ਮਾਂਝ ਮਹਲਾ ੫ ॥
maanjh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਂਝ ਮਹਲਾ ੫ ॥
maanjh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਝੂਠਾ ਮੰਗਣੁ; ਜੇ ਕੋਈ ਮਾਗੈ ॥
jhootthaa mangan; je koee maagai |
ਜੇਕਰ ਕੋਈ ਜਣਾ ਕੂੜੀ ਦਾਤ ਦੀ ਯਾਚਨਾ ਕਰੇ,
One who asks for a false gift,
ਤਿਸ ਕਉ ਮਰਤੇ; ਘੜੀ ਨ ਲਾਗੈ ॥
tis kau marate; gharree na laagai |
ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।
shall not take even an instant to die.
ਪਾਰਬ੍ਰਹਮੁ. ਜੋ ਸਦ ਹੀ ਸੇਵੈ; ਸੋ ਗੁਰ ਮਿਲਿ. ਨਿਹਚਲੁ ਕਹਣਾ ॥੧॥
paarabraham. jo sad hee sevai; so gur mil. nihachal kahanaa |1|
ਜਿਹੜਾ ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਸਦੀਵ ਹੀ ਸੇਵਾ ਕਰਦਾ ਹੈ, ਉਹ ਸਦੀਵੀ ਸਥਿਰ ਆਖਿਆ ਜਾਂਦਾ ਹੈ।
But one who continually serves the Supreme Lord God and meets the Guru, is said to be immortal. ||1||
ਪ੍ਰੇਮ ਭਗਤਿ; ਜਿਸ ਕੈ ਮਨਿ ਲਾਗੀ ॥
prem bhagat; jis kai man laagee |
ਜਿਸ ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ,
One whose mind is dedicated to loving devotional worship
ਗੁਣ ਗਾਵੈ ਅਨਦਿਨੁ; ਨਿਤਿ ਜਾਗੀ ॥
gun gaavai anadin; nit jaagee |
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
sings His Glorious Praises night and day, and remains forever awake and aware.
ਬਾਹ ਪਕੜਿ. ਤਿਸੁ ਸੁਆਮੀ ਮੇਲੈ; ਜਿਸ ਕੈ ਮਸਤਕਿ ਲਹਣਾ ॥੨॥
baah pakarr. tis suaamee melai; jis kai masatak lahanaa |2|
ਜਿਸ ਦੇ ਮੱਥੇ ਉਤੇ ਇਕ ਦਾਤ ਦੀ ਪਰਾਪਤੀ ਲਿਖੀ ਹੋਈ ਹੈ, ਉਸੇ ਨੂੰ ਭੁਜਾ ਤੋਂ ਫੜ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ।
Taking him by the hand, the Lord and Master merges into Himself that person, upon whose forehead such destiny is written. ||2||
ਚਰਨ ਕਮਲ; ਭਗਤਾਂ ਮਨਿ ਵੁਠੇ ॥
charan kamal; bhagataan man vutthe |
ਹਰੀ ਦੇ ਕੰਵਲ ਪੈਰ ਉਸ ਦੇ ਅਨੁਰਾਗੀਆਂ ਦੇ ਦਿਲ ਵਿੱਚ ਵਸਦੇ ਹਨ।
His Lotus Feet dwell in the minds of His devotees.
ਵਿਣੁ ਪਰਮੇਸਰ; ਸਗਲੇ ਮੁਠੇ ॥
vin paramesar; sagale mutthe |
ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।
Without the Transcendent Lord, all are plundered.
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ; ਨਾਮੁ ਸਚੇ ਕਾ ਗਹਣਾ ॥੩॥
sant janaan kee dhoorr nit baanchheh; naam sache kaa gahanaa |3|
ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਮੈਂ ਹਮੇਸ਼ਾਂ ਚਾਹੁੰਦਾ ਹਾਂ। ਸੱਚੇ ਸੁਆਮੀ ਦਾ ਨਾਮ ਮੇਰਾ ਜੇਵਰ ਹੈ।
I long for the dust of the feet of His humble servants. The Name of the True Lord is my decoration. ||3||
ਊਠਤ ਬੈਠਤ; ਹਰਿ ਹਰਿ ਗਾਈਐ ॥
aootthat baitthat; har har gaaeeai |
ਖਲੋਤਿਆਂ ਤੇ ਬਹਿੰਦਿਆਂ ਵਾਹਿਗੁਰੂ ਸੁਆਮੀ ਦਾ ਜੱਸ, ਮੈਂ ਗਾਹਿਨ ਕਰਦੀ ਹਾਂ।
Standing up and sitting down, I sing the Name of the Lord, Har, Har.
ਜਿਸੁ ਸਿਮਰਤ; ਵਰੁ ਨਿਹਚਲੁ ਪਾਈਐ ॥
jis simarat; var nihachal paaeeai |
ਜਿਸ ਦਾ ਅਰਾਧਨ ਕਰਨ ਦੁਆਰਾ ਮੈਂ ਅਮਰ ਲਾੜ੍ਹੇ ਨੂੰ ਪਰਾਪਤ ਹੁੰਦਾ ਹੈ।
Meditating in remembrance on Him, I obtain my Eternal Husband Lord.
ਨਾਨਕ ਕਉ. ਪ੍ਰਭ ਹੋਇ ਦਇਆਲਾ; ਤੇਰਾ ਕੀਤਾ ਸਹਣਾ ॥੪॥੪੩॥੫੦॥
naanak kau. prabh hoe deaalaa; teraa keetaa sahanaa |4|43|50|
ਨਾਨਕ ਉਤੇ ਸੁਆਮੀ ਮਿਹਰਬਾਨ ਹੋਇਆ ਹੈ। ਜੋ ਤੂੰ ਕਰਦਾ ਹੈ ਹੇ ਮਾਲਕ! ਮੈਂ ਖਿੜੇ ਮੰਥੇ ਸਹਾਰਦਾ ਹਾਂ।
God has become merciful to Nanak. I cheerfully accept Your Will. ||4||43||50||