ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad X5N

Shabad

Read the complete Shabad with available meanings.

ਸਿਰੀਰਾਗੁ ਮਹਲਾ ੫ ॥

sireeraag mahalaa 5 |

ਪੰਜਾਬੀ ਅਰਥ

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

English meaning

Siree Raag, Fifth Mehl:

ਸਭੇ ਗਲਾ ਵਿਸਰਨੁ; ਇਕੋ. ਵਿਸਰਿ ਨ ਜਾਉ ॥

sabhe galaa visaran; iko. visar na jaau |

ਪੰਜਾਬੀ ਅਰਥ

ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।

English meaning

Let me forget everything, but let me not forget the One Lord.

ਧੰਧਾ ਸਭੁ ਜਲਾਇ ਕੈ; ਗੁਰਿ. ਨਾਮੁ ਦੀਆ ਸਚੁ ਸੁਆਉ ॥

dhandhaa sabh jalaae kai; gur. naam deea sach suaau |

ਪੰਜਾਬੀ ਅਰਥ

ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ।

English meaning

All my evil pursuits have been burnt away; the Guru has blessed me with the Naam, the true object of life.

ਆਸਾ ਸਭੇ ਲਾਹਿ ਕੈ; ਇਕਾ ਆਸ ਕਮਾਉ ॥

aasaa sabhe laeh kai; ikaa aas kamaau |

ਪੰਜਾਬੀ ਅਰਥ

ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।

English meaning

Give up all other hopes, and rely on the One Hope.

ਜਿਨੀ ਸਤਿਗੁਰੁ ਸੇਵਿਆ; ਤਿਨ ਅਗੈ ਮਿਲਿਆ ਥਾਉ ॥੧॥

jinee satigur seviaa; tin agai miliaa thaau |1|

ਪੰਜਾਬੀ ਅਰਥ

ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।

English meaning

Those who serve the True Guru receive a place in the world hereafter. ||1||

ਮਨ ਮੇਰੇ; ਕਰਤੇ ਨੋ ਸਾਲਾਹਿ ॥

man mere; karate no saalaeh |

ਪੰਜਾਬੀ ਅਰਥ

ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।

English meaning

O my mind, praise the Creator.

ਸਭੇ ਛਡਿ ਸਿਆਣਪਾ; ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥

sabhe chhadd siaanapaa; gur kee pairee paeh |1| rahaau |

ਪੰਜਾਬੀ ਅਰਥ

ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।

English meaning

Give up all your clever tricks, and fall at the Feet of the Guru. ||1||Pause||

ਦੁਖ ਭੁਖ. ਨਹ ਵਿਆਪਈ; ਜੇ ਸੁਖਦਾਤਾ ਮਨਿ ਹੋਇ ॥

dukh bhukh. neh viaapee; je sukhadaataa man hoe |

ਪੰਜਾਬੀ ਅਰਥ

ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।

English meaning

Pain and hunger shall not oppress you, if the Giver of Peace comes into your mind.

ਕਿਤ ਹੀ ਕੰਮਿ. ਨ ਛਿਜੀਐ; ਜਾ ਹਿਰਦੈ ਸਚਾ ਸੋਇ ॥

kit hee kam. na chhijeeai; jaa hiradai sachaa soe |

ਪੰਜਾਬੀ ਅਰਥ

ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।

English meaning

No undertaking shall fail, when the True Lord is always in your heart.

ਜਿਸੁ ਤੂੰ ਰਖਹਿ ਹਥ ਦੇ; ਤਿਸੁ. ਮਾਰਿ ਨ ਸਕੈ ਕੋਇ ॥

jis toon rakheh hath de; tis. maar na sakai koe |

ਪੰਜਾਬੀ ਅਰਥ

ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।

English meaning

No one can kill that one unto whom You, Lord, give Your Hand and protect.

ਸੁਖਦਾਤਾ ਗੁਰੁ ਸੇਵੀਐ; ਸਭਿ ਅਵਗਣ ਕਢੈ ਧੋਇ ॥੨॥

sukhadaataa gur seveeai; sabh avagan kadtai dhoe |2|

ਪੰਜਾਬੀ ਅਰਥ

ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ!

English meaning

Serve the Guru, the Giver of Peace; He shall remove and wash off all your faults. ||2||

ਸੇਵਾ ਮੰਗੈ ਸੇਵਕੋ; ਲਾਈਆਂ ਅਪੁਨੀ ਸੇਵ ॥

sevaa mangai sevako; laaeean apunee sev |

ਪੰਜਾਬੀ ਅਰਥ

ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।

English meaning

Your servant begs to serve those who are enjoined to Your service.

ਸਾਧੂ ਸੰਗੁ ਮਸਕਤੇ; ਤੂਠੈ ਪਾਵਾ ਦੇਵ ॥

saadhoo sang masakate; tootthai paavaa dev |

ਪੰਜਾਬੀ ਅਰਥ

ਜੇਕਰ ਪ੍ਰਭੂ ਪਰਮ-ਪ੍ਰਸੰਨ ਹੋਵੇ ਤਾਂ ਸੰਤਾ ਦੀ ਸੰਗਤ, ਅਤੇ ਉਨ੍ਹਾਂ ਦੀ ਕਰੜੀ ਚਾਕਰੀ ਪ੍ਰਾਪਤ ਹੁੰਦੀ ਹਨ।

English meaning

The opportunity to work hard serving the Saadh Sangat is obtained, when the Divine Lord is pleased.

ਸਭੁ ਕਿਛੁ ਵਸਗਤਿ ਸਾਹਿਬੈ; ਆਪੇ ਕਰਣ ਕਰੇਵ ॥

sabh kichh vasagat saahibai; aape karan karev |

ਪੰਜਾਬੀ ਅਰਥ

ਹਰ ਸ਼ੈ ਮਾਲਕ ਦੇ ਅਖਤਿਆਰ ਵਿੱਚ ਹੈ, ਉਹ ਖ਼ੁਦ ਹੀ ਕੰਮਾ ਦੇ ਕਰਨ ਵਾਲਾ ਹੈ।

English meaning

Everything is in the Hands of our Lord and Master; He Himself is the Doer of deeds.

ਸਤਿਗੁਰ ਕੈ ਬਲਿਹਾਰਣੈ; ਮਨਸਾ ਸਭ ਪੂਰੇਵ ॥੩॥

satigur kai balihaaranai; manasaa sabh poorev |3|

ਪੰਜਾਬੀ ਅਰਥ

ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਮੇਰੀਆਂ ਸਾਰੀਆਂ ਖ਼ਾਹਿਸ਼ਾ ਪੁਰੀਆਂ ਕਰਦੇ ਹਨ।

English meaning

I am a sacrifice to the True Guru, who fulfills all hopes and desires. ||3||

ਇਕੋ ਦਿਸੈ ਸਜਣੋ; ਇਕੋ ਭਾਈ ਮੀਤੁ ॥

eiko disai sajano; iko bhaaee meet |

ਪੰਜਾਬੀ ਅਰਥ

ਅਦੁੱਤੀ ਸਾਹਿਬ ਦੀ ਮੇਰਾ ਸ਼ੁੱਭ-ਚਿੰਤਕ ਦਿਸਦਾ ਹੈ ਅਤੇ ਕੇਵਲ ਇਕ ਹੀ ਮੇਰਾ ਭਰਾ ਤੇ ਯਾਰ ਹੈ।

English meaning

The One appears to be my Companion; the One is my Brother and Friend.

ਇਕਸੈ ਦੀ ਸਾਮਗਰੀ; ਇਕਸੈ ਦੀ ਹੈ ਰੀਤਿ ॥

eikasai dee saamagaree; ikasai dee hai reet |

ਪੰਜਾਬੀ ਅਰਥ

ਸਮੂਹ ਵਸਤ-ਵਲੇਵਾ ਇਕ ਸਾਈਂ ਦਾ ਹੀ ਹੈ ਅਤੇ ਕੇਵਲ ਉਸੇ ਨੇ ਹੀ ਹਰਿ ਸ਼ੈ ਨੂੰ ਨਿਯਮ ਅੰਦਰ ਬੰਨ੍ਹਿਆ ਹੋਇਆ ਹੈ।

English meaning

The elements and the components are all made by the One; they are held in their order by the One.

ਇਕਸ ਸਿਉ ਮਨੁ ਮਾਨਿਆ; ਤਾ ਹੋਆ ਨਿਹਚਲੁ ਚੀਤੁ ॥

eikas siau man maaniaa; taa hoaa nihachal cheet |

ਪੰਜਾਬੀ ਅਰਥ

ਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ।

English meaning

When the mind accepts, and is satisfied with the One, then the consciousness becomes steady and stable.

ਸਚੁ ਖਾਣਾ ਸਚੁ ਪੈਨਣਾ; ਟੇਕ ਨਾਨਕ. ਸਚੁ ਕੀਤੁ ॥੪॥੫॥੭੫॥

sach khaanaa sach painanaa; ttek naanak. sach keet |4|5|75|

ਪੰਜਾਬੀ ਅਰਥ

ਸੱਚਾ ਨਾਮ ਨਾਨਕ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ।

English meaning

Then, one's food is the True Name, one's garments are the True Name, and one's Support, O Nanak, is the True Name. ||4||5||75||