ਇਹੁ ਮੋਹੁ ਮਾਇਆ. ਤੇਰੈ ਸੰਗਿ, ਨ ਚਾਲੈ; ਝੂਠੀ ਪ੍ਰੀਤਿ ਲਗਾਈ ॥
eihu mohu maaeaa. terai sang, na chaalai; jhootthee preet lagaaee |
ਪੰਜਾਬੀ ਅਰਥਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
English meaningThis emotional attachment to Maya shall not go with you; it is false to fall in love with it.
ਸਗਲੀ ਰੈਣਿ. ਗੁਦਰੀ ਅੰਧਿਆਰੀ; ਸੇਵਿ ਸਤਿਗੁਰੁ. ਚਾਨਣੁ ਹੋਇ ॥
sagalee rain. gudaree andhiaaree; sev satigur. chaanan hoe |
ਪੰਜਾਬੀ ਅਰਥਸਮੂਹ ਰਾਤ੍ਰੀ ਅਨ੍ਹੇਰੇ ਅੰਦਰ ਗੁਜ਼ਰ ਗਈ ਹੈ। ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਰੱਬੀ ਨੂਰ ਤੇਰੇ ਉਤੇ ਊਦੇ ਹੋਵੇਗਾ।
English meaningThe entire night of your life has passed away in darkness; but by serving the True Guru, the Divine Light shall dawn within.
ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਦਿਨੁ ਨੇੜੈ ਆਇਆ ਸੋਇ ॥੪॥
kahu naanak. praanee chauthai paharai; din nerrai aaeaa soe |4|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਕਿ ਰਾਤ ਦੇ ਚੌਥੇ ਹਿੱਸੇ ਵਿੱਚ ਤੇਰੀ ਮੌਤ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
English meaningSays Nanak, O mortal, in the fourth watch of the night, that day is drawing near! ||4||
ਲਿਖਿਆ ਆਇਆ ਗੋਵਿੰਦ ਕਾ. ਵਣਜਾਰਿਆ ਮਿਤ੍ਰਾ; ਉਠਿ ਚਲੇ ਕਮਾਣਾ ਸਾਥਿ ॥
likhiaa aaeaa govind kaa. vanajaariaa mitraa; utth chale kamaanaa saath |
ਪੰਜਾਬੀ ਅਰਥਸ੍ਰਿਸ਼ਟੀ ਦੇ ਸੁਆਮੀ ਦਾ ਪਰਵਾਨਾ ਆਉਣਾ ਤੇ, ਹੈ ਮੇਰੇ ਸੁਦਾਗਰ ਸਜਣਾ! ਇਨਸਾਨ ਖੜਾ ਹੋ ਆਪਣੇ ਕੀਤੇ ਅਮਲਾ ਦੇ ਸਮੇਤ ਟੁਰ ਜਾਂਦਾ ਹੈ।
English meaningReceiving the summons from the Lord of the Universe, O my merchant friend, you must arise and depart with the actions you have committed.
ਇਕ ਰਤੀ. ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ; ਓਨੀ ਤਕੜੇ ਪਾਏ ਹਾਥ ॥
eik ratee. bilam na devanee, vanajaariaa mitraa; onee takarre paae haath |
ਪੰਜਾਬੀ ਅਰਥਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
English meaningYou are not allowed a moment's delay, O my merchant friend; the Messenger of Death seizes you with firm hands.
ਲਿਖਿਆ ਆਇਆ. ਪਕੜਿ ਚਲਾਇਆ; ਮਨਮੁਖ ਸਦਾ ਦੁਹੇਲੇ ॥
likhiaa aaeaa. pakarr chalaaeaa; manamukh sadaa duhele |
ਪੰਜਾਬੀ ਅਰਥਲਿਖਤੀ ਹੁਕਮ ਪੁਜਣ ਤੇ ਜੀਵ ਫੜ ਕੇ ਅਗੇ ਤੋਰ ਦਿਤੇ ਹਨ। ਹਮੇਸ਼ਾਂ ਦੁਖੀਏ ਹਨ, ਆਪ ਹੁਦਰੇ ਪੁਰਸ਼।
English meaningReceiving the summons, people are seized and dispatched. The self-willed manmukhs are miserable forever.
ਜਿਨੀ ਪੂਰਾ ਸਤਿਗੁਰੁ ਸੇਵਿਆ; ਸੇ. ਦਰਗਹ ਸਦਾ ਸੁਹੇਲੇ ॥
jinee pooraa satigur seviaa; se. daragah sadaa suhele |
ਪੰਜਾਬੀ ਅਰਥਸਾਈਂ ਦੇ ਦਰਬਾਰ ਅੰਦਰ ਉਹ ਹਮੇਸ਼ਾਂ ਸੁਖੀਏ ਹਨ ਜੋ ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
English meaningBut those who serve the Perfect True Guru are forever happy in the Court of the Lord.
ਕਰਮ ਧਰਤੀ ਸਰੀਰੁ, ਜੁਗ ਅੰਤਰਿ; ਜੋ ਬੋਵੈ. ਸੋ ਖਾਤਿ ॥
karam dharatee sareer, jug antar; jo bovai. so khaat |
ਪੰਜਾਬੀ ਅਰਥਇਸ ਯੂਗ ਅੰਦਰ ਦੇਹਿ ਅਮਲਾਂ ਦਾ ਖੇਤ ਹੈ। ਜੋ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਦਾ (ਵੱਢਦਾ) ਹੈ।
English meaningThe body is the field of karma in this age; whatever you plant, you shall harvest.
ਕਹੁ ਨਾਨਕ. ਭਗਤ ਸੋਹਹਿ ਦਰਵਾਰੇ; ਮਨਮੁਖ ਸਦਾ ਭਵਾਤਿ ॥੫॥੧॥੪॥
kahu naanak. bhagat soheh daravaare; manamukh sadaa bhavaat |5|1|4|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਜਗਿਆਸੂ ਸਾਹਿਬ ਦੀ ਦਰਗਾਹ ਅੰਦਰ ਸੁੰਦਰ ਲਗਦੇ ਹਨ, ਜਦ ਕਿ ਆਪ ਹੁਦਰੇ ਹਮੇਸ਼ਾਂ ਆਵਾਗਉਣ ਅੰਦਰ ਭਟਕਦੇ ਹਨ।
English meaningSays Nanak, the devotees look beautiful in the Court of the Lord; the self-willed manmukhs wander forever in reincarnation. ||5||1||4||
ਸਿਰੀਰਾਗੁ ਮਹਲਾ ੪ ਘਰੁ ੨ ਛੰਤ ॥
sireeraag mahalaa 4 ghar 2 chhant |
ਪੰਜਾਬੀ ਅਰਥਸਿਰੀ ਰਾਗ, ਚਉਥੀ ਪਾਤਸ਼ਾਹੀ।
English meaningSiree Raag, Fourth Mehl, Second House, Chhant:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. By The Grace Of The True Guru:
ਮੁੰਧ ਇਆਣੀ ਪੇਈਅੜੈ; ਕਿਉ ਕਰਿ. ਹਰਿ ਦਰਸਨੁ ਪਿਖੈ ॥
mundh eaanee peeearrai; kiau kar. har darasan pikhai |
ਪੰਜਾਬੀ ਅਰਥਭੋਲੀ ਪਤਨੀ ਆਪਣੇ ਪਿਤਾ ਦੇ ਘਰ ਵਿੱਚ ਕਿਸ ਤਰ੍ਹਾਂ ਵਾਹਿਗੁਰੂ ਦਾ ਦੀਦਾਰ ਵੇਖ ਸਕਦੀ ਹੈ?
English meaningHow can the ignorant soul-bride obtain the Blessed Vision of the Lord's Darshan, while she is in this world of her father's home?
ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ. ਸਾਹੁਰੜੈ ਕੰਮ ਸਿਖੈ ॥
har har apanee kirapaa kare; guramukh. saahurarrai kam sikhai |
ਪੰਜਾਬੀ ਅਰਥਜਦ ਸੁਆਮੀ ਮਾਲਕ ਆਪਣੀ ਰਹਿਮਤ ਧਾਰਦਾ ਹੈ ਤਾਂ ਗੁਰੂ-ਅਨੁਸਾਰੀ ਪਤਨੀ ਆਪਣੇ ਕੰਤ ਦੇ ਘਰ ਦੇ ਕਾਰ ਵਿਹਾਰ ਸਿਖ ਲੈਂਦੀ ਹੈ।
English meaningWhen the Lord Himself grants His Grace, the Gurmukh learns the duties of her Husband's Celestial Home.
ਸਾਹੁਰੜੈ. ਕੰਮ ਸਿਖੈ ਗੁਰਮੁਖਿ; ਹਰਿ ਹਰਿ ਸਦਾ ਧਿਆਏ ॥
saahurarrai. kam sikhai guramukh; har har sadaa dhiaae |
ਪੰਜਾਬੀ ਅਰਥਪਵਿੱਤ੍ਰ ਪਤਨੀ ਕੰਤ ਦੇ ਘਰ ਦੇ ਕੰਮ ਕਾਜ ਸਿਖਦੀ ਹੈ ਅਤੇ ਸਦੀਵ ਹੀ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦੀ ਹੈ।
English meaningThe Gurmukh learns the duties of her Husband's Celestial Home; she meditates forever on the Lord, Har, Har.
ਸਹੀਆ ਵਿਚਿ ਫਿਰੈ ਸੁਹੇਲੀ; ਹਰਿ ਦਰਗਹ ਬਾਹ ਲੁਡਾਏ ॥
saheea vich firai suhelee; har daragah baah luddaae |
ਪੰਜਾਬੀ ਅਰਥਉਹ ਤਦ ਆਪਣੀਆਂ ਸਖੀਆਂ ਵਿੱਚ ਖੁਸ਼ ਫਿਰੇਗੀ ਅਤੇ ਹਰੀ ਦੇ ਦਰਬਾਰ ਅੰਦਰ ਆਪਣੀ ਭੁਜਾ ਹੁਲਾਰੇਗੀ।
English meaningShe walks happily among her companions, and in the Lord's Court, she swings her arms joyfully.
ਲੇਖਾ. ਧਰਮ ਰਾਇ ਕੀ ਬਾਕੀ; ਜਪਿ ਹਰਿ ਹਰਿ ਨਾਮੁ, ਕਿਰਖੈ ॥
lekhaa. dharam raae kee baakee; jap har har naam, kirakhai |
ਪੰਜਾਬੀ ਅਰਥਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ ਉਹ ਧਰਮਰਾਜ ਦੇ ਹਿਸਾਬ ਕਿਤਾਬ ਦੀ ਬਾਕੀ ਉਤੇ ਲਕੀਰ ਫੇਰ ਦਿੰਦੀ ਹੈ।
English meaningHer account is cleared by the Righteous Judge of Dharma, when she chants the Name of the Lord, Har, Har.
ਮੁੰਧ ਇਆਣੀ ਪੇਈਅੜੈ; ਗੁਰਮੁਖਿ ਹਰਿ ਦਰਸਨੁ ਦਿਖੈ ॥੧॥
mundh eaanee peeearrai; guramukh har darasan dikhai |1|
ਪੰਜਾਬੀ ਅਰਥਭੋਲੀ ਭਾਲੀ ਵਹੁਟੀ, ਇਸ ਸੰਸਾਰ ਅੰਦਰ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਦੀਦਾਰ ਵੇਖ ਲੈਂਦੀ ਹੈ।
English meaningThe ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
ਵੀਆਹੁ ਹੋਆ ਮੇਰੇ ਬਾਬੁਲਾ; ਗੁਰਮੁਖੇ ਹਰਿ ਪਾਇਆ ॥
veeaahu hoaa mere baabulaa; guramukhe har paaeaa |
ਪੰਜਾਬੀ ਅਰਥਮੇਰਾ ਅਨੱਦ ਕਾਰਜ ਹੋ ਗਿਆ ਹੈ, ਹੈ ਮੇਰੇ ਪਿਤਾ! ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
English meaningMy marriage has been performed, O my father. As Gurmukh, I have found the Lord.
ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਪ੍ਰਚੰਡੁ ਬਲਾਇਆ ॥
agiaan andheraa kattiaa; gur giaan prachandd balaaeaa |
ਪੰਜਾਬੀ ਅਰਥਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਗੁਰਾਂ ਨੇ ਬ੍ਰਹਿਮ-ਬੋਧ ਦੀ ਖਰੀ ਤੇਜ ਰੋਸ਼ਨੀ ਬਾਲ ਦਿੱਤੀ ਹੈ।
English meaningThe darkness of ignorance has been dispelled. The Guru has revealed the blazing light of spiritual wisdom.
ਬਲਿਆ ਗੁਰ ਗਿਆਨੁ. ਅੰਧੇਰਾ ਬਿਨਸਿਆ; ਹਰਿ ਰਤਨੁ ਪਦਾਰਥੁ ਲਾਧਾ ॥
baliaa gur giaan. andheraa binasiaa; har ratan padaarath laadhaa |
ਪੰਜਾਬੀ ਅਰਥਗੁਰਾਂ ਦਾ ਦਿਤਾ ਹੋਇਆ ਬ੍ਰਹਿਮ-ਗਿਆਨ ਪ੍ਰਕਾਸ਼ ਪਸਾਰ ਰਿਹਾ ਹੈ ਅਤੇ ਅਨ੍ਹੇਰਾ ਨਵਿਰਤ ਹੋ ਗਿਆ ਹੈ। ਇਸ ਲਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਅਮੋਲਕ ਜਵੇਹਰ ਲਭ ਪਿਆ ਹੈ।
English meaningThis spiritual wisdom given by the Guru shines forth, and the darkness has been dispelled. I have found the Priceless Jewel of the Lord.
ਹਉਮੈ ਰੋਗੁ ਗਇਆ. ਦੁਖੁ ਲਾਥਾ; ਆਪੁ ਆਪੈ. ਗੁਰਮਤਿ ਖਾਧਾ ॥
haumai rog geaa. dukh laathaa; aap aapai. guramat khaadhaa |
ਪੰਜਾਬੀ ਅਰਥਮੇਰੀ ਹਊਮੇ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੇਰਾ ਦੁਖੜਾ ਕਟਿਆ ਗਿਆ ਹੈ। ਗੁਰਾਂ ਦੇ ਉਪਦੇਸ਼ ਅਧੀਨ ਆਪਣੀ ਸਵੈ-ਹੰਗਤਾ ਨੂੰ ਮੈਂ ਖੁਦ ਹੀ ਖਾ ਲਿਅ ਹੈ।
English meaningThe sickness of my ego has been dispelled, and my pain is over and done. Through the Guru's Teachings, my identity has consumed my identical identity.
ਅਕਾਲ ਮੂਰਤਿ. ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ. ਨ ਜਾਇਆ ॥
akaal moorat. var paaeaa abinaasee; naa kade marai. na jaaeaa |
ਪੰਜਾਬੀ ਅਰਥਮੈਂ ਅਮਰ ਸਰੂਪ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਿਆ ਹੈ। ਉਹ ਨਾਸ-ਰਹਿਤ ਹੈ ਤੇ ਇਸ ਲਈ ਮਰਦਾ ਤੇ ਜਾਂਦਾ ਨਹੀਂ।
English meaningI have obtained my Husband Lord, the Akaal Moorat, the Undying Form. He is Imperishable; He shall never die, and He shall never ever leave.
ਵੀਆਹੁ ਹੋਆ ਮੇਰੇ ਬਾਬੋਲਾ; ਗੁਰਮੁਖੇ ਹਰਿ ਪਾਇਆ ॥੨॥
veeaahu hoaa mere baabolaa; guramukhe har paaeaa |2|
ਪੰਜਾਬੀ ਅਰਥਸ਼ਾਦੀ ਹੋ ਗਈ ਹੈ, ਹੇ ਮੇਰੇ ਪਿਤਾ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਰਾਪਤ ਕਰ ਲਿਆ ਹੈ।
English meaningMy marriage has been performed, O my father. As Gurmukh, I have found the Lord. ||2||
ਹਰਿ ਸਤਿ ਸਤੇ. ਮੇਰੇ ਬਾਬੁਲਾ; ਹਰਿ ਜਨ ਮਿਲਿ. ਜੰਞ ਸੁਹੰਦੀ ॥
har sat sate. mere baabulaa; har jan mil. jany suhandee |
ਪੰਜਾਬੀ ਅਰਥਸੱਚਿਆਂ ਦਾ ਪਰਮ ਸੱਚਾ ਹੈ ਮੇਰਾ ਸੁਆਮੀ, ਹੇ ਮੇਰੇ ਪਿਤਾ! ਰੱਬ ਦੇ ਗੋਲਿਆਂ ਨੂੰ ਭੇਟਣ ਦੁਆਰਾ ਜੰਜ ਸੋਹਣੀ ਜਾਪਦੀ ਹੈ।
English meaningThe Lord is the Truest of the True, O my father. Meeting with the humble servants of the Lord, the marriage procession looks beautiful.
ਪੇਵਕੜੈ. ਹਰਿ ਜਪਿ ਸੁਹੇਲੀ; ਵਿਚਿ ਸਾਹੁਰੜੈ ਖਰੀ ਸੋਹੰਦੀ ॥
pevakarrai. har jap suhelee; vich saahurarrai kharee sohandee |
ਪੰਜਾਬੀ ਅਰਥਜੋ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਉਹ ਇਸ ਜੱਗ ਅੰਦਰ ਖੁਸ਼ ਰਹੇਗੀ ਅਤੇ ਪ੍ਰਲੋਕ ਵਿੱਚ ਨਿਹਾਇਤ ਹੀ ਸੁੰਦਰ ਭਾਸੇਗੀ।
English meaningShe who chants the Lord's Name is happy in this world of her father's home, and in the next world of her Husband Lord, she shall be very beautiful.
ਸਾਹੁਰੜੈ ਵਿਚਿ ਖਰੀ ਸੋਹੰਦੀ; ਜਿਨਿ ਪੇਵਕੜੈ. ਨਾਮੁ ਸਮਾਲਿਆ ॥
saahurarrai vich kharee sohandee; jin pevakarrai. naam samaaliaa |
ਪੰਜਾਬੀ ਅਰਥਅਗਲੇ ਜਹਾਨ ਅੰਦਰ ਉਹ ਬਹੁਤ ਹੀ ਸੁੰਦਰ ਹੋਵੇਗੀ ਜਿਸ ਨੇ ਇਸ ਸੰਸਾਰ ਅੰਦਰ ਨਾਮ ਦਾ ਅਰਾਧਨ ਕੀਤਾ ਹੈ।
English meaningIn her Husband Lord's Celestial Home, she shall be most beautiful, if she has remembered the Naam in this world.
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ; ਜਿਨਾ ਮਨੁ ਜਿਣਿ, ਪਾਸਾ ਢਾਲਿਆ ॥
sabh safalio janam tinaa daa guramukh; jinaa man jin, paasaa dtaaliaa |
ਪੰਜਾਬੀ ਅਰਥਲਾਭਦਾਇਕ ਹਨ ਉਨ੍ਹਾਂ ਦੇ ਸਮੂਹ ਜੀਵਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨਾਂ ਨੂੰ ਨਾਮ ਦੀਆਂ ਨਰਦਾ ਸੁੱਟ ਕੇ ਜਿੱਤਿਆ ਹੈ।
English meaningFruitful are the lives of those who, as Gurmukh, have conquered their minds-they have won the game of life.
ਹਰਿ ਸੰਤ ਜਨਾ. ਮਿਲਿ ਕਾਰਜੁ ਸੋਹਿਆ; ਵਰੁ ਪਾਇਆ ਪੁਰਖੁ ਅਨੰਦੀ ॥
har sant janaa. mil kaaraj sohiaa; var paaeaa purakh anandee |
ਪੰਜਾਬੀ ਅਰਥਵਾਹਿਗੁਰੂ ਦੇ ਸਾਧ-ਸਰੂਪ ਪੁਰਸ਼ਾਂ ਨੂੰ ਭੇਟਣ ਦੁਆਰਾ ਮੇਰਾ ਕਾਜ ਸਫਲ ਹੋਇਆ ਹੈ ਅਤੇ ਖੁਸ਼ ਬਾਸ਼ ਸੁਆਮੀ ਨੂੰ ਮੈਂ ਆਪਣੇ ਖਾਵਦ ਵਜੋ ਪਾ ਲਿਆ ਹੈ।
English meaningJoining with the humble Saints of the Lord, my actions bring prosperity, and I have obtained the Lord of Bliss as my Husband.
ਹਰਿ ਸਤਿ ਸਤਿ ਮੇਰੇ ਬਾਬੋਲਾ; ਹਰਿ ਜਨ ਮਿਲਿ. ਜੰਞ ਸੁੋਹੰਦੀ ॥੩॥
har sat sat mere baabolaa; har jan mil. jany suohandee |3|
ਪੰਜਾਬੀ ਅਰਥਸੱਚਾ, ਸੱਚਾ ਹੈ ਵਾਹਿਗੁਰੂ ਹੈ ਮੇਰੇ ਪਿਤਾ! ਵਾਹਿਗੁਰੂ ਦੇ ਗੋਲਿਆਂ ਦੇ ਨਾਲ ਹੋਰ ਦੁਆਰਾ ਜੰਜ ਸਸ਼ੋਭਤ ਹੋ ਜਾਂਦੀ ਹੈ।
English meaningThe Lord is the Truest of the True, O my father. Joining with the humble servants of the Lord, the marriage party has been embellished. ||3||
ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥
har prabh mere baabulaa; har devahu daan mai daajo |
ਪੰਜਾਬੀ ਅਰਥਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
English meaningO my father, give me the Name of the Lord God as my wedding gift and dowry.