ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 4WG

Shabad

Read the complete Shabad with available meanings.

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ, ਤੀਜੀ ਪਾਤਸ਼ਾਹੀ।

English meaning

Maajh, Third Mehl:

ਨਿਰਗੁਣੁ ਸਰਗੁਣੁ ਆਪੇ ਸੋਈ ॥

niragun saragun aape soee |

ਪੰਜਾਬੀ ਅਰਥ

ਉਹ ਪ੍ਰਭੂ ਆਪੇ ਹੀ ਗੁਪਤ ਅਤੇ ਪ੍ਰਗਟ ਹੈ।

English meaning

The Lord Himself is Unmanifest and Unrelated; He is Manifest and Related as well.

ਤਤੁ ਪਛਾਣੈ; ਸੋ ਪੰਡਿਤੁ ਹੋਈ ॥

tat pachhaanai; so panddit hoee |

ਪੰਜਾਬੀ ਅਰਥ

ਜੋ ਅਸਲੀਅਤ ਨੂੰ ਪਛਾਣਦਾ ਹੈ ਉਹ ਹੀ ਪੰਡਤ ਹੋ ਜਾਂਦਾ ਹੈ।

English meaning

Those who recognize this essential reality are the true Pandits, the spiritual scholars.

ਆਪਿ ਤਰੈ ਸਗਲੇ ਕੁਲ ਤਾਰੈ; ਹਰਿ ਨਾਮੁ ਮੰਨਿ ਵਸਾਵਣਿਆ ॥੧॥

aap tarai sagale kul taarai; har naam man vasaavaniaa |1|

ਪੰਜਾਬੀ ਅਰਥ

ਜੋ ਰੱਬ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਤੇ ਆਪਣੀ ਸਮੂਹ ਵੰਸ਼ ਨੂੰ ਭੀ ਪਾਰ ਕਰ ਦਿੰਦਾ ਹੈ।

English meaning

They save themselves, and save all their families and ancestors as well, when they enshrine the Lord's Name in the mind. ||1||

ਹਉ ਵਾਰੀ ਜੀਉ ਵਾਰੀ; ਹਰਿ ਰਸੁ ਚਖਿ. ਸਾਦੁ ਪਾਵਣਿਆ ॥

hau vaaree jeeo vaaree; har ras chakh. saad paavaniaa |

ਪੰਜਾਬੀ ਅਰਥ

ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਇਸ ਦੇ ਸੁਆਦ ਨੂੰ ਮਾਣਦੇ ਹਨ।

English meaning

I am a sacrifice, my soul is a sacrifice, to those who taste the essence of the Lord, and savor its taste.

ਹਰਿ ਰਸੁ ਚਾਖਹਿ. ਸੇ ਜਨ ਨਿਰਮਲ; ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥

har ras chaakheh. se jan niramal; niramal naam dhiaavaniaa |1| rahaau |

ਪੰਜਾਬੀ ਅਰਥ

ਜੋ ਵਾਹਿਗੁਰੂ ਦੇ ਸੁਧਾ ਰਸ ਨੂੰ ਛਕਦੇ ਹਨ, ਉਹ ਪਵਿੱਤ੍ਰ ਪੁਰਸ਼ ਹਨ। ਉਹ ਪਾਕ-ਪਾਵਨ ਨਾਮ ਦਾ ਸਿਮਰਨ ਕਰਦੇ ਹਨ। ਠਹਿਰਾਉ।

English meaning

Those who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||

ਸੋ ਨਿਹਕਰਮੀ; ਜੋ ਸਬਦੁ ਬੀਚਾਰੇ ॥

so nihakaramee; jo sabad beechaare |

ਪੰਜਾਬੀ ਅਰਥ

ਕੇਵਲ ਉਹੀ ਅਮਲਾਂ ਤੋਂ ਉਚੇਰਾ ਹੈ ਜੋ ਗੁਰਬਾਣੀ ਦਾ ਧਿਆਨ ਧਾਰਦਾ ਹੈ।

English meaning

Those who reflect upon the Shabad are beyond karma.

ਅੰਤਰਿ ਤਤੁ ਗਿਆਨਿ; ਹਉਮੈ ਮਾਰੇ ॥

antar tat giaan; haumai maare |

ਪੰਜਾਬੀ ਅਰਥ

ਉਸ ਦੇ ਹਿਰਦੇ ਅੰਦਰ ਯਥਾਰਥ ਬ੍ਰਹਿਮ-ਬੋਧ ਹੈ ਅਤੇ ਉਹੀ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ।

English meaning

They subdue their ego, and find the essence of wisdom, deep within their being.

ਨਾਮੁ ਪਦਾਰਥੁ ਨਉ ਨਿਧਿ ਪਾਏ; ਤ੍ਰੈ ਗੁਣ ਮੇਟਿ ਸਮਾਵਣਿਆ ॥੨॥

naam padaarath nau nidh paae; trai gun mett samaavaniaa |2|

ਪੰਜਾਬੀ ਅਰਥ

ਉਹ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਪਾ ਲੈਂਦਾ ਹੈ ਅਤੇ ਤਿੰਨਾਂ ਲੱਛਣਾ ਤੋਂ ਉਚੇਰਾ ਉਠ ਕੇ ਉਹ ਹਰੀ ਵਿੱਚ ਲੀਨ ਹੋ ਜਾਂਦਾ ਹੈ।

English meaning

They obtain the nine treasures of the wealth of the Naam. Rising above the three qualities, they merge into the Lord. ||2||

ਹਉਮੈ ਕਰੈ; ਨਿਹਕਰਮੀ. ਨ ਹੋਵੈ ॥

haumai karai; nihakaramee. na hovai |

ਪੰਜਾਬੀ ਅਰਥ

ਜੋ ਹੰਕਾਰ ਕਰਦਾ ਹੈ, ਉਹ ਅਮਲਾਂ ਦੇ ਬੰਧਨਾ ਤੋਂ ਆਜਾਦ ਨਹੀਂ ਹੁੰਦਾ।

English meaning

Those who act in ego do not go beyond karma.

ਗੁਰ ਪਰਸਾਦੀ; ਹਉਮੈ ਖੋਵੈ ॥

gur parasaadee; haumai khovai |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੀ ਹੰਗਤਾ ਨੂੰ ਮੇਸ ਸੁਟਦਾ ਹੈ।

English meaning

It is only by Guru's Grace that one is rid of ego.

ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ; ਗੁਰਸਬਦੀ ਗੁਣ ਗਾਵਣਿਆ ॥੩॥

antar bibek sadaa aap veechaare; gurasabadee gun gaavaniaa |3|

ਪੰਜਾਬੀ ਅਰਥ

ਜਿਸ ਦੇ ਪੱਲੇ ਮਾਨਸਿਕ ਪ੍ਰਬੀਨਤਾ ਹੈ, ਉਹ ਹਮੇਸ਼ਾਂ ਆਪਣੇ ਆਪ ਦੀ ਜਾਂਚ-ਪੜਤਾਲ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਦਾ ਜੱਸ ਗਾਇਨ ਕਰਦਾ ਹੈ।

English meaning

Those who have discriminating minds, continually examine their own selves. Through the Word of the Guru's Shabad, they sing the Lord's Glorious Praises. ||3||

ਹਰਿ ਸਰੁ ਸਾਗਰੁ; ਨਿਰਮਲੁ ਸੋਈ ॥

har sar saagar; niramal soee |

ਪੰਜਾਬੀ ਅਰਥ

ਉਹ ਵਾਹਿਗੁਰੂ ਸਰੇਸ਼ਟ ਅਤੇ ਪਵਿੱਤ੍ਰ ਸਮੁੰਦਰ ਹੈ,

English meaning

The Lord is the most pure and sublime Ocean.

ਸੰਤ ਚੁਗਹਿ ਨਿਤ; ਗੁਰਮੁਖਿ ਹੋਈ ॥

sant chugeh nit; guramukh hoee |

ਪੰਜਾਬੀ ਅਰਥ

ਜਿਸ ਵਿਚੋਂ ਗੁਰੂ ਸਮਰਪਣ ਸਾਧੂ, ਹੰਸ ਹੋ ਕੇ ਉਥੋਂ ਸਦਾ ਨਾਮ ਮੋਤੀ ਚੁਗਦੇ ਹਨ।

English meaning

The Saintly Gurmukhs continually peck at the Naam, like swans pecking at pearls in the ocean.

ਇਸਨਾਨੁ ਕਰਹਿ ਸਦਾ ਦਿਨੁ ਰਾਤੀ; ਹਉਮੈ ਮੈਲੁ ਚੁਕਾਵਣਿਆ ॥੪॥

eisanaan kareh sadaa din raatee; haumai mail chukaavaniaa |4|

ਪੰਜਾਬੀ ਅਰਥ

ਦਿਹੁੰ ਰੈਣ ਉਹ ਹਮੇਸ਼ਾਂ ਉਸ ਅੰਦਰ ਮਜਨ ਕਰਦੇ ਹਨ ਅਤੇ ਆਪਣੀ ਹੰਗਤਾ ਦੀ ਮਲੀਣਤਾ ਨੂੰ ਧੋ ਸੁਟਦੇ ਹਨ।

English meaning

They bathe in it continually, day and night, and the filth of ego is washed away. ||4||

ਨਿਰਮਲ ਹੰਸਾ ਪ੍ਰੇਮ ਪਿਆਰਿ ॥

niramal hansaa prem piaar |

ਪੰਜਾਬੀ ਅਰਥ

ਪਵਿੱਤ੍ਰ ਸਾਧੂ ਰਾਜ ਹੰਸ ਪ੍ਰੀਤ ਭਾਵਨਾ ਨਾਲ,

English meaning

The pure swans, with love and affection,

ਹਰਿ ਸਰਿ ਵਸੈ; ਹਉਮੈ ਮਾਰਿ ॥

har sar vasai; haumai maar |

ਪੰਜਾਬੀ ਅਰਥ

ਆਪਣੀ ਹੰਗਤਾ ਨੂੰ ਮੇਟ ਕੇ ਪਿਰਹੜੀ ਸੰਯੁਕਤ ਵਾਹਿਗੁਰੂ ਦੇ ਸਮੁੰਦਰ ਸਤਿਸੰਗਤ ਅੰਦਰ ਵਸਦੇ ਹਨ।

English meaning

Dwell in the Ocean of the Lord, and subdue their ego.

ਅਹਿਨਿਸਿ ਪ੍ਰੀਤਿ. ਸਬਦਿ ਸਾਚੈ; ਹਰਿ ਸਰਿ ਵਾਸਾ ਪਾਵਣਿਆ ॥੫॥

ahinis preet. sabad saachai; har sar vaasaa paavaniaa |5|

ਪੰਜਾਬੀ ਅਰਥ

ਦਿਹੁੰ ਰੈਣ ਉਹ ਸੱਚੇ ਨਾਮ ਦੇ ਪਿਆਰ ਅੰਦਰ ਰੰਗੀਜੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਸਮੁੰਦਰ ਅੰਦਰ ਵਸੇਬਾ ਪ੍ਰਾਪਤ ਕਰ ਲੈਂਦੇ ਹਨ।

English meaning

Day and night, they are in love with the True Word of the Shabad. They obtain their home in the Ocean of the Lord. ||5||

ਮਨਮੁਖੁ ਸਦਾ ਬਗੁ ਮੈਲਾ; ਹਉਮੈ ਮਲੁ ਲਾਈ ॥

manamukh sadaa bag mailaa; haumai mal laaee |

ਪੰਜਾਬੀ ਅਰਥ

ਪ੍ਰਤੀਕੂਲ ਪੁਰਸ਼, ਸਦੀਵ ਹੀ ਇਕ ਗੰਦਾ ਬਗਲਾ ਹੈ, ਜਿਸ ਨੂੰ ਹੰਕਾਰ ਦੀ ਗਿਲਾਜਤ ਲੱਗੀ ਹੋਈ ਹੈ।

English meaning

The self-willed manmukhs shall always be filthy cranes, smeared with the filth of ego.

ਇਸਨਾਨੁ ਕਰੈ; ਪਰੁ ਮੈਲੁ. ਨ ਜਾਈ ॥

eisanaan karai; par mail. na jaaee |

ਪੰਜਾਬੀ ਅਰਥ

ਉਹ ਮਜਨ ਕਰਦਾ ਹੈ ਪ੍ਰਤੂੰ ਉਸ ਦੀ ਪਲੀਤੀ ਦੂਰ ਨਹੀਂ ਹੁੰਦੀ।

English meaning

They may bathe, but their filth is not removed.

ਜੀਵਤੁ ਮਰੈ. ਗੁਰਸਬਦੁ ਬੀਚਾਰੈ; ਹਉਮੈ ਮੈਲੁ ਚੁਕਾਵਣਿਆ ॥੬॥

jeevat marai. gurasabad beechaarai; haumai mail chukaavaniaa |6|

ਪੰਜਾਬੀ ਅਰਥ

ਜੋ ਜੀਉਂਦੇ ਜੀ ਮਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ, ਉਹ ਆਪਣੀ ਹੰਗਤਾ ਦੀ ਅਪਵਿੱਤ੍ਰਤਾ ਨੂੰ ਧੋ ਸੁਟਦਾ ਹੈ।

English meaning

One who dies while yet alive, and contemplates the Word of the Guru's Shabad, is rid of this filth of ego. ||6||

ਰਤਨੁ ਪਦਾਰਥੁ; ਘਰ ਤੇ ਪਾਇਆ ॥

ratan padaarath; ghar te paaeaa |

ਪੰਜਾਬੀ ਅਰਥ

ਤਾਂ ਮੈਨੂੰ ਆਪਣੇ ਨਿੱਜ ਦੇ ਗ੍ਰਹਿ ਵਿਚੋਂ ਹੀ ਹਰੀ ਨਾਮ ਦੀ ਅਮੋਲਕ ਦੌਲਤ ਮਿਲ ਪਈ,

English meaning

The Priceless Jewel is found, in the home of one's own being,

ਪੂਰੈ ਸਤਿਗੁਰਿ; ਸਬਦੁ ਸੁਣਾਇਆ ॥

poorai satigur; sabad sunaaeaa |

ਪੰਜਾਬੀ ਅਰਥ

ਜਦੋਂ ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣਾ ਉਪਦੇਸ਼ ਸਰਵਣ ਕਰਾਇਆ ਹੈ।

English meaning

when one listens to the Shabad, the Word of the Perfect True Guru.

ਗੁਰ ਪਰਸਾਦਿ. ਮਿਟਿਆ ਅੰਧਿਆਰਾ; ਘਟਿ ਚਾਨਣੁ ਆਪੁ ਪਛਾਨਣਿਆ ॥੭॥

gur parasaad. mittiaa andhiaaraa; ghatt chaanan aap pachhaananiaa |7|

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਬੇ-ਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ ਅਤੇ ਆਪਣੇ ਮਨ ਦੇ ਅੰਦਰ ਦੇ ਪ੍ਰਕਾਸ਼ ਨਾਲ ਮੈਂ ਆਪਣੇ ਆਪ ਨੂੰ ਸਿੰਞਾਣ ਲਿਆ।

English meaning

By Guru's Grace, the darkness of spiritual ignorance is dispelled; I have come to recognize the Divine Light within my own heart. ||7||

ਆਪਿ ਉਪਾਏ; ਤੈ ਆਪੇ ਵੇਖੈ ॥

aap upaae; tai aape vekhai |

ਪੰਜਾਬੀ ਅਰਥ

ਆਪ ਹੀ ਪ੍ਰਭੂ ਰਚਦਾ ਹੈ ਆਪ ਹੀ ਆਪਣੀ ਰਚਨਾ ਨੂੰ ਦੇਖਦਾ ਹੈ।

English meaning

The Lord Himself creates, and He Himself beholds.

ਸਤਿਗੁਰੁ ਸੇਵੈ; ਸੋ ਜਨੁ ਲੇਖੈ ॥

satigur sevai; so jan lekhai |

ਪੰਜਾਬੀ ਅਰਥ

ਕੇਵਲ ਉਹੀ ਬੰਦਾ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ ਜੋ ਸਤਿਗੁਰਾਂ ਦੀ ਟਹਿਲ ਕਮਾਉਂਦਾ ਹੈ।

English meaning

Serving the True Guru, one becomes acceptable.

ਨਾਨਕ. ਨਾਮੁ ਵਸੈ ਘਟ ਅੰਤਰਿ; ਗੁਰ ਕਿਰਪਾ ਤੇ. ਪਾਵਣਿਆ ॥੮॥੩੧॥੩੨॥

naanak. naam vasai ghatt antar; gur kirapaa te. paavaniaa |8|31|32|

ਪੰਜਾਬੀ ਅਰਥ

ਗੁਰਾਂ ਦੀ ਮਿਹਰ ਤੋਂ ਪ੍ਰਭੂ ਦਾ ਨਾਮ ਪਰਾਪਤ ਹੁੰਦਾ ਅਤੇ ਮਨੁੱਸ਼ ਦੇ ਮਨ ਅੰਦਰ ਨਿਵਾਸ ਕਰਦਾ ਹੈ।

English meaning

O Nanak, the Naam dwells deep within the heart; by Guru's Grace, it is obtained. ||8||31||32||