ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad LDR

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਡੂੰਗਰੁ ਦੇਖਿ ਡਰਾਵਣੋ; ਪੇਈਅੜੈ ਡਰੀਆਸੁ ॥

ddoongar dekh ddaraavano; peeearrai ddareeaas |

ਪੰਜਾਬੀ ਅਰਥ

ਮੈਂ ਆਪਣੇ ਪੇਕੇ ਘਰ (ਦੁਨੀਆਂ) ਵਿੱਚ ਭਿਆਨਕ ਪਹਾੜ ਨੂੰ ਵੇਖਕੇ ਸਹਿਮ ਗਈ ਹਾਂ।

English meaning

Beholding the terrifying mountain in this world of my father's home, I am terrified.

ਊਚਉ ਪਰਬਤੁ ਗਾਖੜੋ; ਨਾ ਪਉੜੀ. ਤਿਤੁ ਤਾਸੁ ॥

aoochau parabat gaakharro; naa paurree. tith taas |

ਪੰਜਾਬੀ ਅਰਥ

ਉਚਾ ਅਤੇ ਚੜ੍ਹਨ ਨੂੰ ਔਖਾ ਹੇ ਪਹਾੜ। ਇਸ ਨੂੰ ਪਹੁੰਚਣ ਲਈ ਉਥੇ ਕੋਈ ਸੀੜ੍ਹੀ ਨਹੀਂ।

English meaning

It is so difficult to climb this high mountain; there is no ladder which reaches up there.

ਗੁਰਮੁਖਿ ਅੰਤਰਿ ਜਾਣਿਆ; ਗੁਰਿ ਮੇਲੀ ਤਰੀਆਸੁ ॥੧॥

guramukh antar jaaniaa; gur melee tareeaas |1|

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਮੈਂ ਪਹਾੜ ਨੂੰ ਆਪਣੇ ਅੰਦਰ ਹੀ ਪਛਾਣ ਲਿਆ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਤੇ ਮੈਂ ਪਾਰ ਉਤਰ ਗਿਆ ਹਾਂ।

English meaning

But as Gurmukh, I know that it is within my self; the Guru has brought me to Union, and so I cross over. ||1||

ਭਾਈ ਰੇ; ਭਵਜਲੁ ਬਿਖਮੁ ਡਰਾਂਉ ॥

bhaaee re; bhavajal bikham ddaraanau |

ਪੰਜਾਬੀ ਅਰਥ

ਹੇ ਵੀਰ ਡਰਾਉਣਾ ਸੰਸਾਰ ਸਮੁੰਦਰ ਕਠਨ ਤੇ ਭੈ-ਭੀਤ ਕਰਨ ਵਾਲਾ ਹੈ।

English meaning

O Siblings of Destiny, the terrifying world-ocean is so difficult to cross-I am terrified!

ਪੂਰਾ ਸਤਿਗੁਰੁ ਰਸਿ ਮਿਲੈ; ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥

pooraa satigur ras milai; gur taare har naau |1| rahaau |

ਪੰਜਾਬੀ ਅਰਥ

ਆਪਣੀ ਖੁਸ਼ੀ ਦੁਆਰਾ ਪੂਰਨ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਵਾਹਿਗੁਰੂ ਦਾ ਨਾਮ ਦੇ ਕੇ ਉਨ੍ਹਾਂ ਨੇ ਮੈਨੂੰ ਬੰਦ-ਖਲਾਸ ਕਰ ਦਿਤਾ ਹੈ। ਠਹਿਰਾਉ।

English meaning

The Perfect True Guru, in His Pleasure, has met with me; the Guru has saved me, through the Name of the Lord. ||1||Pause||

ਚਲਾ ਚਲਾ ਜੇ ਕਰੀ; ਜਾਣਾ ਚਲਣਹਾਰੁ ॥

chalaa chalaa je karee; jaanaa chalanahaar |

ਪੰਜਾਬੀ ਅਰਥ

ਜੇਕਰ ਮੈਂ ਕਹਾਂ, "ਮੈ ਟੁਰ ਤੇ ਚਲੇ ਜਾਣਾ ਹੈ", ਇਸ ਦਾ ਮੈਨੂੰ ਕੋਈ ਲਾਭ ਨਹੀਂ ਹੋਣਾ। ਪ੍ਰੰਤੂ ਜੇਕਰ ਮੈਂ ਅਸਲੀ ਤੌਰ ਤੇ ਅਨੁਭਵ ਕਰ ਲਵਾਂ ਕਿ ਮੈਂ ਕੂਚ ਕਰ ਜਾਣ ਵਾਲਾ ਹਾਂ, ਤਾਂ ਹੋਵੇਗਾ।

English meaning

I may say, "I am going, I am going", but I know that, in the end, I must really go.

ਜੋ ਆਇਆ ਸੋ ਚਲਸੀ; ਅਮਰੁ ਸੁ ਗੁਰੁ ਕਰਤਾਰੁ ॥

jo aaeaa so chalasee; amar su gur karataar |

ਪੰਜਾਬੀ ਅਰਥ

ਜੋ ਕੋਈ ਭੀ ਆਇਆ ਹੈ, ਉਹ ਟੁਰ ਜਾਏਗਾ ਕੇਵਲ ਉਤਕ੍ਰਿਸ਼ਟ ਗੁਰੂ ਤੇ ਸਿਰਜਣਹਾਰ ਸਦੀਵ ਸਥਿਰ ਹਨ।

English meaning

Whoever comes must also go. Only the Guru and the Creator are Eternal.

ਭੀ ਸਚਾ ਸਾਲਾਹਣਾ; ਸਚੈ ਥਾਨਿ ਪਿਆਰੁ ॥੨॥

bhee sachaa saalaahanaa; sachai thaan piaar |2|

ਪੰਜਾਬੀ ਅਰਥ

ਸਦੀਵ ਹੀ ਸਤਿਪੁਰਖ ਦੀ ਪ੍ਰਸੰਸਾ ਕਰ ਅਤੇ ਉਸ ਦੇ ਸੱਚੇ ਅਸਥਾਨ ਨਾਲ ਪਿਰਹੜੀ ਪਾ।

English meaning

So praise the True One continually, and love His Place of Truth. ||2||

ਦਰ ਘਰ ਮਹਲਾ ਸੋਹਣੇ; ਪਕੇ ਕੋਟ ਹਜਾਰ ॥

dar ghar mahalaa sohane; pake kott hajaar |

ਪੰਜਾਬੀ ਅਰਥ

ਸੁੰਦਰ ਦਰਵਾਜੇ, ਮਕਾਨ ਮੰਦਰ ਅਤੇ ਹਜਾਰਾਂ ਹੀ ਪੁਖਤਾਂ ਬਣੇ ਹੋਏ ਕਿਲ੍ਹੇ,

English meaning

Beautiful gates, houses and palaces, solidly built forts,

ਹਸਤੀ ਘੋੜੇ ਪਾਖਰੇ; ਲਸਕਰ ਲਖ ਅਪਾਰ ॥

hasatee ghorre paakhare; lasakar lakh apaar |

ਪੰਜਾਬੀ ਅਰਥ

ਹਾਥੀ ਕਾਠੀਆਂ ਸਣੇ ਅਸਤ੍ਰ ਅਤੇ ਲੱਖਾਂ ਨਹੀਂ, ਸਗੋਂ ਅਣਗਿਣਤ ਫੌਜਾਂ,

English meaning

elephants, saddled horses, hundreds of thousands of uncounted armies

ਕਿਸ ਹੀ ਨਾਲਿ. ਨ ਚਲਿਆ; ਖਪਿ ਖਪਿ ਮੁਏ ਅਸਾਰ ॥੩॥

kis hee naal. na chaliaa; khap khap mue asaar |3|

ਪੰਜਾਬੀ ਅਰਥ

ਇਹ ਕਿਸੇ ਦੇ ਸਾਥ ਨਹੀਂ ਜਾਂਦੇ। ਉਨ੍ਹਾਂ ਨਾਲ ਮੂਰਖ ਵਿਆਕੁਲ ਤੇ ਖ਼ਪਤੀ ਹੋ, ਓੜਕ ਨੂੰ ਮਰ ਜਾਂਦੇ ਹਨ।

English meaning

-none of these will go along with anyone in the end, and yet, the fools bother themselves to exhaustion with these, and then die. ||3||

ਸੁਇਨਾ ਰੁਪਾ ਸੰਚੀਐ; ਮਾਲੁ ਜਾਲੁ ਜੰਜਾਲੁ ॥

sueinaa rupaa sancheeai; maal jaal janjaal |

ਪੰਜਾਬੀ ਅਰਥ

ਇਨਸਾਨ ਸੋਨਾ ਅਤੇ ਚਾਂਦੀ ਜਮ੍ਹਾਂ ਕਰ ਲਵੇ ਪ੍ਰੰਤੂ ਦੌਲਤ ਇਕ ਫਸਾ ਲੈਣ ਵਾਲੀ ਫਾਹੀ ਹੈ।

English meaning

You may gather gold and sliver, but wealth is just a net of entanglement.

ਸਭ ਜਗ ਮਹਿ ਦੋਹੀ ਫੇਰੀਐ; ਬਿਨੁ ਨਾਵੈ. ਸਿਰਿ ਕਾਲੁ ॥

sabh jag meh dohee fereeai; bin naavai. sir kaal |

ਪੰਜਾਬੀ ਅਰਥ

ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।

English meaning

You may beat the drum and proclaim authority over the whole world, but without the Name, death hovers over your head.

ਪਿੰਡੁ ਪੜੈ. ਜੀਉ ਖੇਲਸੀ; ਬਦਫੈਲੀ ਕਿਆ ਹਾਲੁ ॥੪॥

pindd parrai. jeeo khelasee; badafailee kiaa haal |4|

ਪੰਜਾਬੀ ਅਰਥ

ਜਦ ਦੇਹਿ ਡਿਗ ਪੈਦੀ ਹੈ, ਜਿੰਦਗੀ ਦੀ ਖੇਡ ਮੁਕ ਜਾਂਦੀ ਹੈ। ਉਦੋਂ ਬਦਮਾਸ਼ਾਂ ਦੀ ਕੀ ਦਸ਼ਾਂ ਹੋਏਗੀ?

English meaning

When the body falls, the play of life is over; what shall be the condition of the evil-doers then? ||4||

ਪੁਤਾ ਦੇਖਿ ਵਿਗਸੀਐ; ਨਾਰੀ ਸੇਜ ਭਤਾਰ ॥

putaa dekh vigaseeai; naaree sej bhataar |

ਪੰਜਾਬੀ ਅਰਥ

ਆਪਣੇ ਪੁਤ੍ਰਾਂ ਨੂੰ ਵੇਖ ਕੇ ਆਪਣੀ ਪਤਨੀ ਨੂੰ ਪਲੰਘ ਉਤੇ ਤੱਕ ਕੇ ਪਤੀ ਖੁਸ਼ ਹੁੰਦਾ ਹੈ।

English meaning

The husband is delighted seeing his sons, and his wife upon his bed.

ਚੋਆ ਚੰਦਨੁ ਲਾਈਐ; ਕਾਪੜੁ ਰੂਪੁ ਸੀਗਾਰੁ ॥

choaa chandan laaeeai; kaaparr roop seegaar |

ਪੰਜਾਬੀ ਅਰਥ

ਉਹ ਊਦ ਦੀ ਲੱਕੜੀ ਤੇ ਚੰਨਣ ਦਾ ਅਤਰ ਮਲਦਾ ਹੈ, ਅਤੇ ਸੁੰਦਰ ਕਪੜਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦਾ ਹੈ।

English meaning

He applies sandalwood and scented oils, and dresses himself in his beautiful clothes.

ਖੇਹੂ ਖੇਹ ਰਲਾਈਐ; ਛੋਡਿ ਚਲੈ ਘਰ ਬਾਰੁ ॥੫॥

khehoo kheh ralaaeeai; chhodd chalai ghar baar |5|

ਪੰਜਾਬੀ ਅਰਥ

ਆਪਣਾ ਝੁੱਗਾ-ਝਾਹਾ ਤਿਆਗ ਕੇ ਉਹ ਟੁਰ ਜਾਂਦਾ ਹੈ ਅਤੇ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।

English meaning

But dust shall mix with dust, and he shall depart, leaving hearth and home behind. ||5||

ਮਹਰ ਮਲੂਕ ਕਹਾਈਐ; ਰਾਜਾ ਰਾਉ ਕਿ ਖਾਨੁ ॥

mehar malook kahaaeeai; raajaa raau ki khaan |

ਪੰਜਾਬੀ ਅਰਥ

ਉਹ ਸਰਦਾਰ, ਮਹਾਰਾਜਾ, ਪਾਤਸ਼ਾਹ, ਸੂਬਾ, ਜਾਂ ਮਨਸਬਦਾਰ ਕਹਿ ਕੇ ਸਦਿਆ ਜਾਂਦਾ ਹੋਵੇ।

English meaning

He may be called a chief, an emperor, a king, a governor or a lord;

ਚਉਧਰੀ ਰਾਉ ਸਦਾਈਐ; ਜਲਿ ਬਲੀਐ ਅਭਿਮਾਨ ॥

chaudharee raau sadaaeeai; jal baleeai abhimaan |

ਪੰਜਾਬੀ ਅਰਥ

ਉਹ ਮੁਖੀਆ ਮਨੁੱਖ ਤੇ ਨਵਾਬ ਆਖਿਆ ਜਾਂਦਾ ਹੋਵੇ, ਪ੍ਰੰਤੂ ਇਹ ਸਮੂਹ ਹੰਕਾਰ ਨਾਲ ਸੜਨਾ ਤੇ ਮੱਚਣਾ ਹੈ।

English meaning

he may present himself as a leader or a chief, but this just burns him in the fire of egotistical pride.

ਮਨਮੁਖਿ. ਨਾਮੁ ਵਿਸਾਰਿਆ; ਜਿਉ. ਡਵਿ ਦਧਾ ਕਾਨੁ ॥੬॥

manamukh. naam visaariaa; jiau. ddav dadhaa kaan |6|

ਪੰਜਾਬੀ ਅਰਥ

ਕੁਮਾਰਗੀ ਪੁਰਸ਼ ਨੇ ਹਰੀ ਨਾਮ ਨੂੰ ਭੁਲਾ ਦਿੱਤਾ ਹੈ। ਉਹ ਜੰਗਲ ਦੀ ਅੱਗ ਨਾਲ ਸੜੇ ਹੋਏ ਕਾਨੇ ਦੀ ਮਾਨਿੰਦ ਹੈ।

English meaning

The self-willed manmukh has forgotten the Naam. He is like straw, burning in the forest fire. ||6||

ਹਉਮੈ ਕਰਿ ਕਰਿ ਜਾਇਸੀ; ਜੋ ਆਇਆ ਜਗ ਮਾਹਿ ॥

haumai kar kar jaaeisee; jo aaeaa jag maeh |

ਪੰਜਾਬੀ ਅਰਥ

ਜੋ ਕੋਈ ਭੀ ਇਸ ਜਹਾਨ ਅੰਦਰ ਆਇਆ ਹੈ, ਉਸ ਨੂੰ ਹੰਕਾਰ ਬੁਰੀ ਤਰ੍ਹਾਂ ਚੰਮੜਿਆ ਹੋਇਆ ਹੈ ਅਤੇ ਉਸ ਨੂੰ ਮਜਬੂਰੀ ਜਾਣਾ ਪਏਗਾ।

English meaning

Whoever comes into the world and indulges in ego, must depart.

ਸਭੁ ਜਗੁ. ਕਾਜਲ ਕੋਠੜੀ; ਤਨੁ ਮਨੁ ਦੇਹ. ਸੁਆਹਿ ॥

sabh jag. kaajal kottharree; tan man deh. suaaeh |

ਪੰਜਾਬੀ ਅਰਥ

ਸਾਰਾ ਸੰਸਾਰ ਕਾਲਖ ਦੀ ਕੁਟੀਆ ਹੈ। ਸਰੀਰ ਆਤਮਾ ਅਤੇ ਮਨੁੱਖੀ ਜਿਸਮ ਸਮੂਹ ਉਸ ਨਾਲ ਕਾਲੇ ਹੋ ਜਾਂਦੇ ਹਨ।

English meaning

The whole world is a store-house of lamp-black; the body and mind are blackened with it.

ਗੁਰਿ ਰਾਖੇ ਸੇ ਨਿਰਮਲੇ; ਸਬਦਿ ਨਿਵਾਰੀ ਭਾਹਿ ॥੭॥

gur raakhe se niramale; sabad nivaaree bhaeh |7|

ਪੰਜਾਬੀ ਅਰਥ

ਜਿਨ੍ਹਾਂ ਦੀ ਗੁਰੂ ਰਖਿਆ ਕਰਦਾ ਹੈ, ਉਹ ਪਵਿੱਤ੍ਰ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਉਹ ਖਾਹਿਸ਼ਾਂ ਦੀ ਅੱਗ ਨੂੰ ਬੁਝਾ ਦਿੰਦੇ ਹਨ।

English meaning

Those who are saved by the Guru are immaculate and pure; through the Word of the Shabad, they extinguish the fire of desire. ||7||

ਨਾਨਕ. ਤਰੀਐ ਸਚਿ ਨਾਮਿ; ਸਿਰਿ ਸਾਹਾ ਪਾਤਿਸਾਹੁ ॥

naanak. tareeai sach naam; sir saahaa paatisaahu |

ਪੰਜਾਬੀ ਅਰਥ

ਨਾਨਕ, ਬਾਦਸ਼ਾਹਾਂ ਦੇ ਸਿਰ ਉਪਰਲੇ ਬਾਦਸ਼ਾਹ ਦੇ ਸਤਿਨਾਮ ਦੇ ਨਾਲ ਆਦਮੀ ਪਾਰ ਉਤਰ ਜਾਂਦਾ ਹੈ।

English meaning

O Nanak, they swim across with the True Name of the Lord, the King above the heads of kings.

ਮੈ ਹਰਿ ਨਾਮੁ. ਨ ਵੀਸਰੈ; ਹਰਿ ਨਾਮੁ ਰਤਨੁ ਵੇਸਾਹੁ ॥

mai har naam. na veesarai; har naam ratan vesaahu |

ਪੰਜਾਬੀ ਅਰਥ

ਮੈਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ, ਮੈਂ ਵਾਹਿਗੁਰੂ ਦੇ ਨਾਮ ਦਾ ਜਵੇਹਰ ਖਰੀਦ ਲਿਆ ਹੈ।

English meaning

May I never forget the Name of the Lord! I have purchased the Jewel of the Lord's Name.

ਮਨਮੁਖ ਭਉਜਲਿ ਪਚਿ ਮੁਏ; ਗੁਰਮੁਖਿ ਤਰੇ ਅਥਾਹੁ ॥੮॥੧੬॥

manamukh bhaujal pach mue; guramukh tare athaahu |8|16|

ਪੰਜਾਬੀ ਅਰਥ

ਆਪ-ਹੁਦਰੇ ਭੈਦਾਇਕ ਸੰਸਾਰ ਸਮੁੰਦਰ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਗੁਰੂ-ਸਮਰਪਣ ਅਗਾਧ ਸਾਗਰ (ਸੰਸਰ) ਤੋਂ ਪਾਰ ਉਤਰ ਜਾਂਦੇ ਹਨ।

English meaning

The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||