ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 64

Sri Guru Granth Sahib Ji

Read respectfully, Ang by Ang, with available transliteration and meanings.

ਸਭੁ ਜਗੁ. ਕਾਜਲ ਕੋਠੜੀ; ਤਨੁ ਮਨੁ ਦੇਹ. ਸੁਆਹਿ ॥

sabh jag. kaajal kottharree; tan man deh. suaaeh |

ਪੰਜਾਬੀ ਅਰਥ

ਸਾਰਾ ਸੰਸਾਰ ਕਾਲਖ ਦੀ ਕੁਟੀਆ ਹੈ। ਸਰੀਰ ਆਤਮਾ ਅਤੇ ਮਨੁੱਖੀ ਜਿਸਮ ਸਮੂਹ ਉਸ ਨਾਲ ਕਾਲੇ ਹੋ ਜਾਂਦੇ ਹਨ।

English meaning

The whole world is a store-house of lamp-black; the body and mind are blackened with it.

ਗੁਰਿ ਰਾਖੇ ਸੇ ਨਿਰਮਲੇ; ਸਬਦਿ ਨਿਵਾਰੀ ਭਾਹਿ ॥੭॥

gur raakhe se niramale; sabad nivaaree bhaeh |7|

ਪੰਜਾਬੀ ਅਰਥ

ਜਿਨ੍ਹਾਂ ਦੀ ਗੁਰੂ ਰਖਿਆ ਕਰਦਾ ਹੈ, ਉਹ ਪਵਿੱਤ੍ਰ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਉਹ ਖਾਹਿਸ਼ਾਂ ਦੀ ਅੱਗ ਨੂੰ ਬੁਝਾ ਦਿੰਦੇ ਹਨ।

English meaning

Those who are saved by the Guru are immaculate and pure; through the Word of the Shabad, they extinguish the fire of desire. ||7||

ਨਾਨਕ. ਤਰੀਐ ਸਚਿ ਨਾਮਿ; ਸਿਰਿ ਸਾਹਾ ਪਾਤਿਸਾਹੁ ॥

naanak. tareeai sach naam; sir saahaa paatisaahu |

ਪੰਜਾਬੀ ਅਰਥ

ਨਾਨਕ, ਬਾਦਸ਼ਾਹਾਂ ਦੇ ਸਿਰ ਉਪਰਲੇ ਬਾਦਸ਼ਾਹ ਦੇ ਸਤਿਨਾਮ ਦੇ ਨਾਲ ਆਦਮੀ ਪਾਰ ਉਤਰ ਜਾਂਦਾ ਹੈ।

English meaning

O Nanak, they swim across with the True Name of the Lord, the King above the heads of kings.

ਮੈ ਹਰਿ ਨਾਮੁ. ਨ ਵੀਸਰੈ; ਹਰਿ ਨਾਮੁ ਰਤਨੁ ਵੇਸਾਹੁ ॥

mai har naam. na veesarai; har naam ratan vesaahu |

ਪੰਜਾਬੀ ਅਰਥ

ਮੈਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ, ਮੈਂ ਵਾਹਿਗੁਰੂ ਦੇ ਨਾਮ ਦਾ ਜਵੇਹਰ ਖਰੀਦ ਲਿਆ ਹੈ।

English meaning

May I never forget the Name of the Lord! I have purchased the Jewel of the Lord's Name.

ਮਨਮੁਖ ਭਉਜਲਿ ਪਚਿ ਮੁਏ; ਗੁਰਮੁਖਿ ਤਰੇ ਅਥਾਹੁ ॥੮॥੧੬॥

manamukh bhaujal pach mue; guramukh tare athaahu |8|16|

ਪੰਜਾਬੀ ਅਰਥ

ਆਪ-ਹੁਦਰੇ ਭੈਦਾਇਕ ਸੰਸਾਰ ਸਮੁੰਦਰ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਗੁਰੂ-ਸਮਰਪਣ ਅਗਾਧ ਸਾਗਰ (ਸੰਸਰ) ਤੋਂ ਪਾਰ ਉਤਰ ਜਾਂਦੇ ਹਨ।

English meaning

The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||

ਸਿਰੀਰਾਗੁ ਮਹਲਾ ੧ ਘਰੁ ੨ ॥

sireeraag mahalaa 1 ghar 2 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl, Second House:

ਮੁਕਾਮੁ ਕਰਿ ਘਰਿ ਬੈਸਣਾ; ਨਿਤ ਚਲਣੈ ਕੀ ਧੋਖ ॥

mukaam kar ghar baisanaa; nit chalanai kee dhokh |

ਪੰਜਾਬੀ ਅਰਥ

ਇਸ ਨੂੰ ਠਹਿਰਣ ਦੀ ਥਾਂ ਬਣਾ ਕੇ, ਪ੍ਰਾਣੀ ਆਪਣੇ ਮਕਾਨ ਤੇ ਬੈਠਾ ਹੈ, ਪ੍ਰੰਤੂ ਉਸ ਨੂੰ ਤੁਰ ਜਾਣ ਦੀ ਹਮੇਸ਼ਾਂ ਧੁਖਧੁਖੀ ਲੱਗੀ ਰਹਿੰਦੀ ਹੈ।

English meaning

They have made this their resting place and they sit at home, but the urge to depart is always there.

ਮੁਕਾਮੁ ਤਾ ਪਰੁ ਜਾਣੀਐ; ਜਾ ਰਹੈ ਨਿਹਚਲੁ ਲੋਕ ॥੧॥

mukaam taa par jaaneeai; jaa rahai nihachal lok |1|

ਪੰਜਾਬੀ ਅਰਥ

ਜੇਕਰ ਪ੍ਰਾਣੀ ਸਦੀਵੀ ਸਥਿਰ ਰਹਿੰਦੇ, ਕੇਵਲ ਤਦ ਹੀ ਇਹ ਰਹਿਣ ਦੀ ਮੁਸਤਕਿਲ ਜਗ੍ਹਾ ਜਾਣੀ ਜਾ ਸਕਦੀ ਸੀ।

English meaning

This would be known as a lasting place of rest, only if they were to remain stable and unchanging. ||1||

ਦੁਨੀਆ; ਕੈਸਿ ਮੁਕਾਮੇ ॥

duneea; kais mukaame |

ਪੰਜਾਬੀ ਅਰਥ

ਇਹ ਸੰਸਾਰ ਕਿਸ ਕਿਸਮ ਦੀ ਠਹਿਰਣ ਦੀ ਥਾਂ ਹੈ?

English meaning

What sort of a resting place is this world?

ਕਰਿ ਸਿਦਕੁ, ਕਰਣੀ ਖਰਚੁ ਬਾਧਹੁ; ਲਾਗਿ ਰਹੁ ਨਾਮੇ ॥੧॥ ਰਹਾਉ ॥

kar sidak, karanee kharach baadhahu; laag rahu naame |1| rahaau |

ਪੰਜਾਬੀ ਅਰਥ

ਸ਼ਰਧਾ ਦੇ ਅਮਲ ਕਮਾਉਣ ਦਾ ਸਫਰ-ਖਰਚ ਬੰਨ੍ਹ ਅਤੇ ਸਾਹਿਬ ਦੇ ਨਾਮ ਨਾਲ ਜੁੜਿਆ ਰਹੁ। ਠਹਿਰਾਉ।

English meaning

Doing deeds of faith, pack up the supplies for your journey, and remain committed to the Name. ||1||Pause||

ਜੋਗੀ ਤ ਆਸਣੁ ਕਰਿ ਬਹੈ; ਮੁਲਾ ਬਹੈ ਮੁਕਾਮਿ ॥

jogee ta aasan kar bahai; mulaa bahai mukaam |

ਪੰਜਾਬੀ ਅਰਥ

ਯੋਗੀ ਧਿਆਨ-ਅਵਸਥਾ ਅੰਦਰ ਬੈਠਦਾ ਹੈ ਅਤੇ ਮੁੱਲਾ ਆਰਾਮ ਦੀ ਜਗ੍ਹਾਂ ਮੱਲਦਾ ਹੈ।

English meaning

The Yogis sit in their Yogic postures, and the Mullahs sit at their resting stations.

ਪੰਡਿਤ ਵਖਾਣਹਿ ਪੋਥੀਆ; ਸਿਧ ਬਹਹਿ ਦੇਵ ਸਥਾਨਿ ॥੨॥

panddit vakhaaneh potheea; sidh baheh dev sathaan |2|

ਪੰਜਾਬੀ ਅਰਥ

ਬ੍ਰਾਹਮਣ ਪੁਸਤਕਾਂ ਵਾਚਦੇ ਹਨ ਅਤੇ ਕਰਾਮਾਤੀ ਬੰਦੇ ਦੇਵਤਿਆਂ ਦੇ ਮੰਦਰਾਂ ਵਿੱਚ ਟਿਕਦੇ ਹਨ।

English meaning

The Hindu Pandits recite from their books, and the Siddhas sit in the temples of their gods. ||2||

ਸੁਰ ਸਿਧ ਗਣ ਗੰਧਰਬ, ਮੁਨਿ ਜਨ; ਸੇਖ ਪੀਰ ਸਲਾਰ ॥

sur sidh gan gandharab, mun jan; sekh peer salaar |

ਪੰਜਾਬੀ ਅਰਥ

ਦੇਵਤੇ, ਪੂਰਨ-ਪੁਰਸ਼, ਸ਼ਿਵਜੀ ਦੇ ਉਪਾਸ਼ਕ, ਸਵਰਗ ਦੇ ਗਵਈਏ, ਚੁੱਪ ਕੀਤੇ ਰਿਸ਼ੀ, ਸਾਧੂ ਮਜ਼ਹਬੀ ਪ੍ਰਚਾਰਕ, ਰੂਹਾਨੀ ਰਹਿਬਰ ਅਤੇ ਸੈਨਾਪਤੀ,

English meaning

The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders

ਦਰਿ ਕੂਚ ਕੂਚਾ ਕਰਿ ਗਏ; ਅਵਰੇ ਭਿ ਚਲਣਹਾਰ ॥੩॥

dar kooch koochaa kar ge; avare bhi chalanahaar |3|

ਪੰਜਾਬੀ ਅਰਥ

ਸਮੂਹ ਦਰਜਾ-ਬ-ਦਰਜਾ ਟੁਰ ਗਏ ਹਨ, ਅਤੇ ਬਾਕੀ ਦੇ ਭੀ ਕੂਚ ਕਰਨ ਦੇ ਹੁਕਮ ਤਾਬੇ ਹਨ।

English meaning

-each and every one has left, and all others shall depart as well. ||3||

ਸੁਲਤਾਨ ਖਾਨ ਮਲੂਕ ਉਮਰੇ; ਗਏ ਕਰਿ ਕਰਿ ਕੂਚੁ ॥

sulataan khaan malook umare; ge kar kar kooch |

ਪੰਜਾਬੀ ਅਰਥ

ਪਾਤਸ਼ਾਹ, ਮੁਸਨਬਦਾਰ, ਫ਼ਰਿਸ਼ਤੇ ਤੇ ਸਰਦਾਰ ਇਕ-ਇਕ ਕਰਕੇ ਟੁਰਦੇ ਬਣੇ ਹਨ।

English meaning

The sultans and kings, the rich and the mighty, have marched away in succession.

ਘੜੀ ਮੁਹਤਿ ਕਿ. ਚਲਣਾ; ਦਿਲ ਸਮਝੁ. ਤੂੰ ਭਿ ਪਹੂਚੁ ॥੪॥

gharree muhat ki. chalanaa; dil samajh. toon bhi pahooch |4|

ਪੰਜਾਬੀ ਅਰਥ

ਪ੍ਰਾਣੀ ਨੂੰ ਇਕ ਛਿਨ ਜਾਂ ਦੋ ਵਿੱਚ ਟੁਰਨਾ ਪਏਗਾ। ਹੇ ਮੇਰੇ ਦਿਲ ਜਾਣ ਲੈ ਕਿ ਤੂੰ ਭੀ ਉਥੇ ਪਹੁੰਚਣ ਵਾਲਾ ਹੀ ਹੈ।

English meaning

In a moment or two, we shall also depart. O my heart, understand that you must go as well! ||4||

ਸਬਦਾਹ ਮਾਹਿ, ਵਖਾਣੀਐ; ਵਿਰਲਾ ਤ ਬੂਝੈ ਕੋਇ ॥

sabadaah maeh, vakhaaneeai; viralaa ta boojhai koe |

ਪੰਜਾਬੀ ਅਰਥ

ਇਲਾਹੀ ਸ਼ਬਦਾਂ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ। ਬਹੁਤ ਹੀ ਥੋੜ੍ਹੇ ਇਸ ਨੂੰ ਸਮਝਦੇ ਹਨ।

English meaning

This is described in the Shabads; only a few understand this!

ਨਾਨਕੁ ਵਖਾਣੈ ਬੇਨਤੀ; ਜਲਿ ਥਲਿ ਮਹੀਅਲਿ ਸੋਇ ॥੫॥

naanak vakhaanai benatee; jal thal maheeal soe |5|

ਪੰਜਾਬੀ ਅਰਥ

ਨਾਨਕ ਪ੍ਰਾਰਥਨਾ ਕਰਦਾ ਹੈ। ਉਹ ਸੁਆਮੀ ਪਾਣੀ ਸੁੱਕੀ ਧਰਤੀ, ਪਾਤਾਲ ਅਤੇ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ।

English meaning

Nanak offers this prayer to the One who pervades the water, the land and the air. ||5||

ਅਲਾਹੁ ਅਲਖੁ ਅਗੰਮੁ ਕਾਦਰੁ; ਕਰਣਹਾਰੁ ਕਰੀਮੁ ॥

alaahu alakh agam kaadar; karanahaar kareem |

ਪੰਜਾਬੀ ਅਰਥ

ਉਹ ਅਦ੍ਰਿਸ਼ਟ, ਅਖੋਜ, ਅਪਹੁੰਚ, ਸਰਬ-ਸ਼ਕਤੀਮਾਨ ਅਤੇ ਦਰਿਆ-ਦਿਲ ਸਿਰਜਣਹਾਰ ਹੈ।

English meaning

He is Allah, the Unknowable, the Inaccessible, All-powerful and Merciful Creator.

ਸਭ ਦੁਨੀ ਆਵਣ ਜਾਵਣੀ; ਮੁਕਾਮੁ ਏਕੁ ਰਹੀਮੁ ॥੬॥

sabh dunee aavan jaavanee; mukaam ek raheem |6|

ਪੰਜਾਬੀ ਅਰਥ

ਸਾਰਾ ਸੰਸਾਰ ਆਉਣ ਤੇ ਜਾਣ ਦੇ ਅਧੀਨ ਹੈ। ਕੇਵਲ ਮਿਹਰਬਾਨ ਮਾਲਕ ਹੀ ਮੁਸਤਕਿਲ ਹੈ।

English meaning

All the world comes and goes-only the Merciful Lord is permanent. ||6||

ਮੁਕਾਮੁ ਤਿਸ ਨੋ ਆਖੀਐ; ਜਿਸੁ ਸਿਸਿ. ਨ ਹੋਵੀ ਲੇਖੁ ॥

mukaam tis no aakheeai; jis sis. na hovee lekh |

ਪੰਜਾਬੀ ਅਰਥ

ਮੁਸਤਕਿਲ ਉਸ ਨੂੰ ਕਹੁ, ਜਿਸ ਦੇ ਸਿਰ ਉਤੇ ਭਾਵੀ ਦੀ ਲਿਖਤਾਕਾਰ ਨਹੀਂ।

English meaning

Call permanent only the One, who does not have destiny inscribed upon His Forehead.

ਅਸਮਾਨੁ ਧਰਤੀ ਚਲਸੀ; ਮੁਕਾਮੁ ਓਹੀ ਏਕੁ ॥੭॥

asamaan dharatee chalasee; mukaam ohee ek |7|

ਪੰਜਾਬੀ ਅਰਥ

ਆਕਾਸ਼ ਤੇ ਜਮੀਨ ਟੁਰ ਜਾਣਗੇ, ਸਦੀਵੀ ਸਥਿਰ ਕੇਵਲ ਉਹ ਹੀ ਹੈ।

English meaning

The sky and the earth shall pass away; He alone is permanent. ||7||

ਦਿਨ ਰਵਿ ਚਲੈ, ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ ॥

din rav chalai, nis sas chalai; taarikaa lakh paloe |

ਪੰਜਾਬੀ ਅਰਥ

ਦਿਹੁੰ ਤੇ ਸੂਰਜ ਟੁਰ ਜਾਣਗੇ, ਰਾਤ੍ਰੀ ਅਤੇ ਚੰਦ੍ਰਮਾਂ ਗਾਇਬ ਹੋ ਜਾਣਗੇ ਅਤੇ ਲੱਖਾਂ ਤਾਰੇ ਅਲੋਪ ਹੋ ਜਾਣਗੇ।

English meaning

The day and the sun shall pass away; the night and the moon shall pass away; the hundreds of thousands of stars shall disappear.

ਮੁਕਾਮੁ. ਓਹੀ ਏਕੁ ਹੈ; ਨਾਨਕਾ. ਸਚੁ ਬੁਗੋਇ ॥੮॥੧੭॥

mukaam. ohee ek hai; naanakaa. sach bugoe |8|17|

ਪੰਜਾਬੀ ਅਰਥ

ਕੇਵਲ ਉਹ ਹੀ ਅਨੰਤ ਹੈ। ਨਾਨਕ ਸੱਚ ਆਖਦਾ ਹੈ।

English meaning

He alone is permanent; Nanak speaks the Truth. ||8||17||

ਮਹਲੇ ਪਹਿਲੇ ਸਤਾਰਹ ਅਸਟਪਦੀਆ ॥

mahale pahile sataarah asattapadeea |

ਪੰਜਾਬੀ ਅਰਥ

ਪਹਿਲੇ ਗੁਰੂ ਜੀ ਦੀਆਂ ਸਤਾਰਾਂ ਅਸ਼ਟਪਦੀਆਂ।

English meaning

Seventeen Ashtpadheeyaa Of The First Mehl.

ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ ॥

sireeraag mahalaa 3 ghar 1 asattapadeea |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ। ਅਠ ਪਦੇ।

English meaning

Siree Raag, Third Mehl, First House, Ashtpadheeyaa:

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

ਗੁਰਮੁਖਿ ਕਿ੍ਰਪਾ ਕਰੇ. ਭਗਤਿ ਕੀਜੈ; ਬਿਨੁ ਗੁਰ. ਭਗਤਿ ਨ ਹੋਇ ॥

guramukh kripaa kare. bhagat keejai; bin gur. bhagat na hoe |

ਪੰਜਾਬੀ ਅਰਥ

ਗੁਰਾਂ ਦੀ ਦਇਆ ਰਾਹੀਂ ਰੱਬ ਦਾ ਸਿਮਰਨ ਹੁੰਦਾ ਹੈ। ਗੁਰਾਂ ਦੇ ਬਾਝੋਂ ਸਾਹਿਬ ਦੀ ਪਰੇਮ ਮਈ ਸੇਵਾ ਨਹੀਂ ਹੁੰਦੀ।

English meaning

By God's Grace, the Gurmukh practices devotion; without the Guru, there is no devotional worship.

ਆਪੈ ਆਪੁ ਮਿਲਾਏ ਬੂਝੈ; ਤਾ ਨਿਰਮਲੁ ਹੋਵੈ ਕੋਇ ॥

aapai aap milaae boojhai; taa niramal hovai koe |

ਪੰਜਾਬੀ ਅਰਥ

ਕੋਈ ਜਣਾ, ਜੋ ਆਪਣੇ ਆਪ ਨੂੰ ਗੁਰਾਂ ਅੰਦਰ ਲੀਨ ਕਰ ਦਿੰਦਾ ਹੈ, ਸਾਹਿਬ ਨੂੰ ਸਮਝਣ ਦੁਆਰਾ ਤਦ ਉਹ ਪਵਿੱਤ੍ਰ ਹੋ ਜਾਂਦਾ ਹੈ।

English meaning

One who merges his own self into Him understands, and so becomes pure.

ਹਰਿ ਜੀਉ ਸਚਾ. ਸਚੀ ਬਾਣੀ; ਸਬਦਿ ਮਿਲਾਵਾ ਹੋਇ ॥੧॥

har jeeo sachaa. sachee baanee; sabad milaavaa hoe |1|

ਪੰਜਾਬੀ ਅਰਥ

ਸੱਚਾ ਹੈ ਪੂਜਯ ਪ੍ਰਭੂ, ਅਤੇ ਸੱਚੀ ਹੈ ਉਸ ਦੀ ਗੁਰਬਾਣੀ। ਸ਼ਬਦ ਦੁਆਰਾ ਹੀ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।

English meaning

The Dear Lord is True, and True is the Word of His Bani. Through the Word of the Shabad, Union with Him is obtained. ||1||

ਭਾਈ ਰੇ. ਭਗਤਿਹੀਣੁ; ਕਾਹੇ ਜਗਿ ਆਇਆ ॥

bhaaee re. bhagatiheen; kaahe jag aaeaa |

ਪੰਜਾਬੀ ਅਰਥ

ਹੈ ਵੀਰ! ਸਾਹਿਬ ਦੀ ਸੇਵਾ ਅਤੇ ਸਿਮਰਨ ਤੋਂ ਸੱਖਣਾ ਪ੍ਰਾਣੀ ਕਾਹਦੇ ਲਈ ਇਸ ਜਹਾਨ ਵਿੱਚ ਆਇਆ ਹੈ?

English meaning

O Siblings of Destiny, without devotion, why have people even come into the world?

ਪੂਰੇ ਗੁਰ ਕੀ. ਸੇਵ ਨ ਕੀਨੀ; ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

poore gur kee. sev na keenee; birathaa janam gavaaeaa |1| rahaau |

ਪੰਜਾਬੀ ਅਰਥ

ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਦਿੱਤਾ ਹੈ। ਠਹਿਰਾਉ।

English meaning

They have not served the Perfect Guru; they have wasted their lives in vain. ||1||Pause||

ਆਪੇ ਹਰਿ ਜਗਜੀਵਨੁ ਦਾਤਾ; ਆਪੇ ਬਖਸਿ ਮਿਲਾਏ ॥

aape har jagajeevan daataa; aape bakhas milaae |

ਪੰਜਾਬੀ ਅਰਥ

ਵਾਹਿਗੁਰੂ, ਦਾਤਾਰ, ਖੁਦ ਜਗਤ ਦੀ ਜਿੰਦ-ਜਾਨ ਹੈ ਅਤੇ ਮਾਫੀ ਦੇ ਕੇ, ਆਪ ਹੀ ਬੰਦੇ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।

English meaning

The Lord Himself, the Life of the World, is the Giver. He Himself forgives, and unites us with Himself.

ਜੀਅ ਜੰਤ ਏ ਕਿਆ ਵੇਚਾਰੇ; ਕਿਆ ਕੋ ਆਖਿ ਸੁਣਾਏ ॥

jeea jant e kiaa vechaare; kiaa ko aakh sunaae |

ਪੰਜਾਬੀ ਅਰਥ

ਕੀ ਹਨ ਇਹ ਗਰੀਬ ਪ੍ਰਾਣਧਾਰੀ? ਉਹ ਕੀ ਕਹਿ ਤੇ ਸਮਝ ਸੁਣਾ ਸਕਦੇ ਹਨ?

English meaning

What are these poor beings and creatures? What can they speak and say?

ਗੁਰਮੁਖਿ ਆਪੇ ਦੇ ਵਡਿਆਈ; ਆਪੇ ਸੇਵ ਕਰਾਏ ॥੨॥

guramukh aape de vaddiaaee; aape sev karaae |2|

ਪੰਜਾਬੀ ਅਰਥ

ਸਾਧੂ ਨੂੰ ਉਹ ਆਪ ਮਾਣ-ਪ੍ਰਤਿਸ਼ਟਾ ਬਖਸ਼ਦਾ ਹੈ ਅਤੇ ਆਪ ਹੀ ਆਪਣੀ ਟਹਿਲ ਅੰਦਰ ਜੋੜਦਾ ਹੈ।

English meaning

God Himself grants glory to the Gurmukhs; He joins them to His Service. ||2||

ਦੇਖਿ ਕੁਟੰਬੁ ਮੋਹਿ ਲੋਭਾਣਾ; ਚਲਦਿਆ ਨਾਲਿ. ਨ ਜਾਈ ॥

dekh kuttanb mohi lobhaanaa; chaladiaa naal. na jaaee |

ਪੰਜਾਬੀ ਅਰਥ

ਆਪਣੇ ਸਾਕ-ਸੈਨਾ ਨੂੰ ਵੇਖ ਕੇ ਤੂੰ ਤਿੰਨਾਂ ਦੀ ਪ੍ਰੀਤ ਨਾਲ ਲੁਭਾਇਮਾਨ ਹੋ ਗਿਆ ਹੈ, ਪ੍ਰੰਤੂ ਤੇਰੇ ਕੂਚ ਵੇਲੇ ਉਹ ਤੇਰੇ ਸਾਥ ਨਹੀਂ ਜਾਂਦੇ।

English meaning

Beholding your family, you are lured away by emotional attachment, but when you leave, they will not go with you.