ਨਾਨਕ. ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
naanak. dhan sohaaganee; jin seh naal piaar |4|23|93|
ਪੰਜਾਬੀ ਅਰਥਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਰਹੜੀ ਪਾਉਂਦੀਆਂ ਹਨ।
English meaningO Nanak, blessed are the happy soul-brides, who are in love with their Husband Lord. ||4||23||93||
ਸਿਰੀਰਾਗੁ ਮਹਲਾ ੫ ਘਰੁ ੬ ॥
sireeraag mahalaa 5 ghar 6 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl, Sixth House:
ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ॥
karan kaaran ek ohee; jin keea aakaar |
ਪੰਜਾਬੀ ਅਰਥਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ।
English meaningThe One Lord is the Doer, the Cause of causes, who has created the creation.
ਤਿਸਹਿ ਧਿਆਵਹੁ ਮਨ ਮੇਰੇ; ਸਰਬ ਕੋ ਆਧਾਰੁ ॥੧॥
tiseh dhiaavahu man mere; sarab ko aadhaar |1|
ਪੰਜਾਬੀ ਅਰਥਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ।
English meaningMeditate on the One, O my mind, who is the Support of all. ||1||
ਗੁਰ ਕੇ ਚਰਨ; ਮਨ ਮਹਿ ਧਿਆਇ ॥
gur ke charan; man meh dhiaae |
ਪੰਜਾਬੀ ਅਰਥਗੁਰਾਂ ਦੇ ਪੈਰਾਂ ਦਾ, ਤੂੰ ਆਪਣੇ ਚਿੱਤ ਅੰਦਰ ਅਰਾਧਨ ਕਰ!
English meaningMeditate within your mind on the Guru's Feet.
ਛੋਡਿ ਸਗਲ ਸਿਆਣਪਾ; ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
chhodd sagal siaanapaa; saach sabad liv laae |1| rahaau |
ਪੰਜਾਬੀ ਅਰਥਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।
English meaningGive up all your clever mental tricks, and lovingly attune yourself to the True Word of the Shabad. ||1||Pause||
ਦੁਖੁ ਕਲੇਸੁ ਨ ਭਉ ਬਿਆਪੈ; ਗੁਰ ਮੰਤ੍ਰੁ ਹਿਰਦੈ ਹੋਇ ॥
dukh kales na bhau biaapai; gur mantru hiradai hoe |
ਪੰਜਾਬੀ ਅਰਥਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਸ਼-ਕਰਨ ਅੰਦਰ ਹੋਵੇ, ਤੈਨੂੰ ਤਕਲੀਫ, ਕਸ਼ਟ ਤੇ ਡਰ ਨਹੀਂ ਚਿੰਬੜਨਗੇ।
English meaningSuffering, agony and fear do not cling to one whose heart is filled with the GurMantra.
ਕੋਟਿ ਜਤਨਾ ਕਰਿ ਰਹੇ; ਗੁਰ ਬਿਨੁ. ਤਰਿਓ ਨ ਕੋਇ ॥੨॥
kott jatanaa kar rahe; gur bin. tario na koe |2|
ਪੰਜਾਬੀ ਅਰਥਕ੍ਰੋੜਾਂ ਹੀ ਉਪਰਾਲੇ ਕਰਕੇ ਲੋਕ ਹਾਰ ਹੁੱਟ ਗਏ ਹਨ, ਪਰੰਤੂ ਗੁਰਦੇਵ ਜੀ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
English meaningTrying millions of things, people have grown weary, but without the Guru, none have been saved. ||2||
ਦੇਖਿ ਦਰਸਨੁ. ਮਨੁ ਸਾਧਾਰੈ; ਪਾਪ ਸਗਲੇ ਜਾਹਿ ॥
dekh darasan. man saadhaarai; paap sagale jaeh |
ਪੰਜਾਬੀ ਅਰਥ(ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ।
English meaningGazing upon the Blessed Vision of the Guru's Darshan, the mind is comforted and all sins depart.
ਹਉ ਤਿਨ ਕੈ ਬਲਿਹਾਰਣੈ; ਜਿ ਗੁਰ ਕੀ ਪੈਰੀ ਪਾਹਿ ॥੩॥
hau tin kai balihaaranai; ji gur kee pairee paeh |3|
ਪੰਜਾਬੀ ਅਰਥਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਗੁਰਾਂ ਦੇ ਚਰਨਾਂ ਉਤੇ ਡਿਗਦੇ ਹਨ।
English meaningI am a sacrifice to those who fall at the Feet of the Guru. ||3||
ਸਾਧਸੰਗਤਿ. ਮਨਿ ਵਸੈ; ਸਾਚੁ ਹਰਿ ਕਾ ਨਾਉ ॥
saadhasangat. man vasai; saach har kaa naau |
ਪੰਜਾਬੀ ਅਰਥਸਾਧ (ਗੁਰੂ) ਦੀ ਸੰਗਤ ਅੰਦਰ ਵਾਹਿਗੁਰੂ ਦਾ ਸੱਚਾ ਨਾਮ (ਪ੍ਰਾਣੀ ਦੇ) ਚਿੱਤ ਅੰਦਰ ਟਿਕ ਜਾਂਦਾ ਹੈ।
English meaningIn the Saadh Sangat, the Company of the Holy, the True Name of the Lord comes to dwell in the mind.
ਸੇ ਵਡਭਾਗੀ ਨਾਨਕਾ; ਜਿਨਾ ਮਨਿ ਇਹੁ ਭਾਉ ॥੪॥੨੪॥੯੪॥
se vaddabhaagee naanakaa; jinaa man ihu bhaau |4|24|94|
ਪੰਜਾਬੀ ਅਰਥਭਾਰੇ ਨਸੀਬਾਂ ਵਾਲੇ ਹਨ, ਹੇ ਨਾਨਕ! ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਪ੍ਰੀਤ ਹੈ।
English meaningVery fortunate are those, O Nanak, whose minds are filled with this love. ||4||24||94||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਸੰਚਿ ਹਰਿ ਧਨੁ. ਪੂਜਿ ਸਤਿਗੁਰੁ; ਛੋਡਿ ਸਗਲ ਵਿਕਾਰ ॥
sanch har dhan. pooj satigur; chhodd sagal vikaar |
ਪੰਜਾਬੀ ਅਰਥਵਾਹਿਗੁਰੂ ਦੀ ਦੌਲਤ ਨੂੰ ਜਮ੍ਹਾਂ ਕਰ, ਸਚੇ ਗੁਰਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਪਾਪਾਂ ਨੂੰ ਤਿਆਗ ਦੇ!
English meaningGather in the Wealth of the Lord, worship the True Guru, and give up all your corrupt ways.
ਜਿਨਿ ਤੂੰ ਸਾਜਿ ਸਵਾਰਿਆ; ਹਰਿ ਸਿਮਰਿ ਹੋਇ ਉਧਾਰੁ ॥੧॥
jin toon saaj savaariaa; har simar hoe udhaar |1|
ਪੰਜਾਬੀ ਅਰਥਵਾਹਿਗੁਰੂ ਜਿਸਨੇ ਤੈਨੂੰ ਬਣਾਇਆ ਅਤੇ ਸੁਭਾਇਮਾਨ ਕੀਤਾ ਹੈ, ਦਾ ਚਿੰਤਨ ਕਰਨ ਦੁਆਰਾ ਤੂੰ ਤਰ ਜਾਵੇਗਾ।
English meaningMeditate in remembrance on the Lord who created and adorned you, and you shall be saved. ||1||
ਜਪਿ ਮਨ ਨਾਮੁ; ਏਕੁ ਅਪਾਰੁ ॥
jap man naam; ek apaar |
ਪੰਜਾਬੀ ਅਰਥਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ।
English meaningO mind, chant the Name of the One, the Unique and Infinite Lord.
ਪ੍ਰਾਨ ਮਨੁ ਤਨੁ ਜਿਨਹਿ ਦੀਆ; ਰਿਦੇ ਕਾ ਆਧਾਰੁ ॥੧॥ ਰਹਾਉ ॥
praan man tan jineh deea; ride kaa aadhaar |1| rahaau |
ਪੰਜਾਬੀ ਅਰਥਜਿਸ ਨੇ ਤੈਨੂੰ ਜਿੰਦ-ਜਾਨ ਆਤਮਾ ਤੇ ਦੇਹਿ ਦਿਤੇ ਹਨ, ਉਹੀ ਤੇਰੇ ਦਿਲ ਦਾ ਆਸਰਾ ਹੈ। ਠਹਿਰਾਉ।
English meaningHe gave you the praanaa, the breath of life, and your mind and body. He is the Support of the heart. ||1||Pause||
ਕਾਮਿ ਕ੍ਰੋਧਿ ਅਹੰਕਾਰਿ ਮਾਤੇ; ਵਿਆਪਿਆ ਸੰਸਾਰੁ ॥
kaam krodh ahankaar maate; viaapiaa sansaar |
ਪੰਜਾਬੀ ਅਰਥਦੁਨੀਆਂ ਭੋਗ-ਬਿਲਾਸ, ਗੁੱਸੇ ਅਤੇ ਹਊਮੇ ਅੰਦਰ ਮਤਵਾਲੀ ਤੇ ਗਲਤਾਨ ਹੋਈ ਹੋਈ ਹੈ।
English meaningThe world is drunk, engrossed in sexual desire, anger and egotism.
ਪਉ ਸੰਤ ਸਰਣੀ. ਲਾਗੁ ਚਰਣੀ; ਮਿਟੈ ਦੂਖੁ ਅੰਧਾਰੁ ॥੨॥
pau sant saranee. laag charanee; mittai dookh andhaar |2|
ਪੰਜਾਬੀ ਅਰਥਤੂੰ ਗੁਰੂ ਦੀ ਸ਼ਰਣਾਗਤ ਸੰਭਾਲ, ਉਨ੍ਹਾਂ ਦੇ ਪੈਰੀਂ ਪਉ ਤਾਂ ਕਿ ਤੇਰੀ ਅਪਣਾ ਤੇ ਆਤਮਕ ਅਨ੍ਹੇਰਾ ਦੂਰ ਹੋ ਜਾਣ।
English meaningSeek the Sanctuary of the Saints, and fall at their feet; your suffering and darkness shall be removed. ||2||
ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥
sat santokh deaa kamaavai; eeh karanee saar |
ਪੰਜਾਬੀ ਅਰਥਤੂੰ ਸਚ, ਸੰਤੁਸ਼ਟਤਾ ਅਤੇ ਰਹਿਮ ਦੀ ਕਮਾਈ ਕਰ। ਪਰਮ-ਸਰੇਸ਼ਟ ਹੈ ਇਹ ਜੀਵਨ ਰਹੁ-ਰੀਤ।
English meaningPractice truth, contentment and kindness; this is the most excellent way of life.
ਆਪੁ ਛੋਡਿ. ਸਭ ਹੋਇ ਰੇਣਾ; ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥
aap chhodd. sabh hoe renaa; jis dee prabh nirankaar |3|
ਪੰਜਾਬੀ ਅਰਥਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
English meaningOne who is so blessed by the Formless Lord God renounces selfishness, and becomes the dust of all. ||3||
ਜੋ ਦੀਸੈ. ਸੋ ਸਗਲ ਤੂੰਹੈ; ਪਸਰਿਆ ਪਾਸਾਰੁ ॥
jo deesai. so sagal toonhai; pasariaa paasaar |
ਪੰਜਾਬੀ ਅਰਥਸੰਸਾਰ ਦਾ ਖਿਲਾਰ ਜੋ ਕੁਛ ਭੀ ਨਜ਼ਰ ਆਉਂਦਾ ਹੈ, ਉਹ ਸਭ ਤੂੰ ਹੀ ਹੈਂ, (ਹੇ ਪ੍ਰਭੂ!)।
English meaningAll that is seen is You, Lord, the expansion of the expanse.
ਕਹੁ ਨਾਨਕ. ਗੁਰਿ, ਭਰਮੁ ਕਾਟਿਆ; ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥
kahu naanak. gur, bharam kaattiaa; sagal braham beechaar |4|25|95|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ।
English meaningSays Nanak, the Guru has removed my doubts; I recognize God in all. ||4||25||95||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਦੁਕਿ੍ਰਤ ਸੁਕਿ੍ਰਤ ਮੰਧੇ; ਸੰਸਾਰੁ ਸਗਲਾਣਾ ॥
dukrit sukrit mandhe; sansaar sagalaanaa |
ਪੰਜਾਬੀ ਅਰਥਸਾਰਾ ਜਹਾਨ, ਮੰਦ-ਅਮਲਾਂ ਤੇ ਸਰੇਸ਼ਟ ਅਮਲਾਂ ਅੰਦਰ ਖਚਤ ਹੈ।
English meaningThe whole world is engrossed in bad deeds and good deeds.
ਦੁਹਹੂੰ ਤੇ ਰਹਤ. ਭਗਤੁ ਹੈ; ਕੋਈ ਵਿਰਲਾ ਜਾਣਾ ॥੧॥
duhahoon te rehat. bhagat hai; koee viralaa jaanaa |1|
ਪੰਜਾਬੀ ਅਰਥਦੋਨਾਂ ਤੋਂ ਉਚੇਰਾ ਹੈ ਵਾਹਿਗੁਰੂ ਦਾ ਸਾਧੂ। ਕੋਈ ਟਾਵਾਂ ਹੀ ਇਸ ਨੂੰ ਸਮਝਦਾ ਹੈ।
English meaningGod's devotee is above both, but those who understand this are very rare. ||1||
ਠਾਕੁਰੁ ਸਰਬੇ ਸਮਾਣਾ ॥
tthaakur sarabe samaanaa |
ਪੰਜਾਬੀ ਅਰਥਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ। ਮੈਂ ਕੀ ਆਖਾਂ, ਤੂੰ ਸ੍ਰਵਣ ਕਰ, ਹੇ ਮੇਰੇ ਮਾਲਕ!
English meaningOur Lord and Master is all-pervading everywhere.
ਕਿਆ ਕਹਉ ਸੁਣਉ ਸੁਆਮੀ; ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
kiaa khau sunau suaamee; toon vadd purakh sujaanaa |1| rahaau |
ਪੰਜਾਬੀ ਅਰਥਤੂੰ ਵਿਸ਼ਾਲ ਤੇ ਸਿਆਣਾ ਸਰਬ-ਸ਼ਕਤੀਵਾਨ ਸਾਹਿਬ ਹੈਂ। ਠਹਿਰਾਉ।
English meaningWhat should I say, and what should I hear? O my Lord and Master, You are Great, All-powerful and All-knowing. ||1||Pause||
ਮਾਨ ਅਭਿਮਾਨ ਮੰਧੇ; ਸੋ ਸੇਵਕੁ ਨਾਹੀ ॥
maan abhimaan mandhe; so sevak naahee |
ਪੰਜਾਬੀ ਅਰਥਜੋ ਸਵੈ-ਉਪਮਾ ਤੇ ਸਵੈ-ਬੇਇਜ਼ਤੀ ਵਿੱਚ (ਅਨੁਭਵ ਕਰਦਾ) ਹੈ, ਉਹ ਵਾਹਿਗੁਰੂ ਦਾ ਗੋਲਾ ਨਹੀਂ।
English meaningOne who is influenced by praise and blame is not God's servant.
ਤਤ ਸਮਦਰਸੀ ਸੰਤਹੁ; ਕੋਈ ਕੋਟਿ ਮੰਧਾਹੀ ॥੨॥
tat samadarasee santahu; koee kott mandhaahee |2|
ਪੰਜਾਬੀ ਅਰਥਹੇ ਸਾਧੂ! ਅਸਲੀਅਤ ਨੂੰ ਬੇਲਾਗ ਵੇਖਣ ਵਾਲਾ ਕੋਈ ਵਿਰਲਾ, ਕ੍ਰੋੜਾਂ ਵਿਚੋਂ ਇਕ ਹੈ।
English meaningOne who sees the essence of reality with impartial vision, O Saints, is very rare-one among millions. ||2||
ਕਹਨ ਕਹਾਵਨ; ਇਹੁ ਕੀਰਤਿ ਕਰਲਾ ॥
kehan kahaavan; ihu keerat karalaa |
ਪੰਜਾਬੀ ਅਰਥਲੋਕੀਂ ਉਸ ਬਾਰੇ ਆਖਦੇ ਤੇ ਅਖਾਉਂਦੇ ਹਨ ਅਤੇ ਇਸ ਨੂੰ ਵਾਹਿਗੁਰੂ ਦੀ ਸਿਫ਼ਤ ਬਣਾਉਂਦੇ (ਖਿਆਲ ਕਰਦੇ) ਹਨ।
English meaningPeople talk on and on about Him; they consider this to be praise of God.
ਕਥਨ ਕਹਨ ਤੇ ਮੁਕਤਾ; ਗੁਰਮੁਖਿ ਕੋਈ ਵਿਰਲਾ ॥੩॥
kathan kehan te mukataa; guramukh koee viralaa |3|
ਪੰਜਾਬੀ ਅਰਥਕੋਈ ਇਕ ਅਧਾ ਗੁਰਾਂ ਦਾ ਪਰਵਰਦਾ ਹੀ ਨਿਰਸੰਦੇਹ ਇਸ ਬਕਬਕ ਤੋਂ ਉਚੇਰਾ ਹੈ।
English meaningBut rare indeed is the Gurmukh, who is above this mere talk. ||3||
ਗਤਿ ਅਵਿਗਤਿ; ਕਛੁ. ਨਦਰਿ ਨ ਆਇਆ ॥
gat avigat; kachh. nadar na aaeaa |
ਪੰਜਾਬੀ ਅਰਥਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ,
English meaningHe is not concerned with deliverance or bondage.
ਸੰਤਨ ਕੀ ਰੇਣੁ; ਨਾਨਕ. ਦਾਨੁ ਪਾਇਆ ॥੪॥੨੬॥੯੬॥
santan kee ren; naanak. daan paaeaa |4|26|96|
ਪੰਜਾਬੀ ਅਰਥਨਾਨਕ ਨੇ ਸੰਤਾਂ (ਗੁਰਾਂ) ਦੇ ਪੈਰਾਂ ਦੀ ਖਾਕ ਦੀ ਦਾਤ ਪਰਾਪਤ ਕੀਤੀ ਹੈ ਅਤੇ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ।
English meaningNanak has obtained the gift of the dust of the feet of the Saints. ||4||26||96||
ਸਿਰੀਰਾਗੁ ਮਹਲਾ ੫ ਘਰੁ ੭ ॥
sireeraag mahalaa 5 ghar 7 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl, Seventh House:
ਤੇਰੈ ਭਰੋਸੈ ਪਿਆਰੇ; ਮੈ ਲਾਡ ਲਡਾਇਆ ॥
terai bharosai piaare; mai laadd laddaaeaa |
ਪੰਜਾਬੀ ਅਰਥਤੇਰੀ ਰਹਿਮਤ ਦੇ ਇਤਬਾਰ ਤੇ, ਹੈ ਪ੍ਰੀਤਮ! ਮੈਂ ਬਾਲਕ ਵਰਗੀ ਪ੍ਰੀਤ ਅੰਦਰ ਕਲੋਲ ਕੀਤੇ ਹਨ।
English meaningRelying on Your Mercy, Dear Lord, I have cherished and loved you.
ਭੂਲਹਿ ਚੂਕਹਿ ਬਾਰਿਕ; ਤੂੰ ਹਰਿ ਪਿਤਾ ਮਾਇਆ ॥੧॥
bhooleh chookeh baarik; toon har pitaa maaeaa |1|
ਪੰਜਾਬੀ ਅਰਥਮੈਂ, ਤੇਰੇ ਬੱਚੇ, ਨੇ ਗਲਤੀਆਂ ਤੇ ਅਯੋਗ ਹਰਕਤਾਂ ਕੀਤੀਆਂ ਹਨ। ਤੂੰ ਹੇ ਵਾਹਿਗੁਰੂ! ਮੇਰਾ ਬਾਬਲ ਤੇ ਅੰਮੜੀ ਹੈ।
English meaningLike a foolish child, I have made mistakes. O Lord, You are my Father and Mother. ||1||
ਸੁਹੇਲਾ; ਕਹਨੁ ਕਹਾਵਨੁ ॥
suhelaa; kehan kahaavan |
ਪੰਜਾਬੀ ਅਰਥਸੁਖੱਲਾ ਹੈ ਆਖਣਾ ਤੇ ਅਖਵਾਉਣਾ।
English meaningIt is easy to speak and talk,
ਤੇਰਾ; ਬਿਖਮੁ ਭਾਵਨੁ ॥੧॥ ਰਹਾਉ ॥
teraa; bikham bhaavan |1| rahaau |
ਪੰਜਾਬੀ ਅਰਥਪ੍ਰੰਤੂ ਤੇਰਾ ਭਾਣਾ ਮੰਨਣਾ ਔਖਾ ਹੈ। ਠਹਿਰਾਉ।
English meaningbut it is difficult to accept Your Will. ||1||Pause||
ਹਉ ਮਾਣੁ ਤਾਣੁ ਕਰਉ ਤੇਰਾ; ਹਉ ਜਾਨਉ ਆਪਾ ॥
hau maan taan krau teraa; hau jaanau aapaa |
ਪੰਜਾਬੀ ਅਰਥਮੈਂ ਤੇਰੇ ਉਤੇ ਫ਼ਖ਼ਰ ਕਰਦਾ ਹਾਂ ਕਿਉਂਕਿ ਤੂੰ ਮੇਰਾ ਬਲ ਹੈ ਅਤੇ ਮੈਂ ਤੈਨੂੰ ਆਪਣਾ ਨਿਜ ਦਾ ਕਰਕੇ ਜਾਣਦਾ ਹਾਂ।
English meaningI stand tall; You are my Strength. I know that You are mine.
ਸਭ ਹੀ ਮਧਿ. ਸਭਹਿ ਤੇ ਬਾਹਰਿ; ਬੇਮੁਹਤਾਜ ਬਾਪਾ ॥੨॥
sabh hee madh. sabheh te baahar; bemuhataaj baapaa |2|
ਪੰਜਾਬੀ ਅਰਥਮੁਛੰਦਗੀ-ਰਹਿਤ ਪਿਤਾ ਸਾਰਿਆਂ ਦੇ ਅੰਦਰ ਤੇ ਤਦਯਪ ਸਮੂਹ ਦੇ ਬਾਹਰ ਹੈ।
English meaningInside of all, and outside of all, You are our Self-sufficient Father. ||2||
ਪਿਤਾ. ਹਉ ਜਾਨਉ ਨਾਹੀ; ਤੇਰੀ ਕਵਨ ਜੁਗਤਾ ॥
pitaa. hau jaanau naahee; teree kavan jugataa |
ਪੰਜਾਬੀ ਅਰਥਮੇਰੇ ਬਾਪੂ! ਮੈਂ ਨਹੀਂ ਜਾਣਦਾ ਤੇਰਾ ਕਿਹੜਾ ਤਰੀਕਾ ਹੈ।
English meaningO Father, I do not know-how can I know Your Way?