ਸਿਰੀਰਾਗੁ ਮਹਲਾ ੫ ॥
sireeraag mahalaa 5 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl:
Read the complete Shabad with available meanings.
ਸਿਰੀਰਾਗੁ ਮਹਲਾ ੫ ॥
sireeraag mahalaa 5 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl:
ਦੁਕਿ੍ਰਤ ਸੁਕਿ੍ਰਤ ਮੰਧੇ; ਸੰਸਾਰੁ ਸਗਲਾਣਾ ॥
dukrit sukrit mandhe; sansaar sagalaanaa |
ਸਾਰਾ ਜਹਾਨ, ਮੰਦ-ਅਮਲਾਂ ਤੇ ਸਰੇਸ਼ਟ ਅਮਲਾਂ ਅੰਦਰ ਖਚਤ ਹੈ।
The whole world is engrossed in bad deeds and good deeds.
ਦੁਹਹੂੰ ਤੇ ਰਹਤ. ਭਗਤੁ ਹੈ; ਕੋਈ ਵਿਰਲਾ ਜਾਣਾ ॥੧॥
duhahoon te rehat. bhagat hai; koee viralaa jaanaa |1|
ਦੋਨਾਂ ਤੋਂ ਉਚੇਰਾ ਹੈ ਵਾਹਿਗੁਰੂ ਦਾ ਸਾਧੂ। ਕੋਈ ਟਾਵਾਂ ਹੀ ਇਸ ਨੂੰ ਸਮਝਦਾ ਹੈ।
God's devotee is above both, but those who understand this are very rare. ||1||
ਠਾਕੁਰੁ ਸਰਬੇ ਸਮਾਣਾ ॥
tthaakur sarabe samaanaa |
ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ। ਮੈਂ ਕੀ ਆਖਾਂ, ਤੂੰ ਸ੍ਰਵਣ ਕਰ, ਹੇ ਮੇਰੇ ਮਾਲਕ!
Our Lord and Master is all-pervading everywhere.
ਕਿਆ ਕਹਉ ਸੁਣਉ ਸੁਆਮੀ; ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
kiaa khau sunau suaamee; toon vadd purakh sujaanaa |1| rahaau |
ਤੂੰ ਵਿਸ਼ਾਲ ਤੇ ਸਿਆਣਾ ਸਰਬ-ਸ਼ਕਤੀਵਾਨ ਸਾਹਿਬ ਹੈਂ। ਠਹਿਰਾਉ।
What should I say, and what should I hear? O my Lord and Master, You are Great, All-powerful and All-knowing. ||1||Pause||
ਮਾਨ ਅਭਿਮਾਨ ਮੰਧੇ; ਸੋ ਸੇਵਕੁ ਨਾਹੀ ॥
maan abhimaan mandhe; so sevak naahee |
ਜੋ ਸਵੈ-ਉਪਮਾ ਤੇ ਸਵੈ-ਬੇਇਜ਼ਤੀ ਵਿੱਚ (ਅਨੁਭਵ ਕਰਦਾ) ਹੈ, ਉਹ ਵਾਹਿਗੁਰੂ ਦਾ ਗੋਲਾ ਨਹੀਂ।
One who is influenced by praise and blame is not God's servant.
ਤਤ ਸਮਦਰਸੀ ਸੰਤਹੁ; ਕੋਈ ਕੋਟਿ ਮੰਧਾਹੀ ॥੨॥
tat samadarasee santahu; koee kott mandhaahee |2|
ਹੇ ਸਾਧੂ! ਅਸਲੀਅਤ ਨੂੰ ਬੇਲਾਗ ਵੇਖਣ ਵਾਲਾ ਕੋਈ ਵਿਰਲਾ, ਕ੍ਰੋੜਾਂ ਵਿਚੋਂ ਇਕ ਹੈ।
One who sees the essence of reality with impartial vision, O Saints, is very rare-one among millions. ||2||
ਕਹਨ ਕਹਾਵਨ; ਇਹੁ ਕੀਰਤਿ ਕਰਲਾ ॥
kehan kahaavan; ihu keerat karalaa |
ਲੋਕੀਂ ਉਸ ਬਾਰੇ ਆਖਦੇ ਤੇ ਅਖਾਉਂਦੇ ਹਨ ਅਤੇ ਇਸ ਨੂੰ ਵਾਹਿਗੁਰੂ ਦੀ ਸਿਫ਼ਤ ਬਣਾਉਂਦੇ (ਖਿਆਲ ਕਰਦੇ) ਹਨ।
People talk on and on about Him; they consider this to be praise of God.
ਕਥਨ ਕਹਨ ਤੇ ਮੁਕਤਾ; ਗੁਰਮੁਖਿ ਕੋਈ ਵਿਰਲਾ ॥੩॥
kathan kehan te mukataa; guramukh koee viralaa |3|
ਕੋਈ ਇਕ ਅਧਾ ਗੁਰਾਂ ਦਾ ਪਰਵਰਦਾ ਹੀ ਨਿਰਸੰਦੇਹ ਇਸ ਬਕਬਕ ਤੋਂ ਉਚੇਰਾ ਹੈ।
But rare indeed is the Gurmukh, who is above this mere talk. ||3||
ਗਤਿ ਅਵਿਗਤਿ; ਕਛੁ. ਨਦਰਿ ਨ ਆਇਆ ॥
gat avigat; kachh. nadar na aaeaa |
ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ,
He is not concerned with deliverance or bondage.
ਸੰਤਨ ਕੀ ਰੇਣੁ; ਨਾਨਕ. ਦਾਨੁ ਪਾਇਆ ॥੪॥੨੬॥੯੬॥
santan kee ren; naanak. daan paaeaa |4|26|96|
ਨਾਨਕ ਨੇ ਸੰਤਾਂ (ਗੁਰਾਂ) ਦੇ ਪੈਰਾਂ ਦੀ ਖਾਕ ਦੀ ਦਾਤ ਪਰਾਪਤ ਕੀਤੀ ਹੈ ਅਤੇ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ।
Nanak has obtained the gift of the dust of the feet of the Saints. ||4||26||96||