ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 136

Sri Guru Granth Sahib Ji

Read respectfully, Ang by Ang, with available transliteration and meanings.

ਕਾਮਿ ਕਰੋਧਿ. ਨ ਮੋਹੀਐ; ਬਿਨਸੈ ਲੋਭੁ ਸੁਆਨੁ ॥

kaam karodh. na moheeai; binasai lobh suaan |

ਪੰਜਾਬੀ ਅਰਥ

ਭੌਗ ਵੇਗ ਅਤੇ ਗੁੱਸਾ ਤੈਨੂੰ ਗੁਮਰਾਹ ਨਹੀਂ ਕਰਨਗੇ ਅਤੇ ਲਾਲਚ ਦਾ ਕੁੱਤਾ ਨਾਸ ਹੋ ਜਾਏਗਾ।

English meaning

Sexual desire and anger shall not seduce you, and the dog of greed shall depart.

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥

sachai maarag chaladiaa; usatat kare jahaan |

ਪੰਜਾਬੀ ਅਰਥ

ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ ਜੋ ਸੱਚੇ ਰਸਤੇ ਟੁਰਦੇ ਹਨ।

English meaning

Those who walk on the Path of Truth shall be praised throughout the world.

ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ ॥

atthasatth teerath sagal pun; jeea deaa paravaan |

ਪੰਜਾਬੀ ਅਰਥ

ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ-ਧਾਰੀਆਂ ਤੇ ਤਰਸ ਖਾਣਾ ਵਧੇਰੇ ਸਵੀਕਾਰ ਯੋਗ ਹੈ।

English meaning

Be kind to all beings-this is more meritorious than bathing at the sixty-eight sacred shrines of pilgrimage and the giving of charity.

ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ ॥

jis no devai deaa kar; soee purakh sujaan |

ਪੰਜਾਬੀ ਅਰਥ

ਜਿਸ ਨੂੰ ਮਿਹਰ ਧਾਰ ਕੇ ਵਾਹਿਗੁਰੂ ਇਹ ਨੇਕੀ ਬਖਸ਼ਦਾ ਹੈ ਉਹ ਸਿਆਣਾ ਪੁਰਸ਼ ਹੈ।

English meaning

That person, upon whom the Lord bestows His Mercy, is a wise person.

ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ ਤਿਨ ਕੁਰਬਾਨੁ ॥

jinaa miliaa prabh aapanaa; naanak tin kurabaan |

ਪੰਜਾਬੀ ਅਰਥ

ਨਾਨਕ ਉਨ੍ਹਾਂ ਉਤੋਂ ਘੋਲੀ ਜਾਂਦਾ ਹੈ ਜੋ ਆਪਣੇ ਸੁਆਮੀ ਨੂੰ ਮਿਲ ਪਏ ਹਨ।

English meaning

Nanak is a sacrifice to those who have merged with God.

ਮਾਘਿ ਸੁਚੇ. ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

maagh suche. se kaandteeeh; jin pooraa gur miharavaan |12|

ਪੰਜਾਬੀ ਅਰਥ

ਮਾਘ ਵਿੱਚ ਉਹ ਪਵਿੱਤ੍ਰ ਕਹੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਨ ਗੁਰਦੇਵ ਜੀ ਮਇਆਵਾਨ ਹਨ।

English meaning

In Maagh, they alone are known as true, unto whom the Perfect Guru is Merciful. ||12||

ਫਲਗੁਣਿ. ਅਨੰਦ ਉਪਾਰਜਨਾ; ਹਰਿ ਸਜਣ. ਪ੍ਰਗਟੇ ਆਇ ॥

falagun. anand upaarajanaa; har sajan. pragatte aae |

ਪੰਜਾਬੀ ਅਰਥ

ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ।

English meaning

In the month of Phalgun, bliss comes to those, unto whom the Lord, the Friend, has been revealed.

ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ॥

sant sahaaee raam ke; kar kirapaa deea milaae |

ਪੰਜਾਬੀ ਅਰਥ

ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।

English meaning

The Saints, the Lord's helpers, in their mercy, have united me with Him.

ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ॥

sej suhaavee sarab sukh; hun dukhaa naahee jaae |

ਪੰਜਾਬੀ ਅਰਥ

ਮੇਰਾ ਪਲੰਘ ਸ਼ੋਭਨੀਕ ਹੈ, ਮੈਨੂੰ ਸਾਰੇ ਆਰਾਮ ਹਨ ਅਤੇ ਦੁੱਖ ਤਕਲੀਫਾਂ ਲਈ ਹੁਣ ਕੋਈ ਜਗ੍ਹਾ ਨਹੀਂ।

English meaning

My bed is beautiful, and I have all comforts. I feel no sadness at all.

ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ॥

eichh punee vaddabhaaganee; var paaeaa har raae |

ਪੰਜਾਬੀ ਅਰਥ

ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਵਾਹਿਗੁਰੂ ਪਾਤਸ਼ਾਹ ਮੈਨੂੰ ਆਪਣੇ ਕੰਤ ਵਜੋਂ ਮਿਲਿਆ ਹੈ, ਤੇ ਮੈਂ ਬੜੇ ਚੰਗੇ ਕਰਮਾ ਵਾਲੀ ਹਾਂ।

English meaning

My desires have been fulfilled-by great good fortune, I have obtained the Sovereign Lord as my Husband.

ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ॥

mil saheea mangal gaavahee; geet govind alaae |

ਪੰਜਾਬੀ ਅਰਥ

ਇਕੱਠੀਆਂ ਹੋ ਕੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਹਨ ਅਤੇ ਸ੍ਰਿਸ਼ਟੀ ਦੇ ਸੁਆਮੀ ਦੇ ਭਜਨ ਉਚਾਰਣ ਕਰਦੀਆਂ ਹਨ।

English meaning

Join with me, my sisters, and sing the songs of rejoicing and the Hymns of the Lord of the Universe.

ਹਰਿ ਜੇਹਾ. ਅਵਰੁ ਨ ਦਿਸਈ; ਕੋਈ ਦੂਜਾ. ਲਵੈ ਨ ਲਾਇ ॥

har jehaa. avar na disee; koee doojaa. lavai na laae |

ਪੰਜਾਬੀ ਅਰਥ

ਵਾਹਿਗੁਰੂ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਦੂਸਰਾ ਉਸ ਦੇ ਬਰਾਬਰ ਨਹੀਂ।

English meaning

There is no other like the Lord-there is no equal to Him.

ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ॥

halat palat savaarion; nihachal diteean jaae |

ਪੰਜਾਬੀ ਅਰਥ

ਉਸ ਨੇ ਮੇਰਾ ਇਹ ਲੋਕ ਤੇ ਪਰਲੋਕ ਸੁਧਾਰ ਦਿਤੇ ਹਨ ਅਤੇ ਮੈਨੂੰ ਮੁਸਤਕਿਲ ਥਾਂ ਦੇ ਦਿੱਤੀ ਹੈ।

English meaning

He embellishes this world and the world hereafter, and He gives us our permanent home there.

ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ. ਨ ਜਨਮੈ ਧਾਇ ॥

sansaar saagar te rakhian; bahurr. na janamai dhaae |

ਪੰਜਾਬੀ ਅਰਥ

ਉਸ ਨੇ ਮੈਨੂੰ ਜਗਤ-ਸਮੁੰਦਰ ਤੋਂ ਬਚਾ ਲਿਆ ਹੈ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ।

English meaning

He rescues us from the world-ocean; never again do we have to run the cycle of reincarnation.

ਜਿਹਵਾ ਏਕ. ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ ॥

jihavaa ek. anek gun; tare naanak charanee paae |

ਪੰਜਾਬੀ ਅਰਥ

ਮੇਰੀ ਕੇਵਲ ਇਕ ਜੀਭ ਹੈ ਅਤੇ ਘਲੇਰੀਆਂ ਹਨ ਤੇਰੀਆਂ ਉਤਕ੍ਰਿਸ਼ਟਤਾਈਆਂ। ਤੇਰੇ ਪੈਰੀ ਡਿਗ ਕੇ ਨਾਨਕ ਪਾਰ ਉਤਰ ਗਿਆ ਹੈ।

English meaning

I have only one tongue, but Your Glorious Virtues are beyond counting. Nanak is saved, falling at Your Feet.

ਫਲਗੁਣਿ ਨਿਤ ਸਲਾਹੀਐ; ਜਿਸ ਨੋ. ਤਿਲੁ ਨ ਤਮਾਇ ॥੧੩॥

falagun nit salaaheeai; jis no. til na tamaae |13|

ਪੰਜਾਬੀ ਅਰਥ

ਫਗਣ ਵਿੱਚ ਸਦਾ ਹੀ ਉਸ ਦੀ ਉਸਤਤ ਕਰ, ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।

English meaning

In Phalgun, praise Him continually; He has not even an iota of greed. ||13||

ਜਿਨਿ ਜਿਨਿ ਨਾਮੁ ਧਿਆਇਆ; ਤਿਨ ਕੇ ਕਾਜ ਸਰੇ ॥

jin jin naam dhiaaeaa; tin ke kaaj sare |

ਪੰਜਾਬੀ ਅਰਥ

ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਦੇ ਕਾਰਜ ਸੌਰ ਗਏ ਹਨ।

English meaning

Those who meditate on the Naam, the Name of the Lord-their affairs are all resolved.

ਹਰਿ ਗੁਰੁ ਪੂਰਾ ਆਰਾਧਿਆ; ਦਰਗਹ ਸਚਿ ਖਰੇ ॥

har gur pooraa aaraadhiaa; daragah sach khare |

ਪੰਜਾਬੀ ਅਰਥ

ਜੋ ਵਾਹਿਗੁਰੂ ਸਰੂਪ ਪੁਰਨ-ਗੁਰਾਂ ਦਾ ਚਿੰਤਨ ਕਰਦੇ ਹਨ, ਉਹ ਉਸ ਦੇ ਦਰਬਾਰ ਅੰਦਰ ਸੱਚੇ ਤੇ ਅਸਲੀ ਕਰਾਰ ਦਿਤੇ ਜਾਂਦੇ ਹਨ।

English meaning

Those who meditate on the Perfect Guru, the Lord-Incarnate-they are judged true in the Court of the Lord.

ਸਰਬ ਸੁਖਾ ਨਿਧਿ ਚਰਣ ਹਰਿ; ਭਉਜਲੁ ਬਿਖਮੁ ਤਰੇ ॥

sarab sukhaa nidh charan har; bhaujal bikham tare |

ਪੰਜਾਬੀ ਅਰਥ

ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ।

English meaning

The Lord's Feet are the Treasure of all peace and comfort for them; they cross over the terrifying and treacherous world-ocean.

ਪ੍ਰੇਮ ਭਗਤਿ ਤਿਨ ਪਾਈਆ; ਬਿਖਿਆ ਨਾਹਿ ਜਰੇ ॥

prem bhagat tin paaeea; bikhiaa naeh jare |

ਪੰਜਾਬੀ ਅਰਥ

ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ।

English meaning

They obtain love and devotion, and they do not burn in corruption.

ਕੂੜ ਗਏ ਦੁਬਿਧਾ ਨਸੀ; ਪੂਰਨ ਸਚਿ ਭਰੇ ॥

koorr ge dubidhaa nasee; pooran sach bhare |

ਪੰਜਾਬੀ ਅਰਥ

ਝੂਠ ਅਲੋਪ ਹੋ ਗਿਆ ਹੈ, ਦਵੈਤ-ਭਾਵ ਦੌੜ ਗਿਆ ਹੈ ਅਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਲਬਾਲਬ ਹਨ।

English meaning

Falsehood has vanished, duality has been erased, and they are totally overflowing with Truth.

ਪਾਰਬ੍ਰਹਮੁ ਪ੍ਰਭੁ ਸੇਵਦੇ; ਮਨ ਅੰਦਰਿ ਏਕੁ ਧਰੇ ॥

paarabraham prabh sevade; man andar ek dhare |

ਪੰਜਾਬੀ ਅਰਥ

ਉਹ ਸ਼ਰੋਮਣੀ ਸਾਹਿਬ ਮਾਲਕ ਦੀ ਟਹਿਲ ਕਮਾਉਂਦੇ ਹਨ ਅਤੇ ਅਦੁੱਤੀ ਪੁਰਖ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।

English meaning

They serve the Supreme Lord God, and enshrine the One Lord within their minds.

ਮਾਹ ਦਿਵਸ. ਮੂਰਤ ਭਲੇ; ਜਿਸ ਕਉ. ਨਦਰਿ ਕਰੇ ॥

maah divas. moorat bhale; jis kau. nadar kare |

ਪੰਜਾਬੀ ਅਰਥ

ਮਹੀਨੇ, ਦਿਹਾੜੇ ਅਤੇ ਮੁਹਤ ਉਨ੍ਹਾਂ ਲਈ ਚੰਗੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਣੀ ਰਹਿਮਤ ਦੀ ਨਜ਼ਰ ਧਾਰਦਾ ਹੈ।

English meaning

The months, the days, and the moments are auspicious, for those upon whom the Lord casts His Glance of Grace.

ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ ॥੧੪॥੧॥

naanak mangai daras daan; kirapaa karahu hare |14|1|

ਪੰਜਾਬੀ ਅਰਥ

ਨਾਨਕ ਤੇਰੇ ਦੀਦਾਰ ਦੀ ਦਾਤ ਦੀ ਯਾਂਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਉਸ ਤੇ ਨਿਛਾਵਰ ਕਰ।

English meaning

Nanak begs for the blessing of Your Vision, O Lord. Please, shower Your Mercy upon me! ||14||1||

ਮਾਝ ਮਹਲਾ ੫ ਦਿਨ ਰੈਣਿ ॥

maajh mahalaa 5 din rain |

ਪੰਜਾਬੀ ਅਰਥ

ਮਾਝ ਪੰਜਵੀਂ ਪਾਤਸ਼ਾਹੀ। ਦਿਹੂੰ ਅਤੇ ਰਾਤ੍ਰੀ।

English meaning

Maajh, Fifth Mehl: Day And Night:

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

ਸੇਵੀ ਸਤਿਗੁਰੁ ਆਪਣਾ; ਹਰਿ ਸਿਮਰੀ. ਦਿਨ ਸਭਿ ਰੈਣ ॥

sevee satigur aapanaa; har simaree. din sabh rain |

ਪੰਜਾਬੀ ਅਰਥ

ਮੈਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸਮੂਹ ਦਿਹੁੰ ਤੇ ਰਾਤ੍ਰੀ ਮੈਂ ਵਾਹਿਗੁਰੂ ਦਾ ਅਰਾਧਨ ਕਰਦਾ ਹਾਂ।

English meaning

I serve my True Guru, and meditate on Him all day and night.

ਆਪੁ ਤਿਆਗਿ ਸਰਣੀ ਪਵਾਂ; ਮੁਖਿ ਬੋਲੀ ਮਿਠੜੇ ਵੈਣ ॥

aap tiaag saranee pavaan; mukh bolee mittharre vain |

ਪੰਜਾਬੀ ਅਰਥ

ਆਪਣੀ ਸਵੈ-ਹੰਗਤਾ ਨੂੰ ਨਵਿਰਤ ਕਰਕੇ ਮੈਂ ਸਾਈਂ ਦੀ ਪਨਾਹ ਲੈਂਦਾ ਹਾਂ ਤੇ ਆਪਣੇ ਮੂੰਹ ਨਾਲ ਮਿਠੇ ਬਚਨ ਉਚਾਰਦਾ ਹਾਂ।

English meaning

Renouncing selfishness and conceit, I seek His Sanctuary, and speak sweet words to Him.

ਜਨਮ ਜਨਮ ਕਾ ਵਿਛੁੜਿਆ; ਹਰਿ ਮੇਲਹੁ ਸਜਣੁ ਸੈਣ ॥

janam janam kaa vichhurriaa; har melahu sajan sain |

ਪੰਜਾਬੀ ਅਰਥ

ਅਨੇਕਾਂ ਜਨਮਾਂ ਤੋਂ ਮੈਂ ਤੇਰੇ ਨਾਲੋਂ ਵਿਛੁੰਨਾ ਹੋਇਆ ਹਾਂ ਹੇ ਮੇਰੇ ਮਿਤਰ ਤੇ ਸਨਬੰਧੀ ਵਾਹਿਗੁਰੂ! ਹੁਣ ਰਹਿਮ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ।

English meaning

Through countless lifetimes and incarnations, I was separated from Him. O Lord, you are my Friend and Companion-please unite me with Yourself.

ਜੋ ਜੀਅ ਹਰਿ ਤੇ ਵਿਛੁੜੇ; ਸੇ ਸੁਖਿ ਨ ਵਸਨਿ ਭੈਣ ॥

jo jeea har te vichhurre; se sukh na vasan bhain |

ਪੰਜਾਬੀ ਅਰਥ

ਜਿਹੜੇ ਪ੍ਰਾਣੀ ਰੱਬ ਨਾਲੋਂ ਵਿਛੁਨੇ ਹੋਏ ਹਨ, ਉਹ ਆਰਾਮ ਅੰਦਰ ਨਹੀਂ ਵਸਦੇ, ਹੇ ਮੇਰੀ ਅੰਮਾ ਜਾਈਏ!

English meaning

Those who are separated from the Lord do not dwell in peace, O sister.

ਹਰਿ ਪਿਰ ਬਿਨੁ. ਚੈਨੁ ਨ ਪਾਈਐ; ਖੋਜਿ ਡਿਠੇ ਸਭਿ ਗੈਣ ॥

har pir bin. chain na paaeeai; khoj dditthe sabh gain |

ਪੰਜਾਬੀ ਅਰਥ

ਵਾਹਿਗੁਰੂ ਪਤੀ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ। ਮੈਂ ਸਾਰੇ ਮੰਡਲ ਖੋਜ ਭਾਲ ਕੇ ਵੇਖ ਲਏ ਹਨ।

English meaning

Without their Husband Lord, they find no comfort. I have searched and seen all realms.

ਆਪ ਕਮਾਣੈ ਵਿਛੁੜੀ; ਦੋਸੁ. ਨ ਕਾਹੂ ਦੇਣ ॥

aap kamaanai vichhurree; dos. na kaahoo den |

ਪੰਜਾਬੀ ਅਰਥ

ਮੇਰੇ ਨਿਜ ਦੇ ਮੰਦੇ ਅਮਲਾਂ ਨੇ ਮੈਨੂੰ ਸਾਹਿਬ ਨਾਲੋਂ ਪਰੇਡੇ ਰਖਿਆ ਹੋਇਆ ਹੈ। ਮੈਂ ਕਿਸੇ ਉਤੇ ਇਲਜਾਮ ਕਿਉਂ ਲਾਵਾਂ?

English meaning

My own evil actions have kept me separate from Him; why should I accuse anyone else?

ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਹੋਰੁ. ਨਾਹੀ ਕਰਣ ਕਰੇਣ ॥

kar kirapaa prabh raakh lehu; hor. naahee karan karen |

ਪੰਜਾਬੀ ਅਰਥ

ਰਹਿਮ ਧਾਰ, ਹੇ ਸੁਆਮੀ! ਤੇ ਮੇਰੀ ਰਖਿਆ ਕਰ। ਹੋਰਸ ਕੋਈ ਰਹਿਮਤ ਕਰਨ ਵਾਲਾ ਨਹੀਂ।

English meaning

Bestow Your Mercy, God, and save me! No one else can bestow Your Mercy.

ਹਰਿ ਤੁਧੁ ਵਿਣੁ. ਖਾਕੂ ਰੂਲਣਾ; ਕਹੀਐ ਕਿਥੈ. ਵੈਣ ॥

har tudh vin. khaakoo roolanaa; kaheeai kithai. vain |

ਪੰਜਾਬੀ ਅਰਥ

ਤੇਰੇ ਬਾਝੋਂ, ਹੇ ਵਾਹਿਗੁਰੂ! ਮਿੱਟੀ ਵਿੱਚ ਰੁਲਣਾ ਹੈ। ਮੈਂ ਆਪਣੇ ਦੁਖੜੇ ਦੇ ਕੀਰਣੇ ਕੀਹਦੇ ਮੂਹਰੇ ਵਰਨਣ ਕਰਾਂ?

English meaning

Without You, Lord, we roll around in the dust. Unto whom should we utter our cries of distress?

ਨਾਨਕ ਕੀ ਬੇਨੰਤੀਆ; ਹਰਿ ਸੁਰਜਨੁ. ਦੇਖਾ ਨੈਣ ॥੧॥

naanak kee benanteea; har surajan. dekhaa nain |1|

ਪੰਜਾਬੀ ਅਰਥ

ਨਾਨਕ ਪ੍ਰਾਰਥਨਾ ਕਰਦਾ ਹੈ "ਆਪਣੀਆਂ ਅੱਖਾਂ ਨਾਲ ਮੈਂ ਦੈਵੀ ਪੁਰਸ਼ ਵਾਹਿਗੁਰੂ ਨੂੰ ਵੇਖਾਂ।"

English meaning

This is Nanak's prayer: "May my eyes behold the Lord, the Angelic Being." ||1||

ਜੀਅ ਕੀ ਬਿਰਥਾ. ਸੋ ਸੁਣੇ; ਹਰਿ ਸੰਮਿ੍ਰਥ ਪੁਰਖੁ ਅਪਾਰੁ ॥

jeea kee birathaa. so sune; har samrith purakh apaar |

ਪੰਜਾਬੀ ਅਰਥ

ਜੋ ਸਰਬ-ਸ਼ਕਤੀਵਾਨ ਤੇ ਬੇਅੰਤ ਵਾਹਿਗੁਰੂ ਸੁਆਮੀ ਹੈ, ਉਹ ਹੀ ਅੰਦਰਲੀ ਪੀੜਾ ਨੂੰ ਸਰਵਣ ਕਰਦਾ ਹੈ।

English meaning

The Lord hears the anguish of the soul; He is the All-powerful and Infinite Primal Being.

ਮਰਣਿ ਜੀਵਣਿ ਆਰਾਧਣਾ; ਸਭਨਾ ਕਾ ਆਧਾਰੁ ॥

maran jeevan aaraadhanaa; sabhanaa kaa aadhaar |

ਪੰਜਾਬੀ ਅਰਥ

ਮੌਤ ਅਤੇ ਜਿੰਦਗੀ ਅੰਦਰ ਉਸ ਦਾ ਸਿਮਰਣ ਕਰ, ਜੋ ਸਾਰਿਆਂ ਦਾ ਆਸਰਾ ਹੈ।

English meaning

In death and in life, worship and adore the Lord, the Support of all.