ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad D1Z

Shabad

Read the complete Shabad with available meanings.

ਫਲਗੁਣਿ. ਅਨੰਦ ਉਪਾਰਜਨਾ; ਹਰਿ ਸਜਣ. ਪ੍ਰਗਟੇ ਆਇ ॥

falagun. anand upaarajanaa; har sajan. pragatte aae |

ਪੰਜਾਬੀ ਅਰਥ

ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ।

English meaning

In the month of Phalgun, bliss comes to those, unto whom the Lord, the Friend, has been revealed.

ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ॥

sant sahaaee raam ke; kar kirapaa deea milaae |

ਪੰਜਾਬੀ ਅਰਥ

ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।

English meaning

The Saints, the Lord's helpers, in their mercy, have united me with Him.

ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ॥

sej suhaavee sarab sukh; hun dukhaa naahee jaae |

ਪੰਜਾਬੀ ਅਰਥ

ਮੇਰਾ ਪਲੰਘ ਸ਼ੋਭਨੀਕ ਹੈ, ਮੈਨੂੰ ਸਾਰੇ ਆਰਾਮ ਹਨ ਅਤੇ ਦੁੱਖ ਤਕਲੀਫਾਂ ਲਈ ਹੁਣ ਕੋਈ ਜਗ੍ਹਾ ਨਹੀਂ।

English meaning

My bed is beautiful, and I have all comforts. I feel no sadness at all.

ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ॥

eichh punee vaddabhaaganee; var paaeaa har raae |

ਪੰਜਾਬੀ ਅਰਥ

ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਵਾਹਿਗੁਰੂ ਪਾਤਸ਼ਾਹ ਮੈਨੂੰ ਆਪਣੇ ਕੰਤ ਵਜੋਂ ਮਿਲਿਆ ਹੈ, ਤੇ ਮੈਂ ਬੜੇ ਚੰਗੇ ਕਰਮਾ ਵਾਲੀ ਹਾਂ।

English meaning

My desires have been fulfilled-by great good fortune, I have obtained the Sovereign Lord as my Husband.

ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ॥

mil saheea mangal gaavahee; geet govind alaae |

ਪੰਜਾਬੀ ਅਰਥ

ਇਕੱਠੀਆਂ ਹੋ ਕੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਹਨ ਅਤੇ ਸ੍ਰਿਸ਼ਟੀ ਦੇ ਸੁਆਮੀ ਦੇ ਭਜਨ ਉਚਾਰਣ ਕਰਦੀਆਂ ਹਨ।

English meaning

Join with me, my sisters, and sing the songs of rejoicing and the Hymns of the Lord of the Universe.

ਹਰਿ ਜੇਹਾ. ਅਵਰੁ ਨ ਦਿਸਈ; ਕੋਈ ਦੂਜਾ. ਲਵੈ ਨ ਲਾਇ ॥

har jehaa. avar na disee; koee doojaa. lavai na laae |

ਪੰਜਾਬੀ ਅਰਥ

ਵਾਹਿਗੁਰੂ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਦੂਸਰਾ ਉਸ ਦੇ ਬਰਾਬਰ ਨਹੀਂ।

English meaning

There is no other like the Lord-there is no equal to Him.

ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ॥

halat palat savaarion; nihachal diteean jaae |

ਪੰਜਾਬੀ ਅਰਥ

ਉਸ ਨੇ ਮੇਰਾ ਇਹ ਲੋਕ ਤੇ ਪਰਲੋਕ ਸੁਧਾਰ ਦਿਤੇ ਹਨ ਅਤੇ ਮੈਨੂੰ ਮੁਸਤਕਿਲ ਥਾਂ ਦੇ ਦਿੱਤੀ ਹੈ।

English meaning

He embellishes this world and the world hereafter, and He gives us our permanent home there.

ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ. ਨ ਜਨਮੈ ਧਾਇ ॥

sansaar saagar te rakhian; bahurr. na janamai dhaae |

ਪੰਜਾਬੀ ਅਰਥ

ਉਸ ਨੇ ਮੈਨੂੰ ਜਗਤ-ਸਮੁੰਦਰ ਤੋਂ ਬਚਾ ਲਿਆ ਹੈ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ।

English meaning

He rescues us from the world-ocean; never again do we have to run the cycle of reincarnation.

ਜਿਹਵਾ ਏਕ. ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ ॥

jihavaa ek. anek gun; tare naanak charanee paae |

ਪੰਜਾਬੀ ਅਰਥ

ਮੇਰੀ ਕੇਵਲ ਇਕ ਜੀਭ ਹੈ ਅਤੇ ਘਲੇਰੀਆਂ ਹਨ ਤੇਰੀਆਂ ਉਤਕ੍ਰਿਸ਼ਟਤਾਈਆਂ। ਤੇਰੇ ਪੈਰੀ ਡਿਗ ਕੇ ਨਾਨਕ ਪਾਰ ਉਤਰ ਗਿਆ ਹੈ।

English meaning

I have only one tongue, but Your Glorious Virtues are beyond counting. Nanak is saved, falling at Your Feet.

ਫਲਗੁਣਿ ਨਿਤ ਸਲਾਹੀਐ; ਜਿਸ ਨੋ. ਤਿਲੁ ਨ ਤਮਾਇ ॥੧੩॥

falagun nit salaaheeai; jis no. til na tamaae |13|

ਪੰਜਾਬੀ ਅਰਥ

ਫਗਣ ਵਿੱਚ ਸਦਾ ਹੀ ਉਸ ਦੀ ਉਸਤਤ ਕਰ, ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।

English meaning

In Phalgun, praise Him continually; He has not even an iota of greed. ||13||