ਸੁਣਿ ਗਲਾ; ਗੁਰ ਪਹਿ ਆਇਆ ॥
sun galaa; gur peh aaeaa |
ਉਨ੍ਹਾਂ ਬਾਰੇ ਬਚਨ ਸਰਵਣ ਕਰਕੇ, ਮੈਂ ਗੁਰਾਂ ਦੇ ਕੋਲਿ ਪੁੱਜਾ।
I heard of the Guru, and so I went to Him.
Read respectfully, Ang by Ang, with available transliteration and meanings.
ਸੁਣਿ ਗਲਾ; ਗੁਰ ਪਹਿ ਆਇਆ ॥
sun galaa; gur peh aaeaa |
ਉਨ੍ਹਾਂ ਬਾਰੇ ਬਚਨ ਸਰਵਣ ਕਰਕੇ, ਮੈਂ ਗੁਰਾਂ ਦੇ ਕੋਲਿ ਪੁੱਜਾ।
I heard of the Guru, and so I went to Him.
ਨਾਮੁ ਦਾਨੁ ਇਸਨਾਨੁ; ਦਿੜਾਇਆ ॥
naam daan isanaan; dirraaeaa |
ਉਨ੍ਹਾਂ ਦੇ ਨਾਮ, ਦਾਨ ਪੁਨ ਅਤੇ ਨ੍ਹਾਉਣ ਦੀ ਭਲਾਈ ਮੈਨੂੰ ਨਿਸਚਿਤ ਕਰਵਾ ਦਿਤੀ।
He instilled within me the Naam, the goodness of charity and true cleansing.
ਸਭੁ ਮੁਕਤੁ ਹੋਆ ਸੈਸਾਰੜਾ; ਨਾਨਕ. ਸਚੀ ਬੇੜੀ ਚਾੜਿ ਜੀਉ ॥੧੧॥
sabh mukat hoaa saisaararraa; naanak. sachee berree chaarr jeeo |11|
ਸੱਚੀ ਨਉਕਾ ਉਤੇ ਚੜ੍ਹ ਜਾਣ ਕਰਕੇ ਸਾਰਾ ਸੰਸਾਰ ਬਚ ਗਿਆ ਹੈ, ਹੈ ਨਾਨਕ!
All the world is liberated, O Nanak, by embarking upon the Boat of Truth. ||11||
ਸਭ ਸਿ੍ਰਸਟਿ ਸੇਵੇ ਦਿਨੁ ਰਾਤਿ ਜੀਉ ॥
sabh srisatt seve din raat jeeo |
ਸਾਰਾ ਆਲਮ, ਦਿਹੁੰ ਰੈਣ, ਤੇਰੀ ਟਹਿਲ ਕਮਾਉਂਦਾ ਹੈ।
The whole Universe serves You, day and night.
ਦੇ ਕੰਨੁ; ਸੁਣਹੁ ਅਰਦਾਸਿ ਜੀਉ ॥
de kan; sunahu aradaas jeeo |
ਆਪਣਾ ਕੰਨ ਦੇ ਕੇ ਮੇਰੀ ਪ੍ਰਾਰਥਨਾ ਸੁਣ, ਹੇ ਸੁਆਮੀ!
Please hear my prayer, O Dear Lord.
ਠੋਕਿ ਵਜਾਇ ਸਭ ਡਿਠੀਆ; ਤੁਸਿ. ਆਪੇ ਲਇਅਨੁ ਛਡਾਇ ਜੀਉ ॥੧੨॥
tthok vajaae sabh ddittheea; tus. aape leian chhaddaae jeeo |12|
ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣੇ ਕਰਕੇ ਵੇਖ ਲਿਆ ਹੈ। ਕੇਵਲ ਤੂੰ ਹੀ ਆਪਣੀ ਖੁਸ਼ੀ ਦੁਆਰਾ ਬੰਦਿਆਂ ਨੂੰ ਬੰਦ-ਖ਼ਲਾਸ ਕਰਦਾ ਹੈਂ।
I have thoroughly tested and seen all-You alone, by Your Pleasure, can save us. ||12||
ਹੁਣਿ ਹੁਕਮੁ ਹੋਆ; ਮਿਹਰਵਾਣ ਦਾ ॥
hun hukam hoaa; miharavaan daa |
ਮਇਆਵਾਨ ਮਾਲਕ ਨੇ ਹੁਣ ਫੁਰਮਾਨ ਜਾਰੀ ਕਰ ਦਿਤਾ ਹੈ।
Now, the Merciful Lord has issued His Command.
ਪੈ; ਕੋਇ ਨ ਕਿਸੈ ਰਞਾਣਦਾ ॥
pai; koe na kisai rayaanadaa |
ਪਿਛੇ ਪੈ ਕੇ ਹੁਣ ਕੋਈ ਕਿਸੇ ਨੂੰ ਦੁਖਾਤ੍ਰ ਨਹੀਂ ਕਰਦਾ।
Let no one chase after and attack anyone else.
ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
sabh sukhaalee vuttheea; ihu hoaa halemee raaj jeeo |13|
ਸਾਰੇ ਆਰਾਮ ਅੰਦਰ ਵਸਦੇ ਹਨ ਅਤੇ ਹੁਣ ਇਹ ਰਹਿਮਤ ਦਾ ਰਾਜ-ਭਾਗ ਹੋ ਗਿਆ ਹੈ।
Let all abide in peace, under this Benevolent Rule. ||13||
ਝਿੰਮਿ ਝਿੰਮਿ; ਅੰਮਿ੍ਰਤੁ ਵਰਸਦਾ ॥
jhinm jhinm; amrit varasadaa |
ਸੁਧਾਰਸ ਬੜੀ ਨਰਮੀ ਨਾਲ ਵਰ੍ਹਦਾ ਹੈ।
Softly and gently, drop by drop, the Ambrosial Nectar trickles down.
ਬੋਲਾਇਆ ਬੋਲੀ; ਖਸਮ ਦਾ ॥
bolaaeaa bolee; khasam daa |
ਮੈਂ ਉਸ ਤਰ੍ਹਾਂ ਬੋਲਦਾ ਹਾਂ ਜਿਸ ਤਰ੍ਹਾਂ ਮਾਲਕ ਮੈਨੂੰ ਬੁਲਾਉਂਦਾ ਹੈ।
I speak as my Lord and Master causes me to speak.
ਬਹੁ ਮਾਣੁ ਕੀਆ. ਤੁਧੁ ਉਪਰੇ; ਤੂੰ ਆਪੇ ਪਾਇਹਿ ਥਾਇ ਜੀਉ ॥੧੪॥
bahu maan keea. tudh upare; toon aape paaeihi thaae jeeo |14|
ਤੇਰੇ ਉਤੇ ਮੈਨੂੰ ਭਾਰਾ ਫ਼ਖਰ ਹੈ, ਹੇ ਸੁਆਮੀ! ਆਪਣੀ ਖੁਸ਼ੀ ਦੁਆਰਾ ਤੂੰ ਮੇਨੂੰ ਪਰਵਾਨ ਕਰ।
I place all my faith in You; please accept me. ||14||
ਤੇਰਿਆ ਭਗਤਾ; ਭੁਖ ਸਦ ਤੇਰੀਆ ॥
teriaa bhagataa; bhukh sad tereea |
ਤੇਰੇ ਅਨੁਰਾਗੀਆਂ ਨੂੰ ਸਦੀਵ ਤੇਰੀ ਭੁੱਖ ਲਗੀ ਰਹਿੰਦੀ ਹੈ।
Your devotees are forever hungry for You.
ਹਰਿ; ਲੋਚਾ ਪੂਰਨ ਮੇਰੀਆ ॥
har; lochaa pooran mereea |
ਹੇ ਵਾਹਿਗੁਰੂ! ਮੇਰੀਆਂ ਮਨਸ਼ਾਂ ਪੂਰੀਆਂ ਕਰ।
O Lord, please fulfill my desires.
ਦੇਹੁ ਦਰਸੁ. ਸੁਖਦਾਤਿਆ; ਮੈ. ਗਲ ਵਿਚਿ, ਲੈਹੁ ਮਿਲਾਇ ਜੀਉ ॥੧੫॥
dehu daras. sukhadaatiaa; mai. gal vich, laihu milaae jeeo |15|
ਹੇ ਆਰਾਮ ਬਖਸ਼ਣਹਾਰ! ਮੈਨੂੰ ਆਪਣਾ ਦੀਦਾਰ ਬਖਸ਼ ਤੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ।
Grant me the Blessed Vision of Your Darshan, O Giver of Peace. Please, take me into Your Embrace. ||15||
ਤੁਧੁ ਜੇਵਡੁ; ਅਵਰੁ. ਨ ਭਾਲਿਆ ॥
tudh jevadd; avar. na bhaaliaa |
ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਲੱਭਾ।
I have not found any other as Great as You.
ਤੂੰ; ਦੀਪ ਲੋਅ ਪਇਆਲਿਆ ॥
toon; deep loa peaaliaa |
ਤੂੰ ਧਰਤੀ, ਆਕਾਸ਼ ਤੇ ਪਾਤਾਲਾਂ ਅੰਦਰ ਵਿਆਪਕ ਹੈ।
You pervade the continents, the worlds and the nether regions;
ਤੂੰ ਥਾਨਿ ਥਨੰਤਰਿ ਰਵਿ ਰਹਿਆ; ਨਾਨਕ. ਭਗਤਾ ਸਚੁ ਅਧਾਰੁ ਜੀਉ ॥੧੬॥
toon thaan thanantar rav rahiaa; naanak. bhagataa sach adhaar jeeo |16|
ਤੂੰ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪ੍ਰਵੇਸ਼ ਕਰ ਰਿਹਾ ਹੈਂ। ਨਾਨਕ ਤੂੰ ਆਪਣਿਆਂ ਅਨੁਰਾਗੀਆਂ ਦਾ ਸੱਚਾ ਆਸਰਾ ਹੈ।
You are permeating all places and interspaces. Nanak: You are the True Support of Your devotees. ||16||
ਹਉ. ਗੋਸਾਈ ਦਾ; ਪਹਿਲਵਾਨੜਾ ॥
hau. gosaaee daa; pahilavaanarraa |
ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਦਨਾ ਘੁਲਾਟੀਆ ਹਾਂ!
I am a wrestler; I belong to the Lord of the World.
ਮੈ ਗੁਰ ਮਿਲਿ; ਉਚ ਦੁਮਾਲੜਾ ॥
mai gur mil; uch dumaalarraa |
ਗੁਰਾਂ ਨੂੰ ਭੇਟ ਕੇ ਮੈਂ ਉੱਚੀ ਤੁਰ੍ਹੇ ਵਾਲੀ ਦਸਤਾਰ ਸਜਾ ਲਈਂ ਹੈ।
I met with the Guru, and I have tied a tall, plumed turban.
ਸਭ ਹੋਈ ਛਿੰਝ ਇਕਠੀਆ; ਦਯੁ ਬੈਠਾ. ਵੇਖੈ ਆਪਿ ਜੀਉ ॥੧੭॥
sabh hoee chhinjh ikattheea; day baitthaa. vekhai aap jeeo |17|
ਸਾਰਾ ਘੋਲ ਵੇਖਣ ਵਾਲਾ ਮਜਮਾ ਇਕੱਤਰ ਹੋ ਗਿਆ ਹੈ ਅਤੇ ਮਿਹਰਬਾਨ ਮਾਲਕ ਆਪੇ ਬਹਿ ਕੇ ਦੇਖ ਰਿਹਾ ਹੈ।
All have gathered to watch the wrestling match, and the Merciful Lord Himself is seated to behold it. ||17||
ਵਾਤ ਵਜਨਿ; ਟੰਮਕ ਭੇਰੀਆ ॥
vaat vajan; ttamak bhereea |
ਵਾਜੇ, ਨਗਾਰੇ ਅਤੇ ਤੂਤੀਆਂ ਵਜਦੀਆਂ ਹਨ।
The bugles play and the drums beat.
ਮਲ ਲਥੇ; ਲੈਦੇ ਫੇਰੀਆ ॥
mal lathe; laide fereea |
ਪਹਿਲਵਾਨ ਅਖਾੜੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੇ ਉਦਾਲੇ ਚੱਕਰ ਕੱਟਦੇ ਹਨ।
The wrestlers enter the arena and circle around.
ਨਿਹਤੇ ਪੰਜਿ ਜੁਆਨ ਮੈ; ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
nihate panj juaan mai; gur thaapee ditee kandd jeeo |18|
ਮੈਂ ਪੰਜੇ ਚੋਬਰਾਂ (ਮੁਹਲਕ ਪਾਪਾਂ) ਦੀ ਪਿੱਠ ਲਾ ਦਿੱਤੀ ਹੈ ਅਤੇ ਗੁਰਾਂ ਨੇ ਮੇਰੀ ਪਿੱਠ ਤੇ ਮੈਨੂੰ ਥਾਪੜਾ ਦਿੱਤਾ ਹੈ।
I have thrown the five challengers to the ground, and the Guru has patted me on the back. ||18||
ਸਭ ਇਕਠੇ ਹੋਇ; ਆਇਆ ॥
sabh ikatthe hoe; aaeaa |
ਸਾਰੇ ਮਿਲ ਕੇ ਇਕ ਸਮੁਦਾਇ ਵਿੱਚ ਆਏ ਹਨ।
All have gathered together,
ਘਰਿ ਜਾਸਨਿ ਵਾਟ ਵਟਾਇਆ ॥
ghar jaasan vaatt vattaaeaa |
ਉਹ ਭਿੰਨ ਭਿੰਨ ਮਾਰਗਾਂ ਰਾਹੀਂ ਆਪਣੇ ਗ੍ਰਹਿ ਜਾਣਗੇ।
but we shall return home by different routes.
ਗੁਰਮੁਖਿ ਲਾਹਾ ਲੈ ਗਏ; ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
guramukh laahaa lai ge; manamukh chale mool gavaae jeeo |19|
ਗੁਰੂ-ਅਨੁਸਾਰੀ ਨਫ਼ਾ ਕਮਾ ਕੇ ਕੂਚ ਕਰਦੇ ਹਨ ਜਦ ਕਿ ਮਨ-ਅਨੁਸਾਰੀ ਆਪਣਾ ਅਸਲ ਜ਼ਰ ਭੀ ਗੁਆ ਕੇ ਟੁਰਦੇ ਹਨ!
The Gurmukhs reap their profits and leave, while the self-willed manmukhs lose their investment and depart. ||19||
ਤੂੰ ਵਰਨਾ ਚਿਹਨਾ ਬਾਹਰਾ ॥
toon varanaa chihanaa baaharaa |
ਤੂੰ ਰੰਗਾ ਅਤੇ ਚਿੰਨ੍ਹਾਂ ਤੋਂ ਬਗੈਰ ਹੈ।
You are without color or mark.
ਹਰਿ ਦਿਸਹਿ; ਹਾਜਰੁ ਜਾਹਰਾ ॥
har diseh; haajar jaaharaa |
ਵਾਹਿਗੁਰੂ ਪਰਤੱਖ ਹੀ ਹਾਜ਼ਰ ਨਾਜ਼ਰ ਦਿਸਦਾ ਹੈ।
The Lord is seen to be manifest and present.
ਸੁਣਿ ਸੁਣਿ ਤੁਝੈ ਧਿਆਇਦੇ; ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
sun sun tujhai dhiaaeide; tere bhagat rate gunataas jeeo |20|
ਹੇ ਖੂਬੀਆਂ ਦੇ ਖ਼ਜ਼ਾਨੇ! ਤੇਰੇ ਸਾਧੂ ਤੇਰੀ ਕੀਰਤੀ ਲਗਾਤਾਰ ਸੁਣਦੇ, ਤੇਰਾ ਸਿਮਰਨ ਕਰਦੇ ਅਤੇ ਤੇਰੇ ਨਾਲ ਰੰਗੇ ਹੋਏ ਹਨ।
Hearing of Your Glories again and again, Your devotees meditate on You; they are attuned to You, O Lord, Treasure of Excellence. ||20||
ਮੈ; ਜੁਗਿ ਜੁਗਿ ਦਯੈ ਸੇਵੜੀ ॥
mai; jug jug dayai sevarree |
ਹਰ ਯੁਗ ਅੰਦਰ ਮੈਂ ਵਾਹਿਗੁਰੂ ਦੀ ਬਾਂਦੀ ਹਾਂ।
Through age after age, I am the servant of the Merciful Lord.
ਗੁਰਿ, ਕਟੀ ਮਿਹਡੀ ਜੇਵੜੀ ॥
gur, kattee mihaddee jevarree |
ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਸੁਟੀਆਂ ਹਨ।
The Guru has cut away my bonds.
ਹਉ ਬਾਹੁੜਿ. ਛਿੰਝ ਨ ਨਚਊ; ਨਾਨਕ. ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
hau baahurr. chhinjh na nchaoo; naanak. aausar ladhaa bhaal jeeo |21|2|29|
ਮੈਂ ਮੁੜਕੇ ਘੁਲਣ ਵਾਲੇ ਅਖਾੜੇ ਅੰਦਰ ਨਿਰਤਕਾਰੀ ਨਹੀਂ ਕਰਾਂਗੀ। ਨਾਨਕ ਨੇ ਖੋਜ ਢੁੰਡ ਕੇ ਇਹ ਮੌਕਾ ਲੱਭ ਲਿਆ ਹੈ।
I shall not have to dance in the wrestling arena of life again. Nanak has searched, and found this opportunity. ||21||2||29||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
One Universal Creator God. By The Grace Of The True Guru:
ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
sireeraag mahalaa 1 pahare ghar 1 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl, Pehray, First House:
ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਹੁਕਮਿ ਪਇਆ ਗਰਭਾਸਿ ॥
pahilai paharai rain kai. vanajaariaa mitraa; hukam peaa garabhaas |
ਰਾਤ੍ਰੀ ਦੇ ਪਹਿਲੇ ਹਿੱਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਸਾਹਿਬ ਦੇ ਫੁਰਮਾਨ ਦੁਆਰਾ ਤੈਨੂੰ ਮਾਂ ਦੇ ਪੇਟ ਅੰਦਰ ਪਾ ਦਿੱਤਾ ਗਿਆ ਹੈ।
In the first watch of the night, O my merchant friend, you were cast into the womb, by the Lord's Command.
ਉਰਧ ਤਪੁ ਅੰਤਰਿ ਕਰੇ. ਵਣਜਾਰਿਆ ਮਿਤ੍ਰਾ; ਖਸਮ ਸੇਤੀ ਅਰਦਾਸਿ ॥
auradh tap antar kare. vanajaariaa mitraa; khasam setee aradaas |
ਪੁੱਠੀ ਹੋਈ ਹੋਈ ਦੇਹਿ ਨਾਲ ਤੂੰ ਅੰਦਰ ਤਪੱਸਿਆ ਕਰਦਾ ਅਤੇ ਆਪਣੇ ਮਾਲਕ ਕੋਲਿ ਪ੍ਰਾਰਥਨਾ ਕਰਦਾ ਸੈ, ਹੈ ਮੇਰੇ ਸੁਦਾਗਰ ਬੇਲੀਆਂ!
Upside-down, within the womb, you performed penance, O my merchant friend, and you prayed to your Lord and Master.
ਖਸਮ ਸੇਤੀ ਅਰਦਾਸਿ ਵਖਾਣੈ; ਉਰਧ ਧਿਆਨਿ ਲਿਵ ਲਾਗਾ ॥
khasam setee aradaas vakhaanai; uradh dhiaan liv laagaa |
ਮੂਧੇ ਮੂੰਹ ਤੂੰ ਜੁੜੀ ਹੋਈ ਬ੍ਰਿਤੀ ਅਤੇ ਪ੍ਰੀਤ ਨਾਲ ਸੁਆਮੀ ਮੂਹਰੇ ਬੇਨਤੀ ਅਰਜ਼ ਕਰਦਾ ਸੈਂ।
You uttered prayers to your Lord and Master, while upside-down, and you meditated on Him with deep love and affection.
ਨਾ ਮਰਜਾਦੁ ਆਇਆ. ਕਲਿ ਭੀਤਰਿ; ਬਾਹੁੜਿ. ਜਾਸੀ ਨਾਗਾ ॥
naa marajaad aaeaa. kal bheetar; baahurr. jaasee naagaa |
ਤੂੰ ਕਲਜੁਗ (ਜਗਤ) ਅੰਦਰ ਦਸਤੂਰ ਦੇ ਉਲਟ (ਨੰਗਾ) ਆਇਆਂ ਸੈ ਅਤੇ ਮੁੜ ਨੰਗਾ ਹੀ ਟੁਰ ਜਾਏਗਾ।
You came into this Dark Age of Kali Yuga naked, and you shall depart again naked.
ਜੈਸੀ ਕਲਮ ਵੁੜੀ ਹੈ ਮਸਤਕਿ; ਤੈਸੀ ਜੀਅੜੇ ਪਾਸਿ ॥
jaisee kalam vurree hai masatak; taisee jeearre paas |
ਪ੍ਰਾਨੀ ਕੋਲਿ ਐਸਾ ਵੱਖਰ ਹੋਵੇਗਾ ਜੈਸਾ ਕਿ ਰੱਬ ਦੀ ਕਾਨੀ ਨੇ ਉਸ ਦੇ ਮੱਥੇ ਉਤੇ ਲਿਖਿਆ ਹੈ।
As God's Pen has written on your forehead, so it shall be with your soul.
ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹੁਕਮਿ ਪਇਆ ਗਰਭਾਸਿ ॥੧॥
kahu naanak. praanee pahilai paharai; hukam peaa garabhaas |1|
ਗੁਰੂ ਜੀ ਫੁਰਮਾਉਂਦੇ ਹਨ, ਪਹਿਲੇ ਪਹਿਰੇ ਅੰਦਰ ਸੁਆਮੀ ਦੀ ਰਜ਼ਾ ਦੁਆਰਾ ਜਿੰਦੜੀ ਰਹਿਮ ਅੰਦਰ ਆ ਪੈਦੀ ਹੈ।
Says Nanak, in the first watch of the night, by the Hukam of the Lord's Command, you enter into the womb. ||1||