ਅੰਤਿ ਕਾਲਿ ਪਛੁਤਾਸੀ ਅੰਧੁਲੇ; ਜਾ ਜਮਿ ਪਕੜਿ ਚਲਾਇਆ ॥
ant kaal pachhutaasee andhule; jaa jam pakarr chalaaeaa |
ਪੰਜਾਬੀ ਅਰਥਹੇ ਮੁਨਾਖੇ! ਤੂੰ ਅਖੀਰ ਦੇ ਵੇਲੇ ਅਫ਼ਸੋਸ ਕਰੇਗਾ ਜਦ ਮੌਤ ਦਾ ਦੂਤ ਤੈਨੂੰ ਫੜ ਕੇ ਅੱਗੇ ਨੂੰ ਧੱਕ ਦੇਵੇਗਾ।
English meaningAt the last moment, you repent-you are so blind!-when the Messenger of Death seizes you and carries you away.
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ; ਖਿਨ ਮਹਿ ਭਇਆ ਪਰਾਇਆ ॥
sabh kichh apunaa kar kar raakhiaa; khin meh bheaa paraaeaa |
ਪੰਜਾਬੀ ਅਰਥਆਪਣੀ ਨਿੱਜ ਦੀ ਜਾਣ ਕੇ, ਆਦਮੀ ਹਰ ਸ਼ੈ ਆਪਣੇ ਕੋਲ ਰੱਖਦਾ ਹੈ ਪ੍ਰੰਤੂ ਇਕ ਮੁਹਤ ਵਿੱਚ ਇਹ ਪਰਾਈ ਹੋ ਜਾਂਦੀ ਹੈ।
English meaningYou kept all your things for yourself, but in an instant, they are all lost.
ਬੁਧਿ ਵਿਸਰਜੀ. ਗਈ ਸਿਆਣਪ; ਕਰਿ ਅਵਗਣ ਪਛੁਤਾਇ ॥
budh visarajee. gee siaanap; kar avagan pachhutaae |
ਪੰਜਾਬੀ ਅਰਥਉਸ ਦੀ ਮੱਤ ਮਾਰੀ ਗਈ ਹੈ ਤੇ ਅਕਲਮੰਦੀ ਟੁਰ ਗਈ ਹੈ। ਉਸ ਨੂੰ ਕੁਕਰਮ ਕੀਤਿਆਂ ਬਦਲੇ ਪਸਚਾਤਾਪ ਕਰਨਾ ਪਵੇਗਾ।
English meaningYour intellect left you, your wisdom departed, and now you repent for the evil deeds you committed.
ਕਹੁ ਨਾਨਕ. ਪ੍ਰਾਣੀ ਤੀਜੈ ਪਹਰੈ; ਪ੍ਰਭੁ ਚੇਤਹੁ ਲਿਵ ਲਾਇ ॥੩॥
kahu naanak. praanee teejai paharai; prabh chetahu liv laae |3|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਹੇ ਫ਼ਾਨੀ! ਤੀਸਰੇ ਹਿੱਸੇ ਅੰਦਰ ਪਿਆਰ ਨਾਲ ਸੁਆਮੀ ਦਾ ਸਿਮਰਨ ਕਰ।
English meaningSays Nanak, O mortal, in the third watch of the night, let your consciousness be lovingly focused on God. ||3||
ਚਉਥੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਬਿਰਧਿ ਭਇਆ ਤਨੁ ਖੀਣੁ ॥
chauthai paharai rain kai, vanajaariaa mitraa; biradh bheaa tan kheen |
ਪੰਜਾਬੀ ਅਰਥਰਾਤ੍ਰੀ ਦੇ ਚੌਥੇ ਪਹਿਰ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਆਦਮੀ ਦੀ ਦੇਹਿ ਬੁੱਢੀ ਤੇ ਲਿੱਸੀ ਹੋ ਜਾਂਦੀ ਹੈ।
English meaningIn the fourth watch of the night, O my merchant friend, your body grows old and weak.
ਅਖੀ ਅੰਧੁ. ਨ ਦੀਸਈ, ਵਣਜਾਰਿਆ ਮਿਤ੍ਰਾ; ਕੰਨੀ. ਸੁਣੈ ਨ ਵੈਣ ॥
akhee andh. na deesee, vanajaariaa mitraa; kanee. sunai na vain |
ਪੰਜਾਬੀ ਅਰਥਉਸ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ ਤੇ ਵੇਖਦੇ ਨਹੀਂ, ਅਤੇ ਉਸਦੇ ਕੰਨ ਸ਼ਬਦਾਂ ਨੂੰ ਸ੍ਰਵਣ ਨਹੀਂ ਕਰਦੇ, ਹੈ ਮੇਰੇ ਸੁਦਾਗਰ ਬੇਲੀਆਂ!
English meaningYour eyes go blind, and cannot see, O my merchant friend, and your ears do not hear any words.
ਅਖੀ ਅੰਧੁ. ਜੀਭ ਰਸੁ ਨਾਹੀ; ਰਹੇ ਪਰਾਕਉ ਤਾਣਾ ॥
akhee andh. jeebh ras naahee; rahe paraakau taanaa |
ਪੰਜਾਬੀ ਅਰਥਅੰਨ੍ਹੇ ਲੋਚਨ ਅਤੇ ਸੁਆਦ-ਸੱਖਣੀ ਜੀਭਾ ਨਾਲ ਉਹ ਹੋਰਨਾ ਦੇ ਬਲ (ਆਸਰੇ) ਦੁਆਰਾ ਜੀਉਂਦਾ ਹੈ।
English meaningYour eyes go blind, and your tongue is unable to taste; you live only with the help of others.
ਗੁਣ ਅੰਤਰਿ ਨਾਹੀ. ਕਿਉ ਸੁਖੁ ਪਾਵੈ; ਮਨਮੁਖ ਆਵਣ ਜਾਣਾ ॥
gun antar naahee. kiau sukh paavai; manamukh aavan jaanaa |
ਪੰਜਾਬੀ ਅਰਥਜਿਸ ਦੇ ਅੰਦਰ ਨੇਕੀ ਨਹੀਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਅਧਰਮੀ ਆਉਂਦਾ ਤੇ ਜਾਂਦਾ ਹੈ।
English meaningWith no virtue within, how can you find peace? The self-willed manmukh comes and goes in reincarnation.
ਖੜੁ ਪਕੀ. ਕੁੜਿ ਭਜੈ ਬਿਨਸੈ; ਆਇ ਚਲੈ. ਕਿਆ ਮਾਣੁ ॥
kharr pakee. kurr bhajai binasai; aae chalai. kiaa maan |
ਪੰਜਾਬੀ ਅਰਥਜਦ ਦੇਹਿ ਰੂਪੀ ਖੇਤੀ ਪੱਕ ਜਾਂਦੀ ਹੈ, ਇਹ ਲਿਫ ਕੇ ਟੁਟਦੀ ਤੇ ਨਾਸ ਹੋ ਜਾਂਦੀ ਹੈ। ਇਸ ਦੇਹਿ ਤੇ ਜੋ ਆਉਣ ਤੇ ਜਾਣ ਦੇ ਅਧੀਨ ਹੈ, ਕੀ ਫ਼ਖ਼ਰ ਕਰਨਾ ਹੋਇਆ?
English meaningWhen the crop of life has matured, it bends, breaks and perishes; why take pride in that which comes and goes?
ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਗੁਰਮੁਖਿ ਸਬਦੁ ਪਛਾਣੁ ॥੪॥
kahu naanak. praanee chauthai paharai; guramukh sabad pachhaan |4|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੇ ਫ਼ਾਨੀ ਬੰਦੇ! ਗੁਰਾਂ ਦੀ ਸਿਖਿਆ ਤਾਬੇ ਹਰੀ ਨਾਮ ਨੂੰ ਸਿੰਞਾਣ।
English meaningSays Nanak, O mortal, in the fourth watch of the night, the Gurmukh recognizes the Word of the Shabad. ||4||
ਓੜਕੁ ਆਇਆ. ਤਿਨ ਸਾਹਿਆ, ਵਣਜਾਰਿਆ ਮਿਤ੍ਰਾ; ਜਰੁ ਜਰਵਾਣਾ ਕੰਨਿ ॥
orrak aaeaa. tin saahiaa, vanajaariaa mitraa; jar jaravaanaa kan |
ਪੰਜਾਬੀ ਅਰਥਤੇਰੇ ਸੁਆਸਾਂ ਦਾ ਅਖੀਰ ਆ ਜਾਂਦਾ ਹੈ, ਹੇ ਮੇਰੇ ਸੁਦਾਗਰ ਬੇਲੀਆਂ! ਅਤੇ ਜਾਲਮ ਬੁਢੇਪਾ ਤੇਰੇ ਮੋਢਿਆਂ ਤੇ ਚੜਿ੍ਹਆ ਆਉਂਦਾ ਹੈ।
English meaningYour breath comes to its end, O my merchant friend, and your shoulders are weighed down by the tyrant of old age.
ਇਕ ਰਤੀ ਗੁਣ. ਨ ਸਮਾਣਿਆ, ਵਣਜਾਰਿਆ ਮਿਤ੍ਰਾ; ਅਵਗਣ ਖੜਸਨਿ ਬੰਨਿ ॥
eik ratee gun. na samaaniaa, vanajaariaa mitraa; avagan kharrasan ban |
ਪੰਜਾਬੀ ਅਰਥਤੇਰੇ ਵਿੱਚ ਇਕ ਭੋਰਾ ਭਰ ਭੀ ਨੇਕੀ ਨਹੀਂ ਆਈ ਅਤੇ ਬਦੀਆਂ ਦਾ ਜਕੜਿਆਂ ਹੋਇਆ ਤੂੰ ਅਗੇ ਤੌਰ ਦਿਤਾ ਜਾਵੇਗਾ, ਹੈ ਸੁਦਾਗਰ ਬੇਲੀਆਂ!
English meaningNot one iota of virtue came into you, O my merchant friend; bound and gagged by evil, you are driven along.
ਗੁਣ ਸੰਜਮਿ ਜਾਵੈ. ਚੋਟ ਨ ਖਾਵੈ; ਨਾ ਤਿਸੁ ਜੰਮਣੁ ਮਰਣਾ ॥
gun sanjam jaavai. chott na khaavai; naa tis jaman maranaa |
ਪੰਜਾਬੀ ਅਰਥਜੋ ਨੇਕੀ ਸੰਯੁਕਤ ਚਾਲੇ ਪਾਉਂਦਾ ਹੈ, ਉਹ ਸੱਟ ਨਹੀਂ ਖਾਂਦਾ ਅਤੇ ਉਸ ਦੇ ਆਉਣ ਤੇ ਜਾਣ ਮੁਕ ਜਾਂਦੇ ਹਨ।
English meaningOne who departs with virtue and self-discipline is not struck down, and is not consigned to the cycle of birth and death.
ਕਾਲੁ ਜਾਲੁ ਜਮੁ ਜੋਹਿ. ਨ ਸਾਕੈ; ਭਾਇ ਭਗਤਿ ਭੈ ਤਰਣਾ ॥
kaal jaal jam johi. na saakai; bhaae bhagat bhai taranaa |
ਪੰਜਾਬੀ ਅਰਥਮੌਤ ਦਾ ਫੰਧਾ ਤੇ ਉਸ ਦਾ ਫ਼ਰਿਸ਼ਤਾ ਉਸ ਨੂੰ ਛੂਹ ਨਹੀਂ ਸਕਦੇ, ਅਤੇ ਪ੍ਰੇਮ ਤੇ ਅਨੁਰਾਗ ਰਾਹੀਂ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English meaningThe Messenger of Death and his trap cannot touch him; through loving devotional worship, he crosses over the ocean of fear.
ਪਤਿ ਸੇਤੀ ਜਾਵੈ. ਸਹਜਿ ਸਮਾਵੈ; ਸਗਲੇ ਦੂਖ ਮਿਟਾਵੈ ॥
pat setee jaavai. sehaj samaavai; sagale dookh mittaavai |
ਪੰਜਾਬੀ ਅਰਥਉਹ ਇੱਜ਼ਤ ਨਾਲ ਜਾਂਦਾ ਹੈ, ਪ੍ਰਮ-ਅਨੰਦ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
English meaningHe departs with honor, and merges in intuitive peace and poise; all his pains depart.
ਕਹੁ ਨਾਨਕ. ਪ੍ਰਾਣੀ ਗੁਰਮੁਖਿ ਛੂਟੈ; ਸਾਚੇ ਤੇ. ਪਤਿ ਪਾਵੈ ॥੫॥੨॥
kahu naanak. praanee guramukh chhoottai; saache te. pat paavai |5|2|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਗੁਰਾਂ ਦੇ ਰਾਹੀਂ ਜੀਵ ਖਲਾਸੀ ਪਾਉਂਦਾ ਹੈ ਅਤੇ ਸੱਚੇ ਸਾਹਿਬ ਪਾਸੋਂ ਇੱਜ਼ਤ ਆਬਰੂ ਹਾਸਲ ਕਰਦਾ ਹੈ।
English meaningSays Nanak, when the mortal becomes Gurmukh, he is saved and honored by the True Lord. ||5||2||
ਸਿਰੀਰਾਗੁ ਮਹਲਾ ੪ ॥
sireeraag mahalaa 4 |
ਪੰਜਾਬੀ ਅਰਥਸਿਰੀ ਰਾਗ, ਚਉਥੀ ਪਾਤਸ਼ਾਹੀ।
English meaningSiree Raag, Fourth Mehl:
ਪਹਿਲੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਹਰਿ ਪਾਇਆ ਉਦਰ ਮੰਝਾਰਿ ॥
pahilai paharai rain kai, vanajaariaa mitraa; har paaeaa udar manjhaar |
ਪੰਜਾਬੀ ਅਰਥਰਾਤ ਦੇ ਪਹਿਲੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਹਿਗੁਰੂ ਨੇ ਜੀਵ ਨੂੰ ਕੁਖ ਅੰਦਰ ਪਾ ਦਿੱਤਾ ਹੈ।
English meaningIn the first watch of the night, O my merchant friend, the Lord places you in the womb.
ਹਰਿ ਧਿਆਵੈ ਹਰਿ ਉਚਰੈ. ਵਣਜਾਰਿਆ ਮਿਤ੍ਰਾ; ਹਰਿ ਹਰਿ ਨਾਮੁ ਸਮਾਰਿ ॥
har dhiaavai har ucharai. vanajaariaa mitraa; har har naam samaar |
ਪੰਜਾਬੀ ਅਰਥਉਹ ਵਾਹਿਗੁਰੂ ਨੂੰ ਅਰਾਧਦਾ ਹੈ, ਉਸ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਹੀ ਉਹ ਧਿਆਨ ਧਾਰਦਾ ਹੈ, ਹੇ ਸੁਦਾਗਰ ਬੇਲੀਆਂ!
English meaningYou meditate on the Lord, and chant the Lord's Name, O my merchant friend. You contemplate the Name of the Lord, Har, Har.
ਹਰਿ ਹਰਿ ਨਾਮੁ ਜਪੇ ਆਰਾਧੇ; ਵਿਚਿ ਅਗਨੀ. ਹਰਿ ਜਪਿ ਜੀਵਿਆ ॥
har har naam jape aaraadhe; vich aganee. har jap jeeviaa |
ਪੰਜਾਬੀ ਅਰਥਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਉਚਾਰਦਾ ਤੇ ਧਿਆਉਂਦਾ ਹੈ ਅਤੇ ਰਹਿਮ ਦੀ ਅੱਗ ਅੰਦਰ ਹਰੀ ਨੂੰ ਯਾਦ ਕਰਕੇ ਜੀਉਂਦਾ ਹੈ।
English meaningChanting the Name of the Lord, Har, Har, and meditating on it within the fire of the womb, your life is sustained by dwelling on the Naam.
ਬਾਹਰਿ ਜਨਮੁ ਭਇਆ. ਮੁਖਿ ਲਾਗਾ; ਸਰਸੇ ਪਿਤਾ ਮਾਤ ਥੀਵਿਆ ॥
baahar janam bheaa. mukh laagaa; sarase pitaa maat theeviaa |
ਪੰਜਾਬੀ ਅਰਥਇਹ ਬਾਹਰ ਆਉਂਦਾ ਹੈ ਅਤੇ ਜੰਮ ਪੈਦਾ ਹੈ। ਬਾਬਲ ਤੇ ਅੰਮੜੀ ਇਸ ਦਾ ਮੂੰਹ ਦੇਖ ਕੇ ਪ੍ਰਸੰਨ ਹੋ ਜਾਂਦੇ ਹਨ।
English meaningYou are born and you come out, and your mother and father are delighted to see your face.
ਜਿਸ ਕੀ ਵਸਤੁ. ਤਿਸੁ ਚੇਤਹੁ ਪ੍ਰਾਣੀ; ਕਰਿ ਹਿਰਦੈ ਗੁਰਮੁਖਿ ਬੀਚਾਰਿ ॥
jis kee vasat. tis chetahu praanee; kar hiradai guramukh beechaar |
ਪੰਜਾਬੀ ਅਰਥਉਸ ਦਾ ਚਿੰਤਨ ਕਰ, ਹੇ ਜੀਵ! ਜਿਸ ਦੀ ਮਲਕੀਅਤ ਇਹ ਚੀਜ਼ (ਬੱਚਾ) ਹੈ। ਗੁਰਾਂ ਦੀ ਦਇਆ ਦੁਆਰਾ ਆਪਣੇ ਦਿਲ ਅੰਦਰ ਹਰੀ ਦਾ ਸਿਮਰਨ ਧਾਰਨ ਕਰ।
English meaningRemember the One, O mortal, to whom the child belongs. As Gurmukh, reflect upon Him within your heart.
ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹਰਿ ਜਪੀਐ ਕਿਰਪਾ ਧਾਰਿ ॥੧॥
kahu naanak. praanee pahilai paharai; har japeeai kirapaa dhaar |1|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, (ਰਾਤ ਦੇ) ਪਹਿਲੇ ਹਿੱਸੇ ਵਿੱਚ, ਵਾਹਿਗੁਰੂ ਦਾ ਅਰਾਧਨ ਕਰ ਅਤੇ ਉਹ ਤੇਰੇ ਤੇ ਤਰਸ ਕਰੇਗਾ ਹੇ ਬੰਦੇ!
English meaningSays Nanak, O mortal, in the first watch of the night, dwell upon the Lord, who shall shower you with His Grace. ||1||
ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਾਗਾ ਦੂਜੈ ਭਾਇ ॥
doojai paharai rain kai, vanajaariaa mitraa; man laagaa doojai bhaae |
ਪੰਜਾਬੀ ਅਰਥਰਾਤ੍ਰੀ ਦੇ ਦੂਸਰੇ ਹਿੱਸੇ ਵਿੱਚ, ਹੇ ਸੁਦਾਗਰ ਬੇਲੀਆਂ! ਚਿੱਤ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।
English meaningIn the second watch of the night, O my merchant friend, the mind is attached to the love of duality.
ਮੇਰਾ ਮੇਰਾ ਕਰਿ ਪਾਲੀਐ, ਵਣਜਾਰਿਆ ਮਿਤ੍ਰਾ; ਲੇ ਮਾਤ ਪਿਤਾ ਗਲਿ ਲਾਇ ॥
meraa meraa kar paaleeai, vanajaariaa mitraa; le maat pitaa gal laae |
ਪੰਜਾਬੀ ਅਰਥਉਹ ਮੇਰਾ ਹੈ, ਉਹ ਮੇਰਾ ਹੈ ਆਖ ਕੇ, ਉਹ ਪਾਲਿਆ ਪੋਸਿਆ ਜਾਂਦਾ ਹੈ। ਮਾਂ ਤੇ ਪਿਓ ਉਸ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ।
English meaningMother and father hug you close in their embrace, claiming, "He is mine, he is mine"; so is the child brought up, O my merchant friend.
ਲਾਵੈ ਮਾਤ ਪਿਤਾ. ਸਦਾ ਗਲ ਸੇਤੀ; ਮਨਿ ਜਾਣੈ. ਖਟਿ ਖਵਾਏ ॥
laavai maat pitaa. sadaa gal setee; man jaanai. khatt khavaae |
ਪੰਜਾਬੀ ਅਰਥਮਾਂ ਤੇ ਪਿਓ ਸਦੀਵ ਹੀ ਉਸ ਨੂੰ ਆਪਣੀ ਹਿੱਕ ਨਾਲ ਲਾਉਂਦੇ ਹਨ। ਆਪਣੇ ਰਿਦੇ ਵਿੱਚ ਉਹ ਜਾਣਦੇ ਹਨ ਕਿ ਕਮਾਈ ਕਰ ਕੇ ਉਹ ਉਨ੍ਹਾਂ ਨੂੰ ਖੁਆੲੈਗਾ।
English meaningYour mother and father constantly hug you close in their embrace; in their minds, they believe that you will provide for them and support them.
ਜੋ ਦੇਵੈ. ਤਿਸੈ ਨ ਜਾਣੈ ਮੂੜਾ; ਦਿਤੇ ਨੋ ਲਪਟਾਏ ॥
jo devai. tisai na jaanai moorraa; dite no lapattaae |
ਪੰਜਾਬੀ ਅਰਥਮੂਰਖ ਜੋ ਦਿੰਦਾ ਹੈ ਉਸ (ਦਾਤਾਰ) ਨੂੰ ਨਹੀਂ ਜਾਂਦਾ ਅਤੇ ਦਿਤੇ ਹੋਏ (ਦਾਤ) ਨੂੰ ਚਿਮੜਦਾ ਹੈ।
English meaningThe fool does not know the One who gives; instead, he clings to the gift.
ਕੋਈ ਗੁਰਮੁਖਿ ਹੋਵੈ. ਸੁ ਕਰੈ ਵੀਚਾਰੁ; ਹਰਿ ਧਿਆਵੈ ਮਨਿ ਲਿਵ ਲਾਇ ॥
koee guramukh hovai. su karai veechaar; har dhiaavai man liv laae |
ਪੰਜਾਬੀ ਅਰਥਕੋਈ ਵਿਰਲਾ ਹੀ ਪੁਰਸ਼ ਹੈ ਜੋ ਗੁਰਾਂ ਦੇ ਰਾਹੀਂ ਬੰਦਗੀ ਕਰਦਾ ਹੈ ਅਤੇ ਆਪਣਾ ਦਿਲ ਤੇ ਪ੍ਰੀਤ ਵਾਹਿਗੁਰੂ ਨਾਲ ਜੋੜ ਕੇ ਉਸ ਨੂੰ ਸਿਮਰਦਾ ਹੈ।
English meaningRare is the Gurmukh who reflects upon, meditates upon, and within his mind, is lovingly attached to the Lord.
ਕਹੁ ਨਾਨਕ. ਦੂਜੈ ਪਹਰੈ ਪ੍ਰਾਣੀ; ਤਿਸੁ. ਕਾਲੁ ਨ ਕਬਹੂੰ ਖਾਇ ॥੨॥
kahu naanak. doojai paharai praanee; tis. kaal na kabahoon khaae |2|
ਪੰਜਾਬੀ ਅਰਥਗੁਰੂ ਜੀ ਆਖਦੇ ਹਨ ਦੂਸਰੇ ਹਿੱਸੇ ਅੰਦਰ, ਹੇ ਫ਼ਾਨੀ ਬੰਦੇ! ਉਸ ਨੂੰ ਮੌਤ ਕਦਾਚਿੱਤ ਨਹੀਂ ਨਿਗਲਦੀ।
English meaningSays Nanak, in the second watch of the night, O mortal, death never devours you. ||2||
ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਗਾ ਆਲਿ ਜੰਜਾਲਿ ॥
teejai paharai rain kai, vanajaariaa mitraa; man lagaa aal janjaal |
ਪੰਜਾਬੀ ਅਰਥਰਾਤ੍ਰੀ ਦੇ ਤੀਜੇ ਭਾਗ ਅੰਦਰ, ਹੈ ਮੇਰੇ ਸੁਦਾਗਰ ਸੱਜਣਾ! ਮਨੁਖ ਦਾ ਮਨੁਆ ਘਰੋਗੀ ਪੁਆੜਿਆਂ ਅੰਦਰ ਰੁਝਿਆ ਹੋਇਆ ਹੈ।
English meaningIn the third watch of the night, O my merchant friend, your mind is entangled in worldly and household affairs.
ਧਨੁ ਚਿਤਵੈ ਧਨੁ ਸੰਚਵੈ, ਵਣਜਾਰਿਆ ਮਿਤ੍ਰਾ; ਹਰਿ ਨਾਮਾ ਹਰਿ. ਨ ਸਮਾਲਿ ॥
dhan chitavai dhan sanchavai, vanajaariaa mitraa; har naamaa har. na samaal |
ਪੰਜਾਬੀ ਅਰਥਉਹ ਦੌਲਤ ਦਾ ਖਿਆਲ ਕਰਦਾ ਹੈ ਅਤੇ ਦੌਲਤ ਹੀ ਜਮ੍ਹਾਂ ਕਰਦਾ ਹੈ, ਹੈ ਮੇਰੇ ਸੁਦਾਗਰ ਸੰਜਣਾ! ਪ੍ਰੰਤੂ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ।
English meaningYou think of wealth, and gather wealth, O my merchant friend, but you do not contemplate the Lord or the Lord's Name.
ਹਰਿ ਨਾਮਾ. ਹਰਿ ਹਰਿ ਕਦੇ ਨ ਸਮਾਲੈ; ਜਿ ਹੋਵੈ ਅੰਤਿ ਸਖਾਈ ॥
har naamaa. har har kade na samaalai; ji hovai ant sakhaaee |
ਪੰਜਾਬੀ ਅਰਥਉਹ ਕਦਾਚਿਤ ਵਾਹਿਗੁਰੂ ਦੇ ਨਾਮ ਅਤੇ ਸੁਆਮੀ ਮਾਲਕ ਨੂੰ ਯਾਦ ਨਹੀਂ ਕਰਦਾ, ਜੋ ਅਖੀਰ ਨੂੰ ਉਸ ਦਾ ਸਹਾਇਕ ਹੋਣਾ ਹੈ।
English meaningYou never dwell upon the Name of the Lord, Har, Har, who will be your only Helper and Support in the end.