ਸੇਵਾ ਸੁਰਤਿ ਸਬਦਿ ਚਿਤੁ ਲਾਏ ॥
sevaa surat sabad chit laae |
ਪੰਜਾਬੀ ਅਰਥਕੇਵਲ ਤਦ ਹੀ ਆਦਮੀ ਆਪਣੀ ਬ੍ਰਿਤੀ ਵਾਹਿਗੁਰੂ ਦੀ ਟਹਿਲ ਅੰਦਰ ਲਾਉਂਦਾ ਤੇ ਆਪਣਾ ਮਨ ਉਸ ਦੇ ਨਾਮ ਨਾਲ ਜੋੜਦਾ ਹੈ।
English meaningCenter your awareness on seva-selfless service-and focus your consciousness on the Word of the Shabad.
ਹਉਮੈ ਮਾਰਿ ਸਦਾ ਸੁਖੁ ਪਾਇਆ; ਮਾਇਆ ਮੋਹੁ ਚੁਕਾਵਣਿਆ ॥੧॥
haumai maar sadaa sukh paaeaa; maaeaa mohu chukaavaniaa |1|
ਪੰਜਾਬੀ ਅਰਥਆਪਣੇ ਹੰਕਾਰ ਨੂੰ ਨਵਿਰਤ ਕਰਕੇ ਬੰਦਾ ਸਦੀਵੀਂ ਆਰਾਮ ਪਾਉਂਦਾ ਹੈ ਅਤੇ ਆਪਣੀ ਧਨ-ਦੌਲਤ ਦੀ ਮਮਤਾ ਨੂੰ ਮਿਟਾ ਦਿੰਦਾ ਹੈ।
English meaningSubduing your ego, you shall find a lasting peace, and your emotional attachment to Maya will be dispelled. ||1||
ਹਉ ਵਾਰੀ ਜੀਉ ਵਾਰੀ; ਸਤਿਗੁਰ ਕੈ ਬਲਿਹਾਰਣਿਆ ॥
hau vaaree jeeo vaaree; satigur kai balihaaraniaa |
ਪੰਜਾਬੀ ਅਰਥਮੈਂ ਕੁਰਬਾਨ ਹਾਂ, ਮੇਰੀ ਜਿੰਦ-ਜਾਨ ਕੁਰਬਾਨ ਹੈ ਅਤੇ ਮੈਂ ਸਦਕੇ ਹਾਂ, ਆਪਣੇ ਸੰਚੇ ਗੁਰਾਂ ਉਤੋਂ।
English meaningI am a sacrifice, my soul is a sacrifice, I am totally devoted to the True Guru.
ਗੁਰਮਤੀ ਪਰਗਾਸੁ ਹੋਆ ਜੀ; ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
guramatee paragaas hoaa jee; anadin har gun gaavaniaa |1| rahaau |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਚਾਨਣ ਮੇਰੇ ਉਤੇ ਪ੍ਰਕਾਸ਼ਿਆ ਹੈ ਅਤੇ ਰੈਣ ਦਿਹੁੰ ਮੈਂ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।
English meaningThrough the Guru's Teachings, the Divine Light has dawned; I sing the Glorious Praises of the Lord, night and day. ||1||Pause||
ਤਨੁ ਮਨੁ ਖੋਜੇ; ਤਾ ਨਾਉ ਪਾਏ ॥
tan man khoje; taa naau paae |
ਪੰਜਾਬੀ ਅਰਥਜੇਕਰ ਬੰਦਾ ਆਪਣੀ ਦੇਹਿ ਤੇ ਆਰਾਮ ਦੀ ਢੂੰਡ ਭਾਲ ਕਰੇ, ਤਦ ਹੀ ਉਹ ਰੱਬ ਦੇ ਨਾਮ ਨੂੰ ਪਾਉਂਦਾ ਹੈ।
English meaningSearch your body and mind, and find the Name.
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae |
ਪੰਜਾਬੀ ਅਰਥਉਹ ਆਪਣੇ ਭਟਕਦੇ ਮਨੂਏ ਨੂੰ ਹੋੜਦਾ ਹੈ ਅਤੇ ਇਸਨੂੰ ਆਪਣੇ ਕਾਬੂ ਵਿੱਚ ਰਖਦਾ ਹੈ।
English meaningRestrain your wandering mind, and keep it in check.
ਗੁਰ ਕੀ ਬਾਣੀ ਅਨਦਿਨੁ ਗਾਵੈ; ਸਹਜੇ ਭਗਤਿ ਕਰਾਵਣਿਆ ॥੨॥
gur kee baanee anadin gaavai; sahaje bhagat karaavaniaa |2|
ਪੰਜਾਬੀ ਅਰਥਗੁਰਬਾਣੀ ਉਹ ਰੈਣ ਦਿਹੂੰ ਗਾਇਨ ਕਰਦਾ ਹੈ ਅਤੇ ਸੁਤੇ ਸਿਧ ਹੀ ਸਾਈਂ ਦੀ ਪ੍ਰੇਮ-ਮਈ ਸੇਵਾ ਅੰਦਰ ਜੁਟ ਜਾਂਦਾ ਹੈ।
English meaningNight and day, sing the Songs of the Guru's Bani; worship the Lord with intuitive devotion. ||2||
ਇਸੁ ਕਾਇਆ ਅੰਦਰਿ; ਵਸਤੁ ਅਸੰਖਾ ॥
eis kaaeaa andar; vasat asankhaa |
ਪੰਜਾਬੀ ਅਰਥਇਸ ਦੇਹਿ ਦੇ ਵਿੱਚ ਅਣਗਿਣਤ ਚੀਜਾਂ ਹਨ।
English meaningWithin this body are countless objects.
ਗੁਰਮੁਖਿ ਸਾਚੁ ਮਿਲੈ; ਤਾ ਵੇਖਾ ॥
guramukh saach milai; taa vekhaa |
ਪੰਜਾਬੀ ਅਰਥਗੁਰਾਂ ਦੇ ਰਾਹੀਂ ਜੇਕਰ ਮੈਂ ਸੱਚ ਨੂੰ ਪਰਾਪਤ ਹੋ ਜਾਵਾਂ, ਕੇਵਲ ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ।
English meaningThe Gurmukh attains Truth, and comes to see them.
ਨਉ ਦਰਵਾਜੇ. ਦਸਵੈ ਮੁਕਤਾ; ਅਨਹਦ ਸਬਦੁ ਵਜਾਵਣਿਆ ॥੩॥
nau daravaaje. dasavai mukataa; anahad sabad vajaavaniaa |3|
ਪੰਜਾਬੀ ਅਰਥਜੋ ਨਵਾਂ ਦੁਆਰਿਆਂ ਤੋਂ ਉਚੇਰੇ ਉਡਾਰੀ ਲਾਉਂਦਾ ਹੈ, ਉਹ ਦਸਵੇਂ ਦੁਆਰ ਦਾ ਬੈਕੁੰਠੀ ਕੀਰਤਨ ਹੁੰਦਾ ਸੁਣ ਲੈਂਦਾ ਹੈ ਅਤੇ ਮੁਕਤ ਹੋ ਜਾਂਦਾ ਹੈ।
English meaningBeyond the nine gates, the Tenth Gate is found, and liberation is obtained. The Unstruck Melody of the Shabad vibrates. ||3||
ਸਚਾ ਸਾਹਿਬੁ; ਸਚੀ ਨਾਈ ॥
sachaa saahib; sachee naaee |
ਪੰਜਾਬੀ ਅਰਥਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ।
English meaningTrue is the Master, and True is His Name.
ਗੁਰ ਪਰਸਾਦੀ; ਮੰਨਿ ਵਸਾਈ ॥
gur parasaadee; man vasaaee |
ਪੰਜਾਬੀ ਅਰਥਗੁਰਾਂ ਦੀ ਰਹਿਮਤ ਦਾ ਸਦਕਾ ਮੈਂ ਉਸ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
English meaningBy Guru's Grace, He comes to dwell within the mind.
ਅਨਦਿਨੁ ਸਦਾ ਰਹੈ ਰੰਗਿ ਰਾਤਾ; ਦਰਿ ਸਚੈ ਸੋਝੀ ਪਾਵਣਿਆ ॥੪॥
anadin sadaa rahai rang raataa; dar sachai sojhee paavaniaa |4|
ਪੰਜਾਬੀ ਅਰਥਜੋ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਹਮੇਸ਼ਾਂ ਰੰਗਿਆ ਰਹਿੰਦਾ ਹੈ ਉਹ ਸੱਚੇ ਦਰਬਾਰ ਦੀ ਗਿਆਤ ਪਾ ਲੈਂਦਾ ਹੈ।
English meaningNight and day, remain attuned to the Lord's Love forever, and you shall obtain understanding in the True Court. ||4||
ਪਾਪ ਪੁੰਨ ਕੀ ਸਾਰ; ਨ ਜਾਣੀ ॥
paap pun kee saar; na jaanee |
ਪੰਜਾਬੀ ਅਰਥਜੋ ਨੇਕੀ ਤੇ ਬਦੀ ਦੀ ਵੁੱਕਅਤ ਨੂੰ ਨਹੀਂ ਸਮਝਦੀ,
English meaningThose who do not understand the nature of sin and virtue
ਦੂਜੈ ਲਾਗੀ ਭਰਮਿ ਭੁਲਾਣੀ ॥
doojai laagee bharam bhulaanee |
ਪੰਜਾਬੀ ਅਰਥਅਤੇ ਦਵੈਤ-ਭਾਵ ਨਾਲ ਜੁੜੀ ਹੋਈ ਹੈ, ਉਹ ਵਹਿਮ ਅੰਦਰ ਗੁਮਰਾਹ ਹੋਈ ਹੋਈ ਹੈ।
English meaningare attached to duality; they wander around deluded.
ਅਗਿਆਨੀ ਅੰਧਾ. ਮਗੁ ਨ ਜਾਣੈ; ਫਿਰਿ ਫਿਰਿ ਆਵਣ ਜਾਵਣਿਆ ॥੫॥
agiaanee andhaa. mag na jaanai; fir fir aavan jaavaniaa |5|
ਪੰਜਾਬੀ ਅਰਥਬੇਸਮਝ, ਅੰਨ੍ਹਾ ਬੰਦਾ ਠੀਕ ਰਸਤੇ ਨੂੰ ਨਹੀਂ ਜਾਂਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
English meaningThe ignorant and blind people do not know the way; they come and go in reincarnation over and over again. ||5||
ਗੁਰ ਸੇਵਾ ਤੇ; ਸਦਾ ਸੁਖੁ ਪਾਇਆ ॥
gur sevaa te; sadaa sukh paaeaa |
ਪੰਜਾਬੀ ਅਰਥਗੁਰਾਂ ਦੀ ਟਹਿਲ ਸੇਵਾ ਤੋਂ ਮੈਂ ਸਦੀਵੀ ਆਰਾਮ ਹਾਸਲ ਕੀਤਾ ਹੈ।
English meaningServing the Guru, I have found eternal peace;
ਹਉਮੈ ਮੇਰਾ; ਠਾਕਿ ਰਹਾਇਆ ॥
haumai meraa; tthaak rahaaeaa |
ਪੰਜਾਬੀ ਅਰਥਮੇਰੀ ਹੰਗਤਾ ਤੇ ਅਪਣੱਤ ਰੋਕ ਤੇ ਵਰਜ ਦਿਤੇ ਹਨ।
English meaningmy ego has been silenced and subdued.
ਗੁਰ ਸਾਖੀ. ਮਿਟਿਆ ਅੰਧਿਆਰਾ; ਬਜਰ ਕਪਾਟ ਖੁਲਾਵਣਿਆ ॥੬॥
gur saakhee. mittiaa andhiaaraa; bajar kapaatt khulaavaniaa |6|
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ ਅਤੇ ਭਾਰੇ ਕਰਡੇ ਤਖਤੇ ਖੁਲ੍ਹ ਗਹੈ ਹਨ।
English meaningThrough the Guru's Teachings, the darkness has been dispelled, and the heavy doors have been opened. ||6||
ਹਉਮੈ ਮਾਰਿ; ਮੰਨਿ ਵਸਾਇਆ ॥
haumai maar; man vasaaeaa |
ਪੰਜਾਬੀ ਅਰਥਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਮੈਂ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।
English meaningSubduing my ego, I have enshrined the Lord within my mind.
ਗੁਰ ਚਰਣੀ; ਸਦਾ ਚਿਤੁ ਲਾਇਆ ॥
gur charanee; sadaa chit laaeaa |
ਪੰਜਾਬੀ ਅਰਥਗੁਰਾਂ ਦੇ ਪੈਰਾਂ ਵਿੱਚ ਮੈਂ ਹਮੇਸ਼ਾਂ ਹੀ ਆਪਣਾ ਮਨ ਜੋੜਿਆ ਹੈ।
English meaningI focus my consciousness on the Guru's Feet forever.
ਗੁਰ ਕਿਰਪਾ ਤੇ. ਮਨੁ ਤਨੁ ਨਿਰਮਲੁ; ਨਿਰਮਲ ਨਾਮੁ ਧਿਆਵਣਿਆ ॥੭॥
gur kirapaa te. man tan niramal; niramal naam dhiaavaniaa |7|
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਮੇਰੀ ਆਤਮਾ ਤੇ ਦੇਹਿ ਸ਼ੁਧ ਹੋ ਗਏ ਹਨ ਅਤੇ ਪਵਿੱਤ੍ਰ ਨਾਮ ਦਾ ਹੀ ਮੈਂ ਅਰਾਧਨ ਕਰਦਾ ਹਾਂ।
English meaningBy Guru's Grace, my mind and body are immaculate and pure; I meditate on the Immaculate Naam, the Name of the Lord. ||7||
ਜੀਵਣੁ ਮਰਣਾ; ਸਭੁ ਤੁਧੈ ਤਾਈ ॥
jeevan maranaa; sabh tudhai taaee |
ਪੰਜਾਬੀ ਅਰਥਪੈਦਾਇਸ਼ ਤੋਂ ਮੌਤ ਤੱਕ ਮੈਂ ਆਪਣੀ ਸਾਰੀ ਜਿੰਦਗੀ ਤੇਰੀ ਸੇਵਾ ਲਈ ਅਰਪਣ ਕੀਤੀ ਹੈ, ਹੇ ਸੁਆਮੀ!
English meaningFrom birth to death, everything is for You.
ਜਿਸੁ ਬਖਸੇ; ਤਿਸੁ ਦੇ ਵਡਿਆਈ ॥
jis bakhase; tis de vaddiaaee |
ਪੰਜਾਬੀ ਅਰਥਤੂੰ ਉਸ ਨੂੰ ਪ੍ਰਭਤਾ ਦਿੰਦਾ ਹੈ, ਜਿਸ ਨੂੰ ਤੂੰ ਮਾਫ ਕਰਦਾ ਹੈ।
English meaningYou bestow greatness upon those whom You have forgiven.
ਨਾਨਕ ਨਾਮੁ ਧਿਆਇ ਸਦਾ ਤੂੰ; ਜੰਮਣੁ ਮਰਣੁ ਸਵਾਰਣਿਆ ॥੮॥੧॥੨॥
naanak naam dhiaae sadaa toon; jaman maran savaaraniaa |8|1|2|
ਪੰਜਾਬੀ ਅਰਥਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਤੇਰੀ ਪੈਦਾਇਸ਼ ਤੇ ਮੌਤ ਨੂੰ ਸ਼ਿੰਗਾਰ ਦੇਵੇਗਾ।
English meaningO Nanak, meditating forever on the Naam, you shall be blessed in both birth and death. ||8||1||2||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ, ਤੀਜੀ ਪਾਤਸ਼ਾਹੀ।
English meaningMaajh, Third Mehl:
ਮੇਰਾ ਪ੍ਰਭੁ ਨਿਰਮਲੁ; ਅਗਮ ਅਪਾਰਾ ॥
meraa prabh niramal; agam apaaraa |
ਪੰਜਾਬੀ ਅਰਥਮੇਰਾ ਸੁਆਮੀ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।
English meaningMy God is Immaculate, Inaccessible and Infinite.
ਬਿਨੁ ਤਕੜੀ; ਤੋਲੈ ਸੰਸਾਰਾ ॥
bin takarree; tolai sansaaraa |
ਪੰਜਾਬੀ ਅਰਥਤਰਾਜੂ ਦੇ ਬਗੈਰ ਉਹ ਜਗਤ ਨੂੰ ਜੋਖਦਾ ਹੈ।
English meaningWithout a scale, He weighs the universe.
ਗੁਰਮੁਖਿ ਹੋਵੈ ਸੋਈ ਬੂਝੈ; ਗੁਣ ਕਹਿ ਗੁਣੀ ਸਮਾਵਣਿਆ ॥੧॥
guramukh hovai soee boojhai; gun keh gunee samaavaniaa |1|
ਪੰਜਾਬੀ ਅਰਥਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਹਰੀ ਨੂੰ ਸਮਝ ਲੈਂਦਾ ਹੈ। ਉਸ ਦੀ ਸ਼ਲਾਘਾ ਉਚਾਰਨ ਕਰਨ ਦੁਆਰਾ ਪ੍ਰਾਣੀ ਸ਼ਲਾਘਾ-ਯੋਗ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
English meaningOne who becomes Gurmukh, understands. Chanting His Glorious Praises, he is absorbed into the Lord of Virtue. ||1||
ਹਉ ਵਾਰੀ ਜੀਉ ਵਾਰੀ; ਹਰਿ ਕਾ ਨਾਮੁ ਮੰਨਿ ਵਸਾਵਣਿਆ ॥
hau vaaree jeeo vaaree; har kaa naam man vasaavaniaa |
ਪੰਜਾਬੀ ਅਰਥਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹਨ।
English meaningI am a sacrifice, my soul is a sacrifice, to those whose minds are filled with the Name of the Lord.
ਜੋ ਸਚਿ ਲਾਗੇ. ਸੇ ਅਨਦਿਨੁ ਜਾਗੇ; ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
jo sach laage. se anadin jaage; dar sachai sobhaa paavaniaa |1| rahaau |
ਪੰਜਾਬੀ ਅਰਥਜਿਹੜੇ ਸੱਚੇ ਨਾਲ ਜੁੜੇ ਹਨ, ਉਹ ਰੈਣ ਦਿਹੁੰ ਖ਼ਬਰਦਾਰ ਰਹਿੰਦੇ ਹਨ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।
English meaningThose who are committed to Truth remain awake and aware night and day. They are honored in the True Court. ||1||Pause||
ਆਪਿ ਸੁਣੈ; ਤੈ ਆਪੇ ਵੇਖੈ ॥
aap sunai; tai aape vekhai |
ਪੰਜਾਬੀ ਅਰਥਵਾਹਿਗੁਰੂ ਖੁਦ ਸ੍ਰਵਣ ਕਰਦਾ ਹੈ ਤੇ ਖੁਦ ਹੀ ਦੇਖਦਾ ਹੈ।
English meaningHe Himself hears, and He Himself sees.
ਜਿਸ ਨੋ ਨਦਰਿ ਕਰੇ; ਸੋਈ ਜਨੁ ਲੇਖੈ ॥
jis no nadar kare; soee jan lekhai |
ਪੰਜਾਬੀ ਅਰਥਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਪੁਰਸ਼ ਕਬੂਲ ਪੈ ਜਾਂਦਾ ਹੈ।
English meaningThose, upon whom He casts His Glance of Grace, become acceptable.
ਆਪੇ ਲਾਇ ਲਏ ਸੋ ਲਾਗੈ; ਗੁਰਮੁਖਿ ਸਚੁ ਕਮਾਵਣਿਆ ॥੨॥
aape laae le so laagai; guramukh sach kamaavaniaa |2|
ਪੰਜਾਬੀ ਅਰਥਜਿਸ ਨੂੰ ਸਾਈਂ ਆਪ ਜੋੜਦਾ ਹੈ ਉਹ ਉਸ ਨਾਲ ਜੁੜ ਜਾਂਦਾ ਹੈ ਅਤੇ ਗੁਰਾਂ ਦੁਆਰਾ, ਸੱਚ ਦੀ ਕਮਾਈ ਕਰਦਾ ਹੈ।
English meaningThey are attached, whom the Lord Himself attaches; as Gurmukh, they live the Truth. ||2||
ਜਿਸੁ ਆਪਿ ਭੁਲਾਏ; ਸੁ ਕਿਥੈ ਹਥੁ ਪਾਏ ॥
jis aap bhulaae; su kithai hath paae |
ਪੰਜਾਬੀ ਅਰਥਉਹ ਕਿਸ ਦਾ ਆਸਰਾ ਲੈ ਸਕਦਾ ਹੈ, ਜਿਸ ਨੂੰ ਪ੍ਰਭੂ ਖੁਦ ਗੁਮਰਾਹ ਕਰਦਾ ਹੈ?
English meaningThose whom the Lord Himself misleads-whose hand can they take?
ਪੂਰਬਿ ਲਿਖਿਆ; ਸੁ ਮੇਟਣਾ. ਨ ਜਾਏ ॥
poorab likhiaa; su mettanaa. na jaae |
ਪੰਜਾਬੀ ਅਰਥਜੋ ਧੁਰ ਤੋਂ ਉਕਰਿਆਂ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
English meaningThat which is pre-ordained, cannot be erased.
ਜਿਨ ਸਤਿਗੁਰੁ ਮਿਲਿਆ. ਸੇ ਵਡਭਾਗੀ; ਪੂਰੈ ਕਰਮਿ ਮਿਲਾਵਣਿਆ ॥੩॥
jin satigur miliaa. se vaddabhaagee; poorai karam milaavaniaa |3|
ਪੰਜਾਬੀ ਅਰਥਭਾਰੇ ਨਸੀਬਾਂ ਵਾਲੇ ਹਨ, ਉਹ ਜਿਨ੍ਹਾਂ ਨੂੰ ਸੱਚੇ ਗੁਰਦੇਵ ਜੀ ਮਿਲੇ ਹਨ। ਪੂਰਨ ਕਿਸਮਤ ਰਾਹੀਂ ਸੱਚੇ ਗੁਰੂ ਜੀ ਮਿਲਦੇ ਹਨ।
English meaningThose who meet the True Guru are very fortunate and blessed; through perfect karma, He is met. ||3||
ਪੇਈਅੜੈ ਧਨ; ਅਨਦਿਨੁ ਸੁਤੀ ॥
peeearrai dhan; anadin sutee |
ਪੰਜਾਬੀ ਅਰਥਆਪਣੇ ਪਿਤਾ ਦੇ ਘਰ ਵਿੱਚ ਵਹੁਟੀ ਹਮੇਸ਼ਾਂ ਨਿੰਦ੍ਰਾਵਲੀ ਵਿਚਰਦੀ ਹੈ।
English meaningThe young bride is fast asleep in her parents' home, night and day.
ਕੰਤਿ ਵਿਸਾਰੀ; ਅਵਗਣਿ ਮੁਤੀ ॥
kant visaaree; avagan mutee |
ਪੰਜਾਬੀ ਅਰਥਆਪਣਾ ਖਸਮ ਉਸ ਨੇ ਭੁਲਾ ਛਡਿਆ ਹੈ ਅਤੇ ਮੰਦੇ ਅਮਲਾਂ ਕਾਰਣ ਉਹ ਛੱਡ ਦਿਤੀ ਗਈ ਹੈ।
English meaningShe has forgotten her Husband Lord; because of her faults and demerits, she is abandoned.
ਅਨਦਿਨੁ ਸਦਾ ਫਿਰੈ ਬਿਲਲਾਦੀ; ਬਿਨੁ ਪਿਰ. ਨੀਦ ਨ ਪਾਵਣਿਆ ॥੪॥
anadin sadaa firai bilalaadee; bin pir. need na paavaniaa |4|
ਪੰਜਾਬੀ ਅਰਥਰੈਣ ਦਿਹੁੰ, ਉਹ ਸਦੀਵ ਹੀ ਰੌਦੀ ਪਿਟਦੀ ਫਿਰਦੀ ਹੈ। ਆਪਣੇ ਪਤੀ ਦੇ ਬਗੈਰ ਉਸ ਨੂੰ ਨੀਦਰ ਨਹੀਂ ਪੈਦੀ।
English meaningShe wanders around continually, crying out, night and day. Without her Husband Lord, she cannot get any sleep. ||4||
ਪੇਈਅੜੈ; ਸੁਖਦਾਤਾ ਜਾਤਾ ॥
peeearrai; sukhadaataa jaataa |
ਪੰਜਾਬੀ ਅਰਥਉਹ ਆਰਾਮ ਬਖਸ਼ਣਹਾਰ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ,
English meaningIn this world of her parents' home, she may come to know the Giver of peace,
ਹਉਮੈ ਮਾਰਿ; ਗੁਰ ਸਬਦਿ ਪਛਾਤਾ ॥
haumai maar; gur sabad pachhaataa |
ਪੰਜਾਬੀ ਅਰਥਜੋ ਇਸ ਜਹਾਨ ਅੰਦਰ ਜਿਹੜੀ ਆਪਣੀ ਹੰਗਤਾ ਨੂੰ ਨਵਿਰਤ ਕਰਕੇ ਗੁਰਬਾਣੀ ਦੀ ਸਚਾਈ ਨੂੰ ਸਮਝਦੀ ਹੈ।
English meaningif she subdues her ego, and recognizes the Word of the Guru's Shabad.
ਸੇਜ ਸੁਹਾਵੀ. ਸਦਾ ਪਿਰੁ ਰਾਵੇ; ਸਚੁ ਸੀਗਾਰੁ ਬਣਾਵਣਿਆ ॥੫॥
sej suhaavee. sadaa pir raave; sach seegaar banaavaniaa |5|
ਪੰਜਾਬੀ ਅਰਥਸੁੰਦਰ ਹੈ ਉਸ ਦਾ ਪਲੰਘ, ਉਹ ਹਮੇਸ਼ਾਂ ਆਪਣੇ ਦਿਲਬਰ ਨੂੰ ਮਾਣਦੀ ਹੈ ਅਤੇ ਰਾਸਤੀ ਦਾ ਹਾਰ-ਸ਼ਿੰਗਾਰ ਲਾਉਂਦੀ ਹੈ।
English meaningHer bed is beautiful; she ravishes and enjoys her Husband Lord forever. She is adorned with the Decorations of Truth. ||5||