ਏਕ ਤੁਈ. ਏਕ ਤੁਈ ॥੨॥
ek tuee. ek tuee |2|
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
You alone, Lord, You alone. ||2||
Read respectfully, Ang by Ang, with available transliteration and meanings.
ਏਕ ਤੁਈ. ਏਕ ਤੁਈ ॥੨॥
ek tuee. ek tuee |2|
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
You alone, Lord, You alone. ||2||
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਨ ਦਾਦੇ ਦਿਹੰਦ; ਆਦਮੀ ॥
n daade dihand; aadamee |
ਨਾਂ ਨਿਆਇਕਾਰੀ, ਨਾਂ ਦਾਤੇ, ਨਾਂ ਹੋਰ ਇਨਸਾਨ,
Neither the just, nor the generous, nor any humans at all,
ਨ ਸਪਤ; ਜੇਰ ਜਿਮੀ ॥
n sapat; jer jimee |
ਨਾਂ ਹੀ ਜਮੀਨ ਦੇ ਹੇਠਾਂ ਦੇ ਸਤ ਲੋਅ ਰਹਿਣਗੇ।
Nor the seven realms beneath the earth, shall remain.
ਅਸਤਿ ਏਕ; ਦਿਗਰਿ ਕੁਈ ॥
asat ek; digar kuee |
ਕੇਵਲ ਸੁਆਮੀ ਹੀ ਹੈ। ਹੋਰ ਕੌਣ ਹੋ ਸਕਦਾ ਹੈ?
The One Lord alone exists. Who else is there?
ਏਕ ਤੁਈ. ਏਕ ਤੁਈ ॥੩॥
ek tuee. ek tuee |3|
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
You alone, Lord, You alone. ||3||
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਨ ਸੂਰ ਸਸਿ; ਮੰਡਲੋ ॥
n soor sas; manddalo |
ਨਾਂ ਸੂਰਜ ਅਤੇ ਚੰਦਰਮਾ ਦੀਆਂ ਪੁਰੀਆਂ,
Neither the sun, nor the moon, nor the planets,
ਨ ਸਪਤ ਦੀਪ; ਨਹ ਜਲੋ ॥
n sapat deep; neh jalo |
ਨਾਂ ਹੀ ਸਤ ਬਰਿ-ਆਜਮ, ਨਾਂ ਹੀ ਸਮੁੰਦਰ,
Nor the seven continents, nor the oceans,
ਅੰਨ ਪਉਣ; ਥਿਰੁ ਨ ਕੁਈ ॥
an paun; thir na kuee |
ਅਨਾਜ ਅਤੇ ਹਵਾ ਦੇ ਸਣੇ, ਕੋਈ ਵੀ ਸਥਿਰ ਨਹੀਂ।
Nor food, nor the wind-nothing is permanent.
ਏਕੁ ਤੁਈ. ਏਕੁ ਤੁਈ ॥੪॥
ek tuee. ek tuee |4|
ਕੇਵਲ ਤੂੰ ਹੀ ਹੈਂ, ਹੇ ਸੁਆਮੀ! ਕੇਵਲ ਤੂੰ ਹੀ ਹੈਂ।
You alone, Lord, You alone. ||4||
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਨ ਰਿਜਕੁ ਦਸਤ; ਆ ਕਸੇ ॥
n rijak dasat; aa kase |
ਉਪਜੀਵਕਾ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਹੈ।
Our sustenance is not in the hands of any person.
ਹਮਾ ਰਾ; ਏਕੁ ਆਸ ਵਸੇ ॥
hamaa raa; ek aas vase |
ਸਾਰਿਆਂ ਦੀ ਊਮੀਦ ਇੱਕ ਸੁਆਮੀ ਅੰਦਰ ਵੱਸਦੀ ਹੈ।
The hopes of all rest in the One Lord.
ਅਸਤਿ ਏਕੁ; ਦਿਗਰ ਕੁਈ ॥
asat ek; digar kuee |
ਕੇਵਲ ਤੂੰ ਹੀ ਹੈਂ, ਹੇ ਸੁਆਮੀ! ਹੋਰ ਕੌਣ ਹੋ ਸਕਦਾ ਹੈ?
The One Lord alone exists-who else is there?
ਏਕ ਤੁਈ. ਏਕੁ ਤੁਈ ॥੫॥
ek tuee. ek tuee |5|
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
You alone, Lord, You alone. ||5||
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਪਰੰਦਏ; ਨ ਗਿਰਾਹ ਜਰ ॥
parande; na giraah jar |
ਪੰਛੀਆਂ ਦੀ ਗੰਢ ਵਿੱਚ ਕੋਈ ਮਾਲ ਧਨ ਨਹੀਂ।
The birds have no money in their pockets.
ਦਰਖਤ ਆਬ; ਆਸ ਕਰ ॥
darakhat aab; aas kar |
ਊਹ ਪਾਣੀ ਅਤੇ ਬ੍ਰਿਛਾਂ ਤੇ ਆਪਣੀ ਉਮੀਦ ਰੱਖਦੇ ਹਨ।
They place their hopes on trees and water.
ਦਿਹੰਦ ਸੁਈ ॥
dihand suee |
ਕੇਵਲ ਉਹ ਹੀ ਦੇਣ ਵਾਲਾ ਹੈ।
He alone is the Giver.
ਏਕ ਤੁਈ. ਏਕ ਤੁਈ ॥੬॥
ek tuee. ek tuee |6|
ਕੇਵਲ ਤੂੰ ਹੀ ਹੈ। ਹੇ ਸੁਆਮੀ! ਕੇਵਲ ਤੂੰ ਹੀ ਹੈ।
You alone, Lord, You alone. ||6||
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਨਾਨਕ; ਲਿਲਾਰਿ ਲਿਖਿਆ ਸੋਇ ॥
naanak; lilaar likhiaa soe |
ਨਾਨਕ, ਜਿਹੜਾ ਮੱਥੇ ਉਤੇ ਲਿਖਿਆ ਹੋਇਆ ਹੈ,
O Nanak, that destiny which is pre-ordained and written on one's forehead
ਮੇਟਿ. ਨ ਸਾਕੈ ਕੋਇ ॥
mett. na saakai koe |
ਕੋਈ ਜਣਾ ਉਸ ਨੂੰ ਮੇਸ ਨਹੀਂ ਸਕਦਾ।
no one can erase it.
ਕਲਾ ਧਰੈ; ਹਿਰੈ ਸੁਈ ॥
kalaa dharai; hirai suee |
ਉਹ ਸਾਹਿਬ ਪ੍ਰਾਣੀ ਵਿੱਚ ਸੱਤਿਆ ਸਥਾਪਨ ਕਰਦਾ ਹੈ, ਅਤੇ ਫਿਰ ਵਾਪਸ ਲੈ ਲੈਂਦਾ ਹੈ।
The Lord infuses strength, and He takes it away again.
ਏਕੁ ਤੁਈ. ਏਕੁ ਤੁਈ ॥੭॥
ek tuee. ek tuee |7|
ਕੇਵਲ ਤੂੰ ਹੀ ਹੈਂ ਹੇ ਸੁਆਮੀ! ਕੇਵਲ ਤੂੰ ਹੀ ਹੈਂ!
You alone, O Lord, You alone. ||7||
ਪਉੜੀ ॥
paurree |
ਪਾਉੜੀ।
Pauree:
ਸਚਾ ਤੇਰਾ ਹੁਕਮੁ; ਗੁਰਮੁਖਿ ਜਾਣਿਆ ॥
sachaa teraa hukam; guramukh jaaniaa |
ਸੱਚਾ ਹੈ ਤੇਰਾ ਫੁਰਮਾਨ ਹੇ ਸੁਆਮੀ! ਗੁਰਾਂ ਦੁਆਰਾ ਇਹ ਜਾਣਿਆ ਜਾਂਦਾ ਹੈ।
True is the Hukam of Your Command. To the Gurmukh, it is known.
ਗੁਰਮਤੀ ਆਪੁ ਗਵਾਇ; ਸਚੁ ਪਛਾਣਿਆ ॥
guramatee aap gavaae; sach pachhaaniaa |
ਗੁਰਾਂ ਦੇ ਉਪਦੇਸ਼ ਦੁਆਰਾ ਆਪਣਾ ਆਪ ਗੁਆ ਕੇ ਮੈਂ ਸੱਚ ਨੂੰ ਸਿਞਾਣ ਲਿਆ ਹੈ।
Through the Guru's Teachings, selfishness and conceit are eradicated, and the Truth is realized.
ਸਚੁ ਤੇਰਾ ਦਰਬਾਰੁ; ਸਬਦੁ ਨੀਸਾਣਿਆ ॥
sach teraa darabaar; sabad neesaaniaa |
ਸੱਚੀ ਹੈ ਤੇਰੀ ਦਰਗਾਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਗਟ ਹੁੰਦੀ ਹੈ।
True is Your Court. It is proclaimed and revealed through the Word of the Shabad.
ਸਚਾ ਸਬਦੁ ਵੀਚਾਰਿ; ਸਚਿ ਸਮਾਣਿਆ ॥
sachaa sabad veechaar; sach samaaniaa |
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੱਤ ਪੁਰਖ ਅੰਦਰ ਲੀਨ ਹੋ ਗਿਆ ਹਾਂ।
Meditating deeply on the True Word of the Shabad, I have merged into the Truth.
ਮਨਮੁਖ ਸਦਾ ਕੂੜਿਆਰ; ਭਰਮਿ ਭੁਲਾਣਿਆ ॥
manamukh sadaa koorriaar; bharam bhulaaniaa |
ਆਪ ਹੁਦਰੇ ਸਦੀਵ ਹੀ ਝੂਠੇ ਹਨ, ਵਹਿਮ ਨੇ ਉਹਨਾਂ ਨੂੰ ਕੁਰਾਹੇ ਪਾ ਛੱਡਿਆ ਹੈ।
The self-willed manmukhs are always false; they are deluded by doubt.
ਵਿਸਟਾ ਅੰਦਰਿ ਵਾਸੁ; ਸਾਦੁ. ਨ ਜਾਣਿਆ ॥
visattaa andar vaas; saad. na jaaniaa |
ਗੰਦਗੀ ਵਿੱਚ ਉਹਨਾਂ ਦਾ ਵਸੇਬਾ ਹੈ। ਊਹ ਨਾਮ ਦੇ ਸਵਾਦ ਨੂੰ ਨਹੀਂ ਜਾਣਦੇ।
They dwell in manure, and they do not know the taste of the Name.
ਵਿਣੁ ਨਾਵੈ ਦੁਖੁ ਪਾਇ; ਆਵਣ ਜਾਣਿਆ ॥
vin naavai dukh paae; aavan jaaniaa |
ਰੱਬ ਦੇ ਨਾਮ ਦੇ ਬਾਝੋਂ ਉਹ ਆਉਣ ਤੇ ਜਾਣ ਦਾ ਕਸ਼ਟ ਉਠਾਉਂਦੇ ਹਨ।
Without the Name, they suffer the agonies of coming and going.
ਨਾਨਕ. ਪਾਰਖੁ ਆਪਿ; ਜਿਨਿ. ਖੋਟਾ ਖਰਾ ਪਛਾਣਿਆ ॥੧੩॥
naanak. paarakh aap; jin. khottaa kharaa pachhaaniaa |13|
ਨਾਨਕ ਸਾਹਿਬ ਆਪੇ ਹੀ ਪ੍ਰਤੱਖ ਕਰਨਹਾਰ ਹੈ। ਜੋ ਨਕਲੀ ਤੇ ਅਸਲੀ ਨੂੰ ਸਿਞਾਣ ਲੈਂਦਾ ਹੈ।
O Nanak, the Lord Himself is the Appraiser, who distinguishes the counterfeit from the genuine. ||13||
ਸਲੋਕੁ ਮਃ ੧ ॥
salok mahalaa 1 |
ਸਲੋਕ ਪਹਿਲੀ ਪਾਤਸ਼ਾਹੀ।
Salok, First Mehl:
ਸੀਹਾ ਬਾਜਾ ਚਰਗਾ ਕੁਹੀਆ; ਏਨਾ ਖਵਾਲੇ ਘਾਹ ॥
seehaa baajaa charagaa kuheea; enaa khavaale ghaah |
ਸ਼ੇਰਾਂ, ਬਾਜਾਂ, ਇੱਲਾਂ ਤੇ ਬਹਿਰੀਆਂ ਇਹਨਾਂ ਨੂੰ ਸਾਹਿਬ ਘਾਸ ਖੁਆ ਦਿੰਦਾ ਹੈ।
Tigers, hawks, falcons and eagles-the Lord could make them eat grass.
ਘਾਹੁ ਖਾਨਿ. ਤਿਨਾ ਮਾਸੁ ਖਵਾਲੇ; ਏਹਿ ਚਲਾਏ ਰਾਹ ॥
ghaahu khaan. tinaa maas khavaale; ehi chalaae raah |
ਜੋ ਘਾਸ ਖਾਂਦੇ ਹਨ, ਉਹਨਾਂ ਨੂੰ ਉਹ ਗੋਸਤ ਖੁਆ ਦਿੰਦਾ ਹੈ। ਇਹ ਜੀਵਨ ਦਾ ਮਾਰਗ ਉਹ ਜਾਰੀ ਕਰ ਸਕਦਾ ਹੈ।
And those animals which eat grass-He could make them eat meat. He could make them follow this way of life.
ਨਦੀਆ ਵਿਚਿ. ਟਿਬੇ ਦੇਖਾਲੇ; ਥਲੀ ਕਰੇ ਅਸਗਾਹ ॥
nadeea vich. ttibe dekhaale; thalee kare asagaah |
ਉਹ ਦਰਿਆਵਾਂ ਅੰਦਰ ਉਚੇ ਟਿੱਲੇ ਵਿਖਾਲ ਦਿੰਦਾ ਹੈ। ਅਤੇ ਰੇਗਿਸਤਾਨ ਨੂੰ ਉਹ ਅਥਾਹ ਸਮੁੰਦਰ ਬਣਾ ਦਿੰਦਾ ਹੈ।
He could raise dry land from the rivers, and turn the deserts into bottomless oceans.
ਕੀੜਾ ਥਾਪਿ ਦੇਇ ਪਾਤਿਸਾਹੀ; ਲਸਕਰ ਕਰੇ ਸੁਆਹ ॥
keerraa thaap dee paatisaahee; lasakar kare suaah |
ਇੱਕ ਕੀਟ ਨੂੰ ਉਹ ਬਾਦਸ਼ਾਹੀ ਤੇ ਸਥਾਪਨ ਕਰ ਦਿੰਦਾ ਹੈ ਅਤੇ ਫੌਜ ਨੂੰ ਉਹ ਰਾਖ ਬਣਾ ਦਿੰਦਾ ਹੈ।
He could appoint a worm as king, and reduce an army to ashes.
ਜੇਤੇ ਜੀਅ. ਜੀਵਹਿ ਲੈ ਸਾਹਾ; ਜੀਵਾਲੇ. ਤਾ ਕਿ ਅਸਾਹ ॥
jete jeea. jeeveh lai saahaa; jeevaale. taa ki asaah |
ਸਾਰੇ ਪ੍ਰਾਣਧਾਰੀ ਸਵਾਸ ਲੈ ਕੇ ਜਿਉਂਦੇ ਹਨ। ਸਵਾਸ ਤਦ ਕੀ ਕਰ ਸਕਦਾ ਹੈ, ਜੇਕਰ ਉਹ ਜਿਉਂਣਾ ਚਾਹੇ?
All beings and creatures live by breathing, but He could keep us alive, even without the breath.
ਨਾਨਕ. ਜਿਉ ਜਿਉ ਸਚੇ ਭਾਵੈ; ਤਿਉ ਤਿਉ ਦੇਇ ਗਿਰਾਹ ॥੧॥
naanak. jiau jiau sache bhaavai; tiau tiau dee giraah |1|
ਨਾਨਕ ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਊਹ ਰੋਜੀ ਦਿੰਦਾ ਹੈ।
O Nanak, as it pleases the True Lord, He gives us sustenance. ||1||
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਇਕਿ ਮਾਸਹਾਰੀ; ਇਕਿ ਤਿ੍ਰਣੁ ਖਾਹਿ ॥
eik maasahaaree; ik trin khaeh |
ਕਈ ਗੋਸਤ ਖਾਣ ਵਾਲੇ ਹਨ ਅਤੇ ਕਈ ਘਾਹ ਫੂਸ ਖਾਂਦੇ ਹਨ।
Some eat meat, while others eat grass.
ਇਕਨਾ; ਛਤੀਹ ਅੰਮਿ੍ਰਤ ਪਾਹਿ ॥
eikanaa; chhateeh amrit paeh |
ਕਈਆਂ ਨੂੰ ਛੱਤੀ ਪ੍ਰਕਾਰ ਦੀਆਂ ਨਿਆਮਤਾਂ ਪ੍ਰਾਪਤ ਹੈਨ।
Some have all the thirty-six varieties of delicacies,
ਇਕਿ ਮਿਟੀਆ ਮਹਿ; ਮਿਟੀਆ ਖਾਹਿ ॥
eik mitteea meh; mitteea khaeh |
ਕਈ ਧਰਤੀ ਅੰਦਰ ਰਹਿੰਦੇ ਹਨ ਅਤੇ ਮਿੱਟੀ ਖਾਂਦੇ ਹਨ।
while others live in the dirt and eat mud.
ਇਕਿ ਪਉਣ ਸੁਮਾਰੀ; ਪਉਣ ਸੁਮਾਰਿ ॥
eik paun sumaaree; paun sumaar |
ਕਈ ਪ੍ਰਾਣਾਯਾਮ ਦੇ ਅਭਿਲਾਸੀ ਹਨ, ਅਤੇ ਆਪਣੇ ਸੁਆਸ ਗਿਣਦੇ ਹਨ।
Some control the breath, and regulate their breathing.
ਇਕਿ; ਨਿਰੰਕਾਰੀ ਨਾਮ ਆਧਾਰਿ ॥
eik; nirankaaree naam aadhaar |
ਕਈ ਆਕਾਰ ਰਹਿਤ ਸਾਈਂ ਦੇ ਪੁਜਾਰੀ ਹਨ ਤੇ ਉਹਨਾਂ ਨੂੰ ਨਾਮ ਦਾ ਹੀ ਆਸਰਾ ਹੈ।
Some live by the Support of the Naam, the Name of the Formless Lord.
ਜੀਵੈ ਦਾਤਾ; ਮਰੈ ਨ ਕੋਇ ॥
jeevai daataa; marai na koe |
ਦਾਤਾਰ ਸਦੀਵ ਹੀ ਜਿਉਂਦਾ ਹੈ। ਥੋੜੇ ਕਰਨ ਕੋਈ ਨਹੀਂ ਮਰਦਾ।
The Great Giver lives; no one dies.
ਨਾਨਕ. ਮੁਠੇ ਜਾਹਿ; ਨਾਹੀ. ਮਨਿ ਸੋਇ ॥੨॥
naanak. mutthe jaeh; naahee. man soe |2|
ਨਾਨਕ ਜੋ ਊਹ ਸਾਹਿਬ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ ਉਹ ਠੱਗੇ ਜਾਂਦੇ ਹਨ।
O Nanak, those who do not enshrine the Lord within their minds are deluded. ||2||
ਪਉੜੀ ॥
paurree |
ਪਉੜੀ।
Pauree:
ਪੂਰੇ ਗੁਰ ਕੀ ਕਾਰ; ਕਰਮਿ ਕਮਾਈਐ ॥
poore gur kee kaar; karam kamaaeeai |
ਚੰਗੇ ਭਾਗਾਂ ਦੁਆਰਾ ਇਨਸਾਨ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਦਾ ਹੈ।
By the karma of good actions, some come to serve the Perfect Guru.
ਗੁਰਮਤੀ. ਆਪੁ ਗਵਾਇ; ਨਾਮੁ ਧਿਆਈਐ ॥
guramatee. aap gavaae; naam dhiaaeeai |
ਗੁਰਾਂ ਦੇ ਊਪਦੇਸ਼ ਤਾਬੇ ਆਪਣੇ ਆਪ ਨੂੰ ਗੁਆ ਕੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Through the Guru's Teachings, some eliminate selfishness and conceit, and meditate on the Naam, the Name of the Lord.
ਦੂਜੀ ਕਾਰੈ ਲਗਿ; ਜਨਮੁ ਗਵਾਈਐ ॥
doojee kaarai lag; janam gavaaeeai |
ਹੋਰਸ ਕੰਮਕਾਜ ਨਾਲ ਜੁੜ ਕੇ ਬੰਦਾ ਆਪਣਾ ਜੀਵਨ ਵੰਞਾ ਲੈਂਦਾ ਹੈ।
Undertaking any other task, they waste their lives in vain.
ਵਿਣੁ ਨਾਵੈ. ਸਭ ਵਿਸੁ; ਪੈਝੈ ਖਾਈਐ ॥
vin naavai. sabh vis; paijhai khaaeeai |
ਨਾਮ ਦੇ ਬਾਜੋਂ ਸਾਰਾ ਕੁਝ ਜੋ ਆਦਮੀ ਪਹਿਨਦਾ ਤੇ ਖਾਂਦਾ ਹੈ, ਜਹਿਰ ਹੈ।
Without the Name, all that they wear and eat is poison.
ਸਚਾ ਸਬਦੁ ਸਾਲਾਹਿ; ਸਚਿ ਸਮਾਈਐ ॥
sachaa sabad saalaeh; sach samaaeeai |
ਸੱਚੇ ਨਾਮ ਦੇ ਸਿਫ਼ਤ ਸ਼ਲਾਘਾ ਕਰਨ ਦੁਆਰਾ ਮਨੁੱਖ ਸੱਚੇ ਮਾਲਕ ਵਿੰਚ ਲੀਨ ਹੋ ਜਾਂਦਾ ਹੈ।
Praising the True Word of the Shabad, they merge with the True Lord.
ਵਿਣੁ ਸਤਿਗੁਰੁ ਸੇਵੇ. ਨਾਹੀ ਸੁਖਿ ਨਿਵਾਸੁ; ਫਿਰਿ ਫਿਰਿ ਆਈਐ ॥
vin satigur seve. naahee sukh nivaas; fir fir aaeeai |
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਇਨਸਾਨ ਨੂੰ ਆਰਾਮ ਅੰਦਰ ਵਸੇਬਾ ਨਹੀਂ ਮਿਲਦਾ ਅਤੇ ਉਹ ਮੁੜ ਮੁੜ ਕੇ ਜੰਮਦਾ ਰਹਿੰਦਾ ਹੈ।
Without serving the True Guru, they do not obtain the home of peace; they are consigned to reincarnation, over and over again.
ਦੁਨੀਆ ਖੋਟੀ ਰਾਸਿ; ਕੂੜੁ ਕਮਾਈਐ ॥
duneea khottee raas; koorr kamaaeeai |
ਝੂਠੀ ਪੂੰਜੀ ਨਾਲ ਜੀਵ ਜਹਾਨ ਅੰਦਰ ਝੂਠ ਦੀ ਖੱਟੀ ਖੱਟਦਾ ਹੈ।
Investing counterfeit capital, they earn only falsehood in the world.
ਨਾਨਕ. ਸਚੁ ਖਰਾ ਸਾਲਾਹਿ; ਪਤਿ ਸਿਉ ਜਾਈਐ ॥੧੪॥
naanak. sach kharaa saalaeh; pat siau jaaeeai |14|
ਨਾਨਕ ਨਿਰਮਲ ਸੱਚੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਇਨਸਾਨ ਇਜਤ ਨਾਲ ਜਾਂਦਾ ਹੈ।
O Nanak, singing the Praises of the Pure, True Lord, they depart with honor. ||14||
ਸਲੋਕੁ ਮਃ ੧ ॥
salok mahalaa 1 |
ਸਲੋਕ ਪਹਿਲੀ ਪਾਤਸ਼ਾਹੀ।
Salok, First Mehl:
ਤੁਧੁ ਭਾਵੈ. ਤਾ ਵਾਵਹਿ ਗਾਵਹਿ; ਤੁਧੁ ਭਾਵੈ. ਜਲਿ ਨਾਵਹਿ ॥
tudh bhaavai. taa vaaveh gaaveh; tudh bhaavai. jal naaveh |
ਜਦ ਤੈਨੂੰ ਚੰਗਾ ਲੱਗਦਾ ਹੈ ਤਦ ਆਦਮੀ ਸੰਗੀਤਕ ਸਾਜ ਵਜਾਉਂਦਾ ਤੇ ਗਾਉਂਦਾ ਹੈ। ਜਦ ਤੇਰੀ ਰਜਾ ਹੁੰਦੀ ਹੈ ਉਹ ਪਾਣੀ ਵਿੱਚ ਨਹਾਉਂਦਾ ਹੈ।
When it pleases You, we play music and sing; when it pleases You, we bathe in water.