ਸਾਧੂ ਸੰਗੁ ਮਸਕਤੇ; ਤੂਠੈ ਪਾਵਾ ਦੇਵ ॥
saadhoo sang masakate; tootthai paavaa dev |
ਪੰਜਾਬੀ ਅਰਥਜੇਕਰ ਪ੍ਰਭੂ ਪਰਮ-ਪ੍ਰਸੰਨ ਹੋਵੇ ਤਾਂ ਸੰਤਾ ਦੀ ਸੰਗਤ, ਅਤੇ ਉਨ੍ਹਾਂ ਦੀ ਕਰੜੀ ਚਾਕਰੀ ਪ੍ਰਾਪਤ ਹੁੰਦੀ ਹਨ।
English meaningThe opportunity to work hard serving the Saadh Sangat is obtained, when the Divine Lord is pleased.
ਸਭੁ ਕਿਛੁ ਵਸਗਤਿ ਸਾਹਿਬੈ; ਆਪੇ ਕਰਣ ਕਰੇਵ ॥
sabh kichh vasagat saahibai; aape karan karev |
ਪੰਜਾਬੀ ਅਰਥਹਰ ਸ਼ੈ ਮਾਲਕ ਦੇ ਅਖਤਿਆਰ ਵਿੱਚ ਹੈ, ਉਹ ਖ਼ੁਦ ਹੀ ਕੰਮਾ ਦੇ ਕਰਨ ਵਾਲਾ ਹੈ।
English meaningEverything is in the Hands of our Lord and Master; He Himself is the Doer of deeds.
ਸਤਿਗੁਰ ਕੈ ਬਲਿਹਾਰਣੈ; ਮਨਸਾ ਸਭ ਪੂਰੇਵ ॥੩॥
satigur kai balihaaranai; manasaa sabh poorev |3|
ਪੰਜਾਬੀ ਅਰਥਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਮੇਰੀਆਂ ਸਾਰੀਆਂ ਖ਼ਾਹਿਸ਼ਾ ਪੁਰੀਆਂ ਕਰਦੇ ਹਨ।
English meaningI am a sacrifice to the True Guru, who fulfills all hopes and desires. ||3||
ਇਕੋ ਦਿਸੈ ਸਜਣੋ; ਇਕੋ ਭਾਈ ਮੀਤੁ ॥
eiko disai sajano; iko bhaaee meet |
ਪੰਜਾਬੀ ਅਰਥਅਦੁੱਤੀ ਸਾਹਿਬ ਦੀ ਮੇਰਾ ਸ਼ੁੱਭ-ਚਿੰਤਕ ਦਿਸਦਾ ਹੈ ਅਤੇ ਕੇਵਲ ਇਕ ਹੀ ਮੇਰਾ ਭਰਾ ਤੇ ਯਾਰ ਹੈ।
English meaningThe One appears to be my Companion; the One is my Brother and Friend.
ਇਕਸੈ ਦੀ ਸਾਮਗਰੀ; ਇਕਸੈ ਦੀ ਹੈ ਰੀਤਿ ॥
eikasai dee saamagaree; ikasai dee hai reet |
ਪੰਜਾਬੀ ਅਰਥਸਮੂਹ ਵਸਤ-ਵਲੇਵਾ ਇਕ ਸਾਈਂ ਦਾ ਹੀ ਹੈ ਅਤੇ ਕੇਵਲ ਉਸੇ ਨੇ ਹੀ ਹਰਿ ਸ਼ੈ ਨੂੰ ਨਿਯਮ ਅੰਦਰ ਬੰਨ੍ਹਿਆ ਹੋਇਆ ਹੈ।
English meaningThe elements and the components are all made by the One; they are held in their order by the One.
ਇਕਸ ਸਿਉ ਮਨੁ ਮਾਨਿਆ; ਤਾ ਹੋਆ ਨਿਹਚਲੁ ਚੀਤੁ ॥
eikas siau man maaniaa; taa hoaa nihachal cheet |
ਪੰਜਾਬੀ ਅਰਥਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ।
English meaningWhen the mind accepts, and is satisfied with the One, then the consciousness becomes steady and stable.
ਸਚੁ ਖਾਣਾ ਸਚੁ ਪੈਨਣਾ; ਟੇਕ ਨਾਨਕ. ਸਚੁ ਕੀਤੁ ॥੪॥੫॥੭੫॥
sach khaanaa sach painanaa; ttek naanak. sach keet |4|5|75|
ਪੰਜਾਬੀ ਅਰਥਸੱਚਾ ਨਾਮ ਨਾਨਕ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ।
English meaningThen, one's food is the True Name, one's garments are the True Name, and one's Support, O Nanak, is the True Name. ||4||5||75||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਸਭੇ ਥੋਕ ਪਰਾਪਤੇ; ਜੇ ਆਵੈ ਇਕੁ ਹਥਿ ॥
sabhe thok paraapate; je aavai ik hath |
ਪੰਜਾਬੀ ਅਰਥਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।
English meaningAll things are received if the One is obtained.
ਜਨਮੁ ਪਦਾਰਥੁ ਸਫਲੁ ਹੈ; ਜੇ ਸਚਾ ਸਬਦੁ ਕਥਿ ॥
janam padaarath safal hai; je sachaa sabad kath |
ਪੰਜਾਬੀ ਅਰਥਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
English meaningThe precious gift of this human life becomes fruitful when one chants the True Word of the Shabad.
ਗੁਰ ਤੇ ਮਹਲੁ ਪਰਾਪਤੇ; ਜਿਸੁ ਲਿਖਿਆ ਹੋਵੈ ਮਥਿ ॥੧॥
gur te mehal paraapate; jis likhiaa hovai math |1|
ਪੰਜਾਬੀ ਅਰਥਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।
English meaningOne who has such destiny written on his forehead enters the Mansion of the Lord's Presence, through the Guru. ||1||
ਮੇਰੇ ਮਨ; ਏਕਸ ਸਿਉ ਚਿਤੁ ਲਾਇ ॥
mere man; ekas siau chit laae |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਇਕ-ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ।
English meaningO my mind, focus your consciousness on the One.
ਏਕਸ ਬਿਨੁ. ਸਭ ਧੰਧੁ ਹੈ; ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
ekas bin. sabh dhandh hai; sabh mithiaa mohu maae |1| rahaau |
ਪੰਜਾਬੀ ਅਰਥਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ।
English meaningWithout the One, all entanglements are worthless; emotional attachment to Maya is totally false. ||1||Pause||
ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ ॥
lakh khuseea paatisaaheea je; satigur nadar karee |
ਪੰਜਾਬੀ ਅਰਥਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
English meaningHundreds of thousands of princely pleasures are enjoyed, if the True Guru bestows His Glance of Grace.
ਨਿਮਖ ਏਕ ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ ॥
nimakh ek har naam dee; meraa man tan seetal hoe |
ਪੰਜਾਬੀ ਅਰਥਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ।
English meaningIf He bestows the Name of the Lord, for even a moment, my mind and body are cooled and soothed.
ਜਿਸ ਕਉ ਪੂਰਬਿ ਲਿਖਿਆ; ਤਿਨਿ ਸਤਿਗੁਰ ਚਰਨ ਗਹੇ ॥੨॥
jis kau poorab likhiaa; tin satigur charan gahe |2|
ਪੰਜਾਬੀ ਅਰਥਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ।
English meaningThose who have such pre-ordained destiny hold tight to the Feet of the True Guru. ||2||
ਸਫਲ ਮੂਰਤੁ ਸਫਲਾ ਘੜੀ; ਜਿਤੁ ਸਚੇ ਨਾਲਿ ਪਿਆਰੁ ॥
safal moorat safalaa gharree; jit sache naal piaar |
ਪੰਜਾਬੀ ਅਰਥਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।
English meaningFruitful is that moment, and fruitful is that time, when one is in love with the True Lord.
ਦੂਖੁ ਸੰਤਾਪੁ. ਨ ਲਗਈ; ਜਿਸੁ ਹਰਿ ਕਾ ਨਾਮੁ ਅਧਾਰੁ ॥
dookh santaap. na lagee; jis har kaa naam adhaar |
ਪੰਜਾਬੀ ਅਰਥਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
English meaningSuffering and sorrow do not touch those who have the Support of the Name of the Lord.
ਬਾਹ ਪਕੜਿ ਗੁਰਿ ਕਾਢਿਆ; ਸੋਈ ਉਤਰਿਆ ਪਾਰਿ ॥੩॥
baah pakarr gur kaadtiaa; soee utariaa paar |3|
ਪੰਜਾਬੀ ਅਰਥਭੂਜਾ ਤੋਂ ਫੜ ਕੇ, ਜਿਸ ਨੂੰ ਗੁਰੂ ਜੀ ਬਾਹਰ ਧੂਹ ਲੈਂਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਹੋ ਜਾਂਦਾ ਹੈ!
English meaningGrasping him by the arm, the Guru lifts them up and out, and carries them across to the other side. ||3||
ਥਾਨੁ ਸੁਹਾਵਾ ਪਵਿਤੁ ਹੈ; ਜਿਥੈ ਸੰਤ ਸਭਾ ॥
thaan suhaavaa pavit hai; jithai sant sabhaa |
ਪੰਜਾਬੀ ਅਰਥਸੁਭਾਇਮਾਨ ਤੇ ਪਾਵਨ ਹੈ ਉਹ ਜਗ੍ਹਾ, ਜਿਥੇ ਸਤਿ-ਸੰਗਤ ਹੁੰਦੀ ਹੈ।
English meaningEmbellished and immaculate is that place where the Saints gather together.
ਢੋਈ ਤਿਸ ਹੀ ਨੋ ਮਿਲੈ; ਜਿਨਿ ਪੂਰਾ ਗੁਰੂ ਲਭਾ ॥
dtoee tis hee no milai; jin pooraa guroo labhaa |
ਪੰਜਾਬੀ ਅਰਥਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ।
English meaningHe alone finds shelter, who has met the Perfect Guru.
ਨਾਨਕ. ਬਧਾ ਘਰੁ ਤਹਾਂ; ਜਿਥੈ. ਮਿਰਤੁ ਨ ਜਨਮੁ ਜਰਾ ॥੪॥੬॥੭੬॥
naanak. badhaa ghar tahaan; jithai. mirat na janam jaraa |4|6|76|
ਪੰਜਾਬੀ ਅਰਥਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ।
English meaningNanak builds his house upon that site where there is no death, no birth, and no old age. ||4||6||76||
ਸ੍ਰੀਰਾਗੁ ਮਹਲਾ ੫ ॥
sreeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਸੋਈ ਧਿਆਈਐ ਜੀਅੜੇ; ਸਿਰਿ ਸਾਹਾਂ ਪਾਤਿਸਾਹੁ ॥
soee dhiaaeeai jeearre; sir saahaan paatisaahu |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਉਸ ਸਦਾ ਸਿਮਰਨ ਕਰ, ਜੋ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਰੋਮਣੀ ਸਾਹਿਬ ਹੈ।
English meaningMeditate on Him, O my soul; He is the Supreme Lord over kings and emperors.
ਤਿਸ ਹੀ ਕੀ ਕਰਿ ਆਸ ਮਨ; ਜਿਸ ਕਾ ਸਭਸੁ ਵੇਸਾਹੁ ॥
tis hee kee kar aas man; jis kaa sabhas vesaahu |
ਪੰਜਾਬੀ ਅਰਥਮੇਰੇ ਮਨੂਏ! ਉਸ ਉਪਰ ਹੀ ਉਮੇਦ ਰੱਖ ਜਿਸ ਵਿੱਚ ਸਾਰਿਆਂ ਨੂੰ ਭਰੋਸਾ ਹੈ।
English meaningPlace the hopes of your mind in the One, in whom all have faith.
ਸਭਿ ਸਿਆਣਪਾ ਛਡਿ ਕੈ; ਗੁਰ ਕੀ ਚਰਣੀ ਪਾਹੁ ॥੧॥
sabh siaanapaa chhadd kai; gur kee charanee paahu |1|
ਪੰਜਾਬੀ ਅਰਥਆਪਣੀਆਂ ਸਾਰੀਆਂ ਚਲਾਕੀਆਂ ਤਿਆਗ ਕੇ ਗੁਰਾਂ ਦੇ ਪੈਰੀ ਜਾ ਪਓ।
English meaningGive up all your clever tricks, and grasp the Feet of the Guru. ||1||
ਮਨ ਮੇਰੇ; ਸੁਖ ਸਹਜ ਸੇਤੀ ਜਪਿ ਨਾਉ ॥
man mere; sukh sehaj setee jap naau |
ਪੰਜਾਬੀ ਅਰਥਮੇਰੀ ਜਿੰਦੜੀਏ! ਆਰਾਮ ਅਤੇ ਸ਼ਾਤੀ ਨਾਲ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
English meaningO my mind, chant the Name with intuitive peace and poise.
ਆਠ ਪਹਰ ਪ੍ਰਭੁ ਧਿਆਇ ਤੂੰ; ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥
aatth pehar prabh dhiaae toon; gun goeind nit gaau |1| rahaau |
ਪੰਜਾਬੀ ਅਰਥਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ।
English meaningTwenty-four hours a day, meditate on God. Constantly sing the Glories of the Lord of the Universe. ||1||Pause||
ਤਿਸ ਕੀ ਸਰਨੀ ਪਰੁ ਮਨਾ; ਜਿਸੁ ਜੇਵਡੁ. ਅਵਰੁ ਨ ਕੋਇ ॥
tis kee saranee par manaa; jis jevadd. avar na koe |
ਪੰਜਾਬੀ ਅਰਥਹੈ ਮੇਰੀ ਜਿੰਦੇ! ਉਸ ਦੀ ਸ਼ਰਣ ਪੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।
English meaningSeek His Shelter, O my mind; there is no other as Great as He.
ਜਿਸੁ ਸਿਮਰਤ ਸੁਖੁ ਹੋਇ ਘਣਾ; ਦੁਖੁ ਦਰਦੁ. ਨ ਮੂਲੇ ਹੋਇ ॥
jis simarat sukh hoe ghanaa; dukh darad. na moole hoe |
ਪੰਜਾਬੀ ਅਰਥਜਿਸ ਦਾ ਅਰਾਧਨ ਕਰਨ ਦੁਆਰਾ ਬਹੁਤ ਆਰਾਮ ਮਿਲਦਾ ਹੈ ਅਤੇ ਪੀੜ ਤੇ ਤਕਲੀਫ (ਆਦਮੀ ਨੂੰ) ਮੂਲੋ ਹੀ ਨਹੀਂ ਪੋਹਦੀਆਂ।
English meaningRemembering Him in meditation, a profound peace is obtained. Pain and suffering will not touch you at all.
ਸਦਾ ਸਦਾ ਕਰਿ ਚਾਕਰੀ; ਪ੍ਰਭੁ ਸਾਹਿਬੁ ਸਚਾ ਸੋਇ ॥੨॥
sadaa sadaa kar chaakaree; prabh saahib sachaa soe |2|
ਪੰਜਾਬੀ ਅਰਥਸਦੀਵ ਤੇ ਹਮੇਸ਼ਾਂ ਉਸੇ ਸੱਚੇ, ਸੁਆਮੀ, ਮਾਲਕ ਦੀ ਟਹਿਲ ਸੇਵਾ ਕਮਾ।
English meaningForever and ever, work for God; He is our True Lord and Master. ||2||
ਸਾਧਸੰਗਤਿ ਹੋਇ ਨਿਰਮਲਾ; ਕਟੀਐ ਜਮ ਕੀ ਫਾਸ ॥
saadhasangat hoe niramalaa; katteeai jam kee faas |
ਪੰਜਾਬੀ ਅਰਥਸਤਿਸੰਗਤ ਅੰਦਰ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
English meaningIn the Saadh Sangat, the Company of the Holy, you shall become absolutely pure, and the noose of death shall be cut away.
ਸੁਖਦਾਤਾ ਭੈ ਭੰਜਨੋ; ਤਿਸੁ ਆਗੈ ਕਰਿ ਅਰਦਾਸਿ ॥
sukhadaataa bhai bhanjano; tis aagai kar aradaas |
ਪੰਜਾਬੀ ਅਰਥਉਸ ਮੂਹਰੇ ਪ੍ਰਾਰਥਨਾ ਕਰ, ਜੋ ਖੁਸ਼ੀ ਬਖਸ਼ਣਹਾਰ ਅਤੇ ਡਰ ਦੂਰ ਕਰਨ ਵਾਲਾ ਹੈ।
English meaningSo offer your prayers to Him, the Giver of Peace, the Destroyer of fear.
ਮਿਹਰ ਕਰੇ ਜਿਸੁ ਮਿਹਰਵਾਨੁ; ਤਾਂ ਕਾਰਜੁ ਆਵੈ ਰਾਸਿ ॥੩॥
mihar kare jis miharavaan; taan kaaraj aavai raas |3|
ਪੰਜਾਬੀ ਅਰਥਜਿਸ ਉਤੇ ਮਾਇਆਵਾਨ ਮਾਲਕ ਆਪਣੀ ਮਾਇਆ ਧਾਰਦਾ ਹੈ, ਉਸ ਦੇ ਕੰਮ, ਤੱਤਕਾਲ ਠੀਕ ਹੋ ਜਾਂਦੇ ਹਨ।
English meaningShowing His Mercy, the Merciful Master shall resolve your affairs. ||3||
ਬਹੁਤੋ ਬਹੁਤੁ ਵਖਾਣੀਐ; ਊਚੋ ਊਚਾ ਥਾਉ ॥
bahuto bahut vakhaaneeai; aoocho aoochaa thaau |
ਪੰਜਾਬੀ ਅਰਥ(ਸੁਆਮੀ) ਵਿਸ਼ਾਲਾਂ ਦਾ ਪਰਮ ਵਿਸ਼ਾਲ ਆਖਿਆ ਜਾਂਦਾ ਹੈ ਅਤੇ ਉਸ ਦਾ ਟਿਕਾਣਾ ਉਚਿਓ ਵੀ ਉੱਚਾ ਹੈ।
English meaningThe Lord is said to be the Greatest of the Great; His Kingdom is the Highest of the High.
ਵਰਨਾ ਚਿਹਨਾ ਬਾਹਰਾ; ਕੀਮਤਿ. ਕਹਿ ਨ ਸਕਾਉ ॥
varanaa chihanaa baaharaa; keemat. keh na sakaau |
ਪੰਜਾਬੀ ਅਰਥਵਾਹਿਗੁਰੂ ਰੰਗ ਤੇ ਨਿਸ਼ਾਨ ਰਹਿਤ ਹੈ। (ਮੈਂ ਉਸ ਦਾ) ਮੁੱਲ ਬਿਆਨ ਨਹੀਂ ਕਰ ਸਕਦਾ।
English meaningHe has no color or mark; His Value cannot be estimated.
ਨਾਨਕ ਕਉ. ਪ੍ਰਭ ਮਇਆ ਕਰਿ; ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥
naanak kau. prabh meaa kar; sach devahu apunaa naau |4|7|77|
ਪੰਜਾਬੀ ਅਰਥਹੇ ਸੁਆਮੀ! ਨਾਨਕ ਤੇ ਆਪਣੀ ਰਹਿਮਤ ਧਾਰ, ਅਤੇ ਉਸ ਨੂੰ ਆਪਣੇ ਸੱਚੇ ਨਾਮ ਦੀ ਦਾਤ ਦੇ।
English meaningPlease show Mercy to Nanak, God, and bless him with Your True Name. ||4||7||77||
ਸ੍ਰੀਰਾਗੁ ਮਹਲਾ ੫ ॥
sreeraag mahalaa 5 |
ਪੰਜਾਬੀ ਅਰਥਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਨਾਮੁ ਧਿਆਏ ਸੋ ਸੁਖੀ; ਤਿਸੁ ਮੁਖੁ ਊਜਲੁ ਹੋਇ ॥
naam dhiaae so sukhee; tis mukh aoojal hoe |
ਪੰਜਾਬੀ ਅਰਥਜੋ ਨਾਮ ਦਾ ਸਿਮਰਨ ਕਰਦਾ ਹੈ, ਉਹ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
English meaningOne who meditates on the Naam is at peace; his face is radiant and bright.
ਪੂਰੇ ਗੁਰ ਤੇ ਪਾਈਐ; ਪਰਗਟੁ ਸਭਨੀ ਲੋਇ ॥
poore gur te paaeeai; paragatt sabhanee loe |
ਪੰਜਾਬੀ ਅਰਥਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ।
English meaningObtaining it from the Perfect Guru, he is honored all over the world.
ਸਾਧਸੰਗਤਿ ਕੈ ਘਰਿ ਵਸੈ; ਏਕੋ ਸਚਾ ਸੋਇ ॥੧॥
saadhasangat kai ghar vasai; eko sachaa soe |1|
ਪੰਜਾਬੀ ਅਰਥਉਹ ਸੱਚਾ, (ਸਦਾ ਕਾਇਮ ਰਹਿਣ ਵਾਲਾ) ਅਦੁਤੀ (ਪ੍ਰਭੂ) ਸਾਧ ਸੰਗਤਿ ਦੇ ਘਰ ਵਿੱਚ ਵਸਦਾ ਹੈ।
English meaningIn the Company of the Holy, the One True Lord comes to abide within the home of the self. ||1||