ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 3TC

Shabad

Read the complete Shabad with available meanings.

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

ਪੰਜਾਬੀ ਅਰਥ

ਗਊੜੀ ਚੇਤੀ ਪਹਿਲੀ ਪਾਤਸ਼ਾਹੀ।

English meaning

Gauree Chaytee, First Mehl:

ਅਉਖਧ ਮੰਤ੍ਰ ਮੂਲੁ. ਮਨ ਏਕੈ; ਜੇ ਕਰਿ. ਦਿ੍ਰੜੁ ਚਿਤੁ ਕੀਜੈ ਰੇ ॥

aaukhadh mantr mool. man ekai; je kar. drirr chit keejai re |

ਪੰਜਾਬੀ ਅਰਥ

ਹੇ ਬੰਦੇ! ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇ ਤਾਂ ਤੂੰ ਅਨੁਭਵ ਕਰ ਲਵੇਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੁਣਾ ਅਤੇ ਜੜੀ ਬੂਟੀ ਹੈ।

English meaning

O mind, there is only the One medicine, mantra and healing herb - center your consciousness firmly on the One Lord.

ਜਨਮ ਜਨਮ ਕੇ. ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥੧॥

janam janam ke. paap karam ke; kaattanahaaraa leejai re |1|

ਪੰਜਾਬੀ ਅਰਥ

ਤੂੰ ਹੇ ਬੰਦੇ! ਉਸ ਠਾਕੁਰ ਨੂੰ ਪ੍ਰਾਪਤ ਹੋ, ਜੋ ਅਨੇਕਾ ਪੂਰਬਲੇ ਜਨਮਾਂ ਦੇ ਮੰਦੇ ਅਮਲਾਂ ਨੂੰ ਮੇਸਣ ਵਾਲਾ ਹੈ।

English meaning

Take to the Lord, the Destroyer of the sins and karma of past incarnations. ||1||

ਮਨ; ਏਕੋ ਸਾਹਿਬੁ ਭਾਈ ਰੇ ॥

man; eko saahib bhaaee re |

ਪੰਜਾਬੀ ਅਰਥ

ਮੇਰੇ ਚਿਤੁ ਨੂੰ ਇਕੱਲਾ ਸੁਆਮੀ ਹੀ ਚੰਗਾ ਲਗਦਾ ਹੈ।

English meaning

The One Lord and Master is pleasing to my mind.

ਤੇਰੇ ਤੀਨਿ ਗੁਣਾ, ਸੰਸਾਰਿ ਸਮਾਵਹਿ; ਅਲਖੁ. ਨ ਲਖਣਾ ਜਾਈ ਰੇ ॥੧॥ ਰਹਾਉ ॥

tere teen gunaa, sansaar samaaveh; alakh. na lakhanaa jaaee re |1| rahaau |

ਪੰਜਾਬੀ ਅਰਥ

ਤੇਰੀਆਂ ਤਿੰਨ ਖਾਸੀਅਤਾ ਅੰਦਰਿ ਜਗਤ ਖਚਤ ਹੋਇਆ ਹੋਇਆ ਹੈ ਅਤੇ ਇਹ ਨਾਂ ਜਾਣੇ ਜਾਣ ਵਾਲੇ ਨੂੰ ਨਹੀਂ ਜਾਣ ਸਕਦਾ ਹੇ ਸਾਹਿਬ! ਠਹਿਰਾਉ।

English meaning

In Your three qualities, the world is engrossed; the Unknowable cannot be known. ||1||Pause||

ਸਕਰ ਖੰਡੁ ਮਾਇਆ ਤਨਿ ਮੀਠੀ; ਹਮ ਤਉ ਪੰਡ ਉਚਾਈ ਰੇ ॥

sakar khandd maaeaa tan meetthee; ham tau pandd uchaaee re |

ਪੰਜਾਬੀ ਅਰਥ

ਸ਼ਕਰ ਤੇ ਚੀਨੀ ਦੀ ਤਰ੍ਹਾਂ ਦੌਲਤ ਦੇਹਿ ਨੂ ਮਿੱਠੀ ਲਗਦੀ ਹੈ। ਅਸੀਂ ਮੋਹਨੀ ਦਾ ਬੋਝ ਚੁਕਿਆਂ ਹੋਇਆ ਹੈ।

English meaning

Maya is so sweet to the body, like sugar or molasses. We all carry loads of it.

ਰਾਤਿ ਅਨੇਰੀ. ਸੂਝਸਿ ਨਾਹੀ; ਲਜੁ ਟੂਕਸਿ ਮੂਸਾ. ਭਾਈ ਰੇ ॥੨॥

raat aneree. soojhas naahee; laj ttookas moosaa. bhaaee re |2|

ਪੰਜਾਬੀ ਅਰਥ

ਅੰਧੇਰੀ ਰੈਛਿ ਫਿਰ ਕੁਝ ਦਿਸਦਾ ਨਹੀਂ ਅਤੇ ਮੌਤ ਦਾ ਚੂਹਾ ਜੀਵਨ ਦੇ ਰੱਸੇ ਨੂੰ ਕੁਤਰੀ ਜਾਂਦਾ ਹੈ ਹੇ ਵੀਰ!

English meaning

In the dark of the night, nothing can be seen. The mouse of death is gnawing away at the rope of life, O Siblings of Destiny! ||2||

ਮਨਮੁਖਿ ਕਰਹਿ. ਤੇਤਾ ਦੁਖੁ ਲਾਗੈ; ਗੁਰਮੁਖਿ ਮਿਲੈ ਵਡਾਈ ਰੇ ॥

manamukh kareh. tetaa dukh laagai; guramukh milai vaddaaee re |

ਪੰਜਾਬੀ ਅਰਥ

ਜਿੰਨਾ ਜਿਆਦਾ ਪ੍ਰਤੀਕੂਲ ਪੁਰਸ਼ ਆਪ ਮੁਹਾਰਾ ਕੰਮ ਕਰਦਾ ਹੈ ਉਨੀ ਜਿਆਦਾ ਹੀ ਉਹ ਤਕਲੀਫ ਉਠਾਉਂਦਾ ਹੈ। ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਮਿਲਦੀ ਹੈ।

English meaning

As the self-willed manmukhs act, they suffer in pain. The Gurmukh obtains honor and greatness.

ਜੋ ਤਿਨਿ ਕੀਆ. ਸੋਈ ਹੋਆ; ਕਿਰਤੁ. ਨ ਮੇਟਿਆ ਜਾਈ ਰੇ ॥੩॥

jo tin keea. soee hoaa; kirat. na mettiaa jaaee re |3|

ਪੰਜਾਬੀ ਅਰਥ

ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।

English meaning

Whatever He does, that alone happens; past actions cannot be erased. ||3||

ਸੁਭਰ ਭਰੇ. ਨ ਹੋਵਹਿ ਊਣੇ; ਜੋ ਰਾਤੇ ਰੰਗੁ ਲਾਈ ਰੇ ॥

subhar bhare. na hoveh aoone; jo raate rang laaee re |

ਪੰਜਾਬੀ ਅਰਥ

ਜੋ ਪ੍ਰਭੂ ਨਾਲ ਪ੍ਰੀਤ ਪਾਉਂਦੇ ਅਤੇ ਉਸ ਨਾਲ ਰੰਗੀਜੇ ਹਨ, ਉਹ ਪਰੀ-ਪੂਰਨ ਰਹਿੰਦੇ ਹਨ ਅਤੇ ਮਾੜੇ ਮੋਟੇ ਸੱਖਣੇ ਭੀ ਨਹੀਂ ਹੁੰਦੇ।

English meaning

Those who are imbued with, and committed to the Lord's Love, are filled to overflowing; they never lack anything.

ਤਿਨ ਕੀ ਪੰਕ ਹੋਵੈ. ਜੇ ਨਾਨਕੁ; ਤਉ ਮੂੜਾ. ਕਿਛੁ ਪਾਈ ਰੇ ॥੪॥੪॥੧੬॥

tin kee pank hovai. je naanak; tau moorraa. kichh paaee re |4|4|16|

ਪੰਜਾਬੀ ਅਰਥ

ਜੇਕਰ ਨਾਨਕ ਉਨ੍ਹਾਂ ਦੇ ਚਰਨਾ ਦੀ ਧੂੜ ਹੋ ਜਾਵੇ ਤਾਂ ਉਸ ਮੂਰਖ ਨੂੰ ਭੀ ਕੁਝ ਪ੍ਰਾਪਤ ਹੋ ਜਾਵੇ।

English meaning

If Nanak could be the dust of their feet, then he, the ignorant one, might also obtain some. ||4||4||16||