ਸਿਰੀਰਾਗੁ ਮਹਲਾ ੩ ॥
sireeraag mahalaa 3 |
ਸਿਰੀ ਰਾਗ, ਤੀਜੀ ਪਾਤਸ਼ਾਹੀ।
Siree Raag, Third Mehl:
Read the complete Shabad with available meanings.
ਸਿਰੀਰਾਗੁ ਮਹਲਾ ੩ ॥
sireeraag mahalaa 3 |
ਸਿਰੀ ਰਾਗ, ਤੀਜੀ ਪਾਤਸ਼ਾਹੀ।
Siree Raag, Third Mehl:
ਗੁਣਵੰਤੀ ਸਚੁ ਪਾਇਆ; ਤਿ੍ਰਸਨਾ ਤਜਿ ਵਿਕਾਰ ॥
gunavantee sach paaeaa; trisanaa taj vikaar |
ਗੁਣਵਾਨਾਂ ਨੇ ਪਾਪ ਦੀ ਖਾਹਿਸ਼ ਨੂੰ ਤਿਆਗ ਕੇ ਪ੍ਰਮ ਸੱਚ ਨੂੰ ਪਰਾਪਤ ਕੀਤਾ ਹੈ।
The virtuous obtain Truth; they give up their desires for evil and corruption.
ਗੁਰਸਬਦੀ ਮਨੁ ਰੰਗਿਆ; ਰਸਨਾ ਪ੍ਰੇਮ ਪਿਆਰਿ ॥
gurasabadee man rangiaa; rasanaa prem piaar |
ਅਜੇਹਿਆਂ ਦੇ ਚਿੱਤ ਗੁਰਾਂ-ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਬਾਨ ਉਤੇ ਵਾਹਿਗੁਰੂ ਦੀ ਪ੍ਰੀਤ ਤੇ ਪਿਰਹੜੀ ਹੈ।
Their minds are imbued with the Word of the Guru's Shabad; the Love of their Beloved is on their tongues.
ਬਿਨੁ ਸਤਿਗੁਰ. ਕਿਨੈ ਨ ਪਾਇਓ; ਕਰਿ ਵੇਖਹੁ ਮਨਿ ਵੀਚਾਰਿ ॥
bin satigur. kinai na paaeo; kar vekhahu man veechaar |
ਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ।
Without the True Guru, no one has found Him; reflect upon this in your mind and see.
ਮਨਮੁਖ. ਮੈਲੁ ਨ ਉਤਰੈ; ਜਿਚਰੁ. ਗੁਰ ਸਬਦਿ. ਨ ਕਰੇ ਪਿਆਰੁ ॥੧॥
manamukh. mail na utarai; jichar. gur sabad. na kare piaar |1|
ਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ।
The filth of the self-willed manmukhs is not washed off; they have no love for the Guru's Shabad. ||1||
ਮਨ ਮੇਰੇ; ਸਤਿਗੁਰ ਕੈ ਭਾਣੈ ਚਲੁ ॥
man mere; satigur kai bhaanai chal |
ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰ।
O my mind, walk in harmony with the True Guru.
ਨਿਜ ਘਰਿ ਵਸਹਿ. ਅੰਮਿ੍ਰਤੁ ਪੀਵਹਿ; ਤਾ. ਸੁਖ ਲਹਹਿ ਮਹਲੁ ॥੧॥ ਰਹਾਉ ॥
nij ghar vaseh. amrit peeveh; taa. sukh laheh mehal |1| rahaau |
ਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ, ਆਬਿ-ਹਿਯਾਤ ਛਕੇਗਾ ਅਤੇ ਸੁਆਮੀ ਦੀ ਹਜੂਰੀ ਦੇ ਆਰਾਮ ਨੂੰ ਪਰਾਪਤ ਹੋਵੇਗਾ। ਠਹਿਰਾਉ।
Dwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
ਅਉਗੁਣਵੰਤੀ. ਗੁਣੁ ਕੋ ਨਹੀ; ਬਹਣਿ ਨ ਮਿਲੈ. ਹਦੂਰਿ ॥
aaugunavantee. gun ko nahee; behan na milai. hadoor |
ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
The unvirtuous have no merit; they are not allowed to sit in His Presence.
ਮਨਮੁਖਿ. ਸਬਦੁ ਨ ਜਾਣਈ; ਅਵਗਣਿ. ਸੋ ਪ੍ਰਭੁ ਦੂਰਿ ॥
manamukh. sabad na jaanee; avagan. so prabh door |
ਅਧਰਮਣ ਵਾਹਿਗੁਰੂ ਨੂੰ ਨਹੀਂ ਜਾਣਦੀ ਅਤੇ ਨੇਕੀ-ਵਿਹੁਣ ਹੋਣ ਕਾਰਨ ਉਸ ਸੁਆਮੀ ਤੋਂ ਬਹੁਤ ਹੀ ਦੁਰੇਡੇ ਹੈ।
The self-willed manmukhs do not know the Shabad; those without virtue are far removed from God.
ਜਿਨੀ ਸਚੁ ਪਛਾਣਿਆ; ਸਚਿ ਰਤੇ ਭਰਪੂਰਿ ॥
jinee sach pachhaaniaa; sach rate bharapoor |
ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ।
Those who recognize the True One are permeated and attuned to Truth.
ਗੁਰਸਬਦੀ ਮਨੁ ਬੇਧਿਆ; ਪ੍ਰਭੁ ਮਿਲਿਆ ਆਪਿ ਹਦੂਰਿ ॥੨॥
gurasabadee man bedhiaa; prabh miliaa aap hadoor |2|
ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨ੍ਹਿਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ।
Their minds are pierced through by the Word of the Guru's Shabad, and God Himself ushers them into His Presence. ||2||
ਆਪੇ ਰੰਗਣਿ ਰੰਗਿਓਨੁ; ਸਬਦੇ ਲਇਓਨੁ ਮਿਲਾਇ ॥
aape rangan rangion; sabade leon milaae |
ਵਾਹਿਗੁਰੂ ਆਪ ਹੀ ਬੰਦੇ ਨੂੰ ਰੰਗ-ਦੀ ਮੱਟੀ ਵਿੱਚ ਰੰਗਦਾ ਹੈ ਅਤੇ ਆਪਣੇ ਨਾਮ ਰਾਹੀਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
He Himself dyes us in the Color of His Love; through the Word of His Shabad, He unites us with Himself.
ਸਚਾ ਰੰਗੁ. ਨ ਉਤਰੈ; ਜੋ ਸਚਿ ਰਤੇ ਲਿਵ ਲਾਇ ॥
sachaa rang. na utarai; jo sach rate liv laae |
ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
This True Color shall not fade away, for those who are attuned to His Love.
ਚਾਰੇ ਕੁੰਡਾ ਭਵਿ ਥਕੇ; ਮਨਮੁਖ. ਬੂਝ ਨ ਪਾਇ ॥
chaare kunddaa bhav thake; manamukh. boojh na paae |
ਆਪ ਹੁੰਦਰੇ ਚਾਰੇ ਪਾਸੀਂ ਭਉਂਦੇ ਹੰਭ ਜਾਂਦੇ ਹਨ। ਪੰਤੂ ਉਨ੍ਹਾਂ ਨੂੰ ਸਮਝ ਨਹੀਂ ਪੈਂਦੀ।
The self-willed manmukhs grow weary of wandering around in all four directions, but they do not understand.
ਜਿਸੁ ਸਤਿਗੁਰੁ ਮੇਲੇ ਸੋ ਮਿਲੈ; ਸਚੈ ਸਬਦਿ ਸਮਾਇ ॥੩॥
jis satigur mele so milai; sachai sabad samaae |3|
ਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ।
One who is united with the True Guru, meets and merges in the True Word of the Shabad. ||3||
ਮਿਤ੍ਰ ਘਣੇਰੇ ਕਰਿ ਥਕੀ; ਮੇਰਾ ਦੁਖੁ ਕਾਟੈ ਕੋਇ ॥
mitr ghanere kar thakee; meraa dukh kaattai koe |
ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
I have grown weary of making so many friends, hoping that someone might be able to end my suffering.
ਮਿਲਿ ਪ੍ਰੀਤਮ. ਦੁਖੁ ਕਟਿਆ; ਸਬਦਿ ਮਿਲਾਵਾ ਹੋਇ ॥
mil preetam. dukh kattiaa; sabad milaavaa hoe |
ਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ।
Meeting with my Beloved, my suffering has ended; I have attained Union with the Word of the Shabad.
ਸਚੁ ਖਟਣਾ. ਸਚੁ ਰਾਸਿ ਹੈ; ਸਚੇ ਸਚੀ ਸੋਇ ॥
sach khattanaa. sach raas hai; sache sachee soe |
ਸਤਿਵਾਦੀ-ਪੁਰਸ਼ ਦੀ ਸੱਚੀ ਹੀ ਸੋੰਭਾ ਹੈ। ਉਸ ਪੱਲੇ ਸਚਾਈ ਦੀ ਦੌਲਤ ਹੈ ਅਤੇ ਉਹ ਸੱਚ ਨੂੰ ਹੀ ਖੱਟਦਾ ਹੈ।
Earning Truth, and accumulating the Wealth of Truth, the truthful person gains a reputation of Truth.
ਸਚਿ ਮਿਲੇ. ਸੇ ਨ ਵਿਛੁੜਹਿ; ਨਾਨਕ ਗੁਰਮੁਖਿ ਹੋਇ ॥੪॥੨੬॥੫੯॥
sach mile. se na vichhurreh; naanak guramukh hoe |4|26|59|
ਨੇਕ ਹੋ ਕੇ, ਹੇ ਨਾਨਕ! ਜੋ ਸਤਿਪੁਰਖ ਨੂੰ ਮਿਲਦੇ ਹਨ, ਉਹ ਮੁੜ ਕੇ ਨਹੀਂ ਵਿਛੜਦੇ।
Meeting with the True One, O Nanak, the Gurmukh shall not be separated from Him again. ||4||26||59||