ਮੋਹਿ ਰੈਣਿ. ਨ ਵਿਹਾਵੈ, ਨੀਦ ਨ ਆਵੈ; ਬਿਨੁ ਦੇਖੇ. ਗੁਰ ਦਰਬਾਰੇ ਜੀਉ ॥੩॥
mohi rain. na vihaavai, need na aavai; bin dekhe. gur darabaare jeeo |3|
ਪੰਜਾਬੀ ਅਰਥਮੈਨੂੰ ਰਾਤ ਨਹੀਂ ਲੰਘਦੀ ਅਤੇ ਨੀਦ੍ਰ ਮੈਨੂੰ ਪੈਂਦੀ ਹੀ ਨਹੀਂ, ਬਗੈਰ ਗੁਰਾਂ ਦਾ ਦਰਬਾਰ ਦੇਖਣ ਦੇ।
English meaningI cannot endure the night, and sleep does not come, without the Sight of the Beloved Guru's Court. ||3||
ਹਉ ਘੋਲੀ ਜੀਉ ਘੋਲਿ ਘੁਮਾਈ; ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
hau gholee jeeo ghol ghumaaee; tis sache gur darabaare jeeo |1| rahaau |
ਪੰਜਾਬੀ ਅਰਥਮੈਂ ਕੁਰਬਾਨ ਹਾਂ, ਤੇ ਮੈਂ ਕੁਰਬਾਨ ਕਰਦਾ ਹਾਂ ਆਪਣੀ ਜਿੰਦੜੀ ਨੂੰ ਪੂਜਯ ਗੁਰਾਂ ਦੀ ਉਸ ਸੱਚੀ ਦਰਗਾਹ ਉਤੋਂ। ਠਹਿਰਾਉ।
English meaningI am a sacrifice, my soul is a sacrifice, to that True Court of the Beloved Guru. ||1||Pause||
ਭਾਗੁ ਹੋਆ; ਗੁਰਿ ਸੰਤੁ ਮਿਲਾਇਆ ॥
bhaag hoaa; gur sant milaaeaa |
ਪੰਜਾਬੀ ਅਰਥਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ।
English meaningBy good fortune, I have met the Saint Guru.
ਪ੍ਰਭੁ ਅਬਿਨਾਸੀ; ਘਰ ਮਹਿ ਪਾਇਆ ॥
prabh abinaasee; ghar meh paaeaa |
ਪੰਜਾਬੀ ਅਰਥਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ।
English meaningI have found the Immortal Lord within the home of my own self.
ਸੇਵ ਕਰੀ. ਪਲੁ ਚਸਾ, ਨ ਵਿਛੁੜਾ; ਜਨ ਨਾਨਕ ਦਾਸ ਤੁਮਾਰੇ ਜੀਉ ॥੪॥
sev karee. pal chasaa, na vichhurraa; jan naanak daas tumaare jeeo |4|
ਪੰਜਾਬੀ ਅਰਥਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ!
English meaningI will now serve You forever, and I shall never be separated from You, even for an instant. Servant Nanak is Your slave, O Beloved Master. ||4||
ਹਉ ਘੋਲੀ ਜੀਉ ਘੋਲਿ ਘੁਮਾਈ; ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥
hau gholee jeeo ghol ghumaaee; jan naanak daas tumaare jeeo | rahaau |1|8|
ਪੰਜਾਬੀ ਅਰਥਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ।
English meaningI am a sacrifice, my soul is a sacrifice; servant Nanak is Your slave, Lord. ||Pause||1||8||
ਰਾਗੁ ਮਾਝ ਮਹਲਾ ੫ ॥
raag maajh mahalaa 5 |
ਪੰਜਾਬੀ ਅਰਥਮਾਝ ਰਾਗ, ਪੰਜਵੀਂ ਪਾਤਸ਼ਾਹੀ।
English meaningRaag Maajh, Fifth Mehl:
ਸਾ ਰੁਤਿ ਸੁਹਾਵੀ; ਜਿਤੁ ਤੁਧੁ ਸਮਾਲੀ ॥
saa rut suhaavee; jit tudh samaalee |
ਪੰਜਾਬੀ ਅਰਥਖੁਸ਼ਗਵਾਰ ਹੈ ਉਹ ਮੌਸਮ ਜਦ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਸਾਹਿਬ!
English meaningSweet is that season when I remember You.
ਸੋ ਕੰਮੁ ਸੁਹੇਲਾ; ਜੋ ਤੇਰੀ ਘਾਲੀ ॥
so kam suhelaa; jo teree ghaalee |
ਪੰਜਾਬੀ ਅਰਥਸਰੇਸ਼ਟ ਹੈ ਉਹ ਕਾਰਜ ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ।
English meaningSublime is that work which is done for You.
ਸੋ ਰਿਦਾ ਸੁਹੇਲਾ, ਜਿਤੁ ਰਿਦੈ ਤੂੰ ਵੁਠਾ; ਸਭਨਾ ਕੇ ਦਾਤਾਰਾ ਜੀਉ ॥੧॥
so ridaa suhelaa, jit ridai toon vutthaa; sabhanaa ke daataaraa jeeo |1|
ਪੰਜਾਬੀ ਅਰਥਸੁਭਾਇਮਾਨ ਹੈ ਉਹ ਦਿਲ, ਜਿਸ ਦਿਲ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮਾੀ!
English meaningBlessed is that heart in which You dwell, O Giver of all. ||1||
ਤੂੰ ਸਾਝਾ ਸਾਹਿਬੁ; ਬਾਪੁ ਹਮਾਰਾ ॥
toon saajhaa saahib; baap hamaaraa |
ਪੰਜਾਬੀ ਅਰਥਤੂੰ ਸਾਡੇ ਸਾਰਿਆਂ ਦਾ ਮੁਸ਼ਤਰਕਾ ਪਿਤਾ ਹੈ, ਹੇ ਸੁਆਮੀ!
English meaningYou are the Universal Father of all, O my Lord and Master.
ਨਉ ਨਿਧਿ ਤੇਰੈ; ਅਖੁਟ ਭੰਡਾਰਾ ॥
nau nidh terai; akhutt bhanddaaraa |
ਪੰਜਾਬੀ ਅਰਥਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ।
English meaningYour nine treasures are an inexhaustible storehouse.
ਜਿਸੁ ਤੂੰ ਦੇਹਿ. ਸੁ ਤਿ੍ਰਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥੨॥
jis toon dehi. su tripat aghaavai; soee bhagat tumaaraa jeeo |2|
ਪੰਜਾਬੀ ਅਰਥਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਕੇਵਲ ਉਹੀ ਤੇਰਾ ਅਨੁਰਾਗੀ ਹੈ।
English meaningThose unto whom You give are satisfied and fulfilled; they become Your devotees, Lord. ||2||
ਸਭੁ ਕੋ; ਆਸੈ ਤੇਰੀ ਬੈਠਾ ॥
sabh ko; aasai teree baitthaa |
ਪੰਜਾਬੀ ਅਰਥਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ, ਹੇ ਮੇਰੇ ਮਾਲਕ!
English meaningAll place their hopes in You.
ਘਟ ਘਟ ਅੰਤਰਿ; ਤੂੰਹੈ ਵੁਠਾ ॥
ghatt ghatt antar; toonhai vutthaa |
ਪੰਜਾਬੀ ਅਰਥਸਾਰਿਆਂ ਦਿਲਾਂ ਅੰਦਰ ਤੂੰ ਹੀ ਵਸਦਾ ਹੈ।
English meaningYou dwell deep within each and every heart.
ਸਭੇ ਸਾਝੀਵਾਲ ਸਦਾਇਨਿ; ਤੂੰ. ਕਿਸੈ ਨ ਦਿਸਹਿ ਬਾਹਰਾ ਜੀਉ ॥੩॥
sabhe saajheevaal sadaaein; toon. kisai na diseh baaharaa jeeo |3|
ਪੰਜਾਬੀ ਅਰਥਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
English meaningAll share in Your Grace; none are beyond You. ||3||
ਤੂੰ ਆਪੇ; ਗੁਰਮੁਖਿ ਮੁਕਤਿ ਕਰਾਇਹਿ ॥
toon aape; guramukh mukat karaaeihi |
ਪੰਜਾਬੀ ਅਰਥਗੁਰੂ ਸਮਰਪਣਾ ਨੂੰ ਤੂੰ ਆਪ ਹੀ ਬੰਦ-ਖਲਾਸ ਕਰਦਾ ਹੈ।
English meaningYou Yourself liberate the Gurmukhs;
ਤੂੰ ਆਪੇ; ਮਨਮੁਖਿ ਜਨਮਿ ਭਵਾਇਹਿ ॥
toon aape; manamukh janam bhavaaeihi |
ਪੰਜਾਬੀ ਅਰਥਮਨ-ਮਤੀਆ ਨੂੰ ਤੂੰ ਖੁਦ ਹੀ ਜੰਮਣ ਤੇ ਮਰਣ ਅੰਦਰ ਧਕਦਾ ਹੈ।
English meaningYou Yourself consign the self-willed manmukhs to wander in reincarnation.
ਨਾਨਕ ਦਾਸ ਤੇਰੈ. ਬਲਿਹਾਰੈ; ਸਭੁ; ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
naanak daas terai. balihaarai; sabh; teraa khel dasaaharaa jeeo |4|2|9|
ਪੰਜਾਬੀ ਅਰਥਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ!
English meaningSlave Nanak is a sacrifice to You; Your Entire Play is self-evident, Lord. ||4||2||9||
ਮਾਝ ਮਹਲਾ ੫ ॥
maajh mahalaa 5 |
ਪੰਜਾਬੀ ਅਰਥਮਾਝ, ਪੰਜਵੀਂ ਪਾਤਸ਼ਾਹੀ।
English meaningMaajh, Fifth Mehl:
ਅਨਹਦੁ ਵਾਜੈ; ਸਹਜਿ ਸੁਹੇਲਾ ॥
anahad vaajai; sehaj suhelaa |
ਪੰਜਾਬੀ ਅਰਥਆਸਾਨੀ ਤੇ ਆਰਾਮ ਨਾਲ ਬੈਕੁੰਠੀ ਕੀਰਤਨ ਹੁੰਦਾ ਹੈ।
English meaningThe Unstruck Melody resounds and resonates in peaceful ease.
ਸਬਦਿ ਅਨੰਦ ਕਰੇ ਸਦ ਕੇਲਾ ॥
sabad anand kare sad kelaa |
ਪੰਜਾਬੀ ਅਰਥਨਾਮ ਦੀ ਖੁਸ਼ੀ ਅੰਦਰ, ਮੈਂ ਸਦੀਵ ਹੀ ਮੌਜਾਂ ਕਰਦਾ ਹਾਂ।
English meaningI rejoice in the eternal bliss of the Word of the Shabad.
ਸਹਜ ਗੁਫਾ ਮਹਿ ਤਾੜੀ ਲਾਈ; ਆਸਣੁ ਊਚ ਸਵਾਰਿਆ ਜੀਉ ॥੧॥
sehaj gufaa meh taarree laaee; aasan aooch savaariaa jeeo |1|
ਪੰਜਾਬੀ ਅਰਥਬ੍ਰਹਮਿ ਗਿਆਨ ਦੀ ਕੰਦਰਾਂ ਵਿੱਚ ਮੈਂ ਸਮਾਧੀ ਲਾਉਂਦਾ ਹਾਂ ਅਤੇ ਆਪਣਾ ਟਿਕਾਣਾ ਮੈਂ ਉਚ ਅਸਮਾਨੀ ਸਜਾਇਆ ਹੈ।
English meaningIn the cave of intuitive wisdom I sit, absorbed in the silent trance of the Primal Void. I have obtained my seat in the heavens. ||1||
ਫਿਰਿ ਘਿਰਿ; ਅਪੁਨੇ ਗਿ੍ਰਹ ਮਹਿ ਆਇਆ ॥
fir ghir; apune grih meh aaeaa |
ਪੰਜਾਬੀ ਅਰਥਘੁਮ ਭਟਕ ਕੇ ਮੈਂ ਅਖੀਰ ਨੂੰ ਆਪਣੇ ਨਿੱਜ ਦੇ ਘਰ ਵਿੱਚ ਪੁਜ ਗਿਆ ਹਾਂ।
English meaningAfter wandering through many other homes and houses, I have returned to my own home,
ਜੋ ਲੋੜੀਦਾ; ਸੋਈ ਪਾਇਆ ॥
jo lorreedaa; soee paaeaa |
ਪੰਜਾਬੀ ਅਰਥਮੈਂ ਉਹ ਕੁਛ ਪਾ ਲਿਆ ਹੈ ਜਿਹੜਾ ਕੁਛ ਮੈਂ ਚਾਹੁੰਦਾ ਸੀ।
English meaningand I have found what I was longing for.
ਤਿ੍ਰਪਤਿ ਅਘਾਇ ਰਹਿਆ ਹੈ ਸੰਤਹੁ; ਗੁਰਿ. ਅਨਭਉ ਪੁਰਖੁ ਦਿਖਾਰਿਆ ਜੀਉ ॥੨॥
tripat aghaae rahiaa hai santahu; gur. anbhau purakh dikhaariaa jeeo |2|
ਪੰਜਾਬੀ ਅਰਥਮੈਂ ਰੱਜਿਆ ਤੇ ਧ੍ਰਾਪਿਆ ਰਹਿੰਦਾ ਹਾਂ, ਹੇ ਸਾਧੂਓ ਕਿਉਂ ਜੋ ਗੁਰਾਂ ਨੇ ਮੈਨੂੰ ਨਿਡੱਰ ਸੁਆਮੀ ਵਿਖਾਲ ਦਿੱਤਾ ਹੈ।
English meaningI am satisfied and fulfilled; O Saints, the Guru has shown me the Fearless Lord God. ||2||
ਆਪੇ ਰਾਜਨੁ; ਆਪੇ ਲੋਗਾ ॥
aape raajan; aape logaa |
ਪੰਜਾਬੀ ਅਰਥਵਾਹਿਗੁਰੂ ਖੁਦ ਰਾਜਾ ਹੈ ਅਤੇ ਖੁਦ ਹੀ ਪ੍ਰਜਾ।
English meaningHe Himself is the King, and He Himself is the people.
ਆਪਿ ਨਿਰਬਾਣੀ; ਆਪੇ ਭੋਗਾ ॥
aap nirabaanee; aape bhogaa |
ਪੰਜਾਬੀ ਅਰਥਉਹ ਖੁਦ ਅਤੀਤ ਹੈ ਅਤੇ ਖੁਦ ਹੀ ਮੌਜਾਂ ਮਾਨਣਹਾਰ।
English meaningHe Himself is in Nirvaanaa, and He Himself indulges in pleasures.
ਆਪੇ ਤਖਤਿ ਬਹੈ ਸਚੁ ਨਿਆਈ; ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥
aape takhat bahai sach niaaee; sabh chookee kook pukaariaa jeeo |3|
ਪੰਜਾਬੀ ਅਰਥਰਾਜ ਸਿੰਘਾਸਣ ਤੇ ਬੈਠ ਕੇ, ਸਾਹਿਬ ਆਪ ਹੀ ਐਨ ਖਰਾ ਇਨਸਾਫ ਕਰਦਾ ਹੈ, ਇਸ ਲਈ ਚੀਕ ਚਿਹਾੜੇ ਤੇ ਸ਼ਿਕਾਇਤਾਂ ਸਮੂਹ ਮੁਕ ਜਾਂਦੀਆਂ ਹਨ।
English meaningHe Himself sits on the throne of true justice, answering the cries and prayers of all. ||3||
ਜੇਹਾ ਡਿਠਾ; ਮੈ ਤੇਹੋ ਕਹਿਆ ॥
jehaa dditthaa; mai teho kahiaa |
ਪੰਜਾਬੀ ਅਰਥਜੇਹੋ ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
English meaningAs I have seen Him, so have I described Him.
ਤਿਸੁ ਰਸੁ ਆਇਆ; ਜਿਨਿ ਭੇਦੁ ਲਹਿਆ ॥
tis ras aaeaa; jin bhed lahiaa |
ਪੰਜਾਬੀ ਅਰਥਕੇਵਲ ਉਹੀ ਅੰਮ੍ਰਿਤ ਨੂੰ ਮਾਣਦਾ ਹੈ, ਜੋ ਸਾਈਂ ਦੇ ਭੇਤ ਨੂੰ ਸਮਝਦਾ ਹੈ।
English meaningThis Sublime Essence comes only to one who knows the Mystery of the Lord.
ਜੋਤੀ ਜੋਤਿ ਮਿਲੀ ਸੁਖੁ ਪਾਇਆ; ਜਨ ਨਾਨਕ. ਇਕੁ ਪਸਾਰਿਆ ਜੀਉ ॥੪॥੩॥੧੦॥
jotee jot milee sukh paaeaa; jan naanak. ik pasaariaa jeeo |4|3|10|
ਪੰਜਾਬੀ ਅਰਥਉਸ ਦਾ ਚਾਨਣ ਪ੍ਰਮ-ਚਾਨਣ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਂਦਾ ਹੈ। ਸਾਰਾ ਖਿਲਾਰਾ ਇਕ ਸੁਅਮਾੀ ਦਾ ਹੀ ਹੈ, ਹੇ ਨਫਰ ਨਾਨਕ!
English meaningHis light merges into the Light, and he finds peace. O servant Nanak, this is all the Extension of the One. ||4||3||10||
ਮਾਝ ਮਹਲਾ ੫ ॥
maajh mahalaa 5 |
ਪੰਜਾਬੀ ਅਰਥਮਾਝ, ਪੰਜਵੀਂ ਪਾਤਸ਼ਾਹੀ।
English meaningMaajh, Fifth Mehl:
ਜਿਤੁ ਘਰਿ; ਪਿਰਿ ਸੋਹਾਗੁ ਬਣਾਇਆ ॥
jit ghar; pir sohaag banaaeaa |
ਪੰਜਾਬੀ ਅਰਥਜਿਸ ਗ੍ਰਹਿ ਵਿੱਚ ਕੰਤ ਨੇ ਆਪਣਾ ਆਨੰਦ ਕਾਰਜ ਰਚਾਹਿਆ ਸੀ।
English meaningThat house, in which the soul-bride has married her Husband Lord
ਤਿਤੁ ਘਰਿ; ਸਖੀਏ ਮੰਗਲੁ ਗਾਇਆ ॥
tit ghar; sakhee mangal gaaeaa |
ਪੰਜਾਬੀ ਅਰਥਉਸ ਗ੍ਰਹਿ ਵਿੱਚ ਸਹੇਲੀਆਂ ਨੇ ਖੁਸ਼ੀ ਦੇ ਗੀਤ ਗਾਇਨ ਕੀਤੇ।
English meaningin that house, O my companions, sing the songs of rejoicing.
ਅਨਦ ਬਿਨੋਦ. ਤਿਤੈ ਘਰਿ ਸੋਹਹਿ; ਜੋ ਧਨ ਕੰਤਿ ਸਿਗਾਰੀ ਜੀਉ ॥੧॥
anad binod. titai ghar soheh; jo dhan kant sigaaree jeeo |1|
ਪੰਜਾਬੀ ਅਰਥਖੁਸ਼ੀਆਂ ਤੇ ਰੰਗ ਰਲੀਆਂ ਉਸੇ ਗ੍ਰਹਿ ਵਿੱਚ ਸੁੰਦਰ ਲੱਗਦੀਆਂ ਹਨ, ਜਿਥੇ ਕਿ ਪਤੀ ਨੇ ਆਪਣੀ ਪਤਨੀ ਨੂੰ ਆਰਾਸਤਾ ਕੀਤਾ ਹੈ।
English meaningJoy and celebrations decorate that house, in which the Husband Lord has adorned His soul-bride. ||1||
ਸਾ ਗੁਣਵੰਤੀ; ਸਾ ਵਡਭਾਗਣਿ ॥
saa gunavantee; saa vaddabhaagan |
ਪੰਜਾਬੀ ਅਰਥਉਹ ਨੇਕੀਆਂ-ਨਿਪੁੰਨ ਹੈ, ਉਹ ਭਾਰੇ ਕਰਮਾਂ ਵਾਲੀ।
English meaningShe is virtuous, and she is very fortunate;
ਪੁਤ੍ਰਵੰਤੀ; ਸੀਲਵੰਤਿ ਸੋਹਾਗਣਿ ॥
putravantee; seelavant sohaagan |
ਪੰਜਾਬੀ ਅਰਥਪੁੱਤਾਂ-ਸੰਯੁਕਤ, ਨਰਮ-ਦਿਲ, ਪਤੀ ਦੀ ਪਿਆਰੀ,
English meaningshe is blessed with sons and tender-hearted. The happy soul-bride is loved by her Husband.
ਰੂਪਵੰਤਿ ਸਾ ਸੁਘੜਿ ਬਿਚਖਣਿ; ਜੋ ਧਨ ਕੰਤ ਪਿਆਰੀ ਜੀਉ ॥੨॥
roopavant saa sugharr bichakhan; jo dhan kant piaaree jeeo |2|
ਪੰਜਾਬੀ ਅਰਥਤੇ ਸੁੰਦਰ ਹੈ ਅਤੇ ਉਹੀ ਸਿਆਣੀ ਤੇ ਹੁਸ਼ਿਆਰ ਹੈ ਜਿਹੜੀ ਵਹੁਟੀ ਆਪਣੇ ਖਸਮ ਦੀ ਲਾਡਲੀ ਹੈ।
English meaningShe is beautiful, wise, and clever. That soul-bride is the beloved of her Husband Lord. ||2||
ਅਚਾਰਵੰਤਿ; ਸਾਈ ਪਰਧਾਨੇ ॥
achaaravant; saaee paradhaane |
ਪੰਜਾਬੀ ਅਰਥਉਹ ਹੀ ਚੰਗੀ ਰਹਿਣੀ ਬਹਿਣੀ ਵਾਲੀ ਤੇ ਸਾਰਿਆਂ ਦੀ ਸ਼ਰੋਮਣੀ ਹੈ।
English meaningShe is well-mannered, noble and distinguished.
ਸਭ ਸਿੰਗਾਰ ਬਣੇ; ਤਿਸੁ ਗਿਆਨੇ ॥
sabh singaar bane; tis giaane |
ਪੰਜਾਬੀ ਅਰਥਸਾਰੇ ਹਾਰ ਸ਼ਿੰਗਾਰ ਤੇ ਸਿਆਣਪਾ ਉਸ ਨੂੰ ਫਬਦੀਆਂ ਹਨ।
English meaningShe is decorated and adorned with wisdom.
ਸਾ ਕੁਲਵੰਤੀ, ਸਾ ਸਭਰਾਈ; ਜੋ. ਪਿਰਿ ਕੈ ਰੰਗਿ ਸਵਾਰੀ ਜੀਉ ॥੩॥
saa kulavantee, saa sabharaaee; jo. pir kai rang savaaree jeeo |3|
ਪੰਜਾਬੀ ਅਰਥਉਹ ਵਡੀ ਖਾਨਦਾਨੀ ਤੇ ਓਹੀ ਪਟਰਾਣੀ ਹੈ, ਜਿਹੜੀ ਆਪਣੇ ਦਿਲਬਰ ਦੀ ਪ੍ਰੀਤ ਨਾਲ ਸਜੀ ਧਜੀ ਹੈ।
English meaningShe is from a most respected family; she is the queen, adorned with the Love of her Husband Lord. ||3||
ਮਹਿਮਾ ਤਿਸ ਕੀ; ਕਹਣੁ ਨ ਜਾਏ ॥
mahimaa tis kee; kehan na jaae |
ਪੰਜਾਬੀ ਅਰਥਉਸ ਦੀ ਪ੍ਰਭਤਾ ਬਿਆਨ ਨਹੀਂ ਕੀਤੀ ਜਾ ਸਕਦੀ।
English meaningHer glory cannot be described;
ਜੋ ਪਿਰਿ ਮੇਲਿ ਲਈ; ਅੰਗਿ ਲਾਏ ॥
jo pir mel lee; ang laae |
ਪੰਜਾਬੀ ਅਰਥਜਿਸ ਨੂੰ ਉਸ ਦੇ ਕੰਤ ਨੇ ਆਪਣੇ ਗਲੇ ਲਾ ਅਤੇ ਨਾਲ ਮਿਲਾ ਲਿਆ ਹੈ।
English meaningshe melts in the Embrace of her Husband Lord.