ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GY8

Shabad

Read the complete Shabad with available meanings.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥

sireeraag mahalaa 1 pahare ghar 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl, Pehray, First House:

ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਹੁਕਮਿ ਪਇਆ ਗਰਭਾਸਿ ॥

pahilai paharai rain kai. vanajaariaa mitraa; hukam peaa garabhaas |

ਪੰਜਾਬੀ ਅਰਥ

ਰਾਤ੍ਰੀ ਦੇ ਪਹਿਲੇ ਹਿੱਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਸਾਹਿਬ ਦੇ ਫੁਰਮਾਨ ਦੁਆਰਾ ਤੈਨੂੰ ਮਾਂ ਦੇ ਪੇਟ ਅੰਦਰ ਪਾ ਦਿੱਤਾ ਗਿਆ ਹੈ।

English meaning

In the first watch of the night, O my merchant friend, you were cast into the womb, by the Lord's Command.

ਉਰਧ ਤਪੁ ਅੰਤਰਿ ਕਰੇ. ਵਣਜਾਰਿਆ ਮਿਤ੍ਰਾ; ਖਸਮ ਸੇਤੀ ਅਰਦਾਸਿ ॥

auradh tap antar kare. vanajaariaa mitraa; khasam setee aradaas |

ਪੰਜਾਬੀ ਅਰਥ

ਪੁੱਠੀ ਹੋਈ ਹੋਈ ਦੇਹਿ ਨਾਲ ਤੂੰ ਅੰਦਰ ਤਪੱਸਿਆ ਕਰਦਾ ਅਤੇ ਆਪਣੇ ਮਾਲਕ ਕੋਲਿ ਪ੍ਰਾਰਥਨਾ ਕਰਦਾ ਸੈ, ਹੈ ਮੇਰੇ ਸੁਦਾਗਰ ਬੇਲੀਆਂ!

English meaning

Upside-down, within the womb, you performed penance, O my merchant friend, and you prayed to your Lord and Master.

ਖਸਮ ਸੇਤੀ ਅਰਦਾਸਿ ਵਖਾਣੈ; ਉਰਧ ਧਿਆਨਿ ਲਿਵ ਲਾਗਾ ॥

khasam setee aradaas vakhaanai; uradh dhiaan liv laagaa |

ਪੰਜਾਬੀ ਅਰਥ

ਮੂਧੇ ਮੂੰਹ ਤੂੰ ਜੁੜੀ ਹੋਈ ਬ੍ਰਿਤੀ ਅਤੇ ਪ੍ਰੀਤ ਨਾਲ ਸੁਆਮੀ ਮੂਹਰੇ ਬੇਨਤੀ ਅਰਜ਼ ਕਰਦਾ ਸੈਂ।

English meaning

You uttered prayers to your Lord and Master, while upside-down, and you meditated on Him with deep love and affection.

ਨਾ ਮਰਜਾਦੁ ਆਇਆ. ਕਲਿ ਭੀਤਰਿ; ਬਾਹੁੜਿ. ਜਾਸੀ ਨਾਗਾ ॥

naa marajaad aaeaa. kal bheetar; baahurr. jaasee naagaa |

ਪੰਜਾਬੀ ਅਰਥ

ਤੂੰ ਕਲਜੁਗ (ਜਗਤ) ਅੰਦਰ ਦਸਤੂਰ ਦੇ ਉਲਟ (ਨੰਗਾ) ਆਇਆਂ ਸੈ ਅਤੇ ਮੁੜ ਨੰਗਾ ਹੀ ਟੁਰ ਜਾਏਗਾ।

English meaning

You came into this Dark Age of Kali Yuga naked, and you shall depart again naked.

ਜੈਸੀ ਕਲਮ ਵੁੜੀ ਹੈ ਮਸਤਕਿ; ਤੈਸੀ ਜੀਅੜੇ ਪਾਸਿ ॥

jaisee kalam vurree hai masatak; taisee jeearre paas |

ਪੰਜਾਬੀ ਅਰਥ

ਪ੍ਰਾਨੀ ਕੋਲਿ ਐਸਾ ਵੱਖਰ ਹੋਵੇਗਾ ਜੈਸਾ ਕਿ ਰੱਬ ਦੀ ਕਾਨੀ ਨੇ ਉਸ ਦੇ ਮੱਥੇ ਉਤੇ ਲਿਖਿਆ ਹੈ।

English meaning

As God's Pen has written on your forehead, so it shall be with your soul.

ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹੁਕਮਿ ਪਇਆ ਗਰਭਾਸਿ ॥੧॥

kahu naanak. praanee pahilai paharai; hukam peaa garabhaas |1|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਪਹਿਲੇ ਪਹਿਰੇ ਅੰਦਰ ਸੁਆਮੀ ਦੀ ਰਜ਼ਾ ਦੁਆਰਾ ਜਿੰਦੜੀ ਰਹਿਮ ਅੰਦਰ ਆ ਪੈਦੀ ਹੈ।

English meaning

Says Nanak, in the first watch of the night, by the Hukam of the Lord's Command, you enter into the womb. ||1||

ਦੂਜੈ ਪਹਰੈ. ਰੈਣਿ ਕੈ ਵਣਜਾਰਿਆ ਮਿਤ੍ਰਾ; ਵਿਸਰਿ ਗਇਆ ਧਿਆਨੁ ॥

doojai paharai. rain kai vanajaariaa mitraa; visar geaa dhiaan |

ਪੰਜਾਬੀ ਅਰਥ

ਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।

English meaning

In the second watch of the night, O my merchant friend, you have forgotten to meditate.

ਹਥੋ ਹਥਿ ਨਚਾਈਐ, ਵਣਜਾਰਿਆ ਮਿਤ੍ਰਾ; ਜਿਉ ਜਸੁਦਾ ਘਰਿ ਕਾਨੁ ॥

hatho hath nachaaeeai, vanajaariaa mitraa; jiau jasudaa ghar kaan |

ਪੰਜਾਬੀ ਅਰਥ

ਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!

English meaning

From hand to hand, you are passed around, O my merchant friend, like Krishna in the house of Yashoda.

ਹਥੋ ਹਥਿ ਨਚਾਈਐ ਪ੍ਰਾਣੀ; ਮਾਤ ਕਹੈ ਸੁਤੁ ਮੇਰਾ ॥

hatho hath nachaaeeai praanee; maat kahai sut meraa |

ਪੰਜਾਬੀ ਅਰਥ

ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ।"

English meaning

From hand to hand, you are passed around, and your mother says, "This is my son."

ਚੇਤਿ ਅਚੇਤ ਮੂੜ ਮਨ ਮੇਰੇ; ਅੰਤਿ ਨਹੀ ਕਛੁ ਤੇਰਾ ॥

chet achet moorr man mere; ant nahee kachh teraa |

ਪੰਜਾਬੀ ਅਰਥ

ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।

English meaning

O, my thoughtless and foolish mind, think: In the end, nothing shall be yours.

ਜਿਨਿ ਰਚਿ ਰਚਿਆ. ਤਿਸਹਿ ਨ ਜਾਣੈ; ਮਨ ਭੀਤਰਿ ਧਰਿ ਗਿਆਨੁ ॥

jin rach rachiaa. tiseh na jaanai; man bheetar dhar giaan |

ਪੰਜਾਬੀ ਅਰਥ

ਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।

English meaning

You do not know the One who created the creation. Gather spiritual wisdom within your mind.

ਕਹੁ ਨਾਨਕ. ਪ੍ਰਾਣੀ ਦੂਜੈ ਪਹਰੈ; ਵਿਸਰਿ ਗਇਆ ਧਿਆਨੁ ॥੨॥

kahu naanak. praanee doojai paharai; visar geaa dhiaan |2|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।

English meaning

Says Nanak, in the second watch of the night, you have forgotten to meditate. ||2||

ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਧਨ ਜੋਬਨ ਸਿਉ ਚਿਤੁ ॥

teejai paharai rain kai, vanajaariaa mitraa; dhan joban siau chit |

ਪੰਜਾਬੀ ਅਰਥ

ਰਾਤ ਦੇ ਤੀਸਰੇ ਹਿਸੇ ਅੰਦਰ, ਹੈ ਸੁਦਾਗਰ ਬੇਲੀਆਂ! ਆਦਮੀ ਦੇ ਖਿਆਲ ਇਸਤ੍ਰੀ ਅਤੇ ਜੁਆਨੀ (ਉਤੇ) ਨਾਲ ਜੁੜੇ ਹੋਏ ਹਨ।

English meaning

In the third watch of the night, O my merchant friend, your consciousness is focused on wealth and youth.

ਹਰਿ ਕਾ ਨਾਮੁ. ਨ ਚੇਤਹੀ, ਵਣਜਾਰਿਆ ਮਿਤ੍ਰਾ; ਬਧਾ ਛੁਟਹਿ ਜਿਤੁ ॥

har kaa naam. na chetahee, vanajaariaa mitraa; badhaa chhutteh jit |

ਪੰਜਾਬੀ ਅਰਥ

ਹੇ ਸੁਦਾਗਰ ਬੇਲੀਆਂ! ਉਹ ਰੱਬ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਜਿਸ ਦੇ ਰਾਹੀਂ ਉਹ ਕੈਦ ਤੋਂ ਖਲਾਸੀ ਪਾ ਸਕਦਾ ਹੈ।

English meaning

You have not remembered the Name of the Lord, O my merchant friend, although it would release you from bondage.

ਹਰਿ ਕਾ ਨਾਮੁ. ਨ ਚੇਤੈ ਪ੍ਰਾਣੀ; ਬਿਕਲੁ ਭਇਆ ਸੰਗਿ ਮਾਇਆ ॥

har kaa naam. na chetai praanee; bikal bheaa sang maaeaa |

ਪੰਜਾਬੀ ਅਰਥ

ਫ਼ਾਨੀ ਜੀਵ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਸੰਸਾਰੀ ਪਦਾਰਥਾਂ ਨਾਲ ਵਿਆਕੁਲ ਹੋ ਗਿਆ ਹੈ।

English meaning

You do not remember the Name of the Lord, and you become confused by Maya.

ਧਨ ਸਿਉ ਰਤਾ, ਜੋਬਨਿ ਮਤਾ; ਅਹਿਲਾ ਜਨਮੁ ਗਵਾਇਆ ॥

dhan siau rataa, joban mataa; ahilaa janam gavaaeaa |

ਪੰਜਾਬੀ ਅਰਥ

ਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।

English meaning

Revelling in your riches and intoxicated with youth, you waste your life uselessly.

ਧਰਮ ਸੇਤੀ. ਵਾਪਾਰੁ ਨ ਕੀਤੋ; ਕਰਮੁ. ਨ ਕੀਤੋ ਮਿਤੁ ॥

dharam setee. vaapaar na keeto; karam. na keeto mit |

ਪੰਜਾਬੀ ਅਰਥ

ਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।

English meaning

You have not traded in righteousness and Dharma; you have not made good deeds your friends.

ਕਹੁ ਨਾਨਕ. ਤੀਜੈ ਪਹਰੈ ਪ੍ਰਾਣੀ; ਧਨ ਜੋਬਨ ਸਿਉ ਚਿਤੁ ॥੩॥

kahu naanak. teejai paharai praanee; dhan joban siau chit |3|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਇਨਸਾਨ ਦਾ ਮਨ ਦੌਲਤ ਤੇ ਜੁਆਨੀ ਨਾਲ ਜੁੜਿਆ ਹੋਇਆ ਹੈ।

English meaning

Says Nanak, in the third watch of the night, your mind is attached to wealth and youth. ||3||

ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਲਾਵੀ ਆਇਆ ਖੇਤੁ ॥

chauthai paharai rain kai. vanajaariaa mitraa; laavee aaeaa khet |

ਪੰਜਾਬੀ ਅਰਥ

ਰਾਤ੍ਰੀ ਦੇ ਚੋਥੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਢਾ ਪੈਲੀ ਵਿੱਚ ਆ ਜਾਂਦਾ ਹੈ।

English meaning

In the fourth watch of the night, O my merchant friend, the Grim Reaper comes to the field.

ਜਾ ਜਮਿ ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ; ਕਿਸੈ. ਨ ਮਿਲਿਆ ਭੇਤੁ ॥

jaa jam pakarr chalaaeaa, vanajaariaa mitraa; kisai. na miliaa bhet |

ਪੰਜਾਬੀ ਅਰਥ

ਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।

English meaning

When the Messenger of Death seizes and dispatches you, O my merchant friend, no one knows the mystery of where you have gone.

ਭੇਤੁ ਚੇਤੁ ਹਰਿ. ਕਿਸੈ ਨ ਮਿਲਿਓ; ਜਾ ਜਮਿ ਪਕੜਿ ਚਲਾਇਆ ॥

bhet chet har. kisai na milio; jaa jam pakarr chalaaeaa |

ਪੰਜਾਬੀ ਅਰਥ

ਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!

English meaning

So think of the Lord! No one knows this secret, of when the Messenger of Death will seize you and take you away.

ਝੂਠਾ ਰੁਦਨੁ ਹੋਆ ਦੁੋਆਲੈ; ਖਿਨ ਮਹਿ ਭਇਆ ਪਰਾਇਆ ॥

jhootthaa rudan hoaa duoaalai; khin meh bheaa paraaeaa |

ਪੰਜਾਬੀ ਅਰਥ

ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।

English meaning

All your weeping and wailing then is false. In an instant, you become a stranger.

ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥

saaee vasat paraapat hoee; jis siau laaeaa het |

ਪੰਜਾਬੀ ਅਰਥ

ਉਸ ਨੂੰ ਐਨ ਉਹੀ ਚੀਜ਼ ਮਿਲ ਜਾਂਦੀ ਹੈ ਜਿਸ ਨਾਲ ਉਸ ਨੇ ਪ੍ਰੀਤ ਪਾਈ ਹੋਈ ਹੈ।

English meaning

You obtain exactly what you have longed for.

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਲਾਵੀ ਲੁਣਿਆ ਖੇਤੁ ॥੪॥੧॥

kahu naanak. praanee chauthai paharai; laavee luniaa khet |4|1|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੈ ਜੀਵ! ਲਾਵੇ ਨੇ ਪੈਲੀ ਨੂੰ ਵੱਢ ਸੁਟਿਆ ਹੈ।

English meaning

Says Nanak, in the fourth watch of the night, O mortal, the Grim Reaper has harvested your field. ||4||1||