ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad SMW

Shabad

Read the complete Shabad with available meanings.

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

ਪੰਜਾਬੀ ਅਰਥ

ਗਊੜੀ ਚੇਤੀ ਪਾਤਸ਼ਾਹੀ ਪਹਿਲੀ।

English meaning

Gauree Chaytee, First Mehl:

ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ; ਕਾਂਇਆ ਕੀਜੈ ਖਿੰਥਾਤਾ ॥

mundraa te ghatt bheetar mundraa; kaaneaa keejai khinthaataa |

ਪੰਜਾਬੀ ਅਰਥ

ਉਹ ਹਨ ਤੇਰੀਆਂ ਨੱਤੀਆਂ, ਜਿਹੜੀਆਂ ਨੱਤੀਆਂ ਤੇਰੇ ਚਿੱਤ ਵਿੱਚ ਹਨ। ਆਪਣੀ ਦੇਹਿ ਨੂੰ ਤੂੰ ਖਫਣੀ ਬਣਾ।

English meaning

Let your ear-rings be those ear-rings which pierce deep within your heart. Let your body be your patched coat.

ਪੰਚ ਚੇਲੇ ਵਸਿ ਕੀਜਹਿ ਰਾਵਲ; ਇਹੁ ਮਨੁ ਕੀਜੈ ਡੰਡਾਤਾ ॥੧॥

panch chele vas keejeh raaval; ihu man keejai ddanddaataa |1|

ਪੰਜਾਬੀ ਅਰਥ

ਆਪਣੇ ਪੰਜ ਮੁਰੀਦਾ ਨੂੰ ਕਾਬੂ ਕਰ ਅਤੇ ਇਸ ਚਿੱਤ ਨੂੰ ਆਪਣਾ ਸੋਟਾ ਬਣਾ, ਹੇ ਯੋਗੀ!

English meaning

Let the five passions be disciples under your control, O begging Yogi, and make this mind your walking stick. ||1||

ਜੋਗ ਜੁਗਤਿ; ਇਵ ਪਾਵਸਿਤਾ ॥

jog jugat; iv paavasitaa |

ਪੰਜਾਬੀ ਅਰਥ

ਇਸ ਤਰ੍ਹਾ ਤੈਨੂੰ ਸੱਚੇ ਯੋਗ ਦਾ ਮਾਰਗ ਲ੍ਹੱਭ ਪਵੇਗਾ।

English meaning

Thus you shall find the Way of Yoga.

ਏਕੁ ਸਬਦੁ. ਦੂਜਾ ਹੋਰੁ ਨਾਸਤਿ; ਕੰਦ ਮੂਲਿ. ਮਨੁ ਲਾਵਸਿਤਾ ॥੧॥ ਰਹਾਉ ॥

ek sabad. doojaa hor naasat; kand mool. man laavasitaa |1| rahaau |

ਪੰਜਾਬੀ ਅਰਥ

ਕੇਵਲ ਨਾਮ ਹੀ ਸਦੀਵੀ ਸਥਿਰ ਹੈ। ਹੋਰ ਸਮੂਹ ਨਾਸਵੰਤ ਹੈ। ਆਪਣੇ ਚਿੱਤ ਨੂੰ ਫਲਾਂ ਤੇ ਜੜਾਂ ਦੀ ਇਸ ਖੁਰਾਕ ਨਾਲ ਜੋੜ। ਠਹਿਰਾਉ।

English meaning

There is only the One Word of the Shabad; everything else shall pass away. Let this be the fruits and roots of your mind's diet. ||1||Pause||

ਮੂੰਡਿ ਮੁੰਡਾਇਐ. ਜੇ ਗੁਰੁ ਪਾਈਐ; ਹਮ ਗੁਰੁ ਕੀਨੀ ਗੰਗਾਤਾ ॥

moondd munddaaeiai. je gur paaeeai; ham gur keenee gangaataa |

ਪੰਜਾਬੀ ਅਰਥ

ਜੇਕਰ ਗੰਗਾ ਤੇ ਸਿਰ ਮੁਨਾਉਣ ਨਾਲ ਵਿਸ਼ਾਲ ਵਾਹਿਗੁਰੂ ਮਿਲ ਸਕਦਾ ਹੈ ਮੈਂ ਤਾਂ, ਵਿਸ਼ਾਲ ਵਾਹਿਗੁਰੂ ਨੂੰ ਪਹਿਲਾਂ ਹੀ ਆਪਣੀ ਸੁਰਸੁਰੀ ਬਣਾਇਆ ਹੋਇਆ ਹੈ।

English meaning

Some try to find the Guru by shaving their heads at the Ganges, but I have made the Guru my Ganges.

ਤਿ੍ਰਭਵਣ ਤਾਰਣਹਾਰੁ ਸੁਆਮੀ; ਏਕੁ. ਨ ਚੇਤਸਿ ਅੰਧਾਤਾ ॥੨॥

tribhavan taaranahaar suaamee; ek. na chetas andhaataa |2|

ਪੰਜਾਬੀ ਅਰਥ

ਇਕ ਪ੍ਰਭੂ ਤਿੰਨਾਂ ਜਹਾਨਾ ਨੂੰ ਪਾਰ ਕਰਨ ਵਾਲਾ ਹੈ ਮਨਾਖਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ।

English meaning

The Saving Grace of the three worlds is the One Lord and Master, but those in darkness do not remember Him. ||2||

ਕਰਿ ਪਟੰਬੁ. ਗਲੀ ਮਨੁ ਲਾਵਸਿ; ਸੰਸਾ. ਮੂਲਿ ਨ ਜਾਵਸਿਤਾ ॥

kar pattanb. galee man laavas; sansaa. mool na jaavasitaa |

ਪੰਜਾਬੀ ਅਰਥ

ਤੂੰ ਪਖੰਡ ਰਚਦਾ ਹੈਂ ਅਤੇ ਨਿਰੀਆਂ ਮੂੰਹ-ਜਬਾਨੀ ਗੱਲਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈਂ। ਤੇਰਾ ਵਹਿਮ ਕਦਾਚਿਤ ਦੂਰ ਨਹੀਂ ਹੋਣਾ।

English meaning

Practicing hypocrisy and attaching your mind to worldly objects, your doubt shall never depart.

ਏਕਸੁ ਚਰਣੀ. ਜੇ ਚਿਤੁ ਲਾਵਹਿ; ਲਬਿ ਲੋਭਿ ਕੀ ਧਾਵਸਿਤਾ ॥੩॥

ekas charanee. je chit laaveh; lab lobh kee dhaavasitaa |3|

ਪੰਜਾਬੀ ਅਰਥ

ਜੇਕਰ ਤੂੰ ਇਕ ਸਾਈਂ ਦੇ ਚਰਨਾ ਨਾਲ ਆਪਣੇ ਮਨ ਨੂੰ ਜੋੜ ਲਵੇ ਤਾਂ ਤੂੰ ਫਿਰ ਤਮ੍ਹਾਂ ਤੇ ਹਿਰਸ ਮਗਰ ਕਿਉਂ ਨੱਸੇ?

English meaning

If you focus your consciousness on the Feet of the One Lord, what reason would you have to chase after greed? ||3||

ਜਪਸਿ ਨਿਰੰਜਨੁ; ਰਚਸਿ ਮਨਾ ॥

japas niranjan; rachas manaa |

ਪੰਜਾਬੀ ਅਰਥ

ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।

English meaning

Meditate on the Immaculate Lord, and saturate your mind with Him.

ਕਾਹੇ ਬੋਲਹਿ ਜੋਗੀ; ਕਪਟੁ ਘਨਾ ॥੧॥ ਰਹਾਉ ॥

kaahe boleh jogee; kapatt ghanaa |1| rahaau |

ਪੰਜਾਬੀ ਅਰਥ

ਤੂੰ ਐਨਾ ਬਹੁਤਾ ਛਲ ਫਰੇਬ ਕਿਉਂ ਉਚਾਰਣ ਕਰਦਾ ਹੈਂ, ਹੇ ਯੋਗੀ? ਠਹਿਰਾਉ।

English meaning

Why, O Yogi, do you make so many false and deceptive claims? ||1||Pause||

ਕਾਇਆ ਕਮਲੀ. ਹੰਸੁ ਇਆਣਾ; ਮੇਰੀ ਮੇਰੀ ਕਰਤ ਬਿਹਾਣੀਤਾ ॥

kaaeaa kamalee. hans eaanaa; meree meree karat bihaaneetaa |

ਪੰਜਾਬੀ ਅਰਥ

ਦੇਹਿ ਪਗਲੀ ਹੈ ਅਤੇ ਮਨੂਆਂ ਮੂਰਖ। ਤੇਰੀ ਆਰਬਲਾ ਮੈਂ ਮੇਰੀ ਕਰਦਿਆਂ ਬੀਤਦੀ ਜਾ ਰਹੀ ਹੈ।

English meaning

The body is wild, and the mind is foolish. Practicing egotism, selfishness and conceit, your life is passing away.

ਪ੍ਰਣਵਤਿ ਨਾਨਕੁ. ਨਾਗੀ ਦਾਝੈ; ਫਿਰਿ ਪਾਛੈ. ਪਛੁਤਾਣੀਤਾ ॥੪॥੩॥੧੫॥

pranavat naanak. naagee daajhai; fir paachhai. pachhutaaneetaa |4|3|15|

ਪੰਜਾਬੀ ਅਰਥ

ਨਾਨਕ ਬਿਨੈ ਕਰਦਾ ਹੈ: ਜਦ ਨੰਗੀ ਦੇਹਿ ਸੜ ਜਾਂਦੀ ਹੈ, ਤਦ ਮਗਰੋਂ ਆਤਮਾ ਪਸਚਾਤਾਪ ਕਰਦੀ ਹੈ।

English meaning

Prays Nanak, when the naked body is cremated, then you will come to regret and repent. ||4||3||15||