ਦੂਜੈ ਪਹਰੈ. ਰੈਣਿ ਕੈ ਵਣਜਾਰਿਆ ਮਿਤ੍ਰਾ; ਵਿਸਰਿ ਗਇਆ ਧਿਆਨੁ ॥
doojai paharai. rain kai vanajaariaa mitraa; visar geaa dhiaan |
ਪੰਜਾਬੀ ਅਰਥਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।
English meaningIn the second watch of the night, O my merchant friend, you have forgotten to meditate.
ਹਥੋ ਹਥਿ ਨਚਾਈਐ, ਵਣਜਾਰਿਆ ਮਿਤ੍ਰਾ; ਜਿਉ ਜਸੁਦਾ ਘਰਿ ਕਾਨੁ ॥
hatho hath nachaaeeai, vanajaariaa mitraa; jiau jasudaa ghar kaan |
ਪੰਜਾਬੀ ਅਰਥਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!
English meaningFrom hand to hand, you are passed around, O my merchant friend, like Krishna in the house of Yashoda.
ਹਥੋ ਹਥਿ ਨਚਾਈਐ ਪ੍ਰਾਣੀ; ਮਾਤ ਕਹੈ ਸੁਤੁ ਮੇਰਾ ॥
hatho hath nachaaeeai praanee; maat kahai sut meraa |
ਪੰਜਾਬੀ ਅਰਥਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ।"
English meaningFrom hand to hand, you are passed around, and your mother says, "This is my son."
ਚੇਤਿ ਅਚੇਤ ਮੂੜ ਮਨ ਮੇਰੇ; ਅੰਤਿ ਨਹੀ ਕਛੁ ਤੇਰਾ ॥
chet achet moorr man mere; ant nahee kachh teraa |
ਪੰਜਾਬੀ ਅਰਥਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।
English meaningO, my thoughtless and foolish mind, think: In the end, nothing shall be yours.
ਜਿਨਿ ਰਚਿ ਰਚਿਆ. ਤਿਸਹਿ ਨ ਜਾਣੈ; ਮਨ ਭੀਤਰਿ ਧਰਿ ਗਿਆਨੁ ॥
jin rach rachiaa. tiseh na jaanai; man bheetar dhar giaan |
ਪੰਜਾਬੀ ਅਰਥਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।
English meaningYou do not know the One who created the creation. Gather spiritual wisdom within your mind.
ਕਹੁ ਨਾਨਕ. ਪ੍ਰਾਣੀ ਦੂਜੈ ਪਹਰੈ; ਵਿਸਰਿ ਗਇਆ ਧਿਆਨੁ ॥੨॥
kahu naanak. praanee doojai paharai; visar geaa dhiaan |2|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।
English meaningSays Nanak, in the second watch of the night, you have forgotten to meditate. ||2||
ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਧਨ ਜੋਬਨ ਸਿਉ ਚਿਤੁ ॥
teejai paharai rain kai, vanajaariaa mitraa; dhan joban siau chit |
ਪੰਜਾਬੀ ਅਰਥਰਾਤ ਦੇ ਤੀਸਰੇ ਹਿਸੇ ਅੰਦਰ, ਹੈ ਸੁਦਾਗਰ ਬੇਲੀਆਂ! ਆਦਮੀ ਦੇ ਖਿਆਲ ਇਸਤ੍ਰੀ ਅਤੇ ਜੁਆਨੀ (ਉਤੇ) ਨਾਲ ਜੁੜੇ ਹੋਏ ਹਨ।
English meaningIn the third watch of the night, O my merchant friend, your consciousness is focused on wealth and youth.
ਹਰਿ ਕਾ ਨਾਮੁ. ਨ ਚੇਤਹੀ, ਵਣਜਾਰਿਆ ਮਿਤ੍ਰਾ; ਬਧਾ ਛੁਟਹਿ ਜਿਤੁ ॥
har kaa naam. na chetahee, vanajaariaa mitraa; badhaa chhutteh jit |
ਪੰਜਾਬੀ ਅਰਥਹੇ ਸੁਦਾਗਰ ਬੇਲੀਆਂ! ਉਹ ਰੱਬ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਜਿਸ ਦੇ ਰਾਹੀਂ ਉਹ ਕੈਦ ਤੋਂ ਖਲਾਸੀ ਪਾ ਸਕਦਾ ਹੈ।
English meaningYou have not remembered the Name of the Lord, O my merchant friend, although it would release you from bondage.
ਹਰਿ ਕਾ ਨਾਮੁ. ਨ ਚੇਤੈ ਪ੍ਰਾਣੀ; ਬਿਕਲੁ ਭਇਆ ਸੰਗਿ ਮਾਇਆ ॥
har kaa naam. na chetai praanee; bikal bheaa sang maaeaa |
ਪੰਜਾਬੀ ਅਰਥਫ਼ਾਨੀ ਜੀਵ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਸੰਸਾਰੀ ਪਦਾਰਥਾਂ ਨਾਲ ਵਿਆਕੁਲ ਹੋ ਗਿਆ ਹੈ।
English meaningYou do not remember the Name of the Lord, and you become confused by Maya.
ਧਨ ਸਿਉ ਰਤਾ, ਜੋਬਨਿ ਮਤਾ; ਅਹਿਲਾ ਜਨਮੁ ਗਵਾਇਆ ॥
dhan siau rataa, joban mataa; ahilaa janam gavaaeaa |
ਪੰਜਾਬੀ ਅਰਥਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।
English meaningRevelling in your riches and intoxicated with youth, you waste your life uselessly.
ਧਰਮ ਸੇਤੀ. ਵਾਪਾਰੁ ਨ ਕੀਤੋ; ਕਰਮੁ. ਨ ਕੀਤੋ ਮਿਤੁ ॥
dharam setee. vaapaar na keeto; karam. na keeto mit |
ਪੰਜਾਬੀ ਅਰਥਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।
English meaningYou have not traded in righteousness and Dharma; you have not made good deeds your friends.
ਕਹੁ ਨਾਨਕ. ਤੀਜੈ ਪਹਰੈ ਪ੍ਰਾਣੀ; ਧਨ ਜੋਬਨ ਸਿਉ ਚਿਤੁ ॥੩॥
kahu naanak. teejai paharai praanee; dhan joban siau chit |3|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਇਨਸਾਨ ਦਾ ਮਨ ਦੌਲਤ ਤੇ ਜੁਆਨੀ ਨਾਲ ਜੁੜਿਆ ਹੋਇਆ ਹੈ।
English meaningSays Nanak, in the third watch of the night, your mind is attached to wealth and youth. ||3||
ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਲਾਵੀ ਆਇਆ ਖੇਤੁ ॥
chauthai paharai rain kai. vanajaariaa mitraa; laavee aaeaa khet |
ਪੰਜਾਬੀ ਅਰਥਰਾਤ੍ਰੀ ਦੇ ਚੋਥੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਢਾ ਪੈਲੀ ਵਿੱਚ ਆ ਜਾਂਦਾ ਹੈ।
English meaningIn the fourth watch of the night, O my merchant friend, the Grim Reaper comes to the field.
ਜਾ ਜਮਿ ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ; ਕਿਸੈ. ਨ ਮਿਲਿਆ ਭੇਤੁ ॥
jaa jam pakarr chalaaeaa, vanajaariaa mitraa; kisai. na miliaa bhet |
ਪੰਜਾਬੀ ਅਰਥਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।
English meaningWhen the Messenger of Death seizes and dispatches you, O my merchant friend, no one knows the mystery of where you have gone.
ਭੇਤੁ ਚੇਤੁ ਹਰਿ. ਕਿਸੈ ਨ ਮਿਲਿਓ; ਜਾ ਜਮਿ ਪਕੜਿ ਚਲਾਇਆ ॥
bhet chet har. kisai na milio; jaa jam pakarr chalaaeaa |
ਪੰਜਾਬੀ ਅਰਥਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!
English meaningSo think of the Lord! No one knows this secret, of when the Messenger of Death will seize you and take you away.
ਝੂਠਾ ਰੁਦਨੁ ਹੋਆ ਦੁੋਆਲੈ; ਖਿਨ ਮਹਿ ਭਇਆ ਪਰਾਇਆ ॥
jhootthaa rudan hoaa duoaalai; khin meh bheaa paraaeaa |
ਪੰਜਾਬੀ ਅਰਥਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।
English meaningAll your weeping and wailing then is false. In an instant, you become a stranger.
ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥
saaee vasat paraapat hoee; jis siau laaeaa het |
ਪੰਜਾਬੀ ਅਰਥਉਸ ਨੂੰ ਐਨ ਉਹੀ ਚੀਜ਼ ਮਿਲ ਜਾਂਦੀ ਹੈ ਜਿਸ ਨਾਲ ਉਸ ਨੇ ਪ੍ਰੀਤ ਪਾਈ ਹੋਈ ਹੈ।
English meaningYou obtain exactly what you have longed for.
ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਲਾਵੀ ਲੁਣਿਆ ਖੇਤੁ ॥੪॥੧॥
kahu naanak. praanee chauthai paharai; laavee luniaa khet |4|1|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੈ ਜੀਵ! ਲਾਵੇ ਨੇ ਪੈਲੀ ਨੂੰ ਵੱਢ ਸੁਟਿਆ ਹੈ।
English meaningSays Nanak, in the fourth watch of the night, O mortal, the Grim Reaper has harvested your field. ||4||1||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਬਾਲਕ ਬੁਧਿ ਅਚੇਤੁ ॥
pahilai paharai rain kai. vanajaariaa mitraa; baalak budh achet |
ਪੰਜਾਬੀ ਅਰਥਰਾਤ ਦੇ ਪਹਿਲੇ ਭਾਗ ਵਿੱਚ, ਹੈ ਸੁਦਾਗਰ ਸੱਜਣਾ! ਬੱਚੇ ਦੀ ਗ਼ਾਫਲ ਮੱਤ ਹੁੰਦੀ ਹੈ।
English meaningIn the first watch of the night, O my merchant friend, your innocent mind has a child-like understanding.
ਖੀਰੁ ਪੀਐ ਖੇਲਾਈਐ, ਵਣਜਾਰਿਆ ਮਿਤ੍ਰਾ; ਮਾਤ ਪਿਤਾ ਸੁਤ ਹੇਤੁ ॥
kheer peeai khelaaeeai, vanajaariaa mitraa; maat pitaa sut het |
ਪੰਜਾਬੀ ਅਰਥਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਅੰਮੜੀ ਤੇ ਬਾਬਲ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ।
English meaningYou drink milk, and you are fondled so gently, O my merchant friend.
ਮਾਤ ਪਿਤਾ ਸੁਤ ਨੇਹੁ ਘਨੇਰਾ; ਮਾਇਆ ਮੋਹੁ ਸਬਾਈ ॥
maat pitaa sut nehu ghaneraa; maaeaa mohu sabaaee |
ਪੰਜਾਬੀ ਅਰਥਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ। ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ।
English meaningThe mother and father love their child so much, but in Maya, all are caught in emotional attachment.
ਸੰਜੋਗੀ ਆਇਆ ਕਿਰਤੁ ਕਮਾਇਆ; ਕਰਣੀ ਕਾਰ ਕਰਾਈ ॥
sanjogee aaeaa kirat kamaaeaa; karanee kaar karaaee |
ਪੰਜਾਬੀ ਅਰਥਚੰਗੇ ਭਾਗਾਂ ਅਤੇ ਪੂਰਬਲੇ ਕੀਤੇ ਕਰਮਾਂ ਦੀ ਬਦੌਲਤ, ਪ੍ਰਾਣੀ ਸੰਸਾਰ ਅੰਦਰ ਆਇਆ ਹੈ ਅਤੇ ਹੁਣ ਆਪਣੀ ਅਗਲੀ ਜੀਵਨ ਰਹੁ-ਰੀਤੀ ਲਈ ਕੰਮ ਕਰ ਰਿਹਾ ਹੈ।
English meaningBy the good fortune of good deeds done in the past, you have come, and now you perform actions to determine your future.
ਰਾਮ ਨਾਮ ਬਿਨੁ. ਮੁਕਤਿ ਨ ਹੋਈ; ਬੂਡੀ ਦੂਜੈ ਹੇਤਿ ॥
raam naam bin. mukat na hoee; booddee doojai het |
ਪੰਜਾਬੀ ਅਰਥਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਦੁਨੀਆਂ ਮੁਕਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੇ ਕਾਰਣ ਡੁਬ ਜਾਂਦੀ ਹੈ।
English meaningWithout the Lord's Name, liberation is not obtained, and you are drowned in the love of duality.
ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਛੂਟਹਿਗਾ ਹਰਿ ਚੇਤਿ ॥੧॥
kahu naanak. praanee pahilai paharai; chhoottahigaa har chet |1|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਹੈ ਫਾਨੀ ਬੰਦੇ! ਰਾਤ੍ਰੀ ਦੇ ਪਹਿਲੇ ਭਾਗ ਅੰਦਰ ਤੂੰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਵੇਗਾ।
English meaningSays Nanak, in the first watch of the night, O mortal, you shall be saved by remembering the Lord. ||1||
ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਭਰਿ ਜੋਬਨਿ ਮੈ ਮਤਿ ॥
doojai paharai rain kai, vanajaariaa mitraa; bhar joban mai mat |
ਪੰਜਾਬੀ ਅਰਥਰਾਤ੍ਰੀ ਦੇ ਦੂਜੇ ਹਿੱਸੇ ਅੰਦਰ, ਹੈ ਮੇਰੇ ਸੁਦਾਗਰ ਬੋਲੀਆਂ! ਪ੍ਰਾਣੀ ਭਰੀ ਜੁਆਨੀ ਦੇ ਨਸ਼ੇ ਨਾਲ ਮਤਵਾਲਾ ਹੋਇਆ ਹੋਇਆ ਹੈ।
English meaningIn the second watch of the night, O my merchant friend, you are intoxicated with the wine of youth and beauty.
ਅਹਿਨਿਸਿ ਕਾਮਿ ਵਿਆਪਿਆ. ਵਣਜਾਰਿਆ ਮਿਤ੍ਰਾ; ਅੰਧੁਲੇ. ਨਾਮੁ ਨ ਚਿਤਿ ॥
ahinis kaam viaapiaa. vanajaariaa mitraa; andhule. naam na chit |
ਪੰਜਾਬੀ ਅਰਥਦਿਹੁੰ ਰੈਣ ਉਸ ਵਿਸ਼ੇ ਭੋਗ ਅੰਦਰ ਗਲਤਾਨ ਹੈ, ਹੈ ਸੁਦਾਗਰ ਬੇਲੀਆਂ! ਅਤੇ ਅੰਨ੍ਹੇ ਆਦਮੀ ਦੇ ਮਨ ਵਿੱਚ ਹਰੀ ਦਾ ਨਾਮ ਨਹੀਂ।
English meaningDay and night, you are engrossed in sexual desire, O my merchant friend, and your consciousness is blind to the Naam.
ਰਾਮ ਨਾਮੁ. ਘਟ ਅੰਤਰਿ ਨਾਹੀ; ਹੋਰਿ ਜਾਣੈ ਰਸ ਕਸ ਮੀਠੇ ॥
raam naam. ghatt antar naahee; hor jaanai ras kas meetthe |
ਪੰਜਾਬੀ ਅਰਥਸਰਬ-ਵਿਆਪਕ ਸੁਆਮੀ ਦਾ ਨਾਮ ਉਸ ਦੇ ਦਿਲ ਅੰਦਰ ਨਹੀਂ ਅਤੇ ਉਹ ਹੋਰਸ ਤਰ੍ਹਾਂ ਤਰ੍ਹਾਂ ਦੇ ਸੁਆਦਾ ਨੂੰ ਮਿਠੜੇ ਕਰਕੇ ਜਾਣਦਾ ਹੈ।
English meaningThe Lord's Name is not within your heart, but all sorts of other tastes seem sweet to you.
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ; ਜਨਮਿ ਮਰਹੁਗੇ ਝੂਠੇ ॥
giaan dhiaan gun sanjam naahee; janam marahuge jhootthe |
ਪੰਜਾਬੀ ਅਰਥਕੂੜੇ ਇਨਸਾਨ ਦੇ ਪਲੇ ਬi੍ਰਹਮ ਵੀਚਾਰ, ਬੰਦਗੀ ਨੇਕੀ ਤੇ ਪਾਪਾ ਤੋਂ ਪ੍ਰਹੇਜ਼ ਨਹੀਂ, ਉਹ ਜੰਮਣ ਤੇ ਮਰਣ ਦੇ ਚੱਕਰ ਵਿੱਚ ਪਏਗਾ।
English meaningYou have no wisdom at all, no meditation, no virtue or self-discipline; in falsehood, you are caught in the cycle of birth and death.
ਤੀਰਥ ਵਰਤ. ਸੁਚਿ ਸੰਜਮੁ ਨਾਹੀ; ਕਰਮੁ ਧਰਮੁ ਨਹੀ ਪੂਜਾ ॥
teerath varat. such sanjam naahee; karam dharam nahee poojaa |
ਪੰਜਾਬੀ ਅਰਥਧਰਮ-ਅਸਥਾਨਾਂ ਦੀ ਯਾਤ੍ਰਾਂ, ਉਪਹਾਸ, ਸਫਾਈ ਅਤੇ ਸਵੈ-ਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ, ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ।
English meaningPilgrimages, fasts, purification and self-discipline are of no use, nor are rituals, religious ceremonies or empty worship.
ਨਾਨਕ. ਭਾਇ ਭਗਤਿ ਨਿਸਤਾਰਾ; ਦੁਬਿਧਾ ਵਿਆਪੈ ਦੂਜਾ ॥੨॥
naanak. bhaae bhagat nisataaraa; dubidhaa viaapai doojaa |2|
ਪੰਜਾਬੀ ਅਰਥਹੇ ਨਾਨਕ! ਮੋਖ਼ਸ਼ ਵਾਹਿਗੁਰੂ ਦੀ ਪਰੇਮ-ਮਈ ਸੇਵਾ ਅੰਦਰ ਹੈ। ਦਵੈਤ-ਭਾਵ ਰਾਹੀਂ ਪ੍ਰਾਣੀ ਦੁਨੀਆਂਦਾਰੀ ਅੰਦਰ ਗ਼ਲਤਾਨ ਹੋ ਜਾਂਦਾ ਹੈ।
English meaningO Nanak, emancipation comes only by loving devotional worship; through duality, people are engrossed in duality. ||2||
ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਸਰਿ ਹੰਸ ਉਲਥੜੇ ਆਇ ॥
teejai paharai rain kai, vanajaariaa mitraa; sar hans ulatharre aae |
ਪੰਜਾਬੀ ਅਰਥਰਾਤ੍ਰੀ ਦੇ ਤੀਜੇ ਪਹਿਰੇ ਅੰਦਰ, ਹੈ ਮੇਰੇ ਸੁਦਾਗਰ ਸਜਣਾ! ਚਿੱਟੇ ਰਾਜ ਹੰਸ (ਵਾਲ) ਸੀਸ ਦੇ ਸਰੋਵਰ ਤੇ ਆ ਉਤਰਦੇ ਹਨ।
English meaningIn the third watch of the night, O my merchant friend, the swans, the white hairs, come and land upon the pool of the head.
ਜੋਬਨੁ ਘਟੈ ਜਰੂਆ ਜਿਣੈ, ਵਣਜਾਰਿਆ ਮਿਤ੍ਰਾ; ਆਵ ਘਟੈ. ਦਿਨੁ ਜਾਇ ॥
joban ghattai jarooaa jinai, vanajaariaa mitraa; aav ghattai. din jaae |
ਪੰਜਾਬੀ ਅਰਥਜੁਆਨੀ ਛਿਜਦੀ ਜਾ ਰਹੀ ਹੈ, ਬੁਢੇਪਾ ਜਿੱਤੀ ਜਾਂਦਾ ਹੈ ਅਤੇ ਦਿਹਾੜਿਆਂ ਦੇ ਗੁਜ਼ਰਨ ਨਾਲ ਉਮਰ ਕਮ ਹੋ ਰਹੀ ਹੈ, ਹੈ ਮੇਰੇ ਸੁਦਾਗਰ ਬੇਲੀਆਂ!
English meaningYouth wears itself out, and old age triumphs, O my merchant friend; as time passes, your days diminish.