ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 92

Sri Guru Granth Sahib Ji

Read respectfully, Ang by Ang, with available transliteration and meanings.

ਐਸਾ ਤੈਂ ਜਗੁ; ਭਰਮਿ ਲਾਇਆ ॥

aisaa tain jag; bharam laaeaa |

ਪੰਜਾਬੀ ਅਰਥ

ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।

English meaning

You have misled the world so deeply in doubt.

ਕੈਸੇ ਬੂਝੈ; ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥

kaise boojhai; jab mohiaa hai maaeaa |1| rahaau |

ਪੰਜਾਬੀ ਅਰਥ

ਇਹ ਤੈਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਮਾਲਕ! ਜਦ ਕਿ ਮੋਹਣੀ ਨੇ ਇਸ ਨੂੰ ਛਲ ਲਿਆ ਹੈ? ਠਹਿਰਾਉ।

English meaning

How can people understand You, when they are entranced by Maya? ||1||Pause||

ਕਹਤ ਕਬੀਰ. ਛੋਡਿ ਬਿਖਿਆ ਰਸ; ਇਤੁ ਸੰਗਤਿ ਨਿਹਚਉ ਮਰਣਾ ॥

kehat kabeer. chhodd bikhiaa ras; it sangat nihchau maranaa |

ਪੰਜਾਬੀ ਅਰਥ

ਕਬੀਰ ਜੀ ਆਖਦੇ ਹਨ, ਤੂੰ ਪਾਪ ਦੀਆਂ ਰੰਗ ਰਲੀਆਂ ਨੂੰ ਤਿਆਗ ਦੇ, ਕਿਉਂਕਿ ਇਨ੍ਹਾਂ ਦੇ ਮੇਲ-ਮਿਲਾਪ ਅੰਦਰ ਤੂੰ ਯਕੀਨਨ ਹੀ ਮਰ ਜਾਏਗਾ।

English meaning

Says Kabeer, give up the pleasures of corruption, or else you will surely die of them.

ਰਮਈਆ ਜਪਹੁ ਪ੍ਰਾਣੀ, ਅਨਤ ਜੀਵਣ ਬਾਣੀ; ਇਨ ਬਿਧਿ. ਭਵ ਸਾਗਰੁ ਤਰਣਾ ॥੨॥

rameea japahu praanee, anat jeevan baanee; in bidh. bhav saagar taranaa |2|

ਪੰਜਾਬੀ ਅਰਥ

ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।

English meaning

Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||

ਜਾਂ ਤਿਸੁ ਭਾਵੈ; ਤਾ ਲਾਗੈ ਭਾਉ ॥

jaan tis bhaavai; taa laagai bhaau |

ਪੰਜਾਬੀ ਅਰਥ

ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਹੀ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈਦੀ ਹੈ,

English meaning

As it pleases Him, people embrace love for the Lord,

ਭਰਮੁ ਭੁਲਾਵਾ; ਵਿਚਹੁ ਜਾਇ ॥

bharam bhulaavaa; vichahu jaae |

ਪੰਜਾਬੀ ਅਰਥ

ਅਤੇ ਗਲਤ-ਫਹਿਮੀ ਦਾ ਸੰਦੇਹ ਉਸ ਦੇ ਅੰਦਰੋ ਦੂਰ ਹੋ ਜਾਂਦਾ ਹੈ।

English meaning

and doubt and delusion are dispelled from within.

ਉਪਜੈ ਸਹਜੁ; ਗਿਆਨ ਮਤਿ ਜਾਗੈ ॥

aupajai sehaj; giaan mat jaagai |

ਪੰਜਾਬੀ ਅਰਥ

ਅਡੋਲਤਾ ਪੈਦਾ ਹੋ ਜਾਂਦੀ ਹੈ ਅਤੇ ਬੁੱਧੀ ਬ੍ਰਹਿਮ ਵੀਚਾਰ ਵਲ ਜਾਗ ਪੈਦੀ ਹੈ।

English meaning

Intuitive peace and poise well up within, and the intellect is awakened to spiritual wisdom.

ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ॥੩॥

gur prasaad; antar liv laagai |3|

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਦਿਲ ਵਿੱਚ ਰਬੀ ਪ੍ਰੀਤ ਪੈਦਾ ਹੋ ਜਾਂਦੀ ਹੈ।

English meaning

By Guru's Grace, the inner being is touched by the Lord's Love. ||3||

ਇਤੁ ਸੰਗਤਿ; ਨਾਹੀ ਮਰਣਾ ॥

eit sangat; naahee maranaa |

ਪੰਜਾਬੀ ਅਰਥ

ਵਾਹਿਗੁਰੂ ਦੇ ਇਸ ਮੇਲ-ਮਿਲਾਪ ਅੰਦਰ ਮੌਤ ਨਹੀਂ।

English meaning

In this association, there is no death.

ਹੁਕਮੁ ਪਛਾਣਿ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥

hukam pachhaan; taa khasamai milanaa |1| rahaau doojaa |

ਪੰਜਾਬੀ ਅਰਥ

ਉਸ ਦੇ ਹੁਕਮ ਨੂੰ ਸਿੰਞਾਣ ਅਤੇ ਤਦ ਤੂੰ ਕੰਤ ਨੂੰ ਮਿਲ ਪਵੇਗੀ। ਦੂਸਰਾ ਠਹਿਰਾਉ।

English meaning

Recognizing the Hukam of His Command, you shall meet with your Lord and Master. ||1||Second Pause||

ਸਿਰੀਰਾਗੁ ਤਿ੍ਰਲੋਚਨ ਕਾ ॥

sireeraag trilochan kaa |

ਪੰਜਾਬੀ ਅਰਥ

ਸਿਰੀ ਰਾਗ, ਤ੍ਰਿਲੋਚਨ।

English meaning

Siree Raag, Trilochan:

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ; ਜਰਾ ਮਰਣੁ ਭਉ. ਵਿਸਰਿ ਗਇਆ ॥

maaeaa mohu man aagalarraa praanee; jaraa maran bhau. visar geaa |

ਪੰਜਾਬੀ ਅਰਥ

ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ।

English meaning

The mind is totally attached to Maya; the mortal has forgotten his fear of old age and death.

ਕੁਟੰਬੁ ਦੇਖਿ ਬਿਗਸਹਿ. ਕਮਲਾ ਜਿਉ; ਪਰ ਘਰਿ ਜੋਹਹਿ. ਕਪਟ ਨਰਾ ॥੧॥

kuttanb dekh bigaseh. kamalaa jiau; par ghar joheh. kapatt naraa |1|

ਪੰਜਾਬੀ ਅਰਥ

ਆਪਣੇ ਟੱਬਰ ਕਬੀਲੇ ਨੂੰ ਵੇਖ ਕੇ ਤੂੰ ਕੰਵਲ ਫੁੱਲ ਦੇ ਵਾਂਙੂ ਖਿੜ੍ਹ ਜਾਂਦਾ ਹੈ। ਹੈ ਦੁਸ਼ਟ ਬੰਦੇ! ਤੂੰ ਹੋਰਨਾ ਦੇ ਝੁਗੇ ਤਕਦਾ ਹੈ।

English meaning

Gazing upon his family, he blossoms forth like the lotus flower; the deceitful person watches and covets the homes of others. ||1||

ਦੂੜਾ ਆਇਓਹਿ; ਜਮਹਿ ਤਣਾ ॥

doorraa aaeohi; jameh tanaa |

ਪੰਜਾਬੀ ਅਰਥ

ਜਦ ਮੌਤ ਦਾ ਬਲਵਾਨ ਦੂਤ ਆਉਂਦਾ ਹੈ,

English meaning

When the powerful Messenger of Death comes,

ਤਿਨ ਆਗਲੜੈ ਮੈ; ਰਹਣੁ ਨ ਜਾਇ ॥

tin aagalarrai mai; rehan na jaae |

ਪੰਜਾਬੀ ਅਰਥ

ਮੈਂ ਉਸ ਦੇ ਸਾਹਮਣੇ (ਖਿਲਾਫ) ਖੜਾ ਨਹੀਂ ਹੋ ਸਕਦਾ।

English meaning

No one can stand against his awesome power.

ਕੋਈ ਕੋਈ ਸਾਜਣੁ; ਆਇ ਕਹੈ ॥

koee koee saajan; aae kahai |

ਪੰਜਾਬੀ ਅਰਥ

ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ,

English meaning

Rare, very rare, is that friend who comes and says,

ਮਿਲੁ ਮੇਰੇ ਬੀਠੁਲਾ; ਲੈ ਬਾਹੜੀ ਵਲਾਇ ॥

mil mere beetthulaa; lai baaharree valaae |

ਪੰਜਾਬੀ ਅਰਥ

ਮੈਡੇ ਪ੍ਰੀਤਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਗਲਵਕੜੀ ਪਾ।

English meaning

"O my Beloved, take me into Your Embrace!

ਮਿਲੁ ਮੇਰੇ ਰਮਈਆ; ਮੈ ਲੇਹਿ ਛਡਾਇ ॥੧॥ ਰਹਾਉ ॥

mil mere rameea; mai lehi chhaddaae |1| rahaau |

ਪੰਜਾਬੀ ਅਰਥ

ਮੇਰੇ ਪ੍ਰੀਤਮਾਂ ਮੈਨੂੰ ਦਰਸ਼ਨ ਦੇ ਅਤੇ ਮੇਰੀ ਬੰਦ-ਖਲਾਸ ਕਰ। ਠਹਿਰਾਉ।

English meaning

O my Lord, please save me!" ||1||Pause||

ਅਨਿਕ ਅਨਿਕ, ਭੋਗ ਰਾਜ ਬਿਸਰੇ ਪ੍ਰਾਣੀ; ਸੰਸਾਰ ਸਾਗਰ ਪੈ, ਅਮਰੁ ਭਇਆ ॥

anik anik, bhog raaj bisare praanee; sansaar saagar pai, amar bheaa |

ਪੰਜਾਬੀ ਅਰਥ

ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ-ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ।

English meaning

Indulging in all sorts of princely pleasures, O mortal, you have forgotten God; you have fallen into the world-ocean, and you think that you have become immortal.

ਮਾਇਆ ਮੂਠਾ ਚੇਤਸਿ ਨਾਹੀ; ਜਨਮੁ ਗਵਾਇਓ ਆਲਸੀਆ ॥੨॥

maaeaa mootthaa chetas naahee; janam gavaaeo aalaseea |2|

ਪੰਜਾਬੀ ਅਰਥ

ਮੋਹਨੀ ਦਾ ਠਗਿਆ ਹੋਇਆ ਤੂੰ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਹੇ ਸੁਸਤ ਆਦਮੀ, ਆਪਣਾ ਜੀਵਨ ਗੁਆ ਲੈਂਦਾ ਹੈ।

English meaning

Cheated and plundered by Maya, you do not think of God, and you waste your life in laziness. ||2||

ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ; ਰਵਿ ਸਸਿ. ਤਹ ਨ ਪ੍ਰਵੇਸੰ ॥

bikham ghor panth chaalanaa praanee; rav sas. teh na pravesan |

ਪੰਜਾਬੀ ਅਰਥ

ਹੈ ਜੀਵ! ਤੂੰ ਅੋਖੇ ਤੇ ਭਿਆਨਕ ਰਸਤੇ ਟੁਰਨਾ ਹੈ, ਜਿਥੇ ਸੂਰਜ ਤੇ ਚੰਦ ਦੀ ਪਹੁੰਚ ਨਹੀਂ।

English meaning

The path you must walk is treacherous and terrifying, O mortal; neither the sun nor the moon shine there.

ਮਾਇਆ ਮੋਹੁ ਤਬ ਬਿਸਰਿ ਗਇਆ; ਜਾਂ ਤਜੀਅਲੇ ਸੰਸਾਰੰ ॥੩॥

maaeaa mohu tab bisar geaa; jaan tajeeale sansaaran |3|

ਪੰਜਾਬੀ ਅਰਥ

ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।

English meaning

Your emotional attachment to Maya will be forgotten, when you have to leave this world. ||3||

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ; ਪੇਖੀਅਲੇ ਧਰਮਰਾਓ ॥

aaj merai man pragatt bheaa hai; pekheeale dharamaraao |

ਪੰਜਾਬੀ ਅਰਥ

ਅਜ ਮੇਰੇ ਚਿੱਤ ਨੂੰ ਜ਼ਾਹਰ ਹੋ ਗਿਆ ਹੈ ਕਿ ਧਰਮ ਰਾਜਾ ਪ੍ਰਾਣੀਆਂ ਨੂੰ ਤਕਦਾ ਰਹਿੰਦਾ ਹੈ।

English meaning

Today, it became clear to my mind that the Righteous Judge of Dharma is watching us.

ਤਹ ਕਰ ਦਲ ਕਰਨਿ ਮਹਾਬਲੀ; ਤਿਨ ਆਗਲੜੈ ਮੈ. ਰਹਣੁ ਨ ਜਾਇ ॥੪॥

teh kar dal karan mahaabalee; tin aagalarrai mai. rehan na jaae |4|

ਪੰਜਾਬੀ ਅਰਥ

ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।

English meaning

His messengers, with their awesome power, crush people between their hands; I cannot stand against them. ||4||

ਜੇ ਕੋ. ਮੂੰ ਉਪਦੇਸੁ ਕਰਤੁ ਹੈ; ਤਾ. ਵਣਿ ਤਿ੍ਰਣਿ ਰਤੜਾ ਨਾਰਾਇਣਾ ॥

je ko. moon upades karat hai; taa. van trin ratarraa naaraaeinaa |

ਪੰਜਾਬੀ ਅਰਥ

ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ।

English meaning

If someone is going to teach me something, let it be that the Lord is pervading the forests and fields.

ਐ ਜੀ. ਤੂੰ ਆਪੇ ਸਭ ਕਿਛੁ ਜਾਣਦਾ; ਬਦਤਿ ਤਿ੍ਰਲੋਚਨੁ ਰਾਮਈਆ ॥੫॥੨॥

ai jee. toon aape sabh kichh jaanadaa; badat trilochan raameea |5|2|

ਪੰਜਾਬੀ ਅਰਥ

ਤ੍ਰਿਲੋਚਨ ਆਖਦਾ ਹੈ, "ਹੇ ਮੇਰੇ ਮਾਣਨੀਯ ਵਿਆਪਕ ਹਰੀ! ਤੂੰ ਖੁਦ ਹੀ ਸਾਰਾ ਕੁਝ ਸਮਝਦਾ ਹੈ।"

English meaning

O Dear Lord, You Yourself know everything; so prays Trilochan, Lord. ||5||2||

ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥

sreeraag bhagat kabeer jeeo kaa |

ਪੰਜਾਬੀ ਅਰਥ

ਸਿਰੀ ਰਾਗ, ਸੰਤ ਕਬੀਰ ਜੀ।

English meaning

Siree Raag, Devotee Kabeer Jee:

ਅਚਰਜ ਏਕੁ ਸੁਨਹੁ ਰੇ ਪੰਡੀਆ; ਅਬ. ਕਿਛੁ ਕਹਨੁ ਨ ਜਾਈ ॥

acharaj ek sunahu re panddeea; ab. kichh kehan na jaaee |

ਪੰਜਾਬੀ ਅਰਥ

ਸੁਣ, ਹੇ ਪੰਡਤ! ਕੇਵਲ ਇਕ ਪ੍ਰਭੂ ਹੀ ਅਦਭੁਤ ਹੈ। ਮੈਂ ਹੁਣ ਉਸ ਨੂੰ ਬਿਆਨ ਨਹੀਂ ਕਰ ਸਕਦਾ।

English meaning

Listen, O religious scholar: the One Lord alone is Wondrous; no one can describe Him.

ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ; ਤਿ੍ਰਭਵਣ ਮੇਖੁਲੀ ਲਾਈ ॥੧॥

sur nar gan gandhrab jin mohe; tribhavan mekhulee laaee |1|

ਪੰਜਾਬੀ ਅਰਥ

ਜਿਸ ਨੇ ਦੇਵਤੇ, ਮਨੁਖ, ਸਵਰਗੀ ਏਲਚੀ ਤੇ ਗਵੱਵੀਏ, ਫ਼ਰੇਫ਼ਤਾ ਕਰ ਰਖੇ ਹਨ ਅਤੇ ਜਿਸ ਨੇ ਤਿੰਨਾਂ ਜਹਾਨਾਂ ਨੂੰ ਜਕੜਿਆ ਹੋਇਆ ਹੈ।

English meaning

He fascinates the angels, the celestial singers and the heavenly musicians; he has strung the three worlds upon His Thread. ||1||

ਰਾਜਾ ਰਾਮ; ਅਨਹਦ ਕਿੰਗੁਰੀ ਬਾਜੈ ॥

raajaa raam; anahad kinguree baajai |

ਪੰਜਾਬੀ ਅਰਥ

ਪਾਤਸ਼ਾਹ ਪ੍ਰਭੂ ਦੀ ਵੀਣਾ ਬਿਨਾਂ ਵਜਾਏ ਵੱਜਦੀ ਹੈ,

English meaning

The Unstruck Melody of the Sovereign Lord's Harp vibrates;

ਜਾ ਕੀ ਦਿਸਟਿ; ਨਾਦ ਲਿਵ ਲਾਗੈ ॥੧॥ ਰਹਾਉ ॥

jaa kee disatt; naad liv laagai |1| rahaau |

ਪੰਜਾਬੀ ਅਰਥ

ਅਤੇ ਜਿਸ ਦੀ ਮਿਹਰ ਦੀ ਨਿਗਾਹ ਦੁਆਰਾ ਇਨਸਾਨ ਦੀ ਇਸ ਰਾਗ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।

English meaning

by His Glance of Grace, we are lovingly attuned to the Sound-current of the Naad. ||1||Pause||

ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ; ਕਨਕ ਕਲਸ ਇਕੁ ਪਾਇਆ ॥

bhaatthee gagan singiaa ar chungiaa; kanak kalas ik paaeaa |

ਪੰਜਾਬੀ ਅਰਥ

ਮੈਨੂੰ ਦਸਮਦੁਆਰ ਦੀ ਭੱਠੀ, ਸਮੇਤ ਇਕ ਨਾਲੀ ਅੰਦਰ ਖਿਚਣ ਵਾਲੀ ਅਤੇ ਇਕ ਨਾਲੀ ਬਾਹਰ ਸੁਟਣ ਵਾਲੀ ਦੇ ਅਤੇ ਅੰਤਸ਼ਕਰਨ ਦਾ ਸੋਨੇ ਦਾ ਇਕ ਬਰਤਨ ਪਰਾਪਤ ਹੋਇਆ ਹੈ।

English meaning

The Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.

ਤਿਸੁ ਮਹਿ. ਧਾਰ ਚੁਐ ਅਤਿ ਨਿਰਮਲ; ਰਸ ਮਹਿ ਰਸਨ ਚੁਆਇਆ ॥੨॥

tis meh. dhaar chuai at niramal; ras meh rasan chuaaeaa |2|

ਪੰਜਾਬੀ ਅਰਥ

ਉਸ ਬਰਤਨ ਅੰਦਰ ਪਰਮ ਸ਼ੁੱਧ ਨਾਮ ਅੰਮ੍ਰਿਤ ਦੀ ਨਦੀ ਟਪਕਦੀ ਹੈ। ਇਸ ਤਰ੍ਹਾਂ ਮੈਂ ਜੋਹਰਾਂ ਦਾ ਜੌਹਰ ਖਿੱਚ ਲਿਆ ਹੈ।

English meaning

Into that vat, there trickles a gentle stream of the most sublime and pure essence of all distilled essences. ||2||

ਏਕ ਜੁ ਬਾਤ. ਅਨੂਪ ਬਨੀ ਹੈ; ਪਵਨ ਪਿਆਲਾ ਸਾਜਿਆ ॥

ek ju baat. anoop banee hai; pavan piaalaa saajiaa |

ਪੰਜਾਬੀ ਅਰਥ

ਇਕ ਬੇ-ਮਿਸਾਲ ਗੱਲ ਬਣ ਗਈ ਹੈ। ਆਪਣੇ ਸੁਆਮੀ ਨੂੰ ਮੈਂ ਸ਼ਰਾਬ ਦਾ ਕਟੋਰਾ ਬਣਾਇਆ ਹੈ।

English meaning

Something wonderful has happened-the breath has become the cup.

ਤੀਨਿ ਭਵਨ ਮਹਿ ਏਕੋ ਜੋਗੀ; ਕਹਹੁ ਕਵਨੁ ਹੈ ਰਾਜਾ ॥੩॥

teen bhavan meh eko jogee; kahahu kavan hai raajaa |3|

ਪੰਜਾਬੀ ਅਰਥ

ਤਿੰਨਾਂ ਹੀ ਪੁਰੀਆਂ ਅੰਦਰ ਉਹ ਅਦੁੱਤੀ ਯੋਗੀ ਹੈ (ਜੋ ਐਸੀ ਸ਼ਰਾਬ ਪੀਂਦਾ ਹੈ) ਦਸੋ ਕਿਹੜਾ ਪਾਤਸ਼ਾਹ ਉਸ ਦੀ ਬਰਾਬਰੀ ਕਰ ਸਕਦਾ ਹੈ?

English meaning

In all the three worlds, such a Yogi is unique. What king can compare to him? ||3||

ਐਸੇ ਗਿਆਨ ਪ੍ਰਗਟਿਆ ਪੁਰਖੋਤਮ; ਕਹੁ ਕਬੀਰ. ਰੰਗਿ ਰਾਤਾ ॥

aise giaan pragattiaa purakhotam; kahu kabeer. rang raataa |

ਪੰਜਾਬੀ ਅਰਥ

ਕਬੀਰ ਜੀ ਆਖਦੇ ਹਨ, ਪਰਮ ਪੁਰਖ ਦੀ ਐਹੋ ਜੇਹੀ ਗਿਆਤ ਨਾਜ਼ਲ ਹੋਈ ਹੈ ਕਿ ਮੈਂ ਉਸ ਦੀ ਪ੍ਰੀਤ ਅੰਦਰ ਰੰਗਿਆ ਗਿਆ ਹਾਂ।

English meaning

This spiritual wisdom of God, the Supreme Soul, has illuminated my being. Says Kabeer, I am attuned to His Love.

ਅਉਰ ਦੁਨੀ ਸਭ ਭਰਮਿ ਭੁਲਾਨੀ; ਮਨੁ ਰਾਮ ਰਸਾਇਨ ਮਾਤਾ ॥੪॥੩॥

aaur dunee sabh bharam bhulaanee; man raam rasaaein maataa |4|3|

ਪੰਜਾਬੀ ਅਰਥ

ਬਾਕੀ ਦੀ ਦੁਨੀਆਂ ਸਾਰੀ ਵਹਮਿ ਨੇ ਬਹਿਕਾਈ ਹੋਈ ਹੈ, ਪੰਤੂ ਮੇਰੀ ਆਤਮਾ ਵਿਆਪਕ ਵਾਹਿਗੁਰੂ ਦੇ ਅੰਮ੍ਰਿਤ ਨਾਲ ਮਤਵਾਲੀ ਹੋਈ ਹੋਈ ਹੈ।

English meaning

All the rest of the world is deluded by doubt, while my mind is intoxicated with the Sublime Essence of the Lord. ||4||3||