ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad HYC

Shabad

Read the complete Shabad with available meanings.

ਸਿਰੀਰਾਗੁ ਮਹਲਾ ੫ ॥

sireeraag mahalaa 5 |

ਪੰਜਾਬੀ ਅਰਥ

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

English meaning

Siree Raag, Fifth Mehl:

ਸਭੇ ਥੋਕ ਪਰਾਪਤੇ; ਜੇ ਆਵੈ ਇਕੁ ਹਥਿ ॥

sabhe thok paraapate; je aavai ik hath |

ਪੰਜਾਬੀ ਅਰਥ

ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।

English meaning

All things are received if the One is obtained.

ਜਨਮੁ ਪਦਾਰਥੁ ਸਫਲੁ ਹੈ; ਜੇ ਸਚਾ ਸਬਦੁ ਕਥਿ ॥

janam padaarath safal hai; je sachaa sabad kath |

ਪੰਜਾਬੀ ਅਰਥ

ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।

English meaning

The precious gift of this human life becomes fruitful when one chants the True Word of the Shabad.

ਗੁਰ ਤੇ ਮਹਲੁ ਪਰਾਪਤੇ; ਜਿਸੁ ਲਿਖਿਆ ਹੋਵੈ ਮਥਿ ॥੧॥

gur te mehal paraapate; jis likhiaa hovai math |1|

ਪੰਜਾਬੀ ਅਰਥ

ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।

English meaning

One who has such destiny written on his forehead enters the Mansion of the Lord's Presence, through the Guru. ||1||

ਮੇਰੇ ਮਨ; ਏਕਸ ਸਿਉ ਚਿਤੁ ਲਾਇ ॥

mere man; ekas siau chit laae |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਇਕ-ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ।

English meaning

O my mind, focus your consciousness on the One.

ਏਕਸ ਬਿਨੁ. ਸਭ ਧੰਧੁ ਹੈ; ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

ekas bin. sabh dhandh hai; sabh mithiaa mohu maae |1| rahaau |

ਪੰਜਾਬੀ ਅਰਥ

ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ।

English meaning

Without the One, all entanglements are worthless; emotional attachment to Maya is totally false. ||1||Pause||

ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ ॥

lakh khuseea paatisaaheea je; satigur nadar karee |

ਪੰਜਾਬੀ ਅਰਥ

ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।

English meaning

Hundreds of thousands of princely pleasures are enjoyed, if the True Guru bestows His Glance of Grace.

ਨਿਮਖ ਏਕ ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ ॥

nimakh ek har naam dee; meraa man tan seetal hoe |

ਪੰਜਾਬੀ ਅਰਥ

ਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ।

English meaning

If He bestows the Name of the Lord, for even a moment, my mind and body are cooled and soothed.

ਜਿਸ ਕਉ ਪੂਰਬਿ ਲਿਖਿਆ; ਤਿਨਿ ਸਤਿਗੁਰ ਚਰਨ ਗਹੇ ॥੨॥

jis kau poorab likhiaa; tin satigur charan gahe |2|

ਪੰਜਾਬੀ ਅਰਥ

ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ।

English meaning

Those who have such pre-ordained destiny hold tight to the Feet of the True Guru. ||2||

ਸਫਲ ਮੂਰਤੁ ਸਫਲਾ ਘੜੀ; ਜਿਤੁ ਸਚੇ ਨਾਲਿ ਪਿਆਰੁ ॥

safal moorat safalaa gharree; jit sache naal piaar |

ਪੰਜਾਬੀ ਅਰਥ

ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।

English meaning

Fruitful is that moment, and fruitful is that time, when one is in love with the True Lord.

ਦੂਖੁ ਸੰਤਾਪੁ. ਨ ਲਗਈ; ਜਿਸੁ ਹਰਿ ਕਾ ਨਾਮੁ ਅਧਾਰੁ ॥

dookh santaap. na lagee; jis har kaa naam adhaar |

ਪੰਜਾਬੀ ਅਰਥ

ਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।

English meaning

Suffering and sorrow do not touch those who have the Support of the Name of the Lord.

ਬਾਹ ਪਕੜਿ ਗੁਰਿ ਕਾਢਿਆ; ਸੋਈ ਉਤਰਿਆ ਪਾਰਿ ॥੩॥

baah pakarr gur kaadtiaa; soee utariaa paar |3|

ਪੰਜਾਬੀ ਅਰਥ

ਭੂਜਾ ਤੋਂ ਫੜ ਕੇ, ਜਿਸ ਨੂੰ ਗੁਰੂ ਜੀ ਬਾਹਰ ਧੂਹ ਲੈਂਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਹੋ ਜਾਂਦਾ ਹੈ!

English meaning

Grasping him by the arm, the Guru lifts them up and out, and carries them across to the other side. ||3||

ਥਾਨੁ ਸੁਹਾਵਾ ਪਵਿਤੁ ਹੈ; ਜਿਥੈ ਸੰਤ ਸਭਾ ॥

thaan suhaavaa pavit hai; jithai sant sabhaa |

ਪੰਜਾਬੀ ਅਰਥ

ਸੁਭਾਇਮਾਨ ਤੇ ਪਾਵਨ ਹੈ ਉਹ ਜਗ੍ਹਾ, ਜਿਥੇ ਸਤਿ-ਸੰਗਤ ਹੁੰਦੀ ਹੈ।

English meaning

Embellished and immaculate is that place where the Saints gather together.

ਢੋਈ ਤਿਸ ਹੀ ਨੋ ਮਿਲੈ; ਜਿਨਿ ਪੂਰਾ ਗੁਰੂ ਲਭਾ ॥

dtoee tis hee no milai; jin pooraa guroo labhaa |

ਪੰਜਾਬੀ ਅਰਥ

ਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ।

English meaning

He alone finds shelter, who has met the Perfect Guru.

ਨਾਨਕ. ਬਧਾ ਘਰੁ ਤਹਾਂ; ਜਿਥੈ. ਮਿਰਤੁ ਨ ਜਨਮੁ ਜਰਾ ॥੪॥੬॥੭੬॥

naanak. badhaa ghar tahaan; jithai. mirat na janam jaraa |4|6|76|

ਪੰਜਾਬੀ ਅਰਥ

ਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ।

English meaning

Nanak builds his house upon that site where there is no death, no birth, and no old age. ||4||6||76||