ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad XEU

Shabad

Read the complete Shabad with available meanings.

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ ਤੀਜੀ ਪਾਤਸ਼ਾਹੀ।

English meaning

Maajh, Third Mehl:

ਮਾਇਆ ਮੋਹੁ; ਜਗਤੁ ਸਬਾਇਆ ॥

maaeaa mohu; jagat sabaaeaa |

ਪੰਜਾਬੀ ਅਰਥ

ਸਾਰੀ ਦੁਨੀਆਂ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਖਚਤ ਹੋਈ ਹੋਈ ਹੈ।

English meaning

The whole world is engrossed in emotional attachment to Maya.

ਤ੍ਰੈ ਗੁਣ ਦੀਸਹਿ; ਮੋਹੇ ਮਾਇਆ ॥

trai gun deeseh; mohe maaeaa |

ਪੰਜਾਬੀ ਅਰਥ

ਤਿਨਾਂ ਸੁਭਾਵਾਂ ਵਾਲੇ ਜੀਵ ਮੋਹਨੀ ਦੇ ਲਟੂ ਕੀਤੇ ਹੋਏ ਦਿਸਦੇ ਹਨ।

English meaning

Those who are controlled by the three qualities are attached to Maya.

ਗੁਰ ਪਰਸਾਦੀ ਕੋ ਵਿਰਲਾ ਬੂਝੈ; ਚਉਥੈ ਪਦਿ ਲਿਵ ਲਾਵਣਿਆ ॥੧॥

gur parasaadee ko viralaa boojhai; chauthai pad liv laavaniaa |1|

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਸੱਚ ਨੂੰ ਸਮਝਦਾ ਹੈ ਅਤੇ ਆਪਣੀ ਬਿਰਤੀ ਬੈਕੁੰਠੀ ਪ੍ਰਮ-ਅਨੰਦ ਦੀ ਚੋਥੀ ਅਵਸਥਾ ਵਿੱਚ ਜੋੜਦਾ ਹੈ।

English meaning

By Guru's Grace, a few come to understand; they center their consciousness in the fourth state. ||1||

ਹਉ ਵਾਰੀ ਜੀਉ ਵਾਰੀ; ਮਾਇਆ ਮੋਹੁ. ਸਬਦਿ ਜਲਾਵਣਿਆ ॥

hau vaaree jeeo vaaree; maaeaa mohu. sabad jalaavaniaa |

ਪੰਜਾਬੀ ਅਰਥ

ਮੈਂ ਬਲਿਹਾਰ ਹਾਂ, ਮੇਰੀ ਜਿੰਦਗੀ ਬਲਿਹਾਰ ਹੈ, ਉਨ੍ਹਾ ਉਤੋਂ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਦੌਲਤ ਦੀ ਲਗਨ ਨੂੰ ਸਾੜ ਸੁਟਦੇ ਹਨ।

English meaning

I am a sacrifice, my soul is a sacrifice, to those who burn away their emotional attachment to Maya, through the Shabad.

ਮਾਇਆ ਮੋਹੁ ਜਲਾਏ. ਸੋ ਹਰਿ ਸਿਉ ਚਿਤੁ ਲਾਏ; ਹਰਿ ਦਰਿ ਮਹਲੀ. ਸੋਭਾ ਪਾਵਣਿਆ ॥੧॥ ਰਹਾਉ ॥

maaeaa mohu jalaae. so har siau chit laae; har dar mahalee. sobhaa paavaniaa |1| rahaau |

ਪੰਜਾਬੀ ਅਰਥ

ਜੋ ਦੁਨੀਆਂਦਾਰੀ ਦੀ ਮੁਹੱਬਤ ਨੂੰ ਫੂਕ ਦਿੰਦਾ ਹੈ ਤੇ ਆਪਣਾ ਮਨ ਹਰੀ ਨਾਲ ਜੋੜਦਾ ਹੈ, ਉਹ ਹਰੀ ਦੇ ਦਰਬਾਰ ਤੇ ਮੰਦਰ ਅੰਦਰ ਇੱਜ਼ਤ ਪਾਉਂਦਾ ਹੈ। ਠਹਿਰਾਉ।

English meaning

Those who burn away this attachment to Maya, and focus their consciousness on the Lord are honored in the True Court, and the Mansion of the Lord's Presence. ||1||Pause||

ਦੇਵੀ ਦੇਵਾ; ਮੂਲੁ ਹੈ ਮਾਇਆ ॥

devee devaa; mool hai maaeaa |

ਪੰਜਾਬੀ ਅਰਥ

ਭਾਰਾ ਭੁਲੇਖਾ ਦੇਵੀਆਂ ਤੇ ਦੇਵਤਿਆਂ ਦਾ ਮੁੱਢ ਹੈ,

English meaning

The source, the root, of the gods and goddesses is Maya.

ਸਿੰਮਿ੍ਰਤਿ ਸਾਸਤ; ਜਿੰਨਿ ਉਪਾਇਆ ॥

sinmrit saasat; jin upaaeaa |

ਪੰਜਾਬੀ ਅਰਥ

ਜਿਨ੍ਹਾਂ ਲਈ ਕਰਮ-ਕਾਂਡੀ ਪੁਸਤਕਾਂ ਅਤੇ ਫਲਸਫੇ ਦੇ ਗ੍ਰੰਥ ਰਚੇ ਹਨ।

English meaning

For them, the Simritees and the Shaastras were composed.

ਕਾਮੁ ਕ੍ਰੋਧੁ ਪਸਰਿਆ ਸੰਸਾਰੇ; ਆਇ ਜਾਇ ਦੁਖੁ ਪਾਵਣਿਆ ॥੨॥

kaam krodh pasariaa sansaare; aae jaae dukh paavaniaa |2|

ਪੰਜਾਬੀ ਅਰਥ

ਵਿਸ਼ੇ-ਭੋਗ ਅਤੇ ਰੋਹ ਜਗਤ ਅੰਦਰ ਪਰਵਿਰਤ ਹੋਏ ਹੋਏ ਹਨ, ਇਸ ਲਈ ਆਉਣ ਤੇ ਜਾਣ ਵਿੱਚ ਪ੍ਰਾਣੀ ਕਸ਼ਟ ਉਠਾਉਂਦੇ ਹਨ।

English meaning

Sexual desire and anger are diffused throughout the universe. Coming and going, people suffer in pain. ||2||

ਤਿਸੁ ਵਿਚਿ; ਗਿਆਨ ਰਤਨੁ ਇਕੁ ਪਾਇਆ ॥

tis vich; giaan ratan ik paaeaa |

ਪੰਜਾਬੀ ਅਰਥ

ਇਸ ਕਥਿਤ ਜਗਤ ਅੰਦਰ ਬ੍ਰਹਿਮ ਗਿਆਤ ਦਾ ਇਕ ਜਵੇਹਰ ਰਖਿਆ ਗਿਆ ਹੈ।

English meaning

The jewel of spiritual wisdom was placed within the universe.

ਗੁਰ ਪਰਸਾਦੀ ਮੰਨਿ ਵਸਾਇਆ ॥

gur parasaadee man vasaaeaa |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ।

English meaning

By Guru's Grace, it is enshrined within the mind.

ਜਤੁ ਸਤੁ ਸੰਜਮੁ ਸਚੁ ਕਮਾਵੈ; ਗੁਰਿ ਪੂਰੈ ਨਾਮੁ ਧਿਆਵਣਿਆ ॥੩॥

jat sat sanjam sach kamaavai; gur poorai naam dhiaavaniaa |3|

ਪੰਜਾਬੀ ਅਰਥ

ਪੂਰਨ ਗੁਰਾਂ ਪਾਸੋਂ ਬ੍ਰਹਿਮਚਾਰਜ, ਪਾਕ ਦਾਮਨੀ, ਸਵੈ-ਕਾਬੂ, ਸੱਚਾਈ ਦੀ ਵਰਤੋਂ ਅਤੇ ਨਾਮ ਦਾ ਸਿਮਰਨ ਪਰਾਪਤ ਹੁੰਦੇ ਹਨ।

English meaning

Celibacy, chastity, self-discipline and the practice of truthfulness are obtained from the Perfect Guru, by meditating on the Naam, the Name of the Lord. ||3||

ਪੇਈਅੜੈ; ਧਨ ਭਰਮਿ ਭੁਲਾਣੀ ॥

peeearrai; dhan bharam bhulaanee |

ਪੰਜਾਬੀ ਅਰਥ

ਆਪਣੇ ਪੇਕੇ ਘਰ ਵਿੱਚ ਵਹੁਟੀ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ।

English meaning

In this world of her parents' home, the soul-bride has been deluded by doubt.

ਦੂਜੈ ਲਾਗੀ; ਫਿਰਿ ਪਛੋਤਾਣੀ ॥

doojai laagee; fir pachhotaanee |

ਪੰਜਾਬੀ ਅਰਥ

ਹੋਰਸ ਨਾਲ ਜੁੜੀ ਹੋਈ ਉਹ ਆਖਰਕਾਰ ਅਫਸੋਸ ਕਰਦੀ ਹੈ।

English meaning

Attached to duality, she later comes to regret it.

ਹਲਤੁ ਪਲਤੁ ਦੋਵੈ ਗਵਾਏ ਸੁਪਨੈ; ਸੁਖੁ. .ਨ ਪਾਵਣਿਆ ॥੪॥

halat palat dovai gavaae supanai; sukh. .na paavaniaa |4|

ਪੰਜਾਬੀ ਅਰਥ

ਇਹ ਸੰਸਾਰ ਤੇ ਪ੍ਰਲੋਕ ਉਹ ਦੋਨੋ ਹੀ ਗੁਆ ਲੈਂਦੀ ਹੈ ਅਤੇ ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਦਾ।

English meaning

She forfeits both this world and the next, and even in her dreams, she does not find peace. ||4||

ਪੇਈਅੜੈ; ਧਨ ਕੰਤੁ ਸਮਾਲੇ ॥

peeearrai; dhan kant samaale |

ਪੰਜਾਬੀ ਅਰਥ

ਜਿਹੜੀ ਪਤਨੀ ਇਸ ਜਹਾਨ ਅੰਦਰ ਆਪਣੇ ਖਸਮ ਨੂੰ ਯਾਦ ਕਰਦੀ ਹੈ,

English meaning

The soul-bride who remembers her Husband Lord in this world,

ਗੁਰ ਪਰਸਾਦੀ ਵੇਖੈ ਨਾਲੇ ॥

gur parasaadee vekhai naale |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਐਨ ਲਾਗੇ ਦੇਖਦੀ ਹੈ।

English meaning

by Guru's Grace, sees Him close at hand.

ਪਿਰ ਕੈ ਸਹਜਿ, ਰਹੈ ਰੰਗਿ ਰਾਤੀ; ਸਬਦਿ ਸਿੰਗਾਰੁ ਬਣਾਵਣਿਆ ॥੫॥

pir kai sehaj, rahai rang raatee; sabad singaar banaavaniaa |5|

ਪੰਜਾਬੀ ਅਰਥ

ਉਹ ਸੁਖੈਨ ਹੀ ਆਪਣੇ ਪ੍ਰੀਤਮ ਦੀ ਪ੍ਰੀਤ ਅੰਦਰ ਰੰਗੀ ਰਹਿੰਦੀ ਹੈ ਅਤੇ ਉਸ ਦੇ ਸ਼ਬਦ ਨੂੰ ਆਪਣਾ ਹਾਰ-ਸ਼ਿੰਗਾਰ ਬਣਾਉਂਦੀ ਹੈ।

English meaning

She remains intuitively attuned to the Love of her Beloved; she makes the Word of His Shabad her decoration. ||5||

ਸਫਲੁ ਜਨਮੁ; ਜਿਨਾ ਸਤਿਗੁਰੁ ਪਾਇਆ ॥

safal janam; jinaa satigur paaeaa |

ਪੰਜਾਬੀ ਅਰਥ

ਫਲ-ਦਾਇਕ ਹੈ ਉਨ੍ਹਾਂ ਜੀਵਨ ਜਿਨ੍ਹਾਂ ਨੇ ਗੁਰਾਂ ਨੂੰ ਪਰਾਪਤ ਕੀਤਾ ਹੈ,

English meaning

Blessed and fruitful is the coming of those who find the True Guru;

ਦੂਜਾ ਭਾਉ; ਗੁਰ ਸਬਦਿ ਜਲਾਇਆ ॥

doojaa bhaau; gur sabad jalaaeaa |

ਪੰਜਾਬੀ ਅਰਥ

ਅਤੇ ਗੁਰਾਂ ਦਾ ਉਪਦੇਸ਼ ਸਮਝ ਕੇ ਸੰਸਾਰੀ ਮਮਤਾ ਨੂੰ ਸਾੜ ਸੁਟਿਆ ਹੈ।

English meaning

through the Word of the Guru's Shabad, they burn their love of duality.

ਏਕੋ ਰਵਿ ਰਹਿਆ ਘਟ ਅੰਤਰਿ; ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥

eko rav rahiaa ghatt antar; mil satasangat har gun gaavaniaa |6|

ਪੰਜਾਬੀ ਅਰਥ

ਸਾਧ ਸੰਗਤ ਨਾਲ ਜੁੜ ਕੇ ਉਹ ਇਕ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।

English meaning

The One Lord is permeating and pervading deep within the heart. Joining the Sat Sangat, the True Congregation, they sing the Glorious Praises of the Lord. ||6||

ਸਤਿਗੁਰੁ ਨ ਸੇਵੇ; ਸੋ ਕਾਹੇ ਆਇਆ ॥

satigur na seve; so kaahe aaeaa |

ਪੰਜਾਬੀ ਅਰਥ

ਜੋ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦਾ, ਉਹ ਕਿਉਂ ਇਸ ਸੰਸਾਰ ਅੰਦਰ ਆਇਆ ਹੈ?

English meaning

Those who do not serve the True Guru-why did they even come into this world?

ਧਿ੍ਰਗੁ ਜੀਵਣੁ; ਬਿਰਥਾ ਜਨਮੁ ਗਵਾਇਆ ॥

dhrig jeevan; birathaa janam gavaaeaa |

ਪੰਜਾਬੀ ਅਰਥ

ਲਾਹਨਤ ਹੈ ਉਸ ਦੀ ਜਿੰਦਗੀ ਨੂੰ! ਉਸ ਨੇ ਆਪਣਾ ਮਨੁੱਖੀ-ਜਨਮ ਬੇ-ਫਾਇਦਾ ਗੁਆ ਲਿਆ ਹੈ।

English meaning

Cursed are their lives; they have uselessly wasted this human life.

ਮਨਮੁਖਿ. ਨਾਮੁ ਚਿਤਿ ਨ ਆਵੈ; ਬਿਨੁ ਨਾਵੈ. ਬਹੁ ਦੁਖੁ ਪਾਵਣਿਆ ॥੭॥

manamukh. naam chit na aavai; bin naavai. bahu dukh paavaniaa |7|

ਪੰਜਾਬੀ ਅਰਥ

ਮਨ-ਮਤੀਆ ਨਾਮ ਦਾ ਸਿਮਰਨ ਨਹੀਂ ਕਰਦਾ। ਹਰੀ ਨਾਮ ਦੇ ਬਾਝੋਂ ਉਹ ਘਣੀ ਤਕਲੀਫ ਉਠਾਉਂਦਾ ਹੈ।

English meaning

The self-willed manmukhs do not remember the Naam. Without the Naam, they suffer in terrible pain. ||7||

ਜਿਨਿ ਸਿਸਟਿ ਸਾਜੀ; ਸੋਈ ਜਾਣੈ ॥

jin sisatt saajee; soee jaanai |

ਪੰਜਾਬੀ ਅਰਥ

ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਇਸਦੇ ਮੁਤਅਲਕ ਸਭ ਕੁਝ ਜਾਣਦਾ ਹੈ।

English meaning

The One who created the Universe, He alone knows it.

ਆਪੇ ਮੇਲੈ; ਸਬਦਿ ਪਛਾਣੈ ॥

aape melai; sabad pachhaanai |

ਪੰਜਾਬੀ ਅਰਥ

ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਗੁਰਾਂ ਦੀ ਸਿਖ-ਮਤ ਨੂੰ ਸਦਾ ਆਪਣੀਆਂ ਅੱਖਾਂ ਮੂਹਰੇ ਰੱਖਦੇ ਹਨ।

English meaning

He unites with Himself those who realize the Shabad.

ਨਾਨਕ. ਨਾਮੁ ਮਿਲਿਆ ਤਿਨ ਜਨ ਕਉ; ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥

naanak. naam miliaa tin jan kau; jin dhur masatak lekh likhaavaniaa |8|1|32|33|

ਪੰਜਾਬੀ ਅਰਥ

ਨਾਨਕ, ਕੇਵਲ ਉਹੀ ਪੁਰਸ਼ ਨਾਮ ਨੂੰ ਹਾਸਲ ਕਰਦੇ ਹਨ ਜਿਨ੍ਹਾਂ ਦੇ ਮੰਥੇ ਉਤੇ ਐਸੀ ਲਿਖਤਾਕਾਰ ਆਦਿ ਪ੍ਰਭੂ ਨੇ ਲਿਖੀ ਹੋਈ ਹੈ।

English meaning

O Nanak, they alone receive the Naam, upon whose foreheads such pre-ordained destiny is recorded. ||8||1||32||33||