ਬਿਨੁ ਸਤਿਗੁਰ. ਕਿਨੈ ਨ ਪਾਇਓ; ਕਰਿ ਵੇਖਹੁ ਮਨਿ ਵੀਚਾਰਿ ॥
bin satigur. kinai na paaeo; kar vekhahu man veechaar |
ਪੰਜਾਬੀ ਅਰਥਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ।
English meaningWithout the True Guru, no one has found Him; reflect upon this in your mind and see.
ਮਨਮੁਖ. ਮੈਲੁ ਨ ਉਤਰੈ; ਜਿਚਰੁ. ਗੁਰ ਸਬਦਿ. ਨ ਕਰੇ ਪਿਆਰੁ ॥੧॥
manamukh. mail na utarai; jichar. gur sabad. na kare piaar |1|
ਪੰਜਾਬੀ ਅਰਥਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ।
English meaningThe filth of the self-willed manmukhs is not washed off; they have no love for the Guru's Shabad. ||1||
ਮਨ ਮੇਰੇ; ਸਤਿਗੁਰ ਕੈ ਭਾਣੈ ਚਲੁ ॥
man mere; satigur kai bhaanai chal |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰ।
English meaningO my mind, walk in harmony with the True Guru.
ਨਿਜ ਘਰਿ ਵਸਹਿ. ਅੰਮਿ੍ਰਤੁ ਪੀਵਹਿ; ਤਾ. ਸੁਖ ਲਹਹਿ ਮਹਲੁ ॥੧॥ ਰਹਾਉ ॥
nij ghar vaseh. amrit peeveh; taa. sukh laheh mehal |1| rahaau |
ਪੰਜਾਬੀ ਅਰਥਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ, ਆਬਿ-ਹਿਯਾਤ ਛਕੇਗਾ ਅਤੇ ਸੁਆਮੀ ਦੀ ਹਜੂਰੀ ਦੇ ਆਰਾਮ ਨੂੰ ਪਰਾਪਤ ਹੋਵੇਗਾ। ਠਹਿਰਾਉ।
English meaningDwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
ਅਉਗੁਣਵੰਤੀ. ਗੁਣੁ ਕੋ ਨਹੀ; ਬਹਣਿ ਨ ਮਿਲੈ. ਹਦੂਰਿ ॥
aaugunavantee. gun ko nahee; behan na milai. hadoor |
ਪੰਜਾਬੀ ਅਰਥਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
English meaningThe unvirtuous have no merit; they are not allowed to sit in His Presence.
ਮਨਮੁਖਿ. ਸਬਦੁ ਨ ਜਾਣਈ; ਅਵਗਣਿ. ਸੋ ਪ੍ਰਭੁ ਦੂਰਿ ॥
manamukh. sabad na jaanee; avagan. so prabh door |
ਪੰਜਾਬੀ ਅਰਥਅਧਰਮਣ ਵਾਹਿਗੁਰੂ ਨੂੰ ਨਹੀਂ ਜਾਣਦੀ ਅਤੇ ਨੇਕੀ-ਵਿਹੁਣ ਹੋਣ ਕਾਰਨ ਉਸ ਸੁਆਮੀ ਤੋਂ ਬਹੁਤ ਹੀ ਦੁਰੇਡੇ ਹੈ।
English meaningThe self-willed manmukhs do not know the Shabad; those without virtue are far removed from God.
ਜਿਨੀ ਸਚੁ ਪਛਾਣਿਆ; ਸਚਿ ਰਤੇ ਭਰਪੂਰਿ ॥
jinee sach pachhaaniaa; sach rate bharapoor |
ਪੰਜਾਬੀ ਅਰਥਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ।
English meaningThose who recognize the True One are permeated and attuned to Truth.
ਗੁਰਸਬਦੀ ਮਨੁ ਬੇਧਿਆ; ਪ੍ਰਭੁ ਮਿਲਿਆ ਆਪਿ ਹਦੂਰਿ ॥੨॥
gurasabadee man bedhiaa; prabh miliaa aap hadoor |2|
ਪੰਜਾਬੀ ਅਰਥਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨ੍ਹਿਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ।
English meaningTheir minds are pierced through by the Word of the Guru's Shabad, and God Himself ushers them into His Presence. ||2||
ਆਪੇ ਰੰਗਣਿ ਰੰਗਿਓਨੁ; ਸਬਦੇ ਲਇਓਨੁ ਮਿਲਾਇ ॥
aape rangan rangion; sabade leon milaae |
ਪੰਜਾਬੀ ਅਰਥਵਾਹਿਗੁਰੂ ਆਪ ਹੀ ਬੰਦੇ ਨੂੰ ਰੰਗ-ਦੀ ਮੱਟੀ ਵਿੱਚ ਰੰਗਦਾ ਹੈ ਅਤੇ ਆਪਣੇ ਨਾਮ ਰਾਹੀਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English meaningHe Himself dyes us in the Color of His Love; through the Word of His Shabad, He unites us with Himself.
ਸਚਾ ਰੰਗੁ. ਨ ਉਤਰੈ; ਜੋ ਸਚਿ ਰਤੇ ਲਿਵ ਲਾਇ ॥
sachaa rang. na utarai; jo sach rate liv laae |
ਪੰਜਾਬੀ ਅਰਥਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
English meaningThis True Color shall not fade away, for those who are attuned to His Love.
ਚਾਰੇ ਕੁੰਡਾ ਭਵਿ ਥਕੇ; ਮਨਮੁਖ. ਬੂਝ ਨ ਪਾਇ ॥
chaare kunddaa bhav thake; manamukh. boojh na paae |
ਪੰਜਾਬੀ ਅਰਥਆਪ ਹੁੰਦਰੇ ਚਾਰੇ ਪਾਸੀਂ ਭਉਂਦੇ ਹੰਭ ਜਾਂਦੇ ਹਨ। ਪੰਤੂ ਉਨ੍ਹਾਂ ਨੂੰ ਸਮਝ ਨਹੀਂ ਪੈਂਦੀ।
English meaningThe self-willed manmukhs grow weary of wandering around in all four directions, but they do not understand.
ਜਿਸੁ ਸਤਿਗੁਰੁ ਮੇਲੇ ਸੋ ਮਿਲੈ; ਸਚੈ ਸਬਦਿ ਸਮਾਇ ॥੩॥
jis satigur mele so milai; sachai sabad samaae |3|
ਪੰਜਾਬੀ ਅਰਥਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ।
English meaningOne who is united with the True Guru, meets and merges in the True Word of the Shabad. ||3||
ਮਿਤ੍ਰ ਘਣੇਰੇ ਕਰਿ ਥਕੀ; ਮੇਰਾ ਦੁਖੁ ਕਾਟੈ ਕੋਇ ॥
mitr ghanere kar thakee; meraa dukh kaattai koe |
ਪੰਜਾਬੀ ਅਰਥਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
English meaningI have grown weary of making so many friends, hoping that someone might be able to end my suffering.
ਮਿਲਿ ਪ੍ਰੀਤਮ. ਦੁਖੁ ਕਟਿਆ; ਸਬਦਿ ਮਿਲਾਵਾ ਹੋਇ ॥
mil preetam. dukh kattiaa; sabad milaavaa hoe |
ਪੰਜਾਬੀ ਅਰਥਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ।
English meaningMeeting with my Beloved, my suffering has ended; I have attained Union with the Word of the Shabad.
ਸਚੁ ਖਟਣਾ. ਸਚੁ ਰਾਸਿ ਹੈ; ਸਚੇ ਸਚੀ ਸੋਇ ॥
sach khattanaa. sach raas hai; sache sachee soe |
ਪੰਜਾਬੀ ਅਰਥਸਤਿਵਾਦੀ-ਪੁਰਸ਼ ਦੀ ਸੱਚੀ ਹੀ ਸੋੰਭਾ ਹੈ। ਉਸ ਪੱਲੇ ਸਚਾਈ ਦੀ ਦੌਲਤ ਹੈ ਅਤੇ ਉਹ ਸੱਚ ਨੂੰ ਹੀ ਖੱਟਦਾ ਹੈ।
English meaningEarning Truth, and accumulating the Wealth of Truth, the truthful person gains a reputation of Truth.
ਸਚਿ ਮਿਲੇ. ਸੇ ਨ ਵਿਛੁੜਹਿ; ਨਾਨਕ ਗੁਰਮੁਖਿ ਹੋਇ ॥੪॥੨੬॥੫੯॥
sach mile. se na vichhurreh; naanak guramukh hoe |4|26|59|
ਪੰਜਾਬੀ ਅਰਥਨੇਕ ਹੋ ਕੇ, ਹੇ ਨਾਨਕ! ਜੋ ਸਤਿਪੁਰਖ ਨੂੰ ਮਿਲਦੇ ਹਨ, ਉਹ ਮੁੜ ਕੇ ਨਹੀਂ ਵਿਛੜਦੇ।
English meaningMeeting with the True One, O Nanak, the Gurmukh shall not be separated from Him again. ||4||26||59||
ਸਿਰੀਰਾਗੁ ਮਹਲਾ ੩ ॥
sireeraag mahalaa 3 |
ਪੰਜਾਬੀ ਅਰਥਸਿਰੀ ਰਾਗ, ਤੀਜੀ ਪਾਤਸ਼ਾਹੀ।
English meaningSiree Raag, Third Mehl:
ਆਪੇ ਕਾਰਣੁ ਕਰਤਾ ਕਰੇ; ਸਿ੍ਰਸਟਿ ਦੇਖੈ ਆਪਿ ਉਪਾਇ ॥
aape kaaran karataa kare; srisatt dekhai aap upaae |
ਪੰਜਾਬੀ ਅਰਥਉਹ ਆਪ ਹੀ ਕਾਰਯ ਦਾ ਸਾਧਨ ਤੇ ਰਚਨਹਾਰ ਰਚਦਾ ਹੈ ਅਤੇ ਜਗਤ ਨੂੰ ਸਾਜ ਕੇ ਆਪੇ ਹੀ ਇਸ ਨੂੰ ਵੇਖਦਾ ਹੈ।
English meaningThe Creator Himself created the Creation; He produced the Universe, and He Himself watches over it.
ਸਭ ਏਕੋ ਇਕੁ ਵਰਤਦਾ; ਅਲਖੁ. ਨ ਲਖਿਆ ਜਾਇ ॥
sabh eko ik varatadaa; alakh. na lakhiaa jaae |
ਪੰਜਾਬੀ ਅਰਥਕੇਵਲ ਇਕੱਲਾ ਵਾਹਿਗੁਰੂ ਸਾਰਾ ਕੁਝ ਕਰਦਾ ਹੈ। ਅਦ੍ਰਿਸ਼ਟ ਸੁਆਮੀ ਵੇਖਿਆ ਨਹੀਂ ਜਾ ਸਕਦਾ।
English meaningThe One and Only Lord is pervading and permeating all. The Unseen cannot be seen.
ਆਪੇ ਪ੍ਰਭੂ ਦਇਆਲੁ ਹੈ; ਆਪੇ ਦੇਇ ਬੁਝਾਇ ॥
aape prabhoo deaal hai; aape dee bujhaae |
ਪੰਜਾਬੀ ਅਰਥਸਾਹਿਬ ਆਪ ਹੀ ਮਿਹਰਬਾਨ ਹੈ ਤੇ ਆਪ ਹੀ ਸਮਝ ਪਰਦਾਨ ਕਰਦਾ ਹੈ।
English meaningGod Himself is Merciful; He Himself bestows understanding.
ਗੁਰਮਤੀ ਸਦ ਮਨਿ ਵਸਿਆ; ਸਚਿ ਰਹੇ ਲਿਵ ਲਾਇ ॥੧॥
guramatee sad man vasiaa; sach rahe liv laae |1|
ਪੰਜਾਬੀ ਅਰਥਗੁਰਾਂ ਦੀ ਸਿੱਖਿਆ ਤਾਬੇ ਸੱਚਾ-ਸੁਆਮੀ ਸਦੀਵ ਹੀ ਬੰਦੇ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਉਸ ਦੀ ਪ੍ਰੀਤ ਅੰਦਰ ਰੰਗਿਆ ਰiੰਹਦਾ ਹੈ।
English meaningThrough the Guru's Teachings, the True One dwells forever in the mind of those who remain lovingly attached to Him. ||1||
ਮਨ ਮੇਰੇ; ਗੁਰ ਕੀ ਮੰਨਿ ਲੈ ਰਜਾਇ ॥
man mere; gur kee man lai rajaae |
ਪੰਜਾਬੀ ਅਰਥਹੇ ਮੈਡੇਂ ਮਨੂਏ! ਗੁਰਾਂ ਦੇ ਭਾਣੇ ਨੂੰ ਸਵੀਕਾਰ ਕਰ।
English meaningO my mind, surrender to the Guru's Will.
ਮਨੁ ਤਨੁ ਸੀਤਲੁ ਸਭੁ ਥੀਐ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥
man tan seetal sabh theeai; naam vasai man aae |1| rahaau |
ਪੰਜਾਬੀ ਅਰਥਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ। ਠਹਿਰਾਉ।
English meaningMind and body are totally cooled and soothed, and the Naam comes to dwell in the mind. ||1||Pause||
ਜਿਨਿ ਕਰਿ ਕਾਰਣੁ ਧਾਰਿਆ; ਸੋਈ ਸਾਰ ਕਰੇਇ ॥
jin kar kaaran dhaariaa; soee saar karee |
ਪੰਜਾਬੀ ਅਰਥਜਿਸ ਨੇ ਸੰਸਾਰ ਨੂੰ ਬਣਾ ਕੇ ਹਿਸ ਨੂੰ ਟਿਕਾਇਆ ਹੈ, ਉਹੀ ਕਰਤਾਰ ਇਸ ਦੀ ਸੰਭਾਲ ਕਰਦਾ ਹੈ।
English meaningHaving created the creation, He supports it and takes care of it.
ਗੁਰ ਕੈ ਸਬਦਿ ਪਛਾਣੀਐ; ਜਾ ਆਪੇ ਨਦਰਿ ਕਰੇਇ ॥
gur kai sabad pachhaaneeai; jaa aape nadar karee |
ਪੰਜਾਬੀ ਅਰਥਗੁਰਾਂ ਦੀ ਅਗਵਾਈ ਦੁਆਰਾ ਅਸੀਂ ਸਾਈਂ ਦੀ ਸਿੰਞਾਣ ਕਰ ਲੈਂਦੇ ਹਾਂ, ਜਦ ਉਹ ਖੁਦ ਆਪਣੀ ਮਿਹਰ-ਦੀ-ਨਿਗ੍ਹਾ ਧਾਰਦਾ ਹੈ।
English meaningThe Word of the Guru's Shabad is realized, when He Himself bestows His Glance of Grace.
ਸੇ ਜਨ ਸਬਦੇ ਸੋਹਣੇ; ਤਿਤੁ ਸਚੈ ਦਰਬਾਰਿ ॥
se jan sabade sohane; tith sachai darabaar |
ਪੰਜਾਬੀ ਅਰਥਉਹ ਪੁਰਸ਼ ਜੋ ਉਸ ਸੱਚੇ-ਸਾਹਿਬਾਂ ਦੀ ਦਰਗਾਹ ਅੰਦਰ ਵਾਹਿਗੁਰੂ ਦੇ ਨਾਮ ਨਾਲ ਸੁੰਦਰ ਲੱਗਦੇ ਹਨ,
English meaningThose who are beautifully adorned with the Shabad in the Court of the True Lord
ਗੁਰਮੁਖਿ ਸਚੈ ਸਬਦਿ ਰਤੇ; ਆਪਿ ਮੇਲੇ ਕਰਤਾਰਿ ॥੨॥
guramukh sachai sabad rate; aap mele karataar |2|
ਪੰਜਾਬੀ ਅਰਥਉਹ ਪੁਰਸ਼ ਜੋ ਗੁਰਾਂ-ਦੁਆਰਾ ਸੱਚੇ ਸ਼ਬਦ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
English meaning-those Gurmukhs are attuned to the True Word of the Shabad; the Creator unites them with Himself. ||2||
ਗੁਰਮਤੀ ਸਚੁ ਸਲਾਹਣਾ; ਜਿਸ ਦਾ. ਅੰਤੁ ਨ ਪਾਰਾਵਾਰੁ ॥
guramatee sach salaahanaa; jis daa. ant na paaraavaar |
ਪੰਜਾਬੀ ਅਰਥਗੁਰਾਂ ਦੀ ਸਿਖ-ਮਤ ਦੁਆਰਾ ਸਚੇ-ਪੁਰਖ ਦੀ ਉਸਤਤੀ ਕਰ, ਜਿਸ ਦਾ ਓੜਕ, ਇਹ ਤੇ ਉਹ ਸਿਰਾ ਜਾਣਿਆ ਨਹੀਂ ਜਾਂਦਾ।
English meaningThrough the Guru's Teachings, praise the True One, who has no end or limitation.
ਘਟਿ ਘਟਿ ਆਪੇ ਹੁਕਮਿ ਵਸੈ; ਹੁਕਮੇ ਕਰੇ ਬੀਚਾਰੁ ॥
ghatt ghatt aape hukam vasai; hukame kare beechaar |
ਪੰਜਾਬੀ ਅਰਥਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
English meaningHe dwells in each and every heart, by the Hukam of His Command; by His Hukam, we contemplate Him.
ਗੁਰਸਬਦੀ ਸਾਲਾਹੀਐ; ਹਉਮੈ ਵਿਚਹੁ ਖੋਇ ॥
gurasabadee saalaaheeai; haumai vichahu khoe |
ਪੰਜਾਬੀ ਅਰਥਆਪਣੀ ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਗੁਰਾਂ ਦੇ ਉਪਦੇਸ਼ ਰਾਹੀਂ ਮਾਲਕ ਦੀ ਮਹਿਮਾ ਗਾਇਨ ਕਰ।
English meaningSo praise Him through the Word of the Guru's Shabad, and drive out egotism from within.
ਸਾ ਧਨ ਨਾਵੈ ਬਾਹਰੀ; ਅਵਗਣਵੰਤੀ ਰੋਇ ॥੩॥
saa dhan naavai baaharee; avaganavantee roe |3|
ਪੰਜਾਬੀ ਅਰਥਆਪਣੇ ਸਾਈਂ ਦੇ ਨਾਮ ਤੋਂ ਸੱਖਣੀ ਪਾਪਣ ਪਤਨੀ ਰੋਂਦੀ ਤੇ ਚੀਕਦੀ ਹੈ।
English meaningThat soul-bride who lacks the Lord's Name acts without virtue, and so she grieves. ||3||
ਸਚੁ ਸਲਾਹੀ ਸਚਿ ਲਗਾ; ਸਚੈ ਨਾਇ ਤਿ੍ਰਪਤਿ ਹੋਇ ॥
sach salaahee sach lagaa; sachai naae tripat hoe |
ਪੰਜਾਬੀ ਅਰਥਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ।
English meaningPraising the True One, attached to the True One, I am satisfied with the True Name.
ਗੁਣ ਵੀਚਾਰੀ. ਗੁਣ ਸੰਗ੍ਰਹਾ; ਅਵਗੁਣ ਕਢਾ ਧੋਇ ॥
gun veechaaree. gun sangrahaa; avagun kadtaa dhoe |
ਪੰਜਾਬੀ ਅਰਥਨੇਕੀਆਂ ਬਾਰੇ ਮੈਂ ਸੋਚਦਾ ਹਾਂ, ਨੇਕੀਆਂ ਨੂੰ ਮੈਂ ਜਮ੍ਹਾਂ ਕਰਦਾ ਹਾਂ ਤੇ ਬਦੀਆਂ ਨੂੰ ਮੈਂ ਧੋ ਸੁਟਦਾ ਹਾਂ।
English meaningContemplating His Virtues, I accumulate virtue and merit; I wash myself clean of demerits.
ਆਪੇ ਮੇਲਿ ਮਿਲਾਇਦਾ; ਫਿਰਿ ਵੇਛੋੜਾ. ਨ ਹੋਇ ॥
aape mel milaaeidaa; fir vechhorraa. na hoe |
ਪੰਜਾਬੀ ਅਰਥਸੁਆਮੀ ਖੁਦ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਮੁੜ ਕੇ ਜੁਦਾਈ ਨਹੀਂ ਹੁੰਦੀ।
English meaningHe Himself unites us in His Union; there is no more separation.
ਨਾਨਕ. ਗੁਰੁ ਸਾਲਾਹੀ ਆਪਣਾ; ਜਿਦੂ. ਪਾਈ ਪ੍ਰਭੁ ਸੋਇ ॥੪॥੨੭॥੬੦॥
naanak. gur saalaahee aapanaa; jidoo. paaee prabh soe |4|27|60|
ਪੰਜਾਬੀ ਅਰਥਨਾਨਕ! ਮੈਂ ਆਪਣੇ ਗੁਰਾਂ ਦੀ ੳਪਮਾ ਗਾਇਨ ਕਰਦਾ ਹਾਂ, ਜਿਨ੍ਹਾਂ ਦੇ ਰਾਹੀਂ ਮੈਂ ਉਸ ਠਾਕੁਰ ਨੂੰ ਪਰਾਪਤ ਹੁੰਦਾ ਹਾਂ।
English meaningO Nanak, I sing the Praises of my Guru; through Him, I find that God. ||4||27||60||
ਸਿਰੀਰਾਗੁ ਮਹਲਾ ੩ ॥
sireeraag mahalaa 3 |
ਪੰਜਾਬੀ ਅਰਥਸਿਰੀ ਰਾਗ, ਤੀਜੀ ਪਾਤਸ਼ਾਹੀ।
English meaningSiree Raag, Third Mehl:
ਸੁਣਿ ਸੁਣਿ ਕਾਮ ਗਹੇਲੀਏ; ਕਿਆ ਚਲਹਿ ਬਾਹ ਲੁਡਾਇ ॥
sun sun kaam gahelee; kiaa chaleh baah luddaae |
ਪੰਜਾਬੀ ਅਰਥਕੰਨ ਕਰ, ਕੰਨ ਕਰ, ਨੀ ਤੂੰ ਸ਼ਹਿਵਤ ਦੀ ਫੜੀ ਹੋਈ, ਤ੍ਰੀਮਤੇ! ਤੂੰ ਬਾਂਹ ਉਲਾਰ ਕੇ ਕਿਉਂ ਤੁਰਦੀ ਹੈਂ?
English meaningListen, listen, O soul-bride: you are overtaken by sexual desire-why do you walk like that, swinging your arms in joy?
ਆਪਣਾ ਪਿਰੁ. ਨ ਪਛਾਣਹੀ; ਕਿਆ ਮੁਹੁ ਦੇਸਹਿ. ਜਾਇ ॥
aapanaa pir. na pachhaanahee; kiaa muhu deseh. jaae |
ਪੰਜਾਬੀ ਅਰਥਆਪਣੇ ਪਤੀ ਨੂੰ ਤੂੰ ਨਹੀਂ ਸਿੰਞਾਣਦੀ। ਉਥੇ ਜਾ ਕੇ ਤੂੰ ਉਸ ਨੂੰ ਕਿਹੜਾ ਮੂੰਹ ਦਿਖਾਵੇਗੀ?
English meaningYou do not recognize your own Husband Lord! When you go to Him, what face will you show Him?
ਜਿਨੀ ਸਖਂੀ. ਕੰਤੁ ਪਛਾਣਿਆ; ਹਉ ਤਿਨ ਕੈ ਲਾਗਉ ਪਾਇ ॥
jinee sakhanee. kant pachhaaniaa; hau tin kai laagau paae |
ਪੰਜਾਬੀ ਅਰਥਮੇਰੀਆਂ ਸਹੇਲੀਆਂ, ਜਿਨ੍ਹਾਂ ਨੇ ਆਪਣੇ ਭਰਤੇ ਨੂੰ ਜਾਣ ਲਿਆ ਹੈ ਮੈਂ ਉਨ੍ਹਾਂ ਦੇ ਪੈਰ ਪਰਸਦੀ ਹਾਂ।
English meaningI touch the feet of my sister soul-brides who have known their Husband Lord.
ਤਿਨ ਹੀ ਜੈਸੀ. ਥੀ ਰਹਾ; ਸਤਸੰਗਤਿ ਮੇਲਿ ਮਿਲਾਇ ॥੧॥
tin hee jaisee. thee rahaa; satasangat mel milaae |1|
ਪੰਜਾਬੀ ਅਰਥਸਾਧ ਸੰਗਤ ਦੇ ਮਿਲਾਪ ਅੰਦਰ ਜੁੜਣ ਦੁਆਰਾ ਮੈਂ ਉਨ੍ਹਾਂ ਵਰਗੀ ਹੀ ਬਣੀ ਰਹਾਂ।
English meaningIf only I could be like them! Joining the Sat Sangat, the True Congregation, I am united in His Union. ||1||