ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 741

Shabad

Read the complete Shabad with available meanings.

ਸਿਰੀਰਾਗੁ ਮਹਲਾ ੫ ॥

sireeraag mahalaa 5 |

ਪੰਜਾਬੀ ਅਰਥ

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

English meaning

Siree Raag, Fifth Mehl:

ਸੰਚਿ ਹਰਿ ਧਨੁ. ਪੂਜਿ ਸਤਿਗੁਰੁ; ਛੋਡਿ ਸਗਲ ਵਿਕਾਰ ॥

sanch har dhan. pooj satigur; chhodd sagal vikaar |

ਪੰਜਾਬੀ ਅਰਥ

ਵਾਹਿਗੁਰੂ ਦੀ ਦੌਲਤ ਨੂੰ ਜਮ੍ਹਾਂ ਕਰ, ਸਚੇ ਗੁਰਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਪਾਪਾਂ ਨੂੰ ਤਿਆਗ ਦੇ!

English meaning

Gather in the Wealth of the Lord, worship the True Guru, and give up all your corrupt ways.

ਜਿਨਿ ਤੂੰ ਸਾਜਿ ਸਵਾਰਿਆ; ਹਰਿ ਸਿਮਰਿ ਹੋਇ ਉਧਾਰੁ ॥੧॥

jin toon saaj savaariaa; har simar hoe udhaar |1|

ਪੰਜਾਬੀ ਅਰਥ

ਵਾਹਿਗੁਰੂ ਜਿਸਨੇ ਤੈਨੂੰ ਬਣਾਇਆ ਅਤੇ ਸੁਭਾਇਮਾਨ ਕੀਤਾ ਹੈ, ਦਾ ਚਿੰਤਨ ਕਰਨ ਦੁਆਰਾ ਤੂੰ ਤਰ ਜਾਵੇਗਾ।

English meaning

Meditate in remembrance on the Lord who created and adorned you, and you shall be saved. ||1||

ਜਪਿ ਮਨ ਨਾਮੁ; ਏਕੁ ਅਪਾਰੁ ॥

jap man naam; ek apaar |

ਪੰਜਾਬੀ ਅਰਥ

ਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ।

English meaning

O mind, chant the Name of the One, the Unique and Infinite Lord.

ਪ੍ਰਾਨ ਮਨੁ ਤਨੁ ਜਿਨਹਿ ਦੀਆ; ਰਿਦੇ ਕਾ ਆਧਾਰੁ ॥੧॥ ਰਹਾਉ ॥

praan man tan jineh deea; ride kaa aadhaar |1| rahaau |

ਪੰਜਾਬੀ ਅਰਥ

ਜਿਸ ਨੇ ਤੈਨੂੰ ਜਿੰਦ-ਜਾਨ ਆਤਮਾ ਤੇ ਦੇਹਿ ਦਿਤੇ ਹਨ, ਉਹੀ ਤੇਰੇ ਦਿਲ ਦਾ ਆਸਰਾ ਹੈ। ਠਹਿਰਾਉ।

English meaning

He gave you the praanaa, the breath of life, and your mind and body. He is the Support of the heart. ||1||Pause||

ਕਾਮਿ ਕ੍ਰੋਧਿ ਅਹੰਕਾਰਿ ਮਾਤੇ; ਵਿਆਪਿਆ ਸੰਸਾਰੁ ॥

kaam krodh ahankaar maate; viaapiaa sansaar |

ਪੰਜਾਬੀ ਅਰਥ

ਦੁਨੀਆਂ ਭੋਗ-ਬਿਲਾਸ, ਗੁੱਸੇ ਅਤੇ ਹਊਮੇ ਅੰਦਰ ਮਤਵਾਲੀ ਤੇ ਗਲਤਾਨ ਹੋਈ ਹੋਈ ਹੈ।

English meaning

The world is drunk, engrossed in sexual desire, anger and egotism.

ਪਉ ਸੰਤ ਸਰਣੀ. ਲਾਗੁ ਚਰਣੀ; ਮਿਟੈ ਦੂਖੁ ਅੰਧਾਰੁ ॥੨॥

pau sant saranee. laag charanee; mittai dookh andhaar |2|

ਪੰਜਾਬੀ ਅਰਥ

ਤੂੰ ਗੁਰੂ ਦੀ ਸ਼ਰਣਾਗਤ ਸੰਭਾਲ, ਉਨ੍ਹਾਂ ਦੇ ਪੈਰੀਂ ਪਉ ਤਾਂ ਕਿ ਤੇਰੀ ਅਪਣਾ ਤੇ ਆਤਮਕ ਅਨ੍ਹੇਰਾ ਦੂਰ ਹੋ ਜਾਣ।

English meaning

Seek the Sanctuary of the Saints, and fall at their feet; your suffering and darkness shall be removed. ||2||

ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥

sat santokh deaa kamaavai; eeh karanee saar |

ਪੰਜਾਬੀ ਅਰਥ

ਤੂੰ ਸਚ, ਸੰਤੁਸ਼ਟਤਾ ਅਤੇ ਰਹਿਮ ਦੀ ਕਮਾਈ ਕਰ। ਪਰਮ-ਸਰੇਸ਼ਟ ਹੈ ਇਹ ਜੀਵਨ ਰਹੁ-ਰੀਤ।

English meaning

Practice truth, contentment and kindness; this is the most excellent way of life.

ਆਪੁ ਛੋਡਿ. ਸਭ ਹੋਇ ਰੇਣਾ; ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥

aap chhodd. sabh hoe renaa; jis dee prabh nirankaar |3|

ਪੰਜਾਬੀ ਅਰਥ

ਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।

English meaning

One who is so blessed by the Formless Lord God renounces selfishness, and becomes the dust of all. ||3||

ਜੋ ਦੀਸੈ. ਸੋ ਸਗਲ ਤੂੰਹੈ; ਪਸਰਿਆ ਪਾਸਾਰੁ ॥

jo deesai. so sagal toonhai; pasariaa paasaar |

ਪੰਜਾਬੀ ਅਰਥ

ਸੰਸਾਰ ਦਾ ਖਿਲਾਰ ਜੋ ਕੁਛ ਭੀ ਨਜ਼ਰ ਆਉਂਦਾ ਹੈ, ਉਹ ਸਭ ਤੂੰ ਹੀ ਹੈਂ, (ਹੇ ਪ੍ਰਭੂ!)।

English meaning

All that is seen is You, Lord, the expansion of the expanse.

ਕਹੁ ਨਾਨਕ. ਗੁਰਿ, ਭਰਮੁ ਕਾਟਿਆ; ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

kahu naanak. gur, bharam kaattiaa; sagal braham beechaar |4|25|95|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ।

English meaning

Says Nanak, the Guru has removed my doubts; I recognize God in all. ||4||25||95||