ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 66S

Shabad

Read the complete Shabad with available meanings.

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

ਪੰਜਾਬੀ ਅਰਥ

ਗਊੜੀ ਚੇਤੀ ਪਹਿਲੀ ਪਾਤਸ਼ਾਹੀ।

English meaning

Gauree Chaytee, First Mehl:

ਕਤ ਕੀ ਮਾਈ. ਬਾਪੁ ਕਤ ਕੇਰਾ; ਕਿਦੂ ਥਾਵਹੁ. ਹਮ ਆਏ ॥

kat kee maaee. baap kat keraa; kidoo thaavahu. ham aae |

ਪੰਜਾਬੀ ਅਰਥ

ਕਿਸ ਦੀ ਹੈ ਮਾਂ, ਕਿਸ ਦਾ ਪਿੳ ਅਤੇ ਕਿਸ ਜਗ੍ਹਾ ਤੇ ਅਸੀਂ ਆਏ ਹਾਂ?

English meaning

Who is our mother, and who is our father? Where did we come from?

ਅਗਨਿ ਬਿੰਬ ਜਲ ਭੀਤਰਿ ਨਿਪਜੇ; ਕਾਹੇ ਕੰਮਿ ਉਪਾਏ ॥੧॥

agan binb jal bheetar nipaje; kaahe kam upaae |1|

ਪੰਜਾਬੀ ਅਰਥ

ਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?

English meaning

We are formed from the fire of the womb within, and the bubble of water of the sperm. For what purpose are we created? ||1||

ਮੇਰੇ ਸਾਹਿਬਾ; ਕਉਣੁ ਜਾਣੈ ਗੁਣ ਤੇਰੇ ॥

mere saahibaa; kaun jaanai gun tere |

ਪੰਜਾਬੀ ਅਰਥ

ਹੇ ਮੇਰੇ ਮਾਲਕ! ਤੇਰੀਆਂ ਖੂਬੀਆਂ ਨੂੰ ਕੌਣ ਜਾਣ ਸਕਦਾ ਹੈ?

English meaning

O my Master, who can know Your Glorious Virtues?

ਕਹੇ ਨ ਜਾਨੀ; ਅਉਗਣ ਮੇਰੇ ॥੧॥ ਰਹਾਉ ॥

kahe na jaanee; aaugan mere |1| rahaau |

ਪੰਜਾਬੀ ਅਰਥ

ਮੇਰੀਆਂ ਬੁਰਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਠਹਿਰਾਉ।

English meaning

My own demerits cannot be counted. ||1||Pause||

ਕੇਤੇ ਰੁਖ ਬਿਰਖ. ਹਮ ਚੀਨੇ; ਕੇਤੇ ਪਸੂ ਉਪਾਏ ॥

kete rukh birakh. ham cheene; kete pasoo upaae |

ਪੰਜਾਬੀ ਅਰਥ

ਅਸੀਂ ਅਣਗਿਣਤ ਦਰਖਤਾਂ ਦੇ ਪੌਦਿਆਂ ਦੇ ਰੂਪ ਨੂੰ ਵੇਖਿਆ (ਧਾਰਨ ਕੀਤੇ) ਅਤੇ ਅਨੇਕਾਂ ਵਾਰੀ ਡੰਗਰ ਹੋ ਕੇ ਪੈਦਾ ਹੋਏ।

English meaning

I took the form of so many plants and trees, and so many animals.

ਕੇਤੇ. ਨਾਗ ਕੁਲੀ ਮਹਿ ਆਏ; ਕੇਤੇ ਪੰਖ ਉਡਾਏ ॥੨॥

kete. naag kulee meh aae; kete pankh uddaae |2|

ਪੰਜਾਬੀ ਅਰਥ

ਕਈ ਵਾਰੀ ਅਸਾਂ ਸਰਪਾਂ ਦੇ ਘਰਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਕਈ ਵਾਰੀ ਅਸੀਂ ਜਨੌਰ ਬਣ ਕੇ ਉਡਾਏ ਗਏ।

English meaning

Many times I entered the families of snakes and flying birds. ||2||

ਹਟ ਪਟਣ. ਬਿਜ ਮੰਦਰ ਭੰਨੈ; ਕਰਿ ਚੋਰੀ. ਘਰਿ ਆਵੈ ॥

hatt pattan. bij mandar bhanai; kar choree. ghar aavai |

ਪੰਜਾਬੀ ਅਰਥ

ਆਦਮੀ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀ ਕਰ ਘਰ ਨੂੰ ਆ ਜਾਂਦਾ ਹੈ।

English meaning

I broke into the shops of the city and well-guarded palaces; stealing from them, I snuck home again.

ਅਗਹੁ ਦੇਖੈ. ਪਿਛਹੁ ਦੇਖੈ; ਤੁਝ ਤੇ. ਕਹਾ ਛਪਾਵੈ ॥੩॥

agahu dekhai. pichhahu dekhai; tujh te. kahaa chhapaavai |3|

ਪੰਜਾਬੀ ਅਰਥ

ਉਹ ਆਪਣੇ ਮੂਹਰੇ ਵੇਖਦਾ ਹੈ ਉਹ ਆਪਣੇ ਪਿਛਲੇ ਪਾਸੇ ਵੇਖਦਾ ਹੈ, ਪਰ ਤੇਰੇ ਕੋਲੋਂ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਸਕਦਾ ਹੈ?

English meaning

I looked in front of me, and I looked behind me, but where could I hide from You? ||3||

ਤਟ ਤੀਰਥ. ਹਮ ਨਵ ਖੰਡ ਦੇਖੇ; ਹਟ ਪਟਣ ਬਾਜਾਰਾ ॥

tatt teerath. ham nav khandd dekhe; hatt pattan baajaaraa |

ਪੰਜਾਬੀ ਅਰਥ

ਮੈਂ ਪਵਿਤ੍ਰ ਨਦੀਆਂ ਦੇ ਕਿਨਾਰੇ, ਨੌ ਖਿੱਤੇ ਹੱਟੀਆਂ ਸ਼ਹਿਰ ਅਤੇ ਵਾਪਾਰ ਦੇ ਕੇਂਦ੍ਰ ਵੇਖੇ ਹਨ।

English meaning

I saw the banks of sacred rivers, the nine continents, the shops and bazaars of the cities.

ਲੈ ਕੈ ਤਕੜੀ. ਤੋਲਣਿ ਲਾਗਾ; ਘਟ ਹੀ ਮਹਿ ਵਣਜਾਰਾ ॥੪॥

lai kai takarree. tolan laagaa; ghatt hee meh vanajaaraa |4|

ਪੰਜਾਬੀ ਅਰਥ

ਤਰਾਜੂ ਲੈ ਕੇ, ਸੁਦਾਗਰ ਨੇ ਆਪਣੇ ਦਿਲ ਅੰਦਰ ਆਪਣੇ ਅਮਲ ਜੋਖਣੇ ਸ਼ੁਰੂ ਕਰ ਦਿਤੇ।

English meaning

Taking the scale, the merchant begins to weigh his actions within his own heart. ||4||

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ; ਤੇਤੇ ਅਉਗਣ ਹਮਾਰੇ ॥

jetaa samund saagar neer bhariaa; tete aaugan hamaare |

ਪੰਜਾਬੀ ਅਰਥ

ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।

English meaning

As the seas and the oceans are overflowing with water, so vast are my own sins.

ਦਇਆ ਕਰਹੁ. ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ ॥੫॥

deaa karahu. kichh mihar upaavahu; ddubade pathar taare |5|

ਪੰਜਾਬੀ ਅਰਥ

ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।

English meaning

Please, shower me with Your Mercy, and take pity upon me. I am a sinking stone - please carry me across! ||5||

ਜੀਅੜਾ. ਅਗਨਿ ਬਰਾਬਰਿ ਤਪੈ; ਭੀਤਰਿ ਵਗੈ ਕਾਤੀ ॥

jeearraa. agan baraabar tapai; bheetar vagai kaatee |

ਪੰਜਾਬੀ ਅਰਥ

ਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।

English meaning

My soul is burning like fire, and the knife is cutting deep.

ਪ੍ਰਣਵਤਿ ਨਾਨਕੁ. ਹੁਕਮੁ ਪਛਾਣੈ; ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥

pranavat naanak. hukam pachhaanai; sukh hovai din raatee |6|5|17|

ਪੰਜਾਬੀ ਅਰਥ

ਬੇਨਤੀ ਕਰਦਾ ਹੈ ਨਾਨਕ, ਜੇਕਰ ਉਹ ਸਾਹਿਬ ਦੇ ਫੁਰਮਾਨ ਨੂੰ ਸਿੰਞਾਣ ਲਵੇ, ਤਦ ਉਸ ਨੂੰ ਦਿਨ ਰਾਤ ਆਰਾਮ ਹੋਵੇਗਾ।

English meaning

Prays Nanak, recognizing the Lord's Command, I am at peace, day and night. ||6||5||17||