ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad P6Q

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ਘਰੁ ੨ ॥

sireeraag mahalaa 1 ghar 2 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl, Second House:

ਮੁਕਾਮੁ ਕਰਿ ਘਰਿ ਬੈਸਣਾ; ਨਿਤ ਚਲਣੈ ਕੀ ਧੋਖ ॥

mukaam kar ghar baisanaa; nit chalanai kee dhokh |

ਪੰਜਾਬੀ ਅਰਥ

ਇਸ ਨੂੰ ਠਹਿਰਣ ਦੀ ਥਾਂ ਬਣਾ ਕੇ, ਪ੍ਰਾਣੀ ਆਪਣੇ ਮਕਾਨ ਤੇ ਬੈਠਾ ਹੈ, ਪ੍ਰੰਤੂ ਉਸ ਨੂੰ ਤੁਰ ਜਾਣ ਦੀ ਹਮੇਸ਼ਾਂ ਧੁਖਧੁਖੀ ਲੱਗੀ ਰਹਿੰਦੀ ਹੈ।

English meaning

They have made this their resting place and they sit at home, but the urge to depart is always there.

ਮੁਕਾਮੁ ਤਾ ਪਰੁ ਜਾਣੀਐ; ਜਾ ਰਹੈ ਨਿਹਚਲੁ ਲੋਕ ॥੧॥

mukaam taa par jaaneeai; jaa rahai nihachal lok |1|

ਪੰਜਾਬੀ ਅਰਥ

ਜੇਕਰ ਪ੍ਰਾਣੀ ਸਦੀਵੀ ਸਥਿਰ ਰਹਿੰਦੇ, ਕੇਵਲ ਤਦ ਹੀ ਇਹ ਰਹਿਣ ਦੀ ਮੁਸਤਕਿਲ ਜਗ੍ਹਾ ਜਾਣੀ ਜਾ ਸਕਦੀ ਸੀ।

English meaning

This would be known as a lasting place of rest, only if they were to remain stable and unchanging. ||1||

ਦੁਨੀਆ; ਕੈਸਿ ਮੁਕਾਮੇ ॥

duneea; kais mukaame |

ਪੰਜਾਬੀ ਅਰਥ

ਇਹ ਸੰਸਾਰ ਕਿਸ ਕਿਸਮ ਦੀ ਠਹਿਰਣ ਦੀ ਥਾਂ ਹੈ?

English meaning

What sort of a resting place is this world?

ਕਰਿ ਸਿਦਕੁ, ਕਰਣੀ ਖਰਚੁ ਬਾਧਹੁ; ਲਾਗਿ ਰਹੁ ਨਾਮੇ ॥੧॥ ਰਹਾਉ ॥

kar sidak, karanee kharach baadhahu; laag rahu naame |1| rahaau |

ਪੰਜਾਬੀ ਅਰਥ

ਸ਼ਰਧਾ ਦੇ ਅਮਲ ਕਮਾਉਣ ਦਾ ਸਫਰ-ਖਰਚ ਬੰਨ੍ਹ ਅਤੇ ਸਾਹਿਬ ਦੇ ਨਾਮ ਨਾਲ ਜੁੜਿਆ ਰਹੁ। ਠਹਿਰਾਉ।

English meaning

Doing deeds of faith, pack up the supplies for your journey, and remain committed to the Name. ||1||Pause||

ਜੋਗੀ ਤ ਆਸਣੁ ਕਰਿ ਬਹੈ; ਮੁਲਾ ਬਹੈ ਮੁਕਾਮਿ ॥

jogee ta aasan kar bahai; mulaa bahai mukaam |

ਪੰਜਾਬੀ ਅਰਥ

ਯੋਗੀ ਧਿਆਨ-ਅਵਸਥਾ ਅੰਦਰ ਬੈਠਦਾ ਹੈ ਅਤੇ ਮੁੱਲਾ ਆਰਾਮ ਦੀ ਜਗ੍ਹਾਂ ਮੱਲਦਾ ਹੈ।

English meaning

The Yogis sit in their Yogic postures, and the Mullahs sit at their resting stations.

ਪੰਡਿਤ ਵਖਾਣਹਿ ਪੋਥੀਆ; ਸਿਧ ਬਹਹਿ ਦੇਵ ਸਥਾਨਿ ॥੨॥

panddit vakhaaneh potheea; sidh baheh dev sathaan |2|

ਪੰਜਾਬੀ ਅਰਥ

ਬ੍ਰਾਹਮਣ ਪੁਸਤਕਾਂ ਵਾਚਦੇ ਹਨ ਅਤੇ ਕਰਾਮਾਤੀ ਬੰਦੇ ਦੇਵਤਿਆਂ ਦੇ ਮੰਦਰਾਂ ਵਿੱਚ ਟਿਕਦੇ ਹਨ।

English meaning

The Hindu Pandits recite from their books, and the Siddhas sit in the temples of their gods. ||2||

ਸੁਰ ਸਿਧ ਗਣ ਗੰਧਰਬ, ਮੁਨਿ ਜਨ; ਸੇਖ ਪੀਰ ਸਲਾਰ ॥

sur sidh gan gandharab, mun jan; sekh peer salaar |

ਪੰਜਾਬੀ ਅਰਥ

ਦੇਵਤੇ, ਪੂਰਨ-ਪੁਰਸ਼, ਸ਼ਿਵਜੀ ਦੇ ਉਪਾਸ਼ਕ, ਸਵਰਗ ਦੇ ਗਵਈਏ, ਚੁੱਪ ਕੀਤੇ ਰਿਸ਼ੀ, ਸਾਧੂ ਮਜ਼ਹਬੀ ਪ੍ਰਚਾਰਕ, ਰੂਹਾਨੀ ਰਹਿਬਰ ਅਤੇ ਸੈਨਾਪਤੀ,

English meaning

The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders

ਦਰਿ ਕੂਚ ਕੂਚਾ ਕਰਿ ਗਏ; ਅਵਰੇ ਭਿ ਚਲਣਹਾਰ ॥੩॥

dar kooch koochaa kar ge; avare bhi chalanahaar |3|

ਪੰਜਾਬੀ ਅਰਥ

ਸਮੂਹ ਦਰਜਾ-ਬ-ਦਰਜਾ ਟੁਰ ਗਏ ਹਨ, ਅਤੇ ਬਾਕੀ ਦੇ ਭੀ ਕੂਚ ਕਰਨ ਦੇ ਹੁਕਮ ਤਾਬੇ ਹਨ।

English meaning

-each and every one has left, and all others shall depart as well. ||3||

ਸੁਲਤਾਨ ਖਾਨ ਮਲੂਕ ਉਮਰੇ; ਗਏ ਕਰਿ ਕਰਿ ਕੂਚੁ ॥

sulataan khaan malook umare; ge kar kar kooch |

ਪੰਜਾਬੀ ਅਰਥ

ਪਾਤਸ਼ਾਹ, ਮੁਸਨਬਦਾਰ, ਫ਼ਰਿਸ਼ਤੇ ਤੇ ਸਰਦਾਰ ਇਕ-ਇਕ ਕਰਕੇ ਟੁਰਦੇ ਬਣੇ ਹਨ।

English meaning

The sultans and kings, the rich and the mighty, have marched away in succession.

ਘੜੀ ਮੁਹਤਿ ਕਿ. ਚਲਣਾ; ਦਿਲ ਸਮਝੁ. ਤੂੰ ਭਿ ਪਹੂਚੁ ॥੪॥

gharree muhat ki. chalanaa; dil samajh. toon bhi pahooch |4|

ਪੰਜਾਬੀ ਅਰਥ

ਪ੍ਰਾਣੀ ਨੂੰ ਇਕ ਛਿਨ ਜਾਂ ਦੋ ਵਿੱਚ ਟੁਰਨਾ ਪਏਗਾ। ਹੇ ਮੇਰੇ ਦਿਲ ਜਾਣ ਲੈ ਕਿ ਤੂੰ ਭੀ ਉਥੇ ਪਹੁੰਚਣ ਵਾਲਾ ਹੀ ਹੈ।

English meaning

In a moment or two, we shall also depart. O my heart, understand that you must go as well! ||4||

ਸਬਦਾਹ ਮਾਹਿ, ਵਖਾਣੀਐ; ਵਿਰਲਾ ਤ ਬੂਝੈ ਕੋਇ ॥

sabadaah maeh, vakhaaneeai; viralaa ta boojhai koe |

ਪੰਜਾਬੀ ਅਰਥ

ਇਲਾਹੀ ਸ਼ਬਦਾਂ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ। ਬਹੁਤ ਹੀ ਥੋੜ੍ਹੇ ਇਸ ਨੂੰ ਸਮਝਦੇ ਹਨ।

English meaning

This is described in the Shabads; only a few understand this!

ਨਾਨਕੁ ਵਖਾਣੈ ਬੇਨਤੀ; ਜਲਿ ਥਲਿ ਮਹੀਅਲਿ ਸੋਇ ॥੫॥

naanak vakhaanai benatee; jal thal maheeal soe |5|

ਪੰਜਾਬੀ ਅਰਥ

ਨਾਨਕ ਪ੍ਰਾਰਥਨਾ ਕਰਦਾ ਹੈ। ਉਹ ਸੁਆਮੀ ਪਾਣੀ ਸੁੱਕੀ ਧਰਤੀ, ਪਾਤਾਲ ਅਤੇ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ।

English meaning

Nanak offers this prayer to the One who pervades the water, the land and the air. ||5||

ਅਲਾਹੁ ਅਲਖੁ ਅਗੰਮੁ ਕਾਦਰੁ; ਕਰਣਹਾਰੁ ਕਰੀਮੁ ॥

alaahu alakh agam kaadar; karanahaar kareem |

ਪੰਜਾਬੀ ਅਰਥ

ਉਹ ਅਦ੍ਰਿਸ਼ਟ, ਅਖੋਜ, ਅਪਹੁੰਚ, ਸਰਬ-ਸ਼ਕਤੀਮਾਨ ਅਤੇ ਦਰਿਆ-ਦਿਲ ਸਿਰਜਣਹਾਰ ਹੈ।

English meaning

He is Allah, the Unknowable, the Inaccessible, All-powerful and Merciful Creator.

ਸਭ ਦੁਨੀ ਆਵਣ ਜਾਵਣੀ; ਮੁਕਾਮੁ ਏਕੁ ਰਹੀਮੁ ॥੬॥

sabh dunee aavan jaavanee; mukaam ek raheem |6|

ਪੰਜਾਬੀ ਅਰਥ

ਸਾਰਾ ਸੰਸਾਰ ਆਉਣ ਤੇ ਜਾਣ ਦੇ ਅਧੀਨ ਹੈ। ਕੇਵਲ ਮਿਹਰਬਾਨ ਮਾਲਕ ਹੀ ਮੁਸਤਕਿਲ ਹੈ।

English meaning

All the world comes and goes-only the Merciful Lord is permanent. ||6||

ਮੁਕਾਮੁ ਤਿਸ ਨੋ ਆਖੀਐ; ਜਿਸੁ ਸਿਸਿ. ਨ ਹੋਵੀ ਲੇਖੁ ॥

mukaam tis no aakheeai; jis sis. na hovee lekh |

ਪੰਜਾਬੀ ਅਰਥ

ਮੁਸਤਕਿਲ ਉਸ ਨੂੰ ਕਹੁ, ਜਿਸ ਦੇ ਸਿਰ ਉਤੇ ਭਾਵੀ ਦੀ ਲਿਖਤਾਕਾਰ ਨਹੀਂ।

English meaning

Call permanent only the One, who does not have destiny inscribed upon His Forehead.

ਅਸਮਾਨੁ ਧਰਤੀ ਚਲਸੀ; ਮੁਕਾਮੁ ਓਹੀ ਏਕੁ ॥੭॥

asamaan dharatee chalasee; mukaam ohee ek |7|

ਪੰਜਾਬੀ ਅਰਥ

ਆਕਾਸ਼ ਤੇ ਜਮੀਨ ਟੁਰ ਜਾਣਗੇ, ਸਦੀਵੀ ਸਥਿਰ ਕੇਵਲ ਉਹ ਹੀ ਹੈ।

English meaning

The sky and the earth shall pass away; He alone is permanent. ||7||

ਦਿਨ ਰਵਿ ਚਲੈ, ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ ॥

din rav chalai, nis sas chalai; taarikaa lakh paloe |

ਪੰਜਾਬੀ ਅਰਥ

ਦਿਹੁੰ ਤੇ ਸੂਰਜ ਟੁਰ ਜਾਣਗੇ, ਰਾਤ੍ਰੀ ਅਤੇ ਚੰਦ੍ਰਮਾਂ ਗਾਇਬ ਹੋ ਜਾਣਗੇ ਅਤੇ ਲੱਖਾਂ ਤਾਰੇ ਅਲੋਪ ਹੋ ਜਾਣਗੇ।

English meaning

The day and the sun shall pass away; the night and the moon shall pass away; the hundreds of thousands of stars shall disappear.

ਮੁਕਾਮੁ. ਓਹੀ ਏਕੁ ਹੈ; ਨਾਨਕਾ. ਸਚੁ ਬੁਗੋਇ ॥੮॥੧੭॥

mukaam. ohee ek hai; naanakaa. sach bugoe |8|17|

ਪੰਜਾਬੀ ਅਰਥ

ਕੇਵਲ ਉਹ ਹੀ ਅਨੰਤ ਹੈ। ਨਾਨਕ ਸੱਚ ਆਖਦਾ ਹੈ।

English meaning

He alone is permanent; Nanak speaks the Truth. ||8||17||

ਮਹਲੇ ਪਹਿਲੇ ਸਤਾਰਹ ਅਸਟਪਦੀਆ ॥

mahale pahile sataarah asattapadeea |

ਪੰਜਾਬੀ ਅਰਥ

ਪਹਿਲੇ ਗੁਰੂ ਜੀ ਦੀਆਂ ਸਤਾਰਾਂ ਅਸ਼ਟਪਦੀਆਂ।

English meaning

Seventeen Ashtpadheeyaa Of The First Mehl.