ਸਿਰੀਰਾਗੁ ਮਹਲਾ ੫ ਘਰੁ ੬ ॥
sireeraag mahalaa 5 ghar 6 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl, Sixth House:
Read the complete Shabad with available meanings.
ਸਿਰੀਰਾਗੁ ਮਹਲਾ ੫ ਘਰੁ ੬ ॥
sireeraag mahalaa 5 ghar 6 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl, Sixth House:
ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ॥
karan kaaran ek ohee; jin keea aakaar |
ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ।
The One Lord is the Doer, the Cause of causes, who has created the creation.
ਤਿਸਹਿ ਧਿਆਵਹੁ ਮਨ ਮੇਰੇ; ਸਰਬ ਕੋ ਆਧਾਰੁ ॥੧॥
tiseh dhiaavahu man mere; sarab ko aadhaar |1|
ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ।
Meditate on the One, O my mind, who is the Support of all. ||1||
ਗੁਰ ਕੇ ਚਰਨ; ਮਨ ਮਹਿ ਧਿਆਇ ॥
gur ke charan; man meh dhiaae |
ਗੁਰਾਂ ਦੇ ਪੈਰਾਂ ਦਾ, ਤੂੰ ਆਪਣੇ ਚਿੱਤ ਅੰਦਰ ਅਰਾਧਨ ਕਰ!
Meditate within your mind on the Guru's Feet.
ਛੋਡਿ ਸਗਲ ਸਿਆਣਪਾ; ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
chhodd sagal siaanapaa; saach sabad liv laae |1| rahaau |
ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।
Give up all your clever mental tricks, and lovingly attune yourself to the True Word of the Shabad. ||1||Pause||
ਦੁਖੁ ਕਲੇਸੁ ਨ ਭਉ ਬਿਆਪੈ; ਗੁਰ ਮੰਤ੍ਰੁ ਹਿਰਦੈ ਹੋਇ ॥
dukh kales na bhau biaapai; gur mantru hiradai hoe |
ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਸ਼-ਕਰਨ ਅੰਦਰ ਹੋਵੇ, ਤੈਨੂੰ ਤਕਲੀਫ, ਕਸ਼ਟ ਤੇ ਡਰ ਨਹੀਂ ਚਿੰਬੜਨਗੇ।
Suffering, agony and fear do not cling to one whose heart is filled with the GurMantra.
ਕੋਟਿ ਜਤਨਾ ਕਰਿ ਰਹੇ; ਗੁਰ ਬਿਨੁ. ਤਰਿਓ ਨ ਕੋਇ ॥੨॥
kott jatanaa kar rahe; gur bin. tario na koe |2|
ਕ੍ਰੋੜਾਂ ਹੀ ਉਪਰਾਲੇ ਕਰਕੇ ਲੋਕ ਹਾਰ ਹੁੱਟ ਗਏ ਹਨ, ਪਰੰਤੂ ਗੁਰਦੇਵ ਜੀ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
Trying millions of things, people have grown weary, but without the Guru, none have been saved. ||2||
ਦੇਖਿ ਦਰਸਨੁ. ਮਨੁ ਸਾਧਾਰੈ; ਪਾਪ ਸਗਲੇ ਜਾਹਿ ॥
dekh darasan. man saadhaarai; paap sagale jaeh |
(ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ।
Gazing upon the Blessed Vision of the Guru's Darshan, the mind is comforted and all sins depart.
ਹਉ ਤਿਨ ਕੈ ਬਲਿਹਾਰਣੈ; ਜਿ ਗੁਰ ਕੀ ਪੈਰੀ ਪਾਹਿ ॥੩॥
hau tin kai balihaaranai; ji gur kee pairee paeh |3|
ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਗੁਰਾਂ ਦੇ ਚਰਨਾਂ ਉਤੇ ਡਿਗਦੇ ਹਨ।
I am a sacrifice to those who fall at the Feet of the Guru. ||3||
ਸਾਧਸੰਗਤਿ. ਮਨਿ ਵਸੈ; ਸਾਚੁ ਹਰਿ ਕਾ ਨਾਉ ॥
saadhasangat. man vasai; saach har kaa naau |
ਸਾਧ (ਗੁਰੂ) ਦੀ ਸੰਗਤ ਅੰਦਰ ਵਾਹਿਗੁਰੂ ਦਾ ਸੱਚਾ ਨਾਮ (ਪ੍ਰਾਣੀ ਦੇ) ਚਿੱਤ ਅੰਦਰ ਟਿਕ ਜਾਂਦਾ ਹੈ।
In the Saadh Sangat, the Company of the Holy, the True Name of the Lord comes to dwell in the mind.
ਸੇ ਵਡਭਾਗੀ ਨਾਨਕਾ; ਜਿਨਾ ਮਨਿ ਇਹੁ ਭਾਉ ॥੪॥੨੪॥੯੪॥
se vaddabhaagee naanakaa; jinaa man ihu bhaau |4|24|94|
ਭਾਰੇ ਨਸੀਬਾਂ ਵਾਲੇ ਹਨ, ਹੇ ਨਾਨਕ! ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਪ੍ਰੀਤ ਹੈ।
Very fortunate are those, O Nanak, whose minds are filled with this love. ||4||24||94||