ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 8LR

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ॥

keetaa lorreeai kam; su har peh aakheeai |

ਪੰਜਾਬੀ ਅਰਥ

ਜਿਹੜਾ ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਕਹੁ।

English meaning

Whatever work you wish to accomplish-tell it to the Lord.

ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ॥

kaaraj dee savaar; satigur sach saakheeai |

ਪੰਜਾਬੀ ਅਰਥ

ਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ।

English meaning

He will resolve your affairs; the True Guru gives His Guarantee of Truth.

ਸੰਤਾ ਸੰਗਿ ਨਿਧਾਨੁ; ਅੰਮਿ੍ਰਤੁ ਚਾਖੀਐ ॥

santaa sang nidhaan; amrit chaakheeai |

ਪੰਜਾਬੀ ਅਰਥ

ਸਾਧੂਆਂ ਦੀ ਸੰਗਤ ਦੁਆਰਾ ਤੂੰ ਨਾਮ ਸੁਧਾਰਸ ਦੇ ਖ਼ਜ਼ਾਨੇ ਨੂੰ ਚਖ ਲਵੇਗਾ।

English meaning

In the Society of the Saints, you shall taste the treasure of the Ambrosial Nectar.

ਭੈ ਭੰਜਨ ਮਿਹਰਵਾਨ; ਦਾਸ ਕੀ ਰਾਖੀਐ ॥

bhai bhanjan miharavaan; daas kee raakheeai |

ਪੰਜਾਬੀ ਅਰਥ

ਡਰ ਨਾਸ ਕਰਨ ਵਾਲਾ, ਮਇਆਵਾਨ ਮਾਲਕ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ।

English meaning

The Lord is the Merciful Destroyer of fear; He preserves and protects His slaves.

ਨਾਨਕ. ਹਰਿ ਗੁਣ ਗਾਇ; ਅਲਖੁ ਪ੍ਰਭੁ ਲਾਖੀਐ ॥੨੦॥

naanak. har gun gaae; alakh prabh laakheeai |20|

ਪੰਜਾਬੀ ਅਰਥ

ਨਾਨਕ, ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੂੰ ਅਦ੍ਰਿਸ਼ਟ ਸਾਹਿਬ ਨੂੰ ਵੇਖ ਲਵੇਗਾ।

English meaning

O Nanak, sing the Glorious Praises of the Lord, and see the Unseen Lord God. ||20||