ਸਿਰੀਰਾਗੁ ਮਹਲਾ ੩ ॥
sireeraag mahalaa 3 |
ਸਿਰੀ ਰਾਗ, ਤੀਜੀ ਪਾਤਸ਼ਾਹੀ।
Siree Raag, Third Mehl:
Read the complete Shabad with available meanings.
ਸਿਰੀਰਾਗੁ ਮਹਲਾ ੩ ॥
sireeraag mahalaa 3 |
ਸਿਰੀ ਰਾਗ, ਤੀਜੀ ਪਾਤਸ਼ਾਹੀ।
Siree Raag, Third Mehl:
ਆਪੇ ਕਾਰਣੁ ਕਰਤਾ ਕਰੇ; ਸਿ੍ਰਸਟਿ ਦੇਖੈ ਆਪਿ ਉਪਾਇ ॥
aape kaaran karataa kare; srisatt dekhai aap upaae |
ਉਹ ਆਪ ਹੀ ਕਾਰਯ ਦਾ ਸਾਧਨ ਤੇ ਰਚਨਹਾਰ ਰਚਦਾ ਹੈ ਅਤੇ ਜਗਤ ਨੂੰ ਸਾਜ ਕੇ ਆਪੇ ਹੀ ਇਸ ਨੂੰ ਵੇਖਦਾ ਹੈ।
The Creator Himself created the Creation; He produced the Universe, and He Himself watches over it.
ਸਭ ਏਕੋ ਇਕੁ ਵਰਤਦਾ; ਅਲਖੁ. ਨ ਲਖਿਆ ਜਾਇ ॥
sabh eko ik varatadaa; alakh. na lakhiaa jaae |
ਕੇਵਲ ਇਕੱਲਾ ਵਾਹਿਗੁਰੂ ਸਾਰਾ ਕੁਝ ਕਰਦਾ ਹੈ। ਅਦ੍ਰਿਸ਼ਟ ਸੁਆਮੀ ਵੇਖਿਆ ਨਹੀਂ ਜਾ ਸਕਦਾ।
The One and Only Lord is pervading and permeating all. The Unseen cannot be seen.
ਆਪੇ ਪ੍ਰਭੂ ਦਇਆਲੁ ਹੈ; ਆਪੇ ਦੇਇ ਬੁਝਾਇ ॥
aape prabhoo deaal hai; aape dee bujhaae |
ਸਾਹਿਬ ਆਪ ਹੀ ਮਿਹਰਬਾਨ ਹੈ ਤੇ ਆਪ ਹੀ ਸਮਝ ਪਰਦਾਨ ਕਰਦਾ ਹੈ।
God Himself is Merciful; He Himself bestows understanding.
ਗੁਰਮਤੀ ਸਦ ਮਨਿ ਵਸਿਆ; ਸਚਿ ਰਹੇ ਲਿਵ ਲਾਇ ॥੧॥
guramatee sad man vasiaa; sach rahe liv laae |1|
ਗੁਰਾਂ ਦੀ ਸਿੱਖਿਆ ਤਾਬੇ ਸੱਚਾ-ਸੁਆਮੀ ਸਦੀਵ ਹੀ ਬੰਦੇ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਉਸ ਦੀ ਪ੍ਰੀਤ ਅੰਦਰ ਰੰਗਿਆ ਰiੰਹਦਾ ਹੈ।
Through the Guru's Teachings, the True One dwells forever in the mind of those who remain lovingly attached to Him. ||1||
ਮਨ ਮੇਰੇ; ਗੁਰ ਕੀ ਮੰਨਿ ਲੈ ਰਜਾਇ ॥
man mere; gur kee man lai rajaae |
ਹੇ ਮੈਡੇਂ ਮਨੂਏ! ਗੁਰਾਂ ਦੇ ਭਾਣੇ ਨੂੰ ਸਵੀਕਾਰ ਕਰ।
O my mind, surrender to the Guru's Will.
ਮਨੁ ਤਨੁ ਸੀਤਲੁ ਸਭੁ ਥੀਐ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥
man tan seetal sabh theeai; naam vasai man aae |1| rahaau |
ਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ। ਠਹਿਰਾਉ।
Mind and body are totally cooled and soothed, and the Naam comes to dwell in the mind. ||1||Pause||
ਜਿਨਿ ਕਰਿ ਕਾਰਣੁ ਧਾਰਿਆ; ਸੋਈ ਸਾਰ ਕਰੇਇ ॥
jin kar kaaran dhaariaa; soee saar karee |
ਜਿਸ ਨੇ ਸੰਸਾਰ ਨੂੰ ਬਣਾ ਕੇ ਹਿਸ ਨੂੰ ਟਿਕਾਇਆ ਹੈ, ਉਹੀ ਕਰਤਾਰ ਇਸ ਦੀ ਸੰਭਾਲ ਕਰਦਾ ਹੈ।
Having created the creation, He supports it and takes care of it.
ਗੁਰ ਕੈ ਸਬਦਿ ਪਛਾਣੀਐ; ਜਾ ਆਪੇ ਨਦਰਿ ਕਰੇਇ ॥
gur kai sabad pachhaaneeai; jaa aape nadar karee |
ਗੁਰਾਂ ਦੀ ਅਗਵਾਈ ਦੁਆਰਾ ਅਸੀਂ ਸਾਈਂ ਦੀ ਸਿੰਞਾਣ ਕਰ ਲੈਂਦੇ ਹਾਂ, ਜਦ ਉਹ ਖੁਦ ਆਪਣੀ ਮਿਹਰ-ਦੀ-ਨਿਗ੍ਹਾ ਧਾਰਦਾ ਹੈ।
The Word of the Guru's Shabad is realized, when He Himself bestows His Glance of Grace.
ਸੇ ਜਨ ਸਬਦੇ ਸੋਹਣੇ; ਤਿਤੁ ਸਚੈ ਦਰਬਾਰਿ ॥
se jan sabade sohane; tith sachai darabaar |
ਉਹ ਪੁਰਸ਼ ਜੋ ਉਸ ਸੱਚੇ-ਸਾਹਿਬਾਂ ਦੀ ਦਰਗਾਹ ਅੰਦਰ ਵਾਹਿਗੁਰੂ ਦੇ ਨਾਮ ਨਾਲ ਸੁੰਦਰ ਲੱਗਦੇ ਹਨ,
Those who are beautifully adorned with the Shabad in the Court of the True Lord
ਗੁਰਮੁਖਿ ਸਚੈ ਸਬਦਿ ਰਤੇ; ਆਪਿ ਮੇਲੇ ਕਰਤਾਰਿ ॥੨॥
guramukh sachai sabad rate; aap mele karataar |2|
ਉਹ ਪੁਰਸ਼ ਜੋ ਗੁਰਾਂ-ਦੁਆਰਾ ਸੱਚੇ ਸ਼ਬਦ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
-those Gurmukhs are attuned to the True Word of the Shabad; the Creator unites them with Himself. ||2||
ਗੁਰਮਤੀ ਸਚੁ ਸਲਾਹਣਾ; ਜਿਸ ਦਾ. ਅੰਤੁ ਨ ਪਾਰਾਵਾਰੁ ॥
guramatee sach salaahanaa; jis daa. ant na paaraavaar |
ਗੁਰਾਂ ਦੀ ਸਿਖ-ਮਤ ਦੁਆਰਾ ਸਚੇ-ਪੁਰਖ ਦੀ ਉਸਤਤੀ ਕਰ, ਜਿਸ ਦਾ ਓੜਕ, ਇਹ ਤੇ ਉਹ ਸਿਰਾ ਜਾਣਿਆ ਨਹੀਂ ਜਾਂਦਾ।
Through the Guru's Teachings, praise the True One, who has no end or limitation.
ਘਟਿ ਘਟਿ ਆਪੇ ਹੁਕਮਿ ਵਸੈ; ਹੁਕਮੇ ਕਰੇ ਬੀਚਾਰੁ ॥
ghatt ghatt aape hukam vasai; hukame kare beechaar |
ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
He dwells in each and every heart, by the Hukam of His Command; by His Hukam, we contemplate Him.
ਗੁਰਸਬਦੀ ਸਾਲਾਹੀਐ; ਹਉਮੈ ਵਿਚਹੁ ਖੋਇ ॥
gurasabadee saalaaheeai; haumai vichahu khoe |
ਆਪਣੀ ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਗੁਰਾਂ ਦੇ ਉਪਦੇਸ਼ ਰਾਹੀਂ ਮਾਲਕ ਦੀ ਮਹਿਮਾ ਗਾਇਨ ਕਰ।
So praise Him through the Word of the Guru's Shabad, and drive out egotism from within.
ਸਾ ਧਨ ਨਾਵੈ ਬਾਹਰੀ; ਅਵਗਣਵੰਤੀ ਰੋਇ ॥੩॥
saa dhan naavai baaharee; avaganavantee roe |3|
ਆਪਣੇ ਸਾਈਂ ਦੇ ਨਾਮ ਤੋਂ ਸੱਖਣੀ ਪਾਪਣ ਪਤਨੀ ਰੋਂਦੀ ਤੇ ਚੀਕਦੀ ਹੈ।
That soul-bride who lacks the Lord's Name acts without virtue, and so she grieves. ||3||
ਸਚੁ ਸਲਾਹੀ ਸਚਿ ਲਗਾ; ਸਚੈ ਨਾਇ ਤਿ੍ਰਪਤਿ ਹੋਇ ॥
sach salaahee sach lagaa; sachai naae tripat hoe |
ਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ।
Praising the True One, attached to the True One, I am satisfied with the True Name.
ਗੁਣ ਵੀਚਾਰੀ. ਗੁਣ ਸੰਗ੍ਰਹਾ; ਅਵਗੁਣ ਕਢਾ ਧੋਇ ॥
gun veechaaree. gun sangrahaa; avagun kadtaa dhoe |
ਨੇਕੀਆਂ ਬਾਰੇ ਮੈਂ ਸੋਚਦਾ ਹਾਂ, ਨੇਕੀਆਂ ਨੂੰ ਮੈਂ ਜਮ੍ਹਾਂ ਕਰਦਾ ਹਾਂ ਤੇ ਬਦੀਆਂ ਨੂੰ ਮੈਂ ਧੋ ਸੁਟਦਾ ਹਾਂ।
Contemplating His Virtues, I accumulate virtue and merit; I wash myself clean of demerits.
ਆਪੇ ਮੇਲਿ ਮਿਲਾਇਦਾ; ਫਿਰਿ ਵੇਛੋੜਾ. ਨ ਹੋਇ ॥
aape mel milaaeidaa; fir vechhorraa. na hoe |
ਸੁਆਮੀ ਖੁਦ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਮੁੜ ਕੇ ਜੁਦਾਈ ਨਹੀਂ ਹੁੰਦੀ।
He Himself unites us in His Union; there is no more separation.
ਨਾਨਕ. ਗੁਰੁ ਸਾਲਾਹੀ ਆਪਣਾ; ਜਿਦੂ. ਪਾਈ ਪ੍ਰਭੁ ਸੋਇ ॥੪॥੨੭॥੬੦॥
naanak. gur saalaahee aapanaa; jidoo. paaee prabh soe |4|27|60|
ਨਾਨਕ! ਮੈਂ ਆਪਣੇ ਗੁਰਾਂ ਦੀ ੳਪਮਾ ਗਾਇਨ ਕਰਦਾ ਹਾਂ, ਜਿਨ੍ਹਾਂ ਦੇ ਰਾਹੀਂ ਮੈਂ ਉਸ ਠਾਕੁਰ ਨੂੰ ਪਰਾਪਤ ਹੁੰਦਾ ਹਾਂ।
O Nanak, I sing the Praises of my Guru; through Him, I find that God. ||4||27||60||