ਅਹਿਨਿਸਿ ਪ੍ਰੀਤਿ. ਸਬਦਿ ਸਾਚੈ; ਹਰਿ ਸਰਿ ਵਾਸਾ ਪਾਵਣਿਆ ॥੫॥
ahinis preet. sabad saachai; har sar vaasaa paavaniaa |5|
ਪੰਜਾਬੀ ਅਰਥਦਿਹੁੰ ਰੈਣ ਉਹ ਸੱਚੇ ਨਾਮ ਦੇ ਪਿਆਰ ਅੰਦਰ ਰੰਗੀਜੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਸਮੁੰਦਰ ਅੰਦਰ ਵਸੇਬਾ ਪ੍ਰਾਪਤ ਕਰ ਲੈਂਦੇ ਹਨ।
English meaningDay and night, they are in love with the True Word of the Shabad. They obtain their home in the Ocean of the Lord. ||5||
ਮਨਮੁਖੁ ਸਦਾ ਬਗੁ ਮੈਲਾ; ਹਉਮੈ ਮਲੁ ਲਾਈ ॥
manamukh sadaa bag mailaa; haumai mal laaee |
ਪੰਜਾਬੀ ਅਰਥਪ੍ਰਤੀਕੂਲ ਪੁਰਸ਼, ਸਦੀਵ ਹੀ ਇਕ ਗੰਦਾ ਬਗਲਾ ਹੈ, ਜਿਸ ਨੂੰ ਹੰਕਾਰ ਦੀ ਗਿਲਾਜਤ ਲੱਗੀ ਹੋਈ ਹੈ।
English meaningThe self-willed manmukhs shall always be filthy cranes, smeared with the filth of ego.
ਇਸਨਾਨੁ ਕਰੈ; ਪਰੁ ਮੈਲੁ. ਨ ਜਾਈ ॥
eisanaan karai; par mail. na jaaee |
ਪੰਜਾਬੀ ਅਰਥਉਹ ਮਜਨ ਕਰਦਾ ਹੈ ਪ੍ਰਤੂੰ ਉਸ ਦੀ ਪਲੀਤੀ ਦੂਰ ਨਹੀਂ ਹੁੰਦੀ।
English meaningThey may bathe, but their filth is not removed.
ਜੀਵਤੁ ਮਰੈ. ਗੁਰਸਬਦੁ ਬੀਚਾਰੈ; ਹਉਮੈ ਮੈਲੁ ਚੁਕਾਵਣਿਆ ॥੬॥
jeevat marai. gurasabad beechaarai; haumai mail chukaavaniaa |6|
ਪੰਜਾਬੀ ਅਰਥਜੋ ਜੀਉਂਦੇ ਜੀ ਮਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ, ਉਹ ਆਪਣੀ ਹੰਗਤਾ ਦੀ ਅਪਵਿੱਤ੍ਰਤਾ ਨੂੰ ਧੋ ਸੁਟਦਾ ਹੈ।
English meaningOne who dies while yet alive, and contemplates the Word of the Guru's Shabad, is rid of this filth of ego. ||6||
ਰਤਨੁ ਪਦਾਰਥੁ; ਘਰ ਤੇ ਪਾਇਆ ॥
ratan padaarath; ghar te paaeaa |
ਪੰਜਾਬੀ ਅਰਥਤਾਂ ਮੈਨੂੰ ਆਪਣੇ ਨਿੱਜ ਦੇ ਗ੍ਰਹਿ ਵਿਚੋਂ ਹੀ ਹਰੀ ਨਾਮ ਦੀ ਅਮੋਲਕ ਦੌਲਤ ਮਿਲ ਪਈ,
English meaningThe Priceless Jewel is found, in the home of one's own being,
ਪੂਰੈ ਸਤਿਗੁਰਿ; ਸਬਦੁ ਸੁਣਾਇਆ ॥
poorai satigur; sabad sunaaeaa |
ਪੰਜਾਬੀ ਅਰਥਜਦੋਂ ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣਾ ਉਪਦੇਸ਼ ਸਰਵਣ ਕਰਾਇਆ ਹੈ।
English meaningwhen one listens to the Shabad, the Word of the Perfect True Guru.
ਗੁਰ ਪਰਸਾਦਿ. ਮਿਟਿਆ ਅੰਧਿਆਰਾ; ਘਟਿ ਚਾਨਣੁ ਆਪੁ ਪਛਾਨਣਿਆ ॥੭॥
gur parasaad. mittiaa andhiaaraa; ghatt chaanan aap pachhaananiaa |7|
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਬੇ-ਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ ਅਤੇ ਆਪਣੇ ਮਨ ਦੇ ਅੰਦਰ ਦੇ ਪ੍ਰਕਾਸ਼ ਨਾਲ ਮੈਂ ਆਪਣੇ ਆਪ ਨੂੰ ਸਿੰਞਾਣ ਲਿਆ।
English meaningBy Guru's Grace, the darkness of spiritual ignorance is dispelled; I have come to recognize the Divine Light within my own heart. ||7||
ਆਪਿ ਉਪਾਏ; ਤੈ ਆਪੇ ਵੇਖੈ ॥
aap upaae; tai aape vekhai |
ਪੰਜਾਬੀ ਅਰਥਆਪ ਹੀ ਪ੍ਰਭੂ ਰਚਦਾ ਹੈ ਆਪ ਹੀ ਆਪਣੀ ਰਚਨਾ ਨੂੰ ਦੇਖਦਾ ਹੈ।
English meaningThe Lord Himself creates, and He Himself beholds.
ਸਤਿਗੁਰੁ ਸੇਵੈ; ਸੋ ਜਨੁ ਲੇਖੈ ॥
satigur sevai; so jan lekhai |
ਪੰਜਾਬੀ ਅਰਥਕੇਵਲ ਉਹੀ ਬੰਦਾ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ ਜੋ ਸਤਿਗੁਰਾਂ ਦੀ ਟਹਿਲ ਕਮਾਉਂਦਾ ਹੈ।
English meaningServing the True Guru, one becomes acceptable.
ਨਾਨਕ. ਨਾਮੁ ਵਸੈ ਘਟ ਅੰਤਰਿ; ਗੁਰ ਕਿਰਪਾ ਤੇ. ਪਾਵਣਿਆ ॥੮॥੩੧॥੩੨॥
naanak. naam vasai ghatt antar; gur kirapaa te. paavaniaa |8|31|32|
ਪੰਜਾਬੀ ਅਰਥਗੁਰਾਂ ਦੀ ਮਿਹਰ ਤੋਂ ਪ੍ਰਭੂ ਦਾ ਨਾਮ ਪਰਾਪਤ ਹੁੰਦਾ ਅਤੇ ਮਨੁੱਸ਼ ਦੇ ਮਨ ਅੰਦਰ ਨਿਵਾਸ ਕਰਦਾ ਹੈ।
English meaningO Nanak, the Naam dwells deep within the heart; by Guru's Grace, it is obtained. ||8||31||32||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ ਤੀਜੀ ਪਾਤਸ਼ਾਹੀ।
English meaningMaajh, Third Mehl:
ਮਾਇਆ ਮੋਹੁ; ਜਗਤੁ ਸਬਾਇਆ ॥
maaeaa mohu; jagat sabaaeaa |
ਪੰਜਾਬੀ ਅਰਥਸਾਰੀ ਦੁਨੀਆਂ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਖਚਤ ਹੋਈ ਹੋਈ ਹੈ।
English meaningThe whole world is engrossed in emotional attachment to Maya.
ਤ੍ਰੈ ਗੁਣ ਦੀਸਹਿ; ਮੋਹੇ ਮਾਇਆ ॥
trai gun deeseh; mohe maaeaa |
ਪੰਜਾਬੀ ਅਰਥਤਿਨਾਂ ਸੁਭਾਵਾਂ ਵਾਲੇ ਜੀਵ ਮੋਹਨੀ ਦੇ ਲਟੂ ਕੀਤੇ ਹੋਏ ਦਿਸਦੇ ਹਨ।
English meaningThose who are controlled by the three qualities are attached to Maya.
ਗੁਰ ਪਰਸਾਦੀ ਕੋ ਵਿਰਲਾ ਬੂਝੈ; ਚਉਥੈ ਪਦਿ ਲਿਵ ਲਾਵਣਿਆ ॥੧॥
gur parasaadee ko viralaa boojhai; chauthai pad liv laavaniaa |1|
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਸੱਚ ਨੂੰ ਸਮਝਦਾ ਹੈ ਅਤੇ ਆਪਣੀ ਬਿਰਤੀ ਬੈਕੁੰਠੀ ਪ੍ਰਮ-ਅਨੰਦ ਦੀ ਚੋਥੀ ਅਵਸਥਾ ਵਿੱਚ ਜੋੜਦਾ ਹੈ।
English meaningBy Guru's Grace, a few come to understand; they center their consciousness in the fourth state. ||1||
ਹਉ ਵਾਰੀ ਜੀਉ ਵਾਰੀ; ਮਾਇਆ ਮੋਹੁ. ਸਬਦਿ ਜਲਾਵਣਿਆ ॥
hau vaaree jeeo vaaree; maaeaa mohu. sabad jalaavaniaa |
ਪੰਜਾਬੀ ਅਰਥਮੈਂ ਬਲਿਹਾਰ ਹਾਂ, ਮੇਰੀ ਜਿੰਦਗੀ ਬਲਿਹਾਰ ਹੈ, ਉਨ੍ਹਾ ਉਤੋਂ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਦੌਲਤ ਦੀ ਲਗਨ ਨੂੰ ਸਾੜ ਸੁਟਦੇ ਹਨ।
English meaningI am a sacrifice, my soul is a sacrifice, to those who burn away their emotional attachment to Maya, through the Shabad.
ਮਾਇਆ ਮੋਹੁ ਜਲਾਏ. ਸੋ ਹਰਿ ਸਿਉ ਚਿਤੁ ਲਾਏ; ਹਰਿ ਦਰਿ ਮਹਲੀ. ਸੋਭਾ ਪਾਵਣਿਆ ॥੧॥ ਰਹਾਉ ॥
maaeaa mohu jalaae. so har siau chit laae; har dar mahalee. sobhaa paavaniaa |1| rahaau |
ਪੰਜਾਬੀ ਅਰਥਜੋ ਦੁਨੀਆਂਦਾਰੀ ਦੀ ਮੁਹੱਬਤ ਨੂੰ ਫੂਕ ਦਿੰਦਾ ਹੈ ਤੇ ਆਪਣਾ ਮਨ ਹਰੀ ਨਾਲ ਜੋੜਦਾ ਹੈ, ਉਹ ਹਰੀ ਦੇ ਦਰਬਾਰ ਤੇ ਮੰਦਰ ਅੰਦਰ ਇੱਜ਼ਤ ਪਾਉਂਦਾ ਹੈ। ਠਹਿਰਾਉ।
English meaningThose who burn away this attachment to Maya, and focus their consciousness on the Lord are honored in the True Court, and the Mansion of the Lord's Presence. ||1||Pause||
ਦੇਵੀ ਦੇਵਾ; ਮੂਲੁ ਹੈ ਮਾਇਆ ॥
devee devaa; mool hai maaeaa |
ਪੰਜਾਬੀ ਅਰਥਭਾਰਾ ਭੁਲੇਖਾ ਦੇਵੀਆਂ ਤੇ ਦੇਵਤਿਆਂ ਦਾ ਮੁੱਢ ਹੈ,
English meaningThe source, the root, of the gods and goddesses is Maya.
ਸਿੰਮਿ੍ਰਤਿ ਸਾਸਤ; ਜਿੰਨਿ ਉਪਾਇਆ ॥
sinmrit saasat; jin upaaeaa |
ਪੰਜਾਬੀ ਅਰਥਜਿਨ੍ਹਾਂ ਲਈ ਕਰਮ-ਕਾਂਡੀ ਪੁਸਤਕਾਂ ਅਤੇ ਫਲਸਫੇ ਦੇ ਗ੍ਰੰਥ ਰਚੇ ਹਨ।
English meaningFor them, the Simritees and the Shaastras were composed.
ਕਾਮੁ ਕ੍ਰੋਧੁ ਪਸਰਿਆ ਸੰਸਾਰੇ; ਆਇ ਜਾਇ ਦੁਖੁ ਪਾਵਣਿਆ ॥੨॥
kaam krodh pasariaa sansaare; aae jaae dukh paavaniaa |2|
ਪੰਜਾਬੀ ਅਰਥਵਿਸ਼ੇ-ਭੋਗ ਅਤੇ ਰੋਹ ਜਗਤ ਅੰਦਰ ਪਰਵਿਰਤ ਹੋਏ ਹੋਏ ਹਨ, ਇਸ ਲਈ ਆਉਣ ਤੇ ਜਾਣ ਵਿੱਚ ਪ੍ਰਾਣੀ ਕਸ਼ਟ ਉਠਾਉਂਦੇ ਹਨ।
English meaningSexual desire and anger are diffused throughout the universe. Coming and going, people suffer in pain. ||2||
ਤਿਸੁ ਵਿਚਿ; ਗਿਆਨ ਰਤਨੁ ਇਕੁ ਪਾਇਆ ॥
tis vich; giaan ratan ik paaeaa |
ਪੰਜਾਬੀ ਅਰਥਇਸ ਕਥਿਤ ਜਗਤ ਅੰਦਰ ਬ੍ਰਹਿਮ ਗਿਆਤ ਦਾ ਇਕ ਜਵੇਹਰ ਰਖਿਆ ਗਿਆ ਹੈ।
English meaningThe jewel of spiritual wisdom was placed within the universe.
ਗੁਰ ਪਰਸਾਦੀ ਮੰਨਿ ਵਸਾਇਆ ॥
gur parasaadee man vasaaeaa |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ।
English meaningBy Guru's Grace, it is enshrined within the mind.
ਜਤੁ ਸਤੁ ਸੰਜਮੁ ਸਚੁ ਕਮਾਵੈ; ਗੁਰਿ ਪੂਰੈ ਨਾਮੁ ਧਿਆਵਣਿਆ ॥੩॥
jat sat sanjam sach kamaavai; gur poorai naam dhiaavaniaa |3|
ਪੰਜਾਬੀ ਅਰਥਪੂਰਨ ਗੁਰਾਂ ਪਾਸੋਂ ਬ੍ਰਹਿਮਚਾਰਜ, ਪਾਕ ਦਾਮਨੀ, ਸਵੈ-ਕਾਬੂ, ਸੱਚਾਈ ਦੀ ਵਰਤੋਂ ਅਤੇ ਨਾਮ ਦਾ ਸਿਮਰਨ ਪਰਾਪਤ ਹੁੰਦੇ ਹਨ।
English meaningCelibacy, chastity, self-discipline and the practice of truthfulness are obtained from the Perfect Guru, by meditating on the Naam, the Name of the Lord. ||3||
ਪੇਈਅੜੈ; ਧਨ ਭਰਮਿ ਭੁਲਾਣੀ ॥
peeearrai; dhan bharam bhulaanee |
ਪੰਜਾਬੀ ਅਰਥਆਪਣੇ ਪੇਕੇ ਘਰ ਵਿੱਚ ਵਹੁਟੀ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ।
English meaningIn this world of her parents' home, the soul-bride has been deluded by doubt.
ਦੂਜੈ ਲਾਗੀ; ਫਿਰਿ ਪਛੋਤਾਣੀ ॥
doojai laagee; fir pachhotaanee |
ਪੰਜਾਬੀ ਅਰਥਹੋਰਸ ਨਾਲ ਜੁੜੀ ਹੋਈ ਉਹ ਆਖਰਕਾਰ ਅਫਸੋਸ ਕਰਦੀ ਹੈ।
English meaningAttached to duality, she later comes to regret it.
ਹਲਤੁ ਪਲਤੁ ਦੋਵੈ ਗਵਾਏ ਸੁਪਨੈ; ਸੁਖੁ. .ਨ ਪਾਵਣਿਆ ॥੪॥
halat palat dovai gavaae supanai; sukh. .na paavaniaa |4|
ਪੰਜਾਬੀ ਅਰਥਇਹ ਸੰਸਾਰ ਤੇ ਪ੍ਰਲੋਕ ਉਹ ਦੋਨੋ ਹੀ ਗੁਆ ਲੈਂਦੀ ਹੈ ਅਤੇ ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਦਾ।
English meaningShe forfeits both this world and the next, and even in her dreams, she does not find peace. ||4||
ਪੇਈਅੜੈ; ਧਨ ਕੰਤੁ ਸਮਾਲੇ ॥
peeearrai; dhan kant samaale |
ਪੰਜਾਬੀ ਅਰਥਜਿਹੜੀ ਪਤਨੀ ਇਸ ਜਹਾਨ ਅੰਦਰ ਆਪਣੇ ਖਸਮ ਨੂੰ ਯਾਦ ਕਰਦੀ ਹੈ,
English meaningThe soul-bride who remembers her Husband Lord in this world,
ਗੁਰ ਪਰਸਾਦੀ ਵੇਖੈ ਨਾਲੇ ॥
gur parasaadee vekhai naale |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਐਨ ਲਾਗੇ ਦੇਖਦੀ ਹੈ।
English meaningby Guru's Grace, sees Him close at hand.
ਪਿਰ ਕੈ ਸਹਜਿ, ਰਹੈ ਰੰਗਿ ਰਾਤੀ; ਸਬਦਿ ਸਿੰਗਾਰੁ ਬਣਾਵਣਿਆ ॥੫॥
pir kai sehaj, rahai rang raatee; sabad singaar banaavaniaa |5|
ਪੰਜਾਬੀ ਅਰਥਉਹ ਸੁਖੈਨ ਹੀ ਆਪਣੇ ਪ੍ਰੀਤਮ ਦੀ ਪ੍ਰੀਤ ਅੰਦਰ ਰੰਗੀ ਰਹਿੰਦੀ ਹੈ ਅਤੇ ਉਸ ਦੇ ਸ਼ਬਦ ਨੂੰ ਆਪਣਾ ਹਾਰ-ਸ਼ਿੰਗਾਰ ਬਣਾਉਂਦੀ ਹੈ।
English meaningShe remains intuitively attuned to the Love of her Beloved; she makes the Word of His Shabad her decoration. ||5||
ਸਫਲੁ ਜਨਮੁ; ਜਿਨਾ ਸਤਿਗੁਰੁ ਪਾਇਆ ॥
safal janam; jinaa satigur paaeaa |
ਪੰਜਾਬੀ ਅਰਥਫਲ-ਦਾਇਕ ਹੈ ਉਨ੍ਹਾਂ ਜੀਵਨ ਜਿਨ੍ਹਾਂ ਨੇ ਗੁਰਾਂ ਨੂੰ ਪਰਾਪਤ ਕੀਤਾ ਹੈ,
English meaningBlessed and fruitful is the coming of those who find the True Guru;
ਦੂਜਾ ਭਾਉ; ਗੁਰ ਸਬਦਿ ਜਲਾਇਆ ॥
doojaa bhaau; gur sabad jalaaeaa |
ਪੰਜਾਬੀ ਅਰਥਅਤੇ ਗੁਰਾਂ ਦਾ ਉਪਦੇਸ਼ ਸਮਝ ਕੇ ਸੰਸਾਰੀ ਮਮਤਾ ਨੂੰ ਸਾੜ ਸੁਟਿਆ ਹੈ।
English meaningthrough the Word of the Guru's Shabad, they burn their love of duality.
ਏਕੋ ਰਵਿ ਰਹਿਆ ਘਟ ਅੰਤਰਿ; ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥
eko rav rahiaa ghatt antar; mil satasangat har gun gaavaniaa |6|
ਪੰਜਾਬੀ ਅਰਥਸਾਧ ਸੰਗਤ ਨਾਲ ਜੁੜ ਕੇ ਉਹ ਇਕ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
English meaningThe One Lord is permeating and pervading deep within the heart. Joining the Sat Sangat, the True Congregation, they sing the Glorious Praises of the Lord. ||6||
ਸਤਿਗੁਰੁ ਨ ਸੇਵੇ; ਸੋ ਕਾਹੇ ਆਇਆ ॥
satigur na seve; so kaahe aaeaa |
ਪੰਜਾਬੀ ਅਰਥਜੋ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦਾ, ਉਹ ਕਿਉਂ ਇਸ ਸੰਸਾਰ ਅੰਦਰ ਆਇਆ ਹੈ?
English meaningThose who do not serve the True Guru-why did they even come into this world?
ਧਿ੍ਰਗੁ ਜੀਵਣੁ; ਬਿਰਥਾ ਜਨਮੁ ਗਵਾਇਆ ॥
dhrig jeevan; birathaa janam gavaaeaa |
ਪੰਜਾਬੀ ਅਰਥਲਾਹਨਤ ਹੈ ਉਸ ਦੀ ਜਿੰਦਗੀ ਨੂੰ! ਉਸ ਨੇ ਆਪਣਾ ਮਨੁੱਖੀ-ਜਨਮ ਬੇ-ਫਾਇਦਾ ਗੁਆ ਲਿਆ ਹੈ।
English meaningCursed are their lives; they have uselessly wasted this human life.
ਮਨਮੁਖਿ. ਨਾਮੁ ਚਿਤਿ ਨ ਆਵੈ; ਬਿਨੁ ਨਾਵੈ. ਬਹੁ ਦੁਖੁ ਪਾਵਣਿਆ ॥੭॥
manamukh. naam chit na aavai; bin naavai. bahu dukh paavaniaa |7|
ਪੰਜਾਬੀ ਅਰਥਮਨ-ਮਤੀਆ ਨਾਮ ਦਾ ਸਿਮਰਨ ਨਹੀਂ ਕਰਦਾ। ਹਰੀ ਨਾਮ ਦੇ ਬਾਝੋਂ ਉਹ ਘਣੀ ਤਕਲੀਫ ਉਠਾਉਂਦਾ ਹੈ।
English meaningThe self-willed manmukhs do not remember the Naam. Without the Naam, they suffer in terrible pain. ||7||
ਜਿਨਿ ਸਿਸਟਿ ਸਾਜੀ; ਸੋਈ ਜਾਣੈ ॥
jin sisatt saajee; soee jaanai |
ਪੰਜਾਬੀ ਅਰਥਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਇਸਦੇ ਮੁਤਅਲਕ ਸਭ ਕੁਝ ਜਾਣਦਾ ਹੈ।
English meaningThe One who created the Universe, He alone knows it.
ਆਪੇ ਮੇਲੈ; ਸਬਦਿ ਪਛਾਣੈ ॥
aape melai; sabad pachhaanai |
ਪੰਜਾਬੀ ਅਰਥਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਗੁਰਾਂ ਦੀ ਸਿਖ-ਮਤ ਨੂੰ ਸਦਾ ਆਪਣੀਆਂ ਅੱਖਾਂ ਮੂਹਰੇ ਰੱਖਦੇ ਹਨ।
English meaningHe unites with Himself those who realize the Shabad.
ਨਾਨਕ. ਨਾਮੁ ਮਿਲਿਆ ਤਿਨ ਜਨ ਕਉ; ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥
naanak. naam miliaa tin jan kau; jin dhur masatak lekh likhaavaniaa |8|1|32|33|
ਪੰਜਾਬੀ ਅਰਥਨਾਨਕ, ਕੇਵਲ ਉਹੀ ਪੁਰਸ਼ ਨਾਮ ਨੂੰ ਹਾਸਲ ਕਰਦੇ ਹਨ ਜਿਨ੍ਹਾਂ ਦੇ ਮੰਥੇ ਉਤੇ ਐਸੀ ਲਿਖਤਾਕਾਰ ਆਦਿ ਪ੍ਰਭੂ ਨੇ ਲਿਖੀ ਹੋਈ ਹੈ।
English meaningO Nanak, they alone receive the Naam, upon whose foreheads such pre-ordained destiny is recorded. ||8||1||32||33||
ਮਾਝ ਮਹਲਾ ੪ ॥
maajh mahalaa 4 |
ਪੰਜਾਬੀ ਅਰਥਮਾਝ, ਚਉਥੀ ਪਾਤਸ਼ਾਹੀ।
English meaningMaajh, Fourth Mehl:
ਆਦਿ ਪੁਰਖੁ; ਅਪਰੰਪਰੁ ਆਪੇ ॥
aad purakh; aparanpar aape |
ਪੰਜਾਬੀ ਅਰਥਪਰੇ ਤੋਂ ਪਰੇ ਆਦਿ ਨਿਰੰਕਾਰ ਸਾਰਾ ਕੁਛ ਆਪਣੇ ਆਪ ਤੋਂ ਹੈ।
English meaningThe Primal Being is Himself remote and beyond.
ਆਪੇ ਥਾਪੇ; ਥਾਪਿ ਉਥਾਪੇ ॥
aape thaape; thaap uthaape |
ਪੰਜਾਬੀ ਅਰਥਆਪ ਉਹ ਸਥਾਪਨ ਕਰਦਾ ਹੈ ਅਤੇ ਸਥਾਪਨ ਕਰਕੇ ਆਪ ਹੀ ਪੁਟ ਸੁਟਦਾ ਹੈ।
English meaningHe Himself establishes, and having established, He disestablishes.
ਸਭ ਮਹਿ ਵਰਤੈ ਏਕੋ ਸੋਈ; ਗੁਰਮੁਖਿ ਸੋਭਾ ਪਾਵਣਿਆ ॥੧॥
sabh meh varatai eko soee; guramukh sobhaa paavaniaa |1|
ਪੰਜਾਬੀ ਅਰਥਸਾਰਿਆਂ ਅੰਦਰ ਉਹ ਇਕ ਪ੍ਰਭੂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਕੇ ਗੁਰੂ-ਸਮਰਪਣ ਇੱਜ਼ਤ-ਆਬਰੂ ਪਾਉਂਦੇ ਹਨ।
English meaningThe One Lord is pervading in all; those who become Gurmukh are honored. ||1||
ਹਉ ਵਾਰੀ ਜੀਉ ਵਾਰੀ; ਨਿਰੰਕਾਰੀ ਨਾਮੁ ਧਿਆਵਣਿਆ ॥
hau vaaree jeeo vaaree; nirankaaree naam dhiaavaniaa |
ਪੰਜਾਬੀ ਅਰਥਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਅਕਾਰ-ਰਹਿਤ ਪੁਰਖ ਦੇ ਨਾਮ ਦਾ ਅਰਾਧਨ ਕਰਦੇ ਹਨ।
English meaningI am a sacrifice, my soul is a sacrifice, to those who meditate on the Naam, the Name of the Formless Lord.