ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 155

Sri Guru Granth Sahib Ji

Read respectfully, Ang by Ang, with available transliteration and meanings.

ਹਉ ਤੁਧੁ ਆਖਾ. ਮੇਰੀ ਕਾਇਆ; ਤੂੰ ਸੁਣਿ ਸਿਖ ਹਮਾਰੀ ॥

hau tudh aakhaa. meree kaaeaa; toon sun sikh hamaaree |

ਪੰਜਾਬੀ ਅਰਥ

ਹੇ ਮੇਰੀ ਦੇਹਿ! ਮੈਂ ਤੈਨੂੰ ਆਖਦੀ ਹਾਂ। ਮੇਰੀ ਨਸੀਹਤ ਨੂੰ ਧਿਆਨ ਦੇ ਕੇ ਸ੍ਰਵਣ ਕਰ।

English meaning

I say to you, O my body: listen to my advice!

ਨਿੰਦਾ ਚਿੰਦਾ. ਕਰਹਿ ਪਰਾਈ; ਝੂਠੀ ਲਾਇਤਬਾਰੀ ॥

nindaa chindaa. kareh paraaee; jhootthee laaeitabaaree |

ਪੰਜਾਬੀ ਅਰਥ

ਤੂੰ ਹੋਰਨਾਂ ਦੀ ਬਦਖੋਈ ਅਤੇ ਉਸਤਤੀ ਕਰਦੀ ਹੈਂ ਅਤੇ ਕੂੜੀਆਂ ਚੁਗਲੀਆਂ ਖਾਂਦੀ ਹੈਂ।

English meaning

You slander, and then praise others; you indulge in lies and gossip.

ਵੇਲਿ ਪਰਾਈ ਜੋਹਹਿ ਜੀਅੜੇ; ਕਰਹਿ ਚੋਰੀ ਬੁਰਿਆਰੀ ॥

vel paraaee joheh jeearre; kareh choree buriaaree |

ਪੰਜਾਬੀ ਅਰਥ

ਤੂੰ ਹੇ ਮਨ ਹੋਰਨਾ ਦੀ ਵੇਲ (ਤ੍ਰੀਮਤ) ਨੂੰ ਤਕਦੀ ਹੈਂ ਤੇ ਸਰਕਾ ਅਤੇ ਕੁਕਰਮ ਕਮਾਉਂਦੀ ਹੈ।

English meaning

You gaze upon the wives of others, O my soul; you steal and commit evil deeds.

ਹੰਸੁ ਚਲਿਆ. ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ॥੨॥

hans chaliaa. toon pichhai raheehi; chhuttarr hoeeeh naaree |2|

ਪੰਜਾਬੀ ਅਰਥ

ਜਦ ਆਤਮਾ, ਰਾਜ ਹੰਸ ਟੁਰ ਜਾਂਦਾ ਹੈ, ਤੂੰ ਮਗਰ ਰਹਿ ਜਾਂਦੀ ਹੈਂ ਅਤੇ ਛੱਡੀ ਹੋਈ ਤੀਵੀ ਵਾਂਗ ਹੇ ਜਾਂਦੀ ਹੈ।

English meaning

But when the swan departs, you shall remain behind, like an abandoned woman. ||2||

ਤੂੰ ਕਾਇਆ ਰਹੀਅਹਿ ਸੁਪਨੰਤਰਿ; ਤੁਧੁ ਕਿਆ ਕਰਮ ਕਮਾਇਆ ॥

toon kaaeaa raheeeh supanantar; tudh kiaa karam kamaaeaa |

ਪੰਜਾਬੀ ਅਰਥ

ਹੇ ਦੇਹਿ! ਤੂੰ ਸੁਪਨੇ ਵਿੱਚ ਦੀ ਤਰ੍ਹਾਂ ਵਸਦੀ ਹੈ। ਤੂੰ ਕਿਹੜਾ ਭਲਾ ਕੰਮ ਕੀਤਾ ਹੈ।

English meaning

O body, you are living in a dream! What good deeds have you done?

ਕਰਿ ਚੋਰੀ. ਮੈ ਜਾ ਕਿਛੁ ਲੀਆ; ਤਾ ਮਨਿ ਭਲਾ ਭਾਇਆ ॥

kar choree. mai jaa kichh leea; taa man bhalaa bhaaeaa |

ਪੰਜਾਬੀ ਅਰਥ

ਜਦ ਮੈਂ ਤਸਕਰੀ ਕਰਕੇ ਕੋਈ ਚੀਜ ਲਿਆਂਦੀ ਤਦ ਇਹ ਚਿੱਤ ਨੂੰ ਚੰਗਾ ਲਗਾ।

English meaning

When I stole something by deception, then my mind was pleased.

ਹਲਤਿ ਨ ਸੋਭਾ. ਪਲਤਿ ਨ ਢੋਈ; ਅਹਿਲਾ ਜਨਮੁ ਗਵਾਇਆ ॥੩॥

halat na sobhaa. palat na dtoee; ahilaa janam gavaaeaa |3|

ਪੰਜਾਬੀ ਅਰਥ

ਇਸ ਮਾਤ ਲੋਕ ਵਿੱਚ ਮੇਰੀ ਕੋਈ ਇਜ਼ਤ ਨਹੀਂ ਅਤੇ ਪ੍ਰਲੋਕ ਵਿੱਚ ਮੈਨੂੰ ਕੋਈ ਪਨਾਹ ਨਹੀਂ ਲਭਣੀ। ਮੈਂ ਆਪਣਾ ਮਨੁਖੀ ਜੀਵਨ ਬੇਫਾਇਦਾ ਵੰਞ ਲਿਆ ਹੈ।

English meaning

I have no honor in this world, and I shall find no shelter in the world hereafter. My life has been lost, wasted in vain! ||3||

ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ; ਮੇਰੀ ਬਾਤ. ਨ ਪੁਛੈ ਕੋਈ ॥੧॥ ਰਹਾਉ ॥

hau kharee duhelee hoee, baabaa naanak; meree baat. na puchhai koee |1| rahaau |

ਪੰਜਾਬੀ ਅਰਥ

ਮੈਂ ਬਹੁਤ ਦੁਖੀ ਹੋ ਗਈ ਹਾਂ, ਹੇ ਪਿਤਾ। ਨਾਨਕ ਅਤੇ ਕੋਈ ਭੀ ਮੇਰੀ ਪਰਵਾਹ ਨਹੀਂ ਕਰਦਾ। ਠਹਿਰਾੳ।

English meaning

I am totally miserable! O Baba Nanak, no one cares for me at all! ||1||Pause||

ਤਾਜੀ ਤੁਰਕੀ ਸੁਇਨਾ ਰੁਪਾ; ਕਪੜ ਕੇਰੇ ਭਾਰਾ ॥

taajee turakee sueinaa rupaa; kaparr kere bhaaraa |

ਪੰਜਾਬੀ ਅਰਥ

ਤੁਰਕਿਸਤਾਨੀ ਕੋਤਲ ਸੋਨਾ ਚਾਂਦੀ ਅਤੇ ਬਸਤਰ ਦੇ ਢੇਰਾਂ ਦੇ ਢੇਰ।

English meaning

Turkish horses, gold, silver and loads of gorgeous clothes

ਕਿਸ ਹੀ ਨਾਲਿ. ਨ ਚਲੇ ਨਾਨਕ; ਝੜਿ ਝੜਿ ਪਏ ਗਵਾਰਾ ॥

kis hee naal. na chale naanak; jharr jharr pe gavaaraa |

ਪੰਜਾਬੀ ਅਰਥ

ਕਿਸੇ ਦੇ ਭੀ ਸਾਥ ਨਹੀਂ ਜਾਂਦੇ ਹੇ ਨਾਨਕ! ਉਹ ਏਸ ਜਹਾਨ ਵਿੱਚ ਹੀ ਪਿਛੇ ਰਹਿ ਜਾਂਦੇ ਹਨ, ਹੇ ਮੂਰਖ।

English meaning

- none of these shall go with you, O Nanak. They are lost and left behind, you fool!

ਕੂਜਾ ਮੇਵਾ. ਮੈ ਸਭ ਕਿਛੁ ਚਾਖਿਆ; ਇਕੁ ਅੰਮਿ੍ਰਤੁ ਨਾਮੁ ਤੁਮਾਰਾ ॥੪॥

koojaa mevaa. mai sabh kichh chaakhiaa; ik amrit naam tumaaraa |4|

ਪੰਜਾਬੀ ਅਰਥ

ਕੂਜੇ ਦੀ ਮਿਸਰੀ ਤੇ ਸੌਗੀ ਮੈਂ ਸਾਰੇ ਚੱਖੇ ਹਨ। ਕੇਵਲ ਤੇਰਾ ਨਾਮ ਹੀ ਸੁਧਾਰਸ ਜੈਸਾ ਮਿੱਠੜਾ ਹੈ, ਹੇ ਸੂਆਮੀ!।

English meaning

I have tasted all the sugar candy and sweets, but Your Name alone is Ambrosial Nectar. ||4||

ਦੇ ਦੇ ਨੀਵ. ਦਿਵਾਲ ਉਸਾਰੀ; ਭਸਮੰਦਰ ਕੀ ਢੇਰੀ ॥

de de neev. divaal usaaree; bhasamandar kee dteree |

ਪੰਜਾਬੀ ਅਰਥ

ਡੂੰਘੀਆਂ ਬੁਨਿਆਦਾਂ ਦੇ ਕੇ (ਪੁੱਟ ਕੇ) ਬੰਦਾ ਕੰਧਾਂ ਉਸਾਰਦਾ ਹੈ। ਐਹੋ ਜੇਹੀਆਂ ਇਮਾਰਤਾ ਅਖੀਰ ਨੂੰ ਮਿੱਟੀ ਦਾ ਅੰਬਾਰ ਹੋ ਜਾਂਦੀਆਂ ਹਨ।

English meaning

Digging deep foundations, the walls are constructed, but in the end, the buildings return to heaps of dust.

ਸੰਚੇ ਸੰਚਿ. ਨ ਦੇਈ ਕਿਸ ਹੀ; ਅੰਧੁ ਜਾਣੈ ਸਭ ਮੇਰੀ ॥

sanche sanch. na deee kis hee; andh jaanai sabh meree |

ਪੰਜਾਬੀ ਅਰਥ

ਆਦਮੀ ਦੌਲਤ ਜਮ੍ਹਾ ਤੇ ਇਕੱਠੀ ਕਰਦਾ ਅਤੇ ਕਿਸੇ ਨੂੰ ਨਹੀਂ ਦਿੰਦਾ। ਅੰਨ੍ਹਾਂ ਖਿਆਲ ਕਰਦਾ ਹੈ ਕਿ ਸਾਰੀ ਉਸ ਦੀ ਆਪਣੀ ਹੈ।

English meaning

People gather and hoard their possessions, and give nothing to anyone else - the poor fools think that everything is theirs.

ਸੋਇਨ ਲੰਕਾ ਸੋਇਨ ਮਾੜੀ; ਸੰਪੈ. ਕਿਸੈ ਨ ਕੇਰੀ ॥੫॥

soein lankaa soein maarree; sanpai. kisai na keree |5|

ਪੰਜਾਬੀ ਅਰਥ

ਸੁਨਹਿਰੀ ਲੰਕਾ ਤੇ ਸੋਨੇ ਦੇ ਮੰਦਰ (ਰਾਵਣ ਦੇ ਨਾਲ ਨਾਂ ਰਹੇ।) ਧਨ ਦੌਲਤ ਕਿਸੇ ਦੀ ਭੀ ਮਲਕੀਅਤ ਨਹੀਂ।

English meaning

Riches do not remain with anyone - not even the golden palaces of Sri Lanka. ||5||

ਸੁਣਿ ਮੂਰਖ ਮੰਨ ਅਜਾਣਾ ॥

sun moorakh man ajaanaa |

ਪੰਜਾਬੀ ਅਰਥ

ਕੰਨ ਦੇ, ਹੇ ਬੇਵਕੂਫ ਤੇ ਬੇਸਮਝ ਮਨ!

English meaning

Listen, you foolish and ignorant mind

ਹੋਗੁ; ਤਿਸੈ ਕਾ ਭਾਣਾ ॥੧॥ ਰਹਾਉ ॥

hog; tisai kaa bhaanaa |1| rahaau |

ਪੰਜਾਬੀ ਅਰਥ

ਕੇਵਲ ਉਸ ਦੀ ਰਜਾ ਹੀ ਨੇਪਰੇ ਚੜ੍ਹਦੀ ਹੈ। ਠਹਿਰਾਉ।

English meaning

- only His Will prevails. ||1||Pause||

ਸਾਹੁ ਹਮਾਰਾ ਠਾਕੁਰੁ ਭਾਰਾ; ਹਮ ਤਿਸ ਕੇ ਵਣਜਾਰੇ ॥

saahu hamaaraa tthaakur bhaaraa; ham tis ke vanajaare |

ਪੰਜਾਬੀ ਅਰਥ

ਮੇਰਾ ਸਾਹੂਕਾਰ ਵਡਾ ਮਾਲਕ ਹੈ, ਮੈਂ ਉਸ ਦਾ ਅਦਨਾ ਹਟਵਾਣੀਆਂ ਹਾਂ।

English meaning

My Banker is the Great Lord and Master. I am only His petty merchant.

ਜੀਉ ਪਿੰਡੁ ਸਭ ਰਾਸਿ ਤਿਸੈ ਕੀ; ਮਾਰਿ ਆਪੇ ਜੀਵਾਲੇ ॥੬॥੧॥੧੩॥

jeeo pindd sabh raas tisai kee; maar aape jeevaale |6|1|13|

ਪੰਜਾਬੀ ਅਰਥ

ਆਤਮਾ ਤੇ ਦੇਹਿ ਸਮੂਹ ਉਸੇ ਦੀ ਪੁੰਜੀ ਹੈ। ਉਹ ਆਪ ਹੀ ਮਾਰਦਾ ਤੇ ਸੁਰਜੀਤ ਕਰਦਾ ਹੈ।

English meaning

This soul and body all are His. He Himself kills, and brings back to life. ||6||1||13||

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

ਪੰਜਾਬੀ ਅਰਥ

ਗਊੜੀ ਚੇਤੀ ਪਹਿਲੀ ਪਾਤਸ਼ਾਹੀ।

English meaning

Gauree Chaytee, First Mehl:

ਅਵਰਿ ਪੰਚ. ਹਮ ਏਕ ਜਨਾ; ਕਿਉ ਰਾਖਉ. ਘਰ ਬਾਰੁ ਮਨਾ ॥

avar panch. ham ek janaa; kiau raakhau. ghar baar manaa |

ਪੰਜਾਬੀ ਅਰਥ

ਬਾਕੀ ਦੇ ਪੰਜ ਹਲ, ਮੈਂ ਕੇਵਲ ਕਲਾ ਜੀਵ ਹਾਂ। ਮੈਂ ਆਪਣਾ ਝੁੱਗਾ ਝਾਹਾ ਕਿਸ ਤਰ੍ਹਾਂ ਬਚਾ ਕੇ ਰਖਾਂਗਾ ਹੇ ਮੇਰੀ ਜਿਦੜੀਏ?

English meaning

There are five of them, but I am all alone. How can I protect my hearth and home, O my mind?

ਮਾਰਹਿ ਲੂਟਹਿ ਨੀਤ ਨੀਤ; ਕਿਸੁ ਆਗੈ ਕਰੀ ਪੁਕਾਰ ਜਨਾ ॥੧॥

maareh lootteh neet neet; kis aagai karee pukaar janaa |1|

ਪੰਜਾਬੀ ਅਰਥ

ਉਹ ਸਦਾ ਤੇ ਨਿਤਾਪ੍ਰਤੀ ਮੈਨੂੰ ਕੁਟਦੇ ਤੇ ਲੁੱਟਦੇ ਹਨ। ਮੈਂ ਕਿਹੜੇ ਪੁਰਸ਼ ਮੂਹਰੇ ਫਰਿਆਦ ਕਰਾਂ?

English meaning

They are beating and plundering me over and over again; unto whom can I complain? ||1||

ਸ੍ਰੀ ਰਾਮ ਨਾਮਾ; ਉਚਰੁ ਮਨਾ ॥

sree raam naamaa; uchar manaa |

ਪੰਜਾਬੀ ਅਰਥ

ਪੂਜਯ ਵਿਆਪ ਪ੍ਰਭੂ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੂ!

English meaning

Chant the Name of the Supreme Lord, O my mind.

ਆਗੈ; ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥

aagai; jam dal bikham ghanaa |1| rahaau |

ਪੰਜਾਬੀ ਅਰਥ

ਤੇਰੇ ਮੂਹਰੇ ਮੌਤ ਦਾ ਸਖਤ ਅਤੇ ਬੇਸੁਮਾਰ ਲਸ਼ਕਰ ਹੈ। ਠਹਿਰਾਉ।

English meaning

Otherwise, in the world hereafter, you will have to face the awesome and cruel army of Death. ||1||Pause||

ਉਸਾਰਿ ਮੜੋਲੀ ਰਾਖੈ ਦੁਆਰਾ; ਭੀਤਰਿ ਬੈਠੀ ਸਾ ਧਨਾ ॥

ausaar marrolee raakhai duaaraa; bheetar baitthee saa dhanaa |

ਪੰਜਾਬੀ ਅਰਥ

ਵਾਹਿਗੁਰੂ ਨੇ ਦੇਹਿ ਦਾ ਦੇਹੁਰਾ ਬਣਾਇਆ ਹੈ ਇਸ ਨੂੰ ਦਰਵਾਜੇ ਲਾਏ ਹਨ ਅਤੇ ਇਸ ਦੇ ਅੰਦਰ ਆਤਮਾ ਇਸਤਰੀ ਬੈਠੀ ਹੈ।

English meaning

God has erected the temple of the body; He has placed the nine doors, and the soul-bride sits within.

ਅੰਮਿ੍ਰਤ ਕੇਲ ਕਰੇ ਨਿਤ ਕਾਮਣਿ; ਅਵਰਿ ਲੁਟੇਨਿ. ਸੁ ਪੰਚ ਜਨਾ ॥੨॥

amrit kel kare nit kaaman; avar lutten. su panch janaa |2|

ਪੰਜਾਬੀ ਅਰਥ

ਦੇਹਿ ਨੂੰ ਮੌਤ-ਰਹਿਤ ਜਾਣ ਕੇ, ਮੁਟਿਆਰ, ਸਦਾ ਹੀ ਕਲੋਲਾਂ ਕਰਦੀ ਹੈ ਤੇ ਉਹ ਪੰਜੇ ਮੰਦੇ ਜਣੇ ਉਸ ਨੂੰ ਲੁਟੀ ਪੁਟੀ ਜਾ ਰਹੇ ਹਨ।

English meaning

She enjoys the sweet play again and again, while the five demons are plundering her. ||2||

ਢਾਹਿ ਮੜੋਲੀ ਲੂਟਿਆ ਦੇਹੁਰਾ; ਸਾ ਧਨ ਪਕੜੀ ਏਕ ਜਨਾ ॥

dtaeh marrolee loottiaa dehuraa; saa dhan pakarree ek janaa |

ਪੰਜਾਬੀ ਅਰਥ

ਮੌਤ ਇਮਾਰਤ ਨੂੰ ਢਾਹ ਸੁਟਦੀ ਹੈ, ਮੰਦਰ ਨੂੰ ਲੁਟ ਲੈਂਦੀ ਹੈ ਅਤੇ ਇਕੱਲੀ ਜਣੀ, ਮੁਟਿਆਰ ਫੜੀ ਜਾਂਦੀ ਹੈ।

English meaning

In this way, the temple is being demolished; the body is being plundered, and the soul-bride, left all alone, is captured.

ਜਮ ਡੰਡਾ ਗਲਿ ਸੰਗਲੁ ਪੜਿਆ; ਭਾਗਿ ਗਏ. ਸੇ ਪੰਚ ਜਨਾ ॥੩॥

jam ddanddaa gal sangal parriaa; bhaag ge. se panch janaa |3|

ਪੰਜਾਬੀ ਅਰਥ

ਮੌਤ ਦਾ ਮੁਤਕਹਿਰਾ ਉਸ ਤੇ ਵਰਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪੈਂਦੇ ਹਨ ਅਤੇ ਉਹ ਪੰਜ ਜਣੇ ਨੱਸ ਜਾਂਦੇ ਹਨ।

English meaning

Death strikes her down with his rod, the shackles are placed around her neck, and now the five have left. ||3||

ਕਾਮਣਿ ਲੋੜੈ. ਸੁਇਨਾ ਰੁਪਾ; ਮਿਤ੍ਰ ਲੁੜੇਨਿ, ਸੁ ਖਾਧਾਤਾ ॥

kaaman lorrai. sueinaa rupaa; mitr lurren, su khaadhaataa |

ਪੰਜਾਬੀ ਅਰਥ

ਪਤਨੀ ਸੋਨਾ ਚਾਂਦੀ ਚਾਹੁੰਦੀ ਹੈ ਅਤੇ ਦੌਸਤ ਚੰਗਾ ਖਾਣਾ ਲੋੜਦੇ ਹਨ।

English meaning

The wife yearns for gold and silver, and her friends, the senses, yearn for good food.

ਨਾਨਕ. ਪਾਪ ਕਰੇ ਤਿਨ ਕਾਰਣਿ; ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥

naanak. paap kare tin kaaran; jaasee jamapur baadhaataa |4|2|14|

ਪੰਜਾਬੀ ਅਰਥ

ਨਾਨਕ, ਉਨ੍ਹਾਂ ਦੀ ਖਾਤਰ ਇਨਸਾਨ ਗੁਨਾਹ ਕਰਦਾ ਹੈ, ਉਹ ਨਰੜਿਆਂ ਹੋਇਆ ਮੌਤ ਦੇ ਸ਼ਹਿਰ ਨੂੰ ਜਾਏਗਾ।

English meaning

O Nanak, she commits sins for their sake; she shall go, bound and gagged, to the City of Death. ||4||2||14||

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

ਪੰਜਾਬੀ ਅਰਥ

ਗਊੜੀ ਚੇਤੀ ਪਾਤਸ਼ਾਹੀ ਪਹਿਲੀ।

English meaning

Gauree Chaytee, First Mehl:

ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ; ਕਾਂਇਆ ਕੀਜੈ ਖਿੰਥਾਤਾ ॥

mundraa te ghatt bheetar mundraa; kaaneaa keejai khinthaataa |

ਪੰਜਾਬੀ ਅਰਥ

ਉਹ ਹਨ ਤੇਰੀਆਂ ਨੱਤੀਆਂ, ਜਿਹੜੀਆਂ ਨੱਤੀਆਂ ਤੇਰੇ ਚਿੱਤ ਵਿੱਚ ਹਨ। ਆਪਣੀ ਦੇਹਿ ਨੂੰ ਤੂੰ ਖਫਣੀ ਬਣਾ।

English meaning

Let your ear-rings be those ear-rings which pierce deep within your heart. Let your body be your patched coat.

ਪੰਚ ਚੇਲੇ ਵਸਿ ਕੀਜਹਿ ਰਾਵਲ; ਇਹੁ ਮਨੁ ਕੀਜੈ ਡੰਡਾਤਾ ॥੧॥

panch chele vas keejeh raaval; ihu man keejai ddanddaataa |1|

ਪੰਜਾਬੀ ਅਰਥ

ਆਪਣੇ ਪੰਜ ਮੁਰੀਦਾ ਨੂੰ ਕਾਬੂ ਕਰ ਅਤੇ ਇਸ ਚਿੱਤ ਨੂੰ ਆਪਣਾ ਸੋਟਾ ਬਣਾ, ਹੇ ਯੋਗੀ!

English meaning

Let the five passions be disciples under your control, O begging Yogi, and make this mind your walking stick. ||1||

ਜੋਗ ਜੁਗਤਿ; ਇਵ ਪਾਵਸਿਤਾ ॥

jog jugat; iv paavasitaa |

ਪੰਜਾਬੀ ਅਰਥ

ਇਸ ਤਰ੍ਹਾ ਤੈਨੂੰ ਸੱਚੇ ਯੋਗ ਦਾ ਮਾਰਗ ਲ੍ਹੱਭ ਪਵੇਗਾ।

English meaning

Thus you shall find the Way of Yoga.

ਏਕੁ ਸਬਦੁ. ਦੂਜਾ ਹੋਰੁ ਨਾਸਤਿ; ਕੰਦ ਮੂਲਿ. ਮਨੁ ਲਾਵਸਿਤਾ ॥੧॥ ਰਹਾਉ ॥

ek sabad. doojaa hor naasat; kand mool. man laavasitaa |1| rahaau |

ਪੰਜਾਬੀ ਅਰਥ

ਕੇਵਲ ਨਾਮ ਹੀ ਸਦੀਵੀ ਸਥਿਰ ਹੈ। ਹੋਰ ਸਮੂਹ ਨਾਸਵੰਤ ਹੈ। ਆਪਣੇ ਚਿੱਤ ਨੂੰ ਫਲਾਂ ਤੇ ਜੜਾਂ ਦੀ ਇਸ ਖੁਰਾਕ ਨਾਲ ਜੋੜ। ਠਹਿਰਾਉ।

English meaning

There is only the One Word of the Shabad; everything else shall pass away. Let this be the fruits and roots of your mind's diet. ||1||Pause||

ਮੂੰਡਿ ਮੁੰਡਾਇਐ. ਜੇ ਗੁਰੁ ਪਾਈਐ; ਹਮ ਗੁਰੁ ਕੀਨੀ ਗੰਗਾਤਾ ॥

moondd munddaaeiai. je gur paaeeai; ham gur keenee gangaataa |

ਪੰਜਾਬੀ ਅਰਥ

ਜੇਕਰ ਗੰਗਾ ਤੇ ਸਿਰ ਮੁਨਾਉਣ ਨਾਲ ਵਿਸ਼ਾਲ ਵਾਹਿਗੁਰੂ ਮਿਲ ਸਕਦਾ ਹੈ ਮੈਂ ਤਾਂ, ਵਿਸ਼ਾਲ ਵਾਹਿਗੁਰੂ ਨੂੰ ਪਹਿਲਾਂ ਹੀ ਆਪਣੀ ਸੁਰਸੁਰੀ ਬਣਾਇਆ ਹੋਇਆ ਹੈ।

English meaning

Some try to find the Guru by shaving their heads at the Ganges, but I have made the Guru my Ganges.

ਤਿ੍ਰਭਵਣ ਤਾਰਣਹਾਰੁ ਸੁਆਮੀ; ਏਕੁ. ਨ ਚੇਤਸਿ ਅੰਧਾਤਾ ॥੨॥

tribhavan taaranahaar suaamee; ek. na chetas andhaataa |2|

ਪੰਜਾਬੀ ਅਰਥ

ਇਕ ਪ੍ਰਭੂ ਤਿੰਨਾਂ ਜਹਾਨਾ ਨੂੰ ਪਾਰ ਕਰਨ ਵਾਲਾ ਹੈ ਮਨਾਖਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ।

English meaning

The Saving Grace of the three worlds is the One Lord and Master, but those in darkness do not remember Him. ||2||

ਕਰਿ ਪਟੰਬੁ. ਗਲੀ ਮਨੁ ਲਾਵਸਿ; ਸੰਸਾ. ਮੂਲਿ ਨ ਜਾਵਸਿਤਾ ॥

kar pattanb. galee man laavas; sansaa. mool na jaavasitaa |

ਪੰਜਾਬੀ ਅਰਥ

ਤੂੰ ਪਖੰਡ ਰਚਦਾ ਹੈਂ ਅਤੇ ਨਿਰੀਆਂ ਮੂੰਹ-ਜਬਾਨੀ ਗੱਲਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈਂ। ਤੇਰਾ ਵਹਿਮ ਕਦਾਚਿਤ ਦੂਰ ਨਹੀਂ ਹੋਣਾ।

English meaning

Practicing hypocrisy and attaching your mind to worldly objects, your doubt shall never depart.