ਇਹੁ ਧਨੁ ਸੰਪੈ ਮਾਇਆ ਝੂਠੀ; ਅੰਤਿ. ਛੋਡਿ ਚਲਿਆ ਪਛੁਤਾਈ ॥
eihu dhan sanpai maaeaa jhootthee; ant. chhodd chaliaa pachhutaaee |
ਪੰਜਾਬੀ ਅਰਥਇਹ ਦੌਲਤ, ਜਾਇਦਾਦ ਤੇ ਮੋਹਨੀ ਕੂੜੀਆਂ ਹਨ। ਅਖੀਰ ਨੂੰ ਇਨ੍ਹਾਂ ਨੂੰ ਤਿਆਗ ਕੇ ਪ੍ਰਾਣੀ ਅਫ਼ਸੋਸ ਅੰਦਰ ਟੁਰ ਜਾਂਦਾ ਹੈ।
English meaningThis wealth, property and Maya are false. In the end, you must leave these, and depart in sorrow.
ਜਿਸ ਨੋ ਕਿਰਪਾ ਕਰੇ. ਗੁਰੁ ਮੇਲੇ; ਸੋ ਹਰਿ ਹਰਿ ਨਾਮੁ ਸਮਾਲਿ ॥
jis no kirapaa kare. gur mele; so har har naam samaal |
ਪੰਜਾਬੀ ਅਰਥਜਿਨ੍ਹਾਂ ਨੂੰ ਸਾਈਂ ਆਪਣੀ ਰਹਿਮਤ ਦੁਆਰਾ ਗੁਰਾਂ ਨਾਲ ਮਿਲਾਉਂਦਾ ਹੈ, ਉਹ ਵਾਹਿਗੁਰੂ ਦੇ ਸੁਆਮੀ ਦੇ ਨਾਮ ਨੂੰ ਉਚਾਰਦੇ ਹਨ।
English meaningThose whom the Lord, in His Mercy, unites with the Guru, reflect upon the Name of the Lord, Har, Har.
ਕਹੁ ਨਾਨਕ. ਤੀਜੈ ਪਹਰੈ ਪ੍ਰਾਣੀ; ਸੇ ਜਾਇ ਮਿਲੇ ਹਰਿ ਨਾਲਿ ॥੩॥
kahu naanak. teejai paharai praanee; se jaae mile har naal |3|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਹੈ ਫ਼ਾਨੀ ਬੰਦੇ। ਉਹ ਪੁਰਸ਼ ਜਾ ਕੇ ਵਾਹਿਗੁਰੂ ਦੇ ਸਾਥ ਮਿਲ ਜਾਂਦੇ ਹਨ।
English meaningSays Nanak, in the third watch of the night, O mortal, they go, and are united with the Lord. ||3||
ਚਉਥੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਹਰਿ ਚਲਣ ਵੇਲਾ ਆਦੀ ॥
chauthai paharai rain kai, vanajaariaa mitraa; har chalan velaa aadee |
ਪੰਜਾਬੀ ਅਰਥਰਾਤ ਦੇ ਚੋਥੇ ਹਿਸੇ ਅੰਦਰ ਹੇ ਸੁਦਾਗਰ ਬੇਲੀਆਂ! ਵਾਹਿਗੁਰੂ ਕੂਚ ਕਰਨ ਦਾ ਸਮਾਂ ਲੈ ਆਉਂਦਾ ਹੈ।
English meaningIn the fourth watch of the night, O my merchant friend, the Lord announces the time of departure.
ਕਰਿ ਸੇਵਹੁ ਪੂਰਾ ਸਤਿਗੁਰੂ, ਵਣਜਾਰਿਆ ਮਿਤ੍ਰਾ; ਸਭ ਚਲੀ ਰੈਣਿ ਵਿਹਾਦੀ ॥
kar sevahu pooraa satiguroo, vanajaariaa mitraa; sabh chalee rain vihaadee |
ਪੰਜਾਬੀ ਅਰਥਆਪਣੇ ਹੱਥਾਂ ਨਾਲ ਪੂਰਨ ਸੱਚੇ ਗੁਰਾਂ ਦੀ ਖਿਦਮਤ ਕਰ, ਹੇ ਮੇਰੇ ਸੁਦਾਗਰ ਬੇਲੀਆਂ। ਤੇਰੀ ਸਾਰੀ ਜੀਵਨ ਰਾਤ੍ਰੀ ਬੀਤਦੀ ਜਾ ਰਹੀ ਹੈ।
English meaningServe the Perfect True Guru, O my merchant friend; your entire life-night is passing away.
ਹਰਿ ਸੇਵਹੁ ਖਿਨੁ ਖਿਨੁ, ਢਿਲ ਮੂਲਿ ਨ ਕਰਿਹੁ; ਜਿਤੁ ਅਸਥਿਰੁ. ਜੁਗੁ ਜੁਗੁ ਹੋਵਹੁ ॥
har sevahu khin khin, dtil mool na karihu; jit asathir. jug jug hovahu |
ਪੰਜਾਬੀ ਅਰਥਤੂੰ ਹਰ ਮੁਹਤ ਵਾਹਿਗੁਰੂ ਦੀ ਟਹਿਲ ਕਮਾ ਅਤੇ ਦੇਰੀ ਨਾਂ ਕਰ, ਜਿਸ ਦੁਆਰਾ ਤੂੰ ਸਾਰਿਆਂ ਯੁਗਾਂ ਅੰਦਰ ਅਮਰ ਹੋ ਜਾਵੇਗਾ।
English meaningServe the Lord each and every instant-do not delay! You shall become eternal throughout the ages.
ਹਰਿ ਸੇਤੀ ਸਦ ਮਾਣਹੁ ਰਲੀਆ; ਜਨਮ ਮਰਣ ਦੁਖ ਖੋਵਹੁ ॥
har setee sad maanahu raleea; janam maran dukh khovahu |
ਪੰਜਾਬੀ ਅਰਥਵਾਹਿਗੁਰੂ ਨਾਲ ਹਮੇਸ਼ਾਂ ਰੰਗ-ਰਲੀਆਂ ਭੋਗ ਅਤੇ ਜੰਮਣ ਤੇ ਮਰਣ ਦੀ ਪੀੜਾ ਨੂੰ ਮਿਟਾ ਦੇ।
English meaningEnjoy ecstasy forever with the Lord, and do away with the pains of birth and death.
ਗੁਰ ਸਤਿਗੁਰ ਸੁਆਮੀ. ਭੇਦੁ ਨ ਜਾਣਹੁ; ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥
gur satigur suaamee. bhed na jaanahu; jit mil har bhagat sukhaandee |
ਪੰਜਾਬੀ ਅਰਥਤੂੰ ਉਤਕ੍ਰਿਸ਼ਟ ਸਤਿਗੁਰੂ ਅਤੇ ਸਾਹਿਬ ਵਿਚਕਾਰ ਫ਼ਰਕ ਨਾਂ ਸਮਝ ਜਿਸ ਨੂੰ ਭੇਟਣ ਦੁਆਰਾ ਸਾਹਿਬ ਦੀ ਪ੍ਰੇਮ-ਮਈ ਸੇਵਾ ਆਦਮੀ ਨੂੰ ਪਿਆਰੀ ਲਗਦੀ ਹੈ।
English meaningKnow that there is no difference between the Guru, the True Guru, and your Lord and Master. Meeting with Him, take pleasure in the Lord's devotional service.
ਕਹੁ ਨਾਨਕ. ਪ੍ਰਾਣੀ, ਚਉਥੈ ਪਹਰੈ; ਸਫਲਿਓੁ ਰੈਣਿ. ਭਗਤਾ ਦੀ ॥੪॥੧॥੩॥
kahu naanak. praanee, chauthai paharai; safalio rain. bhagataa dee |4|1|3|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਰਾਤ੍ਰੀ ਦੇ ਚੋਥੇ ਹਿੱਸੇ ਅੰਦਰ ਹੈ ਜੀਵ! ਫਲਦਾਇਕ ਹੈ ਜੀਵਨ-ਰਾਤ੍ਰੀ, ਰੱਬ ਦੇ ਗੋਲਿਆਂ ਦੀ।
English meaningSays Nanak, O mortal, in the fourth watch of the night, the life-night of the devotee is fruitful. ||4||1||3||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਧਰਿ ਪਾਇਤਾ ਉਦਰੈ ਮਾਹਿ ॥
pahilai paharai rain kai. vanajaariaa mitraa; dhar paaeitaa udarai maeh |
ਪੰਜਾਬੀ ਅਰਥਰਾਤ੍ਰੀ ਦੇ ਪਹਿਲੇ ਹਿਸੇ ਵਿੱਚ ਹੈ ਮੇਰੇ ਸੁਦਾਗਰ ਸਜਣਾ ਵਾਹਿਗੁਰੂ ਨੇ ਜਿੰਦੜੀ ਨੂੰ ਪੇਟ ਅੰਦਰ ਧਰ ਦਿਤਾ।
English meaningIn the first watch of the night, O my merchant friend, the Lord placed your soul in the womb.
ਦਸੀ ਮਾਸੀ. ਮਾਨਸੁ ਕੀਆ, ਵਣਜਾਰਿਆ ਮਿਤ੍ਰਾ; ਕਰਿ ਮੁਹਲਤਿ ਕਰਮ ਕਮਾਹਿ ॥
dasee maasee. maanas keea, vanajaariaa mitraa; kar muhalat karam kamaeh |
ਪੰਜਾਬੀ ਅਰਥਦਸਾਂ ਮਹੀਨਿਆਂ ਵਿੱਚ ਇਸ ਨੂੰ ਇਨਸਾਨ ਬਣਾ ਦਿੱਤਾ ਗਿਆ ਅਤੇ ਨੇਕ ਅਮਲ ਕਮਾਉਣ ਲਈ ਇਸ ਨੂੰ ਨਿਯਤ ਸਮਾਂ ਦੇ ਦਿਤਾ ਗਿਆ।
English meaningIn the tenth month, you were made into a human being, O my merchant friend, and you were given your allotted time to perform good deeds.
ਮੁਹਲਤਿ ਕਰਿ ਦੀਨੀ. ਕਰਮ ਕਮਾਣੇ; ਜੈਸਾ ਲਿਖਤੁ ਧੁਰਿ ਪਾਇਆ ॥
muhalat kar deenee. karam kamaane; jaisaa likhat dhur paaeaa |
ਪੰਜਾਬੀ ਅਰਥਜਿਹੋ ਜਿਹੀ ਉਸ ਲਈ ਪੁਰਬਲੀ ਲਿਖਤਾਕਾਰ ਸੀ, ਉਸ ਅਨੁਸਾਰ ਉਸ ਨੂੰ ਸ਼ੁੱਭ ਕੰਮ ਕਰਨ ਲਈ ਅਉਸਰ ਦੇ ਦਿਤਾ ਗਿਆ।
English meaningYou were given this time to perform good deeds, according to your pre-ordained destiny.
ਮਾਤ ਪਿਤਾ ਭਾਈ ਸੁਤ ਬਨਿਤਾ; ਤਿਨ ਭੀਤਰਿ ਪ੍ਰਭੂ ਸੰਜੋਇਆ ॥
maat pitaa bhaaee sut banitaa; tin bheetar prabhoo sanjoeaa |
ਪੰਜਾਬੀ ਅਰਥਮਾਂ, ਪਿਉ, ਭਰਾ, ਪੁਤ੍ਰ ਅਤੇ ਪਤਨੀ, ਉਨ੍ਹਾਂ ਦੇ ਅੰਦਰ ਸਾਹਿਬ ਨੇ ਉਸ ਨੂੰ ਜੋੜ ਦਿੱਤਾ।
English meaningGod placed you with your mother, father, brothers, sons and wife.
ਕਰਮ ਸੁਕਰਮ. ਕਰਾਏ ਆਪੇ; ਇਸੁ ਜੰਤੈ. ਵਸਿ. ਕਿਛੁ ਨਾਹਿ ॥
karam sukaram. karaae aape; is jantai. vas. kichh naeh |
ਪੰਜਾਬੀ ਅਰਥਹਰੀ ਖੁਦ ਮੰਦੇ ਅਮਲ ਤੇ ਸ਼ੁੱਭ ਅਮਲ ਪ੍ਰਾਣੀ ਪਾਸੋਂ ਕਰਵਾਉਂਦਾ ਹੈ। ਏਸ ਜੀਵ ਦੇ ਅਖਤਿਆਰ ਵਿੱਚ ਕੁਝ ਭੀ ਨਹੀਂ।
English meaningGod Himself is the Cause of causes, good and bad-no one has control over these things.
ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਧਰਿ ਪਾਇਤਾ ਉਦਰੈ ਮਾਹਿ ॥੧॥
kahu naanak. praanee pahilai paharai; dhar paaeitaa udarai maeh |1|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਪਹਿਲੇ ਭਾਗ ਅੰਦਰ, ਹੇ ਜੀਵ! ਵਾਹਿਗੁਰੂ ਨੇ ਉਸ ਨੂੰ ਢਿਡ ਅੰਦਰ ਪਾ ਦਿਤਾ।
English meaningSays Nanak, O mortal, in the first watch of the night, the soul is placed in the womb. ||1||
ਦੂਜੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਭਰਿ ਜੁਆਨੀ ਲਹਰੀ ਦੇਇ ॥
doojai paharai rain kai. vanajaariaa mitraa; bhar juaanee laharee dee |
ਪੰਜਾਬੀ ਅਰਥਰਾਤ੍ਰੀ ਦੇ ਦੂਜੇ ਪਹਿਰੇ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਪ੍ਰਾਣੀ ਦੀ ਪੁਰੀ ਪ੍ਰਫੁਲਤ ਯੁਵਾ ਅਵਸਥਾ ਖੂਬ ਛੱਲਾਂ ਮਾਰਦੀ ਹੈ।
English meaningIn the second watch of the night, O my merchant friend, the fullness of youth rises in you like waves.
ਬੁਰਾ ਭਲਾ. ਨ ਪਛਾਣਈ, ਵਣਜਾਰਿਆ ਮਿਤ੍ਰਾ; ਮਨੁ ਮਤਾ ਅਹੰਮੇਇ ॥
buraa bhalaa. na pachhaanee, vanajaariaa mitraa; man mataa ahamee |
ਪੰਜਾਬੀ ਅਰਥਹੰਕਾਰ ਨਾਲ ਮਤਵਾਲਾ ਹੋਣ ਦੇ ਕਾਰਣ, ਹੈ ਮੇਰੇ ਸੁਦਾਗਰ ਬੇਲੀਆਂ! ਆਦਮੀ ਚੰਗੇ ਤੇ ਮੰਦੇ ਦੀ ਸਿੰਞਾਣ ਹੀ ਨਹੀਂ ਕਰਦਾ।
English meaningYou do not distinguish between good and evil, O my merchant friend-your mind is intoxicated with ego.
ਬੁਰਾ ਭਲਾ. ਨ ਪਛਾਣੈ ਪ੍ਰਾਣੀ; ਆਗੈ ਪੰਥੁ ਕਰਾਰਾ ॥
buraa bhalaa. na pachhaanai praanee; aagai panth karaaraa |
ਪੰਜਾਬੀ ਅਰਥਜੀਵ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦਾ, ਅਤੇ ਮੂਹਰੇ ਰਸਤਾ ਬਿਖੜਾ ਹੈ।
English meaningMortal beings do not distinguish between good and evil, and the road ahead is treacherous.
ਪੂਰਾ ਸਤਿਗੁਰੁ. ਕਬਹੂੰ ਨ ਸੇਵਿਆ; ਸਿਰਿ ਠਾਢੇ ਜਮ ਜੰਦਾਰਾ ॥
pooraa satigur. kabahoon na seviaa; sir tthaadte jam jandaaraa |
ਪੰਜਾਬੀ ਅਰਥਉਸ ਨੇ ਕਦਾਚਿਤ ਭੀ ਪੂਰਨ ਸਚੇ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਉਸ ਦੇ ਸਿਰ ਉਤੇ ਜਾਲਮ ਮੌਤ ਖੜੀ ਹੈ।
English meaningThey never serve the Perfect True Guru, and the cruel tyrant Death stands over their heads.
ਧਰਮ ਰਾਇ ਜਬ ਪਕਰਸਿ ਬਵਰੇ; ਤਬ ਕਿਆ ਜਬਾਬੁ ਕਰੇਇ ॥
dharam raae jab pakaras bavare; tab kiaa jabaab karee |
ਪੰਜਾਬੀ ਅਰਥਜਦ ਧਰਮਰਾਜ ਤੈਨੂੰ ਪਕੜ ਕੇ ਪੁਛੇਗਾ, ਹੇ ਪਗਲੇ ਪੁਰਸ਼! ਤੂੰ ਉਦੋਂ ਉਸ ਨੂੰ ਕੀ ਉਤਰ ਦੇਵੇਗਾ?
English meaningWhen the Righteous Judge seizes you and interrogates you, O madman, what answer will you give him then?
ਕਹੁ ਨਾਨਕ. ਦੂਜੈ ਪਹਰੈ ਪ੍ਰਾਣੀ; ਭਰਿ ਜੋਬਨੁ ਲਹਰੀ ਦੇਇ ॥੨॥
kahu naanak. doojai paharai praanee; bhar joban laharee dee |2|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਦੂਸਰੇ ਹਿੱਸੇ ਅੰਦਰ ਫਾਨੀ ਬੰਦੇ ਨੂੰ ਪੂਰਨ ਜੋਬਨ ਦੀਆਂ ਛੱਲਾਂ ਲੋਟ ਪੋਟ ਕਰ ਦਿੰਦੀਆਂ ਹਨ।
English meaningSays Nanak, in the second watch of the night, O mortal, the fullness of youth tosses you about like waves in the storm. ||2||
ਤੀਜੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਬਿਖੁ ਸੰਚੈ ਅੰਧੁ ਅਗਿਆਨੁ ॥
teejai paharai rain kai. vanajaariaa mitraa; bikh sanchai andh agiaan |
ਪੰਜਾਬੀ ਅਰਥਰਾਤ ਦੇ ਤੀਸਰੇ ਹਿਸੇ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਅੰਨ੍ਹਾ ਬੇਸਮਝ ਬੰਦਾ ਜ਼ਹਿਰ ਇਕੱਤ੍ਰ ਕਰਦਾ ਹੈ।
English meaningIn the third watch of the night, O my merchant friend, the blind and ignorant person gathers poison.
ਪੁਤਿ੍ਰ ਕਲਤਿ੍ਰ ਮੋਹਿ ਲਪਟਿਆ, ਵਣਜਾਰਿਆ ਮਿਤ੍ਰਾ; ਅੰਤਰਿ ਲਹਰਿ ਲੋਭਾਨੁ ॥
putr kalatr mohi lapattiaa, vanajaariaa mitraa; antar lehar lobhaan |
ਪੰਜਾਬੀ ਅਰਥਉਹ ਆਪਣੇ ਪੁੱਤਾਂ ਤੇ ਪਤਨੀ ਦੀ ਪ੍ਰੀਤ ਅੰਦਰ ਫਸਿਆ ਹੋਇਆ ਹੈ, ਹੈ ਮੇਰੇ ਸੁਦਾਗਰ ਬੇਲੀਆ! ਅਤੇ ਉਸ ਦੇ ਦਿਲ ਅੰਦਰ ਲਾਲਚ ਦੀਆਂ ਛੱਲਾਂ ਠਾਠਾਂ ਮਾਰਦੀਆਂ ਹਨ।
English meaningHe is entangled in emotional attachment to his wife and sons, O my merchant friend, and deep within him, the waves of greed are rising up.
ਅੰਤਰਿ ਲਹਰਿ ਲੋਭਾਨੁ ਪਰਾਨੀ; ਸੋ ਪ੍ਰਭੁ. ਚਿਤਿ ਨ ਆਵੈ ॥
antar lehar lobhaan paraanee; so prabh. chit na aavai |
ਪੰਜਾਬੀ ਅਰਥਉਸ ਦੇ ਮਨ ਵਿੱਚ ਤਮ੍ਹਾਂ ਦੇ ਤਰੰਗ ਹਨ ਅਤੇ ਜੀਵ ਉਸ ਸਾਹਿਬ ਦਾ ਅਰਾਧਨ ਨਹੀਂ ਕਰਦਾ।
English meaningThe waves of greed are rising up within him, and he does not remember God.
ਸਾਧਸੰਗਤਿ ਸਿਉ ਸੰਗੁ. ਨ ਕੀਆ; ਬਹੁ ਜੋਨੀ ਦੁਖੁ ਪਾਵੈ ॥
saadhasangat siau sang. na keea; bahu jonee dukh paavai |
ਪੰਜਾਬੀ ਅਰਥਉਹ ਸਤਿਸੰਗਤ ਨਾਲ ਮੇਲ ਮਿਲਾਪ ਨਹੀਂ ਕਰਦਾ ਅਤੇ ਕਈ ਜੂਨੀਆਂ ਅੰਦਰ ਕਸ਼ਟ ਉਠਾਉਂਦਾ ਹੈ।
English meaningHe does not join the Saadh Sangat, the Company of the Holy, and he suffers in terrible pain through countless incarnations.
ਸਿਰਜਨਹਾਰੁ ਵਿਸਾਰਿਆ ਸੁਆਮੀ; ਇਕ ਨਿਮਖ. ਨ ਲਗੋ ਧਿਆਨੁ ॥
sirajanahaar visaariaa suaamee; ik nimakh. na lago dhiaan |
ਪੰਜਾਬੀ ਅਰਥਉਸ ਨੇ ਰਚਣਹਾਰ ਸਾਹਿਬ ਨੂੰ ਭੁਲਾ ਛਡਿਆ ਹੈ ਅਤੇ ਉਹ ਉਸ ਅੰਦਰ ਇਕ ਮੁਹਤ ਲਈ ਭੀ ਆਪਣੀ ਬਿਰਤੀ ਨਹੀਂ ਜੋੜਦਾ।
English meaningHe has forgotten the Creator, his Lord and Master, and he does not meditate on Him, even for an instant.
ਕਹੁ ਨਾਨਕ. ਪ੍ਰਾਣੀ ਤੀਜੈ ਪਹਰੈ; ਬਿਖੁ ਸੰਚੇ ਅੰਧੁ ਅਗਿਆਨੁ ॥੩॥
kahu naanak. praanee teejai paharai; bikh sanche andh agiaan |3|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਤੀਜੇ ਹਿੱਸੇ ਅੰਦਰ, ਸੁਨਾਖਾ ਤੇ ਬੇਸਮਝ ਫ਼ਾਨੀ ਬੰਦਾ ਜ਼ਹਿਰ ਨੂੰ ਜਮ੍ਹਾਂ ਕਰਦਾ ਹੈ।
English meaningSays Nanak, in the third watch of the night, the blind and ignorant person gathers poison. ||3||
ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਦਿਨੁ ਨੇੜੈ ਆਇਆ ਸੋਇ ॥
chauthai paharai rain kai. vanajaariaa mitraa; din nerrai aaeaa soe |
ਪੰਜਾਬੀ ਅਰਥਰਾਤ੍ਰੀ ਦੇ ਚੋਥੇ ਹਿਸੇ ਅੰਦਰ ਹੇ ਸੁਦਾਗਰ ਬੇਲੀਆਂ! ਮੌਤ ਦਾ ਉਹ ਦਿਹਾੜਾ ਲਾਗੇ ਢੁਕ ਰਿਹਾ ਹੈ।
English meaningIn the fourth watch of the night, O my merchant friend, that day is drawing near.
ਗੁਰਮੁਖਿ ਨਾਮੁ ਸਮਾਲਿ ਤੂੰ. ਵਣਜਾਰਿਆ ਮਿਤ੍ਰਾ; ਤੇਰਾ ਦਰਗਹ ਬੇਲੀ ਹੋਇ ॥
guramukh naam samaal toon. vanajaariaa mitraa; teraa daragah belee hoe |
ਪੰਜਾਬੀ ਅਰਥਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੈ ਮੇਰੇ ਸੁਦਾਗਰ ਸੱਜਣਾ ਅਤੇ ਸਾਹਿਬ ਦੇ ਦਰਬਾਰ ਅੰਦਰ ਇਹ ਤੇਰਾ ਯਾਰ ਹੋਵੇਗਾ।
English meaningAs Gurmukh, remember the Naam, O my merchant friend. It shall be your Friend in the Court of the Lord.
ਗੁਰਮੁਖਿ ਨਾਮੁ ਸਮਾਲਿ ਪਰਾਣੀ; ਅੰਤੇ ਹੋਇ ਸਖਾਈ ॥
guramukh naam samaal paraanee; ante hoe sakhaaee |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ, ਹੇ ਜੀਵ! ਨਾਮ ਨੂੰ ਯਾਦ ਕਰ ਅਤੇ ਅਖੀਰ ਨੂੰ ਇਹ ਤੇਰਾ ਮਦਦਗਾਰ ਹੋਵੇਗਾ।
English meaningAs Gurmukh, remember the Naam, O mortal; in the end, it shall be your only companion.