ਏਕਸੁ ਚਰਣੀ. ਜੇ ਚਿਤੁ ਲਾਵਹਿ; ਲਬਿ ਲੋਭਿ ਕੀ ਧਾਵਸਿਤਾ ॥੩॥
ekas charanee. je chit laaveh; lab lobh kee dhaavasitaa |3|
ਪੰਜਾਬੀ ਅਰਥਜੇਕਰ ਤੂੰ ਇਕ ਸਾਈਂ ਦੇ ਚਰਨਾ ਨਾਲ ਆਪਣੇ ਮਨ ਨੂੰ ਜੋੜ ਲਵੇ ਤਾਂ ਤੂੰ ਫਿਰ ਤਮ੍ਹਾਂ ਤੇ ਹਿਰਸ ਮਗਰ ਕਿਉਂ ਨੱਸੇ?
English meaningIf you focus your consciousness on the Feet of the One Lord, what reason would you have to chase after greed? ||3||
ਜਪਸਿ ਨਿਰੰਜਨੁ; ਰਚਸਿ ਮਨਾ ॥
japas niranjan; rachas manaa |
ਪੰਜਾਬੀ ਅਰਥਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।
English meaningMeditate on the Immaculate Lord, and saturate your mind with Him.
ਕਾਹੇ ਬੋਲਹਿ ਜੋਗੀ; ਕਪਟੁ ਘਨਾ ॥੧॥ ਰਹਾਉ ॥
kaahe boleh jogee; kapatt ghanaa |1| rahaau |
ਪੰਜਾਬੀ ਅਰਥਤੂੰ ਐਨਾ ਬਹੁਤਾ ਛਲ ਫਰੇਬ ਕਿਉਂ ਉਚਾਰਣ ਕਰਦਾ ਹੈਂ, ਹੇ ਯੋਗੀ? ਠਹਿਰਾਉ।
English meaningWhy, O Yogi, do you make so many false and deceptive claims? ||1||Pause||
ਕਾਇਆ ਕਮਲੀ. ਹੰਸੁ ਇਆਣਾ; ਮੇਰੀ ਮੇਰੀ ਕਰਤ ਬਿਹਾਣੀਤਾ ॥
kaaeaa kamalee. hans eaanaa; meree meree karat bihaaneetaa |
ਪੰਜਾਬੀ ਅਰਥਦੇਹਿ ਪਗਲੀ ਹੈ ਅਤੇ ਮਨੂਆਂ ਮੂਰਖ। ਤੇਰੀ ਆਰਬਲਾ ਮੈਂ ਮੇਰੀ ਕਰਦਿਆਂ ਬੀਤਦੀ ਜਾ ਰਹੀ ਹੈ।
English meaningThe body is wild, and the mind is foolish. Practicing egotism, selfishness and conceit, your life is passing away.
ਪ੍ਰਣਵਤਿ ਨਾਨਕੁ. ਨਾਗੀ ਦਾਝੈ; ਫਿਰਿ ਪਾਛੈ. ਪਛੁਤਾਣੀਤਾ ॥੪॥੩॥੧੫॥
pranavat naanak. naagee daajhai; fir paachhai. pachhutaaneetaa |4|3|15|
ਪੰਜਾਬੀ ਅਰਥਨਾਨਕ ਬਿਨੈ ਕਰਦਾ ਹੈ: ਜਦ ਨੰਗੀ ਦੇਹਿ ਸੜ ਜਾਂਦੀ ਹੈ, ਤਦ ਮਗਰੋਂ ਆਤਮਾ ਪਸਚਾਤਾਪ ਕਰਦੀ ਹੈ।
English meaningPrays Nanak, when the naked body is cremated, then you will come to regret and repent. ||4||3||15||
ਗਉੜੀ ਚੇਤੀ ਮਹਲਾ ੧ ॥
gaurree chetee mahalaa 1 |
ਪੰਜਾਬੀ ਅਰਥਗਊੜੀ ਚੇਤੀ ਪਹਿਲੀ ਪਾਤਸ਼ਾਹੀ।
English meaningGauree Chaytee, First Mehl:
ਅਉਖਧ ਮੰਤ੍ਰ ਮੂਲੁ. ਮਨ ਏਕੈ; ਜੇ ਕਰਿ. ਦਿ੍ਰੜੁ ਚਿਤੁ ਕੀਜੈ ਰੇ ॥
aaukhadh mantr mool. man ekai; je kar. drirr chit keejai re |
ਪੰਜਾਬੀ ਅਰਥਹੇ ਬੰਦੇ! ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇ ਤਾਂ ਤੂੰ ਅਨੁਭਵ ਕਰ ਲਵੇਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੁਣਾ ਅਤੇ ਜੜੀ ਬੂਟੀ ਹੈ।
English meaningO mind, there is only the One medicine, mantra and healing herb - center your consciousness firmly on the One Lord.
ਜਨਮ ਜਨਮ ਕੇ. ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥੧॥
janam janam ke. paap karam ke; kaattanahaaraa leejai re |1|
ਪੰਜਾਬੀ ਅਰਥਤੂੰ ਹੇ ਬੰਦੇ! ਉਸ ਠਾਕੁਰ ਨੂੰ ਪ੍ਰਾਪਤ ਹੋ, ਜੋ ਅਨੇਕਾ ਪੂਰਬਲੇ ਜਨਮਾਂ ਦੇ ਮੰਦੇ ਅਮਲਾਂ ਨੂੰ ਮੇਸਣ ਵਾਲਾ ਹੈ।
English meaningTake to the Lord, the Destroyer of the sins and karma of past incarnations. ||1||
ਮਨ; ਏਕੋ ਸਾਹਿਬੁ ਭਾਈ ਰੇ ॥
man; eko saahib bhaaee re |
ਪੰਜਾਬੀ ਅਰਥਮੇਰੇ ਚਿਤੁ ਨੂੰ ਇਕੱਲਾ ਸੁਆਮੀ ਹੀ ਚੰਗਾ ਲਗਦਾ ਹੈ।
English meaningThe One Lord and Master is pleasing to my mind.
ਤੇਰੇ ਤੀਨਿ ਗੁਣਾ, ਸੰਸਾਰਿ ਸਮਾਵਹਿ; ਅਲਖੁ. ਨ ਲਖਣਾ ਜਾਈ ਰੇ ॥੧॥ ਰਹਾਉ ॥
tere teen gunaa, sansaar samaaveh; alakh. na lakhanaa jaaee re |1| rahaau |
ਪੰਜਾਬੀ ਅਰਥਤੇਰੀਆਂ ਤਿੰਨ ਖਾਸੀਅਤਾ ਅੰਦਰਿ ਜਗਤ ਖਚਤ ਹੋਇਆ ਹੋਇਆ ਹੈ ਅਤੇ ਇਹ ਨਾਂ ਜਾਣੇ ਜਾਣ ਵਾਲੇ ਨੂੰ ਨਹੀਂ ਜਾਣ ਸਕਦਾ ਹੇ ਸਾਹਿਬ! ਠਹਿਰਾਉ।
English meaningIn Your three qualities, the world is engrossed; the Unknowable cannot be known. ||1||Pause||
ਸਕਰ ਖੰਡੁ ਮਾਇਆ ਤਨਿ ਮੀਠੀ; ਹਮ ਤਉ ਪੰਡ ਉਚਾਈ ਰੇ ॥
sakar khandd maaeaa tan meetthee; ham tau pandd uchaaee re |
ਪੰਜਾਬੀ ਅਰਥਸ਼ਕਰ ਤੇ ਚੀਨੀ ਦੀ ਤਰ੍ਹਾਂ ਦੌਲਤ ਦੇਹਿ ਨੂ ਮਿੱਠੀ ਲਗਦੀ ਹੈ। ਅਸੀਂ ਮੋਹਨੀ ਦਾ ਬੋਝ ਚੁਕਿਆਂ ਹੋਇਆ ਹੈ।
English meaningMaya is so sweet to the body, like sugar or molasses. We all carry loads of it.
ਰਾਤਿ ਅਨੇਰੀ. ਸੂਝਸਿ ਨਾਹੀ; ਲਜੁ ਟੂਕਸਿ ਮੂਸਾ. ਭਾਈ ਰੇ ॥੨॥
raat aneree. soojhas naahee; laj ttookas moosaa. bhaaee re |2|
ਪੰਜਾਬੀ ਅਰਥਅੰਧੇਰੀ ਰੈਛਿ ਫਿਰ ਕੁਝ ਦਿਸਦਾ ਨਹੀਂ ਅਤੇ ਮੌਤ ਦਾ ਚੂਹਾ ਜੀਵਨ ਦੇ ਰੱਸੇ ਨੂੰ ਕੁਤਰੀ ਜਾਂਦਾ ਹੈ ਹੇ ਵੀਰ!
English meaningIn the dark of the night, nothing can be seen. The mouse of death is gnawing away at the rope of life, O Siblings of Destiny! ||2||
ਮਨਮੁਖਿ ਕਰਹਿ. ਤੇਤਾ ਦੁਖੁ ਲਾਗੈ; ਗੁਰਮੁਖਿ ਮਿਲੈ ਵਡਾਈ ਰੇ ॥
manamukh kareh. tetaa dukh laagai; guramukh milai vaddaaee re |
ਪੰਜਾਬੀ ਅਰਥਜਿੰਨਾ ਜਿਆਦਾ ਪ੍ਰਤੀਕੂਲ ਪੁਰਸ਼ ਆਪ ਮੁਹਾਰਾ ਕੰਮ ਕਰਦਾ ਹੈ ਉਨੀ ਜਿਆਦਾ ਹੀ ਉਹ ਤਕਲੀਫ ਉਠਾਉਂਦਾ ਹੈ। ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਮਿਲਦੀ ਹੈ।
English meaningAs the self-willed manmukhs act, they suffer in pain. The Gurmukh obtains honor and greatness.
ਜੋ ਤਿਨਿ ਕੀਆ. ਸੋਈ ਹੋਆ; ਕਿਰਤੁ. ਨ ਮੇਟਿਆ ਜਾਈ ਰੇ ॥੩॥
jo tin keea. soee hoaa; kirat. na mettiaa jaaee re |3|
ਪੰਜਾਬੀ ਅਰਥਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
English meaningWhatever He does, that alone happens; past actions cannot be erased. ||3||
ਸੁਭਰ ਭਰੇ. ਨ ਹੋਵਹਿ ਊਣੇ; ਜੋ ਰਾਤੇ ਰੰਗੁ ਲਾਈ ਰੇ ॥
subhar bhare. na hoveh aoone; jo raate rang laaee re |
ਪੰਜਾਬੀ ਅਰਥਜੋ ਪ੍ਰਭੂ ਨਾਲ ਪ੍ਰੀਤ ਪਾਉਂਦੇ ਅਤੇ ਉਸ ਨਾਲ ਰੰਗੀਜੇ ਹਨ, ਉਹ ਪਰੀ-ਪੂਰਨ ਰਹਿੰਦੇ ਹਨ ਅਤੇ ਮਾੜੇ ਮੋਟੇ ਸੱਖਣੇ ਭੀ ਨਹੀਂ ਹੁੰਦੇ।
English meaningThose who are imbued with, and committed to the Lord's Love, are filled to overflowing; they never lack anything.
ਤਿਨ ਕੀ ਪੰਕ ਹੋਵੈ. ਜੇ ਨਾਨਕੁ; ਤਉ ਮੂੜਾ. ਕਿਛੁ ਪਾਈ ਰੇ ॥੪॥੪॥੧੬॥
tin kee pank hovai. je naanak; tau moorraa. kichh paaee re |4|4|16|
ਪੰਜਾਬੀ ਅਰਥਜੇਕਰ ਨਾਨਕ ਉਨ੍ਹਾਂ ਦੇ ਚਰਨਾ ਦੀ ਧੂੜ ਹੋ ਜਾਵੇ ਤਾਂ ਉਸ ਮੂਰਖ ਨੂੰ ਭੀ ਕੁਝ ਪ੍ਰਾਪਤ ਹੋ ਜਾਵੇ।
English meaningIf Nanak could be the dust of their feet, then he, the ignorant one, might also obtain some. ||4||4||16||
ਗਉੜੀ ਚੇਤੀ ਮਹਲਾ ੧ ॥
gaurree chetee mahalaa 1 |
ਪੰਜਾਬੀ ਅਰਥਗਊੜੀ ਚੇਤੀ ਪਹਿਲੀ ਪਾਤਸ਼ਾਹੀ।
English meaningGauree Chaytee, First Mehl:
ਕਤ ਕੀ ਮਾਈ. ਬਾਪੁ ਕਤ ਕੇਰਾ; ਕਿਦੂ ਥਾਵਹੁ. ਹਮ ਆਏ ॥
kat kee maaee. baap kat keraa; kidoo thaavahu. ham aae |
ਪੰਜਾਬੀ ਅਰਥਕਿਸ ਦੀ ਹੈ ਮਾਂ, ਕਿਸ ਦਾ ਪਿੳ ਅਤੇ ਕਿਸ ਜਗ੍ਹਾ ਤੇ ਅਸੀਂ ਆਏ ਹਾਂ?
English meaningWho is our mother, and who is our father? Where did we come from?
ਅਗਨਿ ਬਿੰਬ ਜਲ ਭੀਤਰਿ ਨਿਪਜੇ; ਕਾਹੇ ਕੰਮਿ ਉਪਾਏ ॥੧॥
agan binb jal bheetar nipaje; kaahe kam upaae |1|
ਪੰਜਾਬੀ ਅਰਥਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?
English meaningWe are formed from the fire of the womb within, and the bubble of water of the sperm. For what purpose are we created? ||1||
ਮੇਰੇ ਸਾਹਿਬਾ; ਕਉਣੁ ਜਾਣੈ ਗੁਣ ਤੇਰੇ ॥
mere saahibaa; kaun jaanai gun tere |
ਪੰਜਾਬੀ ਅਰਥਹੇ ਮੇਰੇ ਮਾਲਕ! ਤੇਰੀਆਂ ਖੂਬੀਆਂ ਨੂੰ ਕੌਣ ਜਾਣ ਸਕਦਾ ਹੈ?
English meaningO my Master, who can know Your Glorious Virtues?
ਕਹੇ ਨ ਜਾਨੀ; ਅਉਗਣ ਮੇਰੇ ॥੧॥ ਰਹਾਉ ॥
kahe na jaanee; aaugan mere |1| rahaau |
ਪੰਜਾਬੀ ਅਰਥਮੇਰੀਆਂ ਬੁਰਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਠਹਿਰਾਉ।
English meaningMy own demerits cannot be counted. ||1||Pause||
ਕੇਤੇ ਰੁਖ ਬਿਰਖ. ਹਮ ਚੀਨੇ; ਕੇਤੇ ਪਸੂ ਉਪਾਏ ॥
kete rukh birakh. ham cheene; kete pasoo upaae |
ਪੰਜਾਬੀ ਅਰਥਅਸੀਂ ਅਣਗਿਣਤ ਦਰਖਤਾਂ ਦੇ ਪੌਦਿਆਂ ਦੇ ਰੂਪ ਨੂੰ ਵੇਖਿਆ (ਧਾਰਨ ਕੀਤੇ) ਅਤੇ ਅਨੇਕਾਂ ਵਾਰੀ ਡੰਗਰ ਹੋ ਕੇ ਪੈਦਾ ਹੋਏ।
English meaningI took the form of so many plants and trees, and so many animals.
ਕੇਤੇ. ਨਾਗ ਕੁਲੀ ਮਹਿ ਆਏ; ਕੇਤੇ ਪੰਖ ਉਡਾਏ ॥੨॥
kete. naag kulee meh aae; kete pankh uddaae |2|
ਪੰਜਾਬੀ ਅਰਥਕਈ ਵਾਰੀ ਅਸਾਂ ਸਰਪਾਂ ਦੇ ਘਰਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਕਈ ਵਾਰੀ ਅਸੀਂ ਜਨੌਰ ਬਣ ਕੇ ਉਡਾਏ ਗਏ।
English meaningMany times I entered the families of snakes and flying birds. ||2||
ਹਟ ਪਟਣ. ਬਿਜ ਮੰਦਰ ਭੰਨੈ; ਕਰਿ ਚੋਰੀ. ਘਰਿ ਆਵੈ ॥
hatt pattan. bij mandar bhanai; kar choree. ghar aavai |
ਪੰਜਾਬੀ ਅਰਥਆਦਮੀ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀ ਕਰ ਘਰ ਨੂੰ ਆ ਜਾਂਦਾ ਹੈ।
English meaningI broke into the shops of the city and well-guarded palaces; stealing from them, I snuck home again.
ਅਗਹੁ ਦੇਖੈ. ਪਿਛਹੁ ਦੇਖੈ; ਤੁਝ ਤੇ. ਕਹਾ ਛਪਾਵੈ ॥੩॥
agahu dekhai. pichhahu dekhai; tujh te. kahaa chhapaavai |3|
ਪੰਜਾਬੀ ਅਰਥਉਹ ਆਪਣੇ ਮੂਹਰੇ ਵੇਖਦਾ ਹੈ ਉਹ ਆਪਣੇ ਪਿਛਲੇ ਪਾਸੇ ਵੇਖਦਾ ਹੈ, ਪਰ ਤੇਰੇ ਕੋਲੋਂ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਸਕਦਾ ਹੈ?
English meaningI looked in front of me, and I looked behind me, but where could I hide from You? ||3||
ਤਟ ਤੀਰਥ. ਹਮ ਨਵ ਖੰਡ ਦੇਖੇ; ਹਟ ਪਟਣ ਬਾਜਾਰਾ ॥
tatt teerath. ham nav khandd dekhe; hatt pattan baajaaraa |
ਪੰਜਾਬੀ ਅਰਥਮੈਂ ਪਵਿਤ੍ਰ ਨਦੀਆਂ ਦੇ ਕਿਨਾਰੇ, ਨੌ ਖਿੱਤੇ ਹੱਟੀਆਂ ਸ਼ਹਿਰ ਅਤੇ ਵਾਪਾਰ ਦੇ ਕੇਂਦ੍ਰ ਵੇਖੇ ਹਨ।
English meaningI saw the banks of sacred rivers, the nine continents, the shops and bazaars of the cities.
ਲੈ ਕੈ ਤਕੜੀ. ਤੋਲਣਿ ਲਾਗਾ; ਘਟ ਹੀ ਮਹਿ ਵਣਜਾਰਾ ॥੪॥
lai kai takarree. tolan laagaa; ghatt hee meh vanajaaraa |4|
ਪੰਜਾਬੀ ਅਰਥਤਰਾਜੂ ਲੈ ਕੇ, ਸੁਦਾਗਰ ਨੇ ਆਪਣੇ ਦਿਲ ਅੰਦਰ ਆਪਣੇ ਅਮਲ ਜੋਖਣੇ ਸ਼ੁਰੂ ਕਰ ਦਿਤੇ।
English meaningTaking the scale, the merchant begins to weigh his actions within his own heart. ||4||
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ; ਤੇਤੇ ਅਉਗਣ ਹਮਾਰੇ ॥
jetaa samund saagar neer bhariaa; tete aaugan hamaare |
ਪੰਜਾਬੀ ਅਰਥਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।
English meaningAs the seas and the oceans are overflowing with water, so vast are my own sins.
ਦਇਆ ਕਰਹੁ. ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ ॥੫॥
deaa karahu. kichh mihar upaavahu; ddubade pathar taare |5|
ਪੰਜਾਬੀ ਅਰਥਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।
English meaningPlease, shower me with Your Mercy, and take pity upon me. I am a sinking stone - please carry me across! ||5||
ਜੀਅੜਾ. ਅਗਨਿ ਬਰਾਬਰਿ ਤਪੈ; ਭੀਤਰਿ ਵਗੈ ਕਾਤੀ ॥
jeearraa. agan baraabar tapai; bheetar vagai kaatee |
ਪੰਜਾਬੀ ਅਰਥਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।
English meaningMy soul is burning like fire, and the knife is cutting deep.
ਪ੍ਰਣਵਤਿ ਨਾਨਕੁ. ਹੁਕਮੁ ਪਛਾਣੈ; ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
pranavat naanak. hukam pachhaanai; sukh hovai din raatee |6|5|17|
ਪੰਜਾਬੀ ਅਰਥਬੇਨਤੀ ਕਰਦਾ ਹੈ ਨਾਨਕ, ਜੇਕਰ ਉਹ ਸਾਹਿਬ ਦੇ ਫੁਰਮਾਨ ਨੂੰ ਸਿੰਞਾਣ ਲਵੇ, ਤਦ ਉਸ ਨੂੰ ਦਿਨ ਰਾਤ ਆਰਾਮ ਹੋਵੇਗਾ।
English meaningPrays Nanak, recognizing the Lord's Command, I am at peace, day and night. ||6||5||17||
ਗਉੜੀ ਬੈਰਾਗਣਿ ਮਹਲਾ ੧ ॥
gaurree bairaagan mahalaa 1 |
ਪੰਜਾਬੀ ਅਰਥਗਊੜੀ ਬੇਰਾਗਣਿ ਪਾਤਸ਼ਾਹੀ ਪਹਿਲੀ।
English meaningGauree Bairaagan, First Mehl:
ਰੈਣਿ ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ ॥
rain gavaaee soe kai; divas gavaaeaa khaae |
ਪੰਜਾਬੀ ਅਰਥਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।
English meaningThe nights are wasted sleeping, and the days are wasted eating.
ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥੧॥
heere jaisaa janam hai; kauddee badale jaae |1|
ਪੰਜਾਬੀ ਅਰਥਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।
English meaningHuman life is such a precious jewel, but it is being lost in exchange for a mere shell. ||1||
ਨਾਮੁ ਨ ਜਾਨਿਆ; ਰਾਮ ਕਾ ॥
naam na jaaniaa; raam kaa |
ਪੰਜਾਬੀ ਅਰਥਉਹ ਵਿਆਪਕ ਵਾਹਿਗੁਰੂ ਦਾ ਨਾਮ ਨਹੀਂ ਜਾਣਦਾ।
English meaningYou do not know the Name of the Lord.
ਮੂੜੇ; ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
moorre; fir paachhai pachhutaeh re |1| rahaau |
ਪੰਜਾਬੀ ਅਰਥਹੇ ਮੂਰਖ! ਤੂੰ ਮੁੜ ਕੇ ਮਗਰੋ ਪਸਚਾਤਾਪ ਕਰੇਗਾ। ਠਹਿਰਾਉ।
English meaningYou fool - you shall regret and repent in the end! ||1||Pause||
ਅਨਤਾ ਧਨੁ. ਧਰਣੀ ਧਰੇ; ਅਨਤ ਨ ਚਾਹਿਆ ਜਾਇ ॥
anataa dhan. dharanee dhare; anat na chaahiaa jaae |
ਪੰਜਾਬੀ ਅਰਥਉਹ ਅਨਿੱਤ ਦੋਲਤ ਨੂੰ ਧਰਤੀ ਵਿੱਚ ਰਖ (ਦੱਬ) ਦਿੰਦਾ ਹੈ, ਪਰ ਅਨੰਤ ਸੁਆਮੀ ਨੂੰ ਨਹੀਂ ਚਾਹੁਦਾ।
English meaningYou bury your temporary wealth in the ground, but how can you love that which is temporary?
ਅਨਤ ਕਉ ਚਾਹਨ. ਜੋ ਗਏ; ਸੇ ਆਏ ਅਨਤ ਗਵਾਇ ॥੨॥
anat kau chaahan. jo ge; se aae anat gavaae |2|
ਪੰਜਾਬੀ ਅਰਥਜਿਹੜੇ ਨਾਸਵੰਤ ਪਦਾਰਥਾਂ ਲਈ ਤਾਂਘ ਕਰਦੇ ਹੋਏ ਟੁਰੇ ਹਨ, ਉਹ ਹੱਦਬੰਨਾ ਰਹਿਤ ਪੁਰਖ ਨੂੰ ਗੁਆ ਕੇ ਵਾਪਸ ਆਏ ਹਨ।
English meaningThose who have departed, after craving for temporary wealth, have returned home without this temporary wealth. ||2||
ਆਪਣ ਲੀਆ ਜੇ ਮਿਲੈ; ਤਾ ਸਭੁ ਕੋ ਭਾਗਠੁ ਹੋਇ ॥
aapan leea je milai; taa sabh ko bhaagatth hoe |
ਪੰਜਾਬੀ ਅਰਥਜੇਕਰ ਆਦਮੀ ਆਪਣੇ ਨਿੱਜ ਦੇ ਲੈਣ (ਯਤਨ) ਦੁਆਰਾ ਲੈ ਸਕਦਾ ਹੋਵੇ, ਤਾਂ ਹਰ ਕੋਈ ਭਾਗਾਂ ਵਾਲਾ ਬਣ ਜਾਵੇ।
English meaningIf people could gather it in by their own efforts, then everyone would be so lucky.