਰਦੇ।
O Nanak, those who do not walk in the ways of sin, shall be exalted in the world hereafter. ||1||