ਮਾਂਝ ਮਹਲਾ ੫ ॥
maanjh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read respectfully, Ang by Ang, with available transliteration and meanings.
ਮਾਂਝ ਮਹਲਾ ੫ ॥
maanjh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਝੂਠਾ ਮੰਗਣੁ; ਜੇ ਕੋਈ ਮਾਗੈ ॥
jhootthaa mangan; je koee maagai |
ਜੇਕਰ ਕੋਈ ਜਣਾ ਕੂੜੀ ਦਾਤ ਦੀ ਯਾਚਨਾ ਕਰੇ,
One who asks for a false gift,
ਤਿਸ ਕਉ ਮਰਤੇ; ਘੜੀ ਨ ਲਾਗੈ ॥
tis kau marate; gharree na laagai |
ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।
shall not take even an instant to die.
ਪਾਰਬ੍ਰਹਮੁ. ਜੋ ਸਦ ਹੀ ਸੇਵੈ; ਸੋ ਗੁਰ ਮਿਲਿ. ਨਿਹਚਲੁ ਕਹਣਾ ॥੧॥
paarabraham. jo sad hee sevai; so gur mil. nihachal kahanaa |1|
ਜਿਹੜਾ ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਸਦੀਵ ਹੀ ਸੇਵਾ ਕਰਦਾ ਹੈ, ਉਹ ਸਦੀਵੀ ਸਥਿਰ ਆਖਿਆ ਜਾਂਦਾ ਹੈ।
But one who continually serves the Supreme Lord God and meets the Guru, is said to be immortal. ||1||
ਪ੍ਰੇਮ ਭਗਤਿ; ਜਿਸ ਕੈ ਮਨਿ ਲਾਗੀ ॥
prem bhagat; jis kai man laagee |
ਜਿਸ ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ,
One whose mind is dedicated to loving devotional worship
ਗੁਣ ਗਾਵੈ ਅਨਦਿਨੁ; ਨਿਤਿ ਜਾਗੀ ॥
gun gaavai anadin; nit jaagee |
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
sings His Glorious Praises night and day, and remains forever awake and aware.
ਬਾਹ ਪਕੜਿ. ਤਿਸੁ ਸੁਆਮੀ ਮੇਲੈ; ਜਿਸ ਕੈ ਮਸਤਕਿ ਲਹਣਾ ॥੨॥
baah pakarr. tis suaamee melai; jis kai masatak lahanaa |2|
ਜਿਸ ਦੇ ਮੱਥੇ ਉਤੇ ਇਕ ਦਾਤ ਦੀ ਪਰਾਪਤੀ ਲਿਖੀ ਹੋਈ ਹੈ, ਉਸੇ ਨੂੰ ਭੁਜਾ ਤੋਂ ਫੜ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ।
Taking him by the hand, the Lord and Master merges into Himself that person, upon whose forehead such destiny is written. ||2||
ਚਰਨ ਕਮਲ; ਭਗਤਾਂ ਮਨਿ ਵੁਠੇ ॥
charan kamal; bhagataan man vutthe |
ਹਰੀ ਦੇ ਕੰਵਲ ਪੈਰ ਉਸ ਦੇ ਅਨੁਰਾਗੀਆਂ ਦੇ ਦਿਲ ਵਿੱਚ ਵਸਦੇ ਹਨ।
His Lotus Feet dwell in the minds of His devotees.
ਵਿਣੁ ਪਰਮੇਸਰ; ਸਗਲੇ ਮੁਠੇ ॥
vin paramesar; sagale mutthe |
ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।
Without the Transcendent Lord, all are plundered.
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ; ਨਾਮੁ ਸਚੇ ਕਾ ਗਹਣਾ ॥੩॥
sant janaan kee dhoorr nit baanchheh; naam sache kaa gahanaa |3|
ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਮੈਂ ਹਮੇਸ਼ਾਂ ਚਾਹੁੰਦਾ ਹਾਂ। ਸੱਚੇ ਸੁਆਮੀ ਦਾ ਨਾਮ ਮੇਰਾ ਜੇਵਰ ਹੈ।
I long for the dust of the feet of His humble servants. The Name of the True Lord is my decoration. ||3||
ਊਠਤ ਬੈਠਤ; ਹਰਿ ਹਰਿ ਗਾਈਐ ॥
aootthat baitthat; har har gaaeeai |
ਖਲੋਤਿਆਂ ਤੇ ਬਹਿੰਦਿਆਂ ਵਾਹਿਗੁਰੂ ਸੁਆਮੀ ਦਾ ਜੱਸ, ਮੈਂ ਗਾਹਿਨ ਕਰਦੀ ਹਾਂ।
Standing up and sitting down, I sing the Name of the Lord, Har, Har.
ਜਿਸੁ ਸਿਮਰਤ; ਵਰੁ ਨਿਹਚਲੁ ਪਾਈਐ ॥
jis simarat; var nihachal paaeeai |
ਜਿਸ ਦਾ ਅਰਾਧਨ ਕਰਨ ਦੁਆਰਾ ਮੈਂ ਅਮਰ ਲਾੜ੍ਹੇ ਨੂੰ ਪਰਾਪਤ ਹੁੰਦਾ ਹੈ।
Meditating in remembrance on Him, I obtain my Eternal Husband Lord.
ਨਾਨਕ ਕਉ. ਪ੍ਰਭ ਹੋਇ ਦਇਆਲਾ; ਤੇਰਾ ਕੀਤਾ ਸਹਣਾ ॥੪॥੪੩॥੫੦॥
naanak kau. prabh hoe deaalaa; teraa keetaa sahanaa |4|43|50|
ਨਾਨਕ ਉਤੇ ਸੁਆਮੀ ਮਿਹਰਬਾਨ ਹੋਇਆ ਹੈ। ਜੋ ਤੂੰ ਕਰਦਾ ਹੈ ਹੇ ਮਾਲਕ! ਮੈਂ ਖਿੜੇ ਮੰਥੇ ਸਹਾਰਦਾ ਹਾਂ।
God has become merciful to Nanak. I cheerfully accept Your Will. ||4||43||50||
ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧ ॥
raag maajh asattapadeea mahalaa 1 ghar 1 |
ਰਾਗ ਮਾਝ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ।
Raag Maajh, Ashtpadheeyaa: First Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
One Universal Creator God. By The Grace Of The True Guru:
ਸਬਦਿ ਰੰਗਾਏ; ਹੁਕਮਿ ਸਬਾਏ ॥
sabad rangaae; hukam sabaae |
ਸਾਈਂ ਦੇ ਅਮਰ ਦੁਆਰਾ ਸਾਰੇ ਗੁਰਬਾਣੀ ਨਾਲ ਰੰਗੀਜੇ ਹਨ,
By His Command, all are attuned to the Word of the Shabad,
ਸਚੀ ਦਰਗਹ; ਮਹਲਿ ਬੁਲਾਏ ॥
sachee daragah; mehal bulaae |
ਅਤੇ ਸਚੇ ਦਰਬਾਰ ਨੂੰ ਉਸ ਦੀ ਹਜ਼ੂਰੀ ਵਿੱਚ ਸੱਦੇ ਜਾਂਦੇ ਹਨ।
and all are called to the Mansion of His Presence, the True Court of the Lord.
ਸਚੇ ਦੀਨ ਦਇਆਲ, ਮੇਰੇ ਸਾਹਿਬਾ; ਸਚੇ ਮਨੁ ਪਤੀਆਵਣਿਆ ॥੧॥
sache deen deaal, mere saahibaa; sache man pateeaavaniaa |1|
ਹੇ ਗਰੀਬਾਂ ਤੇ ਮਾਇਆਵਾਨ, ਮੇਰੇ ਸੱਚੇ ਮਾਲਕ! ਤੇਰੇ ਸੱਚ ਨਾਲ ਮੇਰਾ ਚਿੱਤ ਤ੍ਰਿਪਤ ਹੋ ਜਾਂਦਾ ਹੈ।
O my True Lord and Master, Merciful to the meek, my mind is pleased and appeased by the Truth. ||1||
ਹਉ ਵਾਰੀ ਜੀਉ ਵਾਰੀ; ਸਬਦਿ ਸੁਹਾਵਣਿਆ ॥
hau vaaree jeeo vaaree; sabad suhaavaniaa |
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਹਰੀ ਦੇ ਨਾਮ ਨਾਲ ਸੁਭਾਇਮਾਨ ਹੋਏ ਹਨ।
I am a sacrifice, my soul is a sacrifice, to those who are adorned with the Word of the Shabad.
ਅੰਮਿ੍ਰਤ ਨਾਮੁ ਸਦਾ ਸੁਖਦਾਤਾ; ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥
amrit naam sadaa sukhadaataa; guramatee man vasaavaniaa |1| rahaau |
ਸੁਧਾ-ਸਰੂਪ ਨਾਮ ਸਦਾ ਹੀ ਆਰਾਮ-ਬਖਸ਼ਣਹਾਰ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਇਹ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
The Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||
ਨਾ ਕੋ ਮੇਰਾ; ਹਉ ਕਿਸੁ ਕੇਰਾ ॥
naa ko meraa; hau kis keraa |
ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
No one is mine, and I am no one else's.
ਸਾਚਾ ਠਾਕੁਰੁ ਤਿ੍ਰਭਵਣਿ; ਮੇਰਾ ॥
saachaa tthaakur tribhavan; meraa |
ਤਿੰਨਾਂ ਜਹਾਨਾਂ ਦਾ ਸੱਚਾ ਸੁਆਮੀ ਮੇਰਾ ਹੈ।
The True Lord and Master of the three worlds is mine.
ਹਉਮੈ ਕਰਿ ਕਰਿ ਜਾਇ ਘਣੇਰੀ; ਕਰਿ ਅਵਗਣ ਪਛੋਤਾਵਣਿਆ ॥੨॥
haumai kar kar jaae ghaneree; kar avagan pachhotaavaniaa |2|
ਹੰਕਾਰ ਕਰਕੇ ਘਣੇ ਹੀ ਮਰ ਗਏ ਹਨ। ਕੁਕਰਮ ਕਮਾ ਕੇ ਪ੍ਰਾਣੀ ਨੂੰ ਪਛਤਾਉਣਾ ਪੈਦਾ ਹੈ।
Acting in egotism, so very many have died. After making mistakes, they later repent and regret. ||2||
ਹੁਕਮੁ ਪਛਾਣੈ; ਸੁ. ਹਰਿ ਗੁਣ ਵਖਾਣੈ ॥
hukam pachhaanai; su. har gun vakhaanai |
ਜੋ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ, ਉਹ ਉਸ ਦਾ ਜੱਸ ਉਚਾਰਨ ਕਰਦਾ ਹੈ,
Those who recognize the Hukam of the Lord's Command chant the Glorious Praises of the Lord.
ਗੁਰ ਕੈ ਸਬਦਿ; ਨਾਮਿ ਨੀਸਾਣੈ ॥
gur kai sabad; naam neesaanai |
ਅਤੇ ਗੁਰਬਾਣੀ ਰਾਹੀਂ ਉਸ ਦੇ ਨਾਮ ਨਾਲ ਨਾਮਵਰ ਹੋ ਜਾਂਦਾ ਹੈ।
Through the Word of the Guru's Shabad, they are glorified with the Naam.
ਸਭਨਾ ਕਾ. ਦਰਿ ਲੇਖਾ ਸਚੈ; ਛੂਟਸਿ. ਨਾਮਿ ਸੁਹਾਵਣਿਆ ॥੩॥
sabhanaa kaa. dar lekhaa sachai; chhoottas. naam suhaavaniaa |3|
ਹਰ ਕਿਸੇ ਦਾ ਹਿਸਾਬ ਕਿਤਾਬ ਸੱਚੇ ਦਰਬਾਰ ਅੰਦਰ ਹੁੰਦਾ ਹੈ। ਸੁੰਦਰ ਨਾਮ ਰਾਹੀਂ ਹੀ ਇਨਸਾਨ ਸੁਰਖਰੂ ਹੁੰਦਾ ਹੈ।
Everyone's account is kept in the True Court, and through the Beauty of the Naam, they are saved. ||3||
ਮਨਮੁਖੁ ਭੂਲਾ; ਠਉਰੁ ਨ ਪਾਏ ॥
manamukh bhoolaa; tthaur na paae |
ਘੁਸੇ ਹੋਏ ਅਧਰਮੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
The self-willed manmukhs are deluded; they find no place of rest.
ਜਮ ਦਰਿ ਬਧਾ; ਚੋਟਾ ਖਾਏ ॥
jam dar badhaa; chottaa khaae |
ਮੌਤ ਦੇ ਬੂਹੇ ਤੇ ਬੰਨ੍ਹਿਆ ਹੋਇਆ ਉਹ ਸਟਾਂ ਸਹਾਰਦਾ ਹੈ।
Bound and gagged at Death's Door, they are brutally beaten.
ਬਿਨੁ ਨਾਵੈ. ਕੋ ਸੰਗਿ ਨ ਸਾਥੀ; ਮੁਕਤੇ. ਨਾਮੁ ਧਿਆਵਣਿਆ ॥੪॥
bin naavai. ko sang na saathee; mukate. naam dhiaavaniaa |4|
ਨਾਮ ਦੇ ਬਾਝੋਂ ਬੰਦੇ ਦਾ ਕੋਈ ਯਾਰ ਜਾਂ ਬੇਲੀ ਨਹੀਂ, ਕੇਵਲ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਬੰਦ ਖਲਾਸ ਹੁੰਦਾ ਹੈ।
Without the Name, there are no companions or friends. Liberation comes only by meditating on the Naam. ||4||
ਸਾਕਤ ਕੂੜੇ; ਸਚੁ ਨ ਭਾਵੈ ॥
saakat koorre; sach na bhaavai |
ਝੂਠੇ ਮਾਇਆ ਦੇ ਪੁਜਾਰੀ ਨੂੰ ਸੱਚ ਚੰਗਾ ਨਹੀਂ ਲੱਗਾ।
The false shaaktas, the faithless cynics, do not like the Truth.
ਦੁਬਿਧਾ ਬਾਧਾ; ਆਵੈ ਜਾਵੈ ॥
dubidhaa baadhaa; aavai jaavai |
ਦਵੈਤ-ਭਾਵ ਨਾਲ ਬੱਝਿਆ ਹੋਇਆ, ਉਹ ਆਉਂਦਾ ਤੇ ਜਾਂਦਾ ਹੈ।
Bound by duality, they come and go in reincarnation.
ਲਿਖਿਆ ਲੇਖੁ. ਨ ਮੇਟੈ ਕੋਈ; ਗੁਰਮੁਖਿ. ਮੁਕਤਿ ਕਰਾਵਣਿਆ ॥੫॥
likhiaa lekh. na mettai koee; guramukh. mukat karaavaniaa |5|
ਉਕਰੀ ਹੋਈ ਲਿਖਤਾਕਾਰ ਕੋਈ ਮੇਸ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਮਨੁੱਖ ਮੋਖਸ਼ ਹੁੰਦਾ ਹੈ।
No one can erase pre-recorded destiny; the Gurmukhs are liberated. ||5||
ਪੇਈਅੜੈ; ਪਿਰੁ ਜਾਤੋ ਨਾਹੀ ॥
peeearrai; pir jaato naahee |
ਆਪਣੀ ਮਾਂ ਦੇ ਘਰ, ਲਾੜੀ ਨੇ ਆਪਣੇ ਲਾੜੇ ਦੀ ਸਿੰਞਾਣ ਨਹੀਂ ਕੀਤੀ,
In this world of her parents' house, the young bride did not know her Husband.
ਝੂਠਿ ਵਿਛੁੰਨੀ; ਰੋਵੈ ਧਾਹੀ ॥
jhootth vichhunee; rovai dhaahee |
ਕੂੜ ਦੇ ਰਾਹੀਂ ਵਿਛੁੜੀ ਹੋਈ ਉਚੀ ਉਚੀ ਵਿਰਲਾਪ ਕਰਦੀ ਹੈ।
Through falsehood, she has been separated from Him, and she cries out in misery.
ਅਵਗਣਿ ਮੁਠੀ. ਮਹਲੁ ਨ ਪਾਏ; ਅਵਗਣ ਗੁਣਿ ਬਖਸਾਵਣਿਆ ॥੬॥
avagan mutthee. mehal na paae; avagan gun bakhasaavaniaa |6|
ਮੰਦੇ ਅਮਲਾਂ ਦੀ ਠਗੀ ਹੋਈ ਉਹ ਆਪਣੇ ਸਾਈਂ ਦੀ ਹਜੂਰੀ ਨੂੰ ਪਰਾਪਤ ਨਹੀਂ ਹੁੰਦੀ। ਨੇਕੀਆਂ ਦੇ ਰਾਹੀਂ ਪਾਪ ਮਾਫ ਹੋ ਜਾਂਦੇ ਹਨ।
Defrauded by demerits, she does not find the Mansion of the Lord's Presence. But through virtuous actions, her demerits are forgiven. ||6||
ਪੇਈਅੜੈ; ਜਿਨਿ ਜਾਤਾ ਪਿਆਰਾ ॥
peeearrai; jin jaataa piaaraa |
ਜੇ ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ,
She, who knows her Beloved in her parents' house,
ਗੁਰਮੁਖਿ ਬੂਝੈ; ਤਤੁ ਬੀਚਾਰਾ ॥
guramukh boojhai; tat beechaaraa |
ਉਹ ਗੁਰਾਂ ਦੁਆਰਾ ਅਸਲੀਅਤ ਨੂੰ ਸਮਝ ਲੈਂਦੀ ਹੈ ਅਤੇ ਆਪਣੇ ਸਾਈਂ ਦਾ ਸਿਮਰਣ ਕਰਦੀ ਹੈ।
as Gurmukh, comes to understand the essence of reality; she contemplates her Lord.
ਆਵਣੁ ਜਾਣਾ ਠਾਕਿ ਰਹਾਏ; ਸਚੈ ਨਾਮਿ ਸਮਾਵਣਿਆ ॥੭॥
aavan jaanaa tthaak rahaae; sachai naam samaavaniaa |7|
ਉਸ ਦਾ ਆਉਣਾ ਤੇ ਜਾਣਾ ਵਰਜਿਤ ਤੇ ਮੇਸ ਦਿਤਾ ਜਾਂਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।
Her comings and goings cease, and she is absorbed in the True Name. ||7||
ਗੁਰਮੁਖਿ ਬੂਝੈ; ਅਕਥੁ ਕਹਾਵੈ ॥
guramukh boojhai; akath kahaavai |
ਗੁਰਾਂ ਦੇ ਰਾਹੀਂ ਬੰਦਾ, ਸੁਆਮੀ ਨੂੰ ਅਨੁਭਵ ਕਰਦਾ ਅਤੇ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕਰਦਾ ਹੈ।
The Gurmukhs understand and describe the Indescribable.
ਸਚੇ ਠਾਕੁਰ; ਸਾਚੋ ਭਾਵੈ ॥
sache tthaakur; saacho bhaavai |
ਸਚਾ ਸਾਹਿਬ ਕੇਵਲ ਸਚਾਈ ਨੂੰ ਹੀ ਪਸੰਦ ਕਰਦਾ ਹੈ।
True is our Lord and Master; He loves the Truth.
ਨਾਨਕ. ਸਚੁ ਕਹੈ ਬੇਨੰਤੀ; ਸਚੁ ਮਿਲੈ ਗੁਣ ਗਾਵਣਿਆ ॥੮॥੧॥
naanak. sach kahai benantee; sach milai gun gaavaniaa |8|1|
ਨਾਨਕ ਸੱਚੀ ਅਰਜ ਗੁਜਾਰਦਾ ਹੈ। ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਦੁਆਰਾ ਮਿਲਦਾ ਹੈ।
Nanak offers this true prayer: singing His Glorious Praises, I merge with the True One. ||8||1||
ਮਾਝ ਮਹਲਾ ੩ ਘਰੁ ੧ ॥
maajh mahalaa 3 ghar 1 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl, First House:
ਕਰਮੁ ਹੋਵੈ; ਸਤਿਗੁਰੂ ਮਿਲਾਏ ॥
karam hovai; satiguroo milaae |
ਸਾਹਿਬ ਦੀ ਦਇਆ ਦੁਆਰਾ ਸੱਚਾ ਗੁਰੂ ਮਿਲਦਾ ਹੈ।
By His Mercy, we meet the True Guru.